ਆਸਾ ਘਰੁ ੪ ਮਹਲਾ ੧ ॥
aasaa ghar 4 mahalaa 1 |
Sant Singh KhalsaAasaa, Fourth House, First Mehl:
Manmohan SinghAsa 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੪ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, by True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador del Universo, por la Gracia del Verdadero Guru
ਦੇਵਤਿਆ ਦਰਸਨ ਕੈ ਤਾਈ; ਦੂਖ ਭੂਖ ਤੀਰਥ ਕੀਏ ॥
devatiaa darasan kai taaee; dookh bhookh teerath kee |
Sant Singh KhalsaThe Gods, yearning for the Blessed Vision of the Lord's Darshan, suffered through pain and hunger at the sacred shrines.
Manmohan SinghThe Gods, for seeing the Lord's sight, suffered pain and hunger, and roamed round the holies.
Manmohan Singh (Punjabi)ਸਾਹਿਬ ਦਾ ਦੀਦਾਰ ਦੇਖਣ ਲਈ ਦੇਵਤਿਆਂ ਨੇ ਤਕਲੀਫ ਤੇ ਭੁਖ ਸਹਾਰੀ ਅਤੇ ਧਰਮ ਅਸਥਾਨਾਂ ਦੇ ਚੱਕਰ ਕੱਟੇ।
Fareedkot Teeka(ਦੇਵਤਿਆ) ਦੇਵਤ੍ਯੋਂ ਨੇ ਵਾ ਉਤਮ ਪੁਰਸੋਂ ਨੇ ਤੇਰੇ ਦਰਸਨ ਕੇ ਵਾਸਤੇ ਤਧੋਂ ਕੇ ਦੁਖ ਬ੍ਰਤੋਂ ਕੀ ਭੂਖ ਸਹਾਰਨ ਕਰੀ ਹੈ ਔਰ ਤੀਰਥ ਰਟਨ ਭੀ ਕੀਏ ਹੈਂ॥
Prof. Sahib Singhਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੀਆਂ ਤੇ ਤੀਰਥ-ਰਟਨ ਕੀਤੇ।ਪਦ ਅਰਥ ਕੈ ਤਾਈ = ਦੀ ਖ਼ਾਤਰ।
SikhNet (Spanish)Los dioses también sufrían hambre y dolor y vagaban en los lugares santos para obtener Tu Visión, oh Señor.
ਜੋਗੀ ਜਤੀ ਜੁਗਤਿ ਮਹਿ ਰਹਤੇ; ਕਰਿ ਕਰਿ ਭਗਵੇ ਭੇਖ ਭਏ ॥੧॥
jogee jatee jugat meh rahate; kar kar bhagave bhekh bhe |1|
Sant Singh KhalsaThe yogis and the celibates live their disciplined lifestyle, while others wear saffron robes and become hermits. ||1||
Manmohan SinghThe yogies and the celibates live under discipline, while others wear ochre-coloured dresses and become hermits.
Manmohan Singh (Punjabi)ਯੋਗੀ ਅਤੇ ਪ੍ਰਹੇਜਗਾਰ ਨਿਯਮ-ਬੱਧ ਰਹਿੰਦੇ ਹਨ। ਹੋਰ ਗੇਰੂ ਰੰਗੇ ਬਸਤ੍ਰ ਪਹਿਨ ਕੇ ਸਾਧੂ ਹੋ ਗਏ ਹਨ।
Fareedkot Teekaਏਕ ਜੋਗੀ ਬਨ ਰਹੇ ਹੈਂ ਏਕ (ਜਤੀ) ਸੰਨ੍ਯਾਸੀ ਹੋ ਕਰ (ਜੁਗਤਿ) ਅਪਨੇ ਜਤ ਕੀ ਰਖ੍ਯਾ ਕੇ ਯਤਨ ਮੇਂ ਰਹਤੇ ਹੈਂ ਔ ਭਗਵੇ ਭੇਖ ਕਰ ਕਰ ਕੇ ਤੇਰੇ ਪ੍ਰਾਇਣ ਭਏ ਹੈਂ॥੧॥
Prof. Sahib Singhਅਨੇਕਾਂ ਜੋਗੀ ਤੇ ਜਤੀ (ਆਪੋ ਆਪਣੀ) ਮਰਯਾਦਾ ਵਿਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਂਦੇ ਰਹੇ ॥੧॥ਪਦ ਅਰਥ ਜੁਗਤਿ = ਮਰਯਾਦਾ। ਭਗਵੇ = ਗੇਰੂਏ ਰੰਗ ਦੇ ॥੧॥
SikhNet (Spanish)Los Yoguis y los célibes viven a su manera, usan el color ocre y otro tipo de vestimenta sólo para Ti. (1)
ਤਉ ਕਾਰਣਿ ਸਾਹਿਬਾ; ਰੰਗਿ ਰਤੇ ॥
tau kaaran saahibaa; rang rate |
Sant Singh KhalsaFor Your sake, O Lord Master, they are imbued with love.
