ੴ

ਸਿੱਖਬਾਣੀ · SikhBani

Ang 613

Sri Guru Granth Sahib · Raag Sorath · 4 shabads, 37 lines
Translations
Shabad Guru Arjan Dev Ji Raag Sorath continued from Ang 612

ਜਿਹ ਜਨ ਓਟ ਗਹੀ ਪ੍ਰਭ ਤੇਰੀ; ਸੇ ਸੁਖੀਏ ਪ੍ਰਭ ਸਰਣੇ ॥

jih jan ott gahee prabh teree; se sukhee prabh sarane |

Sant Singh KhalsaThose who hold tightly to Your Support, God, are happy in Your Sanctuary.
Manmohan SinghThe persons, who hold fast to thy protection, O Lord Master, they are happy in Thine sanctuary.
Manmohan Singh (Punjabi)ਜਿਹੜੇ ਪੁਰਸ਼ ਤੇਰੀ ਪਨਾਹ ਨੂੰ ਘੁੱਟ ਕੇ ਫੜੀ ਰੱਖਦੇ ਹਨ, ਹੇ ਸੁਆਮੀ ਮਾਲਕ! ਉਹ ਤੇਰੀ ਸ਼ਰਣਾਗਤ ਅੰਦਰ ਖੁਸ਼ ਹਨ।
Fareedkot Teekaਹੇ ਪ੍ਰਭੂ! ਜਿਨ ਜਨੋਂ ਨੇ ਤੇਰੀ ਸਰਣ ਗ੍ਰਹਣ ਕਰੀ ਹੈ, ਸੋ ਹੇ ਸਾਮਰਥ! ਤੇਰੇ (ਸਰਣੇ) ਆਸਰੇ ਹੋ ਕਰ ਸੁਖੀ ਹੂਏ ਹੈਂ॥
Prof. Sahib Singhਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੇ ਤੇਰਾ ਆਸਰਾ ਲਿਆ, ਉਹ ਤੇਰੀ ਸ਼ਰਨ ਵਿਚ ਰਹਿ ਕੇ ਸੁਖ ਮਾਣਦੇ ਹਨ।

ਪਦ ਅਰਥ ਓਟ = ਆਸਰਾ। ਗਹੀ = ਫੜੀ। ਪ੍ਰਭ = ਹੇ ਪ੍ਰਭੂ!

SikhNet (Spanish)Quienes se aferran fuertemente a Tu Soporte, oh Dios, viven felices en Tu Santuario,

ਜਿਹ ਨਰ ਬਿਸਰਿਆ ਪੁਰਖੁ ਬਿਧਾਤਾ; ਤੇ ਦੁਖੀਆ ਮਹਿ ਗਨਣੇ ॥੨॥

jih nar bisariaa purakh bidhaataa; te dukheea meh ganane |2|

Sant Singh KhalsaBut those humble beings who forget the Primal Lord, the Architect of Destiny, are counted among the most miserable beings. ||2||
Manmohan SinghThe men, who forget Lord, the Creator, they are counted amongst the miserable ones.
Manmohan Singh (Punjabi)ਜੋ ਬੰਦੇ ਸਿਰਜਣਹਾਰ ਸੁਆਮੀ ਨੂੰ ਭੁਲਾਉਂਦੇ ਹਨ, ਉਹ ਦੁੱਖੀ ਆਦਮੀਆਂ ਵਿੱਚ ਗਿਣੇ ਜਾਂਦੇ ਹਨ।
Fareedkot Teekaਹੇ ਕਰਮ ਫਲ ਦਾਤਾ! ਜਿਨ ਪੁਰਖੋਂ ਕੋ ਤੂੰ ਬਿਸਰਿਆ ਹੈਂ ਤੇ ਪੁਰਖ ਤੌ ਦੁਖੀਓਂ ਮੇਂ ਗਿਣੀਤੇ ਹੈਂ॥੨॥
Prof. Sahib Singhਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਸਰਬ-ਵਿਆਪਕ ਕਰਤਾਰ ਭੁੱਲ ਜਾਂਦਾ ਹੈ, ਉਹ ਮਨੁੱਖ ਦੁਖੀਆਂ ਵਿਚ ਗਿਣੇ ਜਾਂਦੇ ਹਨ ॥੨॥

ਪਦ ਅਰਥ ਗਨਣੇ = ਗਿਣੇ ਜਾਂਦੇ ਹਨ ॥੨॥

SikhNet (Spanish)pero quienes se olvidan del Señor Primordial, el Constructor de nuestros destinos, son miserables. (2)

ਜਿਹ ਗੁਰ ਮਾਨਿ. ਪ੍ਰਭੂ ਲਿਵ ਲਾਈ; ਤਿਹ ਮਹਾ ਅਨੰਦ ਰਸੁ ਕਰਿਆ ॥

jih gur maan. prabhoo liv laaee; tih mahaa anand ras kariaa |

Sant Singh KhalsaOne who has faith in the Guru, and who is lovingly attached to God, enjoys the delights of supreme ecstasy.
Manmohan SinghHe, who having faith in the Guru, bears love to the Lord, he enjoys the relish of supreme bliss.
Manmohan Singh (Punjabi)ਜੋ ਗੁਰਾਂ ਉਤੇ ਭਰੋਸਾ ਧਾਰ ਕੇ, ਸਾਈਂ ਨਾਲ ਸਨੇਹ ਲਾਉਂਦੇ ਹਨ, ਉਹ ਪਰਮ ਪ੍ਰਸੰਨਤਾ ਦੇ ਸੁਆਦ ਨੂੰ ਮਾਣਦਾ ਹੈ।
Fareedkot Teekaਹੇ ਪ੍ਰਭੂ! ਜਿਨੋਂ ਨੇ ਗੁਰੋਂ ਕੇ ਚਰਣੋਂ ਕੋ ਮਾਨ ਕੇ ਤੇਰੇ ਮੇਂ ਲਿਵ ਲਾਈ ਹੈ ਤਿਨੋਂ ਨੇ ਬਡਾ ਅਨੰਦ ਕਾ ਰਸ ਲੈਣਾ ਕਰਿਆ ਹੈ॥
Prof. Sahib Singhਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਪਰਮਾਤਮਾ ਵਿਚ ਸੁਰਤਿ ਜੋੜ ਲਈ, ਉਹਨਾਂ ਨੇ ਬੜਾ ਆਨੰਦ ਬੜਾ ਰਸ ਮਾਣਿਆ।

ਪਦ ਅਰਥ ਗੁਰ ਮਾਨਿ = ਗੁਰੂ ਦਾ ਹੁਕਮ ਮੰਨ ਕੇ। ਲਿਵ ਲਾਈ = ਸੁਰਤਿ ਜੋੜੀ।

SikhNet (Spanish)Aquél que, teniendo Fe en el Guru, se entona en el Señor, logra un Éxtasis Inmenso,

ਜਿਹ ਪ੍ਰਭੂ ਬਿਸਾਰਿ. ਗੁਰ ਤੇ ਬੇਮੁਖਾਈ; ਤੇ ਨਰਕ ਘੋਰ ਮਹਿ ਪਰਿਆ ॥੩॥

jih prabhoo bisaar. gur te bemukhaaee; te narak ghor meh pariaa |3|

Sant Singh KhalsaOne who forgets God and forsakes the Guru, falls into the most horrible hell. ||3||
Manmohan SinghHe who having forgotten the Lord forsakes the Guru, he falls in the terrible hell.
Manmohan Singh (Punjabi)ਜੋ ਸੁਆਮੀ ਨੂੰ ਵਿਸਾਰ ਕੇ ਗੁਰੂ ਤੋਂ ਮੂੰਹ ਫੇਰ ਲੈਂਦਾ ਹੈ, ਉਹ ਭਿਆਨਕ ਦੋਜ਼ਕ ਅੰਦਰ ਪੈਂਦਾ ਹੈ।
Fareedkot Teekaਹੇ ਪ੍ਰਭੂ! ਜਿਨੋਂ ਨੇ ਤੇਰੇ ਕੋ ਬਿਸਾਰਿ ਕਰ ਗੁਰੋਂ ਤੇ ਬੇਮੁਖਤਾ ਗ੍ਰਹਨ ਕਰੀ ਹੈ, ਤਿਨੋਂ ਕਾ ਸਮਦਾਇ ਨਰਕ ਘੋਰ ਮੇਂ ਪਰਿਆ ਹੈ॥੩॥
Prof. Sahib Singhਪਰ ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ ਉਹ ਭਿਆਨਕ ਨਰਕ ਵਿਚ ਪਏ ਰਹਿੰਦੇ ਹਨ ॥੩॥

ਪਦ ਅਰਥ ਗੁਰ ਤੇ = ਗੁਰੂ ਤੋਂ। ਤੇ = ਉਹ ਬੰਦੇ। ਘੋਰ = ਭਿਆਨਕ ॥੩॥

SikhNet (Spanish)pero aquél que olvida a Dios y a su Guru, regresa a la horrible oscuridad de su conciencia. (3)

ਜਿਤੁ ਕੋ ਲਾਇਆ. ਤਿਤ ਹੀ ਲਾਗਾ; ਤੈਸੋ ਹੀ ਵਰਤਾਰਾ ॥

jit ko laaeaa. tith hee laagaa; taiso hee varataaraa |

Sant Singh KhalsaAs the Lord engages someone, so he is engaged, and so does he perform.
Manmohan SinghAs the Lord engages any man, so is he engaged and then is he cast accordingly.
Manmohan Singh (Punjabi)ਜਿਸ ਤਰ੍ਹਾਂ ਸੁਆਮੀ ਕਿਸੇ ਬੰਦੇ ਨੂੰ ਜੋੜਦਾ ਹੈ, ਉਸੇ ਤਰ੍ਹਾਂ ਹੀ ਉਹ ਜੁੜ ਜਾਂਦਾ ਹੈ ਤੇ ਉਸੇ ਤਰ੍ਹਾਂ ਹੀ ਉਸ ਦੀ ਜੀਵਨ ਰਹੁ-ਰੀਤੀ ਬਣ ਜਾਂਦੀ ਹੈ।
Fareedkot Teekaਜਹਾਂ ਕੋਈ ਕਰਮੋਂ ਨੇ ਲਗਾਇਆ ਹੈ ਤਹਾਂ ਹੀ ਓਹ ਕੋਈ ਅਬ ਵਰਤਮਾਨ ਮੇਂ ਲਾਗਾ ਹੈ ਅਰ ਆਗੇ ਤੈਸੇ ਹੀ ਵਰਤਾਰਾ ਵਰਤੇਗਾ, ਭਾਵ ਕਰਮ ਫਲੁ ਲਹੇਗਾ॥
Prof. Sahib Singh(ਪਰ ਜੀਵਾਂ ਦੇ ਕੀਹ ਵੱਸ?) ਜਿਸ ਕੰਮ ਵਿਚ ਪਰਮਾਤਮਾ ਕਿਸੇ ਜੀਵ ਨੂੰ ਲਾਂਦਾ ਹੈ ਉਸੇ ਕੰਮ ਵਿਚ ਹੀ ਉਹ ਲੱਗਾ ਰਹਿੰਦਾ ਹੈ, ਹਰੇਕ ਜੀਵ ਉਹੋ ਜਿਹੀ ਵਰਤੋਂ ਹੀ ਕਰਦਾ ਹੈ।

