ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God, by true Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Por la Gracia del Ser Supremo, el Eterno, el Iluminador
ਆਸਾ ਘਰੁ ੩ ਮਹਲਾ ੧ ॥
aasaa ghar 3 mahalaa 1 |
Sant Singh KhalsaAasaa, Third House, First Mehl:
Manmohan SinghAsa Measure. 1st Guru.
Manmohan Singh (Punjabi)ਆਸਾ ਪਹਿਲੀ ਪਾਤਸ਼ਾਹੀ।
Prof. Sahib Singhਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
SikhNet (Spanish)Asa, Mejl Guru Nanak, Primer Canal Divino.
ਲਖ ਲਸਕਰ. ਲਖ ਵਾਜੇ ਨੇਜੇ; ਲਖ ਉਠਿ ਕਰਹਿ ਸਲਾਮੁ ॥
lakh lasakar. lakh vaaje neje; lakh utth kareh salaam |
Sant Singh KhalsaYou may have thousands of armies, thousands of marching bands and lances, and thousands of men to rise and salute you.
Manmohan SinghThou mayest have lacs of armies, lacs of band and lances, and lacs of men may rise to pay homage to thee;
Manmohan Singh (Punjabi)ਤੇਰੇ ਕੋਲ ਲੱਖਾਂ ਹੀ ਫ਼ੌਜਾਂ ਹੋਣ ਅਤੇ ਲੱਖਾਂ ਹੀ ਬੈਡਂ ਬਾਜੇ ਤੇ ਭਾਲੇ, ਅਤੇ ਲੱਖਾਂ ਹੀ ਬੰਦੇ ਤੈਨੂੰ ਬੰਦਨਾ ਕਰਨ ਲਈ ਖੜੇ ਹੋ ਜਾਂਦੇ ਹੋਣ।
Fareedkot Teekaਲਾਖੋਂ (ਲਸਕਰ) ਸੈਨਾ ਹੋ, ਲਾਖੋ (ਨੇਜੇ) ਬਰਗੇ ਹੋ ਅਰ ਲਾਖੋ ਹੀ ਵਾਜੇ ਹੋ ਅਰੁ ਲਾਖੋ ਆਗੇ ਸੇ ਉਠ ਕਰ ਸਲਾਮ ਕਰਤੇ ਹੋਂ॥
Prof. Sahib Singh(ਹੇ ਭਾਈ!) ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਉਹਨਾਂ ਵਿਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ,ਪਦ ਅਰਥ ਲਸਕਰ = ਫੌਜਾਂ। ਉਠਿ = ਉਠ ਕੇ।
SikhNet (Spanish)Si millones fueran tus ejércitos y tus armas, y millones de personas estuvieran a tus órdenes,
ਲਖਾ ਉਪਰਿ. ਫੁਰਮਾਇਸਿ ਤੇਰੀ; ਲਖ ਉਠਿ. ਰਾਖਹਿ ਮਾਨੁ ॥
lakhaa upar. furamaaeis teree; lakh utth. raakheh maan |
Sant Singh KhalsaYour rule may extend over thousands of miles, and thousands of men may rise to honor you.
Manmohan SinghThy dominion may extend over lace of miles and lace of men may rise to do thee honour;
Manmohan Singh (Punjabi)ਤੇਰਾ ਰਾਜ ਲੱਖਾਂ ਹੀ ਮੀਲਾਂ ਤੱਕ ਫੈਲਿਆਂ ਹੋਇਆ ਹੋਵੇ ਅਤੇ ਲੱਖਾਂ ਹੀ ਇਨਸਾਨ ਖੜੇ ਹੋ ਤੇਰੀ ਇੱਜ਼ਤ ਕਰਦੇ ਹੋਣ।
Fareedkot Teekaਲਾਖੋਂ ਪਰ ਤੇਰੀ (ਫੁਰਮਾਇਸਿ) ਆਗ੍ਯਾ ਹੋ, ਲਾਖੋਂ ਦੂਸਰੇ ਅਮੀਰ ਜੋ ਹੈਂ, ਸੋ ਤੇਰੇ ਮਾਨ ਰਾਖਤੇ ਹੋਂ॥
Prof. Sahib Singh(ਹੇ ਭਾਈ!) ਜੇ ਲੱਖਾਂ ਬੰਦਿਆਂ ਉਤੇ ਤੇਰੀ ਹਕੂਮਤ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ,ਪਦ ਅਰਥ ਫੁਰਮਾਇਸਿ = ਹਕੂਮਤ। ਮਾਨੁ = ਆਦਰ।
SikhNet (Spanish)y millones fueran las bandas para hacer la fanfarria. Si tu poder se extendiera a millones, y millones vinieran para honrarte y aclamarte.
