ਰਾਮਕਲੀ ਮਹਲਾ ੧ ॥
raamakalee mahalaa 1 |
Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.
ਜਾ ਹਰਿ ਪ੍ਰਭਿ ਕਿਰਪਾ ਧਾਰੀ ॥
jaa har prabh kirapaa dhaaree |
Sant Singh KhalsaWhen the Lord God showered His Mercy,
Manmohan SinghWhen the Lord God was in mercy,
Manmohan Singh (Punjabi)ਜਦ ਸੁਆਮੀ ਵਾਹਿਗੁਰੂ ਨੇ ਮਿਹਰ ਕੀਤੀ,
Fareedkot Teekaਜਬ ਜਿਸ ਪਰ ਹਰੀ ਸਮਰਥ ਨੇ ਕ੍ਰਿਪਾ (ਧਾਰੀ) ਕਰੀ ਹੈ॥
Prof. Sahib Singhਜਦੋਂ ਹਰਿ ਪ੍ਰਭੂ ਨੇ ਆਪ (ਕਿਸੇ ਜੀਵ ਉਤੇ) ਮੇਹਰ ਕੀਤੀ,ਪਦ ਅਰਥ ਜਾ = ਜਦੋਂ। ਪ੍ਰਭਿ = ਪ੍ਰਭੂ ਨੇ।
SikhNet (Spanish)Cuando Dios hizo llover Su Misericordia sobre mi,
ਤਾ, ਹਉਮੈ ਵਿਚਹੁ ਮਾਰੀ ॥
taa, haumai vichahu maaree |
Sant Singh Khalsaegotism was eradicated from within me.
Manmohan Singhthen was my self-conceit dispelled, from within me.
Manmohan Singh (Punjabi)ਤਦ ਮੇਰੀ ਸਵੈ-ਹੰਗਤਾ ਮੇਰੇ ਅੰਦਰੋਂ ਦੂਰ ਹੋ ਗਈ।
Fareedkot Teekaਤਿਸ ਨੇ ਮਨ ਵਿਚੋਂ ਹੰਤਾ ਮਾਰੀ ਹੈ॥
Prof. Sahib Singhਤਦੋਂ ਹੀ ਜੀਵ ਨੇ ਆਪਣੇ ਅੰਦਰੋਂ ਹਉਮੈ ਦੂਰ ਕੀਤੀ।ਪਦ ਅਰਥ ਤਾ = ਤਦੋਂ।
SikhNet (Spanish)el egoísmo fue erradicado de mi ser;
ਸੋ ਸੇਵਕਿ; ਰਾਮ ਪਿਆਰੀ ॥
so sevak; raam piaaree |
Sant Singh KhalsaThat humble servant who contemplates the
Manmohan SinghThat attedant is dear to the Lord,
Manmohan Singh (Punjabi)ਉਹ ਸਾਹਿਬ ਨੂੰ ਪਿਆਰਾ ਲੱਗਦਾ ਹੈ ਜਿਹੜਾ ਟਹਿਲੂਆ
Fareedkot Teekaਸੋ ਸੇਵਕ ਕੀ ਸੇਵਾ ਰਾਮ ਕੋ ਪਿਆਰੀ ਲਾਗੀ ਹੈ॥
Prof. Sahib Singhਉਹ ਦਾਸੀ ਪਰਮਾਤਮਾ ਨੂੰ ਚੰਗੀ ਲੱਗਣ ਲੱਗ ਪਈ,ਪਦ ਅਰਥ ਸੇਵਕਿ = ਦਾਸੀ।
SikhNet (Spanish)aquél Sirviente que medita en
ਜੋ ਗੁਰਸਬਦੀ ਬੀਚਾਰੀ ॥੧॥
jo gurasabadee beechaaree |1|
Sant Singh KhalsaWord of the Guru's Shabad, is very dear to the Lord. ||1||
Manmohan Singhwho reflects over the Guru's word.
