ਸੋਰਠਿ ਮਹਲਾ ੫ ॥
soratth mahalaa 5 |
Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.
ਹਮ ਮੈਲੇ. ਤੁਮ ਊਜਲ ਕਰਤੇ; ਹਮ ਨਿਰਗੁਨ. ਤੂ ਦਾਤਾ ॥
ham maile. tum aoojal karate; ham niragun. too daataa |
Sant Singh KhalsaWe are filthy, and You are immaculate, O Creator Lord; we are worthless, and You are the Great Giver.
Manmohan SinghWe are soiled, Thou O Creator art Immaculate, we are virtueless and thou art our Donor.
Manmohan Singh (Punjabi)ਅਸੀਂ ਮਲੀਣ ਹਾਂ, ਤੂੰ ਹੇ ਸਿਰਜਣਹਾਰ ਪਵਿੱਤਰ ਹੈ! ਅਸੀਂ ਨੇਕੀ ਵਿਹੂਣ ਹਾਂ ਤੇ ਤੂੰ ਉਨ੍ਹਾਂ ਦਾ ਦਾਤਾਰ ਹੈ।
Fareedkot Teekaਹਮ ਪਾਪੋਂ ਕਰ ਕੇ ਮੈਲੇ ਹੈਂ ਤੁਮ ਸੁਭ ਗਨੋਂ ਕਰ ਕੇ ਊਜਲ ਹੋ ਔ ਹਮ ਸੁਭ ਗੁਨ ਰਹਿਤ ਹੈਂ, ਪੁਨਃ ਤੁਮ ਸੁਭ ਗੁਨੋਂ ਕੇ ਦਾਤਾ ਹੋ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀਂ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ।ਪਦ ਅਰਥ ਮੈਲੇ = ਵਿਕਾਰਾਂ ਦੀ ਮੈਲ ਨਾਲ ਭਰੇ ਹੋਏ। ਊਜਲ = ਸਾਫ਼-ਸੁਥਰੇ, ਪਵਿੱਤਰ। ਕਰਤੇ = ਕਰਨ ਵਾਲੇ। ਦਾਤਾ = ਗੁਣ ਦੇਣ ਵਾਲਾ।
SikhNet (Spanish)Nuestra mente está manchada, oh Señor; Tú eres Inmaculado. Nosotros estamos cortos de mérito;
ਹਮ ਮੂਰਖ. ਤੁਮ ਚਤੁਰ ਸਿਆਣੇ; ਤੂ ਸਰਬ ਕਲਾ ਕਾ ਗਿਆਤਾ ॥੧॥
ham moorakh. tum chatur siaane; too sarab kalaa kaa giaataa |1|
Sant Singh KhalsaWe are fools, and You are wise and all-knowing. You are the knower of all things. ||1||
Manmohan SinghWe are ignorant and thou art intelligent and wise, Thou art the knower of all the arts.
Manmohan Singh (Punjabi)ਅਸੀਂ ਬੇਸਮਝ ਹਾਂ ਅਤੇ ਤੂੰ ਅਕਲਮੰਦ ਤੇ ਦਾਨਾ ਹੈ, ਤੂੰ ਸਾਰਿਆਂ ਹੁਨਰਾਂ ਦਾ ਜਾਨਣ ਵਾਲਾ ਹੈ।
Fareedkot Teekaਹਮ ਮੂਰਖ ਹੈਂ ਔ ਤੁਮ ਚਤਰੋਂ ਸੇ ਭੀ (ਸਿਆਣੇ) ਚਤਰ ਹੈਂ, ਪੁਨਃ ਤੂੰ ਸਰਬ ਸਕਤੀਓਂ ਕਾ ਗ੍ਯਾਤਾ ਜਾਨਣੇ ਵਾਲਾ ਹੈਂ॥੧॥
Prof. Sahib Singhਅਸੀਂ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ ॥੧॥ਪਦ ਅਰਥ ਚਤੁਰ = ਸਿਆਣਾ। ਕਲਾ = ਹੁਨਰ। ਗਿਆਤਾ = ਜਾਣਨ ਵਾਲਾ ॥੧॥
SikhNet (Spanish)Tú eres nuestro Señor Benévolo. Somos ignorantes, mientras que Tú eres el Conocedor, Sabio en cada arte. (1)
ਮਾਧੋ; ਹਮ ਐਸੇ. ਤੂ ਐਸਾ ॥
maadho; ham aise. too aisaa |
Sant Singh KhalsaO Lord, this is what we are, and this is what You are.
