ਗਉੜੀ ਮਹਲਾ ੧ ॥
gaurree mahalaa 1 |
Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.
ਅਧਿਆਤਮ ਕਰਮ ਕਰੇ; ਤਾ ਸਾਚਾ ॥
adhiaatam karam kare; taa saachaa |
Sant Singh KhalsaThose who live a spiritual lifestyle - they alone are true.
Manmohan SinghIf man does spiritual deeds, then alone, is he true.
Manmohan Singh (Punjabi)ਜੇਕਰ ਬੰਦਾ ਰੂਹਾਨੀ ਅਮਲ ਕਮਾਵੇ, ਕੇਵਲ ਤਦ ਹੀ ਉਹ ਸੱਚਾ ਹੈ।
Fareedkot Teekaਜੇ (ਅਧਿਆਤਮ) ਆਤਮਾ ਕੇ ਆਸਰੇ ਕਰਕੇ, ਭਾਵ ਏਹ ਕਿ ਪਰਮੇਸ੍ਵਰ ਕੀ ਪ੍ਰਾਪਤੀ ਨਮਿਤ ਜੋ ਕਰਮ ਕਰੇ ਤਬ ਵਹੁ ਸਾਚਾ ਹੈ॥
Prof. Sahib Singhਜਦੋਂ ਮਨੁੱਖ ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ ਕਰਦਾ ਹੈ, ਤਦੋਂ ਹੀ ਸੱਚਾ (ਜੋਗੀ) ਹੈ।ਪਦ ਅਰਥ ਅਧਿਆਤਮ = ਆਤਮਾ ਸੰਬੰਧੀ, ਆਤਮਕ ਜੀਵਨ ਸੰਬੰਧੀ। ਅਧਿਆਤਮ ਕਰਮ = ਆਤਮਕ ਜੀਵਨ ਨੂੰ ਉੱਚਾ ਕਰਨ ਵਾਲੇ ਕਰਮ। ਸਾਚਾ = ਸਦਾ-ਥਿਰ, ਅਡੋਲ, ਅਹਿੱਲ।
SikhNet (Spanish)Solamente aquél que actúa desde su Alma es verdadero;
ਮੁਕਤਿ ਭੇਦੁ; ਕਿਆ ਜਾਣੈ ਕਾਚਾ ॥੧॥
mukat bhed; kiaa jaanai kaachaa |1|
Sant Singh KhalsaWhat can the false know about the secrets of liberation? ||1||
Manmohan SinghWhat can the false man Know about the secret of salvation?
Manmohan Singh (Punjabi)ਕੁੜਾ ਆਦਮੀ ਮੋਖ਼ਸ਼ ਦੇ ਭੇਤ ਨੂੰ ਕੀ ਜਾਣ ਸਕਦਾ ਹੈ?
Fareedkot Teekaਔਰ ਜੋ ਬਾਹਰ ਮੁਖ ਕਰਮੋਂ ਕੇ ਕਰਨੇਹਾਰਾ ਕਚਾ ਪੁਰਸ ਹੈ, ਸੋ ਮੁਕਤੀ ਭੇਦੁ ਕੋ ਕਿਆ ਜਾਨ ਸਕਤਾ ਹੈ॥੧॥
Prof. Sahib Singhਪਰ ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ, ਉਹ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਨ ਦੇ ਭੇਤ ਨੂੰ ਕੀਹ ਜਾਣ ਸਕਦਾ ਹੈ? ॥੧॥ਪਦ ਅਰਥ ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਭੇਦੁ = ਗੂਝ ਗੱਲ। ਕਾਚਾ = ਕੱਚੇ ਮਨ ਵਾਲਾ, ਜਿਸ ਦਾ ਮਨ ਵਿਕਾਰਾਂ ਦੇ ਟਾਕਰੇ ਤੇ ਕਮਜ਼ੋਰ ਹੈ ॥੧॥
SikhNet (Spanish)la persona falsa no conoce el Camino a la Liberación.(1)
ਐਸਾ ਜੋਗੀ; ਜੁਗਤਿ ਬੀਚਾਰੈ ॥
aisaa jogee; jugat beechaarai |
Sant Singh KhalsaThose who contemplate the Way are Yogis.
