ੴ

ਸਿੱਖਬਾਣੀ · SikhBani

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥

deevaa meraa ek naam dukh vich paaeaa tel
Guru Nanak Dev Ji ਗੁਰੂ ਨਾਨਕ ਦੇਵ ਜੀ · Raag Aasaa · Ang 358 · 11 lines
Translations

ਆਸਾ ਮਹਲਾ ੧ ॥

aasaa mahalaa 1 |

Sant Singh KhalsaAasaa, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
SikhNet (Spanish)Asa, Mejl Guru Nanak, Primer Canal Divino.

ਦੀਵਾ ਮੇਰਾ ਏਕੁ ਨਾਮੁ; ਦੁਖੁ ਵਿਚਿ ਪਾਇਆ ਤੇਲੁ ॥

deevaa meraa ek naam; dukh vich paaeaa tel |

Sant Singh KhalsaThe One Name is my lamp; I have put the oil of suffering into it.
Manmohan SinghThe Name alone is my lamp, and the oil of suffering I have put therein.
Manmohan Singh (Punjabi)ਕੇਵਲ ਨਾਮ ਹੀ ਮੇਰਾ ਚਿਰਾਗ ਹੈ ਅਤੇ ਦੁੱਖ ਰੂਪੀ ਤੇਲ ਮੈਂ ਉਸ ਵਿੱਚ ਪਾਇਆ ਹੈ।
Fareedkot Teekaਦੁਖ ਕਾ ਤੇਲੁ ਹੈ ਜਿਸਮੇ ਐਸਾ ਏਕ ਨਾਮ ਜਪਨਾ ਹੀ ਮੇਰਾ ਦੀਵਾ ਮਨਸਨਾ ਹੈ॥
Prof. Sahib Singhਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ।
SikhNet (Spanish)El Naam, el Nombre del Señor es mi lámpara; en ella, el aceite del dolor se consume.

ਉਨਿ ਚਾਨਣਿ ਓਹੁ ਸੋਖਿਆ; ਚੂਕਾ ਜਮ ਸਿਉ ਮੇਲੁ ॥੧॥

aun chaanan ohu sokhiaa; chookaa jam siau mel |1|

Sant Singh KhalsaIts flame has dried up this oil, and I have escaped my meeting with the Messenger of Death. ||1||
Manmohan SinghThe name's lamp-light has dried up the oil of suffering and I have escaped meeting Death's courier.
Manmohan Singh (Punjabi)ਨਾਮ ਦੇ ਚਰਾਗ ਦੀ ਰੋਸ਼ਨੀ ਨੇ ਦੁੱਖ ਦੇ ਤੇਲ ਨੂੰ ਸੁਕਾ ਦਿੱਤਾ ਹੈ ਅਤੇ ਮੈਂ ਮੌਤ ਦੇ ਦੂਤ ਨੂੰ ਮਿਲਣ ਤੋਂ ਬਚ ਗਿਆ ਹਾਂ।
Fareedkot Teekaਉਸ ਨਾਮ ਕੇ ਚਾਨਨੇ ਮੇਂ ਦੁਖ ਤੇਲੁ ਜਲ ਕਰ ਸੂਕ ਗ੍ਯਾ ਤਬ ਜਮ ਕਾ ਮਿਲਾਪ ਜਾਤਾ ਰਹਾ ਅਰਥਾਤ ਕਛੁ ਪ੍ਰਜੋਜਨ ਨ ਰਹਾ॥੧॥
Prof. Sahib Singhਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ {ਨੋਟ: ਸੰਬੰਧਕ 'ਵਿਚਿ' ਦਾ ਸੰਬੰਧ ਲਫ਼ਜ਼ 'ਦੁਖੁ' ਨਾਲ ਨਹੀਂ ਹੈ। "ਦੀਵੇ ਵਿਚਿ ਦੁਖੁ ਤੇਲੁ ਪਾਇਆ"-ਇਉਂ ਅਰਥ ਕਰਨਾ ਹੈ} ॥੧॥