Manmohan SinghTo meet thee, O Lord, they are imbued with love.
Manmohan Singh (Punjabi)ਤੇਰੀ ਖਾਤਰ, ਹੇ ਸਾਈਂ! ਉਹ ਪਿਆਰ ਨਾਲ ਰੰਗੀਜੇ ਹਨ।
Fareedkot Teekaਹੇ ਸਾਹਿਬ! ਤੇਰੇ ਮਿਲਨੇ (ਕਾਰਣ) ਹੇਤ ਕਰਤੇ ਤੇਰੇ ਪ੍ਰੇਮ ਮੇਂ (ਰਤੇ) ਮਿਲੇ ਹੈਂ॥
Prof. Sahib Singhਹੇ ਮੇਰੇ ਮਾਲਿਕ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ।ਪਦ ਅਰਥ ਤਉ ਕਾਰਣਿ = ਤੇਰੇ ਦੀਦਾਰ ਦੀ ਖ਼ਾਤਰ। ਰੰਗਿ = (ਤੇਰੇ) ਪ੍ਰੇਮ ਵਿਚ।
SikhNet (Spanish)En Ti, oh Señor, el Universo entero está imbuido,
ਤੇਰੇ ਨਾਮ ਅਨੇਕਾ. ਰੂਪ ਅਨੰਤਾ; ਕਹਣੁ ਨ ਜਾਹੀ. ਤੇਰੇ ਗੁਣ ਕੇਤੇ ॥੧॥ ਰਹਾਉ ॥
tere naam anekaa. roop anantaa; kehan na jaahee. tere gun kete |1| rahaau |
Sant Singh KhalsaYour Names are so many, and Your Forms are endless. No one can tell how may Glorious Virtues You have. ||1||Pause||
Manmohan SinghMany are thy Names and infinite thine forms and it cannot be told how many merits thou hast. Pause.
Manmohan Singh (Punjabi)ਘਣੇਰੇ ਹਨ ਤੇਰੇ ਨਾਮ ਅਤੇ ਬੇਅੰਤ ਹਨ ਤੈਡੇ ਸਰੂਪ। ਕਿੰਨੀਆਂ ਹਨ ਤੇਰੀਆਂ ਸ਼੍ਰੇਸ਼ਟਤਾਈਆਂ, ਕਿਹਾ ਨਹੀਂ ਜਾ ਸਕਦਾ। ਠਹਿਰਾਉ।
Fareedkot Teekaਤੇਰੇ ਅਨੰਤ ਹੀ ਨਾਮ ਹੈਂ ਅਨੰਤ ਹੀ ਰੂਪ ਹੈਂ ਅਨੰਤ ਹੀ ਗੁਣ ਹੈਂ, ਇਸ ਤੇ ਗਿਨਤੀ ਕਰ ਕਹੇ ਨਹੀਂ ਜਾਤੇ (ਕੇਤੇ) ਕਿਤਨੇਕ ਗੁਣ ਹੈਂ॥੧॥ ਰਹਾਉ ॥
Prof. Sahib Singhਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ, ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ ॥੧॥ ਰਹਾਉ ॥ਪਦ ਅਰਥ ਕਹਣੁ ਨ ਜਾਹੀ = ਕਹਣੁ ਨ ਜਾਹਿ, ਬਿਆਨ ਨਹੀਂ ਕੀਤੇ ਜਾ ਸਕਦੇ ॥੧॥ ਰਹਾਉ ॥
SikhNet (Spanish)porque millones son Tus Nombres, Tus Formas y Tus Méritos. (1-Pausa)
ਦਰ ਘਰ ਮਹਲਾ ਹਸਤੀ ਘੋੜੇ; ਛੋਡਿ ਵਿਲਾਇਤਿ ਦੇਸ ਗਏ ॥
dar ghar mahalaa hasatee ghorre; chhodd vilaaeit des ge |
Sant Singh KhalsaLeaving behind hearth and home, palaces, elephants, horses and native lands, mortals have journeyed to foreign lands.
