ੴ

ਸਿੱਖਬਾਣੀ · SikhBani

ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣੁ ਬੁਝੈ ਬਿਧਿ ਜਾਣੈ ॥

saagar meh boond boond meh saagar kavan bujhai bidh jaanai
Guru Nanak Dev Ji ਗੁਰੂ ਨਾਨਕ ਦੇਵ ਜੀ · Raag Raamkalee · Ang 878, 879 · 11 lines
Translations

ਰਾਮਕਲੀ ਮਹਲਾ ੧ ॥

raamakalee mahalaa 1 | Ang 878

Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.

ਸਾਗਰ ਮਹਿ ਬੂੰਦ. ਬੂੰਦ ਮਹਿ ਸਾਗਰੁ; ਕਵਣੁ ਬੁਝੈ. ਬਿਧਿ ਜਾਣੈ ॥

saagar meh boond. boond meh saagar; kavan bujhai. bidh jaanai | Ang 878

Sant Singh KhalsaThe drop is in the ocean, and the ocean is in the drop. Who understands, and knows this?
Manmohan SinghThe drop of water is in the ocean and the ocean is in the drop of water. Who can understand this and who knows the Lord's way?
Manmohan Singh (Punjabi)ਪਾਣੀ ਦਾ ਤੁਪਕਾ ਸਮੁੰਦਰ ਵਿੱਚ ਹੈ ਅਤੇ ਸਮੁੰਦਰ ਪਾਣੀ ਦੇ ਤੁਪਕੇ ਵਿੱਚ। ਇਸ ਨੂੰ ਕੌਣ ਸਮਝ ਸਕਦਾ ਹੈ ਅਤੇ ਕੌਣ ਸੁਆਮੀ ਦੀ ਰੀਤੀ ਨੂੰ ਜਾਣਦਾ ਹੈ?
Fareedkot Teekaਦ੍ਰਿਸ੍ਟਾਂਤ: ਮਹਾਂਨ ਉਪਾਧੀ ਵਾਲੇ ਸਮੁੰਦ੍ਰ ਕੋ ਜਲ ਮੇਂ ਜੈਸੇ ਅਲਪ ਉਪਾਧੀ ਵਾਲੇ ਬੂੰਦ ਜਲ ਕੀ ਔਰ ਬੂੰਦ ਕੇ ਜਲ ਮੇਂ ਜੈਸੇ ਸਮੁੰਦ੍ਰ ਕੇ ਜਲ ਕੀ ਏਕਤਾ ਬਨੇ ਹੈ। ਦ੍ਰਾਸ੍ਟਾਂਤ: ਤੈਸੇ ਮਾਇਆ ਉਪਾਧੀ ਵਾਲੇ ਸਰਬੱਗ ਈਸਰ ਚੇਤਨ ਮੇਂ ਅਵਿਦਿਆ ਉਪਾਧੀ ਵਾਲੇ ਅਲਪੱਗ ਜੀਵ ਚੇਤਨ ਕੀ ਔਰ ਜੀਵ ਚੇਤਨ ਮੇਂ ਈਸਰ ਤੇ ਤਨ ਕੀ ਮਾਇਆ ਅਵਿਦਿਆ ਰੂਪੁ ਉਪਾਧੀਓਂ ਕੋ ਛੋਡ ਕਰ ਭਾਗ ਤਿਆਗ ਲਛਨ ਸੇ ਦੇਵ ਦਤ ਕੇ ਪਿੰਡ ਮਾਤ੍ਰ ਵਤ ਏਕ ਰੂਪਤਾ ਹੈ। ਏਹੀ ਆਤਮਾ ਬ੍ਰਹਮ ਹੈ ਇਸ ਸੁਰਤੀ ਵਾ-☬"ਬ੍ਰਹਮ ਮਹਿ ਜਨੁ ਜਨ ਮਹਿ ਪਾਰਬ੍ਰਹਮੁ॥☬ਏਕਹਿ ਆਪਿ ਨਹੀ ਕਛੁ ਭਰਮ॥"☬ਇਸ ਗੁਰੂ ਵਾਕ ਸਿਧਿ ਜੀਵ ਈਸਰ ਕੀ ਏਕਤਾ ਬਨੇ ਹੈ। ਪਰੰਤੂ ਇਸ ਸਿਧਾਂਤ ਕੋ ਕੋਨ ਬੂਝੈ ਹੈ? ਯਹਿ ਪ੍ਰਸ਼ਨ ਕਰਿ ਉਤਰ ਕਹੇ ਹੈਂ: ਜੋ ਪੁਰਸ ਪੂਰਬੋਕਤ ਲਛਨਾਂ ਬ੍ਰਿਤੀ ਕੀ ਬਿਧੀ ਕੋ ਜਾਣੈ ਹੈ, ਸੋਈ ਬੂਝੈ ਹੈ॥☬ਨਨੂ: ਜਬ ਔਰ ਅਨੰਤ ਪ੍ਰਕਾਰ ਕੇ ਪ੍ਰਪੰਚ ਰਚਨਾ ਕੇ ਭੇਦ ਨਾ ਹੋਵੈਂ ਤਬ ਜੀਵ ਔ ਈਸ ਕੀ ਅਭੇਦਤਾ ਹੋ ਯਹਿ ਅਸੰਕਾ ਕਰਿ ਕਹੇ ਹੈਂ॥
Prof. Sahib Singh(ਜਿਵੇਂ) ਸਮੁੰਦਰ ਵਿਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿਚ ਪਰਮਾਤਮਾ ਵਿਆਪਕ ਹੈ)। ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿਓਂਤ ਨੂੰ ਸਮਝਦਾ ਹੈ।