Manmohan SinghO Lord of wealth, such are we and such art Thou.
Manmohan Singh (Punjabi)ਹੇ ਮਾਇਆ ਦੇ ਪਤੀ ਪ੍ਰਭੂ! ਐਹੋ ਜੇਹੇ ਹਾਂ ਅਸੀਂ ਤੇ ਐਹੋ ਜੇਹਾ ਹੈ ਤੂੰ।
Fareedkot Teekaਹੇ ਮਾਧਵ! ਹਮ ਐਸੇ ਮਲੀਨ ਔ ਤੁਮ ਐਸੇ ਸਾਮ੍ਰਥ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ।ਪਦ ਅਰਥ ਮਾਧੋ = {माधव = ਮਾਇਆ ਦਾ ਪਤੀ} ਹੇ ਪ੍ਰਭੂ!
SikhNet (Spanish)Oh Dios, así somos nosotros, y así eres Tú;
ਹਮ ਪਾਪੀ. ਤੁਮ ਪਾਪ ਖੰਡਨ; ਨੀਕੋ ਠਾਕੁਰ ਦੇਸਾ ॥ ਰਹਾਉ ॥
ham paapee. tum paap khanddan; neeko tthaakur desaa | rahaau |
Sant Singh KhalsaWe are sinners, and You are the Destroyer of sins. Your abode is so beautiful, O Lord and Master. ||Pause||
Manmohan SinghWe are sinners and Thou the Destroyer of sins, Beauteous is Thine abode, O Lord. Pause.
Manmohan Singh (Punjabi)ਅਸੀਂ ਅਪਰਾਧੀ ਹਾਂ ਤੇ ਤੂੰ ਅਪਰਾਧ ਨਾਸ ਕਰਨ ਵਾਲਾ, ਸੁੰਦਰ ਹੈ ਤੇਰਾ ਨਿਵਾਸ ਅਸਥਾਨ, ਹੇ ਸੁਆਮੀ। ਠਹਿਰਾਉ।
Fareedkot Teekaਹਮ ਤੋ ਪਾਪੀ ਔ ਤੁਮ ਪਾਪੋਂ ਕੋ ਖੰਡਨ ਕਰਤੇ ਹੋ, ਪੁਨਃ ਹੇ ਠਾਕੁਰ! ਤੁਮਾਰਾ (ਦੇਸਾ) ਥਾਨ ਵੈਕੁੰਠ ਵਾ ਸਾਧ ਸੰਗ ਰੂਪ ਸੁੰਦਰ ਹੈ॥ ਰਹਾਉ ॥
Prof. Sahib Singhਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ਰਹਾਉ॥ਪਦ ਅਰਥ ਪਾਪ ਖੰਡਨ = ਪਾਪਾਂ ਦੇ ਨਾਸ ਕਰਨ ਵਾਲੇ। ਨੀਕੋ = ਸੋਹਣਾ, ਚੰਗਾ। ਠਾਕੁਰ = ਹੇ ਪਾਲਣਹਾਰ ਪ੍ਰਭੂ! ॥ਰਹਾਉ॥
SikhNet (Spanish)cometemos errores todo el tiempo y Tú los borras, oh Señor, Maravilloso es Tu Reino. (Pausa)
ਤੁਮ ਸਭ ਸਾਜੇ. ਸਾਜਿ ਨਿਵਾਜੇ; ਜੀਉ ਪਿੰਡੁ ਦੇ ਪ੍ਰਾਨਾ ॥
tum sabh saaje. saaj nivaaje; jeeo pindd de praanaa |
Sant Singh KhalsaYou fashion all, and having fashioned them, You bless them. You bestow upon them soul, body and the breath of life.
