ੴ

ਸਿੱਖਬਾਣੀ · SikhBani

ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥

gur kai bachan mohi param gat paaee
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 239 · 19 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਗੁਰ ਕੈ ਬਚਨਿ; ਮੋਹਿ. ਪਰਮ ਗਤਿ ਪਾਈ ॥

gur kai bachan; mohi. param gat paaee |

Sant Singh KhalsaThrough the Guru's Word, I have attained the supreme status.
Manmohan SinghThrough Guru's Word, I have gained the supreme status.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੈਂ ਮਹਾਨ ਮਰਤਬਾ ਪਾ ਲਿਆ ਹੈ।
Fareedkot Teekaਗੁਰੋਂ ਕੇ ਬਚਨ ਸੇ ਮੈਂ ਪਰਮਗਤੀ ਪਾਈ ਹੈ॥
Prof. Sahib Singhਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ,

ਪਦ ਅਰਥ ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ। ਮੋਹਿ = ਮੈਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)A través de la Palabra del Guru, he llegado al más Elevado Estado de Éxtasis.

ਗੁਰਿ ਪੂਰੈ; ਮੇਰੀ ਪੈਜ ਰਖਾਈ ॥੧॥

gur poorai; meree paij rakhaaee |1|

Sant Singh KhalsaThe Perfect Guru has preserved my honor. ||1||
Manmohan SinghThe Perfect Guru has preserved my honour.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਇੱਜਤ ਰਖ ਲਈ ਹੈ।
Fareedkot Teekaਪੂਰੇ ਗੁਰੋਂ ਨੇ ਮੇਰੀ (ਪੈਜ) ਪਤਿ ਵਾ ਪ੍ਰਤਗਿਆ ਪਰਮੇਸ੍ਵਰ ਤੇ ਰਖਵਾਈ ਹੈ॥੧॥
Prof. Sahib Singh(ਦੁਨੀਆ ਦੇ ਵਿਕਾਰਾਂ ਦੇ ਮੁਕਾਬਲੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ ॥੧॥

ਪਦ ਅਰਥ ਗੁਰਿ = ਗੁਰੂ ਨੇ। ਪੈਜ = ਲਾਜ ॥੧॥

SikhNet (Spanish)El Perfecto Guru ha conservado mi integridad. (1)

ਗੁਰ ਕੈ ਬਚਨਿ; ਧਿਆਇਓ ਮੋਹਿ ਨਾਉ ॥

gur kai bachan; dhiaaeo mohi naau |

Sant Singh KhalsaThrough the Guru's Word, I meditate on the Name.
Manmohan SinghBy Guru's world I have remembered the Name.
Manmohan Singh (Punjabi)ਗੁਰਾਂ ਦੀ ਕਲਾਮ ਦੁਆਰਾ ਮੈਂ ਨਾਮ ਦਾ ਸਿਮਰਨ ਕੀਤਾ ਹੈ।
Fareedkot Teekaਹੇ ਭਾਈ! ਗੁਰੋਂ ਕੇ ਬਚਨ ਸੇ ਮੈਂ ਨਾਮ ਧਿਆਇਆ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ,
SikhNet (Spanish)A través de la Palabra, habité en el Nombre

ਗੁਰ ਪਰਸਾਦਿ; ਮੋਹਿ ਮਿਲਿਆ ਥਾਉ ॥੧॥ ਰਹਾਉ ॥

gur parasaad; mohi miliaa thaau |1| rahaau |

Sant Singh KhalsaBy Guru's Grace, I have obtained a place of rest. ||1||Pause||
Manmohan SinghThrough the Guru's grace I have obtained a place of rest. Pause.
Manmohan Singh (Punjabi)ਗੁਰਾਂ ਦੀ ਦਇਆਲਤਾ ਰਾਹੀਂ ਮੈਨੂੰ ਆਰਾਮ ਦੀ ਜਗ੍ਹਾ ਪ੍ਰਾਪਤ ਹੋਈ ਹੈ। ਠਹਿਰਾਉ।
Fareedkot Teekaਔਰ ਗੁਰੋਂ ਕੀ ਕ੍ਰਿਪਾ ਸੇ ਮੇਰੇ ਕੋ ਉਤਮ ਅਸਥਾਨ ਸਤਿਸੰਗ ਮਿਲਿਆ ਹੈ॥੧॥ ਰਹਾਉ ॥
Prof. Sahib Singhਤੇ ਗੁਰੂ ਦੀ ਕਿਰਪਾ ਨਾਲ ਮੈਨੂੰ (ਪਰਮਾਤਮਾ ਦੇ ਚਰਨਾਂ ਵਿਚ) ਥਾਂ ਮਿਲ ਗਿਆ ਹੈ (ਮੇਰਾ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ) ॥੧॥ ਰਹਾਉ ॥