ਪਦ ਅਰਥ ਜਿਤੁ = ਜਿਸ (ਕੰਮ) ਵਿਚ। ਕੋ = ਕੋਈ ਬੰਦਾ। ਤਿਤ ਹੀ = {ਲਫ਼ਜ਼ 'ਜਿਤੁ' ਵਾਂਗ 'ਤਿਤੁ' ਦੇ ਅਖ਼ੀਰ ਤੇ ਭੀ (ੁ) ਹੈ। ਪਰ ਇਹ (ੁ) ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਉਡ ਗਿਆ ਹੈ} ਉਸ (ਕੰਮ) ਵਿਚ ਹੀ।

SikhNet (Spanish)Así como el Señor lo desea, el hombre actúa; ese es el destino del hombre.

ਨਾਨਕ. ਸਹ ਪਕਰੀ ਸੰਤਨ ਕੀ; ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥

naanak. seh pakaree santan kee; ridai bhe magan charanaaraa |4|4|15|

Sant Singh KhalsaNanak has taken to the Shelter of the Saints; his heart is absorbed in the Lord's feet. ||4||4||15||
Manmohan SinghNanak has grasped the refuge of the saints, and his heart is absorbed in the Lord's feet.
Manmohan Singh (Punjabi)ਨਾਨਕ ਨੇ ਸਾਧੂਆਂ ਦੀ ਪਨਾਹ ਪਕੜੀ ਹੈ ਅਤੇ ਉਸ ਦਾ ਦਿਲ ਪ੍ਰਭੂ ਦੇ ਚਰਨਾਂ ਅੰਦਰ ਲੀਨ ਹੋਇਆ ਹੋਇਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਸੰਤੋਂ ਕੀ (ਸਹ) ਸਰਨ ਪਕੜੀ ਹੈ ਵਹੁ ਰਿਦੇ ਕਰ ਕੇ ਹੇ ਵਾਹਗੁਰੂ! ਤੇਰੇ ਚਰਨੋਂ ਮੇਂ ਮਗਨ ਭਏ ਹੈਂ, ਭਾਵ ਸੇ ਉਨ ਕੋ ਕਰਮੋਂ ਕਾ ਬੰਧਨ ਨਹੀਂ ਹੋਤਾ ਹੈ॥੪॥੪॥੧੫॥☬ਦ੍ਰਿਸ੍ਟਾਂਤੋਂ ਕਰ ਹਰਿ ਜਨੋਂ ਕੀ ਪ੍ਰੀਤੀ ਕਹਿਤੇ ਹੈਂ:
Prof. Sahib Singhਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ (ਪ੍ਰਭੂ ਦੀ ਪ੍ਰੇਰਨਾ ਨਾਲ) ਸੰਤ ਜਨਾਂ ਦਾ ਆਸਰਾ ਲਿਆ ਹੈ ਉਹ ਅੰਦਰੋਂ ਪ੍ਰਭੂ ਦੇ ਚਰਨਾਂ ਵਿਚ ਹੀ ਮਸਤ ਰਹਿੰਦੇ ਹਨ ॥੪॥੪॥੧੫॥

ਪਦ ਅਰਥ ਸਹ = ਓਟ, ਸ਼ਹ। ਮਗਨ = ਮਸਤ ॥੪॥੪॥੧੫॥

SikhNet (Spanish)Nanak ha buscado el Refugio de los Santos y su corazón está entonado en los Pies del Señor. (4‑4‑15)

Open this shabad (11 lines, Angs 612-613) →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਰਾਜਨ ਮਹਿ. ਰਾਜਾ ਉਰਝਾਇਓ; ਮਾਨਨ ਮਹਿ ਅਭਿਮਾਨੀ ॥

raajan meh. raajaa urajhaaeo; maanan meh abhimaanee |

Sant Singh KhalsaAs the king is entangled in kingly affairs, and the egotist in his own egotism,
Manmohan SinghAs the King is entangled in the state's affairs, an egotist is engaged in his ego,
Manmohan Singh (Punjabi)ਜਿਸ ਤਰ੍ਹਾਂ ਪਾਤਿਸ਼ਾਹ, ਪਾਤਿਸ਼ਾਹੀ ਧੰਦਿਆਂ ਵਿੱਚ ਫਾਬਾ ਹੋਇਆ ਹੈ, ਜਿਸ ਤਰ੍ਹਾਂ ਹੰਕਾਰੀ ਪੁਰਸ਼ ਹੰਕਾਰ ਅੰਦਰ,
Fareedkot Teekaਰਾਜ ਕੇ ਪਦਾਰਥੋਂ ਮੇਂ ਜੈਸੇ ਰਾਜਾ ਫਸਿਆ ਹੂਆ ਹੈ ਔ ਜੈਸੇ ਅਭਿਮਾਨੀ ਪੁਰਸੁ ਮਾਨ ਮੇਂ ਫਸਿਆ ਹੂਆ ਹੈ॥
Prof. Sahib Singh(ਹੇ ਭਾਈ! ਜਿਵੇਂ) ਰਾਜ ਦੇ ਕੰਮਾਂ ਵਿਚ ਰਾਜਾ ਮਗਨ ਰਹਿੰਦਾ ਹੈ, ਜਿਵੇਂ ਮਾਣ ਵਧਾਣ ਵਾਲੇ ਕੰਮਾਂ ਵਿਚ ਆਦਰ-ਮਾਣ ਦਾ ਭੁੱਖਾ ਮਨੁੱਖ ਪਰਚਿਆ ਰਹਿੰਦਾ ਹੈ,

ਪਦ ਅਰਥ ਰਾਜਨ ਮਹਿ = ਰਾਜ ਦੇ ਕੰਮਾਂ ਵਿਚ। ਉਰਝਾਇਓ = ਮਗਨ ਰਹਿੰਦਾ ਹੈ। ਮਾਨਨ ਮਹਿ = ਮਾਣ ਵਧਾਣ ਵਾਲੇ ਕੰਮਾਂ ਵਿਚ। ਅਭਿਮਾਨੀ = ਅਹੰਕਾਰੀ, ਮਾਣ ਦਾ ਭੁੱਖਾ।

SikhNet (Spanish)Así como el rey está involucrado en los asuntos del Estado, el ególatra lo está con su ego.

ਲੋਭਨ ਮਹਿ ਲੋਭੀ ਲੋਭਾਇਓ; ਤਿਉ ਹਰਿ ਰੰਗਿ ਰਚੇ ਗਿਆਨੀ ॥੧॥

lobhan meh lobhee lobhaaeo; tiau har rang rache giaanee |1|

Sant Singh Khalsaand the greedy man is enticed by greed, so is the spiritually enlightened being absorbed in the Love of the Lord. ||1||
Manmohan Singhand the greedy man in lured into avarice, so is the enlightened absorbed in the Lord's love.
Manmohan Singh (Punjabi)ਅਤੇ ਜਿਸ ਤਰ੍ਹਾਂ ਇਕ ਲਾਲਚੀ ਬੰਦਾ ਲਾਲਚ ਵਿੱਚ ਮੋਹਿਤ ਹੋਇਆ ਹੋਇਆ ਹੈ, ਏਸ ਤਰ੍ਹਾਂ ਹੀ ਬ੍ਰਹਮਬੇਤਾ (ਗਿਆਨਵਾਨ) ਪ੍ਰਭੂ ਦੀ ਪ੍ਰੀਤ ਅੰਦਰ ਲੀਨ ਹੈ।
Fareedkot Teekaਔ ਜੈਸੇ ਪਦਾਰਥੋਂ ਕੇ ਲੋਭੋਂ ਮੇਂ ਲੋਭੀ ਪੁਰਸੁ ਲੁਭਾਇਆ ਹੂਆ ਹੈ, ਤੈਸੇ ਹੀ ਹਰੀ ਦੇ ਪ੍ਰੇਮ ਮੇਂ ਗਿਆਨੀ ਰਚੇ ਹੂਏ ਹੈਂ॥੧॥
Prof. Sahib Singhਜਿਵੇਂ ਲਾਲਚੀ ਮਨੁੱਖ ਲਾਲਚ ਵਧਾਣ ਵਾਲੇ ਆਹਰਾਂ ਵਿਚ ਫਸਿਆ ਰਹਿੰਦਾ ਹੈ, ਤਿਵੇਂ ਆਤਮਕ ਜੀਵਨ ਦੀ ਸੂਝ ਵਾਲਾ ਮਨੁੱਖ ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ॥੧॥

ਪਦ ਅਰਥ ਲੋਭਨ ਮਹਿ = ਲਾਲਚ ਵਧਾਣ ਵਾਲੇ ਆਹਰਾਂ ਵਿਚ। ਗਿਆਨੀ = ਆਤਮਕ ਜੀਵਨ ਦੀ ਸੂਝ ਵਾਲੇ ਬੰਦੇ ॥੧॥

SikhNet (Spanish)Así como el avaro está aferrado a la codicia, así los Sabios están apegados al Señor. (1)

