ੴ

ਸਿੱਖਬਾਣੀ · SikhBani

Ang 1356

Sri Guru Granth Sahib · Salok Sehshkritee · 11 shabads, 33 lines
Translations
Shabad Guru Arjan Dev Ji Salok Sehshkritee continued from Ang 1355

ਘਟਿ ਘਟਿ ਬਸੰਤ ਬਾਸੁਦੇਵਹ; ਪਾਰਬ੍ਰਹਮ ਪਰਮੇਸੁਰਹ ॥

ghatt ghatt basant baasudevah; paarabraham paramesurah |

Sant Singh KhalsaThe Supreme Lord God, the Transcendent, Luminous Lord, dwells in each and every heart.
Manmohan SinghThe Luminous Lord, the Supreme Master and the Great God abides in every heart.
Manmohan Singh (Punjabi)ਪ੍ਰਕਾਸ਼ਵਾਨ ਪ੍ਰਭੂ ਮਹਾਨ ਮਾਲਕ ਅਤੇ ਵਿਸ਼ਾਲ ਵਾਹਿਗੁਰੂ ਹਰ ਦਿਲ ਅੰਦਰ ਵਸਦਾ ਹੈ।
Fareedkot Teekaਸੋ ਵਾਸਦੇਵ ਘਟੋਂ ਘਟੋਂ ਮੇਂ ਨਿਵਾਸ ਕਰ ਰਹਾ ਹੈ, ਤਾਂ ਤੇ ਸੋ ਐਸਾ ਪਾਰਬ੍ਰਹਮ ਪਰਮੇਸ੍ਵਰ ਹੈ॥
Prof. Sahib Singhਪਰਮਾਤਮਾ ਪਾਰਬ੍ਰਹਮ ਪਰਮੇਸਰ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ।

ਪਦ ਅਰਥ ਘਟਿ ਘਟਿ = ਹਰੇਕ ਹਿਰਦੇ ਵਿਚ। ਬਾਸੁਦੇਵਹ = ਪਰਮਾਤਮਾ।

SikhNet (Spanish)El Supremo Señor Dios, el Trascendente y Luminoso Señor, habita en cada corazón.

ਜਾਚੰਤਿ ਨਾਨਕ. ਕ੍ਰਿਪਾਲ ਪ੍ਰਸਾਦੰ; ਨਹ ਬਿਸਰੰਤਿ. ਨਹ ਬਿਸਰੰਤਿ, ਨਾਰਾਇਣਹ ॥੨੧॥

jaachant naanak. kripaal prasaadan; neh bisarant. neh bisarant, naaraaeinah |21|

Sant Singh KhalsaNanak begs for this blessing from the Merciful Lord, that he may never forget Him, never forget Him. ||21||
Manmohan SinghNanak begs but this grace from the Merciful Master, that he may forget Him not, yea, forget Him not ever.
Manmohan Singh (Punjabi)ਨਾਨਕ ਮਿਹਰਬਾਨ ਮਾਲਕ ਪਾਸੋ ਕੇਵਲ ਇਸ ਰਹਿਮਤ ਦੀ ਯਾਚਨਾ ਕਰਦਾ ਹੈ, ਕਿ ਉਹ ਕਦਾਚਿਤ ਭੀ ਉਸ ਨੂੰ ਨਾਂ ਭੁਲਾਵੇ, ਹਾਂ ਕਦੇ ਵੀ ਨਾਂ ਭੁਲਾਵੇ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਿਸ ਕ੍ਰਿਪਾਲ ਕੀ (ਪ੍ਰਸਾਦੰ) ਕਿਰਪਾ ਕੋ ਮੈਂ ਜਾਚਤਾ ਹੂੰ ਕਿ ਸੋ ਨਰਾਇਣ ਮੁਝ ਕੋ ਮਨ ਤਨ ਬਾਣੀ ਕਰ ਕਬੀ ਵੀਸਰੇ ਨਹੀਂ॥੨੧॥☬ਬੇਨਤੀ ਕਰਨੇ ਕਾ ਪਰਕਾਰ ਉਚਾਰਨ ਕਰਤੇ ਹੈਂ:
Prof. Sahib Singhਨਾਨਕ ਉਸ ਕਿਰਪਾਲ ਨਾਰਾਇਣ ਤੋਂ ਕਿਰਪਾ ਦਾ ਇਹ ਦਾਨ ਮੰਗਦਾ ਹੈ ਕਿ ਉਹ ਮੈਨੂੰ ਕਦੇ ਨਾਹ ਵਿੱਸਰੇ, ਕਦੇ ਨਾਹ ਵਿੱਸਰੇ ॥੨੧॥

ਪਦ ਅਰਥ ਜਾਚੰਤਿ = ਮੰਗਦਾ ਹੈ (याच = to beg)। ਪ੍ਰਸਾਦੰ = ਦਇਆ, ਕਿਰਪਾ (प्रसादं) ॥੨੧॥

* ਭਾਵ: ਸਰਬ-ਵਿਆਪਕ ਪਰਮਾਤਮਾ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਨਿਆਸਰਿਆਂ ਨੂੰ ਆਸਰਾ ਦੇਣ ਵਾਲਾ ਹੈ। ਉਸ ਦੇ ਦਰ ਤੋਂ ਉਸ ਦੀ ਭਗਤੀ ਦੀ ਦਾਤਿ ਮੰਗਦੇ ਰਹਿਣਾ ਚਾਹੀਦਾ ਹੈ।

SikhNet (Spanish)Nanak pide la Bendición del Señor Misericordioso, de que nunca lo olvide, que nunca lo olvide. (21)

Open this shabad (6 lines, Angs 1355-1356) →

Shabad Guru Arjan Dev Ji Salok Sehshkritee

ਨਹ ਸਮਰਥੰ. ਨਹ ਸੇਵਕੰ; ਨਹ ਪ੍ਰੀਤਿ ਪਰਮ ਪੁਰਖੋਤਮੰ ॥

neh samarathan. neh sevakan; neh preet param purakhotaman |

Sant Singh KhalsaI have no power; I do not serve You, and I do not love You, O Supreme Sublime Lord God.
Manmohan SinghO my most sublime Lord, I have no power, neither do I serve thee nor do I love Thee adequately.
Manmohan Singh (Punjabi)ਹੇ ਮੇਰੇ ਮਹਾਨ ਸ੍ਰੇਸ਼ਟ ਸੁਆਮੀ! ਮੇਰੇ ਵਿੱਚ ਕੋਈ ਸਤਿਆ ਨਹੀਂ ਨਾਂ ਮੈਂ ਤੇਰਾ ਚੰਗਾ ਸੇਵਾਦਾਰ ਹਾਂ ਅਤੇ ਨਾਂ ਹੀ ਮੈਂ ਤੈਨੂੰ ਭਰਪੂਰ ਪਿਆਰ ਕਰਦਾ ਹਾਂ।
Fareedkot Teekaਹੇ ਭਾਈ! ਤਿਸ ਵਾਹਿਗੁਰੂ ਕੇ ਆਗੇ ਐਸੇ ਬੇਨਤੀ ਕਰੋ: ਹੇ ਪੁਰਖੋਤਮ ਵਾਹਿਗੁਰੂ! ਮੇਰੇ ਮੇਂ ਸਾਧਨ ਰੂਪੀ ਸਮਰਥਾ ਭੀ ਨਹੀਂ ਹੈ ਔਰ ਨਾਂ ਸੇਵਕੀ ਭਾਵ ਹੈ ਔ ਪ੍ਰੀਤੀ ਭੀ ਮੁਝ ਮੇਂ ਨਹੀਂ ਹੈ॥
Prof. Sahib Singhਹੇ ਪਰਮ ਉੱਤਮ ਅਕਾਲ ਪੁਰਖ! (ਮੇਰੇ ਅੰਦਰ ਸਿਮਰਨ ਦੀ) ਨਾਹ ਹੀ ਸਮਰੱਥਾ ਹੈ, ਨਾ ਹੀ ਮੈਂ ਸੇਵਕ ਹਾਂ, ਨਾਹ ਹੀ ਮੇਰੇ ਅੰਦਰ (ਤੇਰੇ ਚਰਨਾਂ ਦੀ) ਪ੍ਰੀਤ ਹੈ।

ਪਦ ਅਰਥ ਸਮਰਥੰ = ਸਮਰਥਾ, ਤਾਕਤ। ਪੁਰਖੋਤਮੰ = ਉੱਤਮ ਪੁਰਖ, ਪਰਮਾਤਮਾ।

SikhNet (Spanish)No tengo poderes, no te sirvo y tampoco te amo, oh Supremo y Sublime Señor Dios,

ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ; ਕ੍ਰਿਪਾਲ ਹਰਿ ਹਰਿ ਗੁਰੰ ॥੨੨॥

tav prasaad simarate naaman naanak; kripaal har har guran |22|

Sant Singh KhalsaBy Your Grace, Nanak meditates on the Naam, the Name of the Merciful Lord, Har, Har. ||22||
Manmohan SinghBy thy grace, O my merciful Guru-God, Nanak meditates on the Lord's Name.
Manmohan Singh (Punjabi)ਤੇਰੀ ਦਇਆ ਦੁਆਰਾ, ਹੇ ਮੇਰੇ ਮਿਹਰਬਾਨ ਗੁਰੂ-ਪ੍ਰਮੇਸ਼ਰ! ਨਾਨਕ ਸੁਆਮੀ ਦੇ ਨਾਮ ਦਾ ਆਰਾਧਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਹੇ ਹਰੀ ਸਰਬ ਦੇ (ਗੁਰੰ) ਬਡੇ ਪਰਮ ਕ੍ਰਿਪਾਲੂ! ਤੁਮਰੀ ਕਿਰਪਾ ਸੇ ਤੇਰੇ ਹਰਿ ਨਾਮ ਕੋ ਹੀ ਹਮ ਸਦਾ ਸਿਮਰਨ ਕਰਤੇ ਹੈਂ॥੨੨॥
Prof. Sahib Singhਹੇ ਕ੍ਰਿਪਾਲ ਹਰੀ! ਹੇ ਗੁਰੂ ਹਰੀ! (ਤੇਰਾ ਦਾਸ) ਨਾਨਕ ਤੇਰੀ ਮੇਹਰ ਨਾਲ (ਹੀ) ਤੇਰਾ ਨਾਮ ਸਿਮਰਦਾ ਹੈ ॥੨੨॥

ਪਦ ਅਰਥ ਤਵ = ਤੇਰੀ (तव)। ਪ੍ਰਸਾਦਿ = ਕਿਰਪਾ ਨਾਲ (प्रसादेन)। ਗੁਰੰ = ਸਭ ਤੋਂ ਵੱਡਾ ॥੨੨॥

* ਭਾਵ: ਜਿਸ ਉਤੇ ਪਰਮਾਤਮਾ ਮੇਹਰ ਕਰੇ, ਉਹ ਹੀ ਉਸ ਦਾ ਨਾਮ ਸਿਮਰਦਾ ਹੈ। ਆਪਣੇ ਉੱਦਮ ਨਾਲ ਮਨੁੱਖ ਭਗਤੀ ਨਹੀਂ ਕਰ ਸਕਦਾ।

SikhNet (Spanish)por Tu Gracia Nanak medita en el Misericordioso Naam, Jar, Jar. (22)

Open this shabad →

Shabad Guru Arjan Dev Ji Salok Sehshkritee

ਭਰਣ ਪੋਖਣ ਕਰੰਤ ਜੀਆ; ਬਿਸ੍ਰਾਮ ਛਾਦਨ ਦੇਵੰਤ ਦਾਨੰ ॥

bharan pokhan karant jeea; bisraam chhaadan devant daanan |

Sant Singh KhalsaThe Lord feeds and sustains all living beings; He blesses them gifts of restful peace and fine clothes.
Manmohan SinghThe Lord feeds and sustains the beings and blesses them with the bounties of rest and raiments.
Manmohan Singh (Punjabi)ਪ੍ਰਭੂ ਜੀਵ ਨੂੰ ਖਿਲਾਉਂਦਾ ਪਿਲਾਉਂਦਾ ਅਤੇ ਪਾਲਦਾ-ਪੋਸਦਾ ਹੈ ਅਤੇ ਉਲ੍ਹਾਂ ਨੂੰ ਆਰਾਮ ਅਤੇ ਬਸਤਰਾਂ ਦੀਆਂ ਦਾਤਾ ਬਖਸ਼ਦਾ ਹੈ।
Fareedkot Teekaਪੁਨਾ ਸੋ ਵਾਹਿਗੁਰੂ ਕੈਸਾ ਹੈ?☬ਪ੍ਰਥਮੇ ਜੀਵੋਂ ਕੇ ਉਦਰ ਸਰਬ ਪਰਕਾਰ ਕੇ ਰਸੋਂ ਸੇ ਭਰ ਕਰ (ਪੋਖਣ) ਪੁਸ਼ਟੀ ਕਰਤਾ ਹੈ, ਪੁਨਾ ਸੈਨ ਕਰਨੇ ਕੌ ਅਸਥਾਨ ਔ ਪਲੰਘ ਆਦੀ ਔ ਪਹਿਰਨੇ ਕੋ (ਛਾਦਨ) ਬਸਤਰ ਆਦੀ ਦਾਨ ਦੇਤਾ ਹੈ॥
Prof. Sahib Singhਸਾਰੇ ਜੀਵਾਂ ਦਾ ਪਾਲਣ-ਪੋਸ਼ਣ ਕਰਦਾ ਹੈ, ਕੱਪੜਾ ਆਸਰਾ ਆਦਿਕ ਦਾਤਾਂ ਦੇਂਦਾ ਹੈ।

