ੴ

ਸਿੱਖਬਾਣੀ · SikhBani

ਲੋਭਿ ਮੋਹਿ ਮਗਨ ਅਪਰਾਧੀ ॥

lobh mohi magan aparaadhee
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 740, 741 · 11 lines
Translations

ਸੂਹੀ ਮਹਲਾ ੫ ॥

soohee mahalaa 5 | Ang 740

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino,

ਲੋਭਿ ਮੋਹਿ ਮਗਨ; ਅਪਰਾਧੀ ॥

lobh mohi magan; aparaadhee | Ang 740

Sant Singh KhalsaThe sinner is absorbed in greed and emotional attachment.
Manmohan SinghThe sinner is absorbed in avarice and temporal love,
Manmohan Singh (Punjabi)ਪਾਪੀ ਲਾਲਚ ਅਤੇ ਸੰਸਾਰੀ ਮਮਤਾ ਵਿੱਚ ਲੀਨ ਹੋਇਆ ਹੋਇਆ ਹੈ
Fareedkot Teekaਹਮ ਅਪਰਾਧੀ ਤੋ ਲੋਭ ਮੋਹ ਮੇਂ ਡੂਬੇ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਭੁੱਲਣਹਾਰ ਜੀਵ ਲੋਭ ਵਿਚ ਮੋਹ ਵਿਚ ਮਸਤ ਰਹਿੰਦੇ ਹਾਂ।

ਪਦ ਅਰਥ ਲੋਭਿ = ਲੋਭ ਵਿਚ। ਮੋਹਿ = ਮੋਹ ਵਿਚ। ਮਗਨ = ਡੁੱਬੇ ਹੋਏ, ਮਸਤ। ਅਪਰਾਧੀ = ਭੁੱਲਣਹਾਰ ਜੀਵ।

SikhNet (Spanish)Quien vive en el error es absorbido por la avaricia y el apego emocional.

ਕਰਣਹਾਰ ਕੀ ਸੇਵ; ਨ ਸਾਧੀ ॥੧॥

karanahaar kee sev; na saadhee |1| Ang 741

Sant Singh KhalsaHe has not performed any service to the Creator Lord. ||1||
Manmohan Singhand performs not the service of his Creator.
Manmohan Singh (Punjabi)ਅਤੇ ਆਪਣੇ ਕਰਤਾਰ ਦੀ ਘਾਲ ਨਹੀਂ ਕਮਾਉਂਦਾ।
Fareedkot Teekaਹੇ ਜਗਤ ਕੇ ਕਰਣਹਾਰ! ਹਮ ਨੇ ਤੇਰੀ ਸੇਵਾ ਨਹੀਂ ਕਰੀ॥੧॥
Prof. Sahib Singhਤੂੰ ਸਾਨੂੰ ਪੈਦਾ ਕਰਨ ਵਾਲਾ ਹੈਂ, ਅਸੀਂ ਤੇਰੀ ਸੇਵਾ-ਭਗਤੀ ਨਹੀਂ ਕਰਦੇ ॥੧॥

ਪਦ ਅਰਥ ਸੇਵ = ਭਗਤੀ ॥੧॥

SikhNet (Spanish)No ha ofrecido ningún servicio a su Señor Creador.(1)

ਪਤਿਤ. ਪਾਵਨ; ਪ੍ਰਭ ਨਾਮ ਤੁਮਾਰੇ ॥

patit. paavan; prabh naam tumaare | Ang 741

Sant Singh KhalsaO God, Your Name is the Purifier of sinners.
Manmohan SinghMy Master, Purifier of the sinners is Thy Name.
Manmohan Singh (Punjabi)ਮੇਰੇ ਮਾਲਕ! ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ।
Fareedkot Teekaਹੇ ਪ੍ਰਭੂ! ਤੁਮਾਰੇ ਸਭ ਨਾਮ ਪਾਪੀਓਂ ਕੋ ਪਵਿਤਰ ਕਰਨੇਹਾਰੇ ਹੈਂ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।

ਪਦ ਅਰਥ ਪਤਿਤ ਪਾਵਨ = ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ।

SikhNet (Spanish)Oh Señor, Purificador de los malvados es Tu Nombre, no tengo méritos,

ਰਾਖਿ ਲੇਹੁ; ਮੋਹਿ ਨਿਰਗੁਨੀਆਰੇ ॥੧॥ ਰਹਾਉ ॥

raakh lehu; mohi niraguneeaare |1| rahaau | Ang 741

Sant Singh KhalsaI am worthless - please save me! ||1||Pause||
Manmohan SinghO Lord save thou me, the meritless one. Pause.
Manmohan Singh (Punjabi)ਹੇ ਸਾਹਿਬ! ਤੂੰ ਮੈਂ ਨੇਕੀ-ਵਿਹੂਣ ਦੀ ਰੱਖਿਆ ਕਰ। ਠਹਿਰਾਉ।
Fareedkot Teekaਮੋਹਿ ਨਿਰਗੁਣ ਕੋ ਨਾਮ ਦੇ ਕੇ ਜਨਮ ਮਰਣ ਸੇ ਰਖ ਲੇਵੋ॥੧॥ ਰਹਾਉ ॥
Prof. Sahib Singhਮੈਨੂੰ ਗੁਣ-ਹੀਨ ਨੂੰ (ਆਪਣਾ ਨਾਮ ਦੇ ਕੇ) ਵਿਕਾਰਾਂ ਤੋਂ ਬਚਾਈ ਰੱਖ ॥੧॥ ਰਹਾਉ ॥