ਪਦ ਅਰਥ ਸਾਗਰੁ = ਸਮੁੰਦਰ। ਸਾਗਰ ਮਹਿ = ਸਮੁੰਦਰ ਵਿਚ {ਨੋਟ: ਲਫ਼ਜ਼ 'ਸਾਗਰੁ' ਅਤੇ 'ਸਾਗਰ' ਦੇ ਜੋੜਾਂ ਦਾ ਫ਼ਰਕ ਵੇਖੋ। ਕਿਉਂ ਹੈ ਇਹ ਫ਼ਰਕ?}। ਕਵਣੁ = ਕੋਈ ਵਿਰਲਾ।

SikhNet (Spanish)La gota está en el océano y el océano está en la gota, pero ¿quien entiende y toma conciencia de esto?

ਉਤਭੁਜ ਚਲਤ ਆਪਿ ਕਰਿ ਚੀਨੈ; ਆਪੇ ਤਤੁ ਪਛਾਣੈ ॥੧॥

autabhuj chalat aap kar cheenai; aape tat pachhaanai |1| Ang 878

Sant Singh KhalsaHe Himself creates the wondrous play of the world. He Himself contemplates it, and understands its true essence. ||1||
Manmohan SinghCreating the world-play, the Lord Himself beholds it and Himself realises its reality.
Manmohan Singh (Punjabi)ਜਗਤ ਖੇਡ ਨੂੰ ਰਚ ਕੇ ਪ੍ਰਭੂ ਖੁਦ ਇਸ ਨੂੰ ਵੇਖਦਾ ਹੈ ਅਤੇ ਖੁਦ ਹੀ ਇਸ ਦੀ ਅਸਲੀਅਤ ਨੂੰ ਸਮਝਦਾ ਹੈ।
Fareedkot Teekaਉਤਭੁਜ ਸਬਦ ਚਾਰੇ ਖਾਣੀ ਉਪਲਖਤ ਸੂਖਮ ਅਸਥੂਲ ਸਰਬ ਸ੍ਰਿਸਟ ਪਰ ਹੈ। (ਚਲਤ) ਰੂਪੇ ਮਾਇਕ ਪ੍ਰਪੰਚ ਕੋ ਆਪ ਬੀਚਾਰ ਕਰ ਕੇ ਦੇਖੇ॥ ਨਨੂ: ਦੇਖਤਾ ਹੂਆ ਕਿਆ ਕਰੇ? ਤਿਸ ਪਰ ਕਹਿਤੇ ਹੈਂ:☬ਕਿ ਗੁਰਉਪਦੇਸ ਕਰਿ ਲਭਧ ਯਥਾਰਥ ਗਿਆਨ ਸੇ ਅਪਨੇ ਯਥਾਰਥ ਸਰੂਪ ਭੈ ਕਲਪਤ ਪਹਿਚਾਨੈ ਸੁਪਨਾ ਵੀ ਪਰਮਾਤਮਾਂ ਮੇਂ ਸ੍ਵਰਨ ਸ੍ਰਿਸਟੀ ਵਤ॥੧॥
Prof. Sahib Singhਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ, ਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ ॥੧॥

ਪਦ ਅਰਥ ਉਤਭੁਜ ਚਲਤ = ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ। ਕਰਿ = ਕਰ ਕੇ, ਬਣਾ ਕੇ। ਚੀਨੈ = ਪਛਾਣਦਾ ਹੈ। ਆਪੇ = (ਪ੍ਰਭੂ) ਆਪ ਹੀ। ਤਤੁ = ਅਸਲੀਅਤ ॥੧॥

SikhNet (Spanish)Él Mismo crea la maravillosa escena del mundo, Él Mismo la contempla y entiende su Esencia Verdadera. (1)

