ਸੂਹੀ ਮਹਲਾ ੫ ॥
soohee mahalaa 5 |
Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.
ਜੀਵਤ ਮਰੈ; ਬੁਝੈ ਪ੍ਰਭੁ ਸੋਇ ॥
jeevat marai; bujhai prabh soe |
Sant Singh KhalsaOne who remains dead while yet alive understands God.
Manmohan SinghHe who remains dead in life understands the Lord.
Manmohan Singh (Punjabi)ਜੋ ਜੀਉਂਦੇ ਜੀ ਮਰਿਆ ਰਹਿੰਦਾ ਹੈ, ਉਹ ਸਾਹਿਬ ਨੂੰ ਸਮਝ ਲੈਂੈਂਦਾ ਹੈ।
Fareedkot Teekaਜੋ ਸੰਸਾਰ ਕੀ ਤਰਫੋਂ ਜੀਵਤਾ ਹੀ ਮਰਤਾ ਹੈ ਪੁਨਾ ਸੋਈ ਪ੍ਰਭੂ ਕੋ ਜਾਨਤਾ ਹੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਦੁਨੀਆ ਦੀ ਕਾਰ ਕਰਦਾ ਹੋਇਆ ਹੀ (ਦੁਨੀਆ ਦਾ) ਮੋਹ ਤਿਆਗ ਦੇਂਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ।ਪਦ ਅਰਥ ਜੀਵਤ = ਜੀਉਂਦਾ ਹੋਇਆ, ਦੁਨੀਆ ਦੇ ਕੰਮ-ਕਾਰ ਕਰਦਾ ਹੋਇਆ ਹੀ। ਮਰੈ = (ਮੋਹ ਵਲੋਂ) ਮਰਦਾ ਹੈ, ਮੋਹ ਛੱਡ ਦੇਂਦਾ ਹੈ। ਸੋਇ = ਉਹ ਮਨੁੱਖ।
SikhNet (Spanish)Aquél que muere para su ser mientras vive, sólo él conoce a su Señor.
ਤਿਸੁ ਜਨ; ਕਰਮਿ ਪਰਾਪਤਿ ਹੋਇ ॥੧॥
tis jan; karam paraapat hoe |1|
Sant Singh KhalsaHe meets that humble being according to the karma of his past actions. ||1||
Manmohan SinghThe Lord meets that man by His grace.
Manmohan Singh (Punjabi)ਉਸ ਪੁਰਸ਼ ਨੂੰ ਸਾਹਿਬ ਆਪਣੀ ਦਇਆ ਦੁਆਰਾ ਮਿਲ ਪੈਂਦਾ ਹੈ।
Fareedkot Teekaਤਿਸ ਜਨ ਕੋ ਪਰਮੇਸ੍ਵਰ ਕੀ (ਕਰਮਿ) ਕਿਰਪਾ ਪ੍ਰਾਪਤਿ ਹੋਤੀ ਹੈ॥੧॥
Prof. Sahib Singhਉਸ ਮਨੁੱਖ ਨੂੰ (ਪਰਮਾਤਮਾ ਦੀ) ਕਿਰਪਾ ਨਾਲ (ਪਰਮਾਤਮਾ ਦਾ ਮਿਲਾਪ) ਪ੍ਰਾਪਤ ਹੋ ਜਾਂਦਾ ਹੈ ॥੧॥ਪਦ ਅਰਥ ਕਰਮਿ = ਬਖ਼ਸ਼ਸ਼ ਨਾਲ ॥੧॥
SikhNet (Spanish)Y por Su Gracia, sólo a él el Señor encuentra,.(1)
ਸੁਣਿ ਸਾਜਨ; ਇਉ ਦੁਤਰੁ ਤਰੀਐ ॥
sun saajan; iau dutar tareeai |
Sant Singh KhalsaListen, O friend - this is how to cross over the terrifying world-ocean.
Manmohan SinghHearken, O friend, like this the formidable world-ocean is crossed.
