ਰਾਮਕਲੀ ਮਹਲਾ ੧ ॥
raamakalee mahalaa 1 |
Sant Singh KhalsaRaamkalee, First Mehl:
Manmohan SinghRamkali 1st Guru.
Manmohan Singh (Punjabi)ਰਾਮਕਲੀ ਪਹਿਲੀ ਪਾਤਿਸ਼ਾਹੀ।
SikhNet (Spanish)Ramkali, Mejl Guru Nanak, Primer Canal Divino.
ਛਾਦਨੁ ਭੋਜਨੁ ਮਾਗਤੁ ਭਾਗੈ ॥
chhaadan bhojan maagat bhaagai |
Sant Singh KhalsaHe runs around, begging for clothes and food.
Manmohan SinghThe Yogi runs about begging for clothes and food.
Manmohan Singh (Punjabi)ਯੋਗੀ ਕੱਪੜੇ ਅਤੇ ਟੁੱਕਰ ਮੰਗਦਾ ਹੋਇਆ ਭੱਜਿਆ ਫਿਰਦਾ ਹੈ।
Fareedkot Teekaਜੋ ਕਪੜਾ ਤਥਾ ਭੋਜਨ ਕਾ ਮੰਗਤਾ ਭਿਖਕ ਹੂਆ ਹੂਆ ਭਾਗਤਾ ਫਿਰਤਾ ਹੈ॥
Prof. Sahib Singh(ਪਰ ਜੇਹੜਾ ਜੋਗੀ) ਅੰਨ ਬਸਤ੍ਰ (ਹੀ) ਮੰਗਦਾ ਫਿਰਦਾ ਹੈ,ਪਦ ਅਰਥ ਛਾਦਨੁ = ਕੱਪੜਾ। ਮਾਗਤੁ ਭਾਗੈ = ਮੰਗਦਾ ਫਿਰਦਾ ਹੈ।
SikhNet (Spanish)Él vaga pidiendo comida y ropa; aquí él necesita satisfacer su hambre
ਖੁਧਿਆ ਦੁਸਟ ਜਲੈ; ਦੁਖੁ ਆਗੈ ॥
khudhiaa dusatt jalai; dukh aagai |
Sant Singh KhalsaHe burns with hunger and corruption, and will suffer in the world hereafter.
Manmohan SinghHe burns with the pang of evil hunger and comes to grief hereafter, as well.
Manmohan Singh (Punjabi)ਉਹ ਪੈੜੀ ਭੁੱਖ ਦੀ ਪੀੜ ਨਾਲ ਸੜਦਾ ਹੈ ਅਤੇ ਪ੍ਰਲੋਕ ਵਿੱਚ ਭੀ ਕਸ਼ਟ ਉਠਾਉਂਦਾ ਹੈ।
Fareedkot Teekaਵਹੁ ਦੁਸਟ ਭੁਖ ਕਰ ਕੇ ਅਰਥਾਤ ਤ੍ਰਿਸਨਾ ਅਗਨੀ ਕਰ ਕੇ ਤੋ ਇਸ ਲੋਕ ਮੇਂ ਜਲਤਾ ਹੈ, ਪੁਨਹ (ਆਗੈ) ਪ੍ਰਲੋਕ ਮੇਂ ਜਮੋਂ ਸੇ ਦੁਖ ਪਾਵੇ ਹੈ॥
Prof. Sahib Singhਇਥੇ ਚੰਦਰੀ ਭੁੱਖ (ਦੀ ਅੱਗ) ਵਿਚੋਂ ਸੜਦਾ ਰਹਿੰਦਾ ਹੈ (ਕੋਈ ਆਤਮਕ ਪੂੰਜੀ ਤਾਂ ਬਣਾਂਦਾ ਹੀ ਨਹੀਂ, ਇਸ ਵਾਸਤੇ) ਅਗਾਂਹ (ਪਰਲੋਕ ਵਿਚ ਭੀ) ਦੁੱਖ ਪਾਂਦਾ ਹੈ।ਪਦ ਅਰਥ ਖੁਧਿਆ = ਭੁੱਖ। ਦੁਸਟ = ਭੈੜੀ, ਚੰਦਰੀ। ਆਗੈ = ਪਰਲੋਕ ਵਿਚ।
SikhNet (Spanish)y en el más allá se lamenta. Se consume en corrupción y hambre,
ਗੁਰਮਤਿ. ਨਹੀ ਲੀਨੀ; ਦੁਰਮਤਿ ਪਤਿ ਖੋਈ ॥
guramat. nahee leenee; duramat pat khoee |
Sant Singh KhalsaHe does not follow the Guru's Teachings; through his evil-mindedness, he loses his honor.
Manmohan SinghHe embraces not the Guru's instruction and through evil-mindedness loses his honour.
