ਗਉੜੀ ਮਹਲਾ ੧ ॥
gaurree mahalaa 1 | Ang 223
Sant Singh KhalsaGauree, First Mehl:
Manmohan SinghGauri 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.
ਖਿਮਾ ਗਹੀ; ਬ੍ਰਤੁ ਸੀਲ ਸੰਤੋਖੰ ॥
khimaa gahee; brat seel santokhan | Ang 223
Sant Singh KhalsaTo practice forgiveness is the true fast, good conduct and contentment.
Manmohan SinghTo imbibe the spirit of forgiveness, is for me the fasting, good conduct and contentment.
Manmohan Singh (Punjabi)ਮਾਫੀ ਕਰ ਦੇਣ ਦਾ ਸੁਭਾਵ ਧਾਰਨ ਕਰਨਾ ਮੇਰੇ ਲਈ ਉਪਹਾਸ ਉਤਮ ਆਚਰਨ ਅਤੇ ਸੰਤੁਸ਼ਟਤਾ ਹੈ।
Fareedkot Teekaਤਿਸ ਜੋਗੀ ਨੇ ਖਿਮਾ ਕੋ ਗ੍ਰਹਣ ਕੀਆ ਔਰ (ਸੀਲ) ਜਤ ਤਥਾ ਸੰਤੋਖ ਕਾ ਬ੍ਰਤ ਧਾਰਨ ਕੀਆ ਹੈ, ਭਾਵ ਏਹਿ ਕਿ ਨਿਰ-ਵਿਖੇ ਹੋ ਕਰ ਯਥਾ ਲਾਭ ਸੰਤੁਸ੍ਟ ਰਹਤਾ ਹੈ॥
Prof. Sahib Singhਉਹ ਜੋਗੀ (ਗ੍ਰਿਹਸਤ ਵਿਚ ਰਹਿ ਕੇ ਹੀ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਉ ਬਣਾਂਦਾ ਹੈ। ਮਿੱਠਾ ਸੁਭਾਉ ਤੇ ਸੰਤੋਖ ਉਸ ਦਾ ਨਿੱਤ ਦਾ ਕਰਮ ਹਨ।ਪਦ ਅਰਥ ਖਿਮਾ = ਦੂਜਿਆਂ ਦੀ ਵਧੀਕੀ ਨੂੰ ਸਹਾਰਨ ਦਾ ਸੁਭਾਉ। ਗਹੀ = ਫੜੀ, ਗ੍ਰਹਣ ਕੀਤੀ। ਬ੍ਰਤੁ = ਨਿੱਤ ਦਾ ਨਿਯਮ। ਸੀਲ = ਮਿੱਠਾ ਸੁਭਾਉ।
SikhNet (Spanish)Para aquél que lo practica, ayunar es el perdón, la buena conducta y el contentamiento.
ਰੋਗੁ ਨ ਬਿਆਪੈ; ਨਾ ਜਮ ਦੋਖੰ ॥
rog na biaapai; naa jam dokhan | Ang 223
Sant Singh KhalsaDisease does not afflict me, nor does the pain of death.
Manmohan SinghSo neither ailment nor death-pain harasses me.
Manmohan Singh (Punjabi)ਇਸ ਲਈ ਨਾਂ ਬੀਮਾਰੀ ਤੇ ਨਾਂ ਹੀ ਮੌਤ ਦੀ ਪੀੜ ਮੈਨੂੰ ਸਤਾਉਂਦੀ ਹੈ।
Fareedkot Teekaਤਿਸ ਕੋ ਨਾ ਤੋ ਹੰਕਾਰ ਰੂਪੀ ਰੋਗ ਵ੍ਯਾਪਤਾ ਹੈ ਔਰ ਨਾ ਜਮਾਦਿਕੋਂ ਕਾ ਕਸਟ ਹੋਤਾ ਹੈ॥
Prof. Sahib Singh(ਅਜੇਹੇ ਅਸਲ ਜੋਗੀ ਉਤੇ ਕਾਮਾਦਿਕ ਕੋਈ) ਰੋਗ ਜ਼ੋਰ ਨਹੀਂ ਪਾ ਸਕਦਾ, ਉਸ ਨੂੰ ਮੌਤ ਦਾ ਭੀ ਡਰ ਨਹੀਂ ਹੁੰਦਾ।ਪਦ ਅਰਥ ਨ ਬਿਆਪੈ = ਜ਼ੋਰ ਨਹੀਂ ਪਾ ਸਕਦਾ। ਜਮ ਦੋਖੰ = ਜਮ ਦਾ ਡਰ।
SikhNet (Spanish)Él está libre de aflicción y del dolor de Yama;
ਮੁਕਤ ਭਏ; ਪ੍ਰਭ ਰੂਪ ਨ ਰੇਖੰ ॥੧॥
mukat bhe; prabh roop na rekhan |1| Ang 223
Sant Singh KhalsaI am liberated, and absorbed into God, who has no form or feature. ||1||
Manmohan SinghI am emancipated, and am absorbed in the Lord, who has no form and features.