Manmohan Singh (Punjabi)ਗੁਰਾਂ ਦੀ ਬਾਣੀ ਨੂੰ ਸੋਚਦਾ ਵੀਚਾਰਦਾ ਹੈ।
Fareedkot Teekaਜੋ ਭਗਤਿ ਗੁਰੋਂ ਕੇ ਉਪਦੇਸ ਸੇ ਵਿਚਾਰਵਾਨ ਹੂਆ ਹੈ॥੧॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਜੇਹੜੀ (ਜਿੰਦ-) ਦਾਸੀ ਵਿਚਾਰਵਾਨ ਹੋ ਗਈ (ਤੇ ਆਪਣੇ ਅੰਦਰੋਂ ਹਉਮੈ ਲੋਕ-ਲਾਜ ਮਾਰ ਸਕੀ) ॥੧॥ਪਦ ਅਰਥ ਗੁਰ ਸਬਦੀ = ਗੁਰੂ ਦੇ ਸ਼ਬਦ ਵਿਚ ਜੁੜ ਕੇ। ਬੀਚਾਰੀ = ਵਿਚਾਰਵਾਨ, ਚੰਗੇ ਮੰਦੇ ਦੀ ਪਰਖ ਕਰਨ ਜੋਗੀ ॥੧॥
SikhNet (Spanish)la Palabra del Shabd del Guru es apreciado por el Señor. (1)
ਸੋ ਹਰਿ ਜਨੁ; ਹਰਿ ਪ੍ਰਭ ਭਾਵੈ ॥
so har jan; har prabh bhaavai |
Sant Singh KhalsaThat humble servant of the Lord is pleasing to his Lord God;
Manmohan SinghThat God's slave is pleasing to the Lord-God,
Manmohan Singh (Punjabi)ਉਹ ਰੱਬ ਦਾ ਗੋਲਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ,
Fareedkot Teekaਸੋ (ਹਰਿ ਜਨੁ) ਭਗਤੁ ਹਰੀ ਸਾਮਰਥ ਕੋ ਭਾਵਤਾ ਹੈ॥
Prof. Sahib Singhਪਰਮਾਤਮਾ ਦਾ ਉਹ ਸੇਵਕ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ,ਪਦ ਅਰਥ ਜਨੁ = ਦਾਸ। ਪ੍ਰਭ ਭਾਵੈ = ਪ੍ਰਭੂ ਨੂੰ ਪਿਆਰਾ ਲੱਗਦਾ ਹੈ।
SikhNet (Spanish)el humilde sirviente del Señor tiene gracia ante los ojos de Dios,
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ; ਲਾਜ ਛੋਡਿ. ਹਰਿ ਕੇ ਗੁਣ ਗਾਵੈ ॥੧॥ ਰਹਾਉ ॥
ahinis bhagat kare din raatee; laaj chhodd. har ke gun gaavai |1| rahaau |
Sant Singh Khalsaday and night, he performs devotional worship, day and night. Disregarding his own honor, he sings the Glorious Praises of the Lord. ||1||Pause||
Manmohan Singhwho day and night ever performs Lord's devotional service and disregarding honour and dishonour, sings God's praise. Pause.
Manmohan Singh (Punjabi)ਜੋ ਦਿਹੁੰ ਰੈਣ ਸਦਾ ਹੀ ਸੁਆਮੀ ਦੀ ਪ੍ਰੇਮਮਈ ਸੇਵਾ ਕਮਾਉਂਦਾ ਹੈ ਅਤੇ ਜੱਸ ਤੇ ਅਪਜੱਸ ਦੀ ਪਰਵਾਹ ਨਾਂ ਕਰ ਕੇ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ। ਠਹਿਰਾਓ।
Fareedkot Teekaਜੋ ਰਾਤ ਦਿਨ (ਦਿਨੁ ਰਾਤੀ) ਇਕ ਰਸ ਭਗਤੀ ਕਰਤਾ ਹੈ। ਕੈਸੇ ਭਗਤੀ ਕਰਤਾ ਹੈ? ਲੋਕ ਲਾਜ ਛੋਡਕੈ ਭਗਵਤ ਕੇ ਗੁਨ ਗਾਵਤਾ ਹੈ॥੧॥ ਰਹਾਉ ॥