Manmohan Singh (Punjabi)ਉਹ ਗੁਰਾਂ ਦੀ ਸਿੱਖਮਤ ਧਾਰਨ ਨਹੀਂ ਕਰਦਾ ਅਤੇ ਮੰਦੀ ਅਕਲ ਦੀ ਰਾਹੀਂ ਆਪਣੀ ਇਜ਼ਤ ਆਬਰੂ ਗੁਆ ਲੈਂਦਾ ਹੈ।
Fareedkot Teekaਪੁਰਸੋਂ ਨੇ ਗੁਰ ਸਿਖ੍ਯਾ ਤੇ ਲੀ ਨਹੀਂ ਪੁਨਹ ਖੋਟੀ ਬੁਧੀ ਕਰ ਅਪਨੀ ਪਤਿ ਖੋਇ ਲਈ ਹੈ॥
Prof. Sahib Singhਜਿਸ (ਜੋਗੀ) ਨੇ ਗੁਰੂ ਦੀ ਮਤਿ ਨਾਹ ਲਈ ਉਸ ਨੇ ਭੈੜੀ ਮੱਤੇ ਲੱਗ ਕੇ ਆਪਣੀ ਇੱਜ਼ਤ ਗਵਾ ਲਈ।ਪਦ ਅਰਥ ਪਤਿ = ਇੱਜ਼ਤ। ਖੋਈ = ਗਵਾ ਲਈ।
SikhNet (Spanish)no acepta la Palabra del Shabd del Guru y pierde su honor por la maldad de su mente.
ਗੁਰਮਤਿ; ਭਗਤਿ ਪਾਵੈ ਜਨੁ ਕੋਈ ॥੧॥
guramat; bhagat paavai jan koee |1|
Sant Singh KhalsaOnly through the Guru's Teachings will such a person become devoted. ||1||
Manmohan SinghBy the Guru's teaching some rare person, obtains the Lord's meditation.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਕੋਈ ਵਿਰਲਾ ਪੁਰਸ਼ ਹੀ ਸੁਆਮੀ ਦੇ ਸਿਮਰਨ ਨੂੰ ਪ੍ਰਾਪਤ ਕਰਦਾ ਹੈ।
Fareedkot Teekaਗੁਰੋਂ ਕੀ ਸਿਖ੍ਯਾ ਦ੍ਵਾਰਾ ਕੋਈ ਜਨ ਭਗਤੀ ਕੋ ਪਾਵਤਾ ਹੈ॥੧॥
Prof. Sahib Singhਕੋਈ ਕੋਈ (ਵਡ-ਭਾਗੀ) ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੀ ਭਗਤੀ ਦਾ ਲਾਹਾ ਖੱਟਦਾ ਹੈ ॥੧॥ਪਦ ਅਰਥ ਜਨੁ ਕੋਈ = ਕੋਈ ਵਿਰਲਾ ਮਨੁੱਖ ॥੧॥
SikhNet (Spanish)Extraordinario es aquél que logra la Alabanza de Dios a través de la Palabra del Shabd del Guru. (1)
ਜੋਗੀ ਜੁਗਤਿ; ਸਹਜ ਘਰਿ ਵਾਸੈ ॥
jogee jugat; sehaj ghar vaasai |
Sant Singh KhalsaThe way of the Yogi is to dwell in the celestial home of bliss.
Manmohan SinghThe true Yogi's way is that he abides in the Home of bliss.
Manmohan Singh (Punjabi)ਸੱਚੇ ਯੋਗੀ ਦਾ ਮਾਰਗ ਇਹ ਹੈ ਕਿ ਉਹ ਖੁਸ਼ੀ ਦੇ ਗ੍ਰਹਿ (ਅਵਸਥਾ) ਅੰਦਰ ਵੱਸਦਾ ਹੈ।
Fareedkot Teekaਜੋਗੀ ਤੌ ਵਹੁ ਹੈ, ਜੋ ਪਰਮੇਸ੍ਵਰ ਕੇ ਭਜਨ ਮੇਂ ਜੁੜਿਆ ਹੋ ਔਰ ਸਾਂਤੀ ਕੇ ਘਰ ਮੇਂ (ਵਾਸੇ) ਨਿਵਾਸ ਕਰੇ॥
Prof. Sahib Singhਅਸਲ ਜੋਗੀ ਦੀ ਰਹਿਤ-ਬਹਿਤ ਇਹ ਹੈ ਕਿ ਉਹ ਅਡੋਲਤਾ ਦੇ ਘਰ ਵਿਚ ਟਿਕਿਆ ਰਹਿੰਦਾ ਹੈ (ਉਸ ਦਾ ਮਨ ਸਦਾ ਸ਼ਾਂਤ ਰਹਿੰਦਾ ਹੈ)।ਪਦ ਅਰਥ ਜੋਗੀ ਜੁਗਤਿ = ਅਸਲ ਜੋਗੀ ਦੀ ਰਹਿਤ-ਬਹਿਤ। ਸਹਜ = ਅਡੋਲਤਾ, ਸ਼ਾਂਤੀ। ਸਹਜ ਘਰਿ = ਸ਼ਾਂਤੀ ਦੇ ਘਰ ਵਿਚ।
SikhNet (Spanish)El Sendero Verdadero del Yogui es en el que él habita en Paz y ve al Señor prevaleciendo en todo.