Manmohan Singh (Punjabi)ਮੈਂ ਸ਼ਕਲ ਤੇ ਨੁਹਾਰ ਰਹਿਤ ਸੁਆਮੀ ਅੰਦਰ ਲੀਨ ਹੋ ਕੇ ਮੁਕਤ ਹੋ ਗਿਆ ਹਾਂ।
Fareedkot Teekaਕਿਉਂਕਿ ਜੋ ਪ੍ਰਭੂ ਰੂਪ ਔਰ (ਰੇਖੰ) ਚਿੰਨ ਆਦਿਕੋਂ ਸੇ ਰਹਿਤ ਹੈ ਤਿਸ ਕੋ ਪ੍ਰਾਪਤਿ ਹੋਨੇ ਕਰ ਮੁਕਤਿ ਭਯਾ ਹੈ। ਈਹਾਂ ਪ੍ਰਾਪਤੀ ਪਦ ਕਾ ਅਧ੍ਯਾਹਾਰ ਹੈ॥੧॥
Prof. Sahib Singhਅਜੇਹੇ ਜੋਗੀ ਵਿਕਾਰਾਂ ਤੋਂ ਆਜ਼ਾਦ ਹੋ ਜਾਂਦੇ ਹਨ, ਕਿਉਂਕਿ ਉਹ ਰੂਪ-ਰੇਖ-ਰਹਿਤ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ॥੧॥ਪਦ ਅਰਥ ਮੁਕਤ = ਵਿਕਾਰਾਂ ਤੋਂ ਆਜ਼ਾਦ ॥੧॥
SikhNet (Spanish)está emancipado y se inmerge con toda naturalidad en el Señor, en el Uno Sin Forma.(1)
ਜੋਗੀ ਕਉ; ਕੈਸਾ ਡਰੁ ਹੋਇ ॥
jogee kau; kaisaa ddar hoe | Ang 223
Sant Singh KhalsaWhat fear does the Yogi have?
Manmohan SinghWhat fear can a yogi have,
Manmohan Singh (Punjabi)ਯੋਗੀ ਨੂੰ ਕਾਹਦਾ ਭੈ ਹੋ ਸਕਦਾ ਹੈ,
Fareedkot Teekaਹੇ ਸਿਧ ਜੀ! ਪੂਰਬੋਕਤਿ ਪ੍ਰਕਾਰ ਸੇ ਜੋ ਜੋਗੀ ਸ੍ਵਰੂਪ ਮੇਂ ਜੁੜਨੇ ਵਾਲਾ ਹੈ ਤਿਸ ਕੋ ਕੈਸਾ ਡਰ ਹੋਵੇ ਹੈ॥
Prof. Sahib Singhਅਸਲ ਜੋਗੀ ਨੂੰ (ਮਾਇਆ ਦੇ ਸੂਰਮੇ ਕਾਮਾਦਿਕਾਂ ਦੇ ਹੱਲਿਆਂ ਵਲੋਂ) ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੁੰਦਾ (ਜਿਸ ਤੋਂ ਘਬਰਾ ਕੇ ਉਹ ਗ੍ਰਿਹਸਤ ਛੱਡ ਕੇ ਨੱਸ ਜਾਏ)
SikhNet (Spanish)¿Qué miedo puede tener el Yogui
ਰੂਖਿ ਬਿਰਖਿ; ਗ੍ਰਿਹਿ ਬਾਹਰਿ ਸੋਇ ॥੧॥ ਰਹਾਉ ॥
rookh birakh; grihi baahar soe |1| rahaau | Ang 223
Sant Singh KhalsaThe Lord is among the trees and the plants, within the household and outside as well. ||1||Pause||
Manmohan Singhwhen that Lord is amongst trees, plants and within and without the house. Pause.