ਪਦ ਅਰਥ ਮੋਹਿ ਮਿਲਿਆ = ਮੈਨੂੰ ਮਿਲਿਆ। ਥਾਉ = ਥਾਂ, ਟਿਕਾਣਾ ॥੧॥ ਰਹਾਉ ॥

SikhNet (Spanish)y he logrado la Paz, a través de la Gracia del Guru. (1-Pausa)

ਗੁਰ ਕੈ ਬਚਨਿ; ਸੁਣਿ ਰਸਨ ਵਖਾਣੀ ॥

gur kai bachan; sun rasan vakhaanee |

Sant Singh KhalsaI listen to the Guru's Word, and chant it with my tongue.
Manmohan SinghThe Guru's hymns I hear and repeat with my tongue.
Manmohan Singh (Punjabi)ਗੁਰਾਂ ਦੀ ਬਾਣੀ ਮੈਂ ਸ੍ਰਵਣ ਕਰਦਾ ਤੇ ਆਪਣੀ ਜੀਭ ਨਾਲ ਉਚਾਰਦਾ ਹਾਂ।
Fareedkot Teekaਗੁਰੋਂ ਕੇ ਬਚਨ ਸੁਣ ਕਰ ਰਸਨਾ ਸੇ ਉਚਾਰਨ ਕਰਤੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣ ਕੇ ਮੈਂ ਆਪਣੀ ਜੀਭ ਨਾਲ ਭੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹਾਂ,

ਪਦ ਅਰਥ ਸੁਣਿ = ਸੁਣ ਕੇ। ਰਸਨ = ਜੀਭ (ਨਾਲ)। ਵਖਾਣੀ = ਮੈਂ ਵਖਾਣਦਾ ਹਾਂ।

SikhNet (Spanish)A través del Bani de la Palabra del Guru, escucho y pronuncio con mis labios;

ਗੁਰ ਕਿਰਪਾ ਤੇ; ਅੰਮ੍ਰਿਤ ਮੇਰੀ ਬਾਣੀ ॥੨॥

gur kirapaa te; amrit meree baanee |2|

Sant Singh KhalsaBy Guru's Grace, my speech is like nectar. ||2||
Manmohan SinghThrough Guru's grace Nectar sweet has become my speech.
Manmohan Singh (Punjabi)ਗੁਰਾਂ ਦੀ ਮਿਹਰ ਰਾਹੀਂ ਮੇਰੀ ਬੋਲੀ ਸੁਧਾਰਸ ਵਰਗੀ ਮਿੱਠੀ ਹੋ ਗਈ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੇਰੀ ਬਾਣੀ ਅੰਮ੍ਰਿਤ ਹੋਈ ਹੈ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਮੇਰੀ (ਰਾਸ-ਪੂੰਜੀ ਬਣ ਗਈ ਹੈ) ॥੨॥

ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ। ਮੇਰੀ = ਮੇਰੀ (ਰਾਸ-ਪੂੰਜੀ ਬਣ ਗਈ ਹੈ) ॥੨॥

SikhNet (Spanish)por la Gracia del Guru, mi hablar es dulce como el Néctar. (2)

ਗੁਰ ਕੈ ਬਚਨਿ; ਮਿਟਿਆ ਮੇਰਾ ਆਪੁ ॥

gur kai bachan; mittiaa meraa aap |

Sant Singh KhalsaThrough the Guru's Word, my selfishness and conceit have been removed.
Manmohan SinghBy Guru's word my self-conceit is removed.
Manmohan Singh (Punjabi)ਗੁਰਾਂ ਦੀ ਕਲਾਮ ਦੁਆਰਾ ਮੇਰੀ ਸਵੈ-ਹੰਗਤਾ ਦੁਰ ਹੋ ਗਈ ਹੈ।
Fareedkot Teekaਅਰ ਗੁਰੋਂ ਕੇ ਬਚਨੋਂ ਸੇ ਮੇਰਾ (ਆਪੁ) ਅਹੰਕਾਰ ਮਿਟ ਗਿਆ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮੇਰਾ ਆਪਾ-ਭਾਵ ਮਿਟ ਗਿਆ ਹੈ,