ਏਕ ਦ੍ਰਿਸਟਿ ਏਕੋ ਕਰਿ ਦੇਖਿਆ; ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥੧॥ ਰਹਾਉ ॥
ek drisatt eko kar dekhiaa; bheekhiaa bhaae sabad tripataasai |1| rahaau |
Sant Singh KhalsaHe looks impartially, equally upon all. He receives the charity of the Lord's Love, and the Word of the Shabad, and so he is satisfied. ||1||Pause||
Manmohan SinghHe, who is sated with alms of the Lord's love, has impartial look and beholds his Master alone. Pause.
Manmohan Singh (Punjabi)ਜੋ ਪ੍ਰਭੂ ਦੀ ਪ੍ਰੀਤ ਦੀ ਖੈਰ ਨਾਲ ਰੱਜ ਗਿਆ ਹੈ ਉਸ ਦੀ ਨਿਗ੍ਹਾ ਪੱਖਪਾਤ-ਰਹਿਤ ਹੁੰਦੀ ਹੈ ਅਤੇ ਉਹ ਕੇਵਲ ਆਪਣੇ ਮਾਲਕ ਨੂੰ ਹੀ ਵੇਖਦਾ ਹੈ। ਠਹਿਰਾਓ।
Fareedkot Teekaਪੁਨਹ ਅਦ੍ਵੈਤ ਦ੍ਰਿਸਟੀ ਕਰ ਜਿਸ ਨੇ ਏਕ ਬ੍ਰਹਮ ਕਾ ਦੇਖਨਾ ਕੀਆ ਹੈ ਔਰ ਪ੍ਰੇਮ ਰੂਪ ਭਿਛਾ ਕੋ ਲੇ ਕਰ ਤ੍ਰਿਪਤਿ ਹੋ ਕਰ ਸਰਬ ਕੋ (ਸਬਦਿ) ਬ੍ਰਹਮ ਰੂਪ ਜਾਣੈ ਹੈ॥੧॥ ਰਹਾਉ ॥
Prof. Sahib Singhਉਹ ਸਮਾਨ ਨਿਗਾਹ ਨਾਲ (ਸਭ ਜੀਵਾਂ ਵਿਚ) ਇੱਕ ਪਰਮਾਤਮਾ ਨੂੰ ਹੀ ਰਮਿਆ ਹੋਇਆ ਵੇਖਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪ੍ਰੇਮ-ਭਿੱਛਿਆ ਨਾਲ ਆਪਣੀ (ਆਤਮਕ) ਭੁੱਖ ਮਿਟਾਂਦਾ ਹੈ (ਆਪਣੇ ਮਨ ਨੂੰ ਤ੍ਰਿਸ਼ਨਾ ਵਲੋਂ ਬਚਾਈ ਰੱਖਦਾ ਹੈ) ॥੧॥ ਰਹਾਉ ॥ਪਦ ਅਰਥ ਦ੍ਰਿਸਟਿ = ਨਜ਼ਰ, ਨਿਗਾਹ। ਏਕੋ ਕਰਿ = ਇਕ ਪਰਮਾਤਮਾ ਨੂੰ ਹੀ ਵਿਆਪਕ ਮੰਨ ਕੇ। ਭੀਖਿਆ = ਭਿੱਛਿਆ (ਨਾਲ)। ਭਾਇ = ਪ੍ਰੇਮ ਨਾਲ। ਭੀਖਿਆ ਭਾਇ = ਪ੍ਰਭੂ-ਪਿਆਰ ਦੀ ਭਿੱਛਿਆ ਨਾਲ। ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ)। ਤ੍ਰਿਪਤਾਸੈ = (ਆਤਮਕ) ਭੁੱਖ ਮਿਟਾਂਦਾ ਹੈ, ਰੱਜਦਾ ਹੈ ॥੧॥ ਰਹਾਉ ॥
SikhNet (Spanish)El saciarse con la Palabra del Shabd es la caridad que él busca. (1-Pausa)
ਪੰਚ ਬੈਲ; ਗਡੀਆ ਦੇਹ ਧਾਰੀ ॥
panch bail; gaddeea deh dhaaree |
Sant Singh KhalsaThe five bulls, the senses, pull the wagon of the body around.
Manmohan SinghThe five oxen of the organs of action draw the body's cart.
Manmohan Singh (Punjabi)ਕਰਮ ਇੰਦਰੀਆਂ ਦੇ ਪੰਜੇ ਬਲ੍ਹਦ ਸਰੀਰ ਦੇ ਗੱਡੇ ਨੂੰ ਖਿੱਚਦੇ ਹਨ।
Fareedkot Teekaਗ੍ਯਾਨ ਇੰਦ੍ਰੈ ਰੂਪ ਪੰਚ ਬੈਲੋਂ ਨੇ ਦੇਹ ਰੂਪ ਗਾਡੀ ਧਾਰੀ ਅਰਥਾਤ ਉਠਾਈ ਹੈ॥
Prof. Sahib Singhਮਨੁੱਖਾ ਸਰੀਰ, ਮਾਨੋ, ਇਕ ਨਿੱਕਾ ਜਿਹਾ ਗੱਡਾ ਹੈ ਜਿਸ ਨੂੰ ਪੰਜ (ਗਿਆਨ-ਇੰਦ੍ਰੇ) ਬੈਲ ਚਲਾ ਰਹੇ ਹਨ।ਪਦ ਅਰਥ ਪੰਚ ਬੈਲ = (ਪੰਜ ਗਿਆਨ ਇੰਦ੍ਰੇ, ਮਾਨੋ,) ਪੰਜ ਬੈਲ ਹਨ। ਗਡੀਆ ਦੇਹ = ਸਰੀਰ-ਗੱਡਾ। ਧਾਰੀ = ਆਸਰਾ ਦਿੱਤਾ ਹੋਇਆ ਹੈ, ਚਲਾ ਰਹੇ ਹਨ।
SikhNet (Spanish)Los cinco sentidos llevan al cuerpo como el buey lleva la carreta,
ਰਾਮ ਕਲਾ; ਨਿਬਹੈ ਪਤਿ ਸਾਰੀ ॥
raam kalaa; nibahai pat saaree |
Sant Singh KhalsaBy the Lord's power, one's honor is preserved.
