ੴ

ਸਿੱਖਬਾਣੀ · SikhBani

ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥

pekhat chaakhat kaheeat andhaa suneeat suneeai naahee
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 741 · 13 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਪੇਖਤ ਚਾਖਤ ਕਹੀਅਤ ਅੰਧਾ; ਸੁਨੀਅਤ ਸੁਨੀਐ ਨਾਹੀ ॥

pekhat chaakhat kaheeat andhaa; suneeat suneeai naahee |

Sant Singh KhalsaHe sees with his eyes, but he is called blind; he hears, but he does not hear.
Manmohan SinghSeeing with the eyes, man is called blind and hearing he hears not.
Manmohan Singh (Punjabi)ਅੱਖਾਂ ਨਾਲ ਵੇਖਦਾ ਹੋਇਆ ਬੰਦਾ ਅੰਨ੍ਹਾਂ ਆਖਿਆ ਜਾਂਦਾ ਹੈ ਅਤੇ ਸੁਣੇ ਹੋਏ ਨੂੰ ਇਹ ਅਣਸੁਣਿਆ ਕਰ ਛੱਡਦਾ ਹੈ।
Fareedkot Teekaਰੂਪ ਕੋ ਦੇਖਤਾ ਹੈਂ, ਰਸ ਕੋ ਚਾਖਤਾ ਹੈਂ, ਮੰਦ ਬਾਣੀ ਕੋ ਕਹਿਤਾ ਹੈਂ। ਹੇ ਅਗ੍ਯਾਨੀ! ਵਿਸੇ ਸੰਬੰਧੀ ਬਾਣੀ ਕੋ ਸੁਨਤਾ ਹੈਂ ਔ ਪਰਮੇਸਰ ਸੰਬੰਧੀ ਬਾਨੀ ਕੋ ਤੂੰ ਸੁਨਤਾ ਨਹੀਂ; ਵਾ (ਚਾਖਤ) ਨੇਤ੍ਰਾਂ ਕਰ ਕੇ ਵੇਖਤਾ ਹੂਆ ਤੂੰ ਅੰਧਾ ਕਹੀਤਾ ਹੈਂ, ਸੁਨਤਾ ਭੀ ਹੈਂ ਪਰ ਸੁਨਤਾ ਨਹੀਂ। ਭਾਵ ਲੋਕਾਂ ਕੋ ਮਰਤੇ ਦੇਖਤਾ ਹੈਂ ਅਰ ਪਿਛਲੇ ਲੋਕਾਂ ਦਾ ਮਰਣਾ ਭੀ ਸੁਣਤਾ ਹੈਂ, ਪਰ ਨਿਹਚੇ ਨਹੀਂ ਕਰਤਾ ਗਉਣ ਜਾਣਤਾ ਹੈਂ॥
Prof. Sahib Singhਹੇ ਭਾਈ! (ਪਰਮਾਤਮਾ ਹਰ ਵੇਲੇ ਮਨੁੱਖ ਦੇ ਅੰਗ-ਸੰਗ ਵੱਸਦਾ ਹੈ, ਪਰ ਮਨੁੱਖ ਉਸ ਨੂੰ ਵੇਖਦਾ ਨਹੀਂ। ਇਸ ਵਾਸਤੇ, ਦੁਨੀਆ ਦੇ ਹੋਰ ਸਾਰੇ ਪਦਾਰਥ) ਵੇਖਦਾ ਚਾਖਦਾ ਹੋਇਆ ਭੀ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਕਿਹਾ ਜਾ ਸਕਦਾ ਹੈ। (ਦੁਨੀਆ ਦੇ ਹੋਰ ਰਾਗ ਨਾਦ) ਸੁਣਦਾ ਹੋਇਆ ਭੀ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣ ਰਿਹਾ (ਆਤਮਕ ਜੀਵਨ ਵਲੋਂ ਬੋਲਾ ਹੀ ਹੈ)।

ਪਦ ਅਰਥ ਚਾਖਤ = {चक्ष् = ਵੇਖਣਾ} ਵੇਖਦਾ। ਪੇਖਤ ਚਾਖਤ = ਵੇਖਦਾ ਚਾਖਦਾ। ਸੁਨੀਅਤ = ਸੁਣਦਿਆਂ।

SikhNet (Spanish)Viendo uno no Lo ve, escuchando uno no Lo escucha.