ਪਦ ਅਰਥ ਆਪੁ = ਆਪਾ-ਭਾਵ, ਹਉਮੈ।

SikhNet (Spanish)A través de la Palabra del Guru, mi ego ha desaparecido;

ਗੁਰ ਕੀ ਦਇਆ ਤੇ; ਮੇਰਾ ਵਡ ਪਰਤਾਪੁ ॥੩॥

gur kee deaa te; meraa vadd parataap |3|

Sant Singh KhalsaThrough the Guru's kindness, I have obtained glorious greatness. ||3||
Manmohan SinghBy Guru's grace, great is my glory.
Manmohan Singh (Punjabi)ਗੁਰਾਂ ਦੀ ਕਿਰਪਾ ਦੁਆਰਾ ਮੇਰਾ ਭਾਰਾ ਇਕਬਾਲ ਹੈ।
Fareedkot Teekaਪੁਨਾ ਗੁਰੋਂ ਕੀ ਦਇਆ ਸੇ ਮੇਰਾ ਵੱਡਾ ਪਰਤਾਪ ਹੂਆ ਹੈ॥੩॥
Prof. Sahib Singhਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ (ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ) ॥੩॥

ਪਦ ਅਰਥ ਤੇ = ਤੋਂ, ਨਾਲ ॥੩॥

SikhNet (Spanish)a través de la Palabra del Guru, Grandiosa es la Gloria que he conocido.(3)

ਗੁਰ ਕੈ ਬਚਨਿ; ਮਿਟਿਆ ਮੇਰਾ ਭਰਮੁ ॥

gur kai bachan; mittiaa meraa bharam |

Sant Singh KhalsaThrough the Guru's Word, my doubts have been removed.
Manmohan SinghThrough Gurbani my doubt is dispelled.
Manmohan Singh (Punjabi)ਗੁਰਬਾਣੀ ਦੁਆਰਾ ਮੇਰਾ ਸੰਦੇਹ ਨਵਿਰਤ ਹੋ ਗਿਆ ਹੈ।
Fareedkot Teekaਅਰੁ ਗੁਰੋਂ ਕੇ ਬਚਨੋਂ ਸੇ ਮੇਰਾ ਭਰਮ ਮਿਟ ਗਯਾ ਹੈ॥
Prof. Sahib Singhਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ,

ਪਦ ਅਰਥ ਭਰਮੁ = ਭਟਕਣਾ।

SikhNet (Spanish)A través de la Palabra del Guru, mi duda es disipada

ਗੁਰ ਕੈ ਬਚਨਿ; ਪੇਖਿਓ ਸਭੁ ਬ੍ਰਹਮੁ ॥੪॥

gur kai bachan; pekhio sabh braham |4|

Sant Singh KhalsaThrough the Guru's Word, I see God everywhere. ||4||
Manmohan SinghThrough Guru's Word, I have seen the Lord everywhere.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੈਂ ਹਰ ਥਾਂ ਸਾਈਂ ਨੂੰ ਵੇਖ ਲਿਆ ਹੈ।
Fareedkot Teekaਤਥਾ ਗੁਰੋਂ ਕੇ ਬਚਨੋਂ ਸੇ ਸਭ ਕੋ ਪਾਰਬ੍ਰਹਮ ਦੇਖਿਆ ਹੈ॥੪॥
Prof. Sahib Singhਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ ॥੪॥

ਪਦ ਅਰਥ ਪੇਖਿਓ = ਮੈਂ ਵੇਖ ਲਿਆ ਹੈ। ਸਭੁ = ਹਰ ਥਾਂ। ਬ੍ਰਹਮੁ = ਪਰਮਾਤਮਾ ॥੪॥

SikhNet (Spanish)y he visto al Señor prevaleciendo en todo. (4)

ਗੁਰ ਕੈ ਬਚਨਿ; ਕੀਨੋ ਰਾਜੁ ਜੋਗੁ ॥

gur kai bachan; keeno raaj jog |

Sant Singh KhalsaThrough the Guru's Word, I practice Raja Yoga, the Yoga of meditation and success.
Manmohan SinghThrough Guru's word I have enjoyed secular and spiritual sovereignty.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੈਂ ਸੰਸਾਰੀ ਤੇ ਰੂਹਾਨੀ ਪਾਤਸ਼ਾਹੀ ਮਾਣੀ ਹੈ।
Fareedkot Teekaਅਰੁ ਗੁਰੋਂ ਕੇ ਬਚਨੋਂ ਕਰ ਪਰਮੇਸ੍ਵਰ ਸੇ (ਰਾਜ) ਜੋਗ ਗ੍ਯਾਨ ਕਰ ਜੁੜਨਾ ਕਰੀ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ।