Manmohan SinghBy the Lord's might, everything honourably goes well.
Manmohan Singh (Punjabi)ਸੁਆਮੀ ਦੀ ਸਤਿਆ ਦੁਆਰਾ ਸਾਰਾ ਕੁਝ ਇਜ਼ਤ ਨਾਲ ਸਹੀ ਸਲਾਮਤ ਤੁਰਿਆ ਜਾਂਦਾ ਹੈ।
Fareedkot Teekaਪੁਨਹ ਪਰਮੇਸ੍ਵਰ ਕੀ ਸੱਤਾ ਕਰ ਕੇ ਇਸ ਦੇਹ ਕੀ ਸਾਰੀ (ਪਤਿ) ਪਤਿਸਟਾ ਨਿਭ ਰਹੀ ਹੈ॥
Prof. Sahib Singhਜਿਤਨਾ ਚਿਰ ਇਸ ਵਿਚ ਸਰਬ-ਵਿਆਪਕ ਪ੍ਰਭੂ ਦੀ ਜੋਤਿ-ਸੱਤਾ ਮੌਜੂਦ ਹੈ, ਇਸ ਦਾ ਸਾਰਾ ਆਦਰ ਬਣਿਆ ਰਹਿੰਦਾ ਹੈ।ਪਦ ਅਰਥ ਰਾਮ ਕਲਾ = (ਸਰਬ-ਵਿਆਪਕ) ਪ੍ਰਭੂ ਦੀ ਸੱਤਿਆ ਨਾਲ, ਜਦ ਤਕ ਸਰਬ-ਵਿਆਪਕ ਪ੍ਰਭੂ ਦੀ ਜੋਤਿ ਮੌਜੂਦ ਹੈ। ਨਿਬਹੈ = ਕਾਇਮ ਰਹਿੰਦੀ ਹੈ, ਬਣੀ ਰਹਿੰਦੀ ਹੈ। ਪਤਿ = ਇੱਜ਼ਤ, ਆਦਰ।
SikhNet (Spanish)pero uno obtiene Honor sólo a través del Poder de Dios.
ਧਰ ਤੂਟੀ; ਗਾਡੋ ਸਿਰ ਭਾਰਿ ॥
dhar toottee; gaaddo sir bhaar |
Sant Singh KhalsaBut when the axle breaks, the wagon falls and crashes.
Manmohan SinghWhen the axle of the Master's mainstay breaks, the cart falls head-long.
Manmohan Singh (Punjabi)ਜਦ ਮਾਲਕ ਦੇ ਆਸਰੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ (ਸਰੀਰ ਦਾ) ਗੱਡਾ ਸਿਰਪਰਨੇ ਡਿੱਗ ਪੈਂਦਾ ਹੈ।
Fareedkot Teekaਜਬ ਪ੍ਰਾਣ ਰੂਪ ਧੁਰ ਟੂਟ ਪੜੀ ਤਬ ਗਾਡੀ ਸਿਰਭਾਰ ਅਰਥਾਤ ਊਹਾਂ ਹੀ ਪੜੀ ਰਹਿਤੀ ਹੈ॥
Prof. Sahib Singh(ਜਿਵੇਂ) ਜਦੋਂ ਗੱਡੇ ਦਾ ਧੁਰਾ ਟੁੱਟ ਜਾਂਦਾ ਹੈ ਤਾਂ ਗੱਡਾ ਸਿਰ-ਪਰਨੇ ਹੋ ਜਾਂਦਾ ਹੈ (ਨਕਾਰਾ ਹੋ ਜਾਂਦਾ ਹੈ),ਪਦ ਅਰਥ ਧਰ = ਧੁਰਾ, ਆਸਰਾ। ਸਿਰ ਭਾਰਿ = ਸਿਰ ਪਰਨੇ (ਹੋ ਜਾਂਦਾ ਹੈ), ਡਿੱਗ ਪੈਂਦਾ ਹੈ, ਨਕਾਰਾ ਹੋ ਜਾਂਦਾ ਹੈ।
SikhNet (Spanish)el hacha del Soporte de Dios cae, uno cae sin cabeza.
ਲਕਰੀ ਬਿਖਰਿ ਜਰੀ ਮੰਝ ਭਾਰਿ ॥੨॥
lakaree bikhar jaree manjh bhaar |2|
Sant Singh KhalsaIt falls apart, like a pile of logs. ||2||
Manmohan SinghWhen the body falls, it is burnt in the heap of timber.
