ੴ

ਸਿੱਖਬਾਣੀ · SikhBani

Ang 239

Sri Guru Granth Sahib · Raag Gauree · 4 shabads, 53 lines
Translations
Shabad Guru Arjan Dev Ji Raag Gauree continued from Ang 238

ਜਿਤੁ ਕੋ ਲਾਇਆ; ਤਿਤ ਹੀ ਲਾਗਾ ॥

jit ko laaeaa; tith hee laagaa |

Sant Singh KhalsaAs the Lord attaches someone, so is he attached.
Manmohan SinghWhat the Lord attaches the mortal with, therewith he gets attached.
Manmohan Singh (Punjabi)ਜਿਸ ਦੇ ਨਾਲ ਸਾਹਿਬ ਪ੍ਰਾਣੀ ਨੂੰ ਜੋੜਦਾ ਹੈ, ਉਸ ਦੇ ਨਾਲ ਉਹ ਲੱਗ ਜਾਂਦਾ ਹੈ।
Fareedkot Teekaਜੀਵ ਕੋ ਹਰੀ ਨੇ ਜਿਸ ਤਰਫ ਲਗਾਯਾ ਹੈ, ਤਿਸੀ ਤਰਫ ਲਾਗਾ ਹੈ॥
Prof. Sahib Singhਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਹੈ।

ਪਦ ਅਰਥ ਜਿਤੁ = ਜਿਸ (ਕੰਮ) ਵਿਚ। ਤਿਤ ਹੀ = {ਲਫ਼ਜ਼ 'ਤਿਤੁ' ਦਾ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ} ਉਸ ਵਿਚ ਹੀ।

SikhNet (Spanish)Oh, dice Nanak, todos estamos como es Su Voluntad,

ਸੋ ਸੇਵਕੁ; ਨਾਨਕ ਜਿਸੁ ਭਾਗਾ ॥੮॥੬॥

so sevak; naanak jis bhaagaa |8|6|

Sant Singh KhalsaHe alone is the Lord's servant, O Nanak, who is so blessed. ||8||6||
Manmohan SinghHe alone, who is fortunate becomes Lord's slave, O Nanak.
Manmohan Singh (Punjabi)ਕੇਵਲ ਉਹੀ ਜੋ ਚੰਗੇ ਕਰਮਾਂ ਵਾਲਾ ਹੈ, ਪ੍ਰਭ ਦਾ ਗੋਲਾ ਬਣਦਾ ਹੈ, ਹੈ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਸ੍ਰੇਸਟ ਭਾਗ ਹੈਂ ਸੋਈ ਹਰੀ ਕਾ ਸੇਵਕ ਹੂਆ ਹੈ॥੮॥੬॥☬ਬਿਨਾ ਸਿਮਰਨ ਸੇ ਜਨਮ ਕੀ ਨਿਸਫਲਤਾ ਅਰੁ ਸਿਮਰਨ ਕੀ ਮਹਿਮਾ ਕਹਤੇ ਹੈਂ:
Prof. Sahib Singhਹੇ ਨਾਨਕ! (ਪਰਮਾਤਮਾ ਦੀ ਮਿਹਰ ਨਾਲ) ਜਿਸ ਦੀ ਕਿਸਮਤ ਜਾਗ ਪੈਂਦੀ ਹੈ, ਉਹੀ ਉਸ ਦਾ ਸੇਵਕ ਬਣਦਾ ਹੈ ॥੮॥੬॥
SikhNet (Spanish)y sólo aquél que tiene tal Destino para sí, será el Sirviente del Señor. (8-6)

Open this shabad (35 lines, Angs 238-239) →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਉੜੀ ਮਹਲਾ 5।
SikhNet (Spanish)Gauri, Mejl Guru Aryan, Quinto Canal Divino.

ਬਿਨੁ ਸਿਮਰਨ; ਜੈਸੇ ਸਰਪ ਆਰਜਾਰੀ ॥

bin simaran; jaise sarap aarajaaree |

Sant Singh KhalsaWithout meditating in remembrance on the Lord, one's life is like that of a snake.
Manmohan SinghWithout Lord's meditation, mortal's life is like that of a snake.
Manmohan Singh (Punjabi)ਪ੍ਰਭੂ ਦੀ ਬੰਦਗੀ ਦੇ ਬਾਝੋਂ ਪ੍ਰਾਣੀ ਦੀ ਜਿੰਦਗੀ ਸੱਪ ਵਰਗੀ ਹੈ।
Fareedkot Teekaਬਿਨਾ ਸਿਮਰਨ ਸੇ ਜੈਸੇ ਸਰਪ ਕੀ (ਆਰਜਾਰੀ) ਉਮਰ ਹੈ, ਭਾਵ ਸੇ ਜਹਰ ਕਰ ਜਲਨਾ ਕਰਤਾ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਇਵੇਂ ਹੀ ਹੈ, ਜਿਵੇਂ ਸੱਪ ਦੀ ਉਮਰ ਹੈ (ਉਮਰ ਤਾਂ ਲੰਮੀ ਹੈ, ਪਰ ਸੱਪ ਸਦਾ ਦੂਜਿਆਂ ਨੂੰ ਡੰਗ ਹੀ ਮਾਰਦਾ ਰਹਿੰਦਾ ਹੈ।)

ਪਦ ਅਰਥ ਜੈਸੇ = ਜਿਵੇਂ। ਆਰਜਾਰੀ = ਉਮਰ। ਸਰਪ = ਸੱਪ।

SikhNet (Spanish)Sin la Meditación del Señor, la vida se vuelve como la de una serpiente;

ਤਿਉ ਜੀਵਹਿ ਸਾਕਤ; ਨਾਮੁ ਬਿਸਾਰੀ ॥੧॥

tiau jeeveh saakat; naam bisaaree |1|

Sant Singh KhalsaThis is how the faithless cynic lives, forgetting the Naam, the Name of the Lord. ||1||
Manmohan SinghSo lives the mammon worshipper, by forgetting the Name.
Manmohan Singh (Punjabi)ਇੰਜ ਹੀ ਮਾਇਆ ਦਾ ਉਪਾਸ਼ਕ, ਨਾਮ ਨੂੰ ਭੁਲਾ ਕੇ ਜੀਉਂਦਾ ਹੈ।
Fareedkot Teekaਤੈਸੇ ਹੀ ਨਾਮ ਕੋ ਬਿਸਾਰ ਕਰ ਸਾਕਤ ਪੁਰਸ ਜੀਵਤੇ ਹੈਂ॥੧॥
Prof. Sahib Singhਇਸੇ ਤਰ੍ਹਾਂ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਸਿਮਰਨ ਤੋਂ ਬਿਨਾ (ਵਿਅਰਥ ਜੀਵਨ ਹੀ) ਜੀਊਂਦੇ ਹਨ (ਮੌਕਾ ਬਣਨ ਤੇ ਦੂਜਿਆਂ ਨੂੰ ਡੰਗ ਹੀ ਮਾਰਦੇ ਹਨ) ॥੧॥

ਪਦ ਅਰਥ ਜੀਵਹਿ = ਜੀਊਂਦੇ ਹਨ। ਬਿਸਾਰੀ = ਬਿਸਾਰਿ, ਵਿਸਾਰ ਕੇ ॥੧॥

SikhNet (Spanish)así hacen los alabadores de Shakti, abandonan el Nombre.(1)

ਏਕ ਨਿਮਖ; ਜੋ ਸਿਮਰਨ ਮਹਿ ਜੀਆ ॥

ek nimakh; jo simaran meh jeea |

Sant Singh KhalsaOne who lives in meditative remembrance, even for an instant,
Manmohan SinghHe, who lives in meditation, even for a moment,
Manmohan Singh (Punjabi)ਜਿਹੜਾ ਇਕ ਮੁਹਤ ਭਰ ਲਈ ਭੀ ਬੰਦਗੀ ਅੰਦਰ ਜੀਊਦਾ ਹੈ,
Fareedkot Teekaਏਕ ਨਿਮਖ ਮਾਤ੍ਰ ਭੀ ਜੋ ਪੁਰਸ ਸਿਮਰਨ ਕੇ ਬੀਚ ਜੀਵਿਆ ਹੈ॥
Prof. Sahib Singh(ਹੇ ਭਾਈ!) ਜੇਹੜਾ ਇਕ ਅੱਖ ਝਮਕਣ ਜਿਤਨਾ ਸਮਾ ਭੀ ਪਰਮਾਤਮਾ ਦੇ ਸਿਮਰਨ ਵਿਚ ਗੁਜ਼ਾਰਿਆ ਜਾਏ,

ਪਦ ਅਰਥ ਨਿਮਖ = {निमेष} ਅੱਖ ਝਮਕਣ ਜਿਤਨਾ ਸਮਾ। ਜੋ = ਜੇਹੜਾ। ਜੀਆ = ਜੀਵਿਆ ਗਿਆ, ਗੁਜ਼ਾਰਿਆ।

SikhNet (Spanish)Aquél que ha experimentado la Meditación, aunque sea por un solo momento,

ਕੋਟਿ ਦਿਨਸ ਲਾਖ; ਸਦਾ ਥਿਰੁ ਥੀਆ ॥੧॥ ਰਹਾਉ ॥

kott dinas laakh; sadaa thir theea |1| rahaau |

Sant Singh Khalsalives for hundreds of thousands and millions of days, and becomes stable forever. ||1||Pause||
Manmohan Singhlives for lacs of millions of days, nay rather becomes stable for ever. Pause.
Manmohan Singh (Punjabi)ਉਹ ਲੱਖਾਂ, ਕਰੋੜਾਂ ਦਿਨਾਂ ਲਈ ਜੀਉਂਦਾ ਰਹਿੰਦਾ ਹੈ। ਨਹੀਂ, ਸਗੋ ਹਮੇਸ਼ਾਂ ਲਈ ਨਿਹਚਲ ਹੋ ਜਾਂਦਾ ਹੈ। ਠਹਿਰਾਉ।
Fareedkot Teekaਸੋ ਲਾਖੋਂ ਕ੍ਰੋੜੋਂ ਦਿਨ ਸਦਾ ਹੀ ਇਸਥਿਤ ਹੂਆ ਹੈ॥੧॥ ਰਹਾਉ ॥
Prof. Sahib Singhਉਹ, ਮਾਨੋ, ਲੱਖਾਂ ਕ੍ਰੋੜਾਂ ਦਿਨ (ਜੀਊ ਲਿਆ, ਕਿਉਂਕਿ ਸਿਮਰਨ ਦੀ ਬਰਕਤਿ ਨਾਲ ਮਨੁੱਖ ਦਾ ਆਤਮਕ ਜੀਵਨ) ਸਦਾ ਲਈ ਅਡੋਲ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਕੋਟਿ = ਕ੍ਰੋੜਾਂ। ਥਿਰੁ = ਕਾਇਮ। ਥੀਆ = ਹੋ ਗਿਆ ॥੧॥ ਰਹਾਉ ॥