ਪਦ ਅਰਥ ਮੋਹਿ = ਮੈਨੂੰ ॥੧॥ ਰਹਾਉ ॥

SikhNet (Spanish)sálvame ahora, oh mi Dios Compasivo. (1-Pausa)

ਤੂੰ ਦਾਤਾ ਪ੍ਰਭ ਅੰਤਰਜਾਮੀ ॥

toon daataa prabh antarajaamee | Ang 741

Sant Singh KhalsaO God, You are the Great Giver, the Inner-knower, the Searcher of hearts.
Manmohan SinghThou art the Munificent Lord, the inner-knower.
Manmohan Singh (Punjabi)ਤੂੰ ਅੰਦਰਲੀਆਂ ਜਾਨਣ ਵਾਲਾ ਦਾਤਾਰ ਸੁਆਮੀ ਹੈਂ।
Fareedkot Teekaਹੇ ਪ੍ਰਭੂ ਅੰਤਰਯਾਮੀ! ਤੂੰ ਦਾਤਾ ਹੈਂ॥
Prof. Sahib Singhਹੇ ਪ੍ਰਭੂ! ਤੂੰ ਸਾਨੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਡੇ ਦਿਲ ਦੀ ਜਾਣਨ ਵਾਲਾ ਹੈਂ।

ਪਦ ਅਰਥ ਪ੍ਰਭ = ਹੇ ਪ੍ਰਭੂ! ਅੰਤਰਜਾਮੀ = ਦਿਲ ਦੀ ਜਾਣਨ ਵਾਲਾ।

SikhNet (Spanish)Tú eres mi Señor Benévolo, el Conocedor del interior de nuestro corazón.

ਕਾਚੀ ਦੇਹ ਮਾਨੁਖ ਅਭਿਮਾਨੀ ॥੨॥

kaachee deh maanukh abhimaanee |2| Ang 741

Sant Singh KhalsaThe body of the egotistical human is perishable. ||2||
Manmohan SinghPerishable is the body of the arrogant man.
Manmohan Singh (Punjabi)ਨਾਸਵੰਤ ਹੈ ਸਰੀਰ ਆਕੜ-ਖਾਂ ਮਨੁੱਖ ਦਾ।
Fareedkot Teekaਏਹੁ ਮਾਨੁਖ ਕਚੀ ਦੇਹ ਮੇਂ ਰਹਿਕੇ ਅਭਿਮਾਨੀ ਹੋ ਰਹਾ ਹੈ॥੨॥
Prof. Sahib Singhਪਰ ਅਸੀਂ ਜੀਵ ਇਸ ਨਾਸਵੰਤ ਸਰੀਰ ਦਾ ਹੀ ਮਾਣ ਕਰਦੇ ਰਹਿੰਦੇ ਹਾਂ (ਤੇ, ਤੈਨੂੰ ਯਾਦ ਨਹੀਂ ਕਰਦੇ) ॥੨॥

ਪਦ ਅਰਥ ਕਾਚੀ ਦੇਹ = ਨਾਸਵੰਤ ਸਰੀਰ ॥੨॥

SikhNet (Spanish)El cuerpo del ser humano es transitorio, pero aun así está totalmente inflado de ego.(2)

ਸੁਆਦ ਬਾਦ ਈਰਖ ਮਦ ਮਾਇਆ ॥

suaad baad eerakh mad maaeaa | Ang 741

Sant Singh KhalsaTastes and pleasures, conflicts and jealousy, and intoxication with Maya
Manmohan SinghPleasures, strife, jealousy and pride of wealth;
Manmohan Singh (Punjabi)ਖੁਸ਼ੀਆਂ, ਲੜਾਈ, ਝਗੜਾ, ਹਸਦ ਅਤੇ ਧਨ-ਦੌਲਤ ਦਾ ਹੰਕਾਰ,
Fareedkot Teekaਸੁਵਾਦ ਝਗੜੇ ਔ ਈਰਖਾ ਤੇ ਮਾਇਆ ਕਾ ਹੰਕਾਰ॥
Prof. Sahib Singhਹੇ ਪ੍ਰਭੂ! (ਦੁਨੀਆ ਦੇ ਪਦਾਰਥਾਂ ਦੇ) ਚਸਕੇ, ਝਗੜੇ, ਸਾੜਾ, ਮਾਇਆ ਦਾ ਮਾਣ-

ਪਦ ਅਰਥ ਬਾਦ = ਝਗੜੇ। ਈਰਖ = ਸਾੜਾ। ਮਦ = ਅਹੰਕਾਰ, ਨਸ਼ਾ।

SikhNet (Spanish)Se aferra a los placeres, a la contienda y a los celos, intoxicado con Maya.

