ੴ

ਸਿੱਖਬਾਣੀ · SikhBani

ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥

raajan meh raajaa urajhaaeo maanan meh abhimaanee
Guru Arjan Dev Ji ਗੁਰੂ ਅਰਜਨ ਦੇਵ ਜੀ · Raag Sorath · Ang 613 · 11 lines
Translations

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਰਾਜਨ ਮਹਿ. ਰਾਜਾ ਉਰਝਾਇਓ; ਮਾਨਨ ਮਹਿ ਅਭਿਮਾਨੀ ॥

raajan meh. raajaa urajhaaeo; maanan meh abhimaanee |

Sant Singh KhalsaAs the king is entangled in kingly affairs, and the egotist in his own egotism,
Manmohan SinghAs the King is entangled in the state's affairs, an egotist is engaged in his ego,
Manmohan Singh (Punjabi)ਜਿਸ ਤਰ੍ਹਾਂ ਪਾਤਿਸ਼ਾਹ, ਪਾਤਿਸ਼ਾਹੀ ਧੰਦਿਆਂ ਵਿੱਚ ਫਾਬਾ ਹੋਇਆ ਹੈ, ਜਿਸ ਤਰ੍ਹਾਂ ਹੰਕਾਰੀ ਪੁਰਸ਼ ਹੰਕਾਰ ਅੰਦਰ,
Fareedkot Teekaਰਾਜ ਕੇ ਪਦਾਰਥੋਂ ਮੇਂ ਜੈਸੇ ਰਾਜਾ ਫਸਿਆ ਹੂਆ ਹੈ ਔ ਜੈਸੇ ਅਭਿਮਾਨੀ ਪੁਰਸੁ ਮਾਨ ਮੇਂ ਫਸਿਆ ਹੂਆ ਹੈ॥
Prof. Sahib Singh(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ,

ਪਦ ਅਰਥ ਰਾਜਨ ਮਹਿ = ਰਾਜ ਦੇ ਕੰਮਾਂ ਵਿਚ। ਉਰਝਾਇਓ = ਮਗਨ ਰਹਿੰਦਾ ਹੈ। ਮਾਨਨ ਮਹਿ = ਮਾਣ ਵਧਾਣ ਵਾਲੇ ਕੰਮਾਂ ਵਿਚ। ਅਭਿਮਾਨੀ = ਅਹੰਕਾਰੀ, ਮਾਣ ਦਾ ਭੁੱਖਾ।

SikhNet (Spanish)Así como el rey está involucrado en los asuntos del Estado, el ególatra lo está con su ego.

ਲੋਭਨ ਮਹਿ ਲੋਭੀ ਲੋਭਾਇਓ; ਤਿਉ ਹਰਿ ਰੰਗਿ ਰਚੇ ਗਿਆਨੀ ॥੧॥

lobhan meh lobhee lobhaaeo; tiau har rang rache giaanee |1|

Sant Singh Khalsaand the greedy man is enticed by greed, so is the spiritually enlightened being absorbed in the Love of the Lord. ||1||
Manmohan Singhand the greedy man in lured into avarice, so is the enlightened absorbed in the Lord's love.
Manmohan Singh (Punjabi)ਅਤੇ ਜਿਸ ਤਰ੍ਹਾਂ ਇਕ ਲਾਲਚੀ ਬੰਦਾ ਲਾਲਚ ਵਿੱਚ ਮੋਹਿਤ ਹੋਇਆ ਹੋਇਆ ਹੈ, ਏਸ ਤਰ੍ਹਾਂ ਹੀ ਬ੍ਰਹਮਬੇਤਾ (ਗਿਆਨਵਾਨ) ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ।
Fareedkot Teekaਔ ਜੈਸੇ ਪਦਾਰਥੋਂ ਕੇ ਲੋਭੋਂ ਮੇਂ ਲੋਭੀ ਪੁਰਸੁ ਲੁਭਾਇਆ ਹੂਆ ਹੈ, ਤੈਸੇ ਹੀ ਹਰੀ ਦੇ ਪ੍ਰੇਮ ਮੇਂ ਗਿਆਨੀ ਰਚੇ ਹੂਏ ਹੈਂ॥੧॥
Prof. Sahib Singhਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ॥੧॥

ਪਦ ਅਰਥ ਲੋਭਨ ਮਹਿ = ਲਾਲਚ ਵਧਾਣ ਵਾਲੇ ਆਹਰਾਂ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲੇ ਬੰਦੇ ॥੧॥

SikhNet (Spanish)Así como el avaro está aferrado a la codicia, así los Sabios están apegados al Señor. (1)