SikhNet (Spanish)vive durante billones de días, y aun más, vive por toda la Eternidad. (1-Pausa)

ਬਿਨੁ ਸਿਮਰਨ; ਧ੍ਰਿਗੁ ਕਰਮ ਕਰਾਸ ॥

bin simaran; dhrig karam karaas |

Sant Singh KhalsaWithout meditating in remembrance on the Lord, one's actions and works are cursed.
Manmohan SinghWithout Lord's meditation accursed is the doing of works.
Manmohan Singh (Punjabi)ਸੁਆਮੀ ਦੇ ਭਜਨ ਦੇ ਬਗੈਰ ਲਾਨ੍ਹਤਯੋਗ ਹੈ ਕੰਮਾਂ ਦਾ ਕਰਨਾ।
Fareedkot Teekaਵਾਹਗੁਰੂ ਕੇ ਸਿਮਰਨੇ ਬਿਨਾਂ ਕਰਮ ਕਰਨੇ ਕੋ ਧਿਕਾਰ ਹੈ॥
Prof. Sahib Singh(ਹੇ ਭਾਈ!) ਪ੍ਰਭੂ-ਸਿਮਰਨ ਤੋਂ ਖੁੰਝ ਕੇ ਹੋਰ ਹੋਰ ਕੰਮ ਕਰਨੇ ਫਿਟਕਾਰ-ਜੋਗ ਹੀ ਹਨ,

ਪਦ ਅਰਥ ਧ੍ਰਿਗੁ = ਫਿਟਕਾਰ-ਯੋਗ।

SikhNet (Spanish)Sin la Meditación, malditas son nuestras obras.

ਕਾਗ ਬਤਨ; ਬਿਸਟਾ ਮਹਿ ਵਾਸ ॥੨॥

kaag batan; bisattaa meh vaas |2|

Sant Singh KhalsaLike the crow's beak, he dwells in manure. ||2||
Manmohan SinghLike the crow's beak, an apostate's abode is in ordure.
Manmohan Singh (Punjabi)ਕਾਂ ਦੀ ਚੁੰਝ ਦੀ ਤਰ੍ਹਾਂ ਮਨਮੁਖ ਦਾ ਨਿਵਾਸ ਗੰਦਗੀ ਵਿੱਚ ਹੈ।
Fareedkot Teekaਜੈਸੇ ਕਊਏ ਕਾ ਬਿਸਟਾ ਕੇ (ਬਤਨ) ਦੇਸ ਮੇਂ ਵਾਸਾ ਹੋਤਾ ਹੈ; ਤੈਸੇ ਪਰਮੇਸ੍ਵਰ ਸੇ ਬੇਮੁਖ ਕੀ ਵਿਖੇ ਰੂਪ ਮਲ ਮੇਂ ਪ੍ਰੀਤੀ ਹੋਤੀ ਹੈ॥੨॥
Prof. Sahib Singhਜਿਵੇਂ ਕਾਂ ਦੀ ਚੁੰਝ ਗੰਦ ਵਿਚ ਹੀ ਰਹਿੰਦੀ ਹੈ, ਤਿਵੇਂ ਸਿਮਰਨ-ਹੀਨ ਮਨੁੱਖਾਂ ਦੇ ਮੂੰਹ (ਨਿੰਦਾ ਆਦਿਕ ਦੇ) ਗੰਦ ਵਿਚ ਹੀ ਰਹਿੰਦੇ ਹਨ ॥੨॥

ਪਦ ਅਰਥ ਕਾਗ = ਕਾਂ। ਬਤਨ = ਮੂੰਹ {वदन}। ਬਿਸਟਾ = ਗੰਦ, ਗੂੰਹ ॥੨॥

SikhNet (Spanish)Sin la Meditación, nuestros semblantes se ven negros como el del cuervo. (2)

ਬਿਨੁ ਸਿਮਰਨ; ਭਏ ਕੂਕਰ ਕਾਮ ॥

bin simaran; bhe kookar kaam |

Sant Singh KhalsaWithout meditating in remembrance on the Lord, one acts like a dog.
Manmohan SinghWithout meditation man's deeds become like dog's.
Manmohan Singh (Punjabi)ਬੰਦਗੀ ਦੇ ਬਾਝੋਂ ਬੰਦੇ ਦੇ ਅਮਲ ਕੁੱਤੇ ਵਰਗੇ ਹੋ ਜਾਂਦੇ ਹਨ।
Fareedkot Teekaਸਿਮਰਨ ਸੇ ਬਿਨਾ ਜੀਵੋਂ ਸੇ ਕੁਤਿਓਂ ਕੇ ਕਾਮ ਹੋਤੇ ਹੈਂ; ਵਾ ਕੁਤੇ ਅਰੁ ਕਾਵੋਂ ਤੁਲ ਹੋ ਰਹੇ ਹੈਂ। ਭਾਵ ਮਨੁਖ ਜਨਮ ਕੀ ਭਜਨ ਕਰਨੇ ਤੇ ਔਰ ਜੂਨੋਂ ਤੇ ਅਧਿਕਤਾ ਹੈਂ॥
Prof. Sahib Singh(ਹੇ ਭਾਈ!) ਪ੍ਰਭੂ ਦੀ ਯਾਦ ਤੋਂ ਖੁੰਝ ਕੇ ਮਨੁੱਖ (ਲੋਭ ਤੇ ਕਾਮਾਦਿਕ ਵਿਚ ਫਸ ਕੇ) ਕੁੱਤਿਆਂ ਵਰਗੇ ਕੰਮਾਂ ਵਿਚ ਪ੍ਰਵਿਰਤ ਰਹਿੰਦੇ ਹਨ।

ਪਦ ਅਰਥ ਕੂਕਰ ਕਾਮ = ਕੁੱਤਿਆਂ ਦੇ ਕੰਮਾਂ ਵਾਲੇ।

SikhNet (Spanish)Sin la Meditación, uno actúa peor que un perro.

ਸਾਕਤ. ਬੇਸੁਆ ਪੂਤ; ਨਿਨਾਮ ॥੩॥

saakat. besuaa poot; ninaam |3|

Sant Singh KhalsaThe faithless cynic is nameless, like the prostitute's son. ||3||
Manmohan SinghThe infidel is nameless like a prostitute's son.
Manmohan Singh (Punjabi)ਅਧਰਮੀ ਕੰਜਰੀ ਦੇ ਪੁੱਤ ਦੀ ਤਰ੍ਹਾਂ ਬੇ-ਨਾਮਾ ਹੈ।
Fareedkot Teekaਸਾਕਤ ਬੇਸਵਾ ਕੇ ਪੂਤ ਸਮ ਨਾਮ ਸੇ ਰਹਤ ਹੈਂ। ਭਾਵ ਜੈਸੇ ਤਿਸ ਵੇਸਵਾ ਕੇ ਪੁਤ੍ਰ ਕਾ ਪਿਤਾ ਨਿਹਚੇ ਨਹੀਂ ਹੋ ਸਕਤਾ, ਤੈਸੇ ਤਿਸ ਕਾ ਗੁਰੂ ਪੀਰ ਨਿਹਚੇ ਨਹੀਂ ਹੋ ਸਕਤਾ॥੩॥
Prof. Sahib Singhਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ ਵੇਸਵਾ ਇਸਤ੍ਰੀਆਂ ਦੇ ਪੁੱਤਰਾਂ ਵਾਂਗ (ਨਿਲੱਜ) ਹੋ ਜਾਂਦੇ ਹਨ ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ ॥੩॥

ਪਦ ਅਰਥ ਸਾਕਤ = ਪਰਮਾਤਮਾ ਨਾਲੋਂ ਟੁਟੇ ਹੋਏ ਮਨੁੱਖ। ਨਿਨਾਮ = ਜਿਨ੍ਹਾਂ ਦੇ ਪਿਉ ਦਾ ਨਾਮ ਨਹੀਂ ਦੱਸਿਆ ਜਾ ਸਕਦਾ ॥੩॥

SikhNet (Spanish)Sin la Meditación, el amante de Maya está sin padre, como el hijo de una ramera. (3)

ਬਿਨੁ ਸਿਮਰਨ; ਜੈਸੇ ਸੀਙ ਛਤਾਰਾ ॥

bin simaran; jaise seeng chhataaraa |

Sant Singh KhalsaWithout meditating in remembrance on the Lord, one is like a horned ram.
Manmohan SinghWithout Lord's Name, man is like a horned ram.
Manmohan Singh (Punjabi)ਸਾਈਂ ਦੇ ਸਿਮਰਨ ਦੇ ਬਗ਼ੈਰ ਆਦਮੀ ਸਿੰਗਾਂ ਵਾਲੇ ਛਤਰੇ ਦੀ ਤਰ੍ਹਾਂ ਹੈ।
Fareedkot Teekaਅਰੁ ਸਿਮਰਨ ਸੇ ਬਿਨਾ ਜਨਮ ਐਸੇ ਬਿਅਰਥ ਹੈ ਜੈਸੇ ਛਤਰੇ ਕੇ ਸੀਂਗ ਹੋਤੇ ਹੈਂ। ਭਾਵ ਸੇ ਭਿੜਨੇ ਕਰ ਕਲੰਕ ਕਾ ਹੇਤੂ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੀ ਯਾਦ ਤੋਂ ਖੁੰਝ ਕੇ ਉਹ (ਧਰਤੀ ਉਤੇ ਭਾਰ ਹੀ ਹਨ, ਜਿਵੇਂ) ਛੱਤਰਿਆਂ ਦੇ ਸਿਰ ਤੇ ਸਿੰਗ;

ਪਦ ਅਰਥ ਸੀਙ = ਸਿੰਗ। ਛਤਾਰਾ = ਛੱਤਰਾ, ਭੇਡੂ।

SikhNet (Spanish)Sin la Meditación, uno es como el morueco con cuernos, listo para la pelea.