Manmohan SinghSuch a man is yogi, who thinks of the way of union with God.
Manmohan Singh (Punjabi)ਇਹੋ ਜਿਹਾ ਇਨਸਾਨ ਯੋਗੀ ਹੈ, ਜੋ ਰੱਬ ਦੇ ਮਿਲਾਪ ਦੇ ਰਸਤੇ ਦਾ ਖਿਆਲ ਕਰਦਾ ਹੈ।
Fareedkot Teekaਹੇ ਸਿਧ ਜੀ! ਐਸਾ ਜੋ ਜੋਗੀ ਹੈ, ਸੋ ਸਰੂਪ ਮੇਂ ਜੁੜਨਾ ਵਿਚਾਰਤਾ ਹੈ॥
Prof. Sahib Singhਅਜੇਹਾ (ਬੰਦਾ) ਜੋਗੀ (ਅਖਵਾਣ ਦਾ ਹੱਕਦਾਰ ਹੋ ਸਕਦਾ ਹੈ ਜੋ ਜੀਵਨ ਦੀ ਸਹੀ) ਜੁਗਤਿ ਸਮਝਦਾ ਹੈ।ਪਦ ਅਰਥ ਐਸਾ = ਅਜੇਹਾ ਬੰਦਾ। ਜੁਗਤਿ = ਸਹੀ ਜੀਵਨ ਦੀ ਜਾਚ।
SikhNet (Spanish)El Yogui es aquél que piensa
ਪੰਚ ਮਾਰਿ; ਸਾਚੁ ਉਰਿ ਧਾਰੈ ॥੧॥ ਰਹਾਉ ॥
panch maar; saach ur dhaarai |1| rahaau |
Sant Singh KhalsaThey conquer the five thieves, and enshrine the True Lord in the heart. ||1||Pause||
Manmohan SinghHe slays the five fell enemies, and keeps clasped the True Lord to his heart. Pause.
Manmohan Singh (Punjabi)ਉਹ ਪੰਜੇ ਕੱਟੜ ਵੈਰੀਆਂ ਨੂੰ ਮਾਰ ਸੁਟਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ। ਠਹਿਰਾਉ।
Fareedkot Teekaਜੋ ਕਾਮਾਦਿ ਪਾਂਚੋਂ ਕੋ ਮਾਰ ਕਰ ਸਾਚ ਕੋ ਰਿਦੇ ਮੇਂ ਧਾਰਨ ਕਰੇ॥੧॥ ਰਹਾਉ ॥
Prof. Sahib Singh(ਉਹ ਜੀਵਨ-ਜੁਗਤਿ ਇਹ ਹੈ ਕਿ ਕਾਮਾਦਿਕ) ਪੰਜਾਂ (ਵਿਕਾਰਾਂ) ਨੂੰ ਮਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਂਦਾ ਹੈ ॥੧॥ ਰਹਾਉ ॥ਪਦ ਅਰਥ ਪੰਚ = ਕਾਮਾਦਿਕ ਪੰਜੇ ਵਿਕਾਰ। ਉਰਿ = ਹਿਰਦੇ ਵਿਚ ॥੧॥ ਰਹਾਉ ॥
SikhNet (Spanish)en la manera de vencer a los cinco enemigos y de enaltecer la Verdad en su interior.(1-Pausa)
ਜਿਸ ਕੈ ਅੰਤਰਿ; ਸਾਚੁ ਵਸਾਵੈ ॥
jis kai antar; saach vasaavai |
Sant Singh KhalsaThose who enshrine the True Lord deep within,
Manmohan SinghHe, within whose mind, God enshrines Truth,
Manmohan Singh (Punjabi)ਜਿਸ ਦੇ ਮਨ ਵਿੱਚ ਹਰੀ ਸੱਚ ਨੂੰ ਟਿਕਾਉਂਦਾ ਹੈ,
Fareedkot Teekaਜਿਸ ਕੇ ਅੰਤਹਕਰਣ ਮੇਂ ਗੁਰੂ ਸਚ ਕੋ ਬਸਾਉਤੇ ਹੈਂ॥
Prof. Sahib Singhਜਿਸ ਮਨੁੱਖ ਦੇ ਅੰਦਰ ਪਰਮਾਤਮਾ ਆਪਣਾ ਸਦਾ-ਥਿਰ ਨਾਮ ਵਸਾਂਦਾ ਹੈ,
SikhNet (Spanish)Sólo aquél en quien habita la Verdad,
ਜੋਗ ਜੁਗਤਿ ਕੀ; ਕੀਮਤਿ ਪਾਵੈ ॥੨॥
jog jugat kee; keemat paavai |2|
Sant Singh Khalsarealize the value of the Way of Yoga. ||2||
Manmohan Singhrealises the worth of the way of union with Him.