ਹਰਿ ਜਨ ਕਉ; ਇਹੀ ਸੁਹਾਵੈ ॥

har jan kau; ihee suhaavai |

Sant Singh KhalsaThis is what befits the Lord's servant.
Manmohan SinghThis is what becomes the Lord's slave.
Manmohan Singh (Punjabi)ਇਹੋ ਕੁੱਛ ਹੀ ਪ੍ਰਭੂ ਦੇ ਗੋਲੇ ਨੂੰ ਫਬਦਾ ਹੈ।
Fareedkot Teekaਪਰਮੇਸਰ ਕੇ ਪ੍ਯਾਰ੍ਯੋਂ ਕੋ ਏਹੀ ਬਾਤ ਸੁਹਾਵੈ ਹੈ॥
Prof. Sahib Singhਪਰਮਾਤਮਾ ਦੇ ਭਗਤ ਨੂੰ ਇਹੀ ਕਾਰ ਚੰਗੀ ਲੱਗਦੀ ਹੈ।

ਪਦ ਅਰਥ ਸੁਹਾਵੈ = ਸੁਖਾਂਦੀ ਹੈ।

SikhNet (Spanish)Esto es lo que hace un Hombre de Dios: siempre ve a su Señor cerca,

ਪੇਖਿ ਨਿਕਟਿ ਕਰਿ ਸੇਵਾ ਸਤਿਗੁਰ; ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥

pekh nikatt kar sevaa satigur; har keeratan hee tripataavai | rahaau |

Sant Singh KhalsaBeholding the Lord near at hand, he serves the True Guru, and he is satisfied through the Kirtan of the Lord's Praises. ||Pause||
Manmohan SinghSeeing the Lord near, he serves the True Guru, and with the Lord's praise, is He sated. Pause.
Manmohan Singh (Punjabi)ਸਾਈਂ ਨੂੰ ਨੇੜੇ ਵੇਖ ਕੇ ਉਹ ਸੱਚੇ ਗੁਰਾਂ ਦੀ ਚਾਕਰੀ ਕਮਾਉਂਦਾ ਹੈ ਅਤੇ ਸੁਆਮੀ ਦੀ ਸਿਫ਼ਤ ਸ਼ਲਾਘਾ ਨਾਲ ਅਨੰਦ-ਪ੍ਰਸੰਨ ਹੁੰਦਾ ਹੈ। ਠਹਿਰਾਉ।
Fareedkot Teekaਵਾਹਿਗੁਰੂ ਕੋ ਅਪਨੇ ਨੇੜੇ ਦੇਖਤੇ ਹੈਂ, ਪੁਨਃ ਸਤਗੁਰੋਂ ਕੀ ਸੇਵਾ ਕਰਤੇ ਹੈਂ ਔ ਹਰੀ ਕੇ ਕੀਰਤਨ ਕਰਨੇ ਸੇ ਹੀ ਤ੍ਰਿਪਤ ਹੋਤੇ ਹੈਂ॥ ਰਹਾਉ ॥
Prof. Sahib Singh(ਭਗਤ ਪਰਮਾਤਮਾ ਨੂੰ) ਅੰਗ-ਸੰਗ ਵੇਖ ਕੇ, ਤੇ, ਗੁਰੂ ਦੀ ਸੇਵਾ ਕਰਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਹੀ ਪ੍ਰਸੰਨ ਰਹਿੰਦਾ ਹੈ ਰਹਾਉ॥

ਪਦ ਅਰਥ ਪੇਖਿ = ਵੇਖ ਕੇ। ਨਿਕਟਿ = ਨੇੜੇ, ਅੰਗ-ਸੰਗ। ਕੀਰਤਨਿ = ਕੀਰਤਨ ਵਿਚ। ਤ੍ਰਿਪਤਾਵੈ = ਪ੍ਰਸੰਨ ਰਹਿੰਦਾ ਹੈ ॥ਰਹਾਉ॥

SikhNet (Spanish)sirve a su Verdadero Guru y está saciado con la Alabanza del Señor. (Pausa)

ਅਮਲਨ ਸਿਉ ਅਮਲੀ ਲਪਟਾਇਓ; ਭੂਮਨ ਭੂਮਿ ਪਿਆਰੀ ॥

amalan siau amalee lapattaaeo; bhooman bhoom piaaree |

Sant Singh KhalsaThe addict is addicted to his drug, and the landlord is in love with his land.
Manmohan SinghAn addict is attached to the intoxicants and to a landlord, the land is dear.
Manmohan Singh (Punjabi)ਇਕ ਨਸ਼ਈ, ਨਸ਼ੀਲੀਆਂ ਵਾਸਤੂਆਂ ਨਾਲ ਜੁੜਿਆ ਹੋਇਆ ਹੈ ਅਤੇ ਜ਼ਿਮੀਦਾਰ ਨੂੰ ਜ਼ਮੀਨ ਨਾਲ ਪ੍ਰੇਮ ਹੈ।
Fareedkot Teekaਜੈਸੇ ਅਮਲੋਂ ਸੇ ਅਮਲੀ ਲਪਟਾਇਆ ਹੂਆ ਹੈ, ਪੁਨਃ ਜਿਮੀਦਾਰੋਂ ਕੋ ਜੈਸੇ ਭੂਮਿ ਪਿਆਰੀ ਹੈ॥
Prof. Sahib Singhਹੇ ਭਾਈ! ਨਸ਼ਿਆਂ ਦਾ ਪ੍ਰੇਮੀ ਮਨੁੱਖ ਨਸ਼ਿਆਂ ਨਾਲ ਚੰਬੜਿਆ ਰਹਿੰਦਾ ਹੈ, ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨ ਪਿਆਰੀ ਲੱਗਦੀ ਹੈ।

ਪਦ ਅਰਥ ਅਮਲਨ ਸਿਉ = ਨਸ਼ਿਆਂ ਨਾਲ। ਅਮਲੀ = ਨਸ਼ਿਆਂ ਦਾ ਪ੍ਰੇਮੀ। ਭੂਮਨ = ਜ਼ਮੀਨ ਦੇ ਮਾਲਕ। ਭੂਮਿ = ਜ਼ਮੀਨ।

SikhNet (Spanish)Como el adicto está apegado a su droga, el terrateniente lo está a su tierra

ਖੀਰ ਸੰਗਿ. ਬਾਰਿਕੁ ਹੈ ਲੀਨਾ; ਪ੍ਰਭ ਸੰਤ ਐਸੇ ਹਿਤਕਾਰੀ ॥੨॥

kheer sang. baarik hai leenaa; prabh sant aise hitakaaree |2|

Sant Singh KhalsaAs the baby is attached to his milk, so the Saint is in love with God. ||2||
Manmohan SinghAs with the milk, the baby is attached, so is the saint, the lover of the Lord.
Manmohan Singh (Punjabi)ਦੁੱਧ ਨਾਲ ਬਾਲਕ ਜੁੜਿਆ ਹੋਇਆ ਹੈ। ਏਸੇ ਤਰ੍ਹਾਂ ਹੀ ਹੈ ਸਾਧੂ, ਪ੍ਰਭੂ ਦਾ ਆਸ਼ਕ।
Fareedkot Teekaਜੈਸੇ ਦੂਧ ਕੇ ਲੀਏ ਮਾਤਾ ਕੇ ਅਸਥਨੋਂ ਮੇਂ ਬਾਲਕ ਲੀਨ ਰਹਿਤਾ ਹੈ, ਐਸੇ ਹੀ ਸੰਤ ਪ੍ਰਭੂ ਕੇ ਹਿਤਕਾਰੀ ਹੋ ਰਹੇ ਹੈਂ॥੨॥
Prof. Sahib Singhਬੱਚਾ ਦੁੱਧ ਨਾਲ ਪਰਚਿਆ ਰਹਿੰਦਾ ਹੈ। ਇਸੇ ਤਰ੍ਹਾਂ ਸੰਤ ਜਨ ਪਰਮਾਤਮਾ ਨਾਲ ਪਿਆਰ ਕਰਦੇ ਹਨ ॥੨॥

ਪਦ ਅਰਥ ਖੀਰ = ਦੁੱਧ। ਬਾਰਿਕੁ = ਬੱਚਾ। ਹਿਤਕਾਰੀ = ਪਿਆਰ ਕਰਨ ਵਾਲੇ ॥੨॥

SikhNet (Spanish)y el bebé a su leche, así el Santo ama a su Dios. (2)

ਬਿਦਿਆ ਮਹਿ. ਬਿਦੁਅੰਸੀ ਰਚਿਆ; ਨੈਨ ਦੇਖਿ. ਸੁਖੁ ਪਾਵਹਿ ॥

bidiaa meh. biduansee rachiaa; nain dekh. sukh paaveh |

Sant Singh KhalsaThe scholar is absorbed in scholarship, and the eyes are happy to see.
Manmohan SinghIn learning the man of learning is absorbed and the eyes are rejoiced to see.
Manmohan Singh (Punjabi)ਇਲਮ ਅੰਦਰ ਵਿਦਵਾਨ ਸਮਾਇਆ ਹੋਇਆ ਹੈ ਅਤੇ ਅੱਖੀਆਂ ਵੇਖ ਕੇ ਖੁਸ਼ ਹੁੰਦੀਆਂ ਹਨ।
Fareedkot Teekaਜੈਸੇ ਬਿਦ੍ਯਾ ਮੇਂ ਬਿੱਦ੍ਯਾਰਥੀ ਰਚਾ ਹੂਆ ਹੈ ਅਰੁ ਜੈਸੇ ਨੇਤ੍ਰ ਰੂਪ ਕੋ ਦੇਖ ਕੇ ਸੁਖ ਪਾਵਤੇ ਹੈਂ॥
Prof. Sahib Singhਹੇ ਭਾਈ! ਵਿਦਵਾਨ ਮਨੁੱਖ ਵਿੱਦਿਆ (ਪੜ੍ਹਨ ਪੜਾਣ) ਵਿਚ ਖ਼ੁਸ਼ ਰਹਿੰਦਾ ਹੈ, ਅੱਖਾਂ (ਪਦਾਰਥ) ਵੇਖ ਵੇਖ ਕੇ ਸੁਖ ਮਾਣਦੀਆਂ ਹਨ।

ਪਦ ਅਰਥ ਬਿਦੁਅੰਸੀ = ਵਿਦਵਾਨ। ਰਚਿਆ = ਮਸਤ। ਨੈਨ = ਅੱਖਾਂ। ਦੇਖਿ = ਵੇਖ ਵੇਖ ਕੇ।

SikhNet (Spanish)Así como el escolar busca más conocimiento y los ojos gozan de la vista,