ਬੋਲਹਿ ਕੂਰੁ; ਸਾਕਤ ਮੁਖੁ ਕਾਰਾ ॥੪॥

boleh koor; saakat mukh kaaraa |4|

Sant Singh KhalsaThe faithless cynic barks out his lies, and his face is blackened. ||4||
Manmohan SinghThe infidel barks falsehood and his face is blackened.
Manmohan Singh (Punjabi)ਕਾਫਰ ਝੂਠ ਬਕਦਾ ਹੈ ਅਤੇ ਉਸ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ।
Fareedkot Teekaਸਾਕਤ ਝੂਠ ਬੋਲਤੇ ਹੈਂ, ਯਾਂ ਤੇ ਉਨ ਕਾ ਮੁਖ ਕਾਲਾ ਹੋਤਾ ਹੈ॥੪॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਸਦਾ) ਝੂਠ ਬੋਲਦੇ ਹਨ, ਹਰ ਥਾਂ ਮੁਕਾਲਖ ਹੀ ਖੱਟਦੇ ਹਨ ॥੪॥

ਪਦ ਅਰਥ ਕੂਰੁ = ਕੂੜ, ਝੂਠ। ਕਾਰਾ = ਕਾਲਾ ॥੪॥

SikhNet (Spanish)El cínico sin fe ladra mentiras, y su rostro se nubla. (4)

ਬਿਨੁ ਸਿਮਰਨ; ਗਰਧਭ ਕੀ ਨਿਆਈ ॥

bin simaran; garadhabh kee niaaee |

Sant Singh KhalsaWithout meditating in remembrance on the Lord, one is like a donkey.
Manmohan SinghWithout God's meditation, one is like a donkey.
Manmohan Singh (Punjabi)ਰੱਬ ਦੀ ਬੰਦਗੀ ਦੇ ਬਗ਼ੈਰ ਬੰਦਾ ਗਧੇ ਵਰਗਾ ਹੈ।
Fareedkot Teekaਸਿਮਰਨ ਸੇ ਬਿਨਾ ਜੀਵ ਗਧੇ ਕੀ ਨਿਆਈ ਹੈ॥
Prof. Sahib Singh(ਹੇ ਭਾਈ!) ਸਿਮਰਨ ਤੋਂ ਖੁੰਝ ਕੇ ਉਹ ਖੋਤੇ ਵਾਂਗ ਹੀ (ਮਲੀਨ ਜੀਵਨ ਗੁਜ਼ਾਰਦੇ ਹਨ, ਜਿਵੇਂ ਖੋਤਾ ਸਦਾ ਸੁਆਹ ਮਿੱਟੀ ਵਿਚ ਲੇਟ ਕੇ ਖ਼ੁਸ਼ ਹੁੰਦਾ ਹੈ)

ਪਦ ਅਰਥ ਗਰਧਭ = {गर्दभ} ਖੋਤਾ। ਨਿਆਈ = ਵਾਂਗ।

SikhNet (Spanish)Sin la Meditación uno rebuzna como un burro,

ਸਾਕਤ; ਥਾਨ ਭਰਿਸਟ. ਫਿਰਾਹੀ ॥੫॥

saakat; thaan bharisatt. firaahee |5|

Sant Singh KhalsaThe faithless cynic wanders around in polluted places. ||5||
Manmohan SinghThe evil-doer wanders about in defiled places.
Manmohan Singh (Punjabi)ਕੁਕਰਮੀ ਪਲੀਤ ਥਾਵਾਂ ਤੇ ਭਟਕਦਾ ਫਿਰਦਾ ਹੈ।
Fareedkot Teekaਸਾਕਤ ਭਰਿਸਟ ਅਸਥਾਨੋਂ ਮੇਂ ਫਿਰਤਾ ਹੈ, ਵਾ ਸਾਕਤ ਸਰੂਪ ਅਸਥਾਨ ਤੇ ਭ੍ਰਿਸਟ ਫਿਰਤਾ ਹੈ॥੫॥
Prof. Sahib Singhਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ (ਕੁਕਰਮਾਂ ਵਾਲੇ) ਗੰਦੇ ਥਾਈਂ ਹੀ ਫਿਰਦੇ ਰਹਿੰਦੇ ਹਨ ॥੫॥

ਪਦ ਅਰਥ ਭਰਿਸਟ = ਗੰਦੇ, ਵਿਕਾਰੀ। ਫਿਰਾਹੀ = ਫਿਰਹਿ, ਫਿਰਦੇ ਹਨ ॥੫॥

SikhNet (Spanish)y lleno de maldad, se arrastra por el lodo. (5)

ਬਿਨੁ ਸਿਮਰਨ; ਕੂਕਰ ਹਰਕਾਇਆ ॥

bin simaran; kookar harakaaeaa |

Sant Singh KhalsaWithout meditating in remembrance on the Lord, one is like a mad dog.
Manmohan SinghWithout Lord's remembrance, he is like a mad dog.
Manmohan Singh (Punjabi)ਸਾਈਂ ਦੇ ਭਜਨ ਦੇ ਬਾਝੋਂ ਉਹ ਹਲਕੇ ਹੋਏ ਕੁੱਤੇ ਦੇ ਮਾਨੰਦ ਹੈ।
Fareedkot Teekaਬਿਨਾ ਸਿਮਰਨ ਸੇ ਐਸੇ ਹੈ ਜੈਸੇ ਹਲਕਿਆ ਕੁੱਤਾ ਹੋਤਾ ਹੈ॥
Prof. Sahib Singh(ਹੇ ਭਾਈ!) ਸਿਮਰਨ ਤੋਂ ਖੁੰਝ ਕੇ ਉਹ, ਮਾਨੋ, ਹਲਕੇ ਕੁੱਤੇ ਬਣ ਜਾਂਦੇ ਹਨ (ਜਿਸ ਨਾਲ ਭੀ ਸੰਗ ਕਰਦੇ ਹਨ, ਉਸ ਨੂੰ ਲੋਭ ਦਾ ਹਲਕ ਚੰਬੋੜ ਦੇਂਦੇ ਹਨ)

ਪਦ ਅਰਥ ਹਰਕਾਇਆ = ਹਲਕਾ ਹੋਇਆ ਹੋਇਆ।

SikhNet (Spanish)Sin la Meditación, uno es como un perro rabioso;

ਸਾਕਤ ਲੋਭੀ; ਬੰਧੁ. ਨ ਪਾਇਆ ॥੬॥

saakat lobhee; bandh. na paaeaa |6|

Sant Singh KhalsaThe greedy, faithless cynic falls into entanglements. ||6||
Manmohan SinghThe greedy infidel falls into entanglement.
Manmohan Singh (Punjabi)ਲਾਲਚੀ ਕਾਫਰ ਫਾਹੀ ਅੰਦਰ ਫਸਦਾ ਹੈ।
Fareedkot Teekaਸਾਕਤ ਪੁਰਸ ਲੋਭੀ ਨੇ ਆਪਕੋ ਬੰਧਨ ਮੇਂ ਪਾਇਆ ਹੈ, ਵਾ (ਬੰਧੁਨ ਪਾਇਆ) ਅਰਥਾਤ ਸੰਤੋਖ ਧਾਰ ਕਰ ਤ੍ਰਿਸਨਾ ਸੇ ਮਨ ਕੋ ਰੋਕਾ ਨਹੀਂ ਹੈ॥੬॥
Prof. Sahib Singhਰੱਬ ਨਾਲੋਂ ਟੁੱਟੇ ਹੋਏ ਮਨੁੱਖ ਲੋਭ ਵਿਚ ਗ੍ਰਸੇ ਰਹਿੰਦੇ ਹਨ (ਉਹਨਾਂ ਦੇ ਰਾਹ ਵਿਚ, ਲੱਖਾਂ ਰੁਪਏ ਕਮਾ ਕੇ ਭੀ) ਰੋਕ ਨਹੀਂ ਪੈ ਸਕਦੀ ॥੬॥

ਪਦ ਅਰਥ ਬੰਧੁ = ਰੋਕ ॥੬॥

SikhNet (Spanish)en la maldad no se puede contener a la mente. (6)

ਬਿਨੁ ਸਿਮਰਨ; ਹੈ ਆਤਮ ਘਾਤੀ ॥

bin simaran; hai aatam ghaatee |

Sant Singh KhalsaWithout meditating in remembrance on the Lord, he murders his own soul.
Manmohan SinghWithout remembering the Lord, the man is a self-murderer.
Manmohan Singh (Punjabi)ਪ੍ਰਭੂ ਨੂੰ ਯਾਦ ਕਰਨ ਦੇ ਬਾਝੋਂ ਆਦਮੀ ਆਪਣੇ ਆਪ ਦਾ ਕਾਤਲ ਹੈ।
Fareedkot Teekaਪੁਨਾ ਸਿਮਰਨ ਸੇ ਬਿਨਾ ਆਤਮਘਾਤੀ ਹੈ॥
Prof. Sahib Singh(ਹੇ ਭਾਈ!) ਰੱਬ ਨਾਲੋਂ ਟੁੱਟਾ ਹੋਇਆ ਮਨੁੱਖ ਸਿਮਰਨ ਤੋਂ ਖੁੰਝਾ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ,

ਪਦ ਅਰਥ ਆਤਮਘਾਤੀ = ਆਤਮਕ ਜੀਵਨ ਦਾ ਨਾਸ ਕਰਨ ਵਾਲਾ।

SikhNet (Spanish)Sin la Meditación, uno destruye su Alma;