ਪਦ ਅਰਥ ਭਰਣ ਪੋਖਣ = ਪਾਲਣ-ਪੋਸਣ। ਬਿਸ੍ਰਾਮ = ਟਿਕਾਣਾ, ਸਹਾਰਾ। ਛਾਦਨ = ਕੱਪੜਾ (छादनं = clothing)।

SikhNet (Spanish)El Señor alimenta y da sustento a todos los seres vivientes, los bendice con Regalos de buena ropa,

ਸ੍ਰਿਜੰਤ ਰਤਨ ਜਨਮ; ਚਤੁਰ ਚੇਤਨਹ ॥

srijant ratan janam; chatur chetanah |

Sant Singh KhalsaHe created the jewel of human life, with all its cleverness and intelligence.
Manmohan SinghHe has created the invaluable, wise and clever human body.
Manmohan Singh (Punjabi)ਉਸ ਨੇ ਅਮੋਲਕ, ਸਿਆਣਾ ਅਤੇ ਚੁਸਤ ਮਨੁੱਖੀ ਸਰੀਰ ਰਚਿਆ ਹੈ।
Fareedkot Teekaਸਰਬ ਜੋਨੀਓਂ ਮੇਂ ਸੇ ਊਤਮ (ਰਤਨ) ਅਮੋਲਕ ਮਾਨਸ ਜਨਮ (ਸ੍ਰਿਜੰਤ) ਰਚ ਕਰ ਦੀਆ ਹੈ, ਸੋ ਤਿਸ ਹਰੀ ਕਾ (ਚੇਤਨਹ) ਸਿਮਰਨ ਕਰਨੇ ਕੋ ਪਰਮ ਚਤਰ ਹੈ। ਭਾਵ ਇਹ ਕਿ ਨਿਜ ਬਿਵਹਾਰੋਂ ਕੀ ਸਿਧੀ ਔਰ ਜੋਨੀਓਂ ਮੇਂ ਭੀ ਹੋ ਜਾਤੀ ਹੈ, ਪਰੰਤੂ ਨਾਮ ਕਾ ਸਿਮਰਨ ਔਰ ਮੇਂ ਨਹੀਂ ਹੋਤਾ, ਇਸੀ ਜਨਮ ਤੇ ਹੋਤਾ ਹੈ॥
Prof. Sahib Singhਸਮਰੱਥ ਚੇਤਨ-ਸਰੂਪ ਪਰਮਾਤਮਾ (ਹੀ ਜੀਵਾਂ ਨੂੰ) ਸ੍ਰੇਸ਼ਟ ਮਨੁੱਖਾ ਜਨਮ ਦੇਂਦਾ ਹੈ।

ਪਦ ਅਰਥ ਸ੍ਰਿਜੰਤ = ਪੈਦਾ ਕਰਦਾ ਹੈ (सृज् = to create)। ਚਤੁਰ = ਸਿਆਣਾ, ਸਮਰੱਥ। ਚੇਤਨਹ = ਸਜਿੰਦ, ਸਭ ਕੁਝ ਅਨੁਭਵ ਕਰ ਸਕਣ ਵਾਲਾ (चित् = to perceive)।

SikhNet (Spanish)y una vida de tranquilidad y paz. Él creó la Joya de la vida humana, con todo y sus astucias e inteligencias

ਵਰਤੰਤਿ ਸੁਖ; ਆਨੰਦ ਪ੍ਰਸਾਦਹ ॥ ਸਿਮਰੰਤ ਨਾਨਕ ਹਰਿ ਹਰਿ ਹਰੇ ॥ ਅਨਿਤੵ ਰਚਨਾ; ਨਿਰਮੋਹ ਤੇ ॥੨੩॥

varatant sukh; aanand prasaadah | simarant naanak har har hare | anitay rachanaa; niramoh te |23|

Sant Singh KhalsaBy His Grace, mortals abide in peace and bliss. O Nanak, meditating in remembrance on the Lord, Har, Har, Haray, The mortal is released from attachment to the world. ||23||
Manmohan SinghBy God's grace, the mortals abide in peace and pleasure. O Nanak, contemplating on the Lord God's Name, man's love with the perishable world is severed.
Manmohan Singh (Punjabi)ਵਾਹਿਗੁਰੂ ਦੀ ਮਿਹਰ ਸਦਕਾ, ਪ੍ਰਾਣੀ ਆਰਾਮ ਤੇ ਖੁਸ਼ੀ ਅੰਦਰ ਵਸਦੇ ਹਨ। ਹੇ ਨਾਨਕ, ਸਾਈਂ ਹਰੀ ਦੇ ਨਾਮ ਦਾ ਚਿੰਤਨ ਕਰਨ ਦੁਆਰਾ,ਾ, ਬੰਦੇ ਦਾ ਨਾਸਵੰਤ ਦੁਨੀਆਂ ਨਾਲੋਂ ਪਿਆਰ ਟੁਟ ਜਾਂਦਾ ਹੈ।
Fareedkot Teekaਪੁਨਾ ਇਹ ਸੰਪੂਰਨ ਜੀਵਨ ਤਿਸ ਅਨੰਦ ਰੂਪ ਵਾਹਿਗੁਰੂ ਕੀ (ਪ੍ਰਸਾਦਹ) ਕਿਰਪਾ ਸੇ ਸੁਖ ਮੇਂ ਵਰਤਤੇ ਹੈਂ॥ ਸ੍ਰੀ ਗੁਰੂ ਜੀ ਕਹਿਤੇ ਹੈਂ: ਤਾਂ ਤੇ ਇਸ ਮਾਨਸ ਜਨਮ ਮੇਂ ਜੋ ਸਰਬ ਕੇ ਹਰੇ ਕਰਨੇ ਵਾਲੇ ਹਰੀ ਕੇ ਨਾਮ ਕੋ ਹਰ ਪਰਕਾਰ ਸੇ ਸਿਮਰਨ ਕਰਤੇ ਹੈਂ॥ ਸੋ ਸੰਸਾਰ ਕੀ ਅਨਿਤ ਰੂਪ ਰਚਨਾ ਤੇ ਨਿਰਮੋਹ ਹੂਏ ਹੈਂ, ਭਾਵ ਇਹ ਸੰਸਾਰੀ ਮੋਹਿ ਕੋ ਤਿਆਗ ਕਰ ਨਾਮ ਮੇਂ ਪ੍ਰੇਮੀ ਭਏ ਹੈਂ॥੨੩॥☬ਤਿਨ ਪੰਡਤੋਂ ਨੇ ਰਾਜਿਓਂ ਕੀ ਗਤੀ ਪੂਛੀ, ਤਿਸ ਪਰ ਕਹਿਤੇ ਹੈਂ:
Prof. Sahib Singhਉਸ ਆਨੰਦ-ਰੂਪ ਪ੍ਰਭੂ ਦੀ ਕਿਰਪਾ ਨਾਲ ਜੀਵ ਸੁਖੀ ਰਹਿੰਦੇ ਹਨ। ਹੇ ਨਾਨਕ! ਜੋ ਜੀਵ ਉਸ ਹਰੀ ਨੂੰ ਸਿਮਰਦੇ ਹਨ, ਉਸ ਇਸ ਨਾਸਵੰਤ ਰਚਨਾ ਤੋਂ ਨਿਰਮੋਹ ਰਹਿੰਦੇ ਹਨ ॥੨੩॥

ਪਦ ਅਰਥ ਪ੍ਰਸਾਦਹ = ਕਿਰਪਾ ਨਾਲ। ਅਨਿਤ੍ਯ੍ਯ = ਨਾਹ ਨਿੱਤ ਰਹਿਣ ਵਾਲਾ। ਨਿਰਮੋਹ = ਮੋਹ ਤੋਂ ਬਚੇ ਹੋਏ। ਤੇ = ਉਹ ਮਨੁੱਖ ॥੨੩॥

* ਭਾਵ: ਜਿਹੜੇ ਮਨੁੱਖ ਸਭ ਦਾਤਾਂ ਦੇਣ ਵਾਲੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਇਹਨਾਂ ਨਾਸਵੰਤ ਪਦਾਰਥਾਂ ਦੇ ਮੋਹ ਤੋਂ ਬਚੇ ਰਹਿੰਦੇ ਹਨ।

SikhNet (Spanish)y por Su Gracia los mortales habitan en Paz y Éxtasis. Oh dice Nanak, meditando en el Señor, Jar, Jar, Jari, el mortal es liberado de los apegos del mundo. (23)

Open this shabad →

Shabad Guru Arjan Dev Ji Salok Sehshkritee

ਦਾਨੰ ਪਰਾ ਪੂਰਬੇਣ; ਭੁੰਚੰਤੇ ਮਹੀਪਤੇ ॥

daanan paraa pooraben; bhunchante maheepate |

Sant Singh KhalsaThe kings of the earth are eating up the blessings of the good karma of their past lives.
Manmohan SinghThe Kings of the earth eat the fruit of the charities of the past births.
Manmohan Singh (Punjabi)ਧਰਤੀ ਦੇ ਰਾਜੇ ਪਿਛਲੇ ਜਨਮਾਂ ਦੇ ਪੁੰਨ-ਦਾਨਾਂ ਦਾ ਫਲ ਖਾਂਦੇ ਹਨ।
Fareedkot Teekaਹੇ ਭਾਈ! ਪੂਰਬ ਜਨਮਾਤ੍ਰੋਂ ਕੋ ਪੁੰਨ ਕੀਏ ਹੋਇਆਂ ਕਾ ਦੀਆ ਹੂਆ ਸੁਖ ਭੋਗ (ਮਹੀ) ਪ੍ਰਿਥਵੀ ਕੇ ਪਤੀ ਹੋ ਕਰ ਰਾਜੇ (ਭੁੰਚੰਤੇ) ਭੋਗਣਾ ਕਰਤੇ ਹੈਂ॥
Prof. Sahib Singhਪੂਰਬਲੇ ਜਨਮਾਂ ਵਿਚ ਕੀਤੇ ਪੁੰਨ-ਕਰਮਾਂ ਦਾ ਸਦਕਾ ਰਾਜੇ (ਇਥੇ ਰਾਜ-ਮਿਲਖ ਦੀ) ਮਾਲਕੀ ਮਾਣਦੇ ਹਨ।

ਪਦ ਅਰਥ ਪਰਾ ਪੂਰਬੇਣ = ਪੂਰਬਲੇ ਜਨਮਾਂ ਵਿਚ। ਭੁੰਚੰਤੇ = ਭੋਗਦੇ ਹਨ (भुज् = to possess), ਮਾਲਕੀ ਮਾਣਦੇ ਹਨ। ਮਹੀਪਤੇ = ਧਰਤੀ ਦੇ ਪਤੀ, ਰਾਜੇ (मही = ਧਰਤੀ। महीपति = ਰਾਜਾ)।

SikhNet (Spanish)Los reyes del mundo se comen el buen Karma de sus vidas pasadas,

ਬਿਪਰੀਤ ਬੁਧੵੰ, ਮਾਰਤ ਲੋਕਹ; ਨਾਨਕ. ਚਿਰੰਕਾਲ ਦੁਖ ਭੋਗਤੇ ॥੨੪॥

bipareet budhayan, maarat lokah; naanak. chirankaal dukh bhogate |24|

Sant Singh KhalsaThose cruel-minded rulers who oppress the people, O Nanak, shall suffer in pain for a very long time. ||24||
Manmohan SinghThrough evil intellect in this mortal world, they shall suffer agony for a long time, O Nanak.
Manmohan Singh (Punjabi)ਇਸ ਫਾਨੀ ਦੁਨੀਆਂ ਅੰਦਰ ਖੋਟੀ ਅਕਲ ਦੇ ਰਾਹੀਂ ਉਹ ਬਹੁਤੇ ਚਿਰ ਲਈ ਕਸ਼ਟ ਉਠਾਉਣਗੇ, ਨਾਨਕ!
Fareedkot Teekaਪਰੰਤੂ ਤਿਨ ਭੋਗੋਂ ਕਰ ਜਿਨ ਕੀ ਬੁਧੀ ਇਸ (ਮਾਰਤ) ਮਾਤ ਲੋਕ ਮੇਂ ਵਿਪਰਜੇ ਹੋ ਜਾਤੀ ਹੈ ਤਿਸ ਕਰ ਲੋਕੋਂ ਕੋ ਮਾਰਤੇ ਹੈਂ, ਭਾਵ ਇਹ ਪਰਜਾ ਕੋ ਦੁਖ ਦੇਤੇ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪ੍ਰਲੋਕ ਮੇਂ ਜਾਇ ਕਰ ਤਿਨ ਪਾਪੋਂ ਕਾ ਫਲ੍ਹ ਚਿਰੰਕਾਲ ਪ੍ਰਯੰਤ ਨਰਕਾਦੀ ਦੁਖੋਂ ਕੋ ਭੋਗਤੇ ਹੈਂ॥੨੪॥
Prof. Sahib Singhਪਰ, ਹੇ ਨਾਨਕ! ਇਥੇ ਨਾਸਵੰਤ ਜਗਤ ਵਿਚ (ਉਹਨਾਂ ਸੁਖਾਂ ਦੇ ਕਾਰਨ) ਜਿਨ੍ਹਾਂ ਦੀ ਬੁੱਧੀ ਉਲਟੀ ਹੋ ਜਾਂਦੀ ਹੈ, ਉਹ ਚਿਰਕਾਲ ਤਕ ਦੁੱਖ ਭੋਗਦੇ ਹਨ ॥੨੪॥