ਪਦ ਅਰਥ ਉਨਿ = ਉਸ ਨਾਲ। ਚਾਨਣਿ = ਚਾਨਣ ਨਾਲ। ਉਨਿ ਚਾਨਣਿ = ਉਸ ਚਾਨਣ ਨਾਲ। ਓਹੁ = ਉਹ ਦੁੱਖ-ਤੇਲ। ਸੋਖਿਆ = ਸੁੱਕ ਜਾਂਦਾ ਹੈ, ਮੁੱਕ ਜਾਂਦਾ ਹੈ ॥੧॥

SikhNet (Spanish)Así como la lámpara que enciende brillosamente se come el aceite, así, ya no me encuentro más con la muerte. (1)

ਲੋਕਾ; ਮਤ ਕੋ ਫਕੜਿ ਪਾਇ ॥

lokaa; mat ko fakarr paae |

Sant Singh KhalsaO people, do not make fun of me.
Manmohan SinghO ye people, make me not an object of derision.
Manmohan Singh (Punjabi)ਹੇ ਲੋਕੋ! ਤੁਸੀਂ ਮੇਰਾ ਮਖੌਲ ਨਾਂ ਉਡਾਉ!
Fareedkot Teekaਹੇ ਲੋਕੋ ਸਾਧ ਸੰਗਤ ਸਿਖੋ ਪੁਤ੍ਰੋ! ਮੇਰੇ ਨਮਿਤ ਕੋਈ (ਫਕੜਿ) ਖਰਾਬੀਆਂ ਵਿਚ ਮਤ ਪਵੋ। ਸਿਧਾਂਤ ਯਹਿ ਕਿ ਯਹਿ ਕਰਮ ਤੋ ਸੰਸਾਰੀਓਂ ਕੇ ਹੈਂ ਜੀਵਨ ਮੁਕਤੋਂ ਕੇ ਨਹੀਂ ਹੈਂ॥
Prof. Sahib Singhਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ।

ਪਦ ਅਰਥ ਫਕੜਿ = ਫੱਕੜੀ, ਮਖ਼ੌਲ।

SikhNet (Spanish)Oh gente, no te burles de mi creencia,

ਲਖ ਮੜਿਆ ਕਰਿ ਏਕਠੇ; ਏਕ ਰਤੀ ਲੇ ਭਾਹਿ ॥੧॥ ਰਹਾਉ ॥

lakh marriaa kar ekatthe; ek ratee le bhaeh |1| rahaau |

Sant Singh KhalsaThousands of wooden logs, piled up together, need only a tiny flame to burn. ||1||Pause||
Manmohan SinghLacs of logs of wood, heaped together, need but a particle of fire to burn. Pause.
Manmohan Singh (Punjabi)ਲੱਖਾਂ ਲੱਕੜ ਦੇ ਖੁੰਢਾਂ ਦੇ ਇਕੱਠੇ ਕੀਤੇ ਹੋਏ ਢੇਰ ਨੂੰ ਸੜ ਵੰਝਣ ਲਈ ਭੋਰਾ ਕੁ ਭਰ ਅੱਗ ਦੀ ਲੋੜ ਹੈ। ਠਹਿਰਾਉ।
Fareedkot Teeka(ਲਖਮੜਿਆ) ਲਾਖੋ ਭਾਰ ਲਕੜੀਓਂ ਕੇ ਏਕੱਤ੍ਰ ਕਰੀਏ, ਉਸਮੇਂ ਏਕ ਰਤੀ (ਭਾਇ) ਅਗਨੀ ਲਗਾਇ ਦੀਜੀਏ ਸਭ ਜਲ ਜਾਤੇ ਹੈਂ, ਭਾਵ ਯਹਿ ਪਾਪ ਰੂਪ ਕਰਮ ਨਾਮ ਕੇ ਪ੍ਰਤਾਪ ਸੇ ਭਸਮ ਹੋਤੇ ਹੈਂ॥੧॥ ਰਹਾਉ ॥
Prof. Sahib Singhਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ) ॥੧॥ ਰਹਾਉ ॥