ਐਸਾ ਗਿਆਨੁ ਬੀਚਾਰੈ ਕੋਈ ॥

aisaa giaan beechaarai koee | Ang 879

Sant Singh KhalsaHow rare are those who contemplate this spiritual wisdom.
Manmohan SinghRare is the person, who reflects over such Divine knowledge,
Manmohan Singh (Punjabi)ਕੋਈ ਵਿਰਲਾ ਪੁਰਸ਼ ਹੀ ਹੈ ਜੋ ਐਹੋ ਜੇਹੇ ਬ੍ਰਹਿਮ ਬੋਧ ਨੂੰ ਸੋਚਦਾ ਸਮਝਦਾ ਹੈ,
Fareedkot Teekaਸੋ ਐਸਾ ਗਿਆਨੁ ਜੋ ਕੋਈ ਪੁਰਸੁ ਬੀਚਾਰੇ॥
Prof. Sahib Singh#NAME?

ਪਦ ਅਰਥ ਕੋਈ = ਕੋਈ ਵਿਰਲਾ। ਗਿਆਨੁ = ਆਤਮਕ ਜੀਵਨ ਦੀ ਸਮਝ।

SikhNet (Spanish)Excepcional es aquél que reflexiona en esta Sabiduría,

ਤਿਸ ਤੇ; ਮੁਕਤਿ ਪਰਮ ਗਤਿ ਹੋਈ ॥੧॥ ਰਹਾਉ ॥

tis te; mukat param gat hoee |1| rahaau | Ang 879

Sant Singh KhalsaThrough this, the supreme state of liberation is attained. ||1||Pause||
Manmohan Singhthrough which he obtains salvation and the supremely sublime status.
Manmohan Singh (Punjabi)ਜਿਸ ਦੇ ਰਾਹੀਂ ਉਸ ਨੂੰ ਮੋਖਸ਼ ਅਤੇ ਮਹਾਨ ਸ੍ਰੇਸ਼ਟ ਅਵਸਥਾ ਪ੍ਰਾਪਤ ਹੋ ਜਾਂਦੇ ਹਨ।
Fareedkot Teekaਤਿਸੀ ਗਿਆਨ ਤੇ ਸੰਸਾਰ ਦੁਖ ਕੀ ਨਿਵਰਤੀ ਔ ਪਰਮਾਨੰਦ ਕੀ ਪ੍ਰਾਪਤੀ ਰੂਪ ਕੈਵਲ੍ਯ ਮੁਕਤੀ ਕੀ (ਗਤਿ) ਪ੍ਰਾਪਤੀ ਹੋਤੀ ਹੈ॥੧॥ ਰਹਾਉ ॥☬ਪ੍ਰਸ਼ਨ: ਕੈਸਾ ਗ੍ਯਾਨ?☬ਉਤ੍ਰ:
Prof. Sahib Singhਉਸ (ਸਰਬ-ਸਿਰਜਣਹਾਰ ਤੇ ਸਰਬ-ਵਿਆਪਕ ਪ੍ਰਭੂ ਦੀ ਸਿਫ਼ਤਿ-ਸਾਲਾਹ) ਦੀ ਬਰਕਤਿ ਨਾਲ ਮਨੁੱਖ ਨੂੰ ਵਿਕਾਰਾਂ ਤੋਂ ਖ਼ਲਾਸੀ ਪ੍ਰਾਪਤ ਹੁੰਦੀ ਹੈ ਤੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਹੁੰਦੀ ਹੈ ॥੧॥ ਰਹਾਉ ॥

ਪਦ ਅਰਥ ਤਿਸ ਤੇ = ਉਸ ਤੋਂ, ਉਸ ਪਰਮਾਤਮਾ ਤੋਂ, ਉਸ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ। ਹੋਈ = ਹੋ ਜਾਂਦੀ ਹੈ ॥੧॥ ਰਹਾਉ ॥

SikhNet (Spanish)a través de Ella, el Estado Supremo de Liberación es obtenido.(1-Pausa)

