ਅਸਟਪਦੀ ॥
asattapadee |
Sant Singh KhalsaAshtapadee:
Manmohan SinghAshatpadi.
Manmohan Singh (Punjabi)ਅਸ਼ਟਪਦੀ।
Fareedkot Teekaਆਠ ਪਉੜੀ ੮ ਰੂਪ ਇਸ ਕੇ ਆਠ ਪਦ ਹੈਂ। ਸ੍ਰੀ ਗੁਰੂ ਜੀ ਇਸ ਅਸਟਪਦੀ ਮੇਂ ਨਾਮ ਕਾ ਮਹਾਤਮ ਕਥਨ ਕਰਤੇ ਹੈਂ:
Prof. Sahib Singhਪਦ ਅਰਥ ਅਸਟਪਦੀ = (ਅੱਠ ਪਦਾਂ ਵਾਲੀ, ਅੱਠ ਬੰਦਾਂ ਵਾਲੀ)।
SikhNet (Spanish)Ashtapadi I
ਸਿਮਰਉ. ਸਿਮਰਿ ਸਿਮਰਿ; ਸੁਖੁ ਪਾਵਉ ॥
simrau. simar simar; sukh paavau |
Sant Singh KhalsaMeditate, meditate, meditate in remembrance of Him, and find peace.
Manmohan SinghRemember, remember God,
Manmohan Singh (Punjabi)ਯਾਦ ਕਰ, ਯਾਦ ਕਰ ਵਾਹਿਗੁਰੂ ਨੂੰ,
Fareedkot Teekaਹੇ ਭਾਈ! ਤਿਸ ਸਿਮਰਨ ਜੋਗ ਕੇ ਸਿਮਰਨ ਕੋ ਸਿਮਰ ਕਰਕੇ, ਵਾ ਮਨ ਤਨ ਬਾਣੀ ਸੇ ਤਿਸ ਕੌ ਸਿਮਰਨ ਕਰ ਕੇ ਸੁਖੋਂ ਕੌ ਪਾਵੌ॥
Prof. Sahib Singhਮੈਂ (ਅਕਾਲ ਪੁਰਖ ਦਾ ਨਾਮ) ਸਿਮਰਾਂ ਤੇ ਸਿਮਰ ਸਿਮਰ ਕੇ ਸੁਖ ਹਾਸਲ ਕਰਾਂ;ਪਦ ਅਰਥ ਸਿਮਰਉ = ਮੈਂ ਸਿਮਰਾਂ। ਸਿਮਰਿ = ਸਿਮਰ ਕੇ।
SikhNet (Spanish)Medita en Él y obtén la Paz,
ਕਲਿ ਕਲੇਸ; ਤਨ ਮਾਹਿ ਮਿਟਾਵਉ ॥
kal kales; tan maeh mittaavau |
Sant Singh KhalsaWorry and anguish shall be dispelled from your body.
Manmohan Singhthus thou shalt attain peace and efface from within thy body, strife and anguish.
Manmohan Singh (Punjabi)ਇਸ ਤਰ੍ਹਾਂ ਤੂੰ ਆਰਾਮ ਪਾ ਲਵੇਗਾ ਅਤੇ ਤੇਰੀ ਦੇਹਿ ਵਿਚੋਂ ਬਖੇੜ ਅਤੇ ਪੀੜ ਮਿਟ ਜਾਣਗੇ।
Fareedkot Teekaਤਿਸ ਸਿਮਰਨ ਸੇ (ਕਲਿ ਕਲੇਸ) ਕਲਪਨਾ ਔਰੁ ਰਾਗਾਦਿ ਕਲੇਸ ਤਨ ਬੀਚ ਸੇਂ ਮਿਟਾਇ ਦੇਵੇ॥
Prof. Sahib Singh(ਇਸ ਤਰ੍ਹਾਂ) ਸਰੀਰ ਵਿਚ (ਜੋ) ਦੁੱਖ ਬਿਖਾਂਧ (ਹਨ ਉਹਨਾਂ ਨੂੰ) ਮਿਟਾ ਲਵਾਂ।ਪਦ ਅਰਥ ਕਲਿ = ਝਗੜੇ। ਮਾਹਿ = ਵਿਚ। ਮਿਟਾਵਉ = ਮਿਟਾ ਲਵਾਂ।
SikhNet (Spanish)tus sufrimientos y aflicciones desaparecerán.