ਪਦ ਅਰਥ ਬਿਪਰੀਤ = ਉਲਟੀ (विपरीत)। ਮਾਰਤ ਲੋਕਹ = ਮਾਤ ਲੋਕ, ਜਗਤ। ਮਾਰਤ = (मात्र्य = mortal) ਨਾਸਵੰਤ। ਦੁਖ = (दुःख) ਦੁੱਖ ॥੨੪॥

* ਭਾਵ: ਜਗਤ ਵਿਚ ਮਲਕੀਅਤਾਂ ਤੇ ਮੌਜ-ਮੇਲਿਆਂ ਦੇ ਕਾਰਨ ਜਿਹੜੇ ਮਨੁੱਖ ਜੀਵਨ ਦੇ ਉਲਟ ਰਾਹੇ ਪੈ ਜਾਂਦੇ ਹਨ ਉਹਨਾਂ ਨੂੰ ਅਨੇਕਾਂ ਜੂਨਾਂ ਦੇ ਦੁੱਖ ਸਹਾਰਨੇ ਪੈਂਦੇ ਹਨ।

SikhNet (Spanish)pero esos regidores crueles que oprimen a sus súbditos, oh dice Nanak, sufrirán de dolor por un muy largo tiempo. (24)

ਬ੍ਰਿਥਾ ਅਨੁਗ੍ਰਹੰ ਗੋਬਿੰਦਹ; ਜਸੵ ਸਿਮਰਣ ਰਿਦੰਤਰਹ ॥

brithaa anugrahan gobindah; jasay simaran ridantarah |

Sant Singh KhalsaThose who meditate in remembrance on the Lord in their hearts, look upon even pain as God's Grace.
Manmohan SinghHe, within whose mind is the Lord's meditation, deems pain to be God's grace.
Manmohan Singh (Punjabi)ਜਿਸ ਦੇ ਅੰਤਰ-ਆਤਮੇ ਸੁਆਮੀ ਦੀ ਬੰਦਗੀ ਹੈ, ਉਹ ਪੀੜ ਨੂੰ ਵਾਹਿਗੁਰੂ ਦੀ ਰਹਿਮਤ ਕਰਕੇ ਜਾਣਦਾ ਹੈ।
Fareedkot Teekaਜੋ ਰਾਜੇ ਗੋਬਿੰਦ ਕੀ ਕਿਰਪਾ ਸੇ ਵਿਅਰਥ ਅਰਥਾਤ ਖਾਲੀ ਹੈਂ ਔ ਜਿਨ ਕੇ ਰਿਦੇ ਮੇਂ ਪਰਮੇਸ੍ਵਰ ਕੇ ਜਸ ਸਿਮਰਨ ਕਰਨੇ ਕਾ ਅੰਤਰ ਭੇਦ ਹੈ, ਭਾਵ ਸਿਮਰਨ ਨਹੀਂ ਕਰਤੇ ਹੈਂ॥
Prof. Sahib Singhਜੋ ਮਨੁੱਖ ਗੋਬਿੰਦ ਦੀ ਮੇਹਰ ਤੋਂ ਵਾਂਜੇ ਹੋਏ ਹਨ, ਜਿਨ੍ਹਾਂ ਦੇ ਹਿਰਦੇ ਉਸ ਦੇ ਸਿਮਰਨ ਤੋਂ ਸੱਖਣੇ ਹਨ,

ਪਦ ਅਰਥ ਬ੍ਰਿਥਾ = ਖ਼ਾਲੀ, ਵਾਂਜੇ ਹੋਏ। ਅਨੁਗ੍ਰਹੰ = ਕਿਰਪਾ (अनुग्रहःक्ष् a favour)। ਜਸ੍ਯ੍ਯ = ਜਿਨ੍ਹਾਂ ਦੇ (येषां)। ਰਿਦੰਤਰਹ = ਰਿਦ-ਅੰਤਰਹ, ਹਿਰਦੇ ਵਿਚ।

SikhNet (Spanish)Los que en su corazón meditan en el Señor, aún la pena la ven como la Gracia de Dios.

ਆਰੋਗੵੰ. ਮਹਾ ਰੋਗੵੰ; ਬਿਸਿਮ੍ਰਿਤੇ ਕਰੁਣਾ ਮਯਹ ॥੨੫॥

aarogayan. mahaa rogayan; bisimrite karunaa mayah |25|

Sant Singh KhalsaThe healthy person is very sick, if he does not remember the Lord, the Embodiment of Mercy. ||25||
Manmohan SinghThe apparently healthy one is in fact gravely diseased, If he remember not God, the Embodiment of mercy.
Manmohan Singh (Punjabi)ਦੇਖਣ ਵਿੱਚ ਰੋਗ-ਰਹਿਤ ਇਨਸਾਨ ਅਸਲ ਵਿੱਚ ਵੱਡਾ ਰੋਗੀ ਹੈ, ਜੇਕਰ ਉਹ ਰਹਿਮਤ ਸਰੂਪ ਵਾਹਿਗੁਰੂ ਦਾ ਆਰਾਧਨ ਨਹੀਂ ਕਰਦਾ।
Fareedkot Teekaਜੇਕਰ ਵਹੁ ਅਰੋਗ੍ਯ ਭੀ ਹੈਂ ਤੋ ਭੀ ਮਹਾਂ ਰੋਗੀ ਜਾਣੋ। ਕਿਉਂਕਿ ਕਰਣਾ ਸਰੂਪ ਤਿਨ ਕੋ ਵਿਸਿਰਿਆ ਹੂਆ ਹੈ, ਭਾਵ ਯੇਹ ਮਾਨਸੀ ਤਪਤ ਕਰ ਕੇ ਵਹੁ ਸਦਾ ਤਪਤੇ ਹੈਂ॥☬ਦੁਤੀਅਰਥ- ਜਿਸ ਕੇ ਰਿਦੇ ਅੰਤ੍ਰ ਮੇਂ ਵਾਹਿਗੁਰੂ ਕਾ ਸਿਮਰਨ ਹੈ ਵਹੁ ਸੰਤ ਜਨ (ਬ੍ਰਿਥਾ) ਪੀੜਾ ਮੇਂ ਭੀ ਗੋਬਿੰਦ ਕੀ ਅਨਗ੍ਰਹ ਹੀ ਜਾਨਤੇ ਹੈਂ। ਯਦਪੀ ਸਰੀਰ ਕਰ ਮਹਾਂ ਰੋਗੀ ਭੀ ਹੋਵੈ ਤਦਪਿ ਆਪ ਕੋ ਅਰੋਗ ਹੀ ਮਾਨਤੇ ਹੈਂ, ਭਾਵ ਆਤਮਾ ਕੋ ਅਸੰਗ ਜਾਨਤੇ ਹੈਂ। ਕਿਉਂਕਿ ਵਹੁ ਸਦਾ ਵਿਸ਼ੇਸ਼ ਕਰ ਕੇ ਕਰਣਾ ਸਰੂਪ ਕੋ ਸਿਮਰਤੇ ਹੈਂ॥੨੫॥
Prof. Sahib Singhਉਹ ਨਰੋਏ ਮਨੁੱਖ ਭੀ ਵੱਡੇ ਰੋਗੀ ਹਨ, ਕਿਉਂਕਿ ਉਹ ਦਇਆ ਸਰੂਪ ਗੋਬਿੰਦ ਨੂੰ ਵਿਸਾਰ ਰਹੇ ਹਨ ॥੨੫॥

ਪਦ ਅਰਥ ਆਰੋਗ੍ਯ੍ਯੰ = ਅਰੋਗ, ਰੋਗ-ਰਹਿਤ, ਨਰੋਏ। ਬਿਸਿਮ੍ਰਿਤੇ = ਭੁਲਾ ਦੇਂਦੇ ਹਨ। ਕਰੁਣਾ ਮਯਹ = ਕਰੁਣਾ-ਮਯਹ, ਤਰਸ ਰੂਪ, ਦਇਆ-ਸਰੂਪ (करुणा = ਤਰਸ) ॥੨੫॥

* ਭਾਵ: ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਭੁਲਾ ਦੇਂਦੇ ਹਨ, ਉਹ ਸਰੀਰਕ ਤੌਰ ਤੇ ਨਰੋਏ ਹੁੰਦਿਆਂ ਭੀ ਅਨੇਕਾਂ ਰੋਗ ਸਹੇੜ ਲੈਂਦੇ ਹਨ।

SikhNet (Spanish)La persona saludable está muy enferma si no recuerda al Señor, la Encarnación de la Misericordia. (25)

Open this shabad →

Shabad Guru Arjan Dev Ji Salok Sehshkritee

ਰਮਣੰ ਕੇਵਲੰ ਕੀਰਤਨੰ; ਸੁਧਰਮੰ ਦੇਹ ਧਾਰਣਹ ॥

ramanan kevalan keeratanan; sudharaman deh dhaaranah |

Sant Singh KhalsaTo sing the Kirtan of God's Praises is the righteous duty incurred by taking birth in this human body.
Manmohan SinghThe sublime duty of assuming human body is simply to recite and sing the Lord's praise.
Manmohan Singh (Punjabi)ਮਨੁਸ਼ੀ ਸਰੀਰ ਇਖਤਿਆਰ ਕਰਨ ਦਾ ਸ਼੍ਰੇਸ਼ਟ ਫਰਜ ਸਿਰਫ ਸੁਆਮੀ ਦੀ ਕੀਰਤੀ ਉਚਾਰਨੀ ਅਤੇ ਗਾਇਨ ਕਰਨੀ ਹੈ।
Fareedkot Teeka(ਕੇਵਲੰ) ਸੁਧ ਅਦੁਤੀ ਪ੍ਰਮੇਸ੍ਵਰ ਕੇ ਜਸ ਕਾ ਜੋ (ਰਮਣੰ) ਕਥਨ ਕਰਣਾ ਔ ਸ੍ਰਵਣ ਕਰਨਾ ਹੈ, ਏਹੀ ਸ੍ਰੇਸ਼ਟ ਧਰਮ ਮਨੁਸ਼੍ਯ ਦੇਹਿ ਕੇ ਧਾਰਨ ਕਰਨੇ ਕਾ ਹੈ॥
Prof. Sahib Singhਕੇਵਲ ਸਿਫ਼ਤ-ਸਾਲਾਹ ਕਰਨੀ ਮਨੁੱਖਾਂ ਦਾ ਸ੍ਰੇਸ਼ਟ ਧਰਮ ਹੈ।

ਪਦ ਅਰਥ ਰਮਣੰ = ਜਪਣਾ। ਕੇਵਲੰ = (कद्धवलं = Solely) ਸਿਰਫ਼। ਸੁਧਰਮੰ = ਸ੍ਰੇਸ਼ਟ ਧਰਮ। ਦੇਹ ਧਾਰਣਹ = ਦੇਹਧਾਰੀ, ਮਨੁੱਖ।

SikhNet (Spanish)Cantar el Kirtan de la Alabanza de Dios, es lo único bueno que uno puede hacer al tomar este nacimiento humano, el Naam es Néctar de Ambrosia.