ਹਰਿ ਜਨ ਕਉ; ਇਹੀ ਸੁਹਾਵੈ ॥

har jan kau; ihee suhaavai |

Sant Singh KhalsaThis is what befits the Lord's servant.
Manmohan SinghThis is what becomes the Lord's slave.
Manmohan Singh (Punjabi)ਇਹੋ ਕੁੱਛ ਹੀ ਪ੍ਰਭੂ ਦੇ ਗੋਲੇ ਨੂੰ ਫਬਦਾ ਹੈ।
Fareedkot Teekaਪਰਮੇਸਰ ਕੇ ਪ੍ਯਾਰ੍ਯੋਂ ਕੋ ਏਹੀ ਬਾਤ ਸੁਹਾਵੈ ਹੈ॥
Prof. Sahib Singhਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ।

ਪਦ ਅਰਥ ਸੁਹਾਵੈ = ਸੁਖਾਂਦੀ ਹੈ।

SikhNet (Spanish)Esto es lo que hace un Hombre de Dios: siempre ve a su Señor cerca,

ਪੇਖਿ ਨਿਕਟਿ ਕਰਿ ਸੇਵਾ ਸਤਿਗੁਰ; ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥

pekh nikatt kar sevaa satigur; har keeratan hee tripataavai | rahaau |

Sant Singh KhalsaBeholding the Lord near at hand, he serves the True Guru, and he is satisfied through the Kirtan of the Lord's Praises. ||Pause||
Manmohan SinghSeeing the Lord near, he serves the True Guru, and with the Lord's praise, is He sated. Pause.
Manmohan Singh (Punjabi)ਸਾਈਂ ਨੂੰ ਨੇੜੇ ਵੇਖ ਕੇ ਉਹ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ ਅਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਨਾਲ ਅਨੰਦ-ਪ੍ਰਸੰਨ ਹੁੰਦਾ ਹੈ। ਠਹਿਰਾਉ।
Fareedkot Teekaਵਾਹਿਗੁਰੂ ਕੋ ਅਪਨੇ ਨੇੜੇ ਦੇਖਤੇ ਹੈਂ, ਪੁਨਃ ਸਤਗੁਰੋਂ ਕੀ ਸੇਵਾ ਕਰਤੇ ਹੈਂ ਔ ਹਰੀ ਕੇ ਕੀਰਤਨ ਕਰਨੇ ਸੇ ਹੀ ਤ੍ਰਿਪਤ ਹੋਤੇ ਹੈਂ॥ ਰਹਾਉ ॥
Prof. Sahib Singh(ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ ਰਹਾਉ॥

ਪਦ ਅਰਥ ਪੇਖਿ = ਵੇਖ ਕੇ। ਨਿਕਟਿ = ਨੇੜੇ, ਅੰਗ-ਸੰਗ। ਕੀਰਤਨਿ = ਕੀਰਤਨ ਵਿਚ। ਤ੍ਰਿਪਤਾਵੈ = ਪ੍ਰਸੰਨ ਰਹਿੰਦਾ ਹੈ ॥ਰਹਾਉ॥

SikhNet (Spanish)sirve a su Verdadero Guru y está saciado con la Alabanza del Señor. (Pausa)

ਅਮਲਨ ਸਿਉ ਅਮਲੀ ਲਪਟਾਇਓ; ਭੂਮਨ ਭੂਮਿ ਪਿਆਰੀ ॥

amalan siau amalee lapattaaeo; bhooman bhoom piaaree |

Sant Singh KhalsaThe addict is addicted to his drug, and the landlord is in love with his land.
Manmohan SinghAn addict is attached to the intoxicants and to a landlord, the land is dear.
Manmohan Singh (Punjabi)ਇਕ ਨਸ਼ਈ, ਨਸ਼ੀਲੀਆਂ ਵਾਸਤੂਆਂ ਨਾਲ ਜੁੜਿਆ ਹੋਇਆ ਹੈ ਅਤੇ ਜ਼ਿਮੀਦਾਰ ਨੂੰ ਜ਼ਮੀਨ ਨਾਲ ਪ੍ਰੇਮ ਹੈ।
Fareedkot Teekaਜੈਸੇ ਅਮਲੋਂ ਸੇ ਅਮਲੀ ਲਪਟਾਇਆ ਹੂਆ ਹੈ, ਪੁਨਃ ਜਿਮੀਦਾਰੋਂ ਕੋ ਜੈਸੇ ਭੂਮਿ ਪਿਆਰੀ ਹੈ॥
Prof. Sahib Singhਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ।

ਪਦ ਅਰਥ ਅਮਲਨ ਸਿਉ = ਨਸ਼ਿਆਂ ਨਾਲ। ਅਮਲੀ = ਨਸ਼ਿਆਂ ਦਾ ਪ੍ਰੇਮੀ। ਭੂਮਨ = ਜ਼ਮੀਨ ਦੇ ਮਾਲਕ। ਭੂਮਿ = ਜ਼ਮੀਨ।