Manmohan Singh (Punjabi)ਜਦ ਸਰੀਰ ਡਿੱਗ ਪੈਂਦਾ ਹੈ ਤਾਂ ਇਹ ਲਕੜੀਆਂ ਦੇ ਢੇਰ ਵਿੱਚ ਸਾੜ ਦਿੱਤਾੈਜਾਂਦਾ ਹੈ।
Fareedkot Teekaਪੁਨਹ ਜਬ ਦੇਹ ਜਰਤੀ ਹੈ, ਬੀਚ (ਭਾਰ) ਚਿਖਾ ਕੇ ਤਬ ਜੋ ਹਡੀਆਂ ਰੂਪ ਲਕੜੀਆਂ ਹੈਂ, ਸੋ (ਬਿਖਰਿ) ਖਿੰਡ ਜਾਤੀ ਹੈਂ॥੨॥
Prof. Sahib Singhਉਸ ਦੀਆਂ ਲੱਕੜਾਂ ਖਿਲਰ ਜਾਂਦੀਆਂ ਹਨ (ਉਸ ਦੇ ਅੰਗ ਵੱਖ ਵੱਖ ਹੋ ਜਾਂਦੇ ਹਨ), ਉਹ ਆਪਣੇ ਵਿਚਲੇ ਲੱਦੇ ਹੋਏ ਭਾਰ ਹੇਠ ਹੀ ਦੱਬਿਆ ਪਿਆ ਗਲ-ਸੜ ਜਾਂਦਾ ਹੈ (ਤਿਵੇਂ ਜਦੋਂ ਗੁਰ-ਸ਼ਬਦ ਦੀ ਅਗਵਾਈ ਤੋਂ ਬਿਨਾ ਗਿਆਨ-ਇੰਦ੍ਰੇ ਆਪ-ਹੁਦਰੇ ਹੋ ਜਾਂਦੇ ਹਨ, ਮਨੁੱਖਾ ਜੀਵਨ ਦੀ ਪੱਧਰੀ ਚਾਲ ਉਲਟ-ਪੁਲਟ ਹੋ ਜਾਂਦੀ ਹੈ, ਸਿਮਰਨ-ਰੂਪ ਧੁਰਾ ਟੁੱਟ ਜਾਂਦਾ ਹੈ, ਆਤਮਕ ਜੀਵਨ ਢਹਿ ਪੈਂਦਾ ਹੈ, ਆਪਣੇ ਹੀ ਕੀਤੇ ਹੋਏ ਕੁਕਰਮਾਂ ਦੇ ਭਾਰ ਹੇਠ ਮਨੁੱਖਾ ਜੀਵਨ ਦੀ ਤਬਾਹੀ ਹੋ ਜਾਂਦੀ ਹੈ। ਜੋਗੀ ਇਸ ਭੇਤ ਨੂੰ ਸਮਝਣ ਦੇ ਥਾਂ ਜੋਗ-ਮਤ ਦੇ ਜਗੋਟਾ ਮੁੰਦ੍ਰਾਂ ਆਦਿਕ ਬਾਹਰਲੇ ਚਿੰਨ੍ਹਾਂ ਵਿਚ ਹੀ ਟਿਕਿਆ ਰਹਿੰਦਾ ਹੈ) ॥੨॥ਪਦ ਅਰਥ ਬਿਖਰਿ = ਖਿੱਲਰ ਕੇ, ਸੱਤਿਆ ਹੀਨ ਹੋ ਕੇ। ਜਰੀ = (ਗੱਡੀ) ਸੜ ਜਾਂਦੀ ਹੈ। ਮੰਝ = ਵਿਚਲੇ, ਗੱਡੇ ਵਿਚਲੇ, ਗੱਡੇ ਵਿਚ ਲੱਦੇ ਹੋਏ। ਭਾਰਿ = ਭਾਰ ਹੇਠ ॥੨॥
SikhNet (Spanish)Cuando a la antorcha se le caen sus amarras, ésta se deshace y es así, consumida en su propio fuego. (2)
ਗੁਰ ਕਾ ਸਬਦੁ; ਵੀਚਾਰਿ ਜੋਗੀ ॥
gur kaa sabad; veechaar jogee |
Sant Singh KhalsaContemplate the Word of the Guru's Shabad, Yogi.
Manmohan SinghReflect thou on the Guru's word, O Yogi.
Manmohan Singh (Punjabi)ਤੂੰ ਗੁਰਾਂ ਦੀ ਬਾਣੀ ਦੀ ਸੋਚ ਵਿਚਾਰ ਕਰ, ਹੇ ਯੋਗੀ!
Fareedkot Teekaਤਾਂ ਤੇ ਹੇ ਜੋਗੀ! ਤੂੰ ਗੁਰੋਂ ਕਾ ਉਪਦੇਸ਼ ਲੈ ਕੇ ਪੁਨਹ ਤਿਸ ਕੋ ਭਲੀ ਪ੍ਰਕਾਰ (ਵੀਚਾਰਿ) ਅਭਿਆਸ ਕਰ॥
Prof. Sahib Singhਹੇ ਜੋਗੀ! ਤੂੰ ਗੁਰੂ ਦੇ ਸ਼ਬਦ ਨੂੰ ਸਮਝ।ਪਦ ਅਰਥ ਜੋਗੀ = ਹੇ ਜੋਗੀ!