ਜਾਂ ਪਤਿ. ਲੇਖੈ ਨਾ ਪਵੈ; ਤਾਂ ਸਭਿ ਨਿਰਾਫਲ ਕਾਮ ॥੧॥
jaan pat. lekhai naa pavai; taan sabh niraafal kaam |1|
Sant Singh KhalsaBut, if your honor is of no account to the Lord, then all of your ostentatious show is useless. ||1||
Manmohan Singhbut if thy honour be of no account to thy Lord, then, all the ostentations are futile.
Manmohan Singh (Punjabi)ਪ੍ਰੰਤੂ, ਜੇਕਰ ਤੇਰੀ ਇੱਜ਼ਤ ਸਾਹਿਬ ਦੇ ਹਿਸਾਬ ਕਿਤਾਬ ਵਿੱਚ ਨਹੀਂ ਤਦ, ਇਹ ਸਾਰੇ ਅਡੰਬਰੁ ਨਿਸਫਲ ਹਨ।
Fareedkot Teekaਜੋ ਅਕਾਲ ਪੁਰਖ ਕੇ ਦਰਬਾਰ ਮੇਂ ਜੀਵ ਕੀ ਪਤਿਸਟਾ ਕਿਸੀ (ਲੇਖੈ) ਗਿਨਤੀ ਮੇਂ ਨ ਪੜੀਤੇ ਯਹ ਸਭੀ ਕਾਮ (ਨਿਰਾਫਲ) ਨਿਸਫਲ ਹੈਂ॥੧॥
Prof. Sahib Singh(ਤਾਂ ਭੀ ਕੀਹ ਹੋਇਆ) ਜੇ ਤੇਰੀ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਪਏ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਵਿਅਰਥ ਗਏ ॥੧॥ਪਦ ਅਰਥ ਪਤਿ = ਦੁਨੀਆ ਵਿਚ ਮਿਲੀ ਇਹ ਇੱਜ਼ਤ। ਲੇਖੈ ਨ ਪਵੈ = ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਹੋਵੇ। ਨਿਰਾਫਲ = ਵਿਅਰਥ ॥੧॥
SikhNet (Spanish)Todo esto sería en vano si tu honor no fuera tomado en cuenta por el Señor. (1)
ਹਰਿ ਕੇ ਨਾਮ ਬਿਨਾ; ਜਗੁ ਧੰਧਾ ॥
har ke naam binaa; jag dhandhaa |
Sant Singh KhalsaWithout the Name of the Lord, the world is in turmoil.
Manmohan SinghWithout God's name, the world is but a turmoil.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਾਝੋਂ ਸੰਸਾਰ ਇੱਕ ਨਿਰਾਪੂਰਾ ਬਖੇੜਾ (ਖੱਪ ਖਾਨਾ) ਹੀ ਹੈ।
Fareedkot Teekaਹਰਿ ਕੇ ਨਾਮ ਬਿਨਾਂ ਜੀਵ ਸੰਸਾਰ ਕਾ ਧੰਧਾ ਕਰਤਾ ਮਰ ਜਾਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਮੋਹ (ਮਨੁੱਖ ਵਾਸਤੇ) ਉਲਝਣ ਹੀ ਉਲਝਣ ਬਣ ਜਾਂਦਾ ਹੈ।ਪਦ ਅਰਥ ਧੰਧਾ = ਝੰਬੇਲਾ, ਉਲਝਣ।
SikhNet (Spanish)Sin el Naam, el Nombre del Señor, el mundo es un tumulto.
ਜੇ ਬਹੁਤਾ ਸਮਝਾਈਐ ਭੋਲਾ; ਭੀ ਸੋ ਅੰਧੋ ਅੰਧਾ ॥੧॥ ਰਹਾਉ ॥
je bahutaa samajhaaeeai bholaa; bhee so andho andhaa |1| rahaau |
Sant Singh KhalsaEven though the fool may be taught again and again, he remains the blindest of the blind. ||1||Pause||
Manmohan SinghEven though the fool be much admonished, he remains the blindest of the blind. Pause.