Manmohan Singh (Punjabi)ਉਹ ਉਸ ਦੇ ਨਾਲ ਮਿਲਾਪ ਦੇ ਮਾਰਗ ਦੀ ਕਦਰ ਨੂੰ ਅਨੁਭਵ ਕਰ ਲੈਂਦਾ ਹੈ।
Fareedkot Teekaਸੋ ਪੁਰਸ਼ ਜੋਗ ਕੀ ਯੁਕਤੀਓਂ ਕੀ (ਕੀਮਤਿ) ਪਹਿਚਾਨ ਕੋ ਪਾਉਤਾ ਹੈ॥੨॥
Prof. Sahib Singhਉਹ ਮਨੁੱਖ ਪ੍ਰਭੂ-ਮਿਲਾਪ ਦੀ ਜੁਗਤਿ ਦੀ ਕਦਰ ਸਮਝਦਾ ਹੈ ॥੨॥ਪਦ ਅਰਥ ਜੋਗਿ = ਪ੍ਰਭੂ-ਮਿਲਾਪ। ਕੀਮਤਿ = ਕਦਰ ॥੨॥
SikhNet (Spanish)valora el auténtico Camino a la Unión.(2)
ਰਵਿ ਸਸਿ ਏਕੋ; ਗ੍ਰਿਹ ਉਦਿਆਨੈ ॥
rav sas eko; grih udiaanai |
Sant Singh KhalsaThe sun and the moon are one and the same for them, as are household and wilderness.
Manmohan SinghThe One Lord he sees in the Sun, the moon, at home and in wilderness.
Manmohan Singh (Punjabi)ਇਕ ਸੁਆਮੀ ਨੂੰ ਉਹ ਸੂਰਜ, ਚੰਦ, ਘਰ ਅਤੇ ਬੀਆਬਾਨ ਅੰਦਰ ਵੇਖਦਾ ਹੈ।
Fareedkot Teekaਐਸੇ ਜੋਗੀ ਨੇ ਸੂਰਜ ਔਰ ਚੰਦ੍ਰਮਾ ਕੇ ਬੀਚ ਘਰ ਔਰ (ਉਦਿਆਨੈ) ਉਜਾੜ ਕੇ ਬੀਚ ਏਕ ਪਰਮਾਤਮਾ ਕੋ ਜਾਨਿਆ ਹੈ॥
Prof. Sahib Singhਤਪਸ਼, ਠੰਢ (ਭਾਵ, ਕਿਸੇ ਵਲੋਂ ਖਰ੍ਹਵਾ ਸਲੂਕ ਤੇ ਕਿਸੇ ਵਲੋਂ ਨਿੱਘਾ ਸਲੂਕ) ਘਰ, ਜੰਗਲ (ਭਾਵ, ਘਰ ਵਿਚ ਰਹਿੰਦਿਆਂ ਨਿਰਮੋਹ ਰਵਈਆ) ਉਸ ਨੂੰ ਇਕ-ਸਮਾਨ ਦਿੱਸਦੇ ਹਨ।ਪਦ ਅਰਥ ਰਵਿ = ਸੂਰਜ, ਤਪਸ਼। ਸਸਿ = ਚੰਦ੍ਰਮਾ, ਠੰਢ। ਉਦਿਆਨੈ = ਜੰਗਲ ਵਿਚ।
SikhNet (Spanish)Para él, la luna y el sol son iguales; como también el hogar o el retiro en el bosque.