Manmohan SinghThou createst all and having created blessest them. Thou givest soul, body and life.
Manmohan Singh (Punjabi)ਤੂੰ ਸਮੂਹ ਨੂੰ ਰਚਦਾ ਹੈ ਅਤੇ ਰਚ ਕੇ ਉਨ੍ਹਾਂ ਨੂੰ ਵਰੋਸਾਉਂਦਾ ਹੈ। ਤੂੰ ਹੀ ਆਤਮਾ, ਦੇਹ ਅਤੇ ਜਿੰਦ-ਜਾਨ ਬਖਸ਼ਦਾ ਹੈ।
Fareedkot Teekaਤੁਮ ਨੇ ਸਭ ਜੀਵ ਬਣਾਏ ਹੈਂ, ਪੁਨਃ ਬਨਾਇ ਕੇ ਵਡਿਆਏ ਹੈਂ ਔ ਸਰੀਰੋਂ ਕੋ ਚੇਤਨ ਸੱਤਾ ਔ ਪ੍ਰਾਨ ਦੀਏ ਹੈਂ॥
Prof. Sahib Singhਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ।ਪਦ ਅਰਥ ਸਾਜਿ = ਪੈਦਾ ਕਰ ਕੇ। ਨਿਵਾਜੇ = ਆਦਰ-ਮਾਣ ਦਿੱਤਾ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ।
SikhNet (Spanish)Eres el Creador y el Benefactor de todos; bendices a todos con cuerpo
ਨਿਰਗੁਨੀਆਰੇ. ਗੁਨੁ ਨਹੀ ਕੋਈ; ਤੁਮ ਦਾਨੁ ਦੇਹੁ ਮਿਹਰਵਾਨਾ ॥੨॥
niraguneeaare. gun nahee koee; tum daan dehu miharavaanaa |2|
Sant Singh KhalsaWe are worthless - we have no virtue at all; please, bless us with Your gift, O Merciful Lordand Master. ||2||
Manmohan SinghWe are meritless, with no merit What-so-ever; Bless us with the gift of merits, O the Merciful Master.
Manmohan Singh (Punjabi)ਅਸੀਂ ਗੁਣ ਵਿਹੂਣ ਹਾਂ, ਸਾਡੇ ਵਿੱਚ ਕੋਈ ਨੇਕ ਨਹੀਂ। ਸਾਨੂੰ ਨੇਕੀਆਂ ਦੀ ਦਾਤ ਬਖਸ਼, ਹੇ ਮਿਹਰਬਾਨ ਮਾਲਕ!
Fareedkot Teekaਮੈਂ ਨਿਰਗੁਨੀਆਰੇ ਮੇਂ ਗੁਨ ਕੋਈ ਨਹੀਂ ਹੈ, ਆਪ ਮਿਹਰਵਾਨ ਹੋ ਕਰ ਦਾਨ ਦੇਤੇ ਹੋ॥੨॥
Prof. Sahib Singhਹੇ ਮੇਹਰਵਾਨ! ਅਸੀਂ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ। ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ ॥੨॥ਪਦ ਅਰਥ ਦੇਹੁ = ਤੂੰ ਦੇਂਦਾ ਹੈਂ। ਮਿਹਰਵਾਨਾ = ਹੇ ਮਿਹਰਵਾਨ! ॥੨॥
SikhNet (Spanish)y con la fuerza de vivir nos encontramos sin Méritos, oh Señor; otórganos Tus Favores. (2)
ਤੁਮ ਕਰਹੁ ਭਲਾ. ਹਮ ਭਲੋ, ਨ ਜਾਨਹ; ਤੁਮ ਸਦਾ ਸਦਾ ਦਇਆਲਾ ॥
tum karahu bhalaa. ham bhalo, na jaanah; tum sadaa sadaa deaalaa |
Sant Singh KhalsaYou do good for us, but we do not see it as good; You are kind and compassionate, forever and ever.