Manmohan Singh (Punjabi)ਭਾਵੇਂ ਮੂਰਖ ਨੂੰ ਕਿੰਨਾਂ ਹੀ ਸਮਝਾਇਆ ਬੁਝਾਇਆ ਕਿਉਂ ਨਾਂ ਜਾਵੇ, ਉਹ ਅੰਨ੍ਹਿਆਂ ਦਾ ਅੰਨ੍ਹਾ ਹੀ ਰਹਿੰਦਾ ਹੈ। ਠਹਿਰਾਉ।
Fareedkot Teekaਜੇ ਭੋਲੇ ਜੀਵ ਕੋ ਬਹੁਤ ਸਮਝਾਈਐ ਭੀ ਤਾਂ ਵੀ ਵਹੁ ਅੰਧੇ ਕਾ ਅੰਧਾ ਹੀ ਰਹਤਾ ਹੈ ਅਰਥਾਤ ਅਗ੍ਯਾਨੀ ਹੀ ਰਹਤਾ ਹੈ॥੧॥ ਰਹਾਉ ॥
Prof. Sahib Singh(ਇਸ ਉਲਝਣ ਵਿਚ ਜੀਵ ਇਤਨਾ ਫਸਦਾ ਹੈ ਕਿ) ਭਾਵੇਂ ਕਿਤਨਾ ਹੀ ਸਮਝਾਂਦੇ ਰਹੋ, ਮਨ ਅੰਨ੍ਹਾ ਹੀ ਅੰਨ੍ਹਾ ਰਹਿੰਦਾ ਹੈ (ਭਾਵ, ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ) ॥੧॥ ਰਹਾਉ ॥ਪਦ ਅਰਥ ਅੰਧੋ ਅੰਧਾ = ਅੰਨ੍ਹਾ ਹੀ ਅੰਨ੍ਹਾ ॥੧॥ ਰਹਾਉ ॥
SikhNet (Spanish)Instruye al ser mundano tanto como quieras y el tonto permanecerá tan ciego como siempre. (1‑Pausa)
ਲਖ ਖਟੀਅਹਿ. ਲਖ ਸੰਜੀਅਹਿ ਖਾਜਹਿ; ਲਖ ਆਵਹਿ. ਲਖ ਜਾਹਿ ॥
lakh khatteeeh. lakh sanjeeeh khaajeh; lakh aaveh. lakh jaeh |
Sant Singh KhalsaYou may earn thousands, collect thousands, and spend thousands of dollars; thousands may come, and thousands may go.
Manmohan SinghThe man may earn lacs of rupees, amass and spend lacs, and lacs may come and lacs may go;
Manmohan Singh (Punjabi)ਆਦਮੀ ਲੱਖਾਂ ਰੁਪਏ ਕਮਾ ਲਵੇ, ਲੱਖਾਂ ਹੀ ਇਕੱਤ੍ਰ ਅਤੇ ਖਰਚ ਕਰ ਲਵੇ, ਅਤੇ ਲੱਖਾਂ ਹੀ ਆਉਣ ਤੇ ਲੱਖਾਂ ਹੀ ਚਲੇ ਜਾਣ,
Fareedkot Teekaਲਾਖੋਂ ਪਦਾਰਥ ਕਮਾਈਏ ਅਰ ਲਾਖੋਂ ਜਮਾ ਕਰੀਏ ਪੁਨ ਲਾਖੋਂ ਆ ਜਾਵੈ ਅਰ ਲਾਖੋਂ ਚਲੇ ਜਾਵੈ॥
Prof. Sahib Singhਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ,ਪਦ ਅਰਥ ਖਟੀਅਹਿ = ਖੱਟੇ ਜਾਣ {ਬਹੁ-ਵਚਨ, ਕਰਮ ਵਾਚ}। ਸੰਜੀਅਹਿ = ਇਕੱਠੇ ਕੀਤੇ ਜਾਣ। ਖਾਜਹਿ = ਖਾਧੇ ਜਾਣ, ਖ਼ਰਚੇ ਜਾਣ।
SikhNet (Spanish)Si uno ganara millones y lograra atesorar millones o se dedicara a gastar y ha desperdiciar millones y millones.
ਜਾਂ ਪਤਿ. ਲੇਖੈ ਨਾ ਪਵੈ; ਤਾਂ ਜੀਅ ਕਿਥੈ ਫਿਰਿ ਪਾਹਿ ॥੨॥
jaan pat. lekhai naa pavai; taan jeea kithai fir paeh |2|
Sant Singh KhalsaBut, if your honor is of no account to the Lord, then where will you go to find a safe haven? ||2||
Manmohan Singhbut, if men obtain not credit in Lord's account, where, then, shall they get asylum?