ਦਿਨ ਮਹਿ ਰੈਣਿ. ਰੈਣਿ ਮਹਿ ਦਿਨੀਅਰੁ; ਉਸਨ ਸੀਤ ਬਿਧਿ ਸੋਈ ॥

din meh rain. rain meh dineear; usan seet bidh soee | Ang 879

Sant Singh KhalsaThe night is in the day, and the day is in the night. The same is true of hot and cold.
Manmohan SinghIn the day is the night and in the night is the day. The same is the way of heat and cold.
Manmohan Singh (Punjabi)ਦਿਨ ਵਿੱਚ ਰਾਤ ਹੈ ਅਤੇ ਰਾਤ ਵਿੱਚ ਦਿਨ ਹੈ। ਇਹੀ ਰੀਤੀ ਹੈ ਗਰਮੀ ਅਤੇ ਸਰਦੀ ਦੀ।
Fareedkot Teekaਪੂਰਬੋਕਤ ਜੀਵ ਈਸ ਕੀ ਸਰੂਪ ਮੇਂ ਏਕ ਰੂਪਤਾ ਔਰ ਨਨਤ੍ਯ ਪਰਪੰਚ ਕੋ ਬ੍ਰਹਮਾਤਮਾ ਮੇਂ ਸਮਾਨ੍ਯ ਸੇ ਅਧਿਸ੍ਟਤਾ ਦਿਖਾਇ ਕਰਿ ਅਬ ਬਿਸੇਸ ਸੇ ਦਿਖਾਵਨ ਹਿਤ ਥੂਨੀ ਖਨਨ ਨਿਆਇ ਕਰਕੇ☬"ਓਤਿਪੋਤਿ ਰਵਿਆ ਰੂਪ ਰੰਗੁ॥☬ਬਣ ਤਿਣ ਪਰਬਤ ਹੈ ਪਾਰਬ੍ਰਹਮ॥"☬ਇਤ੍ਯਾਦੀ ਗੁਰੂ ਵਾਕ ਸਿਧ ਚੇਤਨ ਆਤਮਾ ਮੇਂ ਕਾਰਜ ਰੂਪ ਪ੍ਰਪੰਚ ਕੀ ਅਧ੍ਯਿਸ੍ਤਤਾ ਦਿਖਾਵਤੇ ਹੈਂ। ਜੈਸੇ- ਪਰਮ ਪ੍ਰਕਾਸ ਰੂਪ ਸੂਰਜ ਮੰਡਲ ਮੇਂ ਉਲੂਓਂ ਕਰ ਕੇ ਕਲਿਪਤ ਤਮ ਹੈ ਔਰ ਤਮ ਮੇਂ ਅਧਿਸ੍ਠਾਨਤਾ ਰੂਪਸੈ ਸੂਰਜ ਕਾ ਪ੍ਰਕਾਸੁ ਇਸਥਿਤ ਹੈ। ਤੈਸੇ ਸ੍ਵੈ ਪ੍ਰਕਾਸ ਰੂਪ ਚੇਤਨ ਮੇਂ ਅਵਿਦਿਆ ਰੂਪ ਰਾਤ੍ਰੀ ਕਲਿਪਤ ਹੈ ਔਰ ਅਵਿਦਿਆ ਮੇਂ ਅਧਿਸਠਾਨਤਾ ਚੇਤਨ ਕੀ ਹੈ। ਯਹਿ ਦ੍ਰਿਸ੍ਟਾਂਤ ਸਿਧ ਕਾਰਨੋਂ ਮੇਂ ਪਰਸਪਰ ਅਧਯਾਸਤਾ ਦਿਖਾ ਕਰ ਅਬ ਕਾਰਜੋਂ ਮੇਂ ਦਿਖਾਵਤੇ ਹੈਂ। ਉਸਨੁ ਸੀਤ ਪਦ ਭੀ ਸਰਬ ਸੂਖਮ ਅਸਥੂਲ ਕਾ ਉਪਲਖਣ ਹੈ, ਯਾਂ ਤੇ ਉਸ ਨੇ ਸੀਤੋਪਲਖਤ ਸੰਪੂਰਨ ਜਗਤ ਮੇਂ ਭੀ (ਸੋਈ) ਪੂਰਬਕ ਹੀ ਜੋ ਅਧਿ੍ਯਾਸਤਤਾ ਹੈ॥
Prof. Sahib Singhਦਿਨ (ਦੇ ਚਾਨਣ) ਵਿਚ ਰਾਤ (ਦਾ ਹਨੇਰਾ) ਲੀਨ ਹੋ ਜਾਂਦਾ ਹੈ, ਰਾਤ (ਦੇ ਹਨੇਰੇ) ਵਿਚ ਸੂਰਜ (ਦਾ ਚਾਨਣ) ਮੁੱਕ ਜਾਂਦਾ ਹੈ। ਇਹੀ ਹਾਲਤ ਹੈ ਗਰਮੀ ਦੀ ਤੇ ਠੰਢ ਦੀ (ਕਦੇ ਗਰਮੀ ਹੈ ਕਦੇ ਠੰਢ, ਕਿਤੇ ਗਰਮੀ ਹੈ ਕਿਤੇ ਠੰਢ)-(ਇਹ ਸਾਰੀ ਖੇਡ ਉਸ ਪਰਮਾਤਮਾ ਦੀ ਕੁਦਰਤਿ ਦੀ ਹੈ)।