ਪਦ ਅਰਥ ਰਾਜੁ ਜੋਗੁ = ਰਾਜ ਭੀ ਤੇ ਜੋਗ ਭੀ, ਗ੍ਰਿਹਸਤ ਵਿਚ ਰਹਿੰਦਿਆਂ ਪਰਮਾਤਮਾ ਨਾਲ ਮਿਲਾਪ।

SikhNet (Spanish)A través del Bani de la Palabra del Guru, he logrado el Estado más Elevado de Yoga;

ਗੁਰ ਕੈ ਸੰਗਿ; ਤਰਿਆ ਸਭੁ ਲੋਗੁ ॥੫॥

gur kai sang; tariaa sabh log |5|

Sant Singh KhalsaIn the Company of the Guru, all the people of the world are saved. ||5||
Manmohan SinghBy the Guru's company all the men are saved.
Manmohan Singh (Punjabi)ਗੁਰਾਂ ਦੀ ਸੰਗਤ ਦੁਆਰਾ ਸਾਰੇ ਲੋਕੀਂ ਬਚ ਗਏ ਹਨ।
Fareedkot Teekaਗੁਰ ਕੇ ਸੰਗ ਸੇ ਸੰਪੂਰਨ ਲੋਕ ਜੀਵੋਂ ਕਾ ਸਮੁਦਾਇ ਤਰਿਆ ਹੈ, ਵਾ ਮੈਂ ਸਭ ਸੰਸਾਰ ਸੇ ਤਰਿਆ ਹਾਂ॥੫॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੫॥

ਪਦ ਅਰਥ ਲੋਗੁ = ਲੋਕ, ਜਗਤ ॥੫॥

SikhNet (Spanish)en la Compañía del Guru, todos los hombres son salvados. (5)

ਗੁਰ ਕੈ ਬਚਨਿ; ਮੇਰੇ ਕਾਰਜ ਸਿਧਿ ॥

gur kai bachan; mere kaaraj sidh |

Sant Singh KhalsaThrough the Guru's Word, my affairs are resolved.
Manmohan SinghThrough Guru's Word my affairs are adjusted.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਮੇਰੇ ਕੰਮ ਰਾਸ ਹੋ ਗਏ ਹਨ।
Fareedkot Teekaਗੁਰੋਂ ਕੇ ਬਚਨ ਸੇ ਮੇਰੇ ਕਾਰਜ ਸਿਧ ਹੂਏ ਹੈਂ॥
Prof. Sahib Singh(ਹੇ ਭਾਈ!) ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿਚ ਸਫਲਤਾ ਹੋ ਰਹੀ ਹੈ,

ਪਦ ਅਰਥ ਸਿਧਿ = ਸਿੱਧੀ, ਸਫਲਤਾ, ਕਾਮਯਾਬੀ।

SikhNet (Spanish)A través del Bani de la Palabra del Guru,

ਗੁਰ ਕੈ ਬਚਨਿ; ਪਾਇਆ ਨਾਉ ਨਿਧਿ ॥੬॥

gur kai bachan; paaeaa naau nidh |6|

Sant Singh KhalsaThrough the Guru's Word, I have obtained the nine treasures. ||6||
Manmohan SinghThrough Guru's Word I have received the Name treasure.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਮੈਂ ਨਾਮ ਦਾ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੈ।
Fareedkot Teekaਗੁਰੋਂ ਕੇ ਬਚਨੋਂ ਸੇ ਨਉ ਨਿਧ ਰੂਪ ਪਰਮੇਸ੍ਵਰ ਕੇ ਨਾਮ ਕੋ ਪਾਇਆ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ) ਖ਼ਜ਼ਾਨਾ ਹੈ ॥੬॥

ਪਦ ਅਰਥ ਨਿਧਿ = ਖ਼ਜ਼ਾਨਾ ॥੬॥

SikhNet (Spanish)todas mis tareas son realizadas y recibo los nueve Tesoros del Naam, el Nombre del Señor. (6)