ਕਰਣੀ ਕੀਰਤਿ; ਕਰਮ ਸਮਾਨੈ ॥੩॥
karanee keerat; karam samaanai |3|
Sant Singh KhalsaThe karma of their daily practice is to praise the Lord. ||3||
Manmohan SinghHis rituals are drowned in the daily routine of singing the praises of God.
Manmohan Singh (Punjabi)ਉਸ ਦੇ ਕਰਮਕਾਂਡ, ਵਾਹਿਗੁਰੂ ਦਾ ਜੱਸ ਆਲਾਪਣ ਦੇ ਨਿਤ ਦੀ ਰਹੁ-ਰੀਤੀ ਅੰਦਰ ਲੈ ਹੋ ਜਾਂਦੇ ਹਨ।
Fareedkot Teekaਐਸੀ ਏਕਤਾ ਵਾਲੀ ਕਰਨੀ ਕੀ ਪ੍ਰੀਤੀ ਜਿਸ ਕੋ ਭਈ ਹੈ ਤਿਸ ਕੇ ਕਰਮ ਜੋ ਹੈਂ (ਸਮਾਨੈ) ਲੈ ਹੋ ਗਏ ਹੈਂ, ਭਾਵ ਏਹ ਕਿ ਜਨਮ ਦੇਨੇ ਯੋਗ੍ਯ ਨਹੀਂ ਰਹੇ ਹੈਂ। ਵਾ ਪਰਮੇਸਰ ਕੀ ਕੀਰਤੀ ਕੋ ਸਭ ਕਰਮੋਂ ਸੇ ਊਤਮੁ ਮਾਨਤੇ ਹੈਂ ਔਰ ਕਰਮੋਂ ਕੋ ਸਮਾਨ ਜਾਨਤੇ ਹੈਂ॥੩॥
Prof. Sahib Singhਪਰਮਾਤਮਾ ਦੀ ਸਿਫ਼ਤ-ਸਾਲਾਹ-ਰੂਪ ਕਰਣੀ ਉਸ ਦਾ ਸਾਮਾਨ (ਸਾਧਾਰਨ) ਕਰਮ ਹਨ (ਭਾਵ, ਸੁਤੇ ਹੀ ਉਹ ਸਿਫ਼ਤ-ਸਾਲਾਹ ਵਿਚ ਜੁੜਿਆ ਰਹਿੰਦਾ ਹੈ) ॥੩॥ਪਦ ਅਰਥ ਸਮਾਨੈ = ਸਮਾਨ, ਸਾਧਾਰਨ। ਕਰਮ ਸਮਾਨੈ = (ਉਸ ਦੇ) ਸਾਧਾਰਨ ਕਰਮ (ਹਨ), ਸੁਤੇ ਹੀ ਇਸ ਆਹਰੇ ਲੱਗਾ ਰਹਿੰਦਾ ਹੈ ॥੩॥
SikhNet (Spanish)Él habita en la Palabra del Shabd, (3)
ਏਕ ਸਬਦ; ਇਕ ਭਿਖਿਆ ਮਾਗੈ ॥
ek sabad; ik bhikhiaa maagai |
Sant Singh KhalsaThey beg for the alms of the one and only Shabad.
Manmohan SinghHe dwells on the Name alone, and asks for the alms of nothing but God's Name.