Manmohan SinghLeaving house-gates, palaces, elephants, horses and native land, men have gone to foreign countries in thy search.
Manmohan Singh (Punjabi)ਘਰ ਬਾਰ, ਮੰਦਰ, ਹਾਥੀ, ਘੋੜੇ ਅਤੇ ਆਪਣਾ ਵਤਨ ਤਿਆਗ ਕੇ, ਬੰਦੇ ਤੇਰੀ ਖੋਜ ਭਾਲ ਅੰਦਰ ਪ੍ਰਦੇਸੀ ਚਲੇ ਗਏ ਹਨ।
Fareedkot Teeka(ਦਰ) ਦਰਵਾਜੈ (ਘਰ) ਕਚੇ ਮਕਾਨ ਔਰ (ਮਹਲਾ) ਪਕੇ ਮਕਾਨ ਤਥਾ ਹਾਥੀ ਔਰ ਘੋੜੇ ਅਪਨਾ ਦੇਸ ਵਲਾਇਤ ਕੋ ਛੋਡ ਕਰ ਤੇਰੇ ਬੈਰਾਗ੍ਯ ਮੇਂ ਉਦਾਸੀ ਹੂਏ ਕਿਸੀ ਅੰਨ੍ਯ ਅਸਥਾਨੋ ਮੇਂ ਚਲੇ ਗਏ ਹੈਂ॥
Prof. Sahib Singh(ਤੇਰਾ ਦਰਸ਼ਨ ਕਰਨ ਵਾਸਤੇ ਹੀ ਰਾਜ-ਮਿਲਖ ਦੇ ਮਾਲਿਕ) ਆਪਣੇ ਮਹਲ-ਮਾੜੀਆਂ ਆਪਣੇ ਘਰ-ਬੂਹੇ ਹਾਥੀ ਘੋੜੇ ਆਪਣੇ ਦੇਸ ਵਤਨ ਛੱਡ ਕੇ (ਜੰਗਲੀਂ) ਚਲੇ ਗਏ।ਪਦ ਅਰਥ ਮਹਲਾ = ਮਹਲ-ਮਾੜੀਆਂ। ਹਸਤੀ = ਹਾਥੀ। ਛੋਡਿ = ਛੱਡ ਕੇ। ਵਿਲਾਇਤਿ = ਵਤਨ।
SikhNet (Spanish)Algunos abandonan sus castillos, sus elefantes y carrozas y vagan por tierras desconocidas.
ਪੀਰ ਪੇਕਾਂਬਰ. ਸਾਲਿਕ ਸਾਦਿਕ; ਛੋਡੀ ਦੁਨੀਆ ਥਾਇ ਪਏ ॥੨॥
peer pekaanbar. saalik saadik; chhoddee duneea thaae pe |2|
Sant Singh KhalsaThe spiritual leaders, prophets, seers and men of faith renounced the world, and became acceptable. ||2||
Manmohan SinghThe religious leaders, prophets, the pioneers and the faithful have abandoned mammon and have become acceptable.
Manmohan Singh (Punjabi)ਧਾਰਮਕ ਆਗੂ, ਅਵਤਾਰ ਰਹਿਨੁਮਾ ਅਤੇ ਸਿਦਕ-ਵਾਨ ਮਾਇਆ ਨੂੰ ਤਿਆਗ ਕੇ ਕਬੂਲ ਪੈ ਗਏ ਹਨ।
Fareedkot Teeka(ਪੀਰ) ਬ੍ਰਿਧ ਗੁਰੂ, ਪਕੰਬਰ, ਮਹੰਮਤ, ਈਸਾ ਮੂਸਾਦਿ ਜੋ ਜੀਵੋਂ ਕਾ ਸੁਨੇਹਾ ਪਰਮੇਸ੍ਵਰ ਪਾਸ ਵਾ ਪਰਮੇਸ੍ਵਰ ਕਾ ਹੁਕਮੁ ਜੀਵੌਂ ਕੋ ਪਹੁਚਾਵਤੇ ਹੈਂ ਔਰ (ਸਾਲਿਕ) ਰਸਤਾ ਦਿਖਾਉਨੇ ਹਾਰੇ, ਭਾਵ ਗ੍ਯਾਨਵਾਨ, (ਸਾਦਿਕ) ਸਿਦਕ ਵਾਲੇ ਜਗ੍ਯਾਸੂ, ਇਨੋਂ ਮੇਂ ਸੇ ਜਿਨੋਂ ਨੇ ਦੁਨੀਆਂ ਮਾਯਾ ਛੋਡੀ ਹੈ, ਸੋਈ (ਥਾਇ ਪਏ) ਪ੍ਰਮਾਣੀਕ ਹੂਏ ਹੈਂ॥੨॥