ਪਦ ਅਰਥ ਰੈਣਿ = ਰਾਤ। ਦਿਨੀਅਰੁ = ਦਿਨ-ਕਰ, ਸੂਰਜ। ਉਸਨ = ਗਰਮੀ। ਸੀਤ = ਠੰਢ। ਬਿਧਿ = ਜੁਗਤਿ।

SikhNet (Spanish)El día se inmerge en la noche, y el día envuelve a la noche; el calor y el frío

ਤਾ ਕੀ ਗਤਿ ਮਿਤਿ ਅਵਰੁ. ਨ ਜਾਣੈ; ਗੁਰ ਬਿਨੁ ਸਮਝ. ਨ ਹੋਈ ॥੨॥

taa kee gat mit avar. na jaanai; gur bin samajh. na hoee |2| Ang 879

Sant Singh KhalsaNo one else knows His state and extent; without the Guru, this is not understood. ||2||
Manmohan SinghHis state and extent, none else knows. Without the Guru this understanding is attained not.
Manmohan Singh (Punjabi)ਉਸ ਦੀ ਅਵਸਥਾ ਅਤੇ ਵਿਸਥਾਰ ਨੂੰ ਹੋਰ ਕੋਈ ਨਹੀਂ ਜਾਣਦਾ। ਗੁਰਾਂ ਦੇ ਬਾਝੋਂ ਇਹ ਗਿਆਤ ਪ੍ਰਾਪਤ ਨਹੀਂ ਹੁੰਦੀ।
Fareedkot Teekaਜੋ ਇਸ ਪੂਰਬ ਕਹੇ ਬੀਚਾਰ ਕੀ ਪ੍ਰਾਪਤੀ ਕੀ ਮ੍ਰਿਯਾਦਾ ਤਤ ਬੇਤਾ ਤੋਂ ਬਿਨਾ (ਅਵਰੁ ਨ) ਔਰ ਨਹੀਂ ਜਾਨਤਾ॥ ਪ੍ਰਸ਼ਨ: ਕਾਹੇ ਤੇ? ਉਤਰ: ਬ੍ਰਹਮ ਨੇਸਟੀ ਔ ਬ੍ਰਹਮ ਸੋਤ੍ਰੀ ਗੁਰੋਂ ਕੇ ਉਪਦੇਸ ਤੇ ਬਿਨਾਂ ਪੂਰਬੋਕਤ ਗਿਆਨ ਕੀ ਸਮਝ ਨਹੀਂ ਹੋਤੀ। ਭਾਵ ਇਹ ਹੈ ਆਤਮਾ ਮੇਂ ਅਸਤ ਪ੍ਰਪੰਚ ਕੀ ਅਧ੍ਯਿਸ੍ਤਤਾ ਔਰ ਅਨਾਤਮਾ ਮੇਂ ਆਤਮ ਕੀ ਅਧਿਸ੍ਠਾਨਤਾ ਕੀ ਗਿਆਤ ਬਿਨਾਂ ਗੁਰ ਉਪਦੇਸ ਤੇ ਨਹੀਂ ਹੋਤੀ, ਕਿੰਤੂ ਗੁਰ ਉਪਦੇਸ ਸੇ ਹੀ ਹੋਤੀ ਹੈ। ਪੂਰਬ ਕਹੇ ਅਰਥ ਕੀ ਪ੍ਰੌਢਤਾ ਕੇ ਹੇਤ 'ਠਾਕੁਰ ਏਕ ਸਬਾਈ ਨਾਰਿ', ਇਸ ਵਾਕ ਸੇ ਸਰਬ ਕੇ ਨਿਅੰਤਾ ਹੋਣੇ ਤੇ ਪਰਮੇਸਰ ਪਤੀ ਮੇਂ ਜੀਵ ਰੂਪੀ ਇਸਤ੍ਰੀਓਂ ਕੀ ਅਦੇ੍ਯਤਾ ਔ ਜੀਵ ਮੇਂ ਈਸਰ ਕੀ ਅਧਾਰਤਾ ਦਿਖਾਵਤੇ ਹੈਂ॥੨॥
Prof. Sahib Singhਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਨਹੀਂ ਜਾਣਦਾ। ਗੁਰੂ ਤੋਂ ਬਿਨਾ ਇਹ ਸਮਝ ਨਹੀਂ ਆਉਂਦੀ (ਕਿ ਅਕਾਲ ਪੁਰਖ ਬੇਅੰਤ ਹੈ ਤੇ ਅਕੱਥ ਹੈ) ॥੨॥