ਜੈਸੇ ਰਸਨਾ ਸਾਦਿ ਲੁਭਾਨੀ; ਤਿਉ ਹਰਿ ਜਨ. ਹਰਿ ਗੁਣ ਗਾਵਹਿ ॥੩॥

jaise rasanaa saad lubhaanee; tiau har jan. har gun gaaveh |3|

Sant Singh KhalsaAs the tongue savors the tastes, so does the humble servant of the Lord sing the Glorious Praises of the Lord. ||3||
Manmohan SinghAs the tongue relishes the taste, so does the man of God sing the Lord's praise.
Manmohan Singh (Punjabi)ਜਿਸ ਤਰ੍ਹਾਂ ਜੀਭ੍ਹ ਸੁਆਦਾਂ ਵਿੱਚ ਲੁਭਾਇਮਾਨ ਹੈ, ਉਸੇ ਤਰ੍ਹਾਂ ਹੀ ਰੱਬ ਦਾ ਬੰਦਾ ਰੱਬ ਦੀ ਮਹਿਮਾ ਗਾਇਨ ਕਰਨ ਵਿੱਚ ਤੀਬਰ ਰੁਚੀ ਰੱਖਦਾ ਹੈ।
Fareedkot Teekaਜੈਸੇ ਜਿਹਵਾ ਸ੍ਵਾਦ ਮੇਂ ਲੁਭਾਈ ਹੂਈ ਹੈ, ਤਿਸੀ ਪ੍ਰਕਾਰ ਸੰਤਜਨ ਭੀ ਹਰੀ ਕੇ ਗੁਨ ਗਾਵਨੇ ਮੇਂ ਲੁਭਾਇਮਾਨ ਹੈਂ॥੩॥
Prof. Sahib Singhਹੇ ਭਾਈ! ਜਿਵੇਂ ਜੀਭ (ਸੁਆਦਲੇ ਪਦਾਰਥਾਂ ਦੇ) ਸੁਆਦ (ਚੱਖਣ) ਵਿਚ ਖ਼ੁਸ਼ ਰਹਿੰਦੀ ਹੈ, ਤਿਵੇਂ ਪ੍ਰਭੂ ਦੇ ਭਗਤ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਹਨ ॥੩॥

ਪਦ ਅਰਥ ਸਾਦਿ = ਸੁਆਦਿ ਵਿਚ। ਲੁਭਾਨੀ = ਮਸਤ ਰਹਿੰਦੀ ਹੈ ॥੩॥

SikhNet (Spanish)así como el paladar disfruta del sabor, así el hombre de Dios canta en Dicha la Alabanza del Señor. (3)

ਜੈਸੀ ਭੂਖ. ਤੈਸੀ ਕਾ ਪੂਰਕੁ; ਸਗਲ ਘਟਾ ਕਾ ਸੁਆਮੀ ॥

jaisee bhookh. taisee kaa poorak; sagal ghattaa kaa suaamee |

Sant Singh KhalsaAs is the hunger, so is the fulfiller; He is the Lord and Master of all hearts.
Manmohan SinghAs is the hunger, so is He the fulfiller. he is the master of all the hearts.
Manmohan Singh (Punjabi)ਜੇਹੋ ਜੇਹੀ ਖੁਦਿਆ (ਖਾਹਿਸ਼) ਹੈ, ਉਹੋ ਜੇਹੀ ਹੀ ਉਹ ਪੂਰੀ ਕਰਨ ਵਾਲਾ ਹੈ। ਉਹ ਸਾਰਿਆਂ ਦਿਲਾਂ ਦਾ ਮਾਲਕ ਹੈ।
Fareedkot Teekaਜੈਸੀ ਕਿਸੀ ਕੋ ਭੂਖ ਹੋਤੀ ਹੈ ਤੈਸੀ ਕਾ ਵਹੁ ਪੂਰੀ ਕਰਨੇਹਾਰਾ ਹੈ ਔ ਸੰਪੂਰਨ ਘਟੋਂ ਕਾ ਸ੍ਵਾਮੀ ਹੈ॥
Prof. Sahib Singhਹੇ ਭਾਈ! ਸਾਰੇ ਸਰੀਰਾਂ ਦਾ ਮਾਲਕ ਪ੍ਰਭੂ ਜਿਹੋ ਜਿਹੀ ਕਿਸੇ ਜੀਵ ਦੀ ਲਾਲਸਾ ਹੋਵੇ ਉਹੋ ਜਿਹੀ ਹੀ ਪੂਰੀ ਕਰਨ ਵਾਲਾ ਹੈ।

ਪਦ ਅਰਥ ਭੂਖ = ਲੋੜ, ਲਾਲਸਾ। ਪੂਰਕੁ = ਪੂਰੀ ਕਰਨ ਵਾਲਾ। ਘਟ = ਸਰੀਰ।

SikhNet (Spanish)Así como es el deseo, así Dios lo satisface;

ਨਾਨਕ. ਪਿਆਸ ਲਗੀ ਦਰਸਨ ਕੀ; ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥

naanak. piaas lagee darasan kee; prabh miliaa antarajaamee |4|5|16|

Sant Singh KhalsaNanak thirsts for the Blessed Vision of the Lord's Darshan; he has met God, the Inner-knower, the Searcher of hearts. ||4||5||16||
Manmohan SinghNanak, thirsts for the glimpse of the Lord, and him has met the master, the Inner-Knower.
Manmohan Singh (Punjabi)ਨਾਨਕ ਨੂੰ ਸਾਹਿਬ ਦੇ ਦੀਦਾਰ ਦੀ ਤ੍ਰੇਹ (ਖਿੱਚ) ਹੈ, ਅਤੇ ਦਿਲਾਂ ਦੀਆਂ ਜਾਨਣਹਾਰ ਮਾਲਕ ਉਸ ਨੂੰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਕੋ ਤੌ ਦਰਸਨ ਕੀ ਪਿਆਸ ਲਾਗੀ ਥੀ, ਇਸੀ ਤੇ ਵਹੁ ਅੰਤਰਜਾਮੀ ਪ੍ਰਭੂ ਹਮ ਕੋ ਮਿਲਾ ਹੈ॥੪॥੫॥੧੬॥☬ਅਪਨੇ ਔਗੁਨ ਔ ਪਰਮੇਸਰ ਕੇ ਗੁਨ ਕਹ ਕਰ ਸਨਮੁਖ ਬੇਨਤੀ ਕਰਤੇ ਹੈਂ:
Prof. Sahib Singhਹੇ ਨਾਨਕ! (ਜਿਸ ਮਨੁੱਖ ਨੂੰ) ਪਰਮਾਤਮਾ ਦੇ ਦਰਸਨ ਦੀ ਪਿਆਸ ਲੱਗਦੀ ਹੈ, ਉਸ ਮਨੁੱਖ ਨੂੰ ਦਿਲ ਦੀ ਜਾਣਨ ਵਾਲਾ ਪਰਮਾਤਮਾ (ਆਪ) ਆ ਮਿਲਦਾ ਹੈ ॥੪॥੫॥੧੬॥

ਪਦ ਅਰਥ ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥੫॥੧੬॥

SikhNet (Spanish)Él es el Maestro de todos los corazones. (4‑5‑16)

Open this shabad →

Shabad Guru Arjan Dev Ji Raag Sorath

ਸੋਰਠਿ ਮਹਲਾ ੫ ॥

soratth mahalaa 5 |

Sant Singh KhalsaSorat'h, Fifth Mehl:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਹਮ ਮੈਲੇ. ਤੁਮ ਊਜਲ ਕਰਤੇ; ਹਮ ਨਿਰਗੁਨ. ਤੂ ਦਾਤਾ ॥

ham maile. tum aoojal karate; ham niragun. too daataa |

Sant Singh KhalsaWe are filthy, and You are immaculate, O Creator Lord; we are worthless, and You are the Great Giver.
Manmohan SinghWe are soiled, Thou O Creator art Immaculate, we are virtueless and thou art our Donor.
Manmohan Singh (Punjabi)ਅਸੀਂ ਮਲੀਣ ਹਾਂ, ਤੂੰ ਹੇ ਸਿਰਜਣਹਾਰ ਪਵਿੱਤਰ ਹੈ! ਅਸੀਂ ਨੇਕੀ ਵਿਹੂਣ ਹਾਂ ਤੇ ਤੂੰ ਉਨ੍ਹਾਂ ਦਾ ਦਾਤਾਰ ਹੈ।
Fareedkot Teekaਹਮ ਪਾਪੋਂ ਕਰ ਕੇ ਮੈਲੇ ਹੈਂ ਤੁਮ ਸੁਭ ਗਨੋਂ ਕਰ ਕੇ ਊਜਲ ਹੋ ਔ ਹਮ ਸੁਭ ਗੁਨ ਰਹਿਤ ਹੈਂ, ਪੁਨਃ ਤੁਮ ਸੁਭ ਗੁਨੋਂ ਕੇ ਦਾਤਾ ਹੋ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਵਿਕਾਰਾਂ ਦੀ ਮੈਲ ਨਾਲ ਭਰੇ ਰਹਿੰਦੇ ਹਾਂ, ਤੂੰ ਸਾਨੂੰ ਪਵਿੱਤਰ ਕਰਨ ਵਾਲਾ ਹੈਂ। ਅਸੀਂ ਗੁਣ-ਹੀਨ ਹਾਂ, ਤੂੰ ਸਾਨੂੰ ਗੁਣ ਬਖ਼ਸ਼ਣ ਵਾਲਾ ਹੈਂ।

ਪਦ ਅਰਥ ਮੈਲੇ = ਵਿਕਾਰਾਂ ਦੀ ਮੈਲ ਨਾਲ ਭਰੇ ਹੋਏ। ਊਜਲ = ਸਾਫ਼-ਸੁਥਰੇ, ਪਵਿੱਤਰ। ਕਰਤੇ = ਕਰਨ ਵਾਲੇ। ਦਾਤਾ = ਗੁਣ ਦੇਣ ਵਾਲਾ।

SikhNet (Spanish)Nuestra mente está manchada, oh Señor; Tú eres Inmaculado. Nosotros estamos cortos de mérito;