Prof. Sahib Singhਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ॥੨॥ਪਦ ਅਰਥ ਸਾਲਿਕ = ਗਿਆਨਵਾਨ, ਹੋਰਨਾਂ ਨੂੰ ਜੀਵਨ-ਰਾਹ ਦੱਸਣ ਵਾਲੇ। ਸਾਦਿਕ = ਸਿਦਕੀ। ਥਾਇ ਪਏ = ਕਬੂਲ ਹੋਣ ਵਾਸਤੇ ॥੨॥
SikhNet (Spanish)Los profetas, los videntes, los guías espirituales, los fervientes también abandonaron el mundo y fueron aprobados por Ti. (2)
ਸਾਦ ਸਹਜ ਸੁਖ ਰਸ ਕਸ ਤਜੀਅਲੇ; ਕਾਪੜ ਛੋਡੇ ਚਮੜ ਲੀਏ ॥
saad sehaj sukh ras kas tajeeale; kaaparr chhodde chamarr lee |
Sant Singh KhalsaRenouncing tasty delicacies, comfort, happiness and pleasures, some have abandoned their clothes and now wear skins.
Manmohan SinghAbandoning relish, rest, happiness and dainties, some doff clothes and wear skins.
Manmohan Singh (Punjabi)ਸੁਆਦ, ਆਰਾਮ, ਖੁਸ਼ੀ ਅਤੇ ਨਿਆਮਤਾਂ ਤਿਆਗ ਕੇ ਕਈਆਂ ਨੇ ਕੱਪੜੇ ਉਤਾਰ ਕੇ ਖੱਲਾਂ ਪਾ ਲਈਆਂ ਹਨ।
Fareedkot Teeka(ਸਾਦ ਸਹਜ ਸੁਖ) ਆਤਮਾਨੰਦ ਕੇ ਰਸ ਕੇ ਵਾਸਤੇ ਰਸੋਂ ਕੇ ਸੁਖ ਜੋ ਇੰਦ੍ਰੀਓਂ ਕੋ ਖੀਚਤੇ ਹੈਂ, ਸੋ ਸੁਖ ਤ੍ਯਾਗ ਦੀਏ ਹੈਂ ਬਸਤ੍ਰ ਛੋਡ ਕਰ ਮ੍ਰਿਗ ਚਰਮ ਓਢਿ ਲੀਏ ਹੈਂ॥
Prof. Sahib Singhਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ।ਪਦ ਅਰਥ ਸਹਜ = ਆਰਾਮ। ਰਸ ਕਸ = ਸਭ ਸੁਆਦਾਂ ਦੇ ਪਦਾਰਥ। ਤਜੀਅਲੇ = ਤਿਆਗ ਦਿੱਤੇ।
SikhNet (Spanish)Otros abandonaron los placeres, los sabores y también sus ropas y se cubrieron con pieles.
ਦੁਖੀਏ ਦਰਦਵੰਦ ਦਰਿ ਤੇਰੈ; ਨਾਮਿ ਰਤੇ ਦਰਵੇਸ ਭਏ ॥੩॥
dukhee daradavand dar terai; naam rate daraves bhe |3|
Sant Singh KhalsaThose who suffer in pain, imbued with Your Name, have become beggars at Your Door. ||3||
Manmohan SinghImbued with thy Name, the affected and woe-begone mortals have become beggars at thy gate.