ਅੰਮ੍ਰਿਤ ਨਾਮੁ ਨਾਰਾਇਣ ਨਾਨਕ; ਪੀਵਤੰ. ਸੰਤ ਨ ਤ੍ਰਿਪੵਤੇ ॥੨੬॥

amrit naam naaraaein naanak; peevatan. sant na tripayate |26|

Sant Singh KhalsaThe Naam, the Name of the Lord, is Ambrosial Nectar, O Nanak. The Saints drink it in, and never have enough of it. ||26||
Manmohan SinghNectar-sweet is the Lord's Name, O Nanak, the saints in-drink it and long for more and more.
Manmohan Singh (Punjabi)ਆਬਿ ਹਿਯਾਤ ਵਰਗਾ ਮਿੱਠਾ ਹੈ ਸੁਆਮੀ ਦਾ ਨਾਮ, ਹੇ ਨਾਨਕ! ਸਾਧੂ ਇਸ ਨੂੰ ਪਾਨ ਕਰਦੇ ਹਨ ਅਤੇ ਹੋਰ ਬਹੁਤੇ ਦੀ ਤਾਂਘ ਕਰਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਸੰਤ ਜਨ ਐਸੇ ਨਾਰਾਇਣ ਕੇ ਨਾਮ ਕੋ ਅੰਮ੍ਰਿਤ ਰੂਪ ਜਾਣ ਕਰ ਕੇ ਪਾਨ ਕਰਤੇ ਹੂਏ ਤ੍ਰਿਪਤ ਨਹੀਂ ਹੋਤੇ। ਭਾਵ ਯੇਹਿ ਤਿਨੋਂ ਕਾ ਸਦਾ ਹੀ ਨਾਮ ਕੇ ਸਿਮਰਨੇ ਮੇਂ ਪ੍ਰੇਮ ਲਗਾ ਰਹਿਤਾ ਹੈ॥੨੬॥
Prof. Sahib Singhਹੇ ਨਾਨਕ! ਸੰਤ ਜਨ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਿਆਂ ਰੱਜਦੇ ਨਹੀਂ ॥੨੬॥

ਪਦ ਅਰਥ ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ ਜਲ। ਤ੍ਰਿਪ੍ਯ੍ਯਤੇ = ਰੱਜਦੇ (तृप् = to be contented तृप्यति) ॥੨੬॥

* ਭਾਵ: ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਜਪਣ ਦੀ ਆਦਤ ਪੈ ਜਾਂਦੀ ਹੈ ਉਹ ਇਸ ਤੋਂ ਬਿਨਾ ਰਹਿ ਹੀ ਨਹੀਂ ਸਕਦਾ।

SikhNet (Spanish)Oh dice Nanak, Los Santos beben de Él y nunca alcanzan a tomar suficiente. (26)

ਸਹਣ ਸੀਲ ਸੰਤੰ; ਸਮ. ਮਿਤ੍ਰਸੵ ਦੁਰਜਨਹ ॥

sehan seel santan; sam. mitrasay durajanah |

Sant Singh KhalsaThe Saints are tolerant and good-natured; friends and enemies are the same to them.
Manmohan SinghTolerant and sweet-tempered are the saints and to them the friends or the evil-seekers are alike,
Manmohan Singh (Punjabi)ਬੁਰਦਬਾਰ ਅਤੇ ਮਿੱਠੇ ਸੁਭਾ ਵਾਲੇ ਹਨ ਸਾਧੂ। ਉਨ੍ਹਾਂ ਲਈ ਇਕੋ ਜੇਹੇ ਹਨ ਦੋਸਤ ਜਾਂ ਬੁਰਾ ਕਰਨ ਵਾਲੇ,
Fareedkot Teekaਤਿਨ ਸੰਤੋਂ ਕਾ ਸੁਭਾਵ (ਸਹਣ ਸੀਲ) ਕੁਵਾਕੋਂ ਕੇ ਸਹਾਰਨੇ ਵਾਲਾ ਹੈ॥
Prof. Sahib Singhਸੰਤ ਜਨਾਂ ਨੂੰ ਮਿਤ੍ਰ ਅਤੇ ਦੁਰਜਨ ਇੱਕ-ਸਮਾਨ ਹੁੰਦੇ ਹਨ। ਦੂਜਿਆਂ ਦੀ ਵਧੀਕੀ ਨੂੰ ਸਹਾਰਨਾ-ਇਹ ਉਹਨਾਂ ਦਾ ਸੁਭਾਉ ਬਣ ਜਾਂਦਾ ਹੈ।

ਪਦ ਅਰਥ ਸਹਣ = ਸਹਾਰਨਾ (सहन)। ਸੀਲ = ਮਿੱਠਾ ਸੁਭਾਉ (शील)। ਸਹਣ ਸੀਲ = (सहन शील = patient, forgivng)। ਸਮ = ਬਰਾਬਰ। ਮਿਤ੍ਰਸ੍ਯ੍ਯ = ਮਿੱਤ੍ਰ ਦਾ (मित्रस्य)। ਦੁਰਜਨਹ = ਭੈੜੇ ਮਨੁੱਖ (दुर्जनं)।

SikhNet (Spanish)Los Santos son buenos y bondadosos; los amigos y los enemigos son lo mismo para ellos, oh dice Nanak,

ਨਾਨਕ. ਭੋਜਨ ਅਨਿਕ ਪ੍ਰਕਾਰੇਣ; ਨਿੰਦਕ ਆਵਧ ਹੋਇ, ਉਪਤਿਸਟਤੇ ॥੨੭॥

naanak. bhojan anik prakaaren; nindak aavadh hoe, upatisattate |27|

Sant Singh KhalsaO Nanak, it is all the same to them, whether someone offers them all sorts of foods, or slanders them, or draws weapons to kill them. ||27||
Manmohan Singhand even those who offer the them varieties of food or who becoming slanderers, draw weapons to kill them; O Nanak.
Manmohan Singh (Punjabi)ਭਾਵੇਂ ਉਹ ਅਨੇਕਾਂ ਕਿਸਮਾਂ ਦਾ ਖਾਣਾ ਦੇਣ ਵਾਲੇ ਹੋਣ ਜਾਂ ਦੂਸ਼ਨ ਲਾਉਣ ਵਾਲੇ ਹੋਣ ਜੋ ਉਨ੍ਹਾਂ ਨੂੰ ਮਾਰਨ ਲਈ ਹਥਿਆਰ ਚੁਕਦੇ ਹਨ; ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਮਿਤ੍ਰ ਤੋ ਅਨੇਕ ਪ੍ਰਕਾਰੋਂ ਕਾ ਭੋਜਨ ਲੇ ਕਰ ਕੇ ਤਿਨੋਂ ਕੇ (ਉਪ) ਪਾਸ (ਤਿਸਟਤੇ) ਇਸਥਿਤ ਹੈਂ ਔਰ ਨਿੰਦਕ ਦੁਰਜਨ ਤਿਨ ਕੇ ਮਾਰਨੇ ਕੋ ਅਨੇਕ ਪਰਕਾਰ ਕੇ (ਆਵਧ) ਸ਼ਸਤ੍ਰ ਲੇ ਕਰ ਸਮੀਪ ਇਸਥਿਤ ਹੈਂ। ਪਰੰਤੂ ਸੰਤ ਜਨੋਂ ਕੋ (ਸ) ਓਹੁ ਮਿਤ੍ਰ ਔਰ ਵਹੁ ਸਤ੍ਰ ਸਹਣ ਸੁਭਾਵ ਹੋਣੇ ਤੇ ਦੋਨੋਂ ਸਮਾਨ ਹੈਂ॥੨੭॥
Prof. Sahib Singhਹੇ ਨਾਨਕ! ਮਿਤ੍ਰ ਤਾਂ ਅਨੇਕਾਂ ਕਿਸਮਾਂ ਦੇ ਭੋਜਨ ਲੈ ਕੇ, ਪਰ ਨਿੰਦਕ (ਉਹਨਾਂ ਨੂੰ ਮਾਰਨ ਵਾਸਤੇ) ਸ਼ਸਤ੍ਰ ਲੈ ਕੇ ਉਹਨਾਂ ਪਾਸ ਜਾਂਦੇ ਹਨ (ਉਹ ਦੋਹਾਂ ਨੂੰ ਪਿਆਰ ਦੀ ਦ੍ਰਿਸ਼ਟੀ ਨਾਲ ਤੱਕਦੇ ਹਨ) ॥੨੭॥

ਪਦ ਅਰਥ ਆਵਧ = ਸ਼ਸਤ੍ਰ, ਹਥਿਆਰ (आयुध)। ਉਪਤਿਸਟਤੇ = ਨੇੜੇ ਆਉਂਦੇ ਹਨ (उपतिष्ठति = comes near) ॥੨੭॥

* ਭਾਵ: ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਦੂਜਿਆਂ ਦੀ ਵਧੀਕੀ ਸਹਾਰਨੀ ਉਸ ਦਾ ਸੁਭਾਉ ਬਣ ਜਾਂਦਾ ਹੈ।

SikhNet (Spanish)es lo mismo para ellos, si alguien les ofrece todo tipo de comida, los calumnia, o sacan sus armas para matarlos. (27)

Open this shabad →

Shabad Guru Arjan Dev Ji Salok Sehshkritee

ਤਿਰਸਕਾਰ. ਨਹ ਭਵੰਤਿ; ਨਹ ਭਵੰਤਿ ਮਾਨ ਭੰਗਨਹ ॥

tirasakaar. neh bhavant; neh bhavant maan bhanganah |

Sant Singh KhalsaThey pay no attention to dishonor or disrespect.
Manmohan SinghThe saints suffer not disrespect, nor meet they with dishonour.
Manmohan Singh (Punjabi)ਸੰਤਾਂ ਦਾ ਨਿਰਾਦਰ ਨਹੀਂ ਹੁੰਦਾ ਨਾਂ ਹੀ ਉਨ੍ਹਾਂ ਦੀਆਂ ਬੇਅਦਬੀ ਹੰਦੀ ਹੈ।
Fareedkot Teekaਤਿਨੋਂ ਸੰਤੋਂ ਕਾ ਇਸ ਲੋਕ ਮੇਂ (ਤਿਰਸਕਾਰ) ਨਿਰਾਦਰ ਨਹੀਂ ਹੋਤਾ ਹੈ ਔਰ ਪਰਲੋਕ ਮੇਂ ਭੀ ਤਿਨੋਂ ਕਾ ਮਾਨ ਭੰਗ ਨਹੀਂ ਹੋਤਾ ਅਰਥਾਤ ਤਹਾਂ ਭੀ ਆਦਰ ਹੋਤਾ ਹੈ॥
Prof. Sahib Singhਉਹਨਾਂ (ਬੰਦਿਆਂ ਦੀ) ਦੀ ਕਦੇ ਨਿਰਾਦਰੀ ਨਹੀਂ ਹੋ ਸਕਦੀ, ਉਹਨਾਂ ਦਾ ਕਦੇ ਅਪਮਾਨ ਨਹੀਂ ਹੋ ਸਕਦਾ,

ਪਦ ਅਰਥ ਤਿਰਸਕਾਰ = ਨਿਰਾਦਰੀ (तिरस्कारः)। ਭਵੰਤਿ = ਹੁੰਦਾ (भवति, भवनः, भवन्ति। भु = to become)। ਮਾਨ ਭੰਗਨਹ = ਨਿਰਾਦਰੀ, ਅਪਮਾਨ।

SikhNet (Spanish)No ponen atención alguna al deshonor o a la falta de respeto,

ਸੋਭਾ ਹੀਨ. ਨਹ ਭਵੰਤਿ; ਨਹ ਪੋਹੰਤਿ. ਸੰਸਾਰ ਦੁਖਨਹ ॥

sobhaa heen. neh bhavant; neh pohant. sansaar dukhanah |

Sant Singh KhalsaThey are not bothered by gossip; the miseries of the world do not touch them.
Manmohan SinghThey become not inglorious, nor do the worldly pains touch them.
Manmohan Singh (Punjabi)ਉਹ ਲੱਜਾ-ਹੀਣ ਨਹੀਂ ਹੁੰਦੇ, ਨਾਂ ਹੀ ਦੁਨਿਆਵੀ ਦੁਖੜੇ ਉਨ੍ਹਾਂ ਛੂੰਹਦੇ ਹਨ।
Fareedkot Teekaਸੋ ਪਤਾਲ ਮੇਂ ਔਰ ਕਿਸੀ ਅਸਥਾਨ ਮੇਂ ਜਾਵੈ ਤਾਂ ਵੀ ਵਹੁ ਸੋਭਾ ਤੇ ਹੀਨ ਨਹੀਂ ਹੋਤੇ ਹੈਂ,ਕਿਉਂਕਿ ਤਿਨੋਂ ਕੋ ਸੰਸਾਰ ਕੇ ਦੁਖ (ਪੋਹੰਤਿ) ਸਪਰਸ ਨਹੀਂ ਕਰ ਸਕਤੇ ਹੈਂ॥
Prof. Sahib Singhਉਹਨਾਂ ਦੀ ਕਦੇ ਭੀ ਸੋਭਾ ਨਹੀਂ ਮਿਟਦੀ, ਅਤੇ ਉਹਨਾਂ ਨੂੰ ਸੰਸਾਰ ਦੇ ਦੁੱਖ ਪੋਹ ਨਹੀਂ ਸਕਦੇ,

ਪਦ ਅਰਥ ਪੋਹੰਤਿ = (प्रभावयन्ति)।

SikhNet (Spanish)no les molesta el chismorreo, y las miserias del mundo no los tocan.