Manmohan Singh (Punjabi)ਪਰ ਜੇਕਰ ਪ੍ਰਭੂ ਦੇ ਹਿਸਾਬ ਕਿਤਾਬ ਵਿੱਚ ਉਸ ਦੀ ਪੱਤ ਪ੍ਰਤੀਤ ਨਹੀਂ, ਤਦ ਬੰਦੇ ਨੂੰ ਕਿਸੇ ਥਾਂ ਵੀ ਢੋਈ ਨਹੀਂ ਮਿਲੂਗੀ?
Fareedkot Teekaਜੇ ਪਰਮੇਸ੍ਵਰ ਕੇ ਦਰਬਾਰ ਮੇਂ ਪ੍ਰਤਿਸ੍ਟਾ ਗਿਨਤੀ ਮੇਂ ਨ ਪੜੀ ਤਬ ਜੀਵ ਕਹਾਂ ਪੜੇਗਾ, ਭਾਵ ਨਰਕੋਂ ਮੇਂ ਪੜੇਗਾ॥੨॥
Prof. Sahib Singhਪਰ ਜੇ ਪ੍ਰਭੂ ਦੀ ਨਜ਼ਰ ਵਿਚ ਇਹ ਇੱਜ਼ਤ ਪਰਵਾਨ ਨਾਹ ਹੋਵੇ, ਤਾਂ (ਇਹਨਾਂ ਲੱਖਾਂ ਰੁਪਇਆਂ ਦੇ ਮਾਲਕ ਭੀ ਅੰਦਰੋਂ) ਦੁੱਖੀ ਹੀ ਰਹਿੰਦੇ ਹਨ ॥੨॥ਪਦ ਅਰਥ ਕਿਥੈ ਪਾਹਿ = ਪਤਾ ਨਹੀਂ ਕਿਥੇ ਪੈਂਦੇ ਹਨ, ਦੁੱਖੀ ਹੀ ਰਹਿੰਦੇ ਹਨ ॥੨॥
SikhNet (Spanish)Si su honor no fuera tomado en cuenta por el Señor, el Dios; oh, ¿dónde podría el Alma encontrar paz? (2)
ਲਖ ਸਾਸਤ ਸਮਝਾਵਣੀ; ਲਖ ਪੰਡਿਤ ਪੜਹਿ ਪੁਰਾਣ ॥
lakh saasat samajhaavanee; lakh panddit parreh puraan |
Sant Singh KhalsaThousands of Shaastras may be explained to the mortal, and thousands of Pandits may read the Puraanas to him;
Manmohan SinghLacs of Shashtras may be explained to the mortal, and of Brahmans, may read Puranas to him.
Manmohan Singh (Punjabi)ਲੱਖਾਂ ਹੀ ਸ਼ਾਸਤਰ ਪ੍ਰਾਣੀ ਨੂੰ ਪੜ੍ਹਾਏ ਜਾਣ ਅਤੇ ਲੱਖਾਂ ਹੀ ਬ੍ਰਹਿਮਣ ਉਸ ਨੂੰ ਪੁਰਾਣ ਵਾਚ ਕੇ ਸੁਣਾਉਣ।
Fareedkot Teekaਲਾਖੋਂ ਸਾਸਤ੍ਰੋਂ ਕੀ ਸਮਝਾਉਣੀ ਦੀਜੀਏ, ਲਾਖੋਂ ਪ੍ਰਕਾਰ ਕੀ ਕਥਾ ਪੁਰਾਨੋ ਸੇ ਪੰਡਿਤ ਪਢ ਕਰ ਸੁਨਾਵਹਿ॥
Prof. Sahib Singhਲੱਖਾਂ ਵਾਰੀ ਸ਼ਾਸਤ੍ਰਾਂ ਦੀ ਵਿਆਖਿਆ ਕੀਤੀ ਜਾਏ, ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ (ਤੇ ਦੁਨੀਆ ਵਿਚ ਆਪਣੀ ਵਿੱਦਿਆ ਦੇ ਕਾਰਨ ਇੱਜ਼ਤ ਹਾਸਲ ਕਰਨ),
SikhNet (Spanish)Si el erudito leyera y entendiera millones de Shastras y Puranas,
ਜਾਂ ਪਤਿ ਲੇਖੈ ਨਾ ਪਵੈ; ਤਾਂ ਸਭੇ ਕੁਪਰਵਾਣ ॥੩॥
jaan pat lekhai naa pavai; taan sabhe kuparavaan |3|
Sant Singh Khalsabut, if his honor is of no account to the Lord, then all of this is unacceptable. ||3||
Manmohan SinghIf his honour be of no consideration to the Lord, then all is unacceptable.