ਨਿਕਟਿ ਵਸਤੁ ਕਉ ਜਾਣੈ ਦੂਰੇ; ਪਾਪੀ ਪਾਪ ਕਮਾਹੀ ॥੧॥

nikatt vasat kau jaanai doore; paapee paap kamaahee |1|

Sant Singh KhalsaAnd the One who dwells near at hand, he thinks that He is far away; the sinner is committing sins. ||1||
Manmohan SinghHe who abides near; Him he deems distant. The sinner ever commits sins.
Manmohan Singh (Punjabi)ਜੋ ਨੇੜੇ ਵਸਦਾ ਹੈ, ਉਸ ਨੂੰ ਉਹ ਦੁਰੇਡੇ ਸਮਝਦਾ ਹੈ। ਗੁਨਹਿਗਾਰ ਸਦਾ ਗੁਨਾਹ ਕਮਾਉਂਦਾ ਹੈ।
Fareedkot Teekaਜੋ ਵਾਹਿਗੁਰੂ ਵਾ ਕਾਲ ਨੇੜੇ ਵਸਤਾ ਹੈ, ਉਸ ਕੋ ਤੂੰ ਦੂਰ ਜਾਨਤਾ ਹੈਂ, ਹੇ ਪਾਪੀ! ਤੂੰ ਪਾਪ ਹੀ ਕਮਾਵਤਾ ਹੈਂ॥੧॥
Prof. Sahib Singhਨੇੜੇ ਵੱਸ ਰਹੇ (ਨਾਮ-) ਪਦਾਰਥ ਨੂੰ ਕਿਤੇ ਦੂਰ ਸਮਝਦਾ ਹੈ। ਇਸ ਉਕਾਈ ਦੇ ਕਾਰਨ) ਵਿਕਾਰਾਂ ਵਿਚ ਫਸੇ ਹੋਏ ਮਨੁੱਖ ਵਿਕਾਰ ਹੀ ਕਰਦੇ ਰਹਿੰਦੇ ਹਨ ॥੧॥

ਪਦ ਅਰਥ ਨਿਕਟਿ = ਨੇੜੇ। ਕਮਾਹੀ = ਕਮਾਹਿ, ਕਮਾਂਦੇ ਹਨ ॥੧॥

SikhNet (Spanish)Eso que está cerca, uno piensa que está muy lejos y así este ser malvado comete error tras error.(1)

ਸੋ ਕਿਛੁ ਕਰਿ; ਜਿਤੁ ਛੁਟਹਿ ਪਰਾਨੀ ॥

so kichh kar; jit chhutteh paraanee |

Sant Singh KhalsaDo only those deeds which will save you, O mortal being.
Manmohan SinghO mortal, do thou deeds, which may emancipate thee.
Manmohan Singh (Punjabi)ਹੇ ਫਾਨੀ ਬੰਦੇ! ਤੂੰ ਉਹ ਅਮਲ ਕਮਾ ਜਿਹੜੇ ਤੈਨੂੰ ਬੰਦ-ਖਲਾਸ ਕਰਾ ਦੇਣ।
Fareedkot Teekaਹੇ ਪ੍ਰਾਨੀ! ਸੋ ਕਿਛੁ ਉਪਾਵ ਕਰ ਜਿਸ ਕਰ ਕੇ ਸੰਸਾਰ ਕੇ ਬੰਧਨੋਂ ਤੇ ਛੂਟੈ॥☬ਜੇਕਰ ਜੀਵ ਕਹੇ ਕਯਾ ਕਰਾਂ? ਤਿਸ ਪਰ ਕਹਤੇ ਹੈਂ:
Prof. Sahib Singhਹੇ ਪ੍ਰਾਣੀ! ਕੋਈ ਉਹ ਕੰਮ ਕਰ ਜਿਸ ਦੀ ਬਰਕਤਿ ਨਾਲ ਤੂੰ (ਵਿਕਾਰਾਂ ਤੋਂ) ਬਚਿਆ ਰਹਿ ਸਕੇਂ।