Manmohan Singh (Punjabi)ਉਹ ਕੇਵਲ ਨਾਮ ਦਾ ਸਿਮਰਨ ਕਰਦਾ ਹੈ ਅਤੇ ਇਕ ਹੀ ਰੱਬ ਦੇ ਨਾਮ ਦੀ ਖ਼ੈਰ ਮੰਗਦਾ ਹੈ।
Fareedkot Teekaਸੋ ਪੁਰਸ ਏਕ ਗੁਰੋਂ ਕੇ ਉਪਦੇਸ ਕਰ ਕੇ ਏਕਤਾ ਰੂਪੀ ਭਿਛਿਆ ਮਾਂਗਤੇ ਹੈਂ॥
Prof. Sahib Singh(ਦਰ ਦਰ ਤੋਂ ਰੋਟੀਆਂ ਮੰਗਣ ਦੇ ਥਾਂ ਉਹ ਜੋਗੀ ਗੁਰੂ ਦੇ ਦਰ ਤੋਂ) ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ ਖ਼ੈਰ ਮੰਗਦਾ ਹੈ,
SikhNet (Spanish)y no pide nada más que el Nombre del Señor.
ਗਿਆਨੁ ਧਿਆਨੁ ਜੁਗਤਿ; ਸਚੁ ਜਾਗੈ ॥੪॥
giaan dhiaan jugat; sach jaagai |4|
Sant Singh KhalsaThey remain awake and aware in spiritual wisdom and meditation, and the true way of life. ||4||
Manmohan SinghIn Divine understanding, meditation, and true way of life, he remains wakeful
Manmohan Singh (Punjabi)ਬ੍ਰਹਿਮ ਵੀਚਾਰ, ਸਿਮਰਨ ਅਤੇ ਸੱਚੀ ਜੀਵਨ ਰਹੁ-ਰੀਤੀ ਅੰਦਰ ਉਹ ਜਾਗਦਾ ਰਹਿੰਦਾ ਹੈ!
Fareedkot Teekaਤਾਂ ਤੇ ਗ੍ਯਾਨ ਧ੍ਯਾਨ ਮੇਂ (ਜੁਗਤਿ) ਜੁੜਨੇ ਕਰ ਸਚ ਸਰੂਪ ਮੇਂ (ਜਾਗੈ) ਸਾਵਧਾਨ ਹੋਤੇ ਹੈਂ॥੪॥
Prof. Sahib Singhਉਸ ਦੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪੈਂਦੀ ਹੈ, ਉਸ ਦੀ ਉੱਚੀ ਸੁਰਤ ਜਾਗ ਪੈਂਦੀ ਹੈ, ਉਸ ਦੇ ਅੰਦਰ ਸਿਮਰਨ-ਰੂਪ ਜੁਗਤਿ ਜਾਗ ਪੈਂਦੀ ਹੈ ॥੪॥ਪਦ ਅਰਥ ਭਿਖਿਆ = ਖ਼ੈਰ, ਦਾਨ ॥੪॥
SikhNet (Spanish)Toda sabiduría, toda meditación, todas las formas religiosas son para él métodos para despertar a la Verdad.(4)
ਭੈ ਰਚਿ ਰਹੈ; ਨ ਬਾਹਰਿ ਜਾਇ ॥
bhai rach rahai; na baahar jaae |
Sant Singh KhalsaThey remain absorbed in the fear of God; they never leave it.
Manmohan SinghIn God's fear he remains absorbed, and never gets out of that fear.
Manmohan Singh (Punjabi)ਹਰੀ ਦੇ ਡਰ ਅੰਦਰ ਉਹ ਲੀਨ ਰਹਿੰਦਾ ਅਤੇ ਕਦੇ ਭੀ ਉਸ ਡਰ ਤੋਂ ਬਾਹਰ ਨਹੀਂ ਹੁੰਦਾ।
Fareedkot Teekaਸੋ ਪੁਰਸ ਪਰਮੇਸ੍ਵਰ ਕੇ ਭੈ ਮੇਂ (ਰਚਿ ਰਹੈ) ਤਦਾਕਾਰ ਹੋ ਰਹੇ ਹੈਂ, ਯਾਂ ਤੇ ਤਿਨ ਕਾ ਮਨ ਕਹੀਂ ਇਤਰ ਪਦਾਰਥੋਂ ਕੇ ਨਮਿਤ ਅਪਨੇ ਸ੍ਵਰੂਪ ਸੇ ਬਾਹਰ ਨਹੀਂ ਜਾਤਾ ਹੈ। ਦ੍ਰਿਸ਼ਟਾਂਤ- ਜਹਾਜ ਕੇ ਕਾਕ ਵਤ॥
Prof. Sahib Singhਉਹ ਜੋਗੀ ਸਦਾ ਪ੍ਰਭੂ ਦੇ ਡਰ-ਅਦਬ ਵਿਚ ਲੀਨ ਰਹਿੰਦਾ ਹੈ, (ਇਸ ਡਰ ਤੋਂ) ਬਾਹਰ ਨਹੀਂ ਜਾਂਦਾ।
SikhNet (Spanish)Él vive absorto en la Reverencia al Señor y no se mueve de ahí.