Prof. Sahib Singhਜੋ ਲੋਕ-ਲਾਜ (ਹਉਮੈ) ਛੱਡ ਕੇ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ ॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਲਾਜ = ਲੋਕ-ਲਾਜ। ਛੋਡਿ = ਛੱਡ ਕੇ ॥੧॥ ਰਹਾਉ ॥
SikhNet (Spanish)Ese Sirviente alaba noche y día a su Dios, sin importarle su honor. (1-Pausa)
ਧੁਨਿ ਵਾਜੇ ਅਨਹਦ ਘੋਰਾ ॥
dhun vaaje anahad ghoraa |
Sant Singh KhalsaThe unstruck melody of the sound current resonates and resounds;
Manmohan SinghThe unbeaten celestial strain plays and resounds,
Manmohan Singh (Punjabi)ਸੁਤੇ ਸਿੱਧ ਹੋਣ ਵਾਲਾ ਬੈਕੁੰਠੀ ਕੀਰਤਨ ਹੁੰਦਾ ਹੈ,
Fareedkot Teekaਇਸੀ ਤੇ ਨਾਮ ਜਪਨੇ ਕੀ ਧੁਨੀ ਏਕ ਰਸ (ਘੋਰਾ) ਗੰਭੀਰ ਤਿਸ ਭਗਤ ਕੀ (ਵਾਜੇ) ਪ੍ਰਗਟ ਹੋ ਰਹੀ ਹੈ, ਭਾਵ ਰਾਤ ਦਿਨ ਨਾਮ ਉਚਾਰਨ ਕਰਤੇ ਹੈਂ॥
Prof. Sahib Singh(ਮੇਰੇ ਉਤੇ ਗੁਰੂ ਨੇ ਮੇਹਰ ਕੀਤੀ, ਮੇਰਾ ਮਨ ਗੁਰੂ ਦੇ ਸ਼ਬਦ ਵਿਚ ਜੁੜਿਆ, ਅੰਦਰ ਐਸਾ ਆਨੰਦ ਬਣਿਆ, ਮਾਨੋ,) ਇੱਕ-ਰਸ ਵੱਜ ਰਹੇ ਵਾਜਿਆਂ ਦੀ ਗੰਭੀਰ ਮਿੱਠੀ ਸੁਰ ਸੁਣਾਈ ਦੇਣ ਲੱਗ ਪਈ।ਪਦ ਅਰਥ ਧੁਨਿ = ਆਵਾਜ਼, ਮਿੱਠੀ ਸੁਰ। ਅਨਹਦ = {ਅਨ ਹਦ, ਅਨ ਹਤ, ਬਿਨਾ ਵਜਾਇਆਂ ਵੱਜਣ ਵਾਲੇ} ਇਕ-ਰਸ, ਲਗਾਤਾਰ। ਘੋਰਾ = ਗੰਭੀਰ।
SikhNet (Spanish)En él resuena la Melodía Divina de la Palabra del Shabd
ਮਨੁ ਮਾਨਿਆ; ਹਰਿ ਰਸਿ ਮੋਰਾ ॥
man maaniaa; har ras moraa |
Sant Singh Khalsamy mind is appeased by the subtle essence of the Lord.
Manmohan Singhand my soul is propitiated with this Lord's elixir.
Manmohan Singh (Punjabi)ਤੇ ਗੂੰਜਦਾ ਹੈ ਅਤੇ ਇਸ ਈਸ਼ਵਰੀ ਅੰਮ੍ਰਿਤ ਨਾਲ ਮੇਰੀ ਜਿੰਦੜੀ ਪਤੀਜ ਗਈ ਹੈ।
Fareedkot Teekaਤਿਸ ਹਰੀ ਕੇ ਨਾਮ ਰਸ ਮੇਂ ਮੇਰਾ ਭੀ ਮਨ ਮਾਨਿਆ ਹੈ॥
Prof. Sahib Singhਮੇਰਾ ਮਨ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੁਆਦ ਵਿਚ ਮਗਨ ਹੋ ਗਿਆ ਹੈ।ਪਦ ਅਰਥ ਰਸਿ = ਰਸ ਵਿਚ, ਆਨੰਦ ਵਿਚ। ਮੋਰਾ = ਮੇਰਾ।
SikhNet (Spanish)y vive imbuido en la Esencia Divina.
ਗੁਰ ਪੂਰੈ; ਸਚੁ ਸਮਾਇਆ ॥
gur poorai; sach samaaeaa |
Sant Singh KhalsaThrough the Perfect Guru, I am absorbed in Truth.