ਪਦ ਅਰਥ ਜਿਤੁ = ਜਿਸ (ਕੰਮ) ਦੀ ਰਾਹੀਂ। ਛੁਟਹਿ = (ਵਿਕਾਰਾਂ ਤੋਂ) ਬਚ ਸਕੇਂ। ਪਰਾਨੀ = ਹੇ ਪ੍ਰਾਣੀ!

SikhNet (Spanish)Oh hombre, realiza sólo los actos que te van a emancipar,

ਹਰਿ ਹਰਿ ਨਾਮੁ ਜਪਿ; ਅੰਮ੍ਰਿਤ ਬਾਨੀ ॥੧॥ ਰਹਾਉ ॥

har har naam jap; amrit baanee |1| rahaau |

Sant Singh KhalsaChant the Name of the Lord, Har, Har, and the Ambrosial Word of His Bani. ||1||Pause||
Manmohan SinghUtter thou the Lord God's name and the ambrosial Word of the Guru. Pause.
Manmohan Singh (Punjabi)ਤੂੰ ਸੁਆਮੀ ਵਾਹਿਗੁਰੂ ਦੇ ਨਾਮ ਅਤੇ ਅੰਮ੍ਰਿਤਮਈ ਗੁਰਬਾਣੀ ਦਾ ਉਚਾਰਨ ਕਰ। ਠਹਿਰਉ।
Fareedkot Teekaਹਰਿ ਹਰਿ ਨਾਮ ਅੰਮ੍ਰਿਤ ਕੋ ਬਾਨੀ ਦ੍ਵਾਰਾ ਜਪ॥੧॥ ਰਹਾਉ ॥
Prof. Sahib Singhਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਪ੍ਰਭੂ ਦੀ ਸਿਫ਼ਿਤ-ਸਾਲਾਹ ਦੀ) ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੧॥ ਰਹਾਉ ॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲੀ ॥੧॥ ਰਹਾਉ ॥

SikhNet (Spanish)y habita en el Nombre del Señor a través de la Palabra Néctar del Señor. (1-Pausa)

ਘੋਰ ਮਹਲ; ਸਦਾ ਰੰਗਿ ਰਾਤਾ ॥

ghor mehal; sadaa rang raataa |

Sant Singh KhalsaYou are forever imbued with the love of horses and mansions.
Manmohan SinghThou art ever imbued with the love of horses and mansions.
Manmohan Singh (Punjabi)ਤੂੰ ਹਮੇਸ਼ਾਂ ਘੋੜਿਆਂ ਦੇ ਮੰਦਰਾਂ ਦੀ ਮੁਹੱਬਤ ਨਾਲ ਰੰਗਿਆ ਰਹਿੰਦਾ ਹੈਂ।
Fareedkot Teekaਘੋੜੇ ਔਰ ਮਹਲ ਪੱਕੇ ਇਨ ਕੇ ਆਨੰਦ ਮੇਂ ਸਦਾ ਹੀ ਰੰਗਿਆ ਹੋਇਆਂ ਹੈਂ॥
Prof. Sahib Singhਹੇ ਪ੍ਰਾਣੀ! ਤੂੰ ਸਦਾ ਘੋੜੇ ਮਹਲ-ਮਾੜੀਆਂ ਆਦਿਕ ਦੇ ਪਿਆਰ ਵਿਚ ਮਸਤ ਰਹਿੰਦਾ ਹੈਂ,