SikhNet (Spanish)Oh Yogui, medita en la Palabra del Shabd del Guru;
ਦੁਖੁ ਸੁਖੁ ਸਮ ਕਰਣਾ; ਸੋਗ ਬਿਓਗੀ ॥
dukh sukh sam karanaa; sog biogee |
Sant Singh KhalsaLook upon pain and pleasure as one and the same, sorrow and separation.
Manmohan SinghConsider thou pain and pleasure and sorrow and separation the same.
Manmohan Singh (Punjabi)ਤੂੰ ਪੀੜ ਤੇ ਖੁਸ਼ੀ ਅਤੇ ਗਮ ਤੇ ਵਿਛੋੜੇ ਨੂੰ ਇਕ ਸਮਾਨ ਖਿਆਲ ਕਰ।
Fareedkot Teekaਦੁਖ ਸੁਖ ਤਥਾ ਕਿਸੀ ਪਦਾਰਥ ਸੇ ਬ੍ਯੋਗ ਹੋਣੇ ਕਰ ਸੋਗ ਪੁਨਹ ਪ੍ਰਾਪਤੀ ਸੇ ਹਰਖ ਜੋ ਹੈ, ਇਨ ਦੁੰਦੋਂ ਮੇਂ ਮਨ ਕੋ ਸਮ ਕਰਨਾ ਚਾਹੀਏ॥
Prof. Sahib Singh(ਉਸ ਸ਼ਬਦ ਦੀ ਅਗਵਾਈ ਵਿਚ) ਦੁਖ ਸੁਖ ਨੂੰ, ਨਿਰਾਸਤਾ-ਭਰੇ ਗ਼ਮ ਅਤੇ ਆਸਾਂ-ਭਰੇ ਦੁੱਖ ਨੂੰ ਇੱਕ-ਸਮਾਨ ਸਹਾਰਨ (ਦੀ ਜਾਚ ਸਿੱਖ)।ਪਦ ਅਰਥ ਸਮ = ਬਰਾਬਰ, ਇਕੋ ਜਿਹਾ। ਸੋਗ = ਕਿਸੇ ਦੀ ਮੌਤ ਆਦਿਕ ਦਾ ਗ਼ਮ, ਨਿਰਾਸਤਾ = ਭਰਿਆ ਗ਼ਮ। ਬਿਓਗ = ਵਿਛੋੜੇ ਵਿਚ ਬਿਰਹੋਂ, ਮਿਲਣ ਦੀ ਤਾਂਘ, ਆਸ ਨਾਲ ਮਿਲਿਆ ਹੋਇਆ ਦੁੱਖ।
SikhNet (Spanish)mira al dolor, al placer, a la tristeza y a la felicidad de la misma forma.
ਭੁਗਤਿ ਨਾਮੁ; ਗੁਰ ਸਬਦਿ ਬੀਚਾਰੀ ॥
bhugat naam; gur sabad beechaaree |
Sant Singh KhalsaLet your food be contemplative meditation upon the Naam, the Name of the Lord, and the Word of the Guru's Shabad.
Manmohan SinghMake thou God's Name and the reflecting on the Gurbani, thy food.
Manmohan Singh (Punjabi)ਵਾਹਿਗੁਰੂ ਦੇ ਨਾਮ ਅਤੇ ਗੁਰਬਾਣੀ ਦੀ ਸੋਚ ਵਿਚਾਰ ਨੂੰ ਤੂੰ ਆਪਣਾ ਭੋਜਨ ਬਣਾ।
Fareedkot Teekaਗੁਰ ਉਪਦੇਸ ਸੇ ਨਾਂਮ ਕਾ ਬੀਚਾਰੀ ਜੋ ਹੋਨਾ ਹੈ ਏਹੀ ਭੁਗਤਿ ਅਰਥਾਤ ਭੋਜਨ ਲੇਹੁ॥☬ਪ੍ਰਸ਼ਨ: ਮੇਰੇ ਕੋ ਕਿਆ ਲਾਭ ਹੋਵੈਗਾ?☬ਉਤ੍ਰ:
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੇ ਨਾਮ ਨੂੰ ਚਿੱਤ ਵਿਚ ਵਸਾ-ਇਹ ਤੇਰਾ ਭੰਡਾਰਾ ਬਣੇ (ਇਹ ਤੇਰੇ ਆਤਮਾ ਦੀ ਖ਼ੁਰਾਕ ਬਣੇ)।ਪਦ ਅਰਥ ਭੁਗਤਿ = ਚੂਰਮਾ, ਜੋਗੀਆਂ ਦਾ ਭੰਡਾਰਾ, ਭੋਜਨ। ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ।
SikhNet (Spanish)tu ser en el Regazo del Señor meditando en la Palabra del Shabd del Guru,
ਅਸਥਿਰੁ ਕੰਧੁ; ਜਪੈ ਨਿਰੰਕਾਰੀ ॥੩॥
asathir kandh; japai nirankaaree |3|
Sant Singh KhalsaYour wall shall be permanent, by meditating on the Formless Lord. ||3||
Manmohan SinghBy meditating on the Formless Lord the wall of thy soul shall remain permanent.