ਸਿਮਰਉ ਜਾਸੁ; ਬਿਸੁੰਭਰ ਏਕੈ ॥
simrau jaas; bisunbhar ekai |
Sant Singh KhalsaRemember in praise the One who pervades the whole Universe.
Manmohan SinghRemember the praise of the Filler of the world alone.
Manmohan Singh (Punjabi)ਕੇਵਲ, ਜਗਤ ਨੂੰ ਭਰਨ ਵਾਲੇ ਦੇ ਜੱਸ ਨੂੰ ਯਾਦ ਕਰ।
Fareedkot Teekaਤਿਸ ਏਕ (ਬਿਸ੍ਵੰਭਰ) ਵਿਸ੍ਵ ਕੇ ਭਰਨ ਭਾਰ ਅਰਥਾਤ ਪਾਲਨਾ ਕਰਨੇ ਹਾਰੇ ਕਾ ਨਾਮ ਸਿਮਰਨ ਕਰੋ॥
Prof. Sahib Singhਜਿਸ ਇਕ ਜਗਤ ਪਾਲਕ (ਹਰੀ) ਦਾ ਨਾਮ-ਪਦ ਅਰਥ ਜਾਸੁ = ਜਿਸ। ਬਿਸੰਭਰ = (विश्वं-भर) {ਬਿਸੰ = ਜਗਤ। ਭਰ = ਪਾਲਕ} ਜਗਤ ਪਾਲਕ। ਜਾਸੁ…ਨਾਮੁ = ਜਿਸ ਇਕ ਜਗਤ-ਪਾਲਕ (ਹਰੀ) ਦਾ ਨਾਮ।
SikhNet (Spanish)Medita en Él, Quien compenetra y llena el Universo entero,
ਨਾਮੁ ਜਪਤ; ਅਗਨਤ ਅਨੇਕੈ ॥
naam japat; aganat anekai |
Sant Singh KhalsaHis Name is chanted by countless people, in so many ways.
Manmohan SinghNumberless persons utter Lord's various Names.
Manmohan Singh (Punjabi)ਬੇਗਿਣਤ ਪੁਰਸ਼ ਸਾਹਿਬ ਦੇ ਅਨੇਕਾਂ ਨਾਮਾਂ ਨੂੰ ਉਚਾਰਦੇ ਹਨ।
Fareedkot Teeka(ਜਾਸੁ) ਜਿਸ ਕੇ ਅਣਗਿਣਤ ਨਾਮੋਂ ਕੌ ਅਨੇਕ ਹੀ ਜਪਤੇ ਹੈਂ॥
Prof. Sahib Singhਅਨੇਕਾਂ ਤੇ ਅਣਗਿਣਤ (ਜੀਵ) ਜਪਦੇ ਹਨ, ਮੈਂ (ਭੀ ਉਸ ਨੂੰ) ਸਿਮਰਾਂ।
SikhNet (Spanish)y Cuyo Nombre es recitado por millones de criaturas.
ਬੇਦ ਪੁਰਾਨ; ਸਿੰਮ੍ਰਿਤਿ ਸੁਧਾਖੵਰ ॥
bed puraan; sinmrit sudhaakhayar |
Sant Singh KhalsaThe Vedas, the Puraanas and the Simritees, the purest of utterances,
Manmohan SinghThe Vedas, Puranas and Simirtis of pure word,
Manmohan Singh (Punjabi)ਪਵਿੱਤ੍ਰ ਅੱਖਰ ਵਾਲੇ ਵੇਦ, ਪੁਰਾਣ ਅਤੇ ਸਿਮ੍ਰਤੀਆਂ,
Fareedkot Teekaਚਾਰੋਂ ਵੇਦ ਅਰੁ ਅਠਾਰਹ ਪੁਰਾਣ ਸਿਮ੍ਰਤੀ ਕੇ (ਸੁਧਾਖਰ) ਏਕ ਏਕ ਅਖਰ ਕੌ ਸੋਧ ਕਰਕੇ॥
Prof. Sahib Singhਵੇਦਾਂ ਪੁਰਾਨਾਂ ਤੇ ਸਿਮ੍ਰਿਤੀਆਂ ਨੇ-ਪਦ ਅਰਥ ਸੁਧਾਖ੍ਯ੍ਯਰ = ਸੁੱਧ ਅੱਖਰ, ਪਵਿਤ੍ਰ ਲਫ਼ਜ਼।
SikhNet (Spanish)Los Vedas, los Puranas y los libros Semíticos de palabra pura
ਕੀਨੇ ਰਾਮ ਨਾਮ; ਇਕ ਆਖੵਰ ॥
keene raam naam; ik aakhayar |
Sant Singh Khalsawere created from the One Word of the Name of the Lord.