Manmohan Singh (Punjabi)ਜੇਕਰ ਉਸ ਦੀ ਇੱਜ਼ਤ ਪ੍ਰਭੂ ਦੇ ਲੇਖੇ ਪੱਤੇ ਵਿੱਚ ਨਹੀਂ ਤਦ ਇਹ ਸਾਰਾ ਕੁਛ ਕਬੂਲ ਨਹੀਂ ਪੈਂਦਾ।
Fareedkot Teekaਜੋ ਅਕਾਲ ਪੁਰਖ ਕੇ ਦਰਬਾਰ ਮੇਂ ਏਹ ਪਤਿਸ੍ਟਾ ਗਿਨਤੀ ਮੇਂ ਨ ਆਈ ਤੋ ਸਭ (ਕੁਪਰਵਾਣ) ਅਪ੍ਰਮਾਣਿ ਹੀ ਰਹੀ॥੩॥
Prof. Sahib Singhਤਾਂ ਭੀ ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨ ਹੋਵੇ ਤਾਂ ਇਹ ਸਾਰੇ ਪੜ੍ਹਨੇ ਪੜ੍ਹਾਨੇ ਵਿਅਰਥ ਗਏ ॥੩॥ਪਦ ਅਰਥ ਕੁਪਰਵਾਣ = ਅਪ੍ਰਵਾਣ, ਕਬੂਲ ਨਹੀਂ ॥੩॥
SikhNet (Spanish)pero su honor no fuera tomado en cuenta por el Señor, entonces todo estaría perdido para él. (3)
ਸਚ ਨਾਮਿ. ਪਤਿ ਊਪਜੈ; ਕਰਮਿ ਨਾਮੁ ਕਰਤਾਰੁ ॥
sach naam. pat aoopajai; karam naam karataar |
Sant Singh KhalsaHonor comes from the True Name, the Name of the Merciful Creator.
Manmohan SinghFrom the True name- the kind creator's Name-honour is obtained.
Manmohan Singh (Punjabi)ਸਤਿਨਾਮ ਮਿਹਰਬਾਨ ਸਿਰਜਣਹਾਰ ਦੇ ਨਾਮ ਤੋਂ ਇੱਜ਼ਤ ਆਬਰੂ ਪਰਾਪਤ ਹੁੰਦੀ ਹੈ।
Fareedkot Teekaਸਤ ਨਾਮ ਕੇ ਜਪਨੇ ਸੇ ਪਤਿਸ੍ਟਾ ਉਪਜਤੀ ਹੈ ਔਰ ਸ੍ਰੇਸ੍ਟ ਕਰਮ ਕਰਨੇ ਸੇ ਕਰਤਾਰ ਕਾ ਨਾਮ ਪ੍ਰਾਪਤਿ ਹੋਤਾ ਹੈ॥
Prof. Sahib Singhਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਪ੍ਰਭੂ ਦੇ ਦਰ ਤੇ) ਇੱਜ਼ਤ ਮਿਲਦੀ ਹੈ, ਤੇ ਕਰਤਾਰ (ਦਾ ਇਹ) ਨਾਮ ਮਿਲਦਾ ਹੈ ਉਸ ਦੀ ਆਪਣੀ ਮੇਹਰ ਨਾਲ।ਪਦ ਅਰਥ ਨਾਮਿ = ਨਾਮ ਵਿਚ ਜੁੜਿਆਂ। ਕਰਮਿ = (ਪਰਮਾਤਮਾ ਦੀ) ਮੇਹਰ ਨਾਲ।
SikhNet (Spanish)A través de la Gracia del Señor recibimos el Naam, el Nombre del Señor; es a través del Verdadero Nombre que en verdad somos honrados.
ਅਹਿਨਿਸਿ ਹਿਰਦੈ ਜੇ ਵਸੈ; ਨਾਨਕ. ਨਦਰੀ ਪਾਰੁ ॥੪॥੧॥੩੧॥
ahinis hiradai je vasai; naanak. nadaree paar |4|1|31|
Sant Singh KhalsaIf it abides in the heart, day and night, O Nanak, then the mortal shall swim across, by His Grace. ||4||1||31||
Manmohan SinghDay and night, if the Name abides in man's heart, O Nanak! he shall swim across (the ocean of passions) through God's grace.