ਪਦ ਅਰਥ ਮੜਿਆ = ਢੇਰ। ਭਾਹਿ = ਅੱਗ ॥੧॥ ਰਹਾਉ ॥

SikhNet (Spanish)pues ¿no una pequeña chispa de fuego puede quemar y consumir miles de troncos? (1‑Pausa)

ਪਿੰਡੁ ਪਤਲਿ ਮੇਰੀ ਕੇਸਉ ਕਿਰਿਆ; ਸਚੁ ਨਾਮੁ ਕਰਤਾਰੁ ॥

pindd patal meree kesau kiriaa; sach naam karataar |

Sant Singh KhalsaThe Lord is my festive dish, of rice balls on leafy plates; the True Name of the Creator Lord is my funeral ceremony.
Manmohan SinghThe Lord is my barley-rolls and leafy plates and the True name of the Creator is my obsequies.
Manmohan Singh (Punjabi)ਪ੍ਰਭੂ ਹੀ ਮੇਰੇ ਜਵਾਂ ਦੇ ਪਿੰਨ ਤੇ ਪੱਤਿਆਂ ਦੀਆਂ ਪਲੇਟਾਂ ਹੈ। ਸਿਰਜਣਹਾਰ ਦਾ ਸੱਚਾ ਨਾਮ ਮੇਰੇ ਮਿਰਤਕ ਸੰਸਕਾਰ ਹਨ।
Fareedkot Teekaਕਰਤਾਰ ਕੇ ਕੇਸਵ ਆਦਿ ਸਚ ਨਾਮੋਂ ਕਾ ਜਪਨਾ ਹੀ ਮੇਰੀ ਪਿੰਡ ਪਤਲ ਕਿਰਿਆ ਹੈ॥
Prof. Sahib Singhਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ।

ਪਦ ਅਰਥ ਕੇਸਉ = {केशव-केशः-प्रशस्ताः सन्ति अस्य, ਲੰਮੇ ਕੇਸਾਂ ਵਾਲਾ} ਪਰਮਾਤਮਾ।

SikhNet (Spanish)El Naam, el Nombre del Señor importa más que todos los ritos que se hacen a los muertos.

ਐਥੈ ਓਥੈ ਆਗੈ ਪਾਛੈ; ਏਹੁ ਮੇਰਾ ਆਧਾਰੁ ॥੨॥

aithai othai aagai paachhai; ehu meraa aadhaar |2|

Sant Singh KhalsaHere and hereafter, in the past and in the future, this is my support. ||2||
Manmohan SinghHere and hereafter, in the past and future, this is my support.
Manmohan Singh (Punjabi)ਏਥੇ ਤੇ ਉਥੇ, ਭੂਤ ਅਤੇ ਭਵਿਖਤ ਵਿੱਚ ਇਹ ਹੀ ਮੈਡਾਂ ਆਸਰਾ ਹੈ।
Fareedkot Teeka(ਐਥੈ ਓਥੈ ਆਗੈ ਪਾਛੈ) ਈਹਾਂ ਇਸ ਲੋਕ ਮੇਂ ਪੀਛੇ ਔਰ ਊਹਾਂ ਪਰਲੋਕ ਮੇਂ ਆਗੇ ਏਕ ਨਾਮ ਕਾ ਹੀ ਮੇਰੇ ਕੋ ਆਸਰਾ ਹੈ॥੨॥
Prof. Sahib Singhਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ ॥੨॥

ਪਦ ਅਰਥ ਆਧਾਰੁ = ਆਸਰਾ ॥੨॥

SikhNet (Spanish)Aquí y aquí después, delante y atrás, sólo el Nombre el Señor es mi soporte. (2)