Manmohan Singhare the creation of the One Word of Lord's Name.
Manmohan Singh (Punjabi)ਪ੍ਰਭੂ ਦੇ ਨਾਮ ਦੇ ਇਕੋ ਅੱਖਰ ਦੀਆਂ ਰਚਨਾ ਹਨ।
Fareedkot Teeka(ਆਖਰ) ਅੰਤ ਕੋ ਏਕ ਰਾਮ ਨਾਮ ਹੀ ਸਾਰ ਰੂਪ ਅਖਰ ਨਿਹਚੈ ਕੀਏ ਹੈਂ॥
Prof. Sahib Singhਇਕ ਅਕਾਲ ਪੁਰਖ ਦੇ ਨਾਮ ਨੂੰ ਹੀ ਸਭ ਤੋਂ ਪਵਿੱਤ੍ਰ ਨਾਮ ਮੰਨਿਆ ਹੈ।ਪਦ ਅਰਥ ਇਕ ਆਖ੍ਯ੍ਯਰ = (Skt.एकाक्षर) ਅਕਾਲ ਪੁਰਖ।
SikhNet (Spanish)son en realidad la creación del Naam, el Nombre del Señor.
ਕਿਨਕਾ ਏਕ; ਜਿਸੁ ਜੀਅ ਬਸਾਵੈ ॥
kinakaa ek; jis jeea basaavai |
Sant Singh KhalsaThat one, in whose soul the One Lord dwells
Manmohan SinghHe who treasures up even a particle of God's Name in his heart,
Manmohan Singh (Punjabi)ਜੋ ਵਾਹਿਗੁਰੂ ਦੇ ਨਾਮ ਦਾ ਇਕ ਭੋਰਾ ਭੀ ਆਪਣੇ ਦਿਲ ਅੰਦਰ ਟਿਕਾ ਲੈਦਾ ਹੈ,
Fareedkot Teekaਤਿਸ ਰਾਮ ਨਾਮ ਕੌ (ਕਿਨਕਾ) ਕਿੰਚਤ ਮਾਤ੍ਰ ਅਰਥਾਤ ਰਾਈ ਮਾਤ੍ਰ, ਵਾ ਕਿੰਚਤ ਕਾਲ ਭੀ ਜੋ ਕੋਈ ਅਪਨੇ ਮਨ ਮੇਂ ਵਸਾਵਤਾ ਹੈ॥
Prof. Sahib Singhਜਿਸ (ਮਨੁੱਖ) ਦੇ ਜੀ ਵਿਚ (ਅਕਾਲ ਪੁਰਖ ਅਪਨਾ ਨਾਮ) ਥੋੜਾ ਜਿਹਾ ਭੀ ਵਸਾਉਂਦਾ ਹੈ,ਪਦ ਅਰਥ ਜਿਸੁ ਜੀਅ = ਜਿਸ ਦੇ ਜੀ ਵਿਚ।
SikhNet (Spanish)Aquél a quien el Señor bendice con una
ਤਾ ਕੀ ਮਹਿਮਾ; ਗਨੀ ਨ ਆਵੈ ॥
taa kee mahimaa; ganee na aavai |
Sant Singh Khalsathe praises of his glory cannot be recounted.
Manmohan Singhhis praises cannot be recounted.