ਪਦ ਅਰਥ ਤਾ ਕੀ = ਉਸ (ਪਰਮਾਤਮਾ) ਦੀ। ਗਤਿ = ਹਾਲਤ। ਮਿਤਿ = ਮਾਪ, ਮਰਯਾਦਾ। ਤਾ ਕੀ ਗਤਿ ਮਿਤਿ = ਉਹ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ ॥੨॥

SikhNet (Spanish)son también facetas del mismo sol. Así también la Luz de Dios nos da todo, pero nadie conoce Su Estado o Extensión, excepto el Guru. (2)

ਪੁਰਖ ਮਹਿ ਨਾਰਿ. ਨਾਰਿ ਮਹਿ ਪੁਰਖਾ; ਬੂਝਹੁ ਬ੍ਰਹਮ ਗਿਆਨੀ ॥

purakh meh naar. naar meh purakhaa; boojhahu braham giaanee | Ang 879

Sant Singh KhalsaThe female is in the male, and the male is in the female. Understand this, O God-realized being!
Manmohan SinghIn the male is the female and in the female the male. Realise thou this, O God-divine.
Manmohan Singh (Punjabi)ਨਰ ਵਿੱਚ ਮਦੀਨ ਹੈ ਅਤੇ ਮਦੀਨ ਵਿੰਚ ਨਰ ਹੈ। ਤੂੰ ਇਸ ਨੂੰ ਅਨੁਭਵ ਕਰ ਹੇ ਵਾਹਿਗੁਰੂ ਦੇ ਗਿਆਨੀ।
Fareedkot Teekaਬ੍ਰਹਮ ਮੇਂ ਕਲਪਤ ਤਦਾਤਮਾ ਸੇ ਮਾਯਾ ਕਾ ਔਰ (ਨਾਰਿ) ਮਾਇਆ ਮੇਂ ਕਲਪਤ ਤਦਾਤਮਾ ਸੇ ਬ੍ਰਹਮ ਕੇ ਸੰਸਾਰ ਕਾ ਅਧ੍ਯਾਸ ਹੋਤਾ ਹੈ। ਨਨੂ: ਹਮ ਕੈਸੇ ਜਾਣੇ? ਤਿਸ ਪਰ ਕਹਤੇ ਹੈਂ: ਬ੍ਰਹਮ ਬੇਤਾ ਮਹਾਤਮਾ ਸੇ ਪੂਰਬ ਕਹੇ ਯੁਕਤੀ ਸਿਧ ਬ੍ਰਹਮ ਗਿਆਨ ਕੋ (ਬੂਝਹੁ) ਪੂਛੋ, ਔ ਪੂਛ ਕਰ ਸੰਸੇ ਬਿਪਰਜੇ ਸੇ ਰਹਿਤ ਹੋਇਕਰ ਨਿਸਚੈ ਕਰੋ॥☬ਪੁਨਹ ਪੂਛਨੇ ਕਾ ਪ੍ਰਕਾਰ ਦਿਖਾਵਤੇ ਹੈਂ:
Prof. Sahib Singhਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ! ਵੇਖ ਅਚਰਜ ਖੇਡ ਕਿ ਮਨੁੱਖਾਂ ਦੇ ਵੀਰਜ ਤੋਂ ਇਸਤ੍ਰੀਆਂ ਪੈਦਾ ਹੁੰਦੀਆਂ ਹਨ ਤੇ ਇਸਤ੍ਰੀਆਂ ਤੋਂ ਮਨੁੱਖ ਜੰਮਦੇ ਹਨ।

ਪਦ ਅਰਥ ਬ੍ਰਹਮ ਗਿਆਨੀ = ਹੇ ਬ੍ਰਹਮ ਦੇ ਗਿਆਨ ਵਾਲੇ! ਹੇ ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ!

SikhNet (Spanish)En el hombre está la mujer, y la mujer en el hombre. Sepan esto, oh sabios,