ਸਾਕਤ ਨੀਚ; ਤਿਸੁ ਕੁਲੁ ਨਹੀ ਜਾਤੀ ॥੭॥

saakat neech; tis kul nahee jaatee |7|

Sant Singh KhalsaThe faithless cynic is wretched, without family or social standing. ||7||
Manmohan SinghThe disbeliever is mean, he has no family or caste.
Manmohan Singh (Punjabi)ਬੇਮੁਖ ਕਮੀਨਾ ਹੈ, ਉਸ ਦਾ ਕੋਈ ਘਰਾਣਾ ਜਾਂ ਜਾਤ ਨਹੀਂ।
Fareedkot Teekaਤਿਸ ਸਾਕਤ ਨੀਚ ਪੁਰਸ ਕੀ ਕੁਲ ਜਾਤੀ ਭੀ ਉਤਮ ਨਹੀਂ ਜਾਣੀ ਹੈ॥੭॥
Prof. Sahib Singhਉਹ ਸਦਾ ਨੀਵੇਂ ਕੰਮਾਂ ਵਲ ਰੁਚੀ ਰੱਖਦਾ ਹੈ, ਉਸ ਦੀ ਨਾਹ ਉੱਚੀ ਕੁਲ ਰਹਿ ਜਾਂਦੀ ਹੈ ਨਾਹ ਉੱਚੀ ਜਾਤਿ ॥੭॥

ਪਦ ਅਰਥ ਜਾਤੀ = ਜਾਤਿ ॥੭॥

SikhNet (Spanish)el malvado es un intocable, sin familia ni casta. (7)

ਜਿਸੁ ਭਇਆ ਕ੍ਰਿਪਾਲੁ; ਤਿਸੁ ਸਤਸੰਗਿ ਮਿਲਾਇਆ ॥

jis bheaa kripaal; tis satasang milaaeaa |

Sant Singh KhalsaWhen the Lord becomes merciful, one joins the Sat Sangat, the True Congregation.
Manmohan SinghUnto whom the Lord becomes merciful, him, He unites with the Society, him, He unites with the Society of Saints.
Manmohan Singh (Punjabi)ਜਿਸ ਉਤੇ ਸਾਹਿਬ ਮਇਆਵਾਨ ਹੁੰਦਾ ਹੈ, ਉਸ ਨੂੰ ਉਹ ਸਾਧ ਸੰਗਤ ਨਾਲ ਜੋੜ ਦਿੰਦਾ ਹੈ।
Fareedkot Teekaਜਿਸ ਪਰ ਵਾਹਿਗੁਰੂ ਕ੍ਰਿਪਾਲ ਹੋਇਆ ਹੈ ਤਿਸ ਕੋ ਸਤਸੰਗ ਮੇਂ ਮਿਲਾਇਆ ਹੈ॥
Prof. Sahib Singhਜਿਸ ਮਨੁੱਖ ਉਤੇ ਪਰਮਾਤਮਾ ਦਇਆਵਾਨ ਹੋ ਜਾਂਦਾ ਹੈ, ਉਸ ਨੂੰ ਸਾਧ ਸੰਗਤਿ ਵਿਚ ਲਿਆ ਰਲਾਂਦਾ ਹੈ।
SikhNet (Spanish)Aquél sobre quien está posada la Gracia, se une con los Santos.

ਕਹੁ ਨਾਨਕ; ਗੁਰਿ. ਜਗਤੁ ਤਰਾਇਆ ॥੮॥੭॥

kahu naanak; gur. jagat taraaeaa |8|7|

Sant Singh KhalsaSays Nanak, the Guru has saved the world. ||8||7||
Manmohan SinghSays Nanak, the Guru has saved the world.
Manmohan Singh (Punjabi)ਗੁਰਾਂ ਜੀ ਫੁਰਮਾਉਂਦੇ ਹਨ, ਗੁਰਾਂ ਨੇ ਸੰਸਾਰ ਦਾ ਪਾਰ ਉਤਾਰਾ ਕਰ ਦਿਤਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੋਂ ਨੇ ਉਸ ਕੋ ਜਗਤ ਸੇ ਤਰਾ ਦੀਆ ਹੈ॥੮॥੭॥☬ਗੁਰੋਂ ਕੀ ਮਹਿਮਾ ਉਚਾਰਤੇ ਹੈਂ:
Prof. Sahib Singhਨਾਨਕ ਆਖਦਾ ਹੈ- ਇਸ ਤਰ੍ਹਾਂ ਜਗਤ ਨੂੰ ਗੁਰੂ ਦੀ ਰਾਹੀਂ (ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘਾਂਦਾ ਹੈ ॥੮॥੭॥

ਪਦ ਅਰਥ ਗੁਰਿ = ਗੁਰੂ ਦੀ ਰਾਹੀਂ ॥੮॥

SikhNet (Spanish)Oh, dice Nanak, él nada a través del mar de las existencias, por la Gracia del Guru.(8-7)

Open this shabad →

Shabad Guru Arjan Dev Ji Raag Gauree

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀਂ।
SikhNet (Spanish)Gauri, Mejl Guru Aryan, Quinto Canal Divino.

ਗੁਰ ਕੈ ਬਚਨਿ; ਮੋਹਿ. ਪਰਮ ਗਤਿ ਪਾਈ ॥

gur kai bachan; mohi. param gat paaee |

Sant Singh KhalsaThrough the Guru's Word, I have attained the supreme status.
Manmohan SinghThrough Guru's Word, I have gained the supreme status.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੈਂ ਮਹਾਨ ਮਰਤਬਾ ਪਾ ਲਿਆ ਹੈ।
Fareedkot Teekaਗੁਰੋਂ ਕੇ ਬਚਨ ਸੇ ਮੈਂ ਪਰਮਗਤੀ ਪਾਈ ਹੈ॥
Prof. Sahib Singhਗੁਰੂ ਦੇ ਉਪਦੇਸ਼ ਉਤੇ ਤੁਰ ਕੇ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ,

ਪਦ ਅਰਥ ਬਚਨਿ = ਬਚਨ ਦੀ ਰਾਹੀਂ, ਉਪਦੇਸ਼ ਦੀ ਬਰਕਤਿ ਨਾਲ। ਮੋਹਿ = ਮੈਂ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)A través de la Palabra del Guru, he llegado al más Elevado Estado de Éxtasis.

ਗੁਰਿ ਪੂਰੈ; ਮੇਰੀ ਪੈਜ ਰਖਾਈ ॥੧॥

gur poorai; meree paij rakhaaee |1|

Sant Singh KhalsaThe Perfect Guru has preserved my honor. ||1||
Manmohan SinghThe Perfect Guru has preserved my honour.
Manmohan Singh (Punjabi)ਪੂਰਨ ਗੁਰਾਂ ਨੇ ਮੇਰੀ ਇੱਜਤ ਰਖ ਲਈ ਹੈ।
Fareedkot Teekaਪੂਰੇ ਗੁਰੋਂ ਨੇ ਮੇਰੀ (ਪੈਜ) ਪਤਿ ਵਾ ਪ੍ਰਤਗਿਆ ਪਰਮੇਸ੍ਵਰ ਤੇ ਰਖਵਾਈ ਹੈ॥੧॥
Prof. Sahib Singh(ਦੁਨੀਆ ਦੇ ਵਿਕਾਰਾਂ ਦੇ ਮੁਕਾਬਲੇ ਤੇ) ਪੂਰੇ ਗੁਰੂ ਨੇ ਮੇਰੀ ਇੱਜ਼ਤ ਰੱਖ ਲਈ ਹੈ ॥੧॥

ਪਦ ਅਰਥ ਗੁਰਿ = ਗੁਰੂ ਨੇ। ਪੈਜ = ਲਾਜ ॥੧॥

SikhNet (Spanish)El Perfecto Guru ha conservado mi integridad. (1)

ਗੁਰ ਕੈ ਬਚਨਿ; ਧਿਆਇਓ ਮੋਹਿ ਨਾਉ ॥

gur kai bachan; dhiaaeo mohi naau |

Sant Singh KhalsaThrough the Guru's Word, I meditate on the Name.
Manmohan SinghBy Guru's world I have remembered the Name.
Manmohan Singh (Punjabi)ਗੁਰਾਂ ਦੀ ਕਲਾਮ ਦੁਆਰਾ ਮੈਂ ਨਾਮ ਦਾ ਸਿਮਰਨ ਕੀਤਾ ਹੈ।
Fareedkot Teekaਹੇ ਭਾਈ! ਗੁਰੋਂ ਕੇ ਬਚਨ ਸੇ ਮੈਂ ਨਾਮ ਧਿਆਇਆ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਨਾਮ ਸਿਮਰਿਆ ਹੈ,
SikhNet (Spanish)A través de la Palabra, habité en el Nombre

ਗੁਰ ਪਰਸਾਦਿ; ਮੋਹਿ ਮਿਲਿਆ ਥਾਉ ॥੧॥ ਰਹਾਉ ॥

gur parasaad; mohi miliaa thaau |1| rahaau |

Sant Singh KhalsaBy Guru's Grace, I have obtained a place of rest. ||1||Pause||
Manmohan SinghThrough the Guru's grace I have obtained a place of rest. Pause.
Manmohan Singh (Punjabi)ਗੁਰਾਂ ਦੀ ਦਇਆਲਤਾ ਰਾਹੀਂ ਮੈਨੂੰ ਆਰਾਮ ਦੀ ਜਗ੍ਹਾ ਪ੍ਰਾਪਤ ਹੋਈ ਹੈ। ਠਹਿਰਾਉ।
Fareedkot Teekaਔਰ ਗੁਰੋਂ ਕੀ ਕ੍ਰਿਪਾ ਸੇ ਮੇਰੇ ਕੋ ਉਤਮ ਅਸਥਾਨ ਸਤਿਸੰਗ ਮਿਲਿਆ ਹੈ॥੧॥ ਰਹਾਉ ॥
Prof. Sahib Singhਤੇ ਗੁਰੂ ਦੀ ਕਿਰਪਾ ਨਾਲ ਮੈਨੂੰ (ਪਰਮਾਤਮਾ ਦੇ ਚਰਨਾਂ ਵਿਚ) ਥਾਂ ਮਿਲ ਗਿਆ ਹੈ (ਮੇਰਾ ਮਨ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ) ॥੧॥ ਰਹਾਉ ॥