ਗੰਗ ਬਨਾਰਸਿ. ਸਿਫਤਿ ਤੁਮਾਰੀ; ਨਾਵੈ ਆਤਮ ਰਾਉ ॥

gang banaaras. sifat tumaaree; naavai aatam raau |

Sant Singh KhalsaThe Lord's Praise is my River Ganges and my city of Benares; my soul takes its sacred cleansing bath there.
Manmohan SinghThy praise is my Ganges and Kashi, and my pervading soul baths there.
Manmohan Singh (Punjabi)ਤੇਰੀ ਕੀਰਤੀ ਮੇਰੀ ਗੰਗਾ ਅਤੇ ਕਾਂਸ਼ੀ ਹੈ ਅਤੇ ਮੇਰੀ ਵਿਆਪਕ ਰੂਹ ਉੰਥੇ ਇਸ਼ਨਾਨ ਕਰਦੀ ਹੈ।
Fareedkot Teekaਵਾਹਗੁਰੂ ਕੀ ਉਸਤਤਿ ਯਹੀ ਗੰਗਾ ਹੈ ਮਨੁਖ ਸਰੀਰ ਯਹੀ ਕਾਸੀ ਹੈ ਤਿਸਮੇ (ਆਤਮ ਰਾਉ) ਸਨਾਨ ਕਰਤਾ ਹੈ, ਤੁਮਾਰੀ ਬੁਧੀ ਮੇਂ ਏਹ ਸਮਝ ਹੋਨੀ ਚਾਹੀਏ॥
Prof. Sahib Singh(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ।

ਪਦ ਅਰਥ ਨਾਵੈ = ਇਸ਼ਨਾਨ ਕਰਦਾ ਹੈ। ਆਤਮ ਰਾਉ = ਜਿੰਦ, ਜੀਵਾਤਮਾ।

SikhNet (Spanish)En la Alabanza del Señor están también las abluciones en el Ganges y en Benares,

ਸਚਾ ਨਾਵਣੁ ਤਾਂ ਥੀਐ; ਜਾਂ ਅਹਿਨਿਸਿ ਲਾਗੈ ਭਾਉ ॥੩॥

sachaa naavan taan theeai; jaan ahinis laagai bhaau |3|

Sant Singh KhalsaThat becomes my true cleansing bath, if night and day, I enshrine love for You. ||3||
Manmohan SinghIf day and night I enshrine affection for Thee, then, that becomes my true ablution.
Manmohan Singh (Punjabi)ਜੇਕਰ ਦਿਹੁ ਰੈਣ ਮੇਰੀ ਪ੍ਰੀਤ ਤੇਰੇ ਨਾਲ ਲੱਗੀ ਰਹੇ, ਤਦ ਉਹ ਸੱਚਾ ਇਸ਼ਨਾਨ ਬਣ ਜਾਂਦਾ ਹੈ।
Fareedkot Teekaਹੇ ਲੋਕੋ! ਸਚਾ ਸਨਾਨ ਤਬ ਹੋਤਾ ਹੈ, ਜਬ ਰਾਤਿ ਦਿਨ (ਭਾਉ) ਪ੍ਰੇਮ ਨਾਮ ਮੇਂ ਲਗ ਰਹੇ॥੩॥
Prof. Sahib Singhਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿਚ ਪ੍ਰੇਮ ਬਣਿਆ ਰਹੇ ॥੩॥

ਪਦ ਅਰਥ ਅਹਿ = ਦਿਨ। ਨਿਸਿ = ਰਾਤ। ਭਾਉ = ਪ੍ਰੇਮ ॥੩॥

SikhNet (Spanish)pues en la Alabanza se baña para siempre mi Alma, porque la verdadera ablución es cuando uno está entonado para siempre en el Amor del Señor. (3)