Manmohan Singh (Punjabi)ਸੁਣ ਹੇ ਮਿੱਤਰ! ੲਸ ਤਰ੍ਹਾਂ ਕਠਨ ਸੰਸਾਰ ਸਮੁੰਦਰ ਤਰਿਆ ਜਾਂਦਾ ਹੈ।
Fareedkot Teekaਹੇ ਮਿਤ੍ਰ ਸੁਣ! ਇਸ ਪ੍ਰਕਾਰ ਸੰਸਾਰ ਦੁਸ੍ਤਰ ਕੋ ਤਰੀਤਾ ਹੈ॥
Prof. Sahib Singhਹੇ ਸੱਜਣ! (ਮੇਰੀ ਬੇਨਤੀ) ਸੁਣ। ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਇਸ ਤੋਂ ਸਿਰਫ਼ ਇਸ ਤਰੀਕੇ ਨਾਲ ਪਾਰ ਲੰਘ ਸਕੀਦਾ ਹੈ (ਕਿ)ਪਦ ਅਰਥ ਸਾਜਨ = ਹੇ ਸੱਜਣ! ਇਉ = ਇਸ ਤਰੀਕੇ ਨਾਲ। ਦੁਤਰੁ = {दुस्तर} ਉਹ ਸੰਸਾਰ ਜਿਸ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਤਰੀਐ = ਪਾਰ ਲੰਘ ਜਾਈਦਾ ਹੈ।
SikhNet (Spanish)Escucha oh amigo, es así como uno cruza el terrible mar de las existencias materiales.
ਮਿਲਿ ਸਾਧੂ; ਹਰਿ ਨਾਮੁ ਉਚਰੀਐ ॥੧॥ ਰਹਾਉ ॥
mil saadhoo; har naam uchareeai |1| rahaau |
Sant Singh KhalsaMeet with the Holy, and chant the Lord's Name||1||Pause||
Manmohan SinghAssociate with the saints and utter the Lord's Name. Pause.
Manmohan Singh (Punjabi)ਸੰਤਾਂ ਦੀ ਸੰਗਤ ਕਰ ਅਤੇ ਸੁਆਮੀ ਦੇ ਨਾਮ ਨੂੰ ਉਚਾਰ। ਠਹਿਰਾਉ।
Fareedkot Teekaਜੇ ਸੰਤੋਂ ਕੋ ਮਿਲ ਕੇ ਹਰੀ ਨਾਮ ਕੋ ਉਚਾਰੀਏ॥੧॥ ਰਹਾਉ ॥
Prof. Sahib Singhਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਜਾਏ ॥੧॥ ਰਹਾਉ ॥ਪਦ ਅਰਥ ਮਿਲਿ = ਮਿਲ ਕੇ। ਸਾਧੂ = ਗੁਰੂ ॥੧॥ ਰਹਾਉ ॥
SikhNet (Spanish)Ese ser conoce a los Santos y canta el Nombre del Señor.(1-Pausa)
ਏਕ ਬਿਨਾ; ਦੂਜਾ. ਨਹੀ ਜਾਨੈ ॥
ek binaa; doojaa. nahee jaanai |
Sant Singh KhalsaThere is no other to know, except for the One Lord.
Manmohan SinghWithout the One Lord, one should know not another.
Manmohan Singh (Punjabi)ਇਕ ਪ੍ਰਭੂ ਦੇ ਬਾਝੋਂ ਬੰਦੇ ਨੂੰ ਹੋਰ ਕਿਸੇ ਨੂੰ ਜਾਨਣਾ ਨਹੀਂ ਚਾਹੀਦਾ।
Fareedkot Teekaਤਾਂ ਤੇ ਜਗ੍ਯਾਸੂ ਇਕ ਵਾਹਿਗੁਰੂ ਸੇ ਬਿਨਾਂ ਦੂਸਰੇ ਕੋ ਨਹੀਂ ਜਾਨੈ॥
Prof. Sahib Singhਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਦਿਲੀ ਸਾਂਝ ਨਹੀਂ ਪਾਂਦਾ,ਪਦ ਅਰਥ ਜਾਨੈ = ਦਿਲੀ ਸਾਂਝ ਪਾਂਦਾ।
SikhNet (Spanish)Uno no debería conocer a nadie más que al Único Dios
ਘਟ ਘਟ ਅੰਤਰਿ; ਪਾਰਬ੍ਰਹਮੁ ਪਛਾਨੈ ॥੨॥
ghatt ghatt antar; paarabraham pachhaanai |2|
Sant Singh KhalsaSo realize that the Supreme Lord God is within each and every heart. ||2||
Manmohan SinghHe should realise the supreme Lord in all the hearts.