ਪਦ ਅਰਥ ਮੋਹਿ ਮਿਲਿਆ = ਮੈਨੂੰ ਮਿਲਿਆ। ਥਾਉ = ਥਾਂ, ਟਿਕਾਣਾ ॥੧॥ ਰਹਾਉ ॥

SikhNet (Spanish)y he logrado la Paz, a través de la Gracia del Guru. (1-Pausa)

ਗੁਰ ਕੈ ਬਚਨਿ; ਸੁਣਿ ਰਸਨ ਵਖਾਣੀ ॥

gur kai bachan; sun rasan vakhaanee |

Sant Singh KhalsaI listen to the Guru's Word, and chant it with my tongue.
Manmohan SinghThe Guru's hymns I hear and repeat with my tongue.
Manmohan Singh (Punjabi)ਗੁਰਾਂ ਦੀ ਬਾਣੀ ਮੈਂ ਸ੍ਰਵਣ ਕਰਦਾ ਤੇ ਆਪਣੀ ਜੀਭ ਨਾਲ ਉਚਾਰਦਾ ਹਾਂ।
Fareedkot Teekaਗੁਰੋਂ ਕੇ ਬਚਨ ਸੁਣ ਕਰ ਰਸਨਾ ਸੇ ਉਚਾਰਨ ਕਰਤੇ ਹੈਂ॥
Prof. Sahib Singh(ਹੇ ਭਾਈ!) ਗੁਰੂ ਦੇ ਉਪਦੇਸ਼ ਦੀ ਰਾਹੀਂ (ਪਰਮਾਤਮਾ ਦੀ ਸਿਫ਼ਤ-ਸਾਲਾਹ) ਸੁਣ ਕੇ ਮੈਂ ਆਪਣੀ ਜੀਭ ਨਾਲ ਭੀ ਸਿਫ਼ਤ-ਸਾਲਾਹ ਉਚਾਰਦਾ ਰਹਿੰਦਾ ਹਾਂ,

ਪਦ ਅਰਥ ਸੁਣਿ = ਸੁਣ ਕੇ। ਰਸਨ = ਜੀਭ (ਨਾਲ)। ਵਖਾਣੀ = ਮੈਂ ਵਖਾਣਦਾ ਹਾਂ।

SikhNet (Spanish)A través del Bani de la Palabra del Guru, escucho y pronuncio con mis labios;

ਗੁਰ ਕਿਰਪਾ ਤੇ; ਅੰਮ੍ਰਿਤ ਮੇਰੀ ਬਾਣੀ ॥੨॥

gur kirapaa te; amrit meree baanee |2|

Sant Singh KhalsaBy Guru's Grace, my speech is like nectar. ||2||
Manmohan SinghThrough Guru's grace Nectar sweet has become my speech.
Manmohan Singh (Punjabi)ਗੁਰਾਂ ਦੀ ਮਿਹਰ ਰਾਹੀਂ ਮੇਰੀ ਬੋਲੀ ਸੁਧਾਰਸ ਵਰਗੀ ਮਿੱਠੀ ਹੋ ਗਈ ਹੈ।
Fareedkot Teekaਗੁਰੋਂ ਕੀ ਕ੍ਰਿਪਾ ਸੇ ਮੇਰੀ ਬਾਣੀ ਅੰਮ੍ਰਿਤ ਹੋਈ ਹੈ॥੨॥
Prof. Sahib Singhਗੁਰੂ ਦੀ ਕਿਰਪਾ ਨਾਲ ਆਤਮਕ ਜੀਵਨ ਦੇਣ ਵਾਲੀ ਸਿਫ਼ਤ-ਸਾਲਾਹ ਦੀ ਬਾਣੀ ਮੇਰੀ (ਰਾਸ-ਪੂੰਜੀ ਬਣ ਗਈ ਹੈ) ॥੨॥

ਪਦ ਅਰਥ ਅੰਮ੍ਰਿਤ ਬਾਣੀ = ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ। ਮੇਰੀ = ਮੇਰੀ (ਰਾਸ-ਪੂੰਜੀ ਬਣ ਗਈ ਹੈ) ॥੨॥

SikhNet (Spanish)por la Gracia del Guru, mi hablar es dulce como el Néctar. (2)

ਗੁਰ ਕੈ ਬਚਨਿ; ਮਿਟਿਆ ਮੇਰਾ ਆਪੁ ॥

gur kai bachan; mittiaa meraa aap |

Sant Singh KhalsaThrough the Guru's Word, my selfishness and conceit have been removed.
Manmohan SinghBy Guru's word my self-conceit is removed.
Manmohan Singh (Punjabi)ਗੁਰਾਂ ਦੀ ਕਲਾਮ ਦੁਆਰਾ ਮੇਰੀ ਸਵੈ-ਹੰਗਤਾ ਦੁਰ ਹੋ ਗਈ ਹੈ।
Fareedkot Teekaਅਰ ਗੁਰੋਂ ਕੇ ਬਚਨੋਂ ਸੇ ਮੇਰਾ (ਆਪੁ) ਅਹੰਕਾਰ ਮਿਟ ਗਿਆ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਮੇਰੇ ਅੰਦਰੋਂ) ਮੇਰਾ ਆਪਾ-ਭਾਵ ਮਿਟ ਗਿਆ ਹੈ,

ਪਦ ਅਰਥ ਆਪੁ = ਆਪਾ-ਭਾਵ, ਹਉਮੈ।

SikhNet (Spanish)A través de la Palabra del Guru, mi ego ha desaparecido;

ਗੁਰ ਕੀ ਦਇਆ ਤੇ; ਮੇਰਾ ਵਡ ਪਰਤਾਪੁ ॥੩॥

gur kee deaa te; meraa vadd parataap |3|

Sant Singh KhalsaThrough the Guru's kindness, I have obtained glorious greatness. ||3||
Manmohan SinghBy Guru's grace, great is my glory.
Manmohan Singh (Punjabi)ਗੁਰਾਂ ਦੀ ਕਿਰਪਾ ਦੁਆਰਾ ਮੇਰਾ ਭਾਰਾ ਇਕਬਾਲ ਹੈ।
Fareedkot Teekaਪੁਨਾ ਗੁਰੋਂ ਕੀ ਦਇਆ ਸੇ ਮੇਰਾ ਵੱਡਾ ਪਰਤਾਪ ਹੂਆ ਹੈ॥੩॥
Prof. Sahib Singhਗੁਰੂ ਦੀ ਦਇਆ ਨਾਲ ਮੇਰਾ ਬੜਾ ਤੇਜ-ਪਰਤਾਪ ਬਣ ਗਿਆ ਹੈ (ਕਿ ਕੋਈ ਵਿਕਾਰ ਹੁਣ ਮੇਰੇ ਨੇੜੇ ਨਹੀਂ ਢੁੱਕਦਾ) ॥੩॥

ਪਦ ਅਰਥ ਤੇ = ਤੋਂ, ਨਾਲ ॥੩॥

SikhNet (Spanish)a través de la Palabra del Guru, Grandiosa es la Gloria que he conocido.(3)

ਗੁਰ ਕੈ ਬਚਨਿ; ਮਿਟਿਆ ਮੇਰਾ ਭਰਮੁ ॥

gur kai bachan; mittiaa meraa bharam |

Sant Singh KhalsaThrough the Guru's Word, my doubts have been removed.
Manmohan SinghThrough Gurbani my doubt is dispelled.
Manmohan Singh (Punjabi)ਗੁਰਬਾਣੀ ਦੁਆਰਾ ਮੇਰਾ ਸੰਦੇਹ ਨਵਿਰਤ ਹੋ ਗਿਆ ਹੈ।
Fareedkot Teekaਅਰੁ ਗੁਰੋਂ ਕੇ ਬਚਨੋਂ ਸੇ ਮੇਰਾ ਭਰਮ ਮਿਟ ਗਯਾ ਹੈ॥
Prof. Sahib Singhਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਮਨ ਦੀ ਭਟਕਣਾ ਦੂਰ ਹੋ ਗਈ ਹੈ,

ਪਦ ਅਰਥ ਭਰਮੁ = ਭਟਕਣਾ।

SikhNet (Spanish)A través de la Palabra del Guru, mi duda es disipada

ਗੁਰ ਕੈ ਬਚਨਿ; ਪੇਖਿਓ ਸਭੁ ਬ੍ਰਹਮੁ ॥੪॥

gur kai bachan; pekhio sabh braham |4|

Sant Singh KhalsaThrough the Guru's Word, I see God everywhere. ||4||
Manmohan SinghThrough Guru's Word, I have seen the Lord everywhere.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੈਂ ਹਰ ਥਾਂ ਸਾਈਂ ਨੂੰ ਵੇਖ ਲਿਆ ਹੈ।
Fareedkot Teekaਤਥਾ ਗੁਰੋਂ ਕੇ ਬਚਨੋਂ ਸੇ ਸਭ ਕੋ ਪਾਰਬ੍ਰਹਮ ਦੇਖਿਆ ਹੈ॥੪॥
Prof. Sahib Singhਤੇ ਹੁਣ ਮੈਂ ਹਰ-ਥਾਂ-ਵੱਸਦਾ ਪਰਮਾਤਮਾ ਵੇਖ ਲਿਆ ਹੈ ॥੪॥

ਪਦ ਅਰਥ ਪੇਖਿਓ = ਮੈਂ ਵੇਖ ਲਿਆ ਹੈ। ਸਭੁ = ਹਰ ਥਾਂ। ਬ੍ਰਹਮੁ = ਪਰਮਾਤਮਾ ॥੪॥

SikhNet (Spanish)y he visto al Señor prevaleciendo en todo. (4)

ਗੁਰ ਕੈ ਬਚਨਿ; ਕੀਨੋ ਰਾਜੁ ਜੋਗੁ ॥

gur kai bachan; keeno raaj jog |

Sant Singh KhalsaThrough the Guru's Word, I practice Raja Yoga, the Yoga of meditation and success.
Manmohan SinghThrough Guru's word I have enjoyed secular and spiritual sovereignty.
Manmohan Singh (Punjabi)ਗੁਰਾਂ ਦੀ ਬਾਣੀ ਰਾਹੀਂ ਮੈਂ ਸੰਸਾਰੀ ਤੇ ਰੂਹਾਨੀ ਪਾਤਸ਼ਾਹੀ ਮਾਣੀ ਹੈ।
Fareedkot Teekaਅਰੁ ਗੁਰੋਂ ਕੇ ਬਚਨੋਂ ਕਰ ਪਰਮੇਸ੍ਵਰ ਸੇ (ਰਾਜ) ਜੋਗ ਗ੍ਯਾਨ ਕਰ ਜੁੜਨਾ ਕਰੀ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਗ੍ਰਿਹਸਤ ਵਿਚ ਰਹਿ ਕੇ ਹੀ ਮੈਂ ਪ੍ਰਭੂ-ਚਰਨਾਂ ਦਾ ਮਿਲਾਪ ਮਾਣ ਰਿਹਾ ਹਾਂ।