ਇਕ ਲੋਕੀ ਹੋਰੁ ਛਮਿਛਰੀ; ਬ੍ਰਾਹਮਣੁ ਵਟਿ ਪਿੰਡੁ ਖਾਇ ॥

eik lokee hor chhamichharee; braahaman vatt pindd khaae |

Sant Singh KhalsaThe rice balls are offered to the gods and the dead ancestors, but it is the Brahmins who eat them!
Manmohan SinghSome barley - balls are given to ancestors and others to gods, but it is Pandit who kneads and eats them.
Manmohan Singh (Punjabi)ਕਈ ਜਵਾਂ ਦੇ ਪਿੰਨ ਵੱਡੇ ਵਡੇਰਿਆਂ ਤੇ ਹੋਰਸ ਦੇਵਤਿਆਂ ਨੂੰ ਦਿੱਤੇ ਜਾਂਦੇ ਹਨ। ਪ੍ਰੰਤੂ ਪੰਡਤ ਹੀ ਉਨ੍ਹਾਂ ਨੂੰ ਗੁਨ੍ਹ ਕੇ ਖਾ ਜਾਂਦਾ ਹੈ।
Fareedkot Teeka(ਇਕ ਲੋਕੀ) ਖੀਰ ਕੇ ਪਿੰਡ (ਛਮਿਛਰੀ) ਜਉ ਕੇ ਆਟੇ ਕੇ ਵਾ ਲੋਕੀ ਪਕੇ (ਛਮਿਛਰੀ) ਕਚੇ ਵਾ ਲੋਕ ਪਿਤਰੋਂ ਕੇ ਨਮਿਤ ਛਮਛਰੀ ਦੇਵਤਿਓਂ ਕੇ ਨਿਮਿਤ ਬ੍ਰਾਹਮਨ ਪਿੰਡ ਵਟਕੇ ਭਰਵਾਇਕਰ ਉਸ ਕੀ ਦਖਨਾ ਖਾਤੇ ਹੈਂ। ਇਸਮੇਂ ਭਾਵ ਯਹ ਕਿ ਸਾਸਤ੍ਰ ਮੇਂ ਲਿਖਾ ਹੈ ਜਹਾਂ ਪ੍ਰੇਤ ਕ੍ਰਿਯਾ ਲਿਖੀ ਹੈ ਅਮੁਕ ੨ ਬਸਤ ਕਾ ਪਿੰਡ ਦੇਨੇ ਸੇ ਇਤਨੇ ਕਾਲ ਤਕ ਪਿਤ੍ਰੋਂ ਕੋ ਤ੍ਰਿਪਤੀ ਰਹਤੀ ਹੈ, ਪਰੰਤੂ ਅਖ੍ਯ ਤ੍ਰਿਪਤੀ ਨਹੀਂ ਹੋਤੀ। ਅੰਤ ਕੋ ਪਿੰਡੁ ਨਿਖੁਟ ਜਾਤਾ ਹੈ ਉਨੀ ਕੇ ਲਿਖਨੇ ਸੇ ਪਿਤਰ ਭੂਖੇ ਹੋ ਜਾਤੇ ਹੈਂ॥
Prof. Sahib Singhਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ।

ਪਦ ਅਰਥ ਲੋਕੀ = ਦੇਵ-ਲੋਕ ਦੇ ਰਹਿਣ ਵਾਲੇ, ਦੇਵਤੇ। ਹੋਰ = ਦੂਜਾ (ਪਿੰਡ)। ਛਮਿਛਰੀ = {क्षमा चरी। क्षमा, (ਖ੍ਯਮਾ) ਧਰਤੀ} ਧਰਤੀ ਤੇ ਤੁਰਨ ਵਾਲੇ, ਪਿਤਰ। ਵਟਿ = ਵੱਟ ਕੇ।

SikhNet (Spanish)Ellos ofrecen bolas de arroz a los dioses y a los espíritus, pero es el Brahmán quien las prepara y se las come.