ਗੋਬਿੰਦ ਨਾਮ ਜਪੰਤਿ. ਮਿਲਿ ਸਾਧ ਸੰਗਹ; ਨਾਨਕ. ਸੇ ਪ੍ਰਾਣੀ ਸੁਖ ਬਾਸਨਹ ॥੨੮॥

gobind naam japant. mil saadh sangah; naanak. se praanee sukh baasanah |28|

Sant Singh KhalsaThose who join the Saadh Sangat, the Company of the Holy, and chant the Name of the Lord of the Universe - O Nanak, those mortals abide in peace. ||28||
Manmohan SinghThey, who, meeting with the saints' society, recite the World-Lord's Name, those mortals abide in peace.
Manmohan Singh (Punjabi)ਜੋ ਸਤਿਸੰਗਤ ਨਾਲ ਜੁੜ ਕੇ, ਸ਼੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਦੇ ਹਨ, ਉਹ ਫਾਨੀ ਬੰਦੇ ਆਰਾਮ ਅੰਦਰ ਵਸਦੇ ਹਨ।
Fareedkot Teekaਐਸੇ ਸੰਤੋਂ ਕੇ ਸੰਗ ਮੇਂ ਮਿਲ ਕਰ ਕੇ ਜੋ ਗੋਬਿੰਦ ਕੇ ਨਾਮ ਕੋ ਜਪਤੇ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਸੋ ਪ੍ਰਾਣੀ ਨਾਮ ਜਪਨੇ ਵਾਲੇ ਸੁਖੋਂ ਮੇਂ ਵਸਤੇ ਹੈਂ ਵਾ ਸੁਖੋਂ ਕੇ ਪਾਤ੍ਰ ਹੈਂ॥੨੮॥☬ਸੰਤੋਂ ਕੋ ਰਾਜਾ ਰੂਪ ਕਰ ਕਹਤੇ ਹੈਂ:
Prof. Sahib Singhਜਿਹੜੇ ਸਾਧ ਸੰਗਤ ਵਿਚ ਮਿਲ ਕੇ ਗੋਬਿੰਦ ਦਾ ਨਾਮ ਜਪਦੇ ਹਨ। ਹੇ ਨਾਨਕ! ਉਹ ਬੰਦੇ (ਸਦਾ) ਸੁਖੀ ਵਸਦੇ ਹਨ ॥੨੮॥

ਪਦ ਅਰਥ ਜਪੰਤਿ = (जपन्ति) ਜਪਦੇ ਹਨ। ਮਿਲਿ = ਮਿਲ ਕੇ। ਸੇ ਪ੍ਰਾਨੀ = ਉਹ ਬੰਦੇ ॥੨੮॥

* ਭਾਵ: ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਉਤੇ ਕਿਸੇ ਵਲੋਂ ਹੋਈ ਨਿਰਾਦਰੀ ਆਪਣਾ ਅਸਰ ਨਹੀਂ ਪਾ ਸਕਦੀ, ਕੋਈ ਦੁੱਖ-ਕਲੇਸ਼ ਆਪਣਾ ਜ਼ੋਰ ਨਹੀਂ ਪਾ ਸਕਦਾ।

SikhNet (Spanish)Los que se acercan a la Saad Sangat y cantan el Naam, del Señor del Universo, esos mortales viven en total Paz. (28)

Open this shabad →

Shabad Guru Arjan Dev Ji Salok Sehshkritee

ਸੈਨਾ ਸਾਧ ਸਮੂਹ, ਸੂਰ ਅਜਿਤੰ; ਸੰਨਾਹੰ ਤਨਿ ਨਿੰਮ੍ਰਤਾਹ ॥

sainaa saadh samooh, soor ajitan; sanaahan tan ninmrataah |

Sant Singh KhalsaThe Holy people are an invincible army of spiritual warriors; their bodies are protected by the armor of humility.
Manmohan SinghAll the saint are an unconquerable army of the heroes, who have doused their body with the coat of arms of humility.
Manmohan Singh (Punjabi)ਸਾਰੇ ਸੰਤ ਯੋਧਿਆ ਦੀ ਇਕ ਨਾਂ ਜਿੱਤੀ ਜਾਣ ਵਾਲੀ ਫੌਜ ਹੈ, ਜਿਸ ਨੇ ਆਪਣੇ ਜਿਸਮ ਉਤੇ ਆਜਜ਼ੀ ਦੀ ਸੰਜੋਅ ਪਾਈ ਹੋਈ ਹੈ।
Fareedkot Teeka(ਸਾਧ) ਦੈਵੀ ਸੰਪਤੀ ਤਿਨ ਸੰਤ ਜਨੋਂ ਅਜੀਤ ਸੂਰਮਿਓਂ ਕੀ ਸੈਨਾ ਹੈ ਔਰ ਤਿਨੋਂ ਨੇ ਜੋ ਨਿੰਮ੍ਰਤਾ ਧਾਰੀ ਹੈ, ਏਹੀ (ਸੰਨਾਹੰ) ਸੰਜੋਇ ਹੈ॥
Prof. Sahib Singhਸੰਤ-ਜਨ ਅਜਿੱਤ ਸੂਰਮਿਆਂ ਦੀ ਸੈਨਾ ਹੈ। ਗ਼ਰੀਬੀ ਸੁਭਾਉ ਉਹਨਾਂ ਦੇ ਸਰੀਰ ਉਤੇ ਸੰਜੋਅ ਹੈ;

ਪਦ ਅਰਥ ਸੈਨਾ = ਫ਼ੌਜ (सेना)।ਸਾਧ ਸਮੂਹ = ਸਾਰੇ ਸਾਧ, ਸੰਤ ਜਨ। ਸੂਰ = ਸੂਰਮੇ। ਸੰਨਾਹੰ = ਸੰਜੋਅ (संनाह = armour)। ਤਨਿ = ਤਨ ਉਤੇ।

SikhNet (Spanish)Los Santos son un ejército invisible de guerreros espirituales y están protegidos con la Armadura de la Humildad,

ਆਵਧਹ. ਗੁਣ ਗੋਬਿੰਦ ਰਮਣੰ; ਓਟ ਗੁਰਸਬਦ. ਕਰ ਚਰਮਣਹ ॥

aavadhah. gun gobind ramanan; ott gurasabad. kar charamanah |

Sant Singh KhalsaTheir weapons are the Glorious Praises of the Lord which they chant; their Shelter and Shield is the Word of the Guru's Shabad.
Manmohan SinghTheir weapons and shelter are the recitation of the Lord's praises and the Guru's word is the shield in their hands.
Manmohan Singh (Punjabi)ਸੁਆਮੀ ਦੀਆਂ ਸਿਫਤਾਂ ਦਾ ਉਚਾਰਨ ਉਨ੍ਹਾਂ ਦੇ ਹਥਿਆਰ ਤੇ ਪਨਾਹ ਹਨ ਅਤੇ ਗੁਰਾਂ ਦੀ ਬਾਣੀ ਦੀ ਉਨ੍ਹਾਂ ਦੇ ਹੱਥਾਂ ਵਿੱਚ ਢਾਲ ਹੈ।
Fareedkot Teekaਗੋਬਿੰਦ ਕੇ ਗੁਣੋਂ ਕਾ (ਰਮਣੰ) ਕਥਨ ਔ ਸ੍ਰਵਨ ਕਰਨਾ ਇਹੀ ਤਿਨੋਂ ਨੇ (ਆਵਧਹ) ਸ਼ਸਤ੍ਰ ਧਾਰਨ ਕਰੇ ਹੈਂ ਔਰ ਵਿਕਾਰ ਰੂਪੀ ਸਤ੍ਰੂਓਂ ਤੇ ਬਚਾਉ ਹੇਤ ਗੁਰੋਂ ਕੇ (ਸਬਦ) ਉਪਦੇਸ ਕੀ (ਚਰਮਣਹ) ਢਾਲ ਕਾ (ਓਟ) ਆਸਰਾ ਕੀਆ ਹੈ॥
Prof. Sahib Singhਗੋਬਿੰਦ ਦੇ ਗੁਣ ਗਾਉਣੇ ਉਹਨਾਂ ਪਾਸ ਸ਼ਸਤ੍ਰ ਹਨ; ਗੁਰ-ਸ਼ਬਦ ਦੀ ਓਟ ਉਹਨਾਂ ਦੇ ਹੱਥ ਦੀ ਢਾਲ ਹੈ।

ਪਦ ਅਰਥ ਆਵਧਹ = ਸ਼ਸਤ੍ਰ (आयुघ)। ਕਰ = ਹੱਥ (कर)। ਚਰਮਣਹ = ਢਾਲ, ਚੰਮ (चर्मन,)। ਕਰ ਚਰਮਣਹ = ਹੱਥ ਦੀ ਢਾਲ।

SikhNet (Spanish)sus armas son las Gloriosa Alabanzas al Señor, su Santuario y Protección es la Palabra del Shabd del Guru.

ਆਰੂੜਤੇ, ਅਸ੍ਵ ਰਥ ਨਾਗਹ; ਬੁਝੰਤੇ, ਪ੍ਰਭ ਮਾਰਗਹ ॥

aaroorrate, asv rath naagah; bujhante, prabh maaragah |

Sant Singh KhalsaThe horses, chariots and elephants they ride are their way to realize God's Path.
Manmohan SinghTo realise the Lord's path, is their riding the horses, chariots and elephants.
Manmohan Singh (Punjabi)ਸੁਆਮੀ ਦੇ ਮਾਰਗ ਨੂੰ ਅਨੁਭਵ ਕਰਨਾ, ਉਨ੍ਹਾਂ ਦਾ ਘੋੜਿਆਂ, ਗੱਡੀਆਂ ਅਤੇ ਹਾਥੀਆਂ ਤੇ ਚੜ੍ਹਨਾ ਹੈ।
Fareedkot Teekaਜੋ ਪ੍ਰਭੂ ਕੇ ਮਾਰਗ ਕੋ (ਬੁਝੰਤੇ) ਸਮਝਤੇ ਹੈਂ ਤਿਨੋਂ ਨੇ ਏਹੀ (ਅਸ੍ਵ) ਘੋੜੇ ਔਰ ਰਥੋਂ ਪੁਨਾ (ਨਾਗਹ) ਹਾਥੀਓਂ ਪਰ (ਅਰੂੜਤੇ) ਚੜਨਾ ਕੀਆ ਹੈ; ਵਾ ਸਰਵਣ ਰੂਪੀ ਘੋੜਾ ਔ ਮਨਨ ਰਥ ਨਿਧਿਆਸਨ ਹਸਤੀ, ਇਨੋਂ ਪਰ ਅਸਵਾਰ ਹੋ ਕਰ ਅਰਥਾਤ ਧਾਰਨ ਕਰ ਕੇ ਇਸ ਮਾਰਗ ਦੁਆਰੇ ਪ੍ਰਭੂ ਕੇ ਸਰੂਪ ਕੌ (ਬੁਝੰਤੇ) ਸਮਝਤੇ ਹੈਂ, ਭਾਵ ਤਿਸੀ ਤੇ ਤਿਨੋਂ ਕੋ ਪ੍ਰਭੂ ਕਾ ਸਖਿਆਤਕਾਰ ਹੋਤਾ ਹੈ॥
Prof. Sahib Singhਸੰਤ-ਜਨ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਭਾਲਦੇ ਰਹਿੰਦੇ ਹਨ-ਇਹ, ਮਾਨੋ, ਉਹ ਘੋੜੇ ਰਥ ਹਾਥੀਆਂ ਦੀ ਸਵਾਰੀ ਕਰਦੇ ਹਨ।

ਪਦ ਅਰਥ ਆਰੂੜਤੇ = ਸਵਾਰ ਹੁੰਦੇ ਹਨ। ਅਸ੍ਵ = (अश्व) ਘੋੜੇ। ਨਾਗਹ = ਹਾਥੀ (नाग)।

SikhNet (Spanish)Sus caballos, carrozas y elefantes son sus maneras de caminar en el Sendero de Dios,

ਬਿਚਰਤੇ ਨਿਰਭਯੰ, ਸਤ੍ਰੁ ਸੈਨਾ; ਧਾਯੰਤੇ, ਗੋੁਪਾਲ ਕੀਰਤਨਹ ॥

bicharate nirabhayan, satru sainaa; dhaayante, guopaal keeratanah |

Sant Singh KhalsaThey walk fearlessly through the armies of their enemies; they attack them with the Kirtan of God's Praises.
Manmohan SinghThey walk fearlessly amidst the army of their enemies and charge them with the Lord's praises.
Manmohan Singh (Punjabi)ਉਹ ਨਿੱਡਰ ਹੋ ਆਪਣੇ ਵੈਰੀਆਂ ਦੀ ਫੌਜ ਅੰਦਰ ਫਿਰਦੇ ਹਨ ਅਤੇ ਸੁਆਮੀ ਦੀਆਂ ਸਿਫ਼ਤ-ਸ਼ਲਾਘਾ ਨਾਲ ਉਨ੍ਹਾਂ ਉਤੇ ਹੱਲਾ ਬੋਲਦੇ ਹਨ।
Fareedkot Teekaਸੰਤ ਜਨ ਸੂਰਮੇ ਮੋਹਿ ਰੂਪੀ ਸਤ੍ਰੂ ਕੀ ਆਸੁਰੀ ਸੰਪਤ ਫੌਜ ਮੇਂ ਨਿਰਭੈ ਹੋ ਕਰ ਵਿਚਰਤੇ ਹੈਂ ਔਰ ਗੋਪਾਲ ਕਾ ਕੀਰਤਨ (ਧਾਯੰਤੇ) ਧਾਵਾ ਕਰਤੇ ਅਰਥਾਤ ਚੜ੍ਹਾਈ ਕਰਤੇ ਹੈਂ॥
Prof. Sahib Singhਸੰਤ-ਜਨ ਪਰਮਾਤਮਾ ਦੀ ਸਿਫ਼ਤ-ਸਾਲਾਹ (ਦੀ ਸਹੈਤਾ) ਨਾਲ (ਕਾਮਾਦਿਕ) ਵੈਰੀ-ਦਲ ਉਤੇ ਹੱਲਾ ਕਰਦੇ ਹਨ, ਅਤੇ (ਇਸ ਤਰ੍ਹਾਂ ਉਹਨਾਂ ਵਿਚ) ਨਿਡਰ ਹੋ ਕੇ ਤੁਰੇ ਫਿਰਦੇ ਹਨ।

ਪਦ ਅਰਥ ਬਿਚਰਤੇ = ਤੁਰਦੇ ਫਿਰਦੇ ਹਨ। ਸਤ੍ਰੁ = ਵੈਰੀ (ਕਾਮਾਦਿਕ) (शत्रु)।ਧਾਯੰਤੇ = ਹੱਲਾ ਕਰਦੇ ਹਨ (घावन्नि)।

SikhNet (Spanish)caminan sin temor a través de los ejércitos enemigos y los atacan con el Kirtan de las Alabanzas de Dios.