SikhNet (Spanish)Como el adicto está apegado a su droga, el terrateniente lo está a su tierra

ਖੀਰ ਸੰਗਿ. ਬਾਰਿਕੁ ਹੈ ਲੀਨਾ; ਪ੍ਰਭ ਸੰਤ ਐਸੇ ਹਿਤਕਾਰੀ ॥੨॥

kheer sang. baarik hai leenaa; prabh sant aise hitakaaree |2|

Sant Singh KhalsaAs the baby is attached to his milk, so the Saint is in love with God. ||2||
Manmohan SinghAs with the milk, the baby is attached, so is the saint, the lover of the Lord.
Manmohan Singh (Punjabi)ਦੁੱਧ ਨਾਲ ਬਾਲਕ ਜੁੜਿਆ ਹੋਇਆ ਹੈ। ਏਸੇ ਤਰ੍ਹਾਂ ਹੀ ਹੈ ਸਾਧੂ, ਪ੍ਰਭੂ ਦਾ ਆਸ਼ਕ।
Fareedkot Teekaਜੈਸੇ ਦੂਧ ਕੇ ਲੀਏ ਮਾਤਾ ਕੇ ਅਸਥਨੋਂ ਮੇਂ ਬਾਲਕ ਲੀਨ ਰਹਿਤਾ ਹੈ, ਐਸੇ ਹੀ ਸੰਤ ਪ੍ਰਭੂ ਕੇ ਹਿਤਕਾਰੀ ਹੋ ਰਹੇ ਹੈਂ॥੨॥
Prof. Sahib Singhਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ॥੨॥

ਪਦ ਅਰਥ ਖੀਰ = ਦੁੱਧ। ਬਾਰਿਕੁ = ਬੱਚਾ। ਹਿਤਕਾਰੀ = ਪਿਆਰ ਕਰਨ ਵਾਲੇ ॥੨॥

SikhNet (Spanish)y el bebé a su leche, así el Santo ama a su Dios. (2)

ਬਿਦਿਆ ਮਹਿ. ਬਿਦੁਅੰਸੀ ਰਚਿਆ; ਨੈਨ ਦੇਖਿ. ਸੁਖੁ ਪਾਵਹਿ ॥

bidiaa meh. biduansee rachiaa; nain dekh. sukh paaveh |

Sant Singh KhalsaThe scholar is absorbed in scholarship, and the eyes are happy to see.
Manmohan SinghIn learning the man of learning is absorbed and the eyes are rejoiced to see.
Manmohan Singh (Punjabi)ਇਲਮ ਅੰਦਰ ਵਿਦਵਾਨ ਸਮਾਇਆ ਹੋਇਆ ਹੈ ਅਤੇ ਅੱਖੀਆਂ ਵੇਖ ਕੇ ਖੁਸ਼ ਹੁੰਦੀਆਂ ਹਨ।
Fareedkot Teekaਜੈਸੇ ਬਿਦ੍ਯਾ ਮੇਂ ਬਿੱਦ੍ਯਾਰਥੀ ਰਚਾ ਹੂਆ ਹੈ ਅਰੁ ਜੈਸੇ ਨੇਤ੍ਰ ਰੂਪ ਕੋ ਦੇਖ ਕੇ ਸੁਖ ਪਾਵਤੇ ਹੈਂ॥
Prof. Sahib Singhਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ।

ਪਦ ਅਰਥ ਬਿਦੁਅੰਸੀ = ਵਿਦਵਾਨ। ਰਚਿਆ = ਮਸਤ। ਨੈਨ = ਅੱਖਾਂ। ਦੇਖਿ = ਵੇਖ ਵੇਖ ਕੇ।

SikhNet (Spanish)Así como el escolar busca más conocimiento y los ojos gozan de la vista,