ਹਮ ਮੂਰਖ. ਤੁਮ ਚਤੁਰ ਸਿਆਣੇ; ਤੂ ਸਰਬ ਕਲਾ ਕਾ ਗਿਆਤਾ ॥੧॥

ham moorakh. tum chatur siaane; too sarab kalaa kaa giaataa |1|

Sant Singh KhalsaWe are fools, and You are wise and all-knowing. You are the knower of all things. ||1||
Manmohan SinghWe are ignorant and thou art intelligent and wise, Thou art the knower of all the arts.
Manmohan Singh (Punjabi)ਅਸੀਂ ਬੇਸਮਝ ਹਾਂ ਅਤੇ ਤੂੰ ਅਕਲਮੰਦ ਤੇ ਦਾਨਾ ਹੈ, ਤੂੰ ਸਾਰਿਆਂ ਹੁਨਰਾਂ ਦਾ ਜਾਨਣ ਵਾਲਾ ਹੈ।
Fareedkot Teekaਹਮ ਮੂਰਖ ਹੈਂ ਔ ਤੁਮ ਚਤਰੋਂ ਸੇ ਭੀ (ਸਿਆਣੇ) ਚਤਰ ਹੈਂ, ਪੁਨਃ ਤੂੰ ਸਰਬ ਸਕਤੀਓਂ ਕਾ ਗ੍ਯਾਤਾ ਜਾਨਣੇ ਵਾਲਾ ਹੈਂ॥੧॥
Prof. Sahib Singhਅਸੀਂ ਜੀਵ ਮੂਰਖ ਹਾਂ, ਤੂੰ ਦਾਨਾ ਹੈਂ ਤੂੰ ਸਿਆਣਾ ਹੈਂ ਤੂੰ (ਸਾਨੂੰ ਚੰਗਾ ਬਣਾ ਸਕਣ ਵਾਲੇ) ਸਾਰੇ ਹੁਨਰਾਂ ਦਾ ਜਾਣਨ ਵਾਲਾ ਹੈਂ ॥੧॥

ਪਦ ਅਰਥ ਚਤੁਰ = ਸਿਆਣਾ। ਕਲਾ = ਹੁਨਰ। ਗਿਆਤਾ = ਜਾਣਨ ਵਾਲਾ ॥੧॥

SikhNet (Spanish)Tú eres nuestro Señor Benévolo. Somos ignorantes, mientras que Tú eres el Conocedor, Sabio en cada arte. (1)

ਮਾਧੋ; ਹਮ ਐਸੇ. ਤੂ ਐਸਾ ॥

maadho; ham aise. too aisaa |

Sant Singh KhalsaO Lord, this is what we are, and this is what You are.
Manmohan SinghO Lord of wealth, such are we and such art Thou.
Manmohan Singh (Punjabi)ਹੇ ਮਾਇਆ ਦੇ ਪਤੀ ਪ੍ਰਭੂ! ਐਹੋ ਜੇਹੇ ਹਾਂ ਅਸੀਂ ਤੇ ਐਹੋ ਜੇਹਾ ਹੈ ਤੂੰ।
Fareedkot Teekaਹੇ ਮਾਧਵ! ਹਮ ਐਸੇ ਮਲੀਨ ਔ ਤੁਮ ਐਸੇ ਸਾਮ੍ਰਥ ਹੈਂ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਇਹੋ ਜਿਹੇ (ਵਿਕਾਰੀ) ਹਾਂ, ਤੇ, ਤੂੰ ਇਹੋ ਜਿਹਾ (ਉਪਕਾਰੀ) ਹੈਂ।

ਪਦ ਅਰਥ ਮਾਧੋ = {माधव = ਮਾਇਆ ਦਾ ਪਤੀ} ਹੇ ਪ੍ਰਭੂ!

SikhNet (Spanish)Oh Dios, así somos nosotros, y así eres Tú;

ਹਮ ਪਾਪੀ. ਤੁਮ ਪਾਪ ਖੰਡਨ; ਨੀਕੋ ਠਾਕੁਰ ਦੇਸਾ ॥ ਰਹਾਉ ॥

ham paapee. tum paap khanddan; neeko tthaakur desaa | rahaau |

Sant Singh KhalsaWe are sinners, and You are the Destroyer of sins. Your abode is so beautiful, O Lord and Master. ||Pause||
Manmohan SinghWe are sinners and Thou the Destroyer of sins, Beauteous is Thine abode, O Lord. Pause.
Manmohan Singh (Punjabi)ਅਸੀਂ ਅਪਰਾਧੀ ਹਾਂ ਤੇ ਤੂੰ ਅਪਰਾਧ ਨਾਸ ਕਰਨ ਵਾਲਾ, ਸੁੰਦਰ ਹੈ ਤੇਰਾ ਨਿਵਾਸ ਅਸਥਾਨ, ਹੇ ਸੁਆਮੀ। ਠਹਿਰਾਉ।
Fareedkot Teekaਹਮ ਤੋ ਪਾਪੀ ਔ ਤੁਮ ਪਾਪੋਂ ਕੋ ਖੰਡਨ ਕਰਤੇ ਹੋ, ਪੁਨਃ ਹੇ ਠਾਕੁਰ! ਤੁਮਾਰਾ (ਦੇਸਾ) ਥਾਨ ਵੈਕੁੰਠ ਵਾ ਸਾਧ ਸੰਗ ਰੂਪ ਸੁੰਦਰ ਹੈ॥ ਰਹਾਉ ॥
Prof. Sahib Singhਅਸੀਂ ਪਾਪ ਕਮਾਣ ਵਾਲੇ ਹਾਂ, ਤੂੰ ਸਾਡੇ ਪਾਪਾਂ ਦਾ ਨਾਸ ਕਰਨ ਵਾਲਾ ਹੈਂ। ਹੇ ਠਾਕੁਰ! ਤੇਰਾ ਦੇਸ ਸੋਹਣਾ ਹੈ (ਉਹ ਦੇਸ-ਸਾਧ ਸੰਗਤਿ ਸੋਹਣਾ ਹੈ ਜਿੱਥੇ ਤੂੰ ਵੱਸਦਾ ਹੈਂ) ਰਹਾਉ॥

ਪਦ ਅਰਥ ਪਾਪ ਖੰਡਨ = ਪਾਪਾਂ ਦੇ ਨਾਸ ਕਰਨ ਵਾਲੇ। ਨੀਕੋ = ਸੋਹਣਾ, ਚੰਗਾ। ਠਾਕੁਰ = ਹੇ ਪਾਲਣਹਾਰ ਪ੍ਰਭੂ! ॥ਰਹਾਉ॥

SikhNet (Spanish)cometemos errores todo el tiempo y Tú los borras, oh Señor, Maravilloso es Tu Reino. (Pausa)

ਤੁਮ ਸਭ ਸਾਜੇ. ਸਾਜਿ ਨਿਵਾਜੇ; ਜੀਉ ਪਿੰਡੁ ਦੇ ਪ੍ਰਾਨਾ ॥

tum sabh saaje. saaj nivaaje; jeeo pindd de praanaa |

Sant Singh KhalsaYou fashion all, and having fashioned them, You bless them. You bestow upon them soul, body and the breath of life.
Manmohan SinghThou createst all and having created blessest them. Thou givest soul, body and life.
Manmohan Singh (Punjabi)ਤੂੰ ਸਮੂਹ ਨੂੰ ਰਚਦਾ ਹੈ ਅਤੇ ਰਚ ਕੇ ਉਨ੍ਹਾਂ ਨੂੰ ਵਰੋਸਾਉਂਦਾ ਹੈ। ਤੂੰ ਹੀ ਆਤਮਾ, ਦੇਹ ਅਤੇ ਜਿੰਦ-ਜਾਨ ਬਖਸ਼ਦਾ ਹੈ।
Fareedkot Teekaਤੁਮ ਨੇ ਸਭ ਜੀਵ ਬਣਾਏ ਹੈਂ, ਪੁਨਃ ਬਨਾਇ ਕੇ ਵਡਿਆਏ ਹੈਂ ਔ ਸਰੀਰੋਂ ਕੋ ਚੇਤਨ ਸੱਤਾ ਔ ਪ੍ਰਾਨ ਦੀਏ ਹੈਂ॥
Prof. Sahib Singhਹੇ ਪ੍ਰਭੂ! ਤੂੰ ਜਿੰਦ ਸਰੀਰ ਪ੍ਰਾਣ ਦੇ ਕੇ ਸਾਰੇ ਜੀਵਾਂ ਨੂੰ ਪੈਦਾ ਕੀਤਾ ਹੈ, ਪੈਦਾ ਕਰ ਕੇ ਸਭ ਉਤੇ ਬਖ਼ਸ਼ਸ਼ ਕਰਦਾ ਹੈਂ।

ਪਦ ਅਰਥ ਸਾਜਿ = ਪੈਦਾ ਕਰ ਕੇ। ਨਿਵਾਜੇ = ਆਦਰ-ਮਾਣ ਦਿੱਤਾ। ਜੀਉ = ਜਿੰਦ। ਪਿੰਡੁ = ਸਰੀਰ। ਦੇ = ਦੇ ਕੇ।

SikhNet (Spanish)Eres el Creador y el Benefactor de todos; bendices a todos con cuerpo

ਨਿਰਗੁਨੀਆਰੇ. ਗੁਨੁ ਨਹੀ ਕੋਈ; ਤੁਮ ਦਾਨੁ ਦੇਹੁ ਮਿਹਰਵਾਨਾ ॥੨॥

niraguneeaare. gun nahee koee; tum daan dehu miharavaanaa |2|

Sant Singh KhalsaWe are worthless - we have no virtue at all; please, bless us with Your gift, O Merciful Lordand Master. ||2||
Manmohan SinghWe are meritless, with no merit What-so-ever; Bless us with the gift of merits, O the Merciful Master.
Manmohan Singh (Punjabi)ਅਸੀਂ ਗੁਣ ਵਿਹੂਣ ਹਾਂ, ਸਾਡੇ ਵਿੱਚ ਕੋਈ ਨੇਕ ਨਹੀਂ। ਸਾਨੂੰ ਨੇਕੀਆਂ ਦੀ ਦਾਤ ਬਖਸ਼, ਹੇ ਮਿਹਰਬਾਨ ਮਾਲਕ!
Fareedkot Teekaਮੈਂ ਨਿਰਗੁਨੀਆਰੇ ਮੇਂ ਗੁਨ ਕੋਈ ਨਹੀਂ ਹੈ, ਆਪ ਮਿਹਰਵਾਨ ਹੋ ਕਰ ਦਾਨ ਦੇਤੇ ਹੋ॥੨॥
Prof. Sahib Singhਹੇ ਮੇਹਰਵਾਨ! ਅਸੀਂ ਜੀਵ ਗੁਣ-ਹੀਨ ਹਾਂ, ਸਾਡੇ ਵਿਚ ਕੋਈ ਗੁਣ ਨਹੀਂ ਹੈ। ਤੂੰ ਸਾਨੂੰ ਗੁਣਾਂ ਦੀ ਦਾਤਿ ਬਖ਼ਸ਼ਦਾ ਹੈਂ ॥੨॥