Manmohan Singh (Punjabi)ਉਸ ਨੂੰ ਸਾਰਿਆਂ ਦਿਲਾਂ ਅੰਦਰ ਇਕ ਸ਼੍ਰੋਮਣੀ ਸਾਹਿਬ ਨੂੰ ਅਨੁਭਵ ਕਰਨਾ ਉਚਿਤ ਹੈ।
Fareedkot Teekaਘਟਾਂ ਘਟਾਂ ਕੇ ਅੰਤਰ ਪਾਰਬ੍ਰਹਮ ਕੋ ਪਛਾਨੇ॥੨॥
Prof. Sahib Singhਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲੈਂਦਾ ਹੈ ॥੨॥ਪਦ ਅਰਥ ਘਟ = ਸਰੀਰ। ਅੰਤਰਿ = ਅੰਦਰ, ਵਿਚ ॥੨॥
SikhNet (Spanish)y ver al Señor Bello y Trascendente en cada corazón. (2)
ਜੋ ਕਿਛੁ ਕਰੈ; ਸੋਈ ਭਲ ਮਾਨੈ ॥
jo kichh karai; soee bhal maanai |
Sant Singh KhalsaWhatever He does, accept that as good.
Manmohan SinghWhatever the Lord does, he accepts that as good.
Manmohan Singh (Punjabi)ਜਿਹੜਾ ਕੁਝ ਭੀ ਸੁਆਮੀ ਕਰਦਾ ਹੈ, ਉਹ ਉਸ ਨੂੰ ਚੰਗਾ ਸਮਝ ਕੇ ਪਰਵਾਨ ਕਰਦਾ ਹੈ।
Fareedkot Teekaਜੋ ਕੁਛ ਅਪਨਾ ਭਾਣਾ ਕਰੇ ਉਸੇ ਕੋ ਜੋ ਭਲਾ ਕਰ ਕੇ ਮਾਨੇ॥
Prof. Sahib Singhਜੋ ਕੁਝ ਭੀ ਪਰਮਾਤਮਾ ਕਰਦਾ ਹੈ ਜੇਹੜਾ ਮਨੁੱਖ ਹਰੇਕ ਉਸ ਕੰਮ ਨੂੰ (ਦੁਨੀਆ ਵਾਸਤੇ) ਭਲਾ ਮੰਨਦਾ ਹੈ,ਪਦ ਅਰਥ ਭਲ = ਭਲਾ, ਚੰਗਾ।
SikhNet (Spanish)También debe estar complacido con lo que el Señor hace,
ਆਦਿ ਅੰਤ ਕੀ ਕੀਮਤਿ ਜਾਨੈ ॥੩॥
aad ant kee keemat jaanai |3|
Sant Singh KhalsaKnow the value of the beginning and the end. ||3||
Manmohan SinghHe knows the worth of the beginning and the end.