ਧੁਨਿ ਮਹਿ ਧਿਆਨੁ. ਧਿਆਨ ਮਹਿ ਜਾਨਿਆ; ਗੁਰਮੁਖਿ ਅਕਥ ਕਹਾਨੀ ॥੩॥

dhun meh dhiaan. dhiaan meh jaaniaa; guramukh akath kahaanee |3| Ang 879

Sant Singh KhalsaThe meditation is in the music, and knowledge is in meditation. Become Gurmukh, and speak the Unspoken Speech. ||3||
Manmohan SinghIn the Lord's love is the spiritual vision and through the spiritual vision the Lord is comprehended. By Guru's grace, this ineffable discourse is known.
Manmohan Singh (Punjabi)ਪ੍ਰਭੂ ਦੀ ਲਗਨ ਅੰਦਰ ਰੂਹਾਨੀ ਦ੍ਰਿਸ਼ਯ ਹੈ ਅਤੇ ਰੂਹਾਨੀ ਦ੍ਰਿਸ਼ਯ ਰਾਹੀਂ ਹੀ ਪ੍ਰਭੂ ਅਨੁਭਵ ਕੀਤਾ ਜਾਂਦਾ ਹੈ। ਗੁਰਾਂ ਦੀ ਦਇਆ ਦੁਆਰਾ ਇਹ ਅਕਹਿ ਵਾਰਤਾ ਜਾਣੀ ਜਾਂਦੀ ਹੈ।
Fareedkot Teekaਉਨ ਮਹਾਤਮੋਂ ਕੇ ਉਪਦੇਸ ਰੂਪ ਬਾਣੀ ਵਿਖੇ ਧਿਆਨ ਕਰਨੇ ਸੇ ਉਸ ਧਿਆਨ ਤੱਤ ਕਥਨ ਤੱਤ ਚਿੰਤਨ ਤੱਤ ਪ੍ਰਬੋਧ ਰੂਪ ਧਿਆਨ ਮੇਂ ਜਾਨਿਆ ਜਾਤਾ ਹੈਂ। ਕਿਉਂਕਿ ਉਨ ਗੁਰਮੁਖੋਂ ਕੀ (ਕਹਾਨੀ) ਬਾਣੀ ਕੇ ਕਹਣੇ ਤੇ ਪਰੇ ਹੈ ਅਰਥਾਤ ਅਵਿਸੇ ਬ੍ਰਹਮ ਕੇ ਵਿਸੇ ਕਰਾਵਨੇ ਵਾਲੀ ਹੈ, ਭਾਵ ਅਮੋਲਕ ਕਥਾ ਹੈ॥੩॥
Prof. Sahib Singhਪਰਮਾਤਮਾ ਦੀ ਕੁਦਰਤਿ ਦੀ ਕਹਾਣੀ ਬਿਆਨ ਨਹੀਂ ਹੋ ਸਕਦੀ। ਪਰ ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਆਪਣੀ ਸੁਰਤ ਜੋੜਦਾ ਹੈ ਤੇ ਉਸ ਸੁਰਤ ਵਿਚੋਂ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ ॥੩॥

ਪਦ ਅਰਥ ਧੁਨਿ = ਸਿਫ਼ਤਿ-ਸਾਲਾਹ ਦਾ ਸ਼ਬਦ। ਧਿਆਨੁ = ਸੁਰਤਿ। ਅਕਥ ਕਹਾਨੀ = ਅਕੱਥ ਦੀ ਕਹਾਣੀ, ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ। ਗੁਰਮੁਖਿ = ਗੁਰੂ ਦੀ ਰਾਹੀਂ ॥੩॥

SikhNet (Spanish)y entónense en la Palabra del Shabd para que puedan conocer la Verdad Inefable. (3)

ਮਨ ਮਹਿ ਜੋਤਿ. ਜੋਤਿ ਮਹਿ ਮਨੂਆ; ਪੰਚ ਮਿਲੇ ਗੁਰ ਭਾਈ ॥

man meh jot. jot meh manooaa; panch mile gur bhaaee | Ang 879

Sant Singh KhalsaThe Light is in the mind, and the mind is in the Light. The Guru brings the five senses together, like brothers.
Manmohan SinghIn the mind is the Divine Light is the mind, and, the five sensory organs are attuned together like the fellow disciples.
Manmohan Singh (Punjabi)ਚਿੱਤ ਅੰਦਰ ਰੱਬੀ ਨੂਰ ਹੈ ਅਤੇ ਰੱਬੀ ਨੂਰ ਅੰਦਰ ਹੈ ਚਿੱਤ ਅਤੇ ਪੰਜੇ ਗਿਆਨ ਇੱਦਰੇ, ਜੋ ਇਕੋ ਗੁਰੂ ਦੇ ਚੇਲਿਆਂ ਦੀ ਮਾਨੰਦ ਮਿਲ ਕੇ ਇਕ ਸੁਰ ਤਾਲ ਵਿੱਚ ਹੋ ਗਏ ਹਨ।
Fareedkot Teekaਕਾਹੇ ਤੇ? ਉਨ ਕੇ ਮਨ ਮੇਂ (ਜੋਤਿ) ਬ੍ਰਹਮ ਕਾ ਸਾਖ੍ਯਾਤਕਾਰ ਹੈ, ਇਸੀ ਤੇ ਉਸ (ਜੋਤੀ) ਬ੍ਰਹਮ ਮੇਂ ਉਨ ਕਾ ਮਨ ਲੀਨ ਰਹਿਤਾ ਹੈ। ਤਾਂ ਤੇ ਹੇ ਭਾਈ! ਐਸੇ ਸ੍ਰੇਸਟ ਪੁਰਖੋਂ ਕੋ ਜੋ ਮਮੁਖੂ ਗੁਰ ਭਾਵਨਾ ਕਰਿ ਮਿਲੇ ਹੈਂ॥
Prof. Sahib Singhਉਹਨਾਂ ਦੇ ਮਨ ਵਿਚ ਅਕਾਲ ਪੁਰਖ ਦੀ ਜੋਤਿ ਪਰਗਟ ਹੋ ਜਾਂਦੀ ਹੈ, ਪਰਮਾਤਮਾ ਦੀ ਯਾਦ ਵਿਚ ਉਹਨਾਂ ਦਾ ਮਨ ਸਦਾ ਲੀਨ ਰਹਿੰਦਾ ਹੈ, ਉਹਨਾਂ ਦੇ ਪੰਜੇ ਗਿਆਨ-ਇੰਦ੍ਰੇ ਇਕੋ ਇਸ਼ਟ ਵਾਲੇ ਹੋ ਕੇ ਭਟਕਣੋਂ ਹਟ ਜਾਂਦੇ ਹਨ।