ਕੀਮਤਿ ਕਉਣ; ਰਹੈ ਲਿਵ ਲਾਇ ॥੫॥
keemat kaun; rahai liv laae |5|
Sant Singh KhalsaWho can estimate their value? They remain lovingly absorbed in the Lord. ||5||
Manmohan SinghHe remains fixed up in Lord's love, who can appraise his worth?
Manmohan Singh (Punjabi)ਉਹ ਪ੍ਰਭੂ ਦੀ ਪ੍ਰੀਤ ਵਿੱਚ ਜੁੜਿਆ ਰਹਿੰਦਾ ਹੈ। ਉਸ ਦਾ ਮੁੱਲ ਕੌਣ ਪਾ ਸਕਦਾ ਹੈ।
Fareedkot Teekaਹੇ ਭਾਈ! ਜੋ ਪਰਮੇਸ੍ਵਰ ਮੇਂ (ਲਿਵ) ਬ੍ਰਿਤੀ ਲਗਾਇ ਰਹੇ ਹੈਂ ਤਿਨ ਕੀ ਕੀਮਤਿ ਕੌਣ ਕਰ ਸਕਤਾ ਹੈ॥੫॥
Prof. Sahib Singhਅਜੇਹੇ ਜੋਗੀ ਦਾ ਕੌਣ ਮੁੱਲ ਪਾ ਸਕਦਾ ਹੈ? ਉਹ ਸਦਾ ਪ੍ਰਭੂ-ਚਰਨਾਂ ਵਿਚ ਸੁਰਤ ਜੋੜੀ ਰੱਖਦਾ ਹੈ ॥੫॥ਪਦ ਅਰਥ ਭੈ = ਪ੍ਰਭੂ ਦੇ ਡਰ-ਅਦਬ ਵਿਚ ॥੫॥
SikhNet (Spanish)¿Quién puede apreciar suficientemente a alguien que está entonado con el Señor?(5)
ਆਪੇ ਮੇਲੇ; ਭਰਮੁ ਚੁਕਾਏ ॥
aape mele; bharam chukaae |
Sant Singh KhalsaThe Lord unites them with Himself, dispelling their doubts.
Manmohan SinghThe Lord dispels his doubt and unites him with Himself.