ਪਦ ਅਰਥ ਰਾਜੁ ਜੋਗੁ = ਰਾਜ ਭੀ ਤੇ ਜੋਗ ਭੀ, ਗ੍ਰਿਹਸਤ ਵਿਚ ਰਹਿੰਦਿਆਂ ਪਰਮਾਤਮਾ ਨਾਲ ਮਿਲਾਪ।

SikhNet (Spanish)A través del Bani de la Palabra del Guru, he logrado el Estado más Elevado de Yoga;

ਗੁਰ ਕੈ ਸੰਗਿ; ਤਰਿਆ ਸਭੁ ਲੋਗੁ ॥੫॥

gur kai sang; tariaa sabh log |5|

Sant Singh KhalsaIn the Company of the Guru, all the people of the world are saved. ||5||
Manmohan SinghBy the Guru's company all the men are saved.
Manmohan Singh (Punjabi)ਗੁਰਾਂ ਦੀ ਸੰਗਤ ਦੁਆਰਾ ਸਾਰੇ ਲੋਕੀਂ ਬਚ ਗਏ ਹਨ।
Fareedkot Teekaਗੁਰ ਕੇ ਸੰਗ ਸੇ ਸੰਪੂਰਨ ਲੋਕ ਜੀਵੋਂ ਕਾ ਸਮੁਦਾਇ ਤਰਿਆ ਹੈ, ਵਾ ਮੈਂ ਸਭ ਸੰਸਾਰ ਸੇ ਤਰਿਆ ਹਾਂ॥੫॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸਾਰਾ ਜਗਤ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੫॥

ਪਦ ਅਰਥ ਲੋਗੁ = ਲੋਕ, ਜਗਤ ॥੫॥

SikhNet (Spanish)en la Compañía del Guru, todos los hombres son salvados. (5)

ਗੁਰ ਕੈ ਬਚਨਿ; ਮੇਰੇ ਕਾਰਜ ਸਿਧਿ ॥

gur kai bachan; mere kaaraj sidh |

Sant Singh KhalsaThrough the Guru's Word, my affairs are resolved.
Manmohan SinghThrough Guru's Word my affairs are adjusted.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਮੇਰੇ ਕੰਮ ਰਾਸ ਹੋ ਗਏ ਹਨ।
Fareedkot Teekaਗੁਰੋਂ ਕੇ ਬਚਨ ਸੇ ਮੇਰੇ ਕਾਰਜ ਸਿਧ ਹੂਏ ਹੈਂ॥
Prof. Sahib Singh(ਹੇ ਭਾਈ!) ਗੁਰੂ ਦੇ ਉਪਦੇਸ਼ ਤੇ ਤੁਰ ਕੇ ਮੇਰੇ ਸਾਰੇ ਕੰਮਾਂ ਵਿਚ ਸਫਲਤਾ ਹੋ ਰਹੀ ਹੈ,

ਪਦ ਅਰਥ ਸਿਧਿ = ਸਿੱਧੀ, ਸਫਲਤਾ, ਕਾਮਯਾਬੀ।

SikhNet (Spanish)A través del Bani de la Palabra del Guru,

ਗੁਰ ਕੈ ਬਚਨਿ; ਪਾਇਆ ਨਾਉ ਨਿਧਿ ॥੬॥

gur kai bachan; paaeaa naau nidh |6|

Sant Singh KhalsaThrough the Guru's Word, I have obtained the nine treasures. ||6||
Manmohan SinghThrough Guru's Word I have received the Name treasure.
Manmohan Singh (Punjabi)ਗੁਰਾਂ ਦੇ ਸ਼ਬਦ ਰਾਹੀਂ ਮੈਂ ਨਾਮ ਦਾ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੈ।
Fareedkot Teekaਗੁਰੋਂ ਕੇ ਬਚਨੋਂ ਸੇ ਨਉ ਨਿਧ ਰੂਪ ਪਰਮੇਸ੍ਵਰ ਕੇ ਨਾਮ ਕੋ ਪਾਇਆ ਹੈ॥
Prof. Sahib Singhਗੁਰੂ ਦੇ ਉਪਦੇਸ਼ ਦੀ ਰਾਹੀਂ ਮੈਂ ਪਰਮਾਤਮਾ ਦਾ ਨਾਮ ਹਾਸਲ ਕਰ ਲਿਆ ਹੈ (ਜੋ ਮੇਰੇ ਵਾਸਤੇ ਸਭ ਕਾਮਯਾਬੀਆਂ ਦਾ) ਖ਼ਜ਼ਾਨਾ ਹੈ ॥੬॥

ਪਦ ਅਰਥ ਨਿਧਿ = ਖ਼ਜ਼ਾਨਾ ॥੬॥

SikhNet (Spanish)todas mis tareas son realizadas y recibo los nueve Tesoros del Naam, el Nombre del Señor. (6)

ਜਿਨਿ ਜਿਨਿ ਕੀਨੀ; ਮੇਰੇ ਗੁਰ ਕੀ ਆਸਾ ॥

jin jin keenee; mere gur kee aasaa |

Sant Singh KhalsaWhoever places his hopes in my Guru,
Manmohan SinghWho-ever has placed confidence in my Guru,
Manmohan Singh (Punjabi)ਜਿਸ ਕਿਸੇ ਨੇ ਮੇਰੇ ਗੁਰਦੇਵ ਜੀ ਤੇ ਭਰੋਸਾ ਧਾਰਨ ਕੀਤਾ ਹੈ,
Fareedkot Teekaਜਿਨ ਪੁਰਸੋਂ ਨੇ ਮੇਰੇ ਗੁਰੋਂ ਕੀ ਆਸ ਕਰੀ ਹੈ॥
Prof. Sahib Singh(ਹੇ ਭਾਈ!) ਜਿਸ ਜਿਸ ਮਨੁੱਖ ਨੇ ਮੇਰੇ ਗੁਰੂ ਦੀ ਆਸ (ਆਪਣੇ ਮਨ ਵਿਚ) ਧਾਰ ਲਈ ਹੈ,

ਪਦ ਅਰਥ ਜਿਨਿ = ਜਿਸ ਨੇ। ਕੀਨੀ = ਕੀਤੀ, ਬਣਾਈ, ਧਾਰੀ।

SikhNet (Spanish)Aquél que descansa sus esperanzas en el Guru,

ਤਿਸ ਕੀ ਕਟੀਐ; ਜਮ ਕੀ ਫਾਸਾ ॥੭॥

tis kee katteeai; jam kee faasaa |7|

Sant Singh Khalsahas the noose of death cut away. ||7||
Manmohan Singhhis death noose has been cut.
Manmohan Singh (Punjabi)ਉਸ ਦੀ ਮੌਤ ਦੀ ਫਾਹੀ ਕੱਟੀ ਗਈ ਹੈ।
Fareedkot Teekaਤਿਨੋਂ ਕੀ ਜਮ ਕੀ ਫਾਸੀ ਕਾਟੀ ਜਾਏਗੀ॥੭॥
Prof. Sahib Singhਉਸ ਦੀ ਜਮ ਦੀ ਫਾਹੀ ਕੱਟੀ ਗਈ ਹੈ ॥੭॥

ਪਦ ਅਰਥ ਕਟੀਐ = ਕੱਟੀ ਜਾਂਦੀ ਹੈ ॥੭॥

SikhNet (Spanish)está liberado de la soga de la muerte. (7)

ਗੁਰ ਕੈ ਬਚਨਿ; ਜਾਗਿਆ ਮੇਰਾ ਕਰਮੁ ॥

gur kai bachan; jaagiaa meraa karam |

Sant Singh KhalsaThrough the Guru's Word, my good karma has been awakened.
Manmohan SinghBy, Guru's word my good fortune has awakened.
Manmohan Singh (Punjabi)ਗੁਰਾਂ ਦੇ ਸ਼ਬਦ ਦੁਆਰਾ ਮੇਰੇ ਚੰਗੇ ਭਾਗ ਜਾਗ ਉਠੇ ਹਨ।
Fareedkot Teekaਜਬ ਗੁਰੋਂ ਕੇ ਬਚਨ ਸੇ ਮੇਰਾ ਕਰਮ ਜਾਗਿਆ॥
Prof. Sahib Singhਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਮੇਰੀ ਕਿਸਮਤਿ ਜਾਗ ਪਈ ਹੈ,

ਪਦ ਅਰਥ ਕਰਮੁ = ਕਿਸਮਤਿ, ਭਾਗ।

SikhNet (Spanish)A través del Guru, logro despertar a mi verdadero Destino;

ਨਾਨਕ; ਗੁਰੁ ਭੇਟਿਆ ਪਾਰਬ੍ਰਹਮੁ ॥੮॥੮॥

naanak; gur bhettiaa paarabraham |8|8|

Sant Singh KhalsaO Nanak, meeting with the Guru, I have found the Supreme Lord God. ||8||8||
Manmohan SinghThrough the Guru, Nanak has met the Supreme Lord.
Manmohan Singh (Punjabi)ਗੁਰਾਂ ਦੇ ਰਾਹੀਂ ਨਾਨਕ ਪ੍ਰਮ ਪ੍ਰਭੂ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਬ ਗੁਰੋਂ ਦ੍ਵਾਰਾ ਪਾਰਬ੍ਰਹਮ ਮਿਲਿਆ ਹੈ॥੮॥੮॥☬ਜਿਨ ਗੁਰੋਂ ਦੁਆਰੇ ਪਾਰਬ੍ਰਹਮ ਮਿਲਿਆ ਹੈ, ਤਿਨ ਕਾ ਉਪਕਾਰ ਸਿਮਰ ਕਰ ਕਹਤੇ ਹੈਂ:
Prof. Sahib Singhਮੈਨੂੰ ਗੁਰੂ ਮਿਲਿਆ ਹੈ (ਤੇ ਗੁਰੂ ਦੀ ਮਿਹਰ ਨਾਲ) ਹੇ ਨਾਨਕ! (ਆਖ-) ਮੈਨੂੰ ਪਰਮਾਤਮਾ ਮਿਲ ਪਿਆ ਹੈ ॥੮॥੮॥

ਪਦ ਅਰਥ ਭੇਟਿਆ = ਮਿਲ ਪਿਆ ॥੮॥

SikhNet (Spanish)oh, dice Nanak, encontrándome con el Guru, me encuentro con el Trascendente Señor. (8-8)

Open this shabad →

Shabad Guru Arjan Dev Ji Raag Gauree continues on Ang 240

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri, 5th Guru.
Manmohan Singh (Punjabi)ਗਊੜੀ ਮਹਲਾ 5।
SikhNet (Spanish)Gauri, Mejl Guru Aryan, Quinto Canal Divino.