ਪਦ ਅਰਥ ਪੰਚ = ਪੰਜੇ ਗਿਆਨ ਇੰਦ੍ਰੇ। ਗੁਰ ਭਾਈ = ਇਕੋ ਗੁਰੂ ਵਾਲੇ। ਮਿਲੇ = ਇਕੱਠੇ ਹੋ ਗਏ, ਇੱਕ ਥਾਂ ਟਿਕ ਗਏ, ਭਟਕਣੋਂ ਹਟ ਗਏ।

SikhNet (Spanish)La Meditación está en la Música, y el Conocimiento está en la Meditación, vuélvete Gurmukj y recita el Inefable Discurso. La Luz está en la mente y la mente está en la Luz,

ਨਾਨਕ. ਤਿਨ ਕੈ ਸਦ ਬਲਿਹਾਰੀ; ਜਿਨ ਏਕ ਸਬਦਿ ਲਿਵ ਲਾਈ ॥੪॥੯॥

naanak. tin kai sad balihaaree; jin ek sabad liv laaee |4|9| Ang 879

Sant Singh KhalsaNanak is forever a sacrifice to those who enshrine love for the One Word of the Shabad. ||4||9||
Manmohan SinghNanak is ever a sacrifice unto those who enshrine love for the one Name.
Manmohan Singh (Punjabi)ਨਾਨਕ ਉਹਨਾਂ ਉਤੋਂ ਸਦੀਵੀ ਹੀ ਘੋਲੀ ਵੰਞਦਾ ਹੈ, ਜੋ ਇਕ ਨਾਮ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਇਸੀ ਤੇ ਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਕੇ ਸਦੀਵ ਬਲਿਹਾਰੇ ਜਾਤਾ ਹੂੰ। ਭਾਵ ਸੇ ਜਿਨ ਸਿਖੋਂ ਨੇ ਗੁਰੋਂ ਕੋ ਤਨੁ, ਮਨ, ਧਨ, ਅਰਪਨ ਕਰ ਕੇ ਗੁਰ ਉਪਦੇਸ ਦੁਆਰਾ ਬ੍ਰਹਮ ਕੋ ਆਤਮ ਰੂਪ ਜਾਨ ਕਰਿ ਬ੍ਰਿਤੀ ਲਗਾਈ ਹੈ ਵਹੁ ਧੰਨ੍ਯਤਾ ਜੋਗ ਹੂਏ ਹੈਂ॥੪॥੯॥☬ਉਪਦੇਸ ਕਰਤੇ ਹੂਏ ਹਰਿ ਜਨੋਂ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਹੇ ਨਾਨਕ! (ਆਖ-) ਮੈਂ ਉਹਨਾਂ ਗੁਰਮੁਖਾਂ ਤੋਂ ਕੁਰਬਾਨ ਹਾਂ ਜਿਨ੍ਹਾਂ ਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਸੁਰਤ ਜੋੜੀ ਹੈ ॥੪॥੯॥

ਪਦ ਅਰਥ ਤਿਨ ਕੈ = ਉਹਨਾਂ ਤੋਂ। ਸਦ = ਸਦਾ। ਏਕ ਸਬਦਿ = ਇੱਕ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ॥੪॥੯॥

SikhNet (Spanish)el Guru junta a los cinco sentidos como hermanos. Con las cinco facultades entonadas unas con las otras, Nanak ofrece su ser en sacrificio a aquéllos que enaltecen su Amor en la Palabra del Shabd. (4-9)
Answers quote the Granth verbatim with Ang citations. AI commentary is not Gurbani and not a religious ruling.