ਪਦ ਅਰਥ ਘੋਰ = ਘੋੜੇ। ਰੰਗਿ = ਪ੍ਰੇਮ ਵਿਚ। ਰਾਤਾ = ਮਸਤ।

SikhNet (Spanish)Uno vive siempre apegado a sus caballos y a sus mansiones,

ਸੰਗਿ ਤੁਮੑਾਰੈ ਕਛੂ; ਨ ਜਾਤਾ ॥੨॥

sang tumaarai kachhoo; na jaataa |2|

Sant Singh KhalsaNothing shall go along with you. ||2||
Manmohan SinghKnow that nothing shall go with thee.
Manmohan Singh (Punjabi)ਜਾਣ ਲੈ ਕੇ ਤੇਰੇ ਨਾਲ ਕੁਝ ਭੀ ਨਹੀਂ ਜਾਣਾ।
Fareedkot Teekaਤੇਰੇ ਸਾਥ ਤਾਂ ਕੁਛ ਭੀ ਜਾਤਾ ਨਹੀਂ ਦੇਖੀਤਾ॥੨॥
Prof. Sahib Singh(ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ॥੨॥

ਪਦ ਅਰਥ ਸੰਗਿ = ਨਾਲ ॥੨॥

SikhNet (Spanish)sin entender que nada se irá con uno al final.(2)

ਰਖਹਿ ਪੋਚਾਰਿ; ਮਾਟੀ ਕਾ ਭਾਂਡਾ ॥

rakheh pochaar; maattee kaa bhaanddaa |

Sant Singh KhalsaYou may clean and decorate the vessel of clay,
Manmohan SinghThou adornest thy vessel of clay.
Manmohan Singh (Punjabi)ਤੂੰ ਆਪਣੇ ਮਿੱਟੀ ਦੇ ਬਰਤਨ ਨੂੰ ਪੋਚ ਪਾਚ ਕੇ ਰੱਖਦਾ ਹੈਂ।
Fareedkot Teekaਜਿਸ ਕੋ ਤੂੰ ਪੋਚ ੨ ਕਰ ਰਖਤਾ ਹੈਂ ਏਹ ਸਰੀਰ ਤੋ ਮਾਟੀ ਕਾ ਭਾਂਡਾ ਹੈ, ਭਾਵ ਠੋਕਰ ਲਗੇ ਹੀ ਬਿਨਸਨੇ ਵਾਲਾ ਹੈ॥
Prof. Sahib Singhਹੇ ਪ੍ਰਾਣੀ! ਤੂੰ ਇਸ ਮਿੱਟੀ ਦੇ ਭਾਂਡੇ (ਸਰੀਰ) ਨੂੰ (ਬਾਹਰੋਂ) ਬਣਾ ਸੰਵਾਰ ਕੇ ਰੱਖਦਾ ਹੈਂ;

ਪਦ ਅਰਥ ਪੋਚਾਰਿ = ਪੋਚ ਪਾਚ ਕੇ, ਬਾਹਰੋਂ ਬਣਾ ਕੇ ਸਵਾਰ ਕੇ। ਰਖਹਿ = ਤੂੰ ਰੱਖਦਾ ਹੈਂ।

SikhNet (Spanish)Él conserva limpio su cuerpo de polvo, ese tonto está terriblemente manchado en su interior