Manmohan Singh (Punjabi)ਤੇਰੇ ਨਾਮ ਨਾਲ ਰੰਗੀਜੇ ਹੋਏ ਕਸ਼ਟ-ਪੀੜਤ ਅਤੇ ਗਮਾਂ-ਮਾਰੇ ਪ੍ਰਾਣੀ ਤੇਰੇ ਦਰਵਾਜ਼ੇ ਦੇ ਭਿਖਾਰੀ ਬਣ ਗਏ ਹਨ।
Fareedkot Teekaਹੇ (ਦਰਦਵੰਦ) ਸਭ ਕੇ ਦਰਦ ਕੋ ਜਾਨਨੇਹਾਰੇ! ਤੇਰੇ ਨਾਮ ਮੇਂ ਰਾਤੇ ਹੂਏ ਤੇਰੇ ਬਿਰਹੁ ਕੇ ਦੁਖੀਏ ਵਾ (ਦਰਵੇਸ) ਫਕੀਰ ਹੋ ਕਰ ਤੇਰੇ ਦ੍ਵਾਰੇ ਪਰ ਪੜੇ ਹੈਂ॥੩॥
Prof. Sahib Singhਅਨੇਕਾਂ ਬੰਦੇ ਦੁਖੀਆਂ ਵਾਂਗ ਦਰਦਵੰਦਾਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਰਹਿਣ ਲਈ (ਗ੍ਰਿਹਸਤ ਛੱਡ ਕੇ) ਫ਼ਕੀਰ ਹੋ ਗਏ ॥੩॥ਪਦ ਅਰਥ ਦਰਿ ਤੇਰੈ = ਤੇਰੇ ਦਰਵਾਜ਼ੇ ਉਤੇ। ਦਰਵੇਸ = ਫ਼ਕੀਰ ॥੩॥
SikhNet (Spanish)Todos ellos, llenos de dolor, pero imbuidos en Tu Nombre, oh Ser Compasivo, se volvieron pordioseros a Tu Puerta. (3)
ਖਲੜੀ ਖਪਰੀ ਲਕੜੀ ਚਮੜੀ; ਸਿਖਾ ਸੂਤੁ ਧੋਤੀ ਕੀਨੑੀ ॥
khalarree khaparee lakarree chamarree; sikhaa soot dhotee keenaee |
Sant Singh KhalsaSome wear skins, and carry begging bowls, bearing wooden staffs, and sitting on deer skins. Others raise their hair in tufts and wear sacred threads and loin-cloths.
Manmohan SinghTo seek thee, some become skin-wearers, begging-bowl carriers wooden staff- bearers and deer skin- users. Others wear hair-tufts, sacred threads and loin-cloths.
Manmohan Singh (Punjabi)ਤੈਨੂੰ ਢੂੰਢਣ ਲਈ ਕਈ ਚਮੜਾ ਪਾਉਣ ਵਾਲੇ, ਠੂਠੇ ਵਿੱਚ ਭਿਖਿਆ ਮੰਗਣ ਵਾਲੇ, ਕਾਠ ਦਾ ਡੰਡਾ-ਧਾਰੀ ਅਤੇ ਮ੍ਰਿਗ ਛਾਲਾ ਪਹਿਨਣ ਵਾਲੇ ਹੋ ਜਾਂਦੇ ਹਨ। ਹੋਰ ਬੋਦੀ, ਜਨੇਊ ਅਤੇ ਤੋੜ ਦੀ ਚਾਦਰ ਧਾਰਨ ਕਰਦੇ ਹਨ।
Fareedkot Teekaਕੋਈ (ਖਲੜੀ) ਬਟੂਏ ਰਾਖਤੇ ਹੈਂ, ਕੋਈ (ਖਪਰੀ) ਅਧੀ ਚਿਪੀ ਲੀਏ ਅਲਖ ੨ ਉਚਾਰਤੇ ਹੈਂ, ਕੋਈ ਲਕੜੀ ਤ੍ਰਿਦੰਡ ਧਾਰਨ ਕਰਤੇ ਹੈਂ, ਸੋ ਦੰਡੀ ਸੰਨ੍ਯਾਸੀ ਹੋਤੇ ਹੈਂ, (ਚਮੜੀ) ਬਾਘੰਬਰ ਪਹਿਨਤੇ ਹੈਂ, ਏਕ ਬ੍ਰਾਹਮਣ ਛਤ੍ਰੀ ਹੈਂ, ਜੋ (ਸਿਖਾ) ਚੋਟੀ (ਸੂਤੁ) ਜਨੇਊ ਔਰ ਧੋਤੀ ਪਹਰਤੇ ਹੈਂ॥
Prof. Sahib Singhਕਿਸੇ ਨੇ (ਭੰਗ ਆਦਿਕ ਪਾਣ ਲਈ) ਚੰਮ ਦੀ ਝੋਲੀ ਲੈ ਲਈ, ਕਿਸੇ ਨੇ (ਘਰ ਘਰ ਮੰਗਣ ਲਈ) ਖੱਪਰ (ਹੱਥ ਵਿਚ) ਫੜ ਲਿਆ, ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋਇਆ।ਪਦ ਅਰਥ ਖਲੜੀ = ਭੰਗ ਆਦਿਕ ਪਾਣ ਲਈ ਚਮੜੇ ਦੀ ਝੋਲੀ। ਲਕੜੀ = ਡੰਡਾ। ਸਿਖਾ = ਬੋਦੀ। ਸੂਤੁ = ਜਨੇਊ।
SikhNet (Spanish)Unos usan taparrabos, otros platos de limosna, otros usan bastones Yoguis, otros, piel de venado, mientras que otros se dejan un mechón de pelo y usan hilos y manchas sagradas y se enrollan el taparrabo.