Manmohan SinghBy the Perfect Guru grace, I am absorbed in truth,
Manmohan Singh (Punjabi)ਪੂਰਨ ਗੁਰਾਂ ਦੀ ਮਿਹਰ ਦੁਆਰਾ, ਮੈਂ ਸੱਚ ਅੰਦਰ ਲੀਨ ਹੋ ਗਿਆ ਹਾਂ,
Fareedkot Teekaਕਿਉਂਕਿ ਗੁਰ ਪੂਰੇ ਦੁਆਰੇ ਮੇਰੇ ਮਨ ਮੇਂ ਸਚ ਸਮਾਇਆ ਹੈ॥
Prof. Sahib Singhਪੂਰੇ ਗੁਰੂ ਦੀ ਰਾਹੀਂ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮੇਰੇ ਮਨ ਵਿਚ) ਰਚ ਗਿਆ ਹੈ।ਪਦ ਅਰਥ ਗੁਰ ਪੂਰੈ = ਪੂਰੇ ਗੁਰੂ ਦੀ ਰਾਹੀਂ। ਸਚੁ = ਸਦਾ-ਥਿਰ ਰਹਿਣ ਵਾਲਾ ਪ੍ਰਭੂ ।
SikhNet (Spanish)Por la Gracia Perfecta del Guru uno se inmerge en la Verdad;
ਗੁਰੁ ਆਦਿ ਪੁਰਖੁ; ਹਰਿ ਪਾਇਆ ॥੨॥
gur aad purakh; har paaeaa |2|
Sant Singh KhalsaThrough the Guru, I have found the Lord, the Primal Being. ||2||
Manmohan Singhand have obtained my God, the great Primal Being.
Manmohan Singh (Punjabi)ਅਤੇ ਵਿਸ਼ਾਲ ਪਰਾਪੂਰਬਲੇ ਪ੍ਰਭੂ ਨੂੰ ਪਾ ਲਿਆ ਹੈ।
Fareedkot Teekaਇਸੀ ਤੇ ਆਦ ਪੁਰਖ ਜੋ ਸਭ ਸੇ (ਗੁਰ) ਬਡਾ ਹਰੀ ਹੈ, ਸੋ ਹਮਨੇ ਪਾਇਆ ਹੈ॥੨॥
Prof. Sahib Singhਮੈਨੂੰ ਸਭ ਤੋਂ ਵੱਡੀ ਹਸਤੀ ਵਾਲਾ ਸਭ ਦਾ ਮੁੱਢ ਸਭ ਵਿਚ ਵਿਆਪਕ ਪ੍ਰਭੂ ਮਿਲ ਪਿਆ ਹੈ ॥੨॥
SikhNet (Spanish)por la Gracia del Guru uno logra al Ser Primordial, al Dios Supremo. (2)
ਸਭਿ ਨਾਦ ਬੇਦ ਗੁਰਬਾਣੀ ॥
sabh naad bed gurabaanee |
Sant Singh KhalsaGurbani is the sound current of the Naad, the Vedas, everything.
Manmohan SinghThe Guru's word is the tenth gate music j, the Vedas and everything.
