ੴ

ਸਿੱਖਬਾਣੀ · SikhBani

ਆਦਿ ਗੁਰਏ ਨਮਹ ॥

aad gure namah
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 262 · 7 lines
Translations

ਗਉੜੀ ਸੁਖਮਨੀ ਮਃ ੫ ॥

gaurree sukhamanee mahalaa 5 |

Sant Singh KhalsaGauree Sukhmani, Fifth Mehl,
Manmohan SinghIn Gauri Pearl of peace 5th Guru.
Manmohan Singh (Punjabi)ਗਉੜੀ ਵਿੱਚ ਠੰਢ-ਚੈਨ ਦਾ ਮੋਤੀ ਪਾਤਸ਼ਾਹੀ ਪੰਜਵੀ।
Prof. Sahib Singhਇਸ ਬਾਣੀ ਦਾ ਨਾਮ ਹੈ 'ਸੁਖਮਨੀ' ਅਤੇ ਇਹ ਗਉੜੀ ਰਾਗ ਵਿਚ ਦਰਜ ਹੈ। ਇਸ ਦੇ ਉਚਾਰਨ ਵਾਲੇ ਗੁਰੂ ਅਰਜਨੁ ਸਾਹਿਬ ਜੀ ਹਨ।

* ਸੁਖਮਨੀ ਦਾ ਕੇਂਦਰੀ ਭਾਵ: ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦੇ ਸ਼ਬਦ ਅਸਟਪਦੀਆਂ ਆਦਿਕ ਦੀ ਬਣਤਰ ਨੂੰ ਰਤਾ ਗਹੁ ਨਾਲ ਤੱਕਿਆਂ ਇਹ ਵੇਖਣ ਵਿਚ ਆਉਂਦਾ ਹੈ ਕਿ ਹਰੇਕ ਸ਼ਬਦ ਵਿਚ ਇਕ ਜਾਂ ਦੋ ਤੁਕਾਂ ਐਸੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਅਖ਼ੀਰ ਵਿਚ ਲਫ਼ਜ਼ 'ਰਹਾਉ' ਲਿਖਿਆ ਹੋਇਆ ਹੁੰਦਾ ਹੈ। 'ਰਹਾਉ' ਦਾ ਅਰਥ ਹੈ 'ਠਹਿਰ ਜਾਓ', ਭਾਵ ਕਿ ਜੇ ਇਸ ਸਾਰੇ ਸ਼ਬਦ ਦਾ ਕੇਂਦਰੀ ਭਾਵ ਸਮਝਣਾ ਹੈ ਤਾਂ 'ਰਹਾਉ' ਦੀਆਂ ਤੁਕਾਂ ਤੇ 'ਅਟਕ ਜਾਓ', ਇਹਨਾਂ ਵਿਚ ਹੀ ਸਾਰੇ ਸ਼ਬਦ ਦਾ 'ਸਾਰ' ਹੈ। 'ਸ਼ਬਦ' 'ਅਸਟਪਦੀਆਂ' ਤੋਂ ਛੁਟ ਕਈ ਹੋਰ ਲੰਮੀਆਂ ਬਾਣੀਆਂ ਭੀ ਹਨ, ਜਿਨ੍ਹਾਂ ਦੇ ਸ਼ੁਰੂ ਵਿਚ 'ਰਹਾਉ' ਦੀਆਂ ਤੁਕਾਂ ਮਿਲਦੀਆਂ ਹਨ। ਇਹਨਾਂ ਬਾਣੀਆਂ ਵਿਚ ਭੀ 'ਰਹਾਉ' ਲਿਖਣ ਦਾ ਭਾਵ ਇਹੀ ਹੈ ਕਿ ਇਸ ਸਾਰੀ ਬਾਣੀ ਦਾ 'ਮੁਖ ਭਾਵ' 'ਰਹਾਉ' ਦੀਆਂ ਤੁਕਾਂ ਵਿਚ ਹੈ। ਨਮੂਨੇ ਦੇ ਤੌਰ ਤੇ ਲਵੋ 'ਸਿਧ ਗੋਸਟਿ' ਇਸ ਬਾਣੀ ਦੀਆਂ ੭੩ ਪਉੜੀਆਂ ਹਨ, ਪਰ ਇਸ ਦੀ ਪਹਿਲੀ ਪਉੜੀ ਤੋਂ ਪਿਛੋਂ ਹੇਠ-ਲਿਖੀਆਂ ਦੋ ਤੁਕਾਂ 'ਰਹਾਉ' ਦੀਆਂ ਹਨ; ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ਰਹਾਉ॥ ਸਾਰੀ 'ਸਿਧ ਗੋਸਟਿ' ਦਾ ਕੇਂਦਰੀ-ਭਾਵ ਇਹ ਦੋ ਤੁਕਾਂ ਦੱਸ ਰਹੀਆਂ ਹਨ। ਜੋਗੀ ਲੋਕ ਦੇਸ-ਰਟਨ ਨੂੰ ਮੁਕਤੀ ਤੇ ਪਵਿਤ੍ਰਤਾ ਦਾ ਸਾਧਨ ਸਮਝਦੇ ਹਨ, ਇਸ ਸਾਰੀ ਬਾਣੀ ਵਿਚ ਜੋਗੀਆਂ ਨਾਲ ਚਰਚਾ ਹੈ ਤੇ ਇਹਨਾਂ ਦੋ ਤੁਕਾਂ ਵਿਚ ਦੋ-ਹਰਫ਼ੀ ਗੱਲ ਇਹ ਦੱਸੀ ਹੈ ਕਿ ਦੇਸ-ਰਟਨ ਜਾਂ ਤੀਰਥ-ਯਾਤਰਾ 'ਸੁਚ' ਤੇ 'ਮੁਕਤੀ' ਦਾ