Manmohan Singh (Punjabi)ਜਦ ਉਹ ਪ੍ਰਭੂ ਦਰਖਤਾਂ, ਪੌਦਿਆਂ ਅਤੇ ਘਰ ਦੇ ਅੰਦਰ ਤੇ ਬਾਹਰਵਾਰ ਵਿਆਪਕ ਹੈ। ਠਹਿਰਾਉ।
Fareedkot Teekaਜਿਸਨੈ (ਰੁਖਿ) ਬ੍ਰਿਛ ਬਨਕੇ ਔਰ (ਬਿਰਖਿ) ਜੋ ਬਾਗੋਂ ਕੇ ਬੂਟੇ ਹੈਂ, (ਗ੍ਰਿਹਿ) ਘਰ ਤਥਾ (ਬਾਹਰਿ) ਪ੍ਰਦੇਸ ਮੇਂ, ਸੋ ਏਕ ਪਰਮੇਸ੍ਵਰ ਵ੍ਯਾਪਕ ਜਾਨਿਆਂ ਹੈ॥੧॥
Prof. Sahib Singhਉਸ ਨੂੰ ਰੁੱਖ ਬਿਰਖ ਵਿਚ, ਘਰ ਵਿਚ, ਬਾਹਰ ਜੰਗਲ (ਆਦਿਕ) ਵਿਚ ਹਰ ਥਾਂ ਉਹ ਪਰਮਾਤਮਾ ਹੀ ਨਜ਼ਰੀਂ ਆਉਂਦਾ ਹੈ ॥੧॥ ਰਹਾਉ ॥ਪਦ ਅਰਥ ਰੂਖਿ = ਰੁੱਖ ਹੇਠ। ਬਿਰਖਿ = ਰੁੱਖ ਹੇਠ। ਗ੍ਰਿਹਿ = ਘਰ ਵਿਚ। ਬਾਹਰਿ = ਘਰੋਂ ਬਾਹਰ ਜੰਗਲ ਵਿਚ। ਸੋਇ = ਉਹ ਪ੍ਰਭੂ ਹੀ ॥੧॥ ਰਹਾਉ ॥
SikhNet (Spanish)cuando el Señor está en los bosques tanto como en el hogar, dentro de nosotros, así como afuera?(1-Pausa)
ਨਿਰਭਉ ਜੋਗੀ; ਨਿਰੰਜਨੁ ਧਿਆਵੈ ॥
nirbhau jogee; niranjan dhiaavai | Ang 223
Sant Singh KhalsaThe Yogis meditate on the Fearless, Immaculate Lord.
Manmohan SinghThe yogi meditates on the Fearless, and Pure Lord.
Manmohan Singh (Punjabi)ਯੋਗੀ ਡਰ-ਰਹਿਤ ਅਤੇ ਪਵਿੱਤ੍ਰ ਪ੍ਰਭੂ ਦਾ ਸਿਮਰਨ ਕਰਦਾ ਹੈ।
Fareedkot Teekaਜੋ ਨਿਰੰਜਨ ਕੇ ਧ੍ਯਾਉਨੇ ਵਾਲਾ ਯੋਗੀ ਹੈ, ਸੋਈ ਨਿਰਭੈ ਹੈ॥
Prof. Sahib Singhਜੋ ਪਰਮਾਤਮਾ ਮਾਇਆ ਦੇ ਪ੍ਰਭਾਵ ਵਿਚ ਨਹੀਂ ਆਉਂਦਾ, ਉਸ ਨੂੰ ਜੇਹੜਾ ਮਨੁੱਖ ਸਿਮਰਦਾ ਹੈ ਉਹ ਹੈ (ਅਸਲ) ਜੋਗੀ। ਉਹ (ਭੀ ਮਾਇਆ ਦੇ ਹੱਲਿਆਂ ਤੋਂ) ਡਰਦਾ ਨਹੀਂ (ਉਸ ਨੂੰ ਕਿਉਂ ਲੋੜ ਪਏ ਗ੍ਰਿਹਸਤ ਤੋਂ ਭੱਜਣ ਦੀ?)