ਜਿਤਤੇ. ਬਿਸ੍ਵ ਸੰਸਾਰਹ; ਨਾਨਕ. ਵਸੵੰ ਕਰੋਤਿ, ਪੰਚ ਤਸਕਰਹ ॥੨੯॥

jitate. bisv sansaarah; naanak. vasayan karot, panch tasakarah |29|

Sant Singh KhalsaThey conquer the entire world, O Nanak, and overpower the five thieves. ||29||
Manmohan SinghThey conquer the whole world and overwhelm the five thieves as well, O Nanak.
Manmohan Singh (Punjabi)ਉਹ ਸਾਰੇ ਜਹਾਨ ਨੂੰ ਫਤਹ ਕਰ ਲੈਂਦੇ ਹਨ ਅਤੇ ਪੰਜਾਂ ਚੋਰਾਂ ਨੂੰ ਭੀ ਕਾਬੂ ਵਿੱਚ ਕਰ ਲੈਂਦੇ ਹਨ, ਹੇ ਨਾਨਕ!
Fareedkot Teekaਸੰਪੂਰਨ ਸੰਸਾਰ ਕੋ ਜੀਤ ਲੇਤੇ ਹੈਂ। ਸ੍ਰੀ ਗੁਰੂ ਜੀ ਕਹਿਤੇ ਹੈਂ: ਇਸ ਪ੍ਰਕਾਰ ਕਰ ਕਾਮ, ਕ੍ਰੋਧ ਆਦੀ ਪਾਂਚੋ (ਤਸਕਰਹ) ਚੋਰੋਂ ਕੋ ਅਪਨੇ ਵਸ ਅਰਥਾਤ ਅਧੀਨ (ਕਰੋਤਿ) ਕਰਿ ਲੇਤੇ ਹੈਂ॥੨੯॥
Prof. Sahib Singhਹੇ ਨਾਨਕ! ਸੰਤ-ਜਨ ਉਹਨਾਂ ਪੰਜਾਂ ਚੋਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ ਜੋ ਸਾਰੇ ਸੰਸਾਰ ਨੂੰ ਜਿੱਤ ਰਹੇ ਹਨ ॥੨੯॥

ਪਦ ਅਰਥ ਬਿਸ੍ਵ = ਸਾਰਾ (विश्व)। ਤਸਕਰਹ = ਚੋਰ (तस्कर) ॥੨੯॥

* ਭਾਵ: ਨਿਮ੍ਰਤਾ, ਸਿਮਰਨ, ਸ਼ਬਦ ਦੀ ਓਟ-ਜਿਸ ਮਨੁੱਖ ਦੇ ਕੋਲ ਹਰ ਵੇਲੇ ਇਹ ਹਥਿਆਰ ਹਨ, ਕਾਮਾਦਿਕ ਵਿਕਾਰ ਉਸ ਉਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ।

SikhNet (Spanish)Conquistan el mundo entero y oh, dice Nanak, también a los cinco ladrones. (29)

Open this shabad →

Shabad Guru Arjan Dev Ji Salok Sehshkritee

ਮ੍ਰਿਗ ਤ੍ਰਿਸਨਾ, ਗੰਧਰਬ ਨਗਰੰ; ਦ੍ਰੁਮ ਛਾਯਾ, ਰਚਿ ਦੁਰਮਤਿਹ ॥

mrig trisanaa, gandharab nagaran; drum chhaayaa, rach duramatih |

Sant Singh KhalsaMisled by evil-mindedness, mortals are engrossed in the mirage of the illusory world, like the passing shade of a tree.
Manmohan SinghOwing to evil-intellect, man is engrossed in optical illusion, phantom city and the shade of a tree.
Manmohan Singh (Punjabi)ਮੰਦੀ-ਅਕਲ ਦੇ ਕਾਰਨ, ਜੀਵ ਦ੍ਰਿਸ਼ਅਕ ਧੋਖੇ, ਹਰ ਚੰਦਉਰੀ ਅਤੇ ਬਿਰਛ ਦੀ ਛਾਂ ਅੰਦਰ ਖਚਤ ਹੋਇਆ ਹੋਇਆ ਹੈ।
Fareedkot Teekaਜੈਸੇ ਮ੍ਰਿਗ ਤ੍ਰਿਸਨਾ ਮਾਰੂਥਲ ਮੇਂ ਸੂਰਜ ਕੀ ਕਿਰਣੋ ਕੋ ਲਾਗਣੇ ਤੇ ਮ੍ਰਿਗ ਕੋ ਭਰਾਂਤੀ ਕਰ ਜਲ ਪ੍ਰਤੀਤ ਹੋਤਾ ਹੈ ਅਰ ਵਹੁ ਤਿਸ ਕੇ ਵਾਸਤੇ ਧਾਵਤਾ ਹੈ, ਪਰੰਤੂ ਓਹ ਜਲੁ ਝੂਠਾ ਹੈ; ਪੁਨਾ ਜੈਸੇ ਅਕਾਸ ਮੇਂ ਗੰਧਰਬ ਨਗਰੀ ਭਰਾਂਤੀ ਸੇ ਭਾਸਤੀ ਹੈ, ਵਾਸਤਵ ਤੇ ਅਸੱਤ ਹੈ; ਪੁਨਾ ਜੈਸੇ ਬ੍ਰਿਛ ਕੀ ਛਾਯਾ ਕੋ ਸਥਿਰ ਜਾਨ ਕਰ (ਰਚਿ ਦੁਰਮਤਿਹ) ਖੋਟੀ ਬੁਧੀ ਵਾਲਾ ਤਿਸ ਮੇਂ ਰਚ ਜਾਵੈ ਅਰਥਾਤ ਪ੍ਰੀਤੀ ਕਰੇ, ਭਾਵ ਏਹਿ ਕਿ ਦੁਰਮਤੀ ਜੀਵ ਇਨ ਅਸੱਤ ਪਦਾਰਥੋਂ ਮੇਂ ਐਸੇ ਪ੍ਰੀਤ ਕਰ ਰਹੇ ਹੈਂ॥
Prof. Sahib Singhਭੈੜੀ ਬੁੱਧੀ ਵਾਲਾ ਬੰਦਾ ਠਗਨੀਰੇ ਨੂੰ ਹਵਾਈ ਕਿਲ੍ਹੇ ਨੂੰ ਅਤੇ ਰੁੱਖ ਦੀ ਛਾਂ ਨੂੰ ਸਹੀ ਮੰਨ ਲੈਂਦਾ ਹੈ।

ਪਦ ਅਰਥ ਮ੍ਰਿਗ ਤ੍ਰਿਸਨਾ = (ਹਰਨ ਦੀ ਤ੍ਰ੍ਰੇਹ)। ਠਗਨੀਰਾ, ਰੇਤਲਾ ਇਲਾਕਾ ਜੋ ਸੂਰਜ ਦੀ ਤਪਸ਼ ਵਿਚ ਪਾਣੀ ਦਾ ਦਰਿਆ ਜਾਪਦਾ ਹੈ। ਤ੍ਰੇਹ ਨਾਲ ਘਾਬਰਿਆ ਹਰਨ ਪਾਣੀ ਵਲ ਦੌੜਦਾ ਹੈ, ਉਹ ਠਗਨੀਰਾ ਅਗਾਂਹ ਅਗਾਂਹ ਚਲਿਆ ਜਾਂਦਾ ਹੈ। ਇਸ ਤਰ੍ਹਾਂ ਹਰਨ ਤੜਪ ਕੇ ਮਰ ਜਾਂਦਾ ਹੈ (मृगतृष्णा = mirage)। ਗੰਧਰਬ ਨਗਰੰ = ਆਕਾਸ਼ ਵਿਚ ਵੱਸਦੀ ਨਗਰੀ। ਠਗਨੀਰੇ ਵਾਂਗ ਇਹ ਭੀ ਝਾਉਲਾ ਹੀ ਪੈਂਦਾ ਹੈ ਕਿ ਆਕਾਸ਼ ਵਿਚ ਇਕ ਸ਼ਹਿਰ ਵੱਸ ਰਿਹਾ ਹੈ (गन्घर्व = नगर)। ਦ੍ਰੁਮ = ਰੁੱਖ (द्रुम)। ਰਚਿ = ਰਚ ਕੇ, ਰਚ ਲੈਂਦਾ ਹੈ, ਸਹੀ ਮੰਨ ਲੈਂਦਾ ਹੈ।

SikhNet (Spanish)Engañados por la maldad de la mente, los mortales viven involucrados en las apariencias del mundo ilusorio, como la sombra pasajera del árbol.

ਤਤਹ. ਕੁਟੰਬ ਮੋਹ ਮਿਥੵਾ; ਸਿਮਰੰਤਿ ਨਾਨਕ. ਰਾਮ ਰਾਮ ਨਾਮਹ ॥੩੦॥

tatah. kuttanb moh mithayaa; simarant naanak. raam raam naamah |30|

Sant Singh KhalsaEmotional attachment to family is false, so Nanak meditates in remembrance on the Name of the Lord, Raam, Raam. ||30||
Manmohan SinghSimilarly, the love of family is false, so, Nanak meditates on the Name of his Lord Master.
Manmohan Singh (Punjabi)ਤਿਵੇ ਹੀ ਟੱਬਰ ਕਬੀਲੇ ਦੀ ਮਮਤਾ ਝੁਠੀ ਹੈ, ਸੋ ਨਾਨਕ ਆਪਣੇ ਸੁਆਮੀ ਮਾਲਕ ਦੇ ਨਾਮ ਦਾ ਚਿੰਤਨ ਕਰਦਾ ਹੈ।
Fareedkot Teekaਤੈਸੇ ਇਹ ਜਿਸ ਕੁਟੰਬ ਕਾ ਮੋਹਿ ਕਰਤਾ ਹੈ, ਸੋ ਝੂਠਾ ਹੈ। ਤਿਸ ਕੋ ਸੰਤ ਜਨ (ਮਿਥ੍ਹਾ) ਝੂਠਾ ਜਾਨ ਕਰ ਤਿਸ ਕੀ ਪ੍ਰੀਤੀ ਤਿਆਗ ਕਰ ਸਦ (ਰਾਮ) ਵਿਆਪਕ ਸਰੂਪ ਕੇ ਰਾਮ ਨਾਮ ਕੋ ਸਿਮਰਤੇ ਹੈਂ॥੩੦॥☬ਬੇਨਤੀ ਕਾ ਪ੍ਰਕਾਰੁ ਦਿਖਾਵਤੇ ਹੈਂ:
Prof. Sahib Singhਉਸੇ ਤਰ੍ਹਾਂ ਦਾ ਨਾਸਵੰਤ ਕੁਟੰਬ ਦਾ ਮੋਹ ਹੈ। ਹੇ ਨਾਨਕ! (ਇਸ ਨੂੰ ਤਿਆਗ ਕੇ ਸੰਤ-ਜਨ) ਪਰਮਾਤਮਾ ਦਾ ਨਾਮ ਸਿਮਰਦੇ ਹਨ ॥੩੦॥

ਪਦ ਅਰਥ ਤਤਹ = ਉਥੇ, ਉਸੇ ਤਰ੍ਹਾਂ (तत: for that reason)। ਮਿਥ੍ਯ੍ਯਾ = ਨਾਸਵੰਤ, ਝੂਠਾ (मिथ्या = to no purpose)। ਦੁਰ ਮਤਹਿ = ਭੈੜੀ ਬੁੱਧੀ ਵਾਲਾ (दुर्मति:) ॥੩੦॥

* ਭਾਵ: ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹ ਟੱਬਰ ਪਰਵਾਰ ਦੇ ਮੋਹ ਵਿਚ ਨਹੀਂ ਫਸਦਾ।

SikhNet (Spanish)El apego emocional a la familia es falso, así Nanak medita en el Nombre del Señor, Ram, Ram. (30)