Manmohan SinghThou doest good to us, but we deem it not good. Ever and ever, Thou art compassionate.
Manmohan Singh (Punjabi)ਤੂੰ ਸਾਡੇ ਲਈ ਚੰਗਾ ਕਰਦਾ ਹੈ, ਪਰ ਅਸੀਂ ਇਸ ਨੂੰ ਚੰਗਾ ਨਹੀਂ ਜਾਣਦੇ। ਹਮੇਸ਼ਾ, ਹਮੇਸ਼ਾਂ ਤੂੰ ਕ੍ਰਿਪਾਲੂ ਹੈ।
Fareedkot Teekaਤੁਮ ਤੋ ਭਲਾ ਕਰਤੇ ਹੋ ਹਮ ਤੇਰੇ ਭਲੇ ਕੀਏ ਕੋ ਕੁਛ ਨਹੀਂ ਜਾਨਤੇ, ਫੇਰ ਭੀ ਤੁਮ ਨਿਤ੍ਯੰਪ੍ਰਤਿ ਦਇਆ ਕੇ ਘਰ ਹਮਾਰੇ ਪਰ ਦ੍ਯਾਲ ਹੀ ਰਹਤੇ ਹੋ॥
Prof. Sahib Singhਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀਂ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ।ਪਦ ਅਰਥ ਨ ਜਾਨਹ = ਅਸੀਂ ਨਹੀਂ ਜਾਣਦੇ, ਅਸੀਂ ਕਦਰ ਨਹੀਂ ਜਾਣਦੇ।
SikhNet (Spanish)Tú eres siempre Bondadoso con nosotros, pero no podemos entender Tu Bondad. Eres el Señor Dador de Éxtasis,
ਤੁਮ ਸੁਖਦਾਈ ਪੁਰਖ ਬਿਧਾਤੇ; ਤੁਮ ਰਾਖਹੁ ਅਪੁਨੇ ਬਾਲਾ ॥੩॥
tum sukhadaaee purakh bidhaate; tum raakhahu apune baalaa |3|
Sant Singh KhalsaYou are the Giver of peace, the Primal Lord, the Architect of Destiny; please, save us, Your children! ||3||
Manmohan SinghThou, O creator Lord, art the Giver of peace, save Thou, Thine children.
Manmohan Singh (Punjabi)ਤੂੰ ਹੇ ਸਿਰਜਣਹਾਰ ਸੁਆਮੀ! ਸੁੱਖ ਆਰਾਮ ਬਖਸ਼ਣਹਾਰ ਹੈ। ਤੂੰ ਸਾਡਾ, ਆਪਣੇ ਬੱਚਿਆਂ ਦਾ ਪਾਰ ਉਤਾਰਾ ਕਰ।
Fareedkot Teekaਹੇ ਪਰਮੇਸ਼ਰ ਕਰਮ ਫਲ ਪਰਦਾਤੇ ਪੁਨਃ ਭਗਤੋਂ ਕੇ ਸੁਖਦਾਈ! ਤੁਮ ਅਪਨੇ ਬਾਲਕੇ ਜਾਨ ਕੇ ਰੱਖ੍ਯਾ ਕਰੋ॥੩॥
Prof. Sahib Singhਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ ॥੩॥ਪਦ ਅਰਥ ਬਿਧਾਤੇ = ਹੇ ਸਿਰਜਣਹਾਰ! ਬਾਲਾ = ਬੱਚੇ ॥੩॥
SikhNet (Spanish)el Purusha, el Diseñador de nuestro destino, oh Señor, sálvame pues soy Tu criatura. (3)
ਤੁਮ ਨਿਧਾਨ ਅਟਲ ਸੁਲਿਤਾਨ; ਜੀਅ ਜੰਤ ਸਭਿ ਜਾਚੈ ॥
tum nidhaan attal sulitaan; jeea jant sabh jaachai |
Sant Singh KhalsaYou are the treasure, eternal Lord King; all beings and creatures beg of You.