ਤੂੰ ਸਾਹਿਬੁ. ਹਉ ਸਾਂਗੀ ਤੇਰਾ; ਪ੍ਰਣਵੈ ਨਾਨਕੁ. ਜਾਤਿ ਕੈਸੀ ॥੪॥੧॥੩੩॥
toon saahib. hau saangee teraa; pranavai naanak. jaat kaisee |4|1|33|
Sant Singh KhalsaYou are the Lord Master, I am just Your puppet. Prays Nanak, what is my social status to be? ||4||1||33||
Manmohan SinghThou art the Lord and I am a buffoon of Thine. Prays Nanak, what can my cast be?
Manmohan Singh (Punjabi)ਤੂੰ ਸੁਆਮੀ ਹੈ, ਮੈਂ ਤੇਰਾ ਬਹੁਰੂਪੀਆਂ ਹਾਂ। ਨਾਨਕ ਬੇਨਤੀ ਕਰਦਾ ਹੈ, ਮੇਰਾ ਵਰਣ ਕੀ ਹੋ ਸਕਦਾ?
Fareedkot Teekaਤੂੰ ਸ੍ਵਾਮੀ ਹੈਂ, ਮੈਂ ਤੇਰਾ ਸ੍ਵਾਂਗੀ ਹੂੰ, ਸ੍ਰੀ ਗੁਰੂ ਜੀ (ਪ੍ਰਣਵੈ) ਕਹਤੇ ਹੈਂ ਵਾ ਪ੍ਰਣਾਮ ਕਰਤੇ ਹੈਂ: ਹੇ ਸ੍ਵਾਮੀ! ਤੇਰੀ ਜਾਤ ਕੈਸੀ, ਭਾਵ ਇਨ ਸਭ ਸ੍ਵਾਂਗੋ ਕੇ ਧਾਰਨੇ ਪਰ ਭੀ ਕਿਸੀ ਨੇ ਇਦੰ ਕਰ ਕੇ ਭੇਦ ਕੋ ਨਹੀਂ ਪਾਯਾ, ਵਾ ਜੋ ਤੇਰੇ ਨਾਮ ਮੇਂ ਰਤੇ ਹੈਂ ਤਿਨ ਕੀ ਕੈਸੀ ਜਾਤਿ ਹੈ ਅਰਥਾਤ ਤਿਨ ਕੋ ਜਾਤਿ ਅਭਿਮਾਨ ਨਹੀਂ ਹੋਤਾ ਹੈ॥੪॥੧॥੩੩॥
Prof. Sahib Singhਪਰ ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਮੇਰਾ ਮਾਲਿਕ ਹੈਂ, ਮੈਂ ਸਿਰਫ਼ ਤੇਰਾ ਸਾਂਗੀ ਹਾਂ (ਭਾਵ, ਮੈਂ ਸਿਰਫ਼ ਤੇਰਾ ਅਖਵਾਂਦਾ ਹਾਂ, ਜਿਵੇਂ ਤੂੰ ਮੈਨੂੰ ਰੱਖਦਾ ਹੈਂ ਤਿਵੇਂ ਹੀ ਰਹਿੰਦਾ ਹਾਂ) ਕਿਸੇ ਖ਼ਾਸ ਸ਼੍ਰੇਣੀ ਵਿਚ ਹੋਣ ਦਾ ਮੈਨੂੰ ਕੋਈ ਮਾਣ ਨਹੀਂ ॥੪॥੧॥੩੩॥ਪਦ ਅਰਥ ਜਾਤਿ ਕੈਸੀ = ਮੈਨੂੰ ਕਿਸੇ ਜਾਤ ਦਾ ਮਾਣ ਨਹੀਂ ॥੪॥੧॥੩੩॥
* ਨੋਟ: 'ਘਰੁ ੪' ਦਾ ਇਹ ਇਕੋ ਹੀ ਸ਼ਬਦ ਹੈ।
SikhNet (Spanish)Oh Señor, eres mi Maestro y yo, Tu marioneta, ¿cuál será mi casta entonces? (4‑1‑33).