ਨਚ. ਬਿਦਿਆ ਨਿਧਾਨ ਨਿਗਮੰ; ਨਚ. ਗੁਣਗੵ, ਨਾਮ ਕੀਰਤਨਹ ॥

nach. bidiaa nidhaan nigaman; nach. gunagay, naam keeratanah |

Sant Singh KhalsaI do not possess the treasure of the wisdom of the Vedas, nor do I possess the merits of the Praises of the Naam.
Manmohan SinghI possess not the treasure of the Veda's knowledge, nor am I a man of merit, nor sing I the praise of the Lord's Name.
Manmohan Singh (Punjabi)ਮੇਰੇ ਕੋਲ ਵੇਦਾਂ ਦੇ ਇਲਮ ਦਾ ਖਜਾਨਾ ਨਹੀਂ, ਨਾਂ ਮੈਂ ਗੁਣਵਾਨ ਪੁਰਸ਼ ਹਾਂ, ਨਾਂ ਹੀ ਮੈਂ ਸੁਆਮੀ ਦੇ ਨਾਮ ਦਾ ਜੱਸ ਗਾਇਨ ਕਰਦਾ ਹਾਂ।
Fareedkot Teekaਹੇ ਹਰੀ! ਮੈਂ (ਨਿਗਮੰ) ਬੇਦ ਵਿਦਿਆ ਕਾ ਨਿਧਾਨ ਭੀ ਨਹੀਂ ਪੁਨਾ ਗੁਣੋਂ ਕਾ ਗਿਆਤਾ ਭੀ (ਨਚ) ਨਹੀਂ ਔ ਨਾਮ ਕਾ ਕੀਰਤਨੁ ਭੀ ਨਹੀਂ ਕੀਆ ਹੈ॥
Prof. Sahib Singhਨਾਹ ਹੀ ਮੈਂ ਵੇਦ-ਵਿਦਿਆ ਦਾ ਖ਼ਜ਼ਾਨਾ ਹਾਂ, ਨਾਹ ਹੀ ਮੈਂ ਗੁਣਾਂ ਦਾ ਪਾਰਖੂ ਹਾਂ, ਨਾਹ ਹੀ ਮੇਰੇ ਪਾਸ ਪਰਮਾਤਮਾ ਦੀ ਸਿਫ਼ਤ-ਸਾਲਾਹ ਹੈ।

ਪਦ ਅਰਥ ਨ-ਚ = ਅਤੇ ਨਹੀਂ, ਨਾਹ ਹੀ। ਨਿਧਾਨ = ਖ਼ਜ਼ਾਨਾ। ਨਿਗਮੰ = ਵੇਦ (निगमां)। ਗੁਣਗ੍ਯ੍ਯ = ਗੁਣਾਂ ਦਾ ਜਾਣਨ ਵਾਲਾ (गुणज्ञ)।

SikhNet (Spanish)No poseo el tesoro de sabiduría de los Vedas, ni tampoco los Méritos de recitar el Naam,

ਨਚ. ਰਾਗ ਰਤਨ ਕੰਠੰ; ਨਹ ਚੰਚਲ ਚਤੁਰ ਚਾਤੁਰਹ ॥

nach. raag ratan kantthan; neh chanchal chatur chaaturah |

Sant Singh KhalsaI do not have a beautiful voice to sing jewelled melodies; I am not clever, wise or shrewd.
Manmohan SinghI am not blessed with the throat of singing invaluable melody, nor am I clever, wise and shrewd.
Manmohan Singh (Punjabi)ਅਮੋਲਕ ਕੀਰਤਨ ਗਾਇਨ ਕਰਨ ਵਾਲਾ ਮੇਰਾ ਗਲਾ ਨਹੀਂ, ਨਾਂ ਹੀ ਮੈਂ ਚਾਲਾਕ, ਸਿਆਣਾ ਅਤੇ ਦਾਨਾ ਹਾਂ।
Fareedkot Teekaਰਾਗ ਰੂਪੀ ਰਤਨੁ ਭੀ ਮੇਰੇ ਕੰਠ ਮੇਂ (ਨਚ) ਨਹੀਂ ਔ ਸਰੀਰ ਕਰ ਵਿਵਹਾਰੋਂ ਮੇਂ ਚੰਚਲ ਭੀ ਨਹੀਂ ਹੂੰ। ਬਾਣੀ ਕਰ ਚਤਰ ਨਹੀਂ ਔ ਬੁਧੀ ਕਰ ਭੀ ਚਤਰ ਨਹੀਂ ਹੂੰ, ਭਾਵ ਯੇਹਿ ਹੈ ਕਿ ਐਸਾ ਨਿਰਗੁਣ ਹੂੰ॥
Prof. Sahib Singhਮੇਰੇ ਗਲੇ ਵਿਚ ਸ੍ਰੇਸ਼ਟ ਰਾਗ ਭੀ ਨਹੀਂ, ਨਾਹ ਹੀ ਮੈਂ ਚੁਸਤ ਤੇ ਬੜਾ ਸਿਆਣਾ ਹਾਂ।

ਪਦ ਅਰਥ ਕੰਠ = ਗਲਾ। ਚੰਚਲ = ਚੁਸਤ। ਚਤੁਰ ਚਾਤੁਰਹ = ਸਿਆਣਿਆਂ ਦਾ ਸਿਆਣਾ। ਚਾਤੁਰਹ = ਸਿਆਣਾ।

SikhNet (Spanish)no tengo una voz bonita para cantar las Preciosas Melodías, no soy astuto, sabio o abusado.

ਭਾਗ ਉਦਿਮ, ਲਬਧੵੰ ਮਾਇਆ; ਨਾਨਕ. ਸਾਧਸੰਗਿ ਖਲ ਪੰਡਿਤਹ ॥੩੧॥

bhaag udim, labadhayan maaeaa; naanak. saadhasang khal pandditah |31|

Sant Singh KhalsaBy destiny and hard work, the wealth of Maya is obtained. O Nanak, in the Saadh Sangat, the Company of the Holy, even fools become religious scholars. ||31||
Manmohan SinghThrough good fortune and concerted effort, are obtained such treasures, Nanak by the saints' society even the fools become scholars.
Manmohan Singh (Punjabi)ਪ੍ਰਾਲਭਬ ਅਤੇ ਉਪਰਾਲੇ ਰਾਹੀਂ ਐਸੇ ਅਮੋਲਕ ਪਦਾਰਥ ਪਰਾਪਤ ਹੁੰਦੇ ਹਨ। ਨਾਨਕ ਸਤਿਸੰਗਤ ਦੁਆਰਾ ਮੂਰਖ ਭੀ ਵਿਦਵਾਨ ਥੀ ਵੰਞਦੇ ਹਨ।
Fareedkot Teekaਪੂਰਬਲੇ ਭਾਗੋਂ ਕੇ ਉਦੇ ਹੋਣੇ ਸੇ ਔ ਉਦਮ ਕਰ ਇਸ ਜੀਵ ਕੋ ਮਾਯਾ ਪ੍ਰਾਪਤਿ ਹੋਤੀ ਹੈ, ਵਾ ਪੁੰਨੋਂ ਕੇ ਪ੍ਰਗਟ ਹੋਣੇ ਤੇ ਦੈਵੀ ਗੁਣ ਪ੍ਰਾਪਤਿ ਹੋਤੇ ਹੈਂ। ਔ ਤਬ ਪੂਰਬੋਕਤ ਕਰਮੋਂ ਸੇ ਹੀਨ (ਖਲ) ਮੂਰਖ ਭੀ ਸਤਿਸੰਗ ਕਰ ਕੇ ਪੰਡਤ ਹੋਤਾ ਹੈ ਅਰਥਾਤ ਬ੍ਰਹਮ ਵਿਦ੍ਯਾ ਸੰਪੰਨ ਹੋ ਜਾਤਾ ਹੈ। ਯਥਾ-☬'ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡੁ ਉਤਾਰੈ॥'☬'ਸੋ ਪੰਡਿਤ ਜੋ ਮਨ ਪਰਬੋਧੈ॥'☬ਮੇਂ ਐਸੇ ਵਿਦ੍ਯਾ ਆਦੀ ਗੁਣੋ ਤੇ ਹੀਨ ਹੂੰ। ਹੇ ਵਾਹਿਗੁਰੂ! ਤਾਂ ਤੇ ਸੰਤੋਂ ਕਾ ਸੰਗੁ ਕ੍ਰਿਪਾ ਕਰ ਕੇ ਮੁਝ ਕੋ ਦੀਜੀਏ॥੩੧॥
Prof. Sahib Singhਪੂਰਬਲੇ ਭਾਗਾਂ ਅਨੁਸਾਰ ਉੱਦਮ ਕੀਤਿਆਂ ਮਾਇਆ ਮਿਲਦੀ ਹੈ (ਉਹ ਭੀ ਮੇਰੇ ਪਾਸ ਨਹੀਂ)। (ਪਰ) ਹੇ ਨਾਨਕ! ਸਤਸੰਗ ਵਿਚ ਆ ਕੇ ਮੂਰਖ (ਭੀ) ਪੰਡਿਤ (ਬਣ ਜਾਂਦਾ ਹੈ, ਇਹੀ ਮੇਰਾ ਭੀ ਆਸਰਾ ਹੈ) ॥੩੧॥

ਪਦ ਅਰਥ ਸਾਧਸੰਗਿ = ਸਾਧ ਸੰਗਤ ਵਿਚ। ਖਲ = ਮੂਰਖ (खल) ॥੩੧॥

* ਭਾਵ: ਸਾਧ ਸੰਗਤਿ ਵਿਚ ਟਿਕ ਕੇ ਮੂਰਖ ਮਨੁੱਖ ਭੀ ਸਿਆਣਾ ਬਣ ਜਾਂਦਾ ਹੈ, ਕਿਉਂਕਿ ਉਥੇ ਉਹ ਜੀਵਨ ਦਾ ਸਹੀ ਰਸਤਾ ਲੱਭ ਲੈਂਦਾ ਹੈ।

SikhNet (Spanish)Por destino y ardua labor, la Riqueza se obtiene, oh dice Nanak, en la Saad Sangat, la Compañía de los Santos, aún los tontos se vuelven escolares religiosos. (31)

Open this shabad →

Shabad Guru Arjan Dev Ji Salok Sehshkritee

ਕੰਠ ਰਮਣੀਯ, ਰਾਮ ਰਾਮ ਮਾਲਾ; ਹਸਤ ਊਚ ਪ੍ਰੇਮ ਧਾਰਣੀ ॥

kantth ramaneey, raam raam maalaa; hasat aooch prem dhaaranee |

Sant Singh KhalsaThe mala around my neck is the chanting of the Lord's Name. The Love of the Lord is my silent chanting.
Manmohan SinghTo recite the Lord's Name, is the rosary around my neck and to love the Lord is my secret telling of it.
Manmohan Singh (Punjabi)ਪ੍ਰਭੂ ਦੇ ਨਾਮ ਦਾ ਉਚਾਰਨ, ਮੇਰੇ ਗਲ ਦੁਆਲੇ ਦੀ ਸਿਮਰਨੀ ਹੈ ਅਤੇ ਪ੍ਰਭੂ ਨੂੰ ਪਿਆਰ ਕਰਨਾ ਮੇਰਾ ਇਸ ਦਾ ਗੁਪਤ ਫੇਰਨਾ ਹੈ।
Fareedkot Teekaਕੰਠ ਮੇਂ ਜੋ ਰਾਮ ਨਾਮ ਕਾ ਜਪਣਾ ਹੈ, ਸੋਈ (ਰਮਣੀਯ) ਸੁੰਦਰ ਮਾਲਾ ਹੈ, (ਹਸਤ ਊਚ) ਗੋਮੁਖੀ ਏਹੀ ਧਾਰਣਾ ਕਰੀ ਹੈ, ਜੋ ਪ੍ਰੇਮ ਹੈ ਪਾਏ ਕਰ ਜਪਤੇ ਹੈਂ, ਭਾਵ ਯੇਹਿ ਪ੍ਰੇਮ ਕੋ ਧਾਰ ਕਰ ਨਾਮ ਕਾ ਸਿਮਰਨ ਕਰਤੇ ਹੈਂ॥
Prof. Sahib Singhਜਿਹੜਾ ਮਨੁੱਖ (ਗਲੇ ਤੋਂ) ਪਰਮਾਤਮਾ ਦੇ ਨਾਮ ਦੇ ਉਚਾਰਨ ਨੂੰ ਗਲੇ ਦੀ ਸੁੰਦਰ ਮਾਲਾ ਬਣਾਂਦਾ ਹੈ, (ਹਿਰਦੇ ਵਿਚ) ਪ੍ਰੇਮ ਟਿਕਾਣ ਨੂੰ ਮਾਲਾ ਦੀ ਥੈਲੀ ਬਣਾਂਦਾ ਹੈ,

ਪਦ ਅਰਥ ਕੰਠ = ਗਲਾ। ਰਮਣੀਯ = ਸੁੰਦਰ (रमणीय)। ਹਸਤ = (हस्त) ਹੱਥ। ਹਸਤ ਊਚ = ਗੋਮੁਖੀ (गोभुखी), ਮਾਲਧਾਨੀ, ਇਕ ਥੈਲੀ ਜਿਸ ਦਾ ਅਕਾਰ ਗਊ ਦੇ ਮੁਖ ਜੇਹਾ ਹੁੰਦਾ ਹੈ, ਜਿਸ ਵਿਚ ਮਾਲਾ ਪਾ ਕੇ ਫੇਰੀ ਜਾਂਦੀ ਹੈ। ਹਿੰਦੂ ਸ਼ਾਸਤ੍ਰ ਅਨੁਸਾਰ ਇਸ ਨੂੰ ਜ਼ਮੀਨ ਨਾਲ ਛੁਹਾਣ ਦੀ ਆਗਿਆ ਨਹੀਂ, ਛਾਤੀ ਦੀ ਕੌਡੀ ਨਾਲ ਹੱਥ ਲਾ ਕੇ ਜਪ ਕਰਨ ਦੀ ਆਗਿਆ ਹੈ। ਇਸੇ ਲਈ ਇਸ ਦਾ ਨਾਮ 'ਹਸਤ ਊਚ' ਹੈ। ਧਾਰਣੀ = ਟਿਕਾਣੀ।

SikhNet (Spanish)El Mala de mi cuello es cantar el Nombre del Señor, el Amor del Señor es mi canto silencioso.