Manmohan Singh (Punjabi)ਸਰੂਪ ਰਹਿਤ ਸੁਆਮੀ ਦਾ ਸਿਮਰਨ ਕਰਨ ਦੁਆਰਾ ਤੇਰੀ ਆਤਮਾਂ ਦੀ ਦੀਵਾਰ ਮੁਸਤਕਿਲ (ਸਦੀਵੀ) ਰਹੇਗੀ।
Fareedkot Teekaਜੇ ਤੂੰ ਏਹ ਸਾਧਨ ਕਰੇਂਗਾ ਤੋ ਤੂੰ (ਨਿਰੰਕਾਰੀ) ਪਰਮੇਸ੍ਵਰ ਕੇ ਨਾਮ ਕੋ ਜਪ ਕੇ ਸਰੀਰ ਕੇ ਹੋਤੇ ਹੀ ਬ੍ਰਹਮ ਰੂਪ ਮੇਂ ਹੋਵੇਗਾ, ਭਾਵ ਜੀਵਨ ਮੁਕਤਿ ਹੋਵੇਗਾ॥੩॥
Prof. Sahib Singhਨਿਰੰਕਾਰ ਦਾ ਨਾਮ ਜਪ, (ਇਸ ਦੀ ਬਰਕਤਿ ਨਾਲ) ਗਿਆਨ ਇੰਦ੍ਰੇ ਵਿਕਾਰਾਂ ਵਲ ਡੋਲਣੋਂ ਬਚੇ ਰਹਿਣਗੇ ॥੩॥ਪਦ ਅਰਥ ਅਸਥਿਰੁ = ਥਿਰ, ਟਿਕਵਾਂ। ਕੰਧੁ = ਸਰੀਰ, (ਇੰਦ੍ਰੇ) ॥੩॥
SikhNet (Spanish)pues las paredes que contienen al Alma no se rompen si uno vive en el Señor Absoluto. (3)
ਸਹਜ ਜਗੋਟਾ; ਬੰਧਨ ਤੇ ਛੂਟਾ ॥
sehaj jagottaa; bandhan te chhoottaa |
Sant Singh KhalsaWear the loin-cloth of poise, and be free of entanglements.
Manmohan SinghWearing the lion-cloth of poise, thou shall be freed from entanglements.
Manmohan Singh (Punjabi)ਅਡੋਲਤਾ ਦਾ ਲੰਗੋਟਾ ਪਾਉਣ ਦੁਆਰਾ ਤੂੰ ਜੰਜਾਲਾਂ ਤੋਂ ਖਲਾਸੀ ਪਾ ਜਾਵੇਂਗਾ।
Fareedkot Teekaਜਿਸ ਨੇ ਗ੍ਯਾਨ ਰੂਪ ਜਗੋਟਾ ਪਾਇਆ ਹੈ, ਸੋ ਜੋਗੀ ਬੰਧਨੋਂ ਤੇ ਛੂਟਾ ਹੈ॥ ਕਾਲੀ ਸੇਲੀ ਜੋ ਬਹੁਤ ਤਾਰਉ ਕਰ ਕੇ ਛਾਤੀ ਉਪਰ ਲਪੇਟਤੇ ਹੈਂ ਤਿਸ ਕਾ ਨਾਮ ਜਗੋਟਾ ਹੈ।
Prof. Sahib Singhਜਿਸ ਜੋਗੀ ਨੇ ਮਨ ਦੀ ਅਡੋਲਤਾ ਨੂੰ ਆਪਣੇ ਲੱਕ ਨਾਲ ਬੰਨ੍ਹਣ ਵਾਲਾ ਉੱਨ ਦਾ ਰੱਸਾ ਬਣਾ ਲਿਆ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਗਿਆ ਹੈ।ਪਦ ਅਰਥ ਜਗੋਟਾ = ਲੱਕ ਦੁਆਲੇ ਬੰਨ੍ਹਣ ਲਈ ਉੱਨ ਦਾ ਰੱਸਾ, ਉੱਨ ਦੀਆਂ ਰੱਸੀਆਂ ਦਾ ਗੁੰਦ ਕੇ ਬਣਾਇਆ ਹੋਇਆ ਰੱਸਾ ਜੋ ਫ਼ਕੀਰ ਲੱਕ ਦੁਆਲੇ ਬੰਨ੍ਹਦੇ ਹਨ।
SikhNet (Spanish)Usa el taparrabo de Yogui, come del Equilibrio y libérate de todo enredo,
ਕਾਮੁ ਕ੍ਰੋਧੁ; ਗੁਰਸਬਦੀ ਲੂਟਾ ॥
kaam krodh; gurasabadee loottaa |
Sant Singh KhalsaThe Guru's Word shall release you from sexual desire and anger.