ਨਾਨਕ. ਪਿੰਡੁ ਬਖਸੀਸ ਕਾ; ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥

naanak. pindd bakhasees kaa; kabahoon nikhoottas naeh |4|2|32|

Sant Singh KhalsaO Nanak, the rice balls of the Lord are a gift which is never exhausted. ||4||2||32||
Manmohan SinghNanak, the barley-balls of the gift of the Lord are never exhausted.
Manmohan Singh (Punjabi)ਨਾਨਕ, ਪ੍ਰਭੂ ਦੀ ਦਾਤ ਰੂਪੀ ਚਾਉਲਾਂ ਦੇ ਪਿੰਨ ਕਦਾਚਿਤ ਮੁਕਦੇ ਹੀ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਜਪਨੇ ਸੇ ਆਕਲ ਪੁਰਖ ਕੀ (ਬਖਸੀਸ) ਕ੍ਰਿਪਾ ਹੋਤੀ ਹੈ, ਸੋ ਉਹ ਪਿੰਡੁ ਸਭ ਸੰਤੋਖ ਰੂਪ ਨਹੀ ਨਖੁਟਤਾ ਸਦਾ ਹੀ ਅਖੈ੍ਯ ਤ੍ਰਿਪਤਿ ਦੇਤਾ ਹੈ, ਤਾਂ ਤੇ ਹੇ ਸਿਖੋ ਪੁਤ੍ਰੋ! ਹਮਾਰੀ ਨਾਮ ਸਿਮਰਨ ਰੂਪ ਕ੍ਰਿਆ ਕਰੋ॥੪॥੨॥੩੨॥☬ਗੁਰ ਨਾਨਕ ਦੇਵ ਜੀ ਜਬ ਜਾਤ੍ਰਾ ਕਰਤੇ ਹੂਏ ਪੰਜੇ ਸਾਹਿਬ ਸੇ ਪਰਲੀ ਤ੍ਰਫ ਕੋ ਜਾਤੇ ਥੇ ਤਬ ਮ੍ਰਦਾਨੇ ਨੇ ਕਹਾ, 'ਗੁਰੂ ਜੀ ਆਪ ਸਦਾ ਉਜਾੜੋਂ ਮੇਂ ਲੀਏ ਫਿਰਤੇ ਹੋ, ਸੁੰਦਰ ਸਹਰੋਂ ਔਰ ਘਰੋਂ ਮੇਂ ਕਬੀ ਨਹੀਂ ਰਹਤੇ ਹੋ'? ਤਬ ਗੁਰੂ ਜੀ ਨੇ ਕਹਾ, 'ਪ੍ਰਮੇਸ੍ਵਰ ਦੀ ਪ੍ਰਾਪਤੀ ਵਾਸਤੇ ਵੱਡੇ ਵੱਡੇ ਮਹਾਤਮਾ ਅਰੁ ਦੇਵਤਾਦਿ ਘਰੋਂ ਕੋ ਤਿਆਗ ਕਰ ਖੋਜਤੇ ਫਿਰਤੇ ਹੈਂ ਔ ਫਿਰੇਂਗੇ'। ਇਸ ਪ੍ਰਸੰਗ ਪਰ ਮ੍ਰਦਾਨੇ ਕੋ ਉੱਤ੍ਰ ਅਰੁ ਪ੍ਰਮੇਸ੍ਵਰ ਕੇ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singh(ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ ॥੪॥੨॥੩੨॥

