ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਜਿਸ ਨੋ ਤੂ ਰਖਵਾਲਾ; ਮਾਰੇ ਤਿਸੁ ਕਉਣੁ ॥
jis no too rakhavaalaa; maare tis kaun |
Sant Singh KhalsaOne who has You as his Saving Grace - who can kill him?
Manmohan SinghHe whose Saviour Thou art, O Lord, Him, who can slay?
Manmohan Singh (Punjabi)ਜਿਸ ਦਾ ਰਾਖਾ ਤੂੰ ਹੈਂ, ਹੇ ਸੁਆਮੀ! ਉਸ ਨੂੰ ਕੌਣ ਮਾਰ ਸਕਦਾ?
Fareedkot Teekaਜਿਸ ਕੋ ਤੂੰ ਰਖਣੇ ਵਾਲਾ ਹੋਵੇਂ ਤਿਸ ਕੋ ਕੌਣ ਮਾਰ ਸਕਤਾ ਹੈ?
Prof. Sahib Singh(ਹੇ ਪ੍ਰਭੂ!) ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੂੰ ਕੋਈ (ਵਿਕਾਰ ਆਦਿਕ) ਮਾਰ ਨਹੀਂ ਸਕਦਾ,
SikhNet (Spanish)Aquél a quien has salvado, oh Dios, ¿quién hay que lo pueda dañar?
ਜਿਸ ਨੋ ਤੂ ਰਖਵਾਲਾ; ਜਿਤਾ ਤਿਨੈ ਭੈਣੁ ॥
jis no too rakhavaalaa; jitaa tinai bhain |
Sant Singh KhalsaOne who has You as his Saving Grace conquers the three worlds.
Manmohan SinghHe, whose Saviour Thou art, O Lord; he conquers the three worlds.
Manmohan Singh (Punjabi)ਜਿਸ ਦਾ ਤੂੰ ਰਾਖਾ ਹੈਂ, ਹੇ ਸੁਆਮੀ! ਉਹ ਤਿੰਨਾ ਹੀ ਜਹਾਨਾਂ ਨੂੰ ਫਤਹ ਕਰ ਲੈਂਦਾ ਹੈ।
Fareedkot Teekaਜਿਸ ਕਾ ਤੂੰ ਰਾਖਾ ਹੈਂ ਤਿਸ ਨੇ ਤੀਨੋਂ ਭਵਣੋਂ ਕੋ ਜੀਤ ਲੀਆ ਹੈ। ਵਾ ਜਹਾਂ ਭੈਣ ਪਦ ਮੂਲ ਮੇਂ ਹੋਵੇ ਤਹਾਂ ਗਾਉ, ਭਾਵ ਸਰੀਰ ਕਾ ਅਰਥ ਕਰਨਾ। ਸਰੀਰੁ ਜੀਤਾ ਹੈ॥
Prof. Sahib Singhਕਿਉਂਕਿ ਜਿਸ ਮਨੁੱਖ ਨੂੰ ਤੂੰ ਰਾਖਾ ਮਿਲਿਆ ਹੈਂ, ਉਸ ਨੇ ਤਾਂ (ਸਾਰਾ) ਜਗਤ (ਹੀ) ਜਿੱਤ ਲਿਆ ਹੈ।ਪਦ ਅਰਥ ਤਿਨੈ = ਉਸੇ ਨੇ। ਭੈਣੁ = ਭਵਨ, ਜਗਤ।
SikhNet (Spanish)Aquél a quien has salvado es el maestro de los tres mundos.
ਜਿਸ ਨੋ ਤੇਰਾ ਅੰਗੁ; ਤਿਸੁ ਮੁਖੁ ਉਜਲਾ ॥
jis no teraa ang; tis mukh ujalaa |
Sant Singh KhalsaOne who has You on his side - his face is radiant and bright.
Manmohan SinghHe, on whose side Thou art, O Lord; sparkling becomes his face.
Manmohan Singh (Punjabi)ਜਿਸ ਦੇ ਪੱਖ ਉੱਤੇ ਤੂੰ ਹੈਂ, ਹੇ ਪ੍ਰਭੂ! ਚਮਕੀਲਾ ਹੋ ਜਾਂਦਾ ਹੈ ਉਸ ਦਾ ਚੇਹਰਾ।
Fareedkot Teekaਜਿਸ ਕੋ ਤੇਰਾ ਪਖੁ ਹੈ ਤਿਸ ਕਾ ਮੁਖੁ ਉਜਲਾ ਹੈ॥
Prof. Sahib Singh(ਹੇ ਪ੍ਰਭੂ!) ਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ (ਮਨੁੱਖਤਾ ਦੀ ਜ਼ਿੰਮੇਵਾਰੀ ਵਿਚ) ਸੁਰਖ਼ਰੂ ਹੋ ਗਿਆ ਹੈ,ਪਦ ਅਰਥ ਅੰਗੁ = ਪੱਖ, ਆਸਰਾ। ਤਿਸੁ ਮੁਖੁ = ਉਸ ਦਾ ਮੂੰਹ।
SikhNet (Spanish)Aquél con quien Estás, tiene un semblante que brilla.