SikhNet (Spanish)Sin miedo el Yogui habita en el Inmaculado Señor,
ਅਨਦਿਨੁ ਜਾਗੈ; ਸਚਿ ਲਿਵ ਲਾਵੈ ॥
anadin jaagai; sach liv laavai | Ang 223
Sant Singh KhalsaNight and day, they remain awake and aware, embracing love for the True Lord.
Manmohan SinghNight and day he remains awake, and embraces affection for the True Name.
Manmohan Singh (Punjabi)ਰਾਤ ਦਿਨ ਉਹ ਖਬਰਦਾਰ ਰਹਿੰਦਾ ਹੈ ਅਤੇ ਸੱਚੇ ਨਾਮ ਨਾਲ ਪਿਰਹੜੀ ਪਾਉਂਦਾ ਹੈ।
Fareedkot Teekaਜੋ ਅਨਦਿਨੁ ਨਿਰੰਤ੍ਰ ਸਚੇ ਕੇ ਸਾਥ (ਲਿਵ) ਬ੍ਰਿਤੀ ਲਗਾਵਤਾ ਹੂਆ ਜਾਗਤਾ ਹੈ॥
Prof. Sahib Singhਉਹ ਤਾਂ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਕਿਉਂਕਿ ਉਹ ਸਦਾ-ਥਿਰ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ।ਪਦ ਅਰਥ ਅਨਦਿਨੁ = ਹਰ ਰੋਜ਼। ਜਾਗੈ = ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ। ਸਚਿ = ਸਦਾ-ਥਿਰ ਪ੍ਰਭੂ ਵਿਚ।
SikhNet (Spanish)y se mantiene despierto día y noche entonado en la Verdad del Señor.
ਸੋ ਜੋਗੀ; ਮੇਰੈ ਮਨਿ ਭਾਵੈ ॥੨॥
so jogee; merai man bhaavai |2| Ang 223
Sant Singh KhalsaThose Yogis are pleasing to my mind. ||2||
Manmohan SinghSuch a yogi is pleasing unto my mind.
Manmohan Singh (Punjabi)ਇਹੋ ਜਿਹਾ ਯੋਗੀ ਮੇਰੇ ਚਿੱਤ ਨੂੰ ਚੰਗਾ ਲਗਦਾ ਹੈ।
Fareedkot Teekaਸੋ ਐਸਾ ਜੋਗੀ ਮੇਰੇ ਮਨ ਮੇਂ ਭਾਵਤਾ ਹੈ॥੨॥
Prof. Sahib Singhਮੇਰੇ ਮਨ ਵਿਚ ਉਹ ਜੋਗੀ ਪਿਆਰਾ ਲੱਗਦਾ ਹੈ (ਉਹੀ ਹੈ ਅਸਲ ਜੋਗੀ) ॥੨॥
SikhNet (Spanish)Tal Yogui agrada mi corazón.
ਕਾਲੁ ਜਾਲੁ; ਬ੍ਰਹਮ ਅਗਨੀ ਜਾਰੇ ॥
kaal jaal; braham aganee jaare | Ang 223
Sant Singh KhalsaThe trap of death is burnt by the Fire of God.
Manmohan SinghThe snare of death he burns with Lord's fire.