ਤਿਸੁ ਗੁਰ ਕਉ; ਸਿਮਰਉ ਸਾਸਿ ਸਾਸਿ ॥

tis gur kau; simrau saas saas |

Sant Singh KhalsaI remember the Guru with each and every breath.
Manmohan SinghThat Guru I remember with every breath.
Manmohan Singh (Punjabi)ਉਸ ਗੁਰੂ ਨੂੰ ਮੈਂ ਹਰ ਸੁਆਸ ਨਾਲ ਯਾਦ ਕਰਦਾ ਹਾਂ।
Fareedkot Teekaਹੇ ਭਾਈ! ਸਤਿਗੁਰੋਂ ਕੋ ਸ੍ਵਾਸ ਸ੍ਵਾਸ ਸਿਮਰੋ॥
Prof. Sahib Singh(ਹੇ ਭਾਈ!) ਉਸ ਗੁਰੂ ਨੂੰ ਮੈਂ (ਆਪਣੇ) ਹਰੇਕ ਸਾਹ ਦੇ ਨਾਲ ਨਾਲ ਚੇਤੇ ਕਰਦਾ ਰਹਿੰਦਾ ਹਾਂ,

ਪਦ ਅਰਥ ਕਉ = ਨੂੰ। ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਸਾਸਿ = ਸਾਹ ਨਾਲ। ਸਾਸਿ ਸਾਸਿ = ਹਰੇਕ ਸਾਹ ਨਾਲ।

SikhNet (Spanish)Pienso en el Guru en cada momento, porque el Verdadero Guru es mi Respiración Vital,

ਗੁਰੁ ਮੇਰੇ ਪ੍ਰਾਣ; ਸਤਿਗੁਰੁ ਮੇਰੀ ਰਾਸਿ ॥੧॥ ਰਹਾਉ ॥

gur mere praan; satigur meree raas |1| rahaau |

Sant Singh KhalsaThe Guru is my breath of life, the True Guru is my wealth. ||1||Pause||
Manmohan SinghThe Guru is my very life, and the True Guru is capital. Pause.
Manmohan Singh (Punjabi)ਗੁਰੂ ਮੇਰੀ ਜਿੰਦ ਜਾਨ ਹੈ ਅਤੇ ਸੱਚਾ ਗੁਰੂ ਮੇਰੀ ਪੂੰਜੀ। ਠਹਿਰਾਉ।
Fareedkot Teekaਮੇਰੇ ਤੋ ਗੁਰੂ ਹੀ ਪ੍ਰਾਣ ਹੈਂ ਔਰ ਸਤਿਗੁਰੂ ਹੀ ਮੇਰੀ (ਰਾਸਿ) ਪੂੰਜੀ ਹੈ॥੧॥ ਰਹਾਉ ॥
Prof. Sahib Singhਜੇਹੜਾ ਗੁਰੂ ਮੇਰੀ ਜਿੰਦ ਦਾ ਆਸਰਾ ਹੈ ਮੇਰੀ (ਆਤਮਕ ਜੀਵਨ ਦੀ) ਰਾਸਿ-ਪੂੰਜੀ (ਦਾ ਰਾਖਾ) ਹੈ ॥੧॥ ਰਹਾਉ ॥

ਪਦ ਅਰਥ ਪ੍ਰਾਣ = ਜਿੰਦ, ਜਿੰਦ ਦਾ ਆਸਰਾ। ਰਾਸਿ = ਪੂੰਜੀ, ਸਰਮਾਇਆ ॥੧॥ ਰਹਾਉ ॥

SikhNet (Spanish)todos mis recursos provienen de Él. (1-Pausa)

ਗੁਰ ਕਾ ਦਰਸਨੁ; ਦੇਖਿ ਦੇਖਿ ਜੀਵਾ ॥

gur kaa darasan; dekh dekh jeevaa |

Sant Singh KhalsaBeholding the Blessed Vision of the Guru's Darshan, I live.
Manmohan SinghI live by continually seeing the sight of the Guru.
Manmohan Singh (Punjabi)ਮੈਂ ਗੁਰਾਂ ਦਾ ਦੀਦਾਰ ਇਕ ਰਸ ਵੇਖ ਕੇ ਜੀਉਂਦਾ ਹਾਂ।
Fareedkot Teekaਮੈਂ ਤੋ ਗੁਰੋਂ ਕਾ ਦਰਸਨ ਦੇਖ ਦੇਖ ਕਰ ਜੀਵਤਾ ਹੂੰ॥
Prof. Sahib Singh(ਹੇ ਭਾਈ!) ਜਿਉਂ ਜਿਉਂ ਮੈਂ ਗੁਰੂ ਦਾ ਦਰਸਨ ਕਰਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।

ਪਦ ਅਰਥ ਦੇਖਿ ਦੇਖਿ = ਮੁੜ ਮੁੜ ਵੇਖ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ।

SikhNet (Spanish)Me gusta Contemplarlo

ਗੁਰ ਕੇ ਚਰਣ; ਧੋਇ ਧੋਇ ਪੀਵਾ ॥੧॥

gur ke charan; dhoe dhoe peevaa |1|

Sant Singh KhalsaI wash the Guru's Feet, and drink in this water. ||1||
Manmohan SinghThe Guru's feet I continually wash and drink that wash.
Manmohan Singh (Punjabi)ਗੁਰਾਂ ਦੇ ਪੈਰ ਮੇਂ ਲਗਾਤਾਰ ਧੋਦਾ ਹਾਂ ਅਤੇ ਉਸ ਧੌਣ ਨੂੰ ਪੀਦਾ ਹਾਂ।
Fareedkot Teekaਔਰ ਗੁਰੋਂ ਕੇ ਚਰਣੋਂ ਕੋ ਧੋਇ ਧੋਇ ਪੀਵਤਾ ਹੂੰ॥੧॥
Prof. Sahib Singhਜਿਉਂ ਜਿਉਂ ਮੈਂ ਗੁਰੂ ਦੇ ਚਰਨ ਧੋਂਦਾ ਹਾਂ, ਮੈਨੂੰ (ਆਤਮਕ ਜੀਵਨ ਦੇਣ ਵਾਲਾ) ਨਾਮ-ਜਲ (ਪੀਣ ਨੂੰ, ਜਪਣ ਨੂੰ) ਮਿਲਦਾ ਹੈ ॥੧॥

ਪਦ ਅਰਥ ਧੋਇ = ਧੋ ਕੇ। ਪੀਵਾ = ਪੀਵਾਂ, ਮੈਂ ਪੀਂਦਾ ਹਾਂ ॥੧॥

SikhNet (Spanish)y bebo el agua en que ha lavado Sus Pies. (1)

ਗੁਰ ਕੀ ਰੇਣੁ; ਨਿਤ ਮਜਨੁ ਕਰਉ ॥

gur kee ren; nit majan krau |

Sant Singh KhalsaI take my daily bath in the dust of the Guru's Feet.
Manmohan SinghIn the dust of Guru's feet, I daily take bath.
Manmohan Singh (Punjabi)ਗੁਰਾਂ ਦੇ ਚਰਨਾਂ ਦੀ ਧੂੜ ਵਿੱਚ ਮੈਂ ਰੋਜ ਇਸ਼ਨਾਨ ਕਰਦਾ ਹਾਂ।
Fareedkot Teekaਗੁਰੋਂ ਕੀ ਚਰਣਧੂਰ ਮੇਂ ਨਿਤੰਪ੍ਰਤੀ ਇਸ਼ਨਾਨ ਕਰਤਾ ਹੂੰ॥
Prof. Sahib Singhਗੁਰੂ ਦੇ ਚਰਨਾਂ ਦੀ ਧੂੜ (ਮੇਰੇ ਵਾਸਤੇ ਤੀਰਥ ਦਾ ਜਲ ਹੈ ਉਸ) ਵਿਚ ਮੈਂ ਸਦਾ ਇਸ਼ਨਾਨ ਕਰਦਾ ਹਾਂ,

ਪਦ ਅਰਥ ਰੇਣੁ = ਚਰਨ-ਧੂੜ। ਮਜਨੁ = ਇਸ਼ਨਾਨ। ਕਰਉ = ਕਰਉਂ, ਮੈਂ ਕਰਦਾ ਹਾਂ।

SikhNet (Spanish)Me baño con el Polvo que Él ha pisado,

ਜਨਮ ਜਨਮ ਕੀ; ਹਉਮੈ ਮਲੁ ਹਰਉ ॥੨॥

janam janam kee; haumai mal hrau |2|

Sant Singh KhalsaThe egotistical filth of countless incarnations is washed off. ||2||
Manmohan SinghLike this I have washed off filth of ego of many births.
Manmohan Singh (Punjabi)ਇੰਜ ਮੈਂ ਅਨੇਕਾਂ ਜਨਮਾ ਦੀ ਹੰਕਾਰ ਦੀ ਗੰਦਗੀ ਨੂੰ ਧੋ ਸੁਟਿਆ ਹੈ।
Fareedkot Teekaਜਨਮ ਜਨਮਾਂਤ੍ਰੋਂ ਕੀ ਹੰਕਾਰ ਰੂਪੀ ਮੈਲ ਹਰਤਾ ਹੂੰ॥੨॥
Prof. Sahib Singhਤੇ ਅਨੇਕਾਂ ਜਨਮਾਂ ਦੀ (ਇਕੱਠੀ ਹੋਈ ਹੋਈ) ਹਉਮੈ ਦੀ ਮੈਲ (ਆਪਣੇ ਮਨ ਵਿਚੋਂ) ਦੂਰ ਕਰਦਾ ਹਾਂ ॥੨॥