ਜੈਸੇ ਰਸਨਾ ਸਾਦਿ ਲੁਭਾਨੀ; ਤਿਉ ਹਰਿ ਜਨ. ਹਰਿ ਗੁਣ ਗਾਵਹਿ ॥੩॥

jaise rasanaa saad lubhaanee; tiau har jan. har gun gaaveh |3|

Sant Singh KhalsaAs the tongue savors the tastes, so does the humble servant of the Lord sing the Glorious Praises of the Lord. ||3||
Manmohan SinghAs the tongue relishes the taste, so does the man of God sing the Lord's praise.
Manmohan Singh (Punjabi)ਜਿਸ ਤਰ੍ਹਾਂ ਜੀਭ੍ਹ ਸੁਆਦਾਂ ਵਿੱਚ ਲੁਭਾਇਮਾਨ ਹੈ, ਉਸੇ ਤਰ੍ਹਾਂ ਹੀ ਰੱਬ ਦਾ ਬੰਦਾ ਰੱਬ ਦੀ ਮਹਿਮਾ ਗਾਇਨ ਕਰਨ ਵਿੱਚ ਤੀਬਰ ਰੁਚੀ ਰੱਖਦਾ ਹੈ।
Fareedkot Teekaਜੈਸੇ ਜਿਹਵਾ ਸ੍ਵਾਦ ਮੇਂ ਲੁਭਾਈ ਹੂਈ ਹੈ, ਤਿਸੀ ਪ੍ਰਕਾਰ ਸੰਤਜਨ ਭੀ ਹਰੀ ਕੇ ਗੁਨ ਗਾਵਨੇ ਮੇਂ ਲੁਭਾਇਮਾਨ ਹੈਂ॥੩॥
Prof. Sahib Singhਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ॥੩॥

ਪਦ ਅਰਥ ਸਾਦਿ = ਸੁਆਦਿ ਵਿਚ। ਲੁਭਾਨੀ = ਮਸਤ ਰਹਿੰਦੀ ਹੈ ॥੩॥

SikhNet (Spanish)así como el paladar disfruta del sabor, así el hombre de Dios canta en Dicha la Alabanza del Señor. (3)

ਜੈਸੀ ਭੂਖ. ਤੈਸੀ ਕਾ ਪੂਰਕੁ; ਸਗਲ ਘਟਾ ਕਾ ਸੁਆਮੀ ॥

jaisee bhookh. taisee kaa poorak; sagal ghattaa kaa suaamee |

Sant Singh KhalsaAs is the hunger, so is the fulfiller; He is the Lord and Master of all hearts.
Manmohan SinghAs is the hunger, so is He the fulfiller. he is the master of all the hearts.
Manmohan Singh (Punjabi)ਜੇਹੋ ਜੇਹੀ ਖੁਦਿਆ (ਖਾਹਿਸ਼) ਹੈ, ਉਹੋ ਜੇਹੀ ਹੀ ਉਹ ਪੂਰੀ ਕਰਨ ਵਾਲਾ ਹੈ। ਉਹ ਸਾਰਿਆਂ ਦਿਲਾਂ ਦਾ ਮਾਲਕ ਹੈ।
Fareedkot Teekaਜੈਸੀ ਕਿਸੀ ਕੋ ਭੂਖ ਹੋਤੀ ਹੈ ਤੈਸੀ ਕਾ ਵਹੁ ਪੂਰੀ ਕਰਨੇਹਾਰਾ ਹੈ ਔ ਸੰਪੂਰਨ ਘਟੋਂ ਕਾ ਸ੍ਵਾਮੀ ਹੈ॥
Prof. Sahib Singhਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ।

ਪਦ ਅਰਥ ਭੂਖ = ਲੋੜ, ਲਾਲਸਾ। ਪੂਰਕੁ = ਪੂਰੀ ਕਰਨ ਵਾਲਾ। ਘਟ = ਸਰੀਰ।

SikhNet (Spanish)Así como es el deseo, así Dios lo satisface;

ਨਾਨਕ. ਪਿਆਸ ਲਗੀ ਦਰਸਨ ਕੀ; ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥

naanak. piaas lagee darasan kee; prabh miliaa antarajaamee |4|5|16|

Sant Singh KhalsaNanak thirsts for the Blessed Vision of the Lord's Darshan; he has met God, the Inner-knower, the Searcher of hearts. ||4||5||16||
Manmohan SinghNanak, thirsts for the glimpse of the Lord, and him has met the master, the Inner-Knower.
Manmohan Singh (Punjabi)ਨਾਨਕ ਨੂੰ ਸਾਹਿਬ ਦੇ ਦੀਦਾਰ ਦੀ ਤ੍ਰੇਹ (ਖਿੱਚ) ਹੈ, ਅਤੇ ਦਿਲਾਂ ਦੀਆਂ ਜਾਨਣਹਾਰ ਮਾਲਕ ਉਸ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਤੌ ਦਰਸਨ ਕੀ ਪਿਆਸ ਲਾਗੀ ਥੀ, ਇਸੀ ਤੇ ਵਹੁ ਅੰਤਰਜਾਮੀ ਪ੍ਰਭੂ ਹਮ ਕੋ ਮਿਲਾ ਹੈ॥੪॥੫॥੧੬॥☬ਅਪਨੇ ਔਗੁਨ ਔ ਪਰਮੇਸਰ ਕੇ ਗੁਨ ਕਹ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ ॥੪॥੫॥੧੬॥

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥੫॥੧੬॥

SikhNet (Spanish)Él es el Maestro de todos los corazones. (4‑5‑16)
Answers quote the Granth verbatim with Ang citations. AI commentary is not Gurbani and not a religious ruling.