Manmohan Singh (Punjabi)ਮੌਤ ਦੀ ਫਾਹੀ ਨੂੰ ਉਹ ਸੁਆਮੀ ਦੀ ਅੱਗ ਨਾਲ ਸਾੜ ਦਿੰਦਾ ਹੈ।
Fareedkot Teekaਸੋ ਕਾਲ ਕੇ ਜਾਲ ਕੋ (ਬ੍ਰਹਮ ਅਗਨੀ) ਬ੍ਰਹਮ ਗਿਆਨ ਰੂਪੀ ਅਗਨੀ ਮੇਂ ਜਲਾਇ ਦੇਵੈ ਹੈ॥
Prof. Sahib Singh(ਉਹ ਜੋਗੀ ਆਪਣੇ-ਅੰਦਰ-ਪਰਗਟ-ਹੋਏ) ਬ੍ਰਹਮ (ਦੇ ਤੇਜ) ਦੀ ਅੱਗ ਨਾਲ ਮੌਤ (ਦੇ ਡਰ ਨੂੰ) ਜਾਲ ਨੂੰ (ਜਿਸ ਦੇ ਸਹਮ ਨੇ ਸਾਰੇ ਜੀਵਾਂ ਨੂੰ ਫਸਾਇਆ ਹੋਇਆ ਹੈ) ਸਾੜ ਦੇਂਦਾ ਹੈ।ਪਦ ਅਰਥ ਕਾਲੁ = ਮੌਤ ਦਾ ਡਰ। ਜਾਰੇ = ਸਾੜ ਦੇਂਦਾ ਹੈ। ਬ੍ਰਹਮ ਅਗਨੀ = ਅੰਦਰ ਪ੍ਰਗਟ ਹੋਵੇ ਪਰਮਾਤਮਾ ਦੇ ਤੇਜ-ਰੂਪ ਅੱਗ ਨਾਲ।
SikhNet (Spanish)Él destruye las trampas de Maya con el Fuego del Señor;
ਜਰਾ ਮਰਣ ਗਤੁ; ਗਰਬੁ ਨਿਵਾਰੇ ॥
jaraa maran gat; garab nivaare | Ang 223
Sant Singh KhalsaOld age, death and pride are conquered.
Manmohan SinghHe sheds the fear of old age and death, and quells his ego.
Manmohan Singh (Punjabi)ਉਹ ਬੁਢੇਪੇ ਅਤੇ ਮੌਤ ਦੇ ਡਰ ਨੂੰ ਨਵਿਰਤ ਕਰ ਦਿੰਦਾ ਹੈ ਅਤੇ ਆਪਣੀ ਹੰਗਤਾ ਨੂੰ ਮੇਟ ਸੁਟਦਾ ਹੈ।
Fareedkot Teeka(ਗਰਬੁ) ਹੰਕਾਰ ਕੇ ਨਿਵਾਰਨੇ ਕਰ ਤਿਸ ਕਾ (ਜਰਾ) ਬੁੜਾਪਾ ਔਰ ਮਰਨਾ ਸਭ (ਗਤੁ) ਨਸਟ ਭਯਾ ਹੈ, ਭਾਵ ਏਹਿ ਕਿ ਅਮਰ ਭਯਾ ਹੈ॥
Prof. Sahib Singhਉਸ ਜੋਗੀ ਦਾ ਬੁਢੇਪੇ ਦਾ ਡਰ ਮੌਤ ਦਾ ਸਹਮ ਦੂਰ ਹੋ ਜਾਂਦਾ ਹੈ, ਉਹ ਜੋਗੀ (ਆਪਣੇ ਅੰਦਰੋਂ) ਅਹੰਕਾਰ ਦੂਰ ਕਰ ਲੈਂਦਾ ਹੈ।ਪਦ ਅਰਥ ਜਰਾ = ਬੁਢੇਪਾ। ਮਰਣ = ਮੌਤ। ਗਤੁ = ਦੂਰ ਹੋ ਜਾਂਦਾ ਹੈ। ਗਰਬੁ = ਅਹੰਕਾਰ।
SikhNet (Spanish)vence la vejez, la muerte, y toda manifestación de egoísmo.
ਆਪਿ ਤਰੈ; ਪਿਤਰੀ ਨਿਸਤਾਰੇ ॥੩॥
aap tarai; pitaree nisataare |3| Ang 223
Sant Singh KhalsaThey swim across, and save their ancestors as well. ||3||
Manmohan SinghHe Himself swims across, and saves his ancestors too.