ਅਤਿ ਕੁਚੀਲ; ਮਿਲੈ ਜਮ ਡਾਂਡਾ ॥੩॥

at kucheel; milai jam ddaanddaa |3|

Sant Singh Khalsabut it is so very filthy; it shall receive its punishment from the Messenger of Death. ||3||
Manmohan SinghBut it is very filthy form within and shall meet with death's punishment.
Manmohan Singh (Punjabi)ਪਰ ਇਹ ਅੰਦਰੋਂ ਬੜਾ ਹੀ ਪਲੀਤ ਹੈ ਅਤੇ ਇਸ ਨੂੰ ਮੌਤ ਦੀ ਸਜ਼ਾ ਮਿਲੇਗੀ।
Fareedkot Teekaਔਰ ਅਤਿ ਮੈਲਾ ਹੈ ਮਲ, ਮੂਤ੍ਰਾਦਿ ਮੈਲ ਸੇ ਭਰਾ ਹੂਆ ਹੈ, ਇਸ ਮੇਂ ਲਗ ਕੇ ਨਾਮ ਵਿਸਾਰਾ ਹੈ ਯਾਂ ਤੇ ਜਮ ਡੰਡ ਮਿਲੇਗਾ॥੩॥
Prof. Sahib Singh(ਪਰ ਅੰਦਰੋਂ ਵਿਕਾਰਾਂ ਨਾਲ ਇਹ) ਬਹੁਤ ਗੰਦਾ ਹੋਇਆ ਪਿਆ ਹੈ। (ਇਹੋ ਜਿਹੇ ਜੀਵਨ ਵਾਲੇ ਨੂੰ ਤਾਂ) ਜਮਾਂ ਦੀ ਸਜ਼ਾ ਮਿਲਿਆ ਕਰਦੀ ਹੈ ॥੩॥

ਪਦ ਅਰਥ ਅਤਿ ਕੁਚੀਲ = ਬਹੁਤ ਹੀ ਗੰਦਾ। ਜਮ ਡਾਂਡਾ = ਜਮ ਦਾ ਡੰਨ ॥੩॥

SikhNet (Spanish)y por eso Yama, el mensajero de la muerte, le dará lo que merece.(3)

ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥

kaam krodh lobh mohi baadhaa |

Sant Singh KhalsaYou are bound by sexual desire, anger, greed and emotional attachment.
Manmohan SinghThou art bound by Lust, wrath, avarice and temporal Attachment.
Manmohan Singh (Punjabi)ਤੈਨੂੰ ਕਾਮ-ਚੇਸ਼ਟਾ, ਗੁੱਸੇ, ਲਾਲਚ ਅਤੇ ਸੰਸਾਰੀ ਲਗਨ ਨੇ ਬੰਨ੍ਹਿਆ ਹੋਇਆ ਹੈ।
Fareedkot Teekaਕਾਮ, ਕ੍ਰੋਧ, ਲੋਭ, ਮੋਹ ਸੇ ਬਾਂਧਾ ਹੂਆ॥
Prof. Sahib Singhਹੇ ਪ੍ਰਾਣੀ! ਤੂੰ ਕਾਮ ਕ੍ਰੋਧ ਵਿਚ, ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈਂ।

ਪਦ ਅਰਥ ਕ੍ਰੋਧਿ = ਕ੍ਰੋਧ ਵਿਚ। ਬਾਧਾ = ਬੱਝਾ ਹੋਇਆ।

SikhNet (Spanish)Uno es controlado por la lujuria, el enojo, la avaricia y la infatuación

ਮਹਾ ਗਰਤ ਮਹਿ; ਨਿਘਰਤ ਜਾਤਾ ॥੪॥

mahaa garat meh; nigharat jaataa |4|

Sant Singh KhalsaYou are sinking down into the great pit. ||4||
Manmohan SinghThou art sinking in the great pit of worldliness.
Manmohan Singh (Punjabi)ਤੂੰ ਦੁਨੀਆਦਾਰੀ ਦੇ ਭਾਰੇ ਖੱਡੇ ਵਿੱਚ ਗਰਕ ਹੁੰਦਾ ਜਾ ਰਿਹਾ ਹੈ।
Fareedkot Teekaਅਤੀ ਭੈਦਾਇਕ ਰੂਪ ਜੋ ਸੰਸਾਰ ਖਾਤ ਹੈ ਇਸ ਮੇਂ ਨਿਘ੍ਰਤਾ ਜਾਤਾ ਹੈ॥੪॥
Prof. Sahib Singhਵਿਕਾਰਾਂ ਦੇ ਵੱਡੇ ਹੋਏ ਵਿਚ (ਹੋਰ ਹੋਰ) ਖੁੱਭਦਾ ਜਾ ਰਿਹਾ ਹੈਂ ॥੪॥