ਪਦ ਅਰਥ ਬਖਸੀਸ = ਕਿਰਪਾ, ਮੇਹਰ। ਨਿਖੂਟਸਿ = ਮੁੱਕਦਾ ॥੪॥੨॥੩੨॥

* ਨੋਟ: ਹਿੰਦੂ-ਮਰਯਾਦਾ ਅਨੁਸਾਰ ਜਦੋਂ ਕੋਈ ਪ੍ਰਾਣੀ ਮਰਨ ਲੱਗਦਾ ਹੈ ਤਾਂ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਲੈਂਦੇ ਹਨ। ਉਸ ਦੇ ਹੱਥ ਦੀ ਤਲੀ ਉਤੇ ਆਟੇ ਦਾ ਦੀਵਾ ਰੱਖ ਕੇ ਜਗਾ ਦੇਂਦੇ ਹਨ, ਤਾ ਕਿ ਜਿਸ ਅਣਡਿੱਠੇ ਹਨੇਰੇ ਰਸਤੇ ਉਸ ਦੀ ਆਤਮਾ ਨੇ ਜਾਣਾ ਹੈ, ਇਹ ਦੀਵਾ ਰਸਤੇ ਵਿਚ ਚਾਨਣ ਕਰੇ। ਉਸ ਦੇ ਮਰਨ ਪਿਛੋਂ ਜਵਾਂ ਜਾਂ ਚੌਲਾਂ ਦੇ ਆਟੇ ਦੇ ਪੇੜੇ (ਪਿੰਨ) ਪੱਤਰਾਂ ਦੀ ਥਾਲੀ (ਪੱਤਲ) ਉਤੇ ਰੱਖ ਕੇ ਮਣਸੇ ਜਾਂਦੇ ਹਨ। ਇਹ ਮਰੇ ਪ੍ਰਾਣੀ ਲਈ ਰਸਤੇ ਦੀ ਖ਼ੁਰਾਕ ਹੁੰਦੀ ਹੈ। ਮੌਤ ਤੋਂ ੧੩ ਦਿਨ ਪਿਛੋਂ 'ਕਿਰਿਆ' ਕੀਤੀ ਜਾਂਦੀ ਹੈ। ਆਚਰਜ (ਕਿਰਿਆ ਕਰਾਣ ਵਾਲਾ ਬ੍ਰਾਹਮਣ) ਵੇਦ-ਮੰਤ੍ਰ ਆਦਿਕ ਪੜ੍ਹਦਾ ਹੈ, ਮਰੇ ਪ੍ਰਾਣੀ ਨਮਿਤ ਇਕ ਲੰਮੀ ਮਰਯਾਦਾ ਕੀਤੀ ਜਾਂਦੀ ਹੈ। ੩੬੦ ਦੀਵੇ ਤੇ ਇਤਨੀਆਂ ਹੀ ਵੱਟੀਆਂ ਅਤੇ ਤੇਲ ਰੱਖਿਆ ਜਾਂਦਾ ਹੈ। ਉਹ ਵੱਟੀਆਂ ਇਕੱਠੀਆਂ ਹੀ ਤੇਲ ਵਿਚ ਭਿਉਂ ਕੇ ਬਾਲ ਦਿੱਤੀਆਂ ਜਾਂਦੀਆਂ ਹਨ। ਸ਼ਰਧਾ ਇਹ ਹੁੰਦੀ ਹੈ ਕਿ ਮਰੇ ਪ੍ਰਾਣੀ ਨੇ ਇਕ ਸਾਲ ਵਿਚ ਪਿਤਰ-ਲੋਕ ਤਕ ਪਹੁੰਚਣਾ ਹੈ, ਇਹ ੩੬੦ ਦੀਵੇ (ਇਕ ਇਕ ਦੀਵਾ ਹਰ ਰੋਜ਼) ਇਕ ਸਾਲ ਰਸਤੇ ਵਿਚ ਚਾਨਣ ਕਰਨਗੇ। ਸਸਕਾਰ ਤੋਂ ਚੌਥੇ ਦਿਨ ਮੜ੍ਹੀ ਫੋਲ ਕੇ ਸੜਨ ਤੋਂ ਬਚੀਆਂ ਹੱਡੀਆਂ (ਫੁੱਲ) ਚੁਣ ਲਈਆਂ ਜਾਂਦੀਆਂ ਹਨ। ਇਹ 'ਫੁੱਲ' ਹਰਿਦੁਆਰ ਜਾ ਕੇ ਗੰਗਾ ਵਿਚ ਪਰਵਾਹੇ ਜਾਂਦੇ ਹਨ। ਆਮ ਤੌਰ ਤੇ ਕਿਰਿਆ ਤੋਂ ਪਹਿਲਾਂ ਹੀ ਫੁੱਲ ਗੰਗਾ-ਪਰਵਾਹ ਕੀਤੇ ਜਾਂਦੇ ਹਨ। * ਨੋਟ: 'ਘਰੁ ੩' ਦੇ ਇਥੇ ਦੋ ਸ਼ਬਦ ਖ਼ਤਮ ਹੁੰਦੇ ਹਨ। ਅਗਾਂ

SikhNet (Spanish)Dice Nanak, busca las bolas de arroz del Señor, son el Regalo Inagotable. (4‑2‑32)
Answers quote the Granth verbatim with Ang citations. AI commentary is not Gurbani and not a religious ruling.