Manmohan SinghBy Guru's instruction thy lust and wrath shall be destroyed.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਤੇਰੀ ਕਾਮਚੇਸ਼ਟਾ ਅਤੇ ਗੁੱਸਾ ਨਾਸ ਹੋ ਜਾਣਗੇ।
Fareedkot Teekaਪੁਨਹੁ ਕਾਮ ਕ੍ਰੋਧਾਦਿਕੋਂ ਕੋ ਤਿਸ ਨੇ ਗੁਰ ਉਪਦੇਸ ਸੇ ਲੂਟਾ ਅਰਥਾਤ ਅਭਾਵ ਕੀਆ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਨੇ ਕਾਮ ਕ੍ਰੋਧ (ਆਦਿਕ) ਨੂੰ ਵੱਸ ਵਿਚ ਕਰ ਲਿਆ ਹੈ।
SikhNet (Spanish)la Palabra del Guru te hará libre de la lujuria y del enojo.
ਮਨ ਮਹਿ ਮੁੰਦ੍ਰਾ; ਹਰਿ ਗੁਰ ਸਰਣਾ ॥
man meh mundraa; har gur saranaa |
Sant Singh KhalsaIn your mind, let your ear-rings be the Sanctuary of the Guru, the Lord.
Manmohan SinghSeeking the Guru-God's protection, should be the ear-rings of thy mind.
Manmohan Singh (Punjabi)ਗੁਰੂ-ਪ੍ਰਮੇਸ਼ਰ ਦੀ ਪਨਾਹ ਲੈਣੀ ਤੇਰੇ ਹਿਰਦੇ ਦੇ ਕਰਣ-ਕੁੰਡਲ ਹੋਣੇ ਉਚਿੱਤ ਹਨ।
Fareedkot Teekaਤਥਾ ਮਨ ਮਹਿ ਹਰੀ ਔ ਗੁਰੋਂ ਕਾ ਜੋ (ਸਰਣਾ) ਆਸਰਾ ਲੀਆ ਹੈ, ਏਹੀ ਦੋ ਮੁੰਦ੍ਰਾਂ ਪਹਿਰੀਆਂ ਹੈਂ॥
Prof. Sahib Singhਜੇਹੜਾ ਜੋਗੀ ਪਰਮਾਤਮਾ ਦੀ ਸਰਨ ਗੁਰੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੇ (ਕੰਨਾਂ ਵਿਚ ਮੁੰਦ੍ਰਾਂ ਪਾਣ ਦੇ ਥਾਂ) ਮਨ ਵਿਚ ਮੁੰਦ੍ਰਾਂ ਪਾ ਲਈਆਂ ਹਨ (ਮਨ ਨੂੰ ਵਿਕਾਰਾਂ ਵਲੋਂ ਬਚਾ ਲਿਆ ਹੈ)।
SikhNet (Spanish)En tu mente deja que tus aretes sean el Santuario del Guru, el Señor.
ਨਾਨਕ. ਰਾਮ ਭਗਤਿ; ਜਨ ਤਰਣਾ ॥੪॥੧੧॥
naanak. raam bhagat; jan taranaa |4|11|
Sant Singh KhalsaO Nanak, worshipping the Lord in deep devotion, the humble are carried across. ||4||11||
Manmohan SinghO Nanak, it is by the Lord's meditation, that man swims across the world-ocean.
Manmohan Singh (Punjabi)ਹੇ ਨਾਨਕ! ਸੁਆਮੀ ਦੇ ਸਿਮਰਨ ਦੁਆਰਾ, ਬੰਦਾ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦਾਂ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਿਧਾਂਤ ਇਹੁ ਹੈ ਕਿ ਰਾਮ ਕੀ ਭਗਤੀ ਕਰ ਕੇ ਜਨੋਂ ਕਾ ਤਰਣਾ ਹੋਤਾ ਹੈ॥੪॥੧੧॥☬ਚਾਰੋਂ ਜੁਗੋਂ ਮੇਂ ਗੁਰੋਂ ਤੇ ਬਿਨਾਂ ਮੁਕਤੀ ਨਹੀਂ ਹੋਤੀ। ਪੁਨਹ ਧਰਮ ਕੇ ਚਰਨ ਔ ਜੀਵੋਂ ਕੇ ਸੁਭ ਅਚਾਰ ਜੁਗ ਜੁਗ ਪ੍ਰਤੀ ਕਮ ਹੋਤੇ ਜਾਤੇ ਹੈਂ। ਇਸ ਬਾਤ ਕੋ ਦਿਖਾਵਤੇ ਹੈਂ:
Prof. Sahib Singhਹੇ ਨਾਨਕ! (ਸੰਸਾਰ-ਸਮੁੰਦਰ ਦੇ ਵਿਕਾਰਾਂ ਦੇ ਹੜ੍ਹ ਵਿਚੋਂ) ਉਹੀ ਮਨੁੱਖ ਪਾਰ ਲੰਘਦੇ ਹਨ ਜੋ ਪਰਮਾਤਮਾ ਦੀ ਭਗਤੀ ਕਰਦੇ ਹਨ ॥੪॥੧੧॥
SikhNet (Spanish)Oh, dice Nanak, alabando al Señor en profunda Devoción, los Humildes son llevados a través. (4-11)