ਪਦ ਅਰਥ ਮਲੁ = ਮੈਲ। ਹਰਉ = ਮੈਂ ਦੂਰ ਕਰਦਾ ਹਾਂ ॥੨॥

SikhNet (Spanish)y así purifico mi Alma de las impurezas del ego acumulado vida tras vida.(2)

ਤਿਸੁ ਗੁਰ ਕਉ; ਝੂਲਾਵਉ ਪਾਖਾ ॥

tis gur kau; jhoolaavau paakhaa |

Sant Singh KhalsaI wave the fan over the Guru.
Manmohan SinghI wave the fan over that Guru.
Manmohan Singh (Punjabi)ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ।
Fareedkot Teekaਔਰੁ ਤਿਸ ਗੁਰੂ ਕੋ ਪੰਖਾ ਝੁਲਾਵਤਾ ਹੂੰ॥
Prof. Sahib Singh(ਹੇ ਭਾਈ!) ਉਸ ਗੁਰੂ ਨੂੰ ਮੈਂ ਪੱਖਾ ਝੱਲਦਾ ਹਾਂ,

ਪਦ ਅਰਥ ਝੂਲਾਵਉ = ਮੈਂ ਝੱਲਦਾ ਹਾਂ।

SikhNet (Spanish)Le ondeo el abanico para refrescarlo,

ਮਹਾ ਅਗਨਿ ਤੇ; ਹਾਥੁ ਦੇ ਰਾਖਾ ॥੩॥

mahaa agan te; haath de raakhaa |3|

Sant Singh KhalsaGiving me His Hand, He has saved me from the great fire. ||3||
Manmohan SinghGiving his hand, he has saved me from the great fire.
Manmohan Singh (Punjabi)ਆਪਣਾ ਹੱਥ ਦੇ ਕੇ, ਉਸ ਨੇ ਮੈਨੂੰ ਭਾਰੀ ਅੱਗ ਤੋਂ ਬਚਾ ਲਿਆ ਹੈ।
Fareedkot Teekaਜਿਸ ਨੇ (ਮਹਾ ਅਗਨਿ) ਮਾਇਆ ਰੂਪੀ ਅਤੀ ਤੇਜ ਅਗਨੀ, ਵਾ ਗ੍ਰਭ ਅਗਨੀ ਸੇ ਹਾਥ ਦੇ ਕਰ ਰਖਿਆ ਕਰੀ ਹੈ॥੩॥
Prof. Sahib Singhਜਿਸ ਗੁਰੂ ਨੇ ਮੈਨੂੰ (ਵਿਕਾਰਾਂ ਦੀ) ਵੱਡੀ ਅੱਗ ਤੋਂ (ਆਪਣਾ) ਹੱਥ ਦੇ ਕੇ ਬਚਾਇਆ ਹੋਇਆ ਹੈ ॥੩॥

ਪਦ ਅਰਥ ਤੇ = ਤੋਂ। ਦੇ = ਦੇ ਕੇ ॥੩॥

SikhNet (Spanish)porque Él me ha rescatado del fuego que me consumía.(3)

ਤਿਸੁ ਗੁਰ ਕੈ ਗ੍ਰਿਹਿ; ਢੋਵਉ ਪਾਣੀ ॥

tis gur kai grihi; dtovau paanee |

Sant Singh KhalsaI carry water for the Guru's household;
Manmohan SinghI fetch water for the house of that Guru,
Manmohan Singh (Punjabi)ਮੈਂ ਉਸ ਗੁਰਦੇਵ ਜੀ ਦੇ ਘਰ ਲਈ ਜਲ ਢੋਦਾ ਹਾਂ,
Fareedkot Teekaਪੁਨਾ ਤਿਸ ਗੁਰ ਕੇ ਗ੍ਰਹ ਮੇਂ ਪਾਣੀ ਢੋਵਤਾ ਹੂੰ॥
Prof. Sahib Singh(ਹੇ ਭਾਈ!) ਮੈਂ ਉਸ ਗੁਰੂ ਦੇ ਘਰ ਵਿਚ (ਸਦਾ) ਪਾਣੀ ਢੋਂਦਾ ਹਾਂ,

ਪਦ ਅਰਥ ਕੈ ਗ੍ਰਿਹਿ = ਦੇ ਘਰ ਵਿਚ। ਢੋਵਉ = ਢੋਵਉਂ, ਮੈਂ ਢੋਂਦਾ ਹਾਂ।

SikhNet (Spanish)Voy a traer agua para la Casa de ese Guru,

ਜਿਸੁ ਗੁਰ ਤੇ; ਅਕਲ ਗਤਿ ਜਾਣੀ ॥੪॥

jis gur te; akal gat jaanee |4|

Sant Singh Khalsafrom the Guru, I have learned the Way of the One Lord. ||4||
Manmohan Singhfrom whom (Guru) I have learnt the way of knowledge.
Manmohan Singh (Punjabi)ਜਿਨ੍ਹਾਂ ਪਾਸੋਂ ਮੈਂ ਗਿਆਤ ਦਾ ਰਸਤਾ ਸਮਝਿਆ ਹੈ।
Fareedkot Teekaਜਿਸ ਗੁਰ ਕੀ ਕ੍ਰਿਪਾ ਸੇ (ਅਕਲ) ਕਲਪਨਾ ਸੇ ਰਹਤ ਪਰਮੇਸ੍ਵਰ ਕੀ (ਗਤਿ) ਪ੍ਰਾਪਤੀ ਜਾਣੀ ਜਾਤੀ ਹੈ॥੪॥
Prof. Sahib Singhਜਿਸ ਗੁਰੂ ਪਾਸੋਂ ਮੈਂ ਉਸ ਪਰਮਾਤਮਾ ਦੀ ਸੂਝ-ਬੂਝ ਹਾਸਲ ਕੀਤੀ ਹੈ ਜੇਹੜਾ ਕਦੇ ਘਟਦਾ ਵਧਦਾ ਨਹੀਂ ॥੪॥

ਪਦ ਅਰਥ ਤੇ = ਤੋਂ। ਅਕਲ = ਕਲ-ਰਹਿਤ, ਜਿਸ ਦੇ ਟੋਟੇ ਨਹੀਂ ਹੋ ਸਕਦੇ, ਜੋ ਘਟਦਾ ਵਧਦਾ ਨਹੀਂ ਜਿਵੇਂ ਚੰਦ੍ਰਮਾ ਦੀਆਂ ਕਲਾ ਘਟਦੀਆਂ ਵਧਦੀਆਂ ਹਨ। ਗਤਿ = ਅਵਸਥਾ, ਹਾਲਤ ॥੪॥

SikhNet (Spanish)a través del Cuál he conocido el Estado del Señor Trascendente. (4)

ਤਿਸੁ ਗੁਰ ਕੈ ਗ੍ਰਿਹਿ; ਪੀਸਉ ਨੀਤ ॥

tis gur kai grihi; peesau neet |

Sant Singh KhalsaI grind the corn for the Guru's household.
Manmohan SinghI, for ever, grind corn for the house of that Guru,
Manmohan Singh (Punjabi)ਉਸ ਗੁਰੂ ਦੇ ਘਰ ਲਈ ਮੈਂ ਸਦਾ ਹੀ ਦਾਣੇ ਪੀਹਦਾ ਹਾਂ,
Fareedkot Teekaਔਰ ਤਿਸੁ ਗੁਰੂ ਕੇ ਘਰ ਕਾ ਪੀਸਣਾ ਨਿਤ ਪੀਸਉ॥
Prof. Sahib Singh(ਹੇ ਭਾਈ!) ਉਸ ਗੁਰੂ ਦੇ ਘਰ ਵਿਚ ਮੈਂ ਸਦਾ ਚੱਕੀ ਪੀਂਹਦਾ ਹਾਂ,

ਪਦ ਅਰਥ ਪੀਸਉ = ਮੈਂ (ਚੱਕੀ) ਪੀਸਦਾ ਹਾਂ। ਨੀਤਿ = ਨਿੱਤ, ਸਦਾ।

SikhNet (Spanish)Muelo el maíz para el Hogar de ese Guru,

ਜਿਸੁ ਪਰਸਾਦਿ; ਵੈਰੀ ਸਭ ਮੀਤ ॥੫॥

jis parasaad; vairee sabh meet |5|

Sant Singh KhalsaBy His Grace, all my enemies have become friends. ||5||
Manmohan Singhby whose grace, all mine enemies, have become friends.
Manmohan Singh (Punjabi)ਜਿਸ ਦੀ ਦਇਆ ਦੁਆਰਾ ਮੇਰੇ ਦੁਸ਼ਮਨ ਸਾਰੇ ਮਿਤ੍ਰ ਬਣ ਗਏ ਹਨ।
Fareedkot Teekaਜਿਸ ਕੀ ਕ੍ਰਿਪਾ ਸੇ ਸੰਪੂਰਨ ਵੈਰੀ ਭੀ ਮਿਤ੍ਰ ਹੋਏ ਹੈਂ॥੫॥
Prof. Sahib Singhਜਿਸ ਗੁਰੂ ਦੀ ਕਿਰਪਾ ਨਾਲ (ਪਹਿਲਾਂ) ਵੈਰੀ (ਦਿੱਸ ਰਹੇ ਬੰਦੇ ਹੁਣ) ਸਾਰੇ ਮਿੱਤਰ ਜਾਪ ਰਹੇ ਹਨ ॥੫॥

ਪਦ ਅਰਥ ਪਰਸਾਦਿ = ਕਿਰਪਾ ਨਾਲ ॥੫॥

SikhNet (Spanish)por Cuya Gracia mis enemigos se han vuelto mis amigos. (5)

Open this shabad (19 lines, Angs 239-240) →

Ang 239 of 1430