ਜਿਸ ਨੋ ਤੇਰਾ ਅੰਗੁ; ਸੁ ਨਿਰਮਲੀ ਹੂੰ ਨਿਰਮਲਾ ॥
jis no teraa ang; su niramalee hoon niramalaa |
Sant Singh KhalsaOne who has You on his side, is the purest of the Pure.
Manmohan SinghHe, on whose side Thou art, is the purest of the pure.
Manmohan Singh (Punjabi)ਜਿਸ ਦੇ ਪੱਖ ਉੱਤੇ ਤੂੰ ਹੈ, ਉਹ ਪਵਿੱਤਰਾਂ ਦਾ ਪਰਮ ਪਵਿੱਤਰ ਹੋ ਜਾਂਦਾ ਹੈ।
Fareedkot Teekaਜਿਸ ਕੋ ਤੇਰਾ ਪਖੁ ਹੈ, ਸੋ ਨਿਰਮਲ ਸੇ ਨਿਰਮਲਾ ਹੈ॥
Prof. Sahib Singhਜਿਸ ਨੂੰ ਤੇਰਾ ਆਸਰਾ ਪ੍ਰਾਪਤ ਹੈ ਉਹ ਬੜੇ ਹੀ ਪਵਿਤ੍ਰ ਜੀਵਨ ਵਾਲਾ ਬਣ ਗਿਆ ਹੈ।
SikhNet (Spanish)Aquél con quien estás Tú, es lo más puro de lo puro.
ਜਿਸ ਨੋ ਤੇਰੀ ਨਦਰਿ; ਨ ਲੇਖਾ ਪੁਛੀਐ ॥
jis no teree nadar; na lekhaa puchheeai |
Sant Singh KhalsaOne who is blessed with Your Grace is not called to give his account.
Manmohan SinghHe, on whom is Thine grace, O Lord, is not called to account.
Manmohan Singh (Punjabi)ਜਿਸ ਉੱਤੇ ਤੇਰੀ ਮਿਹਰ ਹੈ, ਹੇ ਸੁਆਮੀ। ਉਹ ਪਾਸੋਂ ਹਿਸਾਬ ਕਿਤਾਬ ਨਹੀਂ ਪੁਛਿਆ ਜਾਂਦਾ।
Fareedkot Teekaਜਿਸ ਨੋ ਤੇਰੀ ਕ੍ਰਿਪਾ ਦ੍ਰਿਸ੍ਟੀ ਹੈ ਤਿਸ ਸੇ ਲੇਖਾ ਨਹੀ ਪੁਛੀਤਾ ਹੈ॥
Prof. Sahib Singh(ਹੇ ਪ੍ਰਭੂ!) ਜਿਸ ਨੂੰ ਤੇਰੀ (ਮੇਹਰ ਦੀ) ਨਜ਼ਰ ਨਸੀਬ ਹੋਈ ਹੈ ਉਸ ਨੂੰ (ਜ਼ਿੰਦਗੀ ਵਿਚ ਕੀਤੇ ਕੰਮਾਂ ਦਾ) ਹਿਸਾਬ ਨਹੀਂ ਪੁੱਛਿਆ ਜਾਂਦਾ,ਪਦ ਅਰਥ ਲੇਖਾ = ਜ਼ਿੰਦਗੀ ਵਿਚ ਕੀਤੇ ਕਰਮਾਂ ਦਾ ਹਿਸਾਬ।
SikhNet (Spanish)Aquél sobre quien reside Tu Gracia, no tiene que entregar cuentas por sus acciones.
ਜਿਸ ਨੋ ਤੇਰੀ ਖੁਸੀ; ਤਿਨਿ ਨਉ ਨਿਧਿ ਭੁੰਚੀਐ ॥
jis no teree khusee; tin nau nidh bhuncheeai |
Sant Singh KhalsaOne with whom You are pleased, obtains the nine treasures.
Manmohan SinghHe, on whom is Thy pleasure, O Lord, partakes of Thine nine treasures.