Manmohan Singh (Punjabi)ਸਾਈਂ ਉਸ ਦਾ ਸੰਦੇਹ ਦੂਰ ਕਰ ਦਿੰਦਾ ਹੈ ਅਤੇ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
Fareedkot Teekaਐਸੇ ਜਿਸਨੈ ਭ੍ਰਮ ਨਿਬ੍ਰਿਤ ਕੀਆ ਹੈ, ਤਿਨ ਕੋ ਆਪ ਹੀ ਵਾਹਿਗੁਰੂ ਅਪਨੇ ਸਾਥ ਮਿਲਾਇ ਲੇਤਾ ਹੈ॥
Prof. Sahib Singh(ਇਹ ਜੋਗ-ਸਾਧਨਾਂ ਦੇ ਹਠ ਕੁਝ ਨਹੀਂ ਸਵਾਰ ਸਕਦੇ) ਪ੍ਰਭੂ ਆਪ ਹੀ ਆਪਣੇ ਨਾਲ ਮਿਲਾਂਦਾ ਹੈ ਤੇ ਜੀਵ ਦੀ ਭਟਕਣਾ ਮੁਕਾਂਦਾ ਹੈ।ਪਦ ਅਰਥ ਭਰਮੁ = ਭਟਕਣਾ। ਚੁਕਾਏ = ਮੁਕਾ ਦੇਂਦਾ ਹੈ।
SikhNet (Spanish)El Señor Mismo nos une con Él, resolviendo toda duda,
ਗੁਰ ਪਰਸਾਦਿ; ਪਰਮ ਪਦੁ ਪਾਏ ॥੬॥
gur parasaad; param pad paae |6|
Sant Singh KhalsaBy Guru's Grace, the supreme status is obtained. ||6||
Manmohan SinghBy the Guru's grace, he attains to the highest dignity.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਉਹ ਮਹਾਨ ਮਰਤਬਾ ਪ੍ਰਾਪਤ ਕਰ ਲੈਂਦਾ ਹੈ।
Fareedkot Teekaਐਸਾ ਪੁਰਸ਼ ਗੁਰੋਂ ਕੀ (ਪਰਸਾਦਿ) ਕ੍ਰਿਪਾ ਕਰ ਪਰਮ ਪਦ ਕੋ ਪ੍ਰਾਪਤਿ ਹੋਤਾ ਹੈ॥੬॥
Prof. Sahib Singhਗੁਰੂ ਦੀ ਕਿਰਪਾ ਨਾਲ ਮਨੁੱਖ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰਦਾ ਹੈ ॥੬॥ਪਦ ਅਰਥ ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ॥੬॥
SikhNet (Spanish)y por la Gracia del Guru nos permite lograr el más Elevado Estado.(6)
ਗੁਰ ਕੀ ਸੇਵਾ; ਸਬਦੁ ਵੀਚਾਰੁ ॥
gur kee sevaa; sabad veechaar |
Sant Singh KhalsaIn the Guru's service is reflection upon the Shabad.
Manmohan SinghThe service of the Guru is to ponder over the word.
Manmohan Singh (Punjabi)ਗੁਰਾਂ ਦੀ ਘਾਲ ਕਮਾਈ ਸ਼ਬਦ ਦੇ ਅਭਿਆਸ ਵਿੱਚ ਹੈ।
Fareedkot Teekaਤਾਂ ਤੇ ਜੋ ਗੁਰੋਂ ਕੀ ਸੇਵਾ ਕਰ ਕੇ ਬ੍ਰਹਮ ਕੀ ਵੀਚਾਰ ਕਰਤਾ ਹੈ॥
Prof. Sahib Singh(ਅਸਲ ਜੋਗੀ) ਗੁਰੂ ਦੀ ਦੱਸੀ ਸੇਵਾ ਕਰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਵਿਚਾਰ ਬਣਾਂਦਾ ਹੈ।
SikhNet (Spanish)El Servicio al Guru es aquél en el que se habita en la Palabra del Shabd,
ਹਉਮੈ ਮਾਰੇ; ਕਰਣੀ ਸਾਰੁ ॥੭॥
haumai maare; karanee saar |7|
Sant Singh KhalsaSubduing ego, practice pure actions. ||7||
Manmohan SinghAnd to still one's ego, and to do pure deeds.