Manmohan Singh (Punjabi)ਗੁਰਾਂ ਦੀ ਬਾਣੀ ਹੀ ਦਸਮ ਦੁਆਰ ਦਾ ਸੰਗੀਤ, ਵੇਦ ਅਤੇ ਹਰ ਵਸਤੂ ਹੈ।
Fareedkot Teekaਸਭ ਬੇਦੋਂ ਕਾ (ਨਾਦ) ਉਪਦੇਸ ਸਤਿਗੁਰੋਂ ਕੀ ਬਾਣੀ ਮੇਂ ਹੈ॥
Prof. Sahib Singhਉਸ ਨੂੰ ਜੋਗੀਆਂ ਦੇ ਸਿੰਙੀ ਆਦਿਕ ਸਾਰੇ ਵਾਜੇ ਤੇ ਹਿੰਦੂ ਮਤ ਦੇ ਵੇਦ ਆਦਿਕ ਧਰਮ-ਪੁਸਤਕ ਸਭ ਗੁਰੂ ਦੀ ਬਾਣੀ ਵਿਚ ਹੀ ਆ ਜਾਂਦੇ ਹਨ (ਭਾਵ, ਗੁਰਬਾਣੀ ਦੇ ਟਾਕਰੇ ਤੇ ਉਸ ਨੂੰ ਇਹਨਾਂ ਦੀ ਲੋੜ ਨਹੀਂ ਰਹਿ ਜਾਂਦੀ),ਪਦ ਅਰਥ ਸਭਿ = ਸਾਰੇ। ਨਾਦ = ਜੋਗੀਆਂ ਦੇ ਸਿੰਙੀ ਆਦਿਕ ਵਾਜੇ। ਬੇਦ = ਹਿੰਦੂ ਮਤ ਦੇ ਧਰਮ = ਪੁਸਤਕ।
SikhNet (Spanish)La Palabra del Shabd del Guru es el Naad, la Palabra del Shabd del Guru es los Vedas
ਮਨੁ ਰਾਤਾ ਸਾਰਿਗਪਾਣੀ ॥
man raataa saarigapaanee |
Sant Singh KhalsaMy mind is attuned to the Lord of the Universe.
Manmohan SinghMy soul is imbued with the Lord of universe,
Manmohan Singh (Punjabi)ਮੇਰੀ ਜਿੰਦੜੀ ਪ੍ਰਭੂ ਸੁਆਮੀ ਨਾਲ ਰੰਗੀ ਹੋਈ ਹੈ,
Fareedkot Teekaਤਿਸ ਗੁਰਬਾਣੀ ਦੁਆਰੇ ਹਮਾਰਾ ਮਨ ਪਰਮੇਸ੍ਵਰ ਮੇਂ ਰੰਗਿਆ ਹੈ॥
Prof. Sahib Singhਗੁਰੂ ਦੀ ਬਾਣੀ ਦੀ ਰਾਹੀਂ ਜਿਸ ਮਨੁੱਖ ਦਾ ਮਨ ਪਰਮਾਤਮਾ (ਦੇ ਪਿਆਰ) ਵਿਚ ਰੰਗਿਆ ਜਾਂਦਾ ਹੈ,ਪਦ ਅਰਥ ਸਾਰਿਗਪਾਣੀ = ਪਰਮਾਤਮਾ।
SikhNet (Spanish)pues a través de Ella, uno se imbuye en el Señor del Universo.
ਤਹ ਤੀਰਥ ਵਰਤ ਤਪ ਸਾਰੇ ॥
teh teerath varat tap saare |
Sant Singh KhalsaHe is my sacred shrine of pilgrimage, fasting and austere self-discipline.
Manmohan Singhin that are contained all the pilgrim stations, fasting and austerities.
Manmohan Singh (Punjabi)ਉਸ ਅੰਦਰਹੀ ਸਮੂਹ ਯਾਤਰਾ ਅਸਥਾਨ, ਵਰਤ ਅਤੇ ਕਰੜੀਆਂ ਘਾਲਾਂ ਆ ਜਾਂਦੀਆਂ ਹਨ।
Fareedkot Teekaਤਿਸ ਬਾਣੀ ਮੇਂ ਤੀਰਥ ਔ ਵਰਤ ਪੁਨਹ ਤਪ ਭੀ ਸਾਰੇ ਪ੍ਰਾਪਤਿ ਹੈਂ। ਭਾਵ ਜਿਨੋਂ ਪੁਰਸ਼ੋਂ ਨੇ ਗੁਰੂ ਬਾਣੀ ਬੀਚਾਰੀ ਹੈ ਤਿਨੋਂ ਨੇ ਸਭ ਸਾਧਨ ਕਰ ਲੀਏ ਹੈਂ॥
Prof. Sahib Singh(ਜਿਸ ਆਤਮਕ ਅਵਸਥਾ ਵਿਚ ਉਹ ਪਹੁੰਚਦਾ ਹੈ) ਉਥੇ ਸਾਰੇ ਤੀਰਥ-ਇਸ਼ਨਾਨ ਸਾਰੇ ਵਰਤ ਤੇ ਤਪ ਭੀ ਉਸ ਨੂੰ ਮਿਲਿਆਂ ਬਰਾਬਰ ਹੋ ਜਾਂਦੇ ਹਨ।ਪਦ ਅਰਥ ਤਹ = ਉਥੇ, ਉਸ ਆਤਮਕ ਅਵਸਥਾ ਵਿਚ।
SikhNet (Spanish)En Ella está contenido el mérito de las austeridades, los ayunos y los peregrinajes;
ਗੁਰ ਮਿਲਿਆ; ਹਰਿ ਨਿਸਤਾਰੇ ॥੩॥
gur miliaa; har nisataare |3|
Sant Singh KhalsaThe Lord saves, and carries across, those who meet with the Guru. ||3||
Manmohan SinghGod ferries across the mortals, who meets with Guru.