Manmohan Singh (Punjabi)ਜਿਸ ਉੱਤੇ ਤੇਰੀ ਪ੍ਰਸੰਨਤਾ ਹੈ, ਹੇ ਸੁਆਮੀ! ਉਹ ਤੇਰੇ ਨੌ ਖਜ਼ਾਨਿਆਂ ਨੂੰ ਭੋਗਦਾ ਹੈ।
Fareedkot Teekaਜਿਸ ਨੋ ਤੇਰੀ ਖੁਸੀ ਹੂਈ ਹੈ ਤਿਸ ਨੇ ਨੌ ਨਿਧਾਂ ਭੋਗੀਆਂ ਹੈਂ॥
Prof. Sahib Singhਕਿਉਂਕਿ ਹੇ ਪ੍ਰਭੂ! ਜਿਸ ਨੂੰ ਤੇਰੀ ਖ਼ੁਸ਼ੀ ਪ੍ਰਾਪਤ ਹੋਈ ਹੈ ਉਸ ਨੇ ਤੇਰੇ ਨਾਮ-ਰੂਪ ਨੌ ਖ਼ਜ਼ਾਨੇ ਮਾਣ ਲਏ ਹਨ।ਪਦ ਅਰਥ ਤਿਨਿ = ਉਸ ਨੇ। ਭੁੰਚੀਐ = ਵਰਤਿਆ ਹੈ, ਮਾਣਿਆ ਹੈ, ਭੋਗਿਆ ਹੈ।
SikhNet (Spanish)Aquél sobre quien está Tu Placer, participa de los Nueve Tesoros.
ਜਿਸ ਨੋ ਤੂ ਪ੍ਰਭ ਵਲਿ; ਤਿਸੁ ਕਿਆ ਮੁਹਛੰਦਗੀ ॥
jis no too prabh val; tis kiaa muhachhandagee |
Sant Singh KhalsaOne who has You on his side, God - unto whom is he subservient?
Manmohan SinghHe, on whose side Thou art, O Lord, what subservience can lie have?
Manmohan Singh (Punjabi)ਜਿਸ ਦੀ ਤਰਫ ਤੂੰ ਹੈ, ਹੇ ਸਾਹਿਬ! ਉਸ ਨੂੰ ਕਿਹੜੀ ਮੁਥਾਜੀ ਹੈ?
Fareedkot Teekaਹੇ ਪ੍ਰਭੂ! ਜਿਸ ਕੇ ਤੂੰ ਵਲ ਹੋਇਆ ਹੈਂ ਤਿਸ ਕੋ ਕਿਆ ਕਿਸੇ ਕੀ (ਮੁਹਛੰਦਗੀ) ਮੁਹਤਾਜੀ ਅਰਥਾਤ ਪਰਾਧੀਨਗੀ ਹੈ॥
Prof. Sahib Singhਹੇ ਪ੍ਰਭੂ! ਜਿਸ ਬੰਦੇ ਦੇ ਧੜੇ ਤੇ ਤੂੰ ਹੈਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ,ਪਦ ਅਰਥ ਮੁਹਛੰਦਗੀ = ਮੁਥਾਜੀ।
SikhNet (Spanish)Aquél que Te pertenece, oh Dios, no se apoya en nadie más.
ਜਿਸ ਨੋ ਤੇਰੀ ਮਿਹਰ; ਸੁ ਤੇਰੀ ਬੰਦਿਗੀ ॥੮॥
jis no teree mihar; su teree bandigee |8|
Sant Singh KhalsaOne who is blessed with Your Kind Mercy is dedicated to Your worship. ||8||
Manmohan SinghHe, on whom is Thy mercy, embraces Thine meditation, O Lord.
Manmohan Singh (Punjabi)ਜਿਸ ਉੱਤੇ ਤੇਰੀ ਰਹਿਮਤ ਹੈ, ਉਹ ਤੇਰੇ ਸਿਮਰਨ ਜੁੜਦਾ ਹੈ, ਹੇ ਪ੍ਰਭੂ!
Fareedkot Teekaਜਿਸ ਪਰ ਤੇਰੀ ਮੇਹਰ ਹੋਵੈ ਸੋ ਤੇਰੀ ਬੰਦਗੀ ਮੇਂ ਲਾਗਤਾ ਹੈ॥੮॥
Prof. Sahib Singh(ਕਿਉਂਕਿ) ਜਿਸ ਉਤੇ ਤੇਰੀ ਮੇਹਰ ਹੈ ਉਹ ਤੇਰੀ ਭਗਤੀ ਕਰਦਾ ਹੈ ॥੮॥ਪਦ ਅਰਥ ਜਿਸ ਨੋ = {ਲਫ਼ਜ਼ 'ਜਿਸੁ' ਦਾ (ੁ) ਸੰਬੰਧਕ 'ਨੋ' ਦੇ ਕਾਰਨ ਉਡ ਗਿਆ ਹੈ} ॥੮॥
SikhNet (Spanish)Sí, aquél a quien bendices, dedica su vida a Ti.(8)