ਪਦ ਅਰਥ ਦੇਹੁ = ਤੂੰ ਦੇਂਦਾ ਹੈਂ। ਮਿਹਰਵਾਨਾ = ਹੇ ਮਿਹਰਵਾਨ! ॥੨॥

SikhNet (Spanish)y con la fuerza de vivir nos encontramos sin Méritos, oh Señor; otórganos Tus Favores. (2)

ਤੁਮ ਕਰਹੁ ਭਲਾ. ਹਮ ਭਲੋ, ਨ ਜਾਨਹ; ਤੁਮ ਸਦਾ ਸਦਾ ਦਇਆਲਾ ॥

tum karahu bhalaa. ham bhalo, na jaanah; tum sadaa sadaa deaalaa |

Sant Singh KhalsaYou do good for us, but we do not see it as good; You are kind and compassionate, forever and ever.
Manmohan SinghThou doest good to us, but we deem it not good. Ever and ever, Thou art compassionate.
Manmohan Singh (Punjabi)ਤੂੰ ਸਾਡੇ ਲਈ ਚੰਗਾ ਕਰਦਾ ਹੈ, ਪਰ ਅਸੀਂ ਇਸ ਨੂੰ ਚੰਗਾ ਨਹੀਂ ਜਾਣਦੇ। ਹਮੇਸ਼ਾ, ਹਮੇਸ਼ਾਂ ਤੂੰ ਕ੍ਰਿਪਾਲੂ ਹੈ।
Fareedkot Teekaਤੁਮ ਤੋ ਭਲਾ ਕਰਤੇ ਹੋ ਹਮ ਤੇਰੇ ਭਲੇ ਕੀਏ ਕੋ ਕੁਛ ਨਹੀਂ ਜਾਨਤੇ, ਫੇਰ ਭੀ ਤੁਮ ਨਿਤ੍ਯੰਪ੍ਰਤਿ ਦਇਆ ਕੇ ਘਰ ਹਮਾਰੇ ਪਰ ਦ੍ਯਾਲ ਹੀ ਰਹਤੇ ਹੋ॥
Prof. Sahib Singhਹੇ ਪ੍ਰਭੂ! ਤੂੰ ਸਾਡੇ ਵਾਸਤੇ ਭਲਿਆਈ ਕਰਦਾ ਹੈਂ, ਪਰ ਅਸੀਂ ਤੇਰੇ ਭਲਿਆਈ ਦੀ ਕਦਰ ਨਹੀਂ ਜਾਣਦੇ। ਫਿਰ ਭੀ ਤੂੰ ਸਾਡੇ ਉੱਤੇ ਸਦਾ ਹੀ ਦਇਆਵਾਨ ਰਹਿੰਦਾ ਹੈਂ।

ਪਦ ਅਰਥ ਨ ਜਾਨਹ = ਅਸੀਂ ਨਹੀਂ ਜਾਣਦੇ, ਅਸੀਂ ਕਦਰ ਨਹੀਂ ਜਾਣਦੇ।

SikhNet (Spanish)Tú eres siempre Bondadoso con nosotros, pero no podemos entender Tu Bondad. Eres el Señor Dador de Éxtasis,

ਤੁਮ ਸੁਖਦਾਈ ਪੁਰਖ ਬਿਧਾਤੇ; ਤੁਮ ਰਾਖਹੁ ਅਪੁਨੇ ਬਾਲਾ ॥੩॥

tum sukhadaaee purakh bidhaate; tum raakhahu apune baalaa |3|

Sant Singh KhalsaYou are the Giver of peace, the Primal Lord, the Architect of Destiny; please, save us, Your children! ||3||
Manmohan SinghThou, O creator Lord, art the Giver of peace, save Thou, Thine children.
Manmohan Singh (Punjabi)ਤੂੰ ਹੇ ਸਿਰਜਣਹਾਰ ਸੁਆਮੀ! ਸੁੱਖ ਆਰਾਮ ਬਖਸ਼ਣਹਾਰ ਹੈ। ਤੂੰ ਸਾਡਾ, ਆਪਣੇ ਬੱਚਿਆਂ ਦਾ ਪਾਰ ਉਤਾਰਾ ਕਰ।
Fareedkot Teekaਹੇ ਪਰਮੇਸ਼ਰ ਕਰਮ ਫਲ ਪਰਦਾਤੇ ਪੁਨਃ ਭਗਤੋਂ ਕੇ ਸੁਖਦਾਈ! ਤੁਮ ਅਪਨੇ ਬਾਲਕੇ ਜਾਨ ਕੇ ਰੱਖ੍ਯਾ ਕਰੋ॥੩॥
Prof. Sahib Singhਹੇ ਸਰਬ-ਵਿਆਪਕ ਸਿਰਜਣਹਾਰ! ਤੂੰ ਸਾਨੂੰ ਸੁਖ ਦੇਣ ਵਾਲਾ ਹੈਂ, ਤੂੰ (ਸਾਡੀ) ਆਪਣੇ ਬੱਚਿਆਂ ਦੀ ਰਾਖੀ ਕਰਦਾ ਹੈਂ ॥੩॥

ਪਦ ਅਰਥ ਬਿਧਾਤੇ = ਹੇ ਸਿਰਜਣਹਾਰ! ਬਾਲਾ = ਬੱਚੇ ॥੩॥

SikhNet (Spanish)el Purusha, el Diseñador de nuestro destino, oh Señor, sálvame pues soy Tu criatura. (3)

ਤੁਮ ਨਿਧਾਨ ਅਟਲ ਸੁਲਿਤਾਨ; ਜੀਅ ਜੰਤ ਸਭਿ ਜਾਚੈ ॥

tum nidhaan attal sulitaan; jeea jant sabh jaachai |

Sant Singh KhalsaYou are the treasure, eternal Lord King; all beings and creatures beg of You.
Manmohan SinghThou, O Eternal Monarch, art our treasure. All the mortals and other beings beg of Thee.
Manmohan Singh (Punjabi)ਤੂੰ ਹੇ ਸਦੀਵ ਸ਼ਹਿਨਸ਼ਾਹ, ਸਾਡਾ ਖਜਾਨਾ ਹੈ। ਸਾਰੇ ਜੀਵ ਜੰਤ ਜੀਵ ਤੇਰੇ ਪਾਸੋਂ ਖੈਰ ਮੰਗਦੇ ਹਨ।
Fareedkot Teekaਤੁਮ ਨਿਧੋਂ ਕੇ ਘਰ ਪੁਨਃ ਏਕ ਰਸ ਬਾਦਸ਼ਾਹ ਹੋ, ਤੇਰੇ ਸੇ ਸਭ ਸੂਖਮ ਅਸਥੂਲ ਜੀਵ ਮਾਂਗਤੇ ਹੈਂ॥
Prof. Sahib Singhਹੇ ਪ੍ਰਭੂ ਜੀ! ਤੁਸੀ ਸਾਰੇ ਗੁਣਾਂ ਦੇ ਖ਼ਜ਼ਾਨੇ ਹੋ। ਤੁਸੀ ਸਦਾ ਕਾਇਮ ਰਹਿਣ ਵਾਲੇ ਬਾਦਸ਼ਾਹ ਹੋ। ਸਾਰੇ ਜੀਵ (ਤੇਰੇ ਦਰ ਤੋਂ) ਮੰਗਦੇ ਹਨ।

ਪਦ ਅਰਥ ਨਿਧਾਨ = ਖ਼ਜ਼ਾਨੇ। ਅਟਲ = ਸਦਾ ਕਾਇਮ ਰਹਿਣ ਵਾਲਾ। ਸੁਲਿਤਾਨ = ਬਾਦਸ਼ਾਹ। ਸਭਿ = ਸਾਰੇ। ਜਾਚੈ = ਜਾਚੈਂ, ਮੰਗਦੇ ਹਨ।

SikhNet (Spanish)Eres nuestro Rey Eterno, nuestro Tesoro; todas las criaturas piden a Tu Puerta.

ਕਹੁ ਨਾਨਕ. ਹਮ ਇਹੈ ਹਵਾਲਾ; ਰਾਖੁ ਸੰਤਨ ਕੈ ਪਾਛੈ ॥੪॥੬॥੧੭॥

kahu naanak. ham ihai havaalaa; raakh santan kai paachhai |4|6|17|

Sant Singh KhalsaSays Nanak, such is our condition; please, Lord, keep us on the Path of the Saints. ||4||6||17||
Manmohan SinghSays Nanak, "Such indeed is our state, pray, O Lord, keeps us on the Path of the Saints".
Manmohan Singh (Punjabi)ਗੁਰੂ ਜੀ ਆਖਦੇ ਹਨ, "ਇਹੋ ਜਿਹੀ ਉਪਰੋਕਤ ਦੱਸੀ ਹੋਈ ਸਾਡੀ ਦਸ਼ਾ ਹੈ, ਹੇ ਵਾਹਿਗੁਰੂ ਆਪਣੀ ਅਪਾਰ ਕ੍ਰਿਪਾ ਦੁਆਰਾ ਸਾਨੂੰ ਸਾਧੂਆਂ ਦੇ ਰਸਤੇ ਤੇ ਤੋਰ।"
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹਮ ਜੀਵੋਂ ਕਾ ਜੋ ਪੂਰਬ ਕਹਾ ਹੈ, ਸੋ ਏਹੀ ਹਾਲ ਹੈ, ਤਾਂ ਤੇ ਸੰਤੋਂ ਕੇ (ਪਾਛੈ) ਆਸਰੇ ਹਮ ਰਾਖ ਲੀਜੀਏ॥੪॥੬॥੧੭॥
Prof. Sahib Singhਨਾਨਕ ਆਖਦਾ ਹੈ- (ਹੇ ਪ੍ਰਭੂ!) ਸਾਡਾ ਜੀਵਾਂ ਦਾ ਤਾਂ ਇਹ ਹੀ ਹਾਲ ਹੈ। ਤੂੰ ਸਾਨੂੰ ਸੰਤ ਜਨਾਂ ਦੇ ਆਸਰੇ ਵਿਚ ਰੱਖ ॥੪॥੬॥੧੭॥

ਪਦ ਅਰਥ ਇਹੈ = ਇਹ ਹੀ। ਹਵਾਲਾ = ਹਾਲ। ਕੈ ਪਾਛੈ = ਦੇ ਆਸਰੇ ॥੪॥੬॥੧੭॥

SikhNet (Spanish)Dice Nanak, me he decidido por mi proyección; consérvame siempre en el Sendero de Tus Santos. (4‑6‑17)

Open this shabad →

Shabad Guru Arjan Dev Ji Raag Sorath continues on Ang 614

ਸੋਰਠਿ ਮਹਲਾ ੫ ਘਰੁ ੨ ॥

soratth mahalaa 5 ghar 2 |

Sant Singh KhalsaSorat'h, Fifth Mehl, Second House:
Manmohan SinghSorath 5th Guru.
Manmohan Singh (Punjabi)ਸੋਰਠਿ ਪੰਜਵੀਂ ਪਾਤਿਸ਼ਾਹੀ।
SikhNet (Spanish)Sorath, Mejl Guru Aryan, Quinto Canal Divino.