Manmohan Singh (Punjabi)ਵਾਹਿਗੁਰੂ ਉਸ ਪ੍ਰਾਣੀ ਦਾ ਪਾਰ ਉਤਾਰਾ ਕਰ ਦਿੰਦਾ ਹੈ ਜੋ ਗੁਰਾਂ ਨੂੰ ਮਿਲ ਪੈਂਦਾ ਹੈ।
Fareedkot Teekaਗੁਰੋਂ ਕੇ ਮਿਲਨੇ ਸੇ ਸਿਖ ਹਰੀ ਨੇ ਵਿਸੇਸ ਕਰ ਕੇ ਤਾਰੇ ਹੈਂ, ਭਾਵ ਸੇ ਜਨਮ ਮਰਨ ਤੇ ਰਹਿਤ ਕਰ ਦੀਏ ਹੈਂ॥੩॥
Prof. Sahib Singhਜੇਹੜਾ ਮਨੁੱਖ ਗੁਰੂ ਨੂੰ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ (ਸੰਸਾਰ-ਸਮੁੰਦਰ ਵਿਚੋਂ) ਪਾਰ ਲੰਘਾ ਲੈਂਦਾ ਹੈ ॥੩॥ਪਦ ਅਰਥ ਗੁਰ ਮਿਲਿਆ = (ਜੋ ਮਨੁੱਖ) ਗੁਰੂ ਨੂੰ ਮਿਲ ਪਿਆ ॥੩॥
SikhNet (Spanish)sí, a través de Ella uno encuentra al Guru y por la Gracia de Dios es emancipado. (3)
ਜਹ ਆਪੁ ਗਇਆ; ਭਉ ਭਾਗਾ ॥
jeh aap geaa; bhau bhaagaa |
Sant Singh KhalsaOne whose self-conceit is gone, sees his fears run away.
Manmohan SinghHe, whose self-conceit is stilled; his fear hastens away,
Manmohan Singh (Punjabi)ਜਿਸ ਦੀ ਸਵੈ-ਹੰਗਤਾ ਮਿੱਟ ਗਈ ਹੈ, ਉਸ ਦਾ ਡਰ ਦੌੜ ਜਾਂਦਾ ਹੈ,
Fareedkot Teekaਜਿਸ ਕਾ ਆਪਾ ਭਾਵ ਗਿਆ ਹੈ, ਤਿਸ ਕਾ ਜਨਮ ਮਰਨ ਕਾ ਭਉ (ਭਾਗਾ) ਦੂਰ ਹੂਆ ਹੈ॥
Prof. Sahib Singhਜਿਸ ਹਿਰਦੇ ਵਿਚੋਂ ਆਪਾ-ਭਾਵ ਦੂਰ ਹੋ ਗਿਆ, ਉਥੋਂ ਹੋਰ ਸਭ ਡਰ-ਸਹਿਮ ਭੱਜ ਗਿਆ।ਪਦ ਅਰਥ ਜਹ = ਜਿਸ ਹਿਰਦੇ ਵਿਚੋਂ। ਆਪੁ = ਆਪਾ-ਭਾਵ।
SikhNet (Spanish)Cuando uno se deshace de su ego, los miedos son destruidos,
ਗੁਰ ਚਰਣੀ; ਸੇਵਕੁ ਲਾਗਾ ॥
gur charanee; sevak laagaa |
Sant Singh KhalsaThat servant grasps the Guru's feet.
Manmohan Singhand that slave takes to the Guru's feet.