SikhNet (Spanish)Mejl Guru Aryan, Quinto Canal Divino.

ਸਲੋਕੁ ॥

salok |

Sant Singh KhalsaSalok:
Manmohan SinghSlok
Manmohan Singh (Punjabi)ਸਲੋਕ।
Prof. Sahib Singhਸਲੋਕ।
SikhNet (Spanish)Slok

ੴ ਸਤਿਗੁਰ ਪ੍ਰਸਾਦਿ ॥

ik oankaar satigur prasaad |

Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru.

ਆਦਿ ਗੁਰਏ; ਨਮਹ ॥

aad gure; namah |

Sant Singh KhalsaI bow to the Primal Guru.
Manmohan SinghI bow unto the Primordial Guru.
Manmohan Singh (Punjabi)ਮੈਂ ਮੁੱਢਲੇ ਗੁਰਾਂ ਨੂੰ ਨਮਸਕਾਰ ਕਰਦਾ ਹਾਂ।
Fareedkot Teekaਆਦਿ ਗੁਰੂ ਪਹਿਲੇ ਗੁਰੂ ਨਾਨਕ ਸਾਹਿਬ ਜੀ ਕੇ ਤਾਂਈ ਹਮਾਰੀ ਨਮਸਕਾਰ ਹੈ॥
Prof. Sahib Singh(ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ,

ਪਦ ਅਰਥ ਨਮਹ = ਨਮਸਕਾਰ। ਗੁਰਏ = (ਸਭ ਤੋਂ) ਵੱਡੇ ਨੂੰ। ਆਦਿ = (ਸਭ ਦਾ) ਮੁੱਢ।

SikhNet (Spanish)Me postro ante el Guru Primordial,

ਜੁਗਾਦਿ ਗੁਰਏ; ਨਮਹ ॥

jugaad gure; namah |

Sant Singh KhalsaI bow to the Guru of the ages.
Manmohan SinghI bow unto the Guru of the primal age.
Manmohan Singh (Punjabi)ਮੈਂ ਪਹਿਲੇ ਯੁਗਾਂ ਦੇ ਗੁਰੂ ਨੂੰ ਨਮਸਕਾਰ ਕਰਦਾ ਹਾਂ।
Fareedkot Teekaਪੁਨ: (ਜੁਗ) ਦੋ ਜੋ ਹੈਂ ਗੁਰੂ ਅਮਰ ਦਾਸ ਜੀ ਅਰ ਗੁਰੂ ਰਾਮਦਾਸ ਜੀ, ਤਿਨ ਦੋਨੋਂ ਕੀ ਆਦਿ ਸ੍ਰੀ ਗੁਰੂ ਅੰਗਦ ਸਾਹਿਬ ਜੀ ਕੇ ਤਾਂਈ ਨਮਸਕਾਰ ਹੈ॥
Prof. Sahib Singhਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ।

