ੴ

ਸਿੱਖਬਾਣੀ · SikhBani

ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥

kantth ramaneey raam raam maalaa hasat aooch prem dhaaranee
Guru Arjan Dev Ji ਗੁਰੂ ਅਰਜਨ ਦੇਵ ਜੀ · Salok Sehshkritee · Ang 1356 · 2 lines
Translations

ਕੰਠ ਰਮਣੀਯ, ਰਾਮ ਰਾਮ ਮਾਲਾ; ਹਸਤ ਊਚ ਪ੍ਰੇਮ ਧਾਰਣੀ ॥

kantth ramaneey, raam raam maalaa; hasat aooch prem dhaaranee |

Sant Singh KhalsaThe mala around my neck is the chanting of the Lord's Name. The Love of the Lord is my silent chanting.
Manmohan SinghTo recite the Lord's Name, is the rosary around my neck and to love the Lord is my secret telling of it.
Manmohan Singh (Punjabi)ਪ੍ਰਭੂ ਦੇ ਨਾਮ ਦਾ ਉਚਾਰਨ, ਮੇਰੇ ਗਲ ਦੁਆਲੇ ਦੀ ਸਿਮਰਨੀ ਹੈ ਅਤੇ ਪ੍ਰਭੂ ਨੂੰ ਪਿਆਰ ਕਰਨਾ ਮੇਰਾ ਇਸ ਦਾ ਗੁਪਤ ਫੇਰਨਾ ਹੈ।
Fareedkot Teekaਕੰਠ ਮੇਂ ਜੋ ਰਾਮ ਨਾਮ ਕਾ ਜਪਣਾ ਹੈ, ਸੋਈ (ਰਮਣੀਯ) ਸੁੰਦਰ ਮਾਲਾ ਹੈ, (ਹਸਤ ਊਚ) ਗੋਮੁਖੀ ਏਹੀ ਧਾਰਣਾ ਕਰੀ ਹੈ, ਜੋ ਪ੍ਰੇਮ ਹੈ ਪਾਏ ਕਰ ਜਪਤੇ ਹੈਂ, ਭਾਵ ਯੇਹਿ ਪ੍ਰੇਮ ਕੋ ਧਾਰ ਕਰ ਨਾਮ ਕਾ ਸਿਮਰਨ ਕਰਤੇ ਹੈਂ॥
Prof. Sahib Singhਜਿਹੜਾ ਮਨੁੱਖ (ਗਲੇ ਤੋਂ) ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ਵਿਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ,

ਪਦ ਅਰਥ ਕੰਠ = ਗਲਾ। ਰਮਣੀਯ = ਸੁੰਦਰ (रमणीय)। ਹਸਤ = (हस्त) ਹੱਥ। ਹਸਤ ਊਚ = ਗੋਮੁਖੀ (गोभुखी), ਮਾਲਧਾਨੀ, ਇਕ ਥੈਲੀ ਜਿਸ ਦਾ ਅਕਾਰ ਗਊ ਦੇ ਮੁਖ ਜੇਹਾ ਹੁੰਦਾ ਹੈ, ਜਿਸ ਵਿਚ ਮਾਲਾ ਪਾ ਕੇ ਫੇਰੀ ਜਾਂਦੀ ਹੈ। ਹਿੰਦੂ ਸ਼ਾਸਤ੍ਰ ਅਨੁਸਾਰ ਇਸ ਨੂੰ ਜ਼ਮੀਨ ਨਾਲ ਛੁਹਾਣ ਦੀ ਆਗਿਆ ਨਹੀਂ, ਛਾਤੀ ਦੀ ਕੌਡੀ ਨਾਲ ਹੱਥ ਲਾ ਕੇ ਜਪ ਕਰਨ ਦੀ ਆਗਿਆ ਹੈ। ਇਸੇ ਲਈ ਇਸ ਦਾ ਨਾਮ 'ਹਸਤ ਊਚ' ਹੈ। ਧਾਰਣੀ = ਟਿਕਾਣੀ।

SikhNet (Spanish)El Mala de mi cuello es cantar el Nombre del Señor, el Amor del Señor es mi canto silencioso.

ਜੀਹ ਭਣਿ ਜੋ, ਉਤਮ ਸਲੋਕ; ਉਧਰਣੰ ਨੈਨ ਨੰਦਨੀ ॥੩੨॥

jeeh bhan jo, utam salok; udharanan nain nandanee |32|

Sant Singh KhalsaChanting this most Sublime Word brings salvation and joy to the eyes. ||32||
Manmohan SinghReciting with my tongue the sublime word of the Guru, I have been saved from mammon, the joy of the eyes.
Manmohan Singh (Punjabi)ਗੁਰਾਂ ਦੀ ਸ਼੍ਰੇਸ਼ਟ ਬਾਣੀ ਦਾ ਆਪਣੀ ਜੀਹਭਾ ਨਾਲ ਉਚਾਰਨ ਕਰ ਦੁਆਰਾ, ਅੱਖਾਂ ਨੂੰ ਖੁਸ਼ ਕਰਨ ਵਾਲੀ ਮਾਇਆ ਤੋ, ਮੈਂ ਬਚ ਗਿਆ ਹਾਂ।
Fareedkot Teekaਜਿਹਵਾ ਕਰ ਕੇ ਜੋ ਵਾਹਿਗੁਰੂ ਕੇ ਉਤਮ (ਸਲੋਕ) ਜਸ ਕੋ (ਭਣਿ) ਉਚਾਰਨ ਕਰਤੇ ਹਾਂ, ਤਿਸ ਕਰ ਕੇ ਨੇਤ੍ਰੋਂ ਕੇ ਅਨੰਦ ਦੇਨ ਵਾਲੀ ਮਾਯਾ ਤੇ (ਉਧਰਣੰ) ਉਧਾਰੁ ਹੂਆ ਹੈ॥੩੨॥
Prof. Sahib Singhਜਿਹੜਾ ਮਨੁੱਖ ਜੀਭ ਨਾਲ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ॥੩੨॥

ਪਦ ਅਰਥ ਜੀਹ = ਜੀਭ। ਭਣਿ = ਉਚਾਰਦਾ ਹੈ, ਭਣੈ। ਨੰਦਨੀ = ਖ਼ੁਸ਼ ਕਰਨ ਵਾਲੀ (नन्दन = pleasing)। ਨੈਨ ਨੰਦਨੀ = ਅੱਖਾਂ ਨੂੰ ਖ਼ੁਸ਼ ਕਰਨ ਵਾਲੀ, ਮਾਇਆ। ਨੈਨ = (नयन) ਅੱਖਾਂ ॥੩੨॥

* ਭਾਵ: ਪਰਮਾਤਮਾ ਦਾ ਨਾਮ ਜਪਣ ਨਾਲ ਅਤੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਟਿਕਾਣ ਨਾਲ ਮਨੁੱਖ ਸੋਹਣੀ ਮਾਇਆ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹੈ।

SikhNet (Spanish)Cantando tan Sublime Palabra, obtengo la Salvación y la Dicha, (32)
Answers quote the Granth verbatim with Ang citations. AI commentary is not Gurbani and not a religious ruling.