Manmohan Singh (Punjabi)ਅਤੇ ਉਹ ਗੋਲਾ ਗੁਰਾਂ ਦੇ ਪੈਰਾਂ ਨਾਲ ਜੁੜ ਜਾਂਦਾ ਹੈ।
Fareedkot Teekaਗੁਰੋਂ ਕੀ ਚਰਣੀ ਸੇਵਕ ਹੋਇਕੈ ਲਾਗਾ ਹੈ॥
Prof. Sahib Singhਉਹ ਸੇਵਕ ਗੁਰੂ ਦੇ ਚਰਨਾਂ ਵਿਚ ਹੀ ਲੀਨ ਹੋ ਗਿਆ।
SikhNet (Spanish)y entonces el sirviente se postra a los Pies del Guru.
ਗੁਰਿ ਸਤਿਗੁਰਿ; ਭਰਮੁ ਚੁਕਾਇਆ ॥
gur satigur; bharam chukaaeaa |
Sant Singh KhalsaThe Guru, the True Guru, has expelled my doubts.
Manmohan SinghThe great True Guru has dispelled my doubt,
Manmohan Singh (Punjabi)ਵੱਡੇ ਸੱਚੇ ਗੁਰਾਂ ਨੇ ਮੇਰਾ ਸੰਦੇਹ ਦੂਰ ਕਰ ਦਿੱਤਾ ਹੈ,
Fareedkot Teekaਗੁਰ ਪੂਜ੍ਯ ਅਰਥਾਤ ਬ੍ਰਹਮ ਨੇਸਟੀ ਬ੍ਰਹਮ ਸ੍ਰੋਤ੍ਰੀ ਸਤਿਗੁਰੋਂ ਨੇ ਉਪਦੇਸ ਕਰ ਜਿਸ ਜਗ੍ਯਾਸੀ ਕਾ ਭਰਮ ਚੁਕਾਇਆ ਹੈ॥
Prof. Sahib Singhਉਸ ਦੀ (ਮਾਇਆ ਆਦਿਕ ਵਲ ਦੀ ਸਾਰੀ) ਭਟਕਣਾ ਗੁਰੂ ਨੇ ਦੂਰ ਕਰ ਦਿੱਤੀ,ਪਦ ਅਰਥ ਗੁਰਿ = ਗੁਰੂ ਨੇ। ਸਤਿਗੁਰਿ = ਸਤਿਗੁਰ ਨੇ। ਭਰਮੁ = ਭਟਕਣਾ।
SikhNet (Spanish)El Guru destruye la duda de su ser y así,
ਕਹੁ ਨਾਨਕ; ਸਬਦਿ ਮਿਲਾਇਆ ॥੪॥੧੦॥
kahu naanak; sabad milaaeaa |4|10|
Sant Singh KhalsaSays Nanak, I have merged into the Word of the Shabad. ||4||10||
Manmohan Singhand united me with the Lord, says Nanak.
Manmohan Singh (Punjabi)ਅਤੇ ਮੈਨੂੰ ਸੁਆਮੀ ਨਾਲ ਮਿਲਾ ਦਿੱਤਾ ਹੈ, ਗੁਰੂ ਜੀ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਜਗ੍ਯਾਸੀ ਕੋ ਗੁਰਾਂ ਨੇ ਸਬਦ ਬ੍ਰਹਮ ਮੇਂ (ਮਿਲਾਇਆ) ਅਭੇਦ ਕੀਆ ਹੈ॥੪॥੧੦॥☬ਪਾਖੰਡੀ ਜੋਗੀ ਕੇ ਪ੍ਰਤੀ ਰਾਮ ਭਗਤੀ ਕਾ ਉਪਦੇਸ਼ ਕਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਗੁਰੂ ਨੇ ਆਪਣੇ ਸ਼ਬਦ ਵਿਚ ਜੋੜ ਲਿਆ ॥੪॥੧੦॥ਪਦ ਅਰਥ ਸਬਦਿ = ਗੁਰੂ ਦੇ ਸ਼ਬਦ ਵਿਚ ॥੪॥੧੦॥
SikhNet (Spanish)dice Nanak, uno se inmerge en la Palabra del Shabd del Guru. (4-10)