ਇਨ ਸੰਗਿ ਲਾਗਿ; ਰਤਨ ਜਨਮੁ ਗਵਾਇਆ ॥੩॥

ein sang laag; ratan janam gavaaeaa |3| Ang 741

Sant Singh Khalsa- attached to these, the jewel of human life is wasted. ||3||
Manmohan Singhattached to these the man wastes his gemlike life.
Manmohan Singh (Punjabi)ਇਨ੍ਹਾਂ ਨਾਲ ਜੁੜ ਕੇ ਬੰਦਾ ਆਪਣਾ ਹੀਰੇ ਵਰਗਾ ਜੀਵਨ ਗੁਆ ਲੈਂਦਾ ਹੈ।
Fareedkot Teekaਇਨੋਂ ਕੇ ਸੰਗ ਲਾਗ ਕੇ (ਰਤਨ) ਅਮੋਲਕ ਜਨਮ ਗਵਾਇ ਲੀਆ ਹੈ॥੩॥
Prof. Sahib Singhਅਸੀਂ ਜੀਵ ਇਹਨਾਂ ਵਿਚ ਹੀ ਲੱਗ ਕੇ ਕੀਮਤੀ ਮਨੁੱਖਾ ਜਨਮ ਨੂੰ ਗਵਾ ਰਹੇ ਹਾਂ ॥੩॥

ਪਦ ਅਰਥ ਸੰਗਿ = ਨਾਲ ॥੩॥

SikhNet (Spanish)Envuelto en todo esto, desperdicia su preciosa vida en vano. (3)

ਦੁਖ ਭੰਜਨ ਜਗਜੀਵਨ ਹਰਿ ਰਾਇਆ ॥

dukh bhanjan jagajeevan har raaeaa | Ang 741

Sant Singh KhalsaThe Sovereign Lord King is the Destroyer of pain, the Life of the world.
Manmohan SinghThe Destroyer of pain, God, the King, is the life of the world.
Manmohan Singh (Punjabi)ਵਾਹਿਗੁਰੂ ਪਾਤਿਸ਼ਾਹ, ਤਕਲੀਫ ਨਾਸ ਕਰਨਹਾਰ ਅਤੇ ਜਗਤ ਦੀ ਜਿੰਦ-ਜਾਨ ਹੈ।
Fareedkot Teekaਹੇ ਦੁਖੋਂ ਕੇ ਭੰਨਣਹਾਰ ਜਗਤ ਕੇ ਜੀਵਨ ਰੂਪ ਹਰਿ ਰਾਜਾ!॥
Prof. Sahib Singhਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਜਗਤ ਦੇ ਜੀਵਨ! ਹੇ ਪ੍ਰਭੂ ਪਾਤਿਸ਼ਾਹ!

ਪਦ ਅਰਥ ਦੁਖ ਭੰਜਨ = ਹੇ ਦੁੱਖਾਂ ਦੇ ਨਾਸ ਕਰਨ ਵਾਲੇ!

SikhNet (Spanish)Oh Tú, Vida de toda vida, Dios nuestro, el Disipador de las penas,

ਸਗਲ ਤਿਆਗਿ; ਨਾਨਕੁ ਸਰਣਾਇਆ ॥੪॥੧੩॥੧੯॥

sagal tiaag; naanak saranaaeaa |4|13|19| Ang 741

Sant Singh KhalsaForsaking everything, Nanak has entered His Sanctuary. ||4||13||19||
Manmohan SinghForsaking all else, Nanak has entered His sanctuary.
Manmohan Singh (Punjabi)ਹੋਰ ਸਾਰਾ ਕੁਛ ਛੱਡ ਕੇ ਨਾਨਕ ਨੇ ਉਸ ਦੀ ਸ਼ਰਨ ਸੰਭਾਲੀ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮੈਂ ਤੋ ਸਭ ਕਾ ਭਰੋਸਾ ਤਿਆਗ ਕੇ ਇਕ ਤੁਮਾਰੀ ਹੀ ਸ਼ਰਣ ਆਇਆ ਹੂੰ॥੪॥੧੩॥੧੯॥☬ਉਪਦੇਸ਼ ਕਰਤੇ ਹੂਏ ਕਹਤੇ ਹੈਂ:
Prof. Sahib Singhਹੋਰ ਸਾਰੇ (ਆਸਰੇ ਛੱਡ ਕੇ ਨਾਨਕ ਤੇਰੀ ਸਰਨ ਆਇਆ ਹੈ ॥੪॥੧੩॥੧੯॥

ਪਦ ਅਰਥ ਤਿਆਗਿ = ਤਿਆਗ ਕੇ ॥੪॥੧੩॥੧੯॥

SikhNet (Spanish)he abandonado ya todo lo demás y buscado sólo Tu Refugio.(4-3-19)
Answers quote the Granth verbatim with Ang citations. AI commentary is not Gurbani and not a religious ruling.