ਮਾਤ ਗਰਭ ਮਹਿ. ਆਪਨ ਸਿਮਰਨੁ ਦੇ; ਤਹ ਤੁਮ ਰਾਖਨਹਾਰੇ ॥

maat garabh meh. aapan simaran de; teh tum raakhanahaare |

Sant Singh KhalsaIn our mother's womb, You blessed us with Your meditative remembrance, and You preserved us there.
Manmohan SinghBlessing with Thine meditation in the mother's womb, Thou O saviour, didst save the mortal there.
Manmohan Singh (Punjabi)ਮਾਂ ਦੇ ਪੇਟ ਵਿੱਚ ਆਪਣੀ ਬੰਦਗੀ ਦੀ ਦਾਤ ਦੇ ਕੇ, ਹੇ ਬਚਾਉਣਹਾਰ, ਤੂੰ ਮੇਰੀ ਓਥੇ ਵੀ ਰੱਖਿਆ ਕੀਤੀ।
Fareedkot Teekaਹੇ (ਰਾਖਨਹਾਰੇ) ਵਾਹਗੁਰੂ! ਜੈਸੇ ਮਾਤਾ ਕੇ ਗਰਭ ਮੇਂ ਤੂੰ ਅਪਨਾ ਹੀ ਸਿਮਰਨ ਦੇ ਕੇ ਰੱਖ੍ਯਾ ਕਰਤੇ ਹੋ॥
Prof. Sahib Singhਹੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਦੀ ਸਮਰਥਾ ਰੱਖਣ ਵਾਲੇ! ਮਾਂ ਦੇ ਪੇਟ ਵਿਚ ਸਾਨੂੰ ਤੂੰ ਆਪਣਾ ਸਿਮਰਨ ਦੇ ਕੇ ਉੱਥੇ ਸਾਡੀ ਰੱਖਿਆ ਕਰਨ ਵਾਲਾ ਹੈਂ।

ਪਦ ਅਰਥ ਗਰਭ ਮੋਹਿ = ਪੇਟ ਵਿਚ। ਆਪਨ = ਆਪਣਾ। ਦੇ = ਦੇ ਕੇ। ਤਹ = ਉਥੇ, ਮਾਂ ਦੇ ਪੇਟ ਵਿਚ। ਰਾਖਨਹਾਰੇ = ਬਚਾਣ ਦੀ ਸਮਰਥਾ ਵਾਲੇ।

SikhNet (Spanish)Contemplándote fui conservado en el vientre materno;

ਪਾਵਕ ਸਾਗਰ ਅਥਾਹ ਲਹਰਿ ਮਹਿ; ਤਾਰਹੁ ਤਾਰਨਹਾਰੇ ॥੧॥

paavak saagar athaah lehar meh; taarahu taaranahaare |1|

Sant Singh KhalsaThrough the countless waves of the ocean of fire, please, carry us across and save us, O Savior Lord! ||1||
Manmohan SinghThou, O saviour now ferry me across the ocean of fire, with countless waves.
Manmohan Singh (Punjabi)ਤੂੰ ਹੇ ਤਾਰਣਹਾਰ ਵਾਹਿਗੁਰੂ! ਅਣਗਿਣਤ ਛੱਲਾਂ ਵਾਲੇ ਅੱਗ ਦੇ ਸਮੁੰਦਰ ਤੋਂ ਪਾਰ ਕਰ ਦੇ।
Fareedkot Teekaਇਹੁ ਸੰਸਾਰ ਜੋ ਅਗਨੀ ਕਾ ਸਮੁਦ੍ਰ ਜਿਸਮੈ ਰਾਗ ਦ੍ਵੈਸ ਰੂਪ ਅਗਿਣਤ ਲਹਿਰਾਂ ਹੈਂ, ਹੇ ਤਾਰਨਹਾਰੇ! ਤੈਸੇ ਤਿਸ ਸੇ ਤਾਰ ਲੋਵੋ॥੧॥
Prof. Sahib Singh(ਵਿਕਾਰਾਂ ਦੀ) ਅੱਗ ਦੇ ਸਮੁੰਦਰ ਦੀਆਂ ਡੂੰਘੀਆਂ ਲਹਿਰਾਂ ਵਿਚ ਡਿੱਗੇ ਪਏ ਨੂੰ ਭੀ ਮੈਨੂੰ ਪਾਰ ਲੰਘਾ ਲੈ ॥੧॥

ਪਦ ਅਰਥ ਪਾਵਕ = (ਵਿਕਾਰਾਂ ਦੀ) ਅੱਗ। ਸਾਗਰ = ਸਮੁੰਦਰ। ਅਥਾਹ = ਬਹੁਤ ਡੂੰਘਾ। ਤਾਰਨਹਾਰੇ = ਹੇ ਪਾਰ ਲੰਘਾ ਸਕਣ ਵਾਲੇ! ॥੧॥

SikhNet (Spanish)llévame ahora a través de este mar candente de interminables olas. (1)

ਮਾਧੌ; ਤੂ ਠਾਕੁਰੁ ਸਿਰਿ ਮੋਰਾ ॥

maadhau; too tthaakur sir moraa |

Sant Singh KhalsaO Lord, You are the Master above my head.
Manmohan SinghO Lord, Thou art the Master over my head.
Manmohan Singh (Punjabi)ਹੇ ਸੁਆਮੀ! ਤੂੰ ਮੇਰੇ ਸੀਮ ਉਪਰਲਾ ਮਾਲਕ ਹੈ।
Fareedkot Teekaਹੇ ਮਾਇਆ ਕੇ ਪਤੀ ਠਾਕੁਰ! ਤੂੰ ਹੀ ਸਭ ਮੇਂ ਸਿਰੋਮਣੀ ਹੈਂ॥
Prof. Sahib Singhਹੇ ਪ੍ਰਭੂ! ਤੂੰ ਮੇਰੇ ਸਿਰ ਉੱਤੇ ਰਾਖਾ ਹੈਂ।

ਪਦ ਅਰਥ ਮਾਧੌ = {ਮਾ-ਧਵ = ਮਾਇਆ ਦਾ ਪਤੀ} ਹੇ ਪ੍ਰਭੂ! ਸਿਰਿ ਮੋਰਾ = ਮੇਰੇ ਸਿਰ ਉੱਤੇ।

SikhNet (Spanish)Oh Señor, eres mi Único Maestro,

ਈਹਾ ਊਹਾ; ਤੁਹਾਰੋ ਧੋਰਾ ॥ ਰਹਾਉ ॥

eehaa aoohaa; tuhaaro dhoraa | rahaau |

Sant Singh KhalsaHere and hereafter, You alone are my Support. ||Pause||
Manmohan SinghHere and hereafter, Thou alone art my support. Pause.
Manmohan Singh (Punjabi)ਏਥੇ ਅਤੇ ਉਥੇ ਕੇਵਲ ਤੂੰ ਹੀ ਮੇਰਾ ਆਸਰਾ ਹੈ। ਠਹਿਰਾਉ।
Fareedkot Teekaਇਸ ਤੇ ਇਸ ਲੋਕ ਮੇਂ ਪੁਨਃ ਪਰਲੋਕ ਮੇਂ ਸਭ ਕੋ ਤੇਰਾ ਹੀ ਆਸਰਾ ਹੈ॥ ਰਹਾਉ ॥
Prof. Sahib Singhਇਸ ਲੋਕ ਵਿਚ, ਤੇ, ਪਰਲੋਕ ਵਿਚ ਮੈਨੂੰ ਤੇਰਾ ਹੀ ਆਸਰਾ ਹੈ ਰਹਾਉ॥

ਪਦ ਅਰਥ ਈਹਾ = ਇਸ ਲੋਕ ਵਿਚ। ਊਹਾ = ਉਸ ਲੋਕ ਵਿਚ। ਧੋਰਾ = ਆਸਰਾ ॥ਰਹਾਉ॥

SikhNet (Spanish)pues aquí y aquí después eres mi Único Soporte. (Pausa)