Manmohan Singh (Punjabi)ਉਸ ਦੀਆਂ ਸਿਫ਼ਤ-ਸ਼ਲਾਘਾ ਗਿਣੀਆਂ ਨਹੀਂ ਜਾ ਸਕਦੀਆਂ।
Fareedkot Teekaਤਿਸ ਕਿੰਚਤ ਮਾਤ੍ਰ ਜਪਣੇ ਕੀ, ਵਾ ਤਿਸ ਪੁਰਸ਼ ਕੀ ਮਹਿਮਾ ਗਿਣਤੀ ਮੇਂ ਨਹੀਂ ਆਵਤੀ॥☬ਤਾਂ ਤੇ ਐਸੇ ਬੇਨਤੀ ਕਰੋ:
Prof. Sahib Singhਉਸ ਦੀ ਵਡਿਆਈ ਬਿਆਨ ਨਹੀਂ ਹੋ ਸਕਦੀ।ਪਦ ਅਰਥ ਮਹਿਮਾ = ਵਡਿਆਈ।
SikhNet (Spanish)Partícula de Su Nombre en su corazón,
ਕਾਂਖੀ; ਏਕੈ ਦਰਸ ਤੁਹਾਰੋ ॥
kaankhee; ekai daras tuhaaro |
Sant Singh KhalsaThose who yearn only for the blessing of Your Darshan
Manmohan SinghWho are desirous of Thine sight alone,
Manmohan Singh (Punjabi)ਜਿਹੜੇ ਕੇਵਲ ਤੇਰੇ ਦੀਦਾਰ ਦੇ ਚਾਹਵਾਨ ਹਨ,
Fareedkot Teekaਹੇ ਵਾਹਿਗੁਰੂ! ਜੋ ਐਸੇ ਸਿਮਰਨ ਕਰਨ ਵਾਲੇ ਸੰਤ ਏਕ ਤੇਰੇ ਦਰਸਨ ਕਰਨੇ ਕੇ (ਕਾਂਖੀ) ਚਾਹਵੰਤ ਹੈਂ॥
Prof. Sahib Singh(ਹੇ ਅਕਾਲ ਪੁਰਖ!) ਜੋ ਮਨੁੱਖ ਤੇਰੇ ਦੀਦਾਰ ਦੇ ਚਾਹਵਾਨ ਹਨ,ਪਦ ਅਰਥ ਕਾਂਖੀ = ਚਾਹਵਾਨ।
SikhNet (Spanish)a través de Su Alabanza, no tiene límite ni cuenta.
ਨਾਨਕ. ਉਨ ਸੰਗਿ; ਮੋਹਿ ਉਧਾਰੋ ॥੧॥
naanak. un sang; mohi udhaaro |1|
Sant Singh Khalsa- Nanak: save me along with them! ||1||
Manmohan SinghO Lord, save Nanak with those.
Manmohan Singh (Punjabi)ਹੇ ਸੁਆਮੀ! ਉਨ੍ਹਾਂ ਦੇ ਨਾਲ ਨਾਨਕ ਦਾ ਪਾਰ-ਉਤਾਰਾ ਕਰ ਦੇ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਸੰਤੋਂ ਕਾ ਸੰਗੁ ਦੇ ਕਰ ਮੈਨੂੰ ਇਸ ਸੰਸਾਰ ਸਿੰਧ ਤੇ ਉਧਾਰੋ॥੧॥
Prof. Sahib Singhਉਹਨਾਂ ਦੀ ਸੰਗਤਿ ਵਿਚ (ਰੱਖ ਕੇ) ਮੈਨੂੰ ਨਾਨਕ ਨੂੰ (ਸੰਸਾਰ ਸਾਗਰ ਤੋਂ) ਬਚਾ ਲਵੋ ॥੧॥ਪਦ ਅਰਥ ਨਾਨਕ ਮੋਹਿ = ਮੈਨੂੰ ਨਾਨਕ ਨੂੰ। ਉਨ ਸੰਗਿ = ਉਹਨਾਂ ਦੀ ਸੰਗਤਿ ਵਿਚ (ਰੱਖ ਕੇ)। ਉਧਾਰੋ = ਬਚਾ ਲਵੋ ॥੧॥
SikhNet (Spanish)Dice Nanak, sálvame junto con aquéllos que añoran sólo la Visión de Tu Darshan.