ਪਦ ਅਰਥ ਜੁਗਾਦਿ = (ਜੋ) ਜੁੱਗਾਂ ਦੇ ਮੁੱਢ ਤੋਂ ਹੈ।

SikhNet (Spanish)me postro ante el Guru de todas las Épocas,

ਸਤਿਗੁਰਏ; ਨਮਹ ॥

satigure; namah |

Sant Singh KhalsaI bow to the True Guru.
Manmohan SinghI make obeisance unto the True Guru.
Manmohan Singh (Punjabi)ਮੈਂ ਸੱਚੇ ਗੁਰਾਂ ਨੂੰ ਬੰਦਨਾ ਕਰਦਾ ਹਾਂ।
Fareedkot Teekaਪੁਨ: ਸੱਤ ਸਰੂਪ ਗੁਰੂ ਅਮਰਦਾਸ ਸਾਹਿਬ ਜੀ ਕੇ ਤਾਂਈ ਹਮਾਰੀ ਨਸਮਕਾਰ ਹੈ॥
Prof. Sahib Singhਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ,

ਪਦ ਅਰਥ ਸਤਿਗੁਰਏ = ਸਤਿਗੁਰੂ ਨੂੰ।

SikhNet (Spanish)me postro ante el Verdadero Guru,

ਸ੍ਰੀ ਗੁਰਦੇਵਏ; ਨਮਹ ॥੧॥

sree guradeve; namah |1|

Sant Singh KhalsaI bow to the Great, Divine Guru. ||1||
Manmohan SinghI pay homage unto the venerable Divine Guru.
Manmohan Singh (Punjabi)ਮੈਂ ਪੂਜਨੀਯ, ਈਸ਼ਵਰੀ ਗੁਰਾਂ ਨੂੰ ਪ੍ਰਣਾਮ ਕਰਦਾ ਹਾਂ।
Fareedkot Teeka(ਸ੍ਰੀ) ਸੋਭਾ ਵਾ ਲਖਮੀ ਸਹਤ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ (ਦੇਵ) ਪ੍ਰਕਾਸ਼ ਰੂਪ ਹੈਂ ਤਿਨ ਕੇ ਤਾਂਈ ਮੇਰੀ ਨਮਸਕਾਰ ਹੈ। ਭਾਵ ਯਿਹ ਹੈ ਕਿ ਸ੍ਰੀ ਗੁਰੂ ਨਾਨਕ ਜੀ ਨੇ ਲਖਮੀ ਬਾਰਾਂ ਕੋਸ ਪਰੇ ਰਾਖੀ ਹੈ ਔਰ ਦੁਤੀ ਸਰੂਪ ਮੇਂ ੬ ਕੋਸ ਔਰ ਤ੍ਰਤੀ ਮੇਂ ਦ੍ਵਾਰੇ ਸੇ ਬਾਹਰ ਬੇਨਤੀ ਕਰਤੀ ਰਹੀ, ਪੁਨਃ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਚਤੁਰਥ ਸਰੂਪ ਮੇਂ ਚਰਨੀ ਲਗਾਇ ਲਈ। ਚਾਰੋਂ ਦਰਵਾਜੇ ਮੇਂ ਸ੍ਰੀ ਅੰਮ੍ਰਿਤਸਰ ਜੀ ਪ੍ਰਤਖ੍ਯ ਪ੍ਰਵੇਸ਼ ਕਰਤੀ ਹੈ। ਇਸ ਹੇਤ ਸੇ ਸ੍ਰੀ ਪਦ ਉਚਰਾਣ ਕੀਆ ਹੈ॥੧॥
Prof. Sahib Singhਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ ॥੧॥

ਪਦ ਅਰਥ ਸ੍ਰੀ ਗੁਰਦੇਵਏ = ਸ੍ਰੀ ਗੁਰੂ ਜੀ ਨੂੰ। ❀ ਨੋਟ: ਲਫ਼ਜ਼ 'ਨਮਹ' ਸੰਪ੍ਰਦਾਨ ਕਾਰਕ ਨਾਲ ਵਰਤਿਆ ਜਾਂਦਾ ਹੈ; 'ਗੁਰਏ' ਸੰਪ੍ਰਦਾਨ ਕਾਰਕ ਵਿਚ ਹੈ, ਸੰਸਕ੍ਰਿਤ ਲਫ਼ਜ਼ 'ਗੁਰੁ' ਤੋਂ ਸੰਪ੍ਰਦਾਨ ਕਾਰਕ 'ਗੁਰਵੇ' ਹੈ ਜੋ ਇਥੇ 'ਗੁਰਏ' ਹੈ। (ਹੋਰ ਵਿਸਥਾਰ ਪੂਰਵਕ ਵਿਚਾਰ "ਗੁਰਬਾਣੀ ਵਿਆਕਰਣ" ਵਿਚ ਦਰਜ ਕੀਤੀ ਗਈ ਹੈ) ॥੧॥

SikhNet (Spanish)ante el Grandioso y Divino Guru. (1)
Answers quote the Granth verbatim with Ang citations. AI commentary is not Gurbani and not a religious ruling.