Manmohan Singh (Punjabi)ਦਿਨ ਰਾਤ, ਜੇਕਰ ਬੰਦੇ ਦੇ ਦਿਲ ਅੰਦਰ ਨਾਮ ਟਿਕ ਜਾਵੇ ਹੇ ਨਾਨਕ! ਤਾਂ ਉਹ ਵਾਹਿਗੁਰੂ ਦੀ ਦਇਆ ਦੁਆਰਾ ਪਾਰ ਉੱਤਰ ਜਾਵੇਗਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਰਾਤ੍ਰਿ ਦਿਨ ਜਬ ਸਤਨਾਮ ਹ੍ਰਿਦੇ ਮੇਂ ਬਸ ਜਾਤਾ ਹੈ ਤਬ ਹਰਿ ਔਰ ਗੁਰੂ ਕੀ ਕ੍ਰਿਪਾ ਦ੍ਰਿਸ੍ਟ ਸੇ ਸੰਸਾਰ ਸਮੁੰਦ੍ਰ ਸੇ ਪਾਰ ਹੋ ਜਾਤਾ ਹੈ॥੪॥੧॥੩੧॥☬ਇਸ ਸਬਦ ਕੀ ਉਥਾਨਕਾ ਗ੍ਯਾ ਜੀ ਪਰ ਭੀ ਲਗਾਉਤੇ ਹੈਂ ਔਰੁ ਜਬ ਕਾਲੂ ਜੀ ਮਰੇ ਹੈਂ ਤਬ ਭੀ ਕਹਤੇ ਹੈਂ, ਪਰੰਤੂ ਯਹ ਪਰਸੰਗ ਤੀਸਰੀ ਜਨਮ ਸਾਖੀ ਗੁਰ ਬਿਲਾਸ ਮੇਂ ਪ੍ਰਗਟ ਹੈ। ਜਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਕਾ ਤ੍ਯਾਗ ਕਰਨਾ ਚਾਹਾ ਤਬ ਸਰਬ ਸੰਗਤ ਸਹਿਤ ਬਾਬਾ ਸ੍ਰੀ ਚੰਦ ਲਖਮੀ ਚੰਦ ਜੀ ਨੇ ਪੂਛਾ ਕੇ ਹੇ ਕਰਨ ਕਾਰਨ ਜੋਤੀ ਸਰੂਪ ਸਤਗੁਰੂ ਜੀ ਆਪ ਕੇ ਸਰੀਰ ਕੀ ਕਿਸ ਪ੍ਰਕਾਰ ਦੈਹਿਕ ਕ੍ਰਿਆ ਕੀ ਜਾਇ? ਸ੍ਰੀ ਮੁਖ ਵਾਕ੍ਯ ਹੂਆ:
Prof. Sahib Singhਹੇ ਨਾਨਕ! ਜੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਦਿਨ ਰਾਤ ਵੱਸਦਾ ਰਹੇ ਤਾਂ ਪਰਮਾਤਮਾ ਦੀ ਮੇਹਰ ਨਾਲ ਮਨੁੱਖ (ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ ॥੪॥੧॥੩੧॥ਪਦ ਅਰਥ ਅਹਿ = ਦਿਨ। ਨਿਸਿ = ਰਾਤ। ਪਾਰੁ = ਪਾਰਲਾ ਬੰਨਾ, ਸੰਸਾਰ-ਸਮੁੰਦਰ ਦਾ ਪਾਰਲਾ ਬੰਨਾ ॥੪॥੧॥੩੧॥
* ਨੋਟ: ਅਖ਼ੀਰਲੇ ਅੰਕਾਂ ਵਿਚ ਅੰਕ ੧ ਦੱਸਦਾ ਹੈ ਕਿ 'ਘਰੁ ੩' ਦਾ ਇਹ ਪਹਿਲਾ ਸ਼ਬਦ ਹੈ, ਤੇ ਆਸਾ ਰਾਗ ਵਿਚ ਗੁਰੂ ਨਾਨਕ ਦੇਵ ਜੀ ਦੇ ਹੁਣ ਤਕ ੩੧ ਸ਼ਬਦ ਹੋ ਚੁਕੇ ਹਨ।
SikhNet (Spanish)Si uno Lo ama día y noche, dice Nanak, por la Gracia del Señor, uno es llevado a través del mar de la existencia material. (4‑1‑31)