ਪਦ ਅਰਥ ਗਰਤ = ਟੋਆ। ਨਿਘਰਤ ਜਾਤਾ = ਧਸਦਾ ਜਾਂਦਾ ਹੈ ॥੪॥

SikhNet (Spanish)y así continua buscando en el pozo vacío del mundo.(4)

ਨਾਨਕ ਕੀ ਅਰਦਾਸਿ ਸੁਣੀਜੈ ॥

naanak kee aradaas suneejai |

Sant Singh KhalsaHear this prayer of Nanak, O Lord;
Manmohan SinghO my Lord, hear Thou the supplication of Nanak,
Manmohan Singh (Punjabi)ਹੇ ਮੇਰੇ ਸਾਈਂ! ਨਾਨਕ ਦੀ ਪ੍ਰਾਰਥਨਾ ਸੁਣੋ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਤੂੰ ਐਸੇ ਬੇਨਤੀ ਕਰੇਂ ਤੌ ਬਚੇਂਗਾ, ਹੇ ਪਰਮੇਸ੍ਵਰ! ਮੇਰੀ ਬੇਨਤੀ ਸੁਣੋ॥
Prof. Sahib Singhਹੇ ਮੇਰੇ ਪ੍ਰਭੂ! (ਆਪਣੇ ਦਾਸ) ਨਾਨਕ ਦੀ ਅਰਜ਼ੋਈ ਸੁਣ।
SikhNet (Spanish)Escucha la oración de Nanak, oh Señor y sálvame,

ਡੂਬਤ ਪਾਹਨ; ਪ੍ਰਭ ਮੇਰੇ ਲੀਜੈ ॥੫॥੧੪॥੨੦॥

ddoobat paahan; prabh mere leejai |5|14|20|

Sant Singh KhalsaI am a stone, sinking down - please, rescue me! ||5||14||20||
Manmohan Singhand deliver me, a sinking stone.
Manmohan Singh (Punjabi)ਅਤੇ ਮੈਂ ਡੁਬਦੇ ਹੋਏ ਪੱਥਰ ਦਾ ਪਾਰ ਉਤਾਰਾ ਕਰੋ।
Fareedkot Teekaਹੇ ਮੇਰੇ ਪ੍ਰਭ! ਪਾਹਨ ਵਤ ਮੈਂ ਡੁਬਤੇ ਕੋ ਰੱਖ ਲੀਜੈ॥੫॥੧੪॥੨੦॥☬ਪ੍ਰਸ਼ਨ: ਸੰਸਾਰ ਜੋ ਦੁਸ੍ਤਰ ਹੈ, ਸੋ ਕਿਸ ਪ੍ਰਕਾਰ ਤਰੀਤਾ ਹੈ?☬ਉਤਰੁ:
Prof. Sahib Singhਅਸਾਂ ਡੁੱਬ ਰਹੇ ਪੱਥਰਾਂ ਨੂੰ ਡੁੱਬਣੋਂ ਬਚਾ ਲੈ ॥੫॥੧੪॥੨੦॥

ਪਦ ਅਰਥ ਪਾਹਨ = ਪੱਥਰ। ਪ੍ਰਭ = ਹੇ ਪ੍ਰਭੂ! ॥੫॥੧੪॥੨੦॥

SikhNet (Spanish)pues soy la piedra que se hunde. (5-14-20)
Answers quote the Granth verbatim with Ang citations. AI commentary is not Gurbani and not a religious ruling.