ਜਿਨਿ ਜਿਨਿ ਕੀਨੀ; ਮੇਰੇ ਗੁਰ ਕੀ ਆਸਾ ॥

jin jin keenee; mere gur kee aasaa |

Sant Singh KhalsaWhoever places his hopes in my Guru,
Manmohan SinghWho-ever has placed confidence in my Guru,
Manmohan Singh (Punjabi)ਜਿਸ ਕਿਸੇ ਨੇ ਮੇਰੇ ਗੁਰਦੇਵ ਜੀ ਤੇ ਭਰੋਸਾ ਧਾਰਨ ਕੀਤਾ ਹੈ,
Fareedkot Teekaਜਿਨ ਪੁਰਸੋਂ ਨੇ ਮੇਰੇ ਗੁਰੋਂ ਕੀ ਆਸ ਕਰੀ ਹੈ॥
Prof. Sahib Singh(ਹੇ ਭਾਈ!) ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ (ਆਪਣੇ ਮਨ ਵਿਚ) ਧਾਰ ਲਈ ਹੈ,

ਪਦ ਅਰਥ ਜਿਨਿ = ਜਿਸ ਨੇ। ਕੀਨੀ = ਕੀਤੀ, ਬਣਾਈ, ਧਾਰੀ।

SikhNet (Spanish)Aquél que descansa sus esperanzas en el Guru,

ਤਿਸ ਕੀ ਕਟੀਐ; ਜਮ ਕੀ ਫਾਸਾ ॥੭॥

tis kee katteeai; jam kee faasaa |7|

Sant Singh Khalsahas the noose of death cut away. ||7||
Manmohan Singhhis death noose has been cut.
Manmohan Singh (Punjabi)ਉਸ ਦੀ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਤਿਨੋਂ ਕੀ ਜਮ ਕੀ ਫਾਸੀ ਕਾਟੀ ਜਾਏਗੀ॥੭॥
Prof. Sahib Singhਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ ॥੭॥

ਪਦ ਅਰਥ ਕਟੀਐ = ਕੱਟੀ ਜਾਂਦੀ ਹੈ ॥੭॥

SikhNet (Spanish)está liberado de la soga de la muerte. (7)

ਗੁਰ ਕੈ ਬਚਨਿ; ਜਾਗਿਆ ਮੇਰਾ ਕਰਮੁ ॥

gur kai bachan; jaagiaa meraa karam |

Sant Singh KhalsaThrough the Guru's Word, my good karma has been awakened.
Manmohan SinghBy, Guru's word my good fortune has awakened.
Manmohan Singh (Punjabi)ਗੁਰਾਂ ਦੇ ਸ਼ਬਦ ਦੁਆਰਾ ਮੇਰੇ ਚੰਗੇ ਭਾਗ ਜਾਗ ਉਠੇ ਹਨ।
Fareedkot Teekaਜਬ ਗੁਰੋਂ ਕੇ ਬਚਨ ਸੇ ਮੇਰਾ ਕਰਮ ਜਾਗਿਆ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ,

ਪਦ ਅਰਥ ਕਰਮੁ = ਕਿਸਮਤਿ, ਭਾਗ।

SikhNet (Spanish)A través del Guru, logro despertar a mi verdadero Destino;

ਨਾਨਕ; ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥

naanak; gur bhettiaa paarabraham |8|8|

Sant Singh KhalsaO Nanak, meeting with the Guru, I have found the Supreme Lord God. ||8||8||
Manmohan SinghThrough the Guru, Nanak has met the Supreme Lord.
Manmohan Singh (Punjabi)ਗੁਰਾਂ ਦੇ ਰਾਹੀਂ ਨਾਨਕ ਪ੍ਰਮ ਪ੍ਰਭੂ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਗੁਰੋਂ ਦ੍ਵਾਰਾ ਪਾਰਬ੍ਰਹਮ ਮਿਲਿਆ ਹੈ॥੮॥੮॥☬ਜਿਨ ਗੁਰੋਂ ਦੁਆਰੇ ਪਾਰਬ੍ਰਹਮ ਮਿਲਿਆ ਹੈ, ਤਿਨ ਕਾ ਉਪਕਾਰ ਸਿਮਰ ਕਰ ਕਹਤੇ ਹੈਂ:
Prof. Sahib Singhਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਹੇ ਨਾਨਕ! (ਆਖ-) ਮੈਨੂੰ ਪਰਮਾਤਮਾ ਮਿਲ ਪਿਆ ਹੈ ॥੮॥੮॥

ਪਦ ਅਰਥ ਭੇਟਿਆ = ਮਿਲ ਪਿਆ ॥੮॥

SikhNet (Spanish)oh, dice Nanak, encontrándome con el Guru, me encuentro con el Trascendente Señor. (8-8)
Answers quote the Granth verbatim with Ang citations. AI commentary is not Gurbani and not a religious ruling.