Manmohan SinghThou, O Eternal Monarch, art our treasure. All the mortals and other beings beg of Thee.
Manmohan Singh (Punjabi)ਤੂੰ ਹੇ ਸਦੀਵ ਸ਼ਹਿਨਸ਼ਾਹ, ਸਾਡਾ ਖਜਾਨਾ ਹੈ। ਸਾਰੇ ਜੀਵ ਜੰਤ ਜੀਵ ਤੇਰੇ ਪਾਸੋਂ ਖੈਰ ਮੰਗਦੇ ਹਨ।
Fareedkot Teekaਤੁਮ ਨਿਧੋਂ ਕੇ ਘਰ ਪੁਨਃ ਏਕ ਰਸ ਬਾਦਸ਼ਾਹ ਹੋ, ਤੇਰੇ ਸੇ ਸਭ ਸੂਖਮ ਅਸਥੂਲ ਜੀਵ ਮਾਂਗਤੇ ਹੈਂ॥
Prof. Sahib Singhਹੇ ਪ੍ਰਭੂ ਜੀ! ਤੁਸੀ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ। ਤੁਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ।ਪਦ ਅਰਥ ਨਿਧਾਨ = ਖ਼ਜ਼ਾਨੇ। ਅਟਲ = ਸਦਾ ਕਾਇਮ ਰਹਿਣ ਵਾਲਾ। ਸੁਲਿਤਾਨ = ਬਾਦਸ਼ਾਹ। ਸਭਿ = ਸਾਰੇ। ਜਾਚੈ = ਜਾਚੈਂ, ਮੰਗਦੇ ਹਨ।
SikhNet (Spanish)Eres nuestro Rey Eterno, nuestro Tesoro; todas las criaturas piden a Tu Puerta.
ਕਹੁ ਨਾਨਕ. ਹਮ ਇਹੈ ਹਵਾਲਾ; ਰਾਖੁ ਸੰਤਨ ਕੈ ਪਾਛੈ ॥੪॥੬॥੧੭॥
kahu naanak. ham ihai havaalaa; raakh santan kai paachhai |4|6|17|
Sant Singh KhalsaSays Nanak, such is our condition; please, Lord, keep us on the Path of the Saints. ||4||6||17||
Manmohan SinghSays Nanak, "Such indeed is our state, pray, O Lord, keeps us on the Path of the Saints".
Manmohan Singh (Punjabi)ਗੁਰੂ ਜੀ ਆਖਦੇ ਹਨ, "ਇਹੋ ਜਿਹੀ ਉਪਰੋਕਤ ਦੱਸੀ ਹੋਈ ਸਾਡੀ ਦਸ਼ਾ ਹੈ, ਹੇ ਵਾਹਿਗੁਰੂ ਆਪਣੀ ਅਪਾਰ ਕ੍ਰਿਪਾ ਦੁਆਰਾ ਸਾਨੂੰ ਸਾਧੂਆਂ ਦੇ ਰਸਤੇ ਤੇ ਤੋਰ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਜੀਵੋਂ ਕਾ ਜੋ ਪੂਰਬ ਕਹਾ ਹੈ, ਸੋ ਏਹੀ ਹਾਲ ਹੈ, ਤਾਂ ਤੇ ਸੰਤੋਂ ਕੇ (ਪਾਛੈ) ਆਸਰੇ ਹਮ ਰਾਖ ਲੀਜੀਏ॥੪॥੬॥੧੭॥
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ ॥੪॥੬॥੧੭॥ਪਦ ਅਰਥ ਇਹੈ = ਇਹ ਹੀ। ਹਵਾਲਾ = ਹਾਲ। ਕੈ ਪਾਛੈ = ਦੇ ਆਸਰੇ ॥੪॥੬॥੧੭॥
SikhNet (Spanish)Dice Nanak, me he decidido por mi proyección; consérvame siempre en el Sendero de Tus Santos. (4‑6‑17)