ਕੀਤੇ ਕਉ ਮੇਰੈ ਸੰਮਾਨੈ; ਕਰਣਹਾਰੁ ਤ੍ਰਿਣੁ ਜਾਨੈ ॥

keete kau merai samaanai; karanahaar trin jaanai |

Sant Singh KhalsaHe looks upon the creation like a mountain of gold, and sees the Creator as a blade of grass.
Manmohan SinghThe created things, the deems like the mountain of Gold and the Creator like a grass blade.
Manmohan Singh (Punjabi)(ਪ੍ਰਭੂ ਦੀਆਂ) ਬਣਾਈਆਂ ਹੋਈਆਂ ਚੀਜ਼ਾਂ ਨੂੰ ਤਾਂ ਬੰਦਾ ਪਹਾੜ ਮਾਨੰਦ ਜਾਣਦਾ ਹੈ ਅਤੇ ਬਣਾਉਣ ਵਾਲੇ ਨੂੰ ਘਾਹ ਦੀ ਤਿੜ ਦੇ ਤੁੱਲ।
Fareedkot Teekaਹਮ ਜੀਵ ਕੈਸੇ ਹੈਂ? ਤੇਰੇ ਕੀਏ ਹੂਏ ਪਦਾਰਥੋਂ ਕੋ ਤੋ ਸੁਮੇਰ ਪਰਬਤ ਕੇ ਤੁਲ ਜਾਨਤੇ ਹੈਂ ਔਰ ਸਭ ਕਾ ਕਰਣਹਾਰੁ ਜੋ ਤੂੰ ਹੈਂ ਤੇਰੇ ਕੋ ਤ੍ਰਿਣ ਕੇ ਤੁਲ, ਭਾਵ ਤੁਛ ਜਾਨਤੇ ਹੈਂ॥
Prof. Sahib Singhਹੇ ਪ੍ਰਭੂ! ਤੇਰੇ ਪੈਦਾ ਕੀਤੇ ਪਦਾਰਥਾਂ ਨੂੰ (ਇਹ ਜੀਵ) ਮੇਰੂ ਪਰਬਤ ਜੇਡੀਆਂ ਵੱਡੀਆਂ ਸਮਝਦਾ ਹੈ, ਪਰ ਤੈਨੂੰ ਜੋ ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ਇਕ ਤੀਲੇ ਵਰਗਾ ਜਾਣਦਾ ਹੈਂ।

ਪਦ ਅਰਥ ਕੀਤੇ ਕਉ = ਬਣਾਈਆਂ ਚੀਜ਼ਾਂ ਨੂੰ। ਮੇਰੈ ਸੰਮਾਨੈ = ਮੇਰੈ ਸਮ ਮਾਨੈ, ਮੇਰੂ ਪਹਾੜ ਦੇ ਬਰਾਬਰ ਮੰਨਦਾ ਹੈ। ਤ੍ਰਿਣੁ = ਤੀਲਾ, ਤੁੱਛ।

SikhNet (Spanish)Las cosas creadas uno las evalúa como una montaña de oro, pero el Creador las mira como una astilla.

ਤੂ ਦਾਤਾ. ਮਾਗਨ ਕਉ ਸਗਲੀ; ਦਾਨੁ ਦੇਹਿ ਪ੍ਰਭ ਭਾਨੈ ॥੨॥

too daataa. maagan kau sagalee; daan dehi prabh bhaanai |2|

Sant Singh KhalsaYou are the Great Giver, and we are all mere beggars; O God, You give gifts according to Your Will. ||2||
Manmohan SinghThou art the munificent Master and all of us are beggars at Thine door and Thou betowest gifts in Thy will.
Manmohan Singh (Punjabi)ਤੂੰ ਦਾਤਾਰ ਮਾਲਕ ਹੈ ਤੇ ਸਾਰੇ ਤੇਰੇ ਬੂਹੇ ਦੇ ਮੰਗਤੇ ਨਹੀਂ। ਤੂੰ ਆਪਣੇ ਭਾਣੇ ਅੰਦਰ ਬਖਸ਼ੀਸ਼ਾਂ ਬਖਸ਼ਦਾ ਹੈ।
Fareedkot Teekaਤੂੰ ਸਭ ਕਾ ਦਾਤਾ ਹੈਂ ਔ ਸਗਲੀ ਸ੍ਰਿਸ੍ਟੀ ਤੇਰੇ ਸੇ ਮਾਂਗਨੇ ਕੋ ਆਈ ਹੈ, ਹੇ ਪ੍ਰਭੂ! ਤੂੰ ਅਪਨੇ (ਭਾਨੈ) ਭਾਣੇ ਹੁਕਮ ਮੇਂ ਦਾਨੁ ਦੇਤਾ ਹੈਂ॥੨॥
Prof. Sahib Singhਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਰੀ ਲੁਕਾਈ ਤੇਰੇ ਹੀ ਦਰ ਤੋਂ ਮੰਗਣ ਵਾਲੀ ਹੈ, ਤੂੰ ਆਪਣੀ ਰਜ਼ਾ ਵਿਚ ਸਭ ਨੂੰ ਦਾਨ ਦੇਂਦਾ ਹੈਂ ॥੨॥

ਪਦ ਅਰਥ ਮਾਗਨ ਕਉ = ਮੰਗਣ ਵਾਲੀ। ਸਗਲੀ = ਸਾਰੀ ਲੁਕਾਈ। ਦੇਹਿ = ਤੂ ਦੇਂਦਾ ਹੈਂ। ਪ੍ਰਭ = ਹੇ ਪ੍ਰਭੂ! ਭਾਨੈ = ਆਪਣੀ ਰਜ਼ਾ ਵਿਚ ॥੨॥

SikhNet (Spanish)Eres nuestro Señor siempre Benévolo; todos piden a Tu Puerta. ¡Bendícenos a todos con Tu Misericordia! (2)

ਖਿਨ ਮਹਿ ਅਵਰੁ. ਖਿਨੈ ਮਹਿ ਅਵਰਾ; ਅਚਰਜ ਚਲਤ ਤੁਮਾਰੇ ॥

khin meh avar. khinai meh avaraa; acharaj chalat tumaare |

Sant Singh KhalsaIn an instant, You are one thing, and in another instant, You are another. Wondrous are Your ways!
Manmohan SinghIn a moment Thou art one thing and in a moment quite another. Wondrous are Thine ways.
Manmohan Singh (Punjabi)ਇਕ ਮੁਹਤ ਵਿੱਚ ਤੂੰ ਕੁਝ ਹੁੰਦਾ ਹੈ ਅਤੇ ਇਕ ਮੁਹਤ ਵਿੱਚ ਕੁਝ ਹੋਰ ਹੀ ਅਸਚਰਜ ਹਨ ਤੇਰੇ ਕੌਤਕ, (ਹੇ ਕਰਤਾਰ)।
Fareedkot Teekaਐਸੇ ਤੁਮਾਰੇ ਅਸਚਰਜ ਚਰਿਤ੍ਰ ਹੈਂ ਕਿ ਏਕ ਖਿਨ ਮਹਿ ਔਰ ਪੁਨਃ ਦੁਤੀਯ ਖਿਨ ਮੇਂ ਔਰ ਹੋ ਜਾਤਾ ਹੈ। ਪ੍ਰਮਾਨ-☬"ਰੀਤੇ ਭਰੇ ਭਰੇ ਸਖਨਾਵੇ॥"
Prof. Sahib Singhਹੇ ਪ੍ਰਭੂ! ਤੇਰੇ ਕੌਤਕ ਹੈਰਾਨ ਕਰ ਦੇਣ ਵਾਲੇ ਹਨ, ਇਕ ਛਿਨ ਵਿਚ ਤੂੰ ਕੁਝ ਦਾ ਕੁਝ ਬਣਾ ਦੇਂਦਾ ਹੈਂ।

ਪਦ ਅਰਥ ਖਿਨ = ਰਤਾ ਕੁ ਹੀ ਸਮਾ। ਅਵਰੁ = ਹੋਰ। ਖਿਨੈ ਮਹਿ = ਖਿਨ ਵਿਚ ਹੀ। ਅਚਰਜ = ਹੈਰਾਨ ਕਰ ਦੇਣ ਵਾਲੇ। ਚਲਤ = ਕੌਤਕ।

SikhNet (Spanish)A veces eres esto, a veces aquello; Tus Milagros son maravillosos, oh Señor.

ਰੂੜੋ ਗੂੜੋ ਗਹਿਰ ਗੰਭੀਰੋ; ਊਚੌ ਅਗਮ ਅਪਾਰੇ ॥੩॥

roorro goorro gahir ganbheero; aoochau agam apaare |3|

Sant Singh KhalsaYou are beautiful, mysterious, profound, unfathomable, lofty, inaccessible and infinite. ||3||
Manmohan SinghBeauteous, mysterious, profound, unfathomable, lofty, inaccessible and infinite are Thou, O Lord.
Manmohan Singh (Punjabi)ਸੁੰਦਰ, ਗੈਬੀ, ਡੂੰਘਾ, ਥਾਹ-ਰਹਿਤ, ਬੁਲੰਦ ਪਹੁੰਚ ਤੋਂ ਪਰੇ ਅਤੇ ਬੇਅੰਤ ਹੈ ਤੂੰ, ਹੇ ਸਾਹਿਬ!
Fareedkot Teekaਹੇ ਊਚੇ ਔ ਅਪਾਰ (ਅਗਮ) ਮਨ ਬਾਨੀ ਸੇ ਪਰੇ ਬਿਅੰਤ ਵਾਹਗੁਰੂ! ਤੂੰ ਰੂੜੋ ਅਤੀ ਸੁੰਦ੍ਰ ਔ (ਗੂੜੋ) ਸੰਘਨ ਗੁਹਜ, ਪੁਨਃ (ਗਹਿਰ) ਥਾਹਿ ਸੇ ਰਹਤ ਔ (ਗੰਭੀਰੋ) ਛੋਭ ਰਹਿਤ ਹੈਂ॥੩॥
Prof. Sahib Singhਹੇ ਅਪਹੁੰਚ! ਹੇ ਬੇਅੰਤ। ਤੂੰ ਸਭ ਤੋਂ ਉੱਚਾ ਹੈਂ, ਤੂੰ ਸੋਹਣਾ ਹੈਂ, ਤੂੰ ਵੱਡੇ ਜਿਗਰੇ ਵਾਲਾ ਹੈਂ, ਤੂੰ ਸਾਰੇ ਸੰਸਾਰ ਵਿਚ ਗੁਪਤ ਵੱਸ ਰਿਹਾ ਹੈਂ ॥੩॥

ਪਦ ਅਰਥ ਰੂੜੋ = ਸੋਹਣਾ। ਗੂੜੋ = (ਸਾਰੇ ਸੰਸਾਰ ਵਿਚ) ਲੁਕਿਆ ਹੋਇਆ। ਗੰਭੀਰੋ = ਵੱਡੇ ਜਿਗਰੇ ਵਾਲਾ। ਅਗਮ = ਹੇ ਅਪਹੁੰਚ! ਅਪਾਰੇ = ਹੇ ਅਪਾਰ! ਹੇ ਬੇਅੰਤ! ॥੩॥

SikhNet (Spanish)Eres Bello, Profundo, Elevado, Insondable, Inaccesible e Infinito

Open this shabad (11 lines, Angs 613-614) →

Ang 613 of 1430