Manmohan Singh (Punjabi)ਆਪਣੀ ਹੰਗਤਾ ਨੂੰ ਦੂਰ ਕਰਨ ਅਤੇ ਸ੍ਰੇਸ਼ਟ ਕਰਮ ਕਮਾਉਣ ਵਿੱਚ ਹੈ।
Fareedkot Teekaਸੋ ਪੁਰਸ਼ (ਹਉਮੈ) ਹੰਤਾ ਮਮਤਾ ਕੋ ਮਾਰ ਲੇਤਾ ਹੈ ਔਰ ਜੋ ਕੁਛ ਤਿਸ ਕੀ ਕਰਨੀ ਹੈ, ਸੋ ਭੀ ਸਭ (ਸਾਰੁ) ਸ੍ਰੇਸਟ ਹੈ॥੭॥
Prof. Sahib Singhਹਉਮੈ ਨੂੰ (ਆਪਣੇ ਅੰਦਰੋਂ) ਮਾਰਦਾ ਹੈ-ਇਹ ਹੈ ਉਸ ਜੋਗੀ ਦੀ ਸ੍ਰੇਸ਼ਟ ਕਰਣੀ ॥੭॥ਪਦ ਅਰਥ ਸਾਰੁ = ਸ੍ਰੇਸ਼ਟ ॥੭॥
SikhNet (Spanish)se aquieta el ego propio, y se actúa en la Pureza.(7)
ਜਪ ਤਪ ਸੰਜਮ; ਪਾਠ ਪੁਰਾਣੁ ॥
jap tap sanjam; paatth puraan |
Sant Singh KhalsaChanting, meditation, austere self-discipline and the reading of the Puraanas,
Manmohan SinghWorship, penance, self mortification, and reading of Purans,
Manmohan Singh (Punjabi)ਪੂਜਾ, ਤਪੱਸਿਆ, ਸਵੈ-ਰਿਆਜ਼ਤ ਅਤੇ ਪੁਰਾਣਾ ਦਾ ਪੜ੍ਹਨਾ,
Fareedkot Teekaਜਪ ਤਥਾ ਤਪ ਪੁਨਾ (ਸੰਜਮ) ਇੰਦ੍ਰਯੋਂ ਕਾ ਰੋਕਨਾ ਔਰ ਜੋ ਪੁਰਾਣੋਂ ਕੇ ਪਾਠ ਹੈਂ, ਸੋ ਤਿਸਨੈ ਸੰਪੂਰਨ ਕਰ ਲੀਏ ਹੈਂ॥
Prof. Sahib Singhਉਸ ਜੋਗੀ ਦੇ ਜਪ, ਤਪ, ਸੰਜਮ ਤੇ ਪਾਠ, ਪੁਰਾਣ ਆਦਿਕ ਧਰਮ-ਪੁਸਤਕ ਇਹੀ ਹੈ,ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦੇ ਉੱਦਮ।
SikhNet (Spanish)Toda meditación, toda austeridad, toda lectura de las Escrituras están incluidas para conocer al Señor
ਕਹੁ ਨਾਨਕ; ਅਪਰੰਪਰ ਮਾਨੁ ॥੮॥੬॥
kahu naanak; aparanpar maan |8|6|
Sant Singh Khalsasays Nanak, are contained in surrender to the Unlimited Lord. ||8||6||
Manmohan Singhare contained in putting faith in Lord, the Remotest of the remote, says Nanak.
Manmohan Singh (Punjabi)ਪਰੇ ਤੋਂ ਪਰੇ ਸਾਹਿਬ ਵਿੱਚ ਭਰੋਸਾ ਧਾਰਨ ਅੰਦਰ ਆ ਜਾਂਦੇ ਹਨ, ਗੁਰੂ ਜੀ ਆਖਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ! ਜਿਸ ਨੇ (ਅਪੰਰਪਰ) ਪਰੇ ਸੇ ਪਰੇ ਜੋ ਪਰਮੇਸ੍ਵਰ ਹੈ ਤਿਸ ਕੋ ਮਨਨ ਕੀਆ ਹੈ॥੮॥੬॥
Prof. Sahib Singhਨਾਨਕ ਆਖਦਾ ਹੈ- ਉਸ ਬੇਅੰਤ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਆਪਣੇ ਆਪ ਨੂੰ ਗਿਝਾਣਾ ॥੮॥੬॥ਪਦ ਅਰਥ ਅਪਰੰਪਰ = ਉਹ ਪ੍ਰਭੂ ਜੋ ਪਰੇ ਤੋਂ ਪਰੇ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ। ਮਾਨੁ = ਮੰਨਣਾ, ਮਨ ਨੂੰ ਗਿਝਾਣਾ ॥੮॥
SikhNet (Spanish)a partir de la experiencia propia, al Señor, Quien está más allá del más allá.(8-6)