ਜੀਹ ਭਣਿ ਜੋ, ਉਤਮ ਸਲੋਕ; ਉਧਰਣੰ ਨੈਨ ਨੰਦਨੀ ॥੩੨॥

jeeh bhan jo, utam salok; udharanan nain nandanee |32|

Sant Singh KhalsaChanting this most Sublime Word brings salvation and joy to the eyes. ||32||
Manmohan SinghReciting with my tongue the sublime word of the Guru, I have been saved from mammon, the joy of the eyes.
Manmohan Singh (Punjabi)ਗੁਰਾਂ ਦੀ ਸ਼੍ਰੇਸ਼ਟ ਬਾਣੀ ਦਾ ਆਪਣੀ ਜੀਹਭਾ ਨਾਲ ਉਚਾਰਨ ਕਰ ਦੁਆਰਾ, ਅੱਖਾਂ ਨੂੰ ਖੁਸ਼ ਕਰਨ ਵਾਲੀ ਮਾਇਆ ਤੋ, ਮੈਂ ਬਚ ਗਿਆ ਹਾਂ।
Fareedkot Teekaਜਿਹਵਾ ਕਰ ਕੇ ਜੋ ਵਾਹਿਗੁਰੂ ਕੇ ਉਤਮ (ਸਲੋਕ) ਜਸ ਕੋ (ਭਣਿ) ਉਚਾਰਨ ਕਰਤੇ ਹਾਂ, ਤਿਸ ਕਰ ਕੇ ਨੇਤ੍ਰੋਂ ਕੇ ਅਨੰਦ ਦੇਨ ਵਾਲੀ ਮਾਯਾ ਤੇ (ਉਧਰਣੰ) ਉਧਾਰੁ ਹੂਆ ਹੈ॥੩੨॥
Prof. Sahib Singhਜਿਹੜਾ ਮਨੁੱਖ ਜੀਭ ਨਾਲ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ, ਉਹ ਮਾਇਆ ਦੇ ਪ੍ਰਭਾਵ ਤੋਂ ਬਚ ਜਾਂਦਾ ਹੈ ॥੩੨॥

ਪਦ ਅਰਥ ਜੀਹ = ਜੀਭ। ਭਣਿ = ਉਚਾਰਦਾ ਹੈ, ਭਣੈ। ਨੰਦਨੀ = ਖ਼ੁਸ਼ ਕਰਨ ਵਾਲੀ (नन्दन = pleasing)। ਨੈਨ ਨੰਦਨੀ = ਅੱਖਾਂ ਨੂੰ ਖ਼ੁਸ਼ ਕਰਨ ਵਾਲੀ, ਮਾਇਆ। ਨੈਨ = (नयन) ਅੱਖਾਂ ॥੩੨॥

* ਭਾਵ: ਪਰਮਾਤਮਾ ਦਾ ਨਾਮ ਜਪਣ ਨਾਲ ਅਤੇ ਹਿਰਦੇ ਵਿਚ ਪ੍ਰਭੂ ਦਾ ਪਿਆਰ ਟਿਕਾਣ ਨਾਲ ਮਨੁੱਖ ਸੋਹਣੀ ਮਾਇਆ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਹੈ।

SikhNet (Spanish)Cantando tan Sublime Palabra, obtengo la Salvación y la Dicha, (32)

Open this shabad →

Shabad Guru Arjan Dev Ji Salok Sehshkritee

ਗੁਰ ਮੰਤ੍ਰ ਹੀਣਸੵ. ਜੋ ਪ੍ਰਾਣੀ; ਧ੍ਰਿਗੰਤ ਜਨਮ ਭ੍ਰਸਟਣਹ ॥

gur mantr heenasay. jo praanee; dhrigant janam bhrasattanah |

Sant Singh KhalsaThat mortal who lacks the Guru's Mantra - cursed and contaminated is his life.
Manmohan SinghThe mortal, who is without the Guru's instruction, his life is accursed and contaminated.
Manmohan Singh (Punjabi)ਫਾਨੀ ਬੰਦਾ, ਜੋ ਗੁਰਾਂ ਦੇ ਉਪਦੇਸ਼ ਤੋਂ ਵਾਝਿਆ ਹੋਇਆ ਹੈ ਲਾਨ੍ਹਤ ਮਾਰਿਆਂ ਅਤੇ ਪਲੀਤ ਹੈ ਉਸ ਦਾ ਜੀਵਨ।
Fareedkot Teekaਜੋ ਪ੍ਰਾਣੀ ਗੁਰੋਂ ਕੇ (ਮੰਤ੍ਰ) ਉਪਦੇਸ ਤੇ ਹੀਨ ਹੈ, ਤਿਸ ਭ੍ਰਿਸ਼ਟ ਬੁਧੀ ਵਾਲੇ ਕੇ ਜਨਮ ਕੋ ਧ੍ਰਿਕਾਰ ਹੈ॥
Prof. Sahib Singhਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੱਧ ਵਾਲੇ ਦਾ ਜੀਵਨ ਫਿਟਕਾਰ-ਯੋਗ ਹੈ।

ਪਦ ਅਰਥ ਹੀਣਸ੍ਯ੍ਯ = ਸੱਖਣਾ। ਭ੍ਰਸਟਣਹ = ਭੈੜੀ ਬੁੱਧ ਵਾਲਾ।

SikhNet (Spanish)El mortal que no vibra el Mantra del Guru, tiene una existencia desafortunada y contaminada,

ਕੂਕਰਹ ਸੂਕਰਹ ਗਰਧਭਹ ਕਾਕਹ; ਸਰਪਨਹ ਤੁਲਿ ਖਲਹ ॥੩੩॥

kookarah sookarah garadhabhah kaakah; sarapanah tul khalah |33|

Sant Singh KhalsaThat blockhead is just a dog, a pig, a jackass, a crow, a snake. ||33||
Manmohan SinghHe, the blockhead is equal to a dog, a swine, an ass a crow and a snake.
Manmohan Singh (Punjabi)ਉਹ ਬੁੱਧੂ ਕੁੱਤੇ, ਸੂਰ, ਖੋਤੇ, ਕਾਂ ਅਤੇ ਸੱਪ ਦੇ ਬਰਾਬਰ ਹੈ।
Fareedkot Teekaਓਹੁ ਮੂਰਖ ਪੁਰਸ ਕੂਕਰੋਂ ਔ ਸੂਕਰੋਂ, ਗਧਿਓਂ ਪੁਨਾ ਕਾਗੋਂ ਔ ਸਰਪੋਂ ਕੇ ਤੁਲ ਹੈ। ਭਾਵ ਯੇਹ ਗੁਰਮੰਤ੍ਰ ਹੀਨ ਜਨ ਸਦਾ ਹੀ ਐਸੀਆਂ ਜੋਨੀਓਂ ਮੇਂ ਭ੍ਰਮਤਾ ਰਹੇਗਾ; ਵਾ ਇਨ ਕੇ ਤੁਲ ਭੀ ਨਹੀਂ, ਕਯੋਂਕਿ ਇਨ ਮੇਂ ਏਕ ਏਕ ਗੁਨ ਹੈਂ, ਕੂਕਰ ਮੇਂ ਸੁਆਮੀ ਕੀ ਭਗਤੀ, ਸੂਕਰ ਮੇਂ ਗ੍ਰਾਮ ਕੀ ਸਫਾਈ, ਗਰਧਪ ਮੇਂ ਜਿਹਵਾ ਕੇ ਰਸ ਕਾ ਤਯਾਗੁ ਹੈ, ਕਾਕ ਕੁਲ ਕੇ ਲੋਕੋਂ ਸੇ ਮੈਤ੍ਰੀ ਰਖਤਾ ਹੈ, ਸਰਪ ਅਪਨੇ ਬਡੋਂ ਕੇ ਨਾਮ ਸੇ ਜ਼ਹਰ ਕੋ ਤਯਾਗ ਦੇਤਾ ਹੈ ਅਰ ਮਨਮੁਖੋਂ ਮੇਂ ਇਨਸੇ ਬਿਪਰਜੇ ਗੁਨ ਹੈਂ॥੩੩॥☬ਪ੍ਰਸ਼ਨ: ਯਮਦੂਤੋਂ ਕੇ ਭੈ ਸੇ ਪ੍ਰਾਣੀ ਕੈਸੇ ਰਹਿਤ ਹੋਵੈ? ਤਿਸ ਪਰ ਕਹਿਤੇ ਹੈਂ:
Prof. Sahib Singhਉਹ ਮੂਰਖ ਕੁੱਤੇ ਸੂਰ ਖੋਤੇ ਕਾਂ ਸੱਪ ਦੇ ਬਰਾਬਰ (ਜਾਣੋ) ॥੩੩॥

ਪਦ ਅਰਥ ਕੂਕਰਹ = ਕੁੱਤਾ (कूक्करः)। ਸੂਕਰਹ = ਸੂਰ (सुकरः)। ਗਰਧਭਹ = ਖੋਤਾ (गर्दभः)। ਕਾਕਹ = ਕਾਂ (काकः)। ਤੁਲਿ = ਬਰਾਬਰ (तुलय)। ਖਲਹ = ਮੂਰਖ (खलः) ॥੩੩॥

* ਭਾਵ: ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਨਹੀਂ ਤੁਰਦਾ, ਉਹ ਵਿਕਾਰਾਂ ਦੇ ਢਹੇ ਚੜ੍ਹਿਆ ਰਹਿੰਦਾ ਹੈ ਅਤੇ ਚੁਫੇਰਿਓਂ ਉਸ ਨੂੰ ਫਿਟਕਾਰਾਂ ਹੀ ਪੈਂਦੀਆਂ ਹਨ।

SikhNet (Spanish)es de mente bloqueada, como lo fuera un perro, un puerco, un cuervo o una serpiente. (33)

Open this shabad →

Shabad Guru Arjan Dev Ji Salok Sehshkritee continues on Ang 1357

ਚਰਣਾਰਬਿੰਦ ਭਜਨੰ, ਰਿਦਯੰ ਨਾਮ ਧਾਰਣਹ ॥

charanaarabind bhajanan, ridayan naam dhaaranah |

Sant Singh KhalsaWhoever contemplates the Lord's Lotus Feet, and enshrines His Name within the heart,
Manmohan SinghWhosoever contemplates the Lord's lotus feet, enshrines His Name in his mind,
Manmohan Singh (Punjabi)ਜੋ ਕੋਈ ਪ੍ਰਭੂ ਦੇ ਕੰਵਲ ਪੈਰਾਂ ਨੂੰ ਆਰਾਧਦਾ ਹੈ, ਉਸ ਦੇ ਨਾਮ ਨੂੰ ਆਪਣੇ ਹਿਰਦੇ ਅੰਦਰ ਟਿਕਾਉਂਦਾ ਹੈ,
Fareedkot Teekaਜੋ ਪੁਰਸ ਵਾਹਿਗੁਰੂ ਕੇ ਚਰਣਾਰ ਬਿੰਦੋਂ ਕੋ ਰਿਦੇ ਮੇਂ ਧਾਰ ਕਰ ਕੇ ਨਾਮ ਕਾ ਭਜਨੁ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾਂਦਾ ਹੈ, ਪਰਮਾਤਮਾ ਦੇ ਚਰਨ-ਕਮਲਾਂ ਨੂੰ ਸਿਮਰਦਾ ਹੈ,

ਪਦ ਅਰਥ ਚਰਣਾਰਬਿੰਦ = ਚਰਣ ਅਰਬਿੰਦ, ਚਰਨ ਕਮਲ (चरण = अरविन्द)। ਅਰਬਿੰਦ = ਕੌਲ ਫੁੱਲ (अरविन्द)।

SikhNet (Spanish)Quien contempla el Loto de los Pies del Señor y enaltece Su Nombre en el fondo de su corazón,

Open this shabad (2 lines, Angs 1356-1357) →

Ang 1356 of 1430