Manmohan Singh (Punjabi)ਉਹ ਆਰੰਭ ਅਤੇ ਅਖੀਰ ਦੇ ਮੁੱਲ ਨੂੰ ਜਾਣਦਾ ਹੈ।
Fareedkot Teekaਅਰ ਆਦਿ ਅੰਤ ਪੂਰਨ ਜੋ ਵਾਹਿਗੁਰੂ ਹੈ ਤਿਸ ਕੀ (ਕੀਮਤਿ) ਮਹਤਤਾ ਕੋ ਸੋ ਜਾਨੇ ਹੈ, ਭਾਵ ਜੈਸਾ ਹੈ ਤੈਸਾ ਹੀ ਜਾਨਤਾ ਹੈ॥੩॥
Prof. Sahib Singhਉਹ ਮਨੁੱਖ ਸਦਾ ਹੀ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਕਦਰ ਸਮਝ ਲੈਂਦਾ ਹੈ ॥੩॥ਪਦ ਅਰਥ ਆਦਿ ਅੰਤ ਕੀ = ਉਸ ਪਰਮਾਤਮਾ ਦੀ ਜੋ ਸ੍ਰਿਸ਼ਟੀ ਦੇ ਸ਼ੁਰੂ ਤੋਂ ਹੀ ਹੈ ਅਤੇ ਸ੍ਰਿਸ਼ਟੀ ਦੇ ਅਖ਼ੀਰ ਤੇ ਭੀ ਰਹੇਗਾ। ਕੀਮਤਿ = ਕਦਰ ॥੩॥
SikhNet (Spanish)y entender el significado del principio y del fin.(3)
ਕਹੁ ਨਾਨਕ; ਤਿਸੁ ਜਨ ਬਲਿਹਾਰੀ ॥
kahu naanak; tis jan balihaaree |
Sant Singh KhalsaSays Nanak, I am a sacrifice to that humble being,
Manmohan SinghSays Nanak, I am a sacrifice unto the man,
Manmohan Singh (Punjabi)ਗੁਰੂ ਜੀ ਫਰਮਾਉਂਦੇ ਹਨ ਮੈਂ ਉਸ ਜੀਵ ਤੋਂ ਕੁਰਬਾਨ ਜਾਂਦਾ ਹਾਂ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਸ ਜਨ ਕੇ ਹਮ ਬਲਿਹਾਰ ਜਾਤੇ ਹੈਂ॥
Prof. Sahib Singhਨਾਨਕ ਆਖਦਾ ਹੈ- ਹੇ ਪ੍ਰਭੂ! ਉਸ ਮਨੁੱਖ ਤੋਂ (ਮੈਂ) ਕੁਰਬਾਨ ਜਾਂਦਾ ਹਾਂ,ਪਦ ਅਰਥ ਬਲਿਹਾਰੀ = ਸਦਕੇ।
SikhNet (Spanish)Dice Nanak, ofrezco mi ser en sacrificio a aquél en cuyo corazón,
ਜਾ ਕੈ ਹਿਰਦੈ; ਵਸਹਿ ਮੁਰਾਰੀ ॥੪॥੧੫॥੨੧॥
jaa kai hiradai; vaseh muraaree |4|15|21|
Sant Singh Khalsawithin whose heart the Lord dwells. ||4||15||21||
Manmohan Singhwithin whose mind abides God, the Enemy of ego.
Manmohan Singh (Punjabi)ਜਿਸ ਦੇ ਮਨ ਅੰਦਰ ਹੰਕਾਰ ਦਾ ਵੈਰੀ, ਵਾਹਿਗੁਰੂ ਵਸਦਾ ਹੈ।
Fareedkot Teekaਜਿਨ ਕੇ ਰਿਦੇ ਮੇਂ (ਮੁਰਾਰੀ) ਵਾਹਿਗੁਰੂ ਵਸਿਆ ਹੈ, ਸੋਈ ਸੰਸਾਰ ਦੁਸ੍ਤਰ ਸੇ ਤਰਾ ਹੈ॥੪॥੧੫॥੨੧॥☬ਗੁਰੋਂ ਕੋ ਪਰਮੇਸ੍ਵਰ ਰੂਪ ਕਰ ਕੇ ਕਹਿਤੇ ਹੈਂ:
Prof. Sahib Singhਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਤੂੰ ਵੱਸਦਾ ਹੈਂ (ਜਿਸ ਨੂੰ ਸਦਾ ਤੂੰ ਚੇਤੇ ਰਹਿੰਦਾ ਹੈਂ) ॥੪॥੧੫॥੨੧॥ਪਦ ਅਰਥ ਕੈ ਹਿਰਦੈ = ਦੇ ਹਿਰਦੇ ਵਿਚ। ਵਸਹਿ = ਤੂੰ ਵੱਸਦਾ ਹੈਂ। ਮੁਰਾਰੀ = ਹੇ ਪ੍ਰਭੂ! ॥੪॥੧੫॥੨੧॥
SikhNet (Spanish)el Señor, su Dios, está enaltecido. (4-15-21)