Manmohan Singh (Punjabi)ਉਹ ਖੁਦ ਪਾਰ ਉਤਰ ਜਾਂਦਾ ਹੈ ਅਤੇ ਆਪਣੇ ਵਡੇ ਵਡੇਰਿਆ ਨੂੰ ਭੀ ਬਚਾ ਲੈਂਦਾ ਹੈ।
Fareedkot Teekaਐਸਾ ਜੋਗੀ ਆਪ ਤੇ (ਤਰੈ) ਮੁਕਤ ਰੂਪ ਹੈ ਅਪਨੇ ਪਿਤਰੋਂ ਕਾ ਵੀ ਉਧਾਰ ਕਰ ਦੇਤਾ ਹੈ॥੩॥
Prof. Sahib Singhਉਹ ਆਪ ਭੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਪਿਤਰਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੩॥ਪਦ ਅਰਥ ਪਿਤਰੀ = ਪਿਤਰਾਂ ਨੂੰ, ਵੱਡੇ ਵਡੇਰਿਆਂ ਨੂੰ ॥੩॥
SikhNet (Spanish)Él mismo nada a través y libera incluso a sus ancestros. (3)
ਸਤਿਗੁਰੁ ਸੇਵੇ; ਸੋ ਜੋਗੀ ਹੋਇ ॥
satigur seve; so jogee hoe | Ang 223
Sant Singh KhalsaThose who serve the True Guru are the Yogis.
Manmohan SinghHe, who serves the True Guru, becomes a yogi.
Manmohan Singh (Punjabi)ਜੋ ਸੱਚੇ ਗੁਰਾਂ ਦੀ ਘਾਲ ਕਮਾਉਂਦਾ ਹੈ ਉਹ ਯੋਗੀ ਹੋ ਜਾਂਦਾ ਹੈ।
Fareedkot Teekaਤਾਂ ਤੇ ਜੋ ਪੁਰਸ਼ ਸਤਿਗੁਰੋਂ ਕੋ ਸੇਵਨ ਕਰਤਾ ਹੈ, ਸੋ ਯੋਗੀ ਹੋਤਾ ਹੈ॥
Prof. Sahib Singhਜੋ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਅਸਲ) ਜੋਗੀ ਬਣਦਾ ਹੈ।
SikhNet (Spanish)El Yogui es aquél que sirve al Verdadero Guru.
ਭੈ ਰਚਿ ਰਹੈ; ਸੁ ਨਿਰਭਉ ਹੋਇ ॥
bhai rach rahai; su nirbhau hoe | Ang 223
Sant Singh KhalsaThose who remain immersed in the Fear of God become fearless.
Manmohan SinghHe who remains immersed in Lord's fear becomes fearless.
Manmohan Singh (Punjabi)ਜੋ ਸਾਹਿਬ ਦੇ ਡਰ ਅੰਦਰ ਲੀਨ ਰਹਿੰਦਾ ਹੈ, ਉਹ ਨਿਡੱਰ ਹੋ ਜਾਂਦਾ ਹੈ।
Fareedkot Teekaਔਰ ਜੋ ਪਰਮੇਸ੍ਵਰ ਕੇ ਭੈ ਮੇਂ ਰਚ ਰਹਤਾ ਹੈ, ਸੋਈ ਨਿਰਭੈ ਹੋਤਾ ਹੈ॥
Prof. Sahib Singhਉਹ ਪਰਮਾਤਮਾ ਦੇ ਡਰ-ਅਦਬ ਵਿਚ (ਜੀਵਨ-ਪੰਧ ਤੇ) ਤੁਰਦਾ ਹੈ, ਉਹ (ਕਾਮਾਦਿਕ ਵਿਕਾਰਾਂ ਦੇ ਹੱਲਿਆਂ ਤੋਂ) ਨਿਡਰ ਰਹਿੰਦਾ ਹੈ,ਪਦ ਅਰਥ ਭੈ = (ਪਰਮਾਤਮਾ ਦੇ) ਡਰ-ਅਦਬ ਵਿਚ।
SikhNet (Spanish)Sirviendo con Reverencia al Señor, se vuelve valiente,
ਜੈਸਾ ਸੇਵੈ; ਤੈਸੋ ਹੋਇ ॥੪॥
jaisaa sevai; taiso hoe |4| Ang 223
Sant Singh KhalsaThey become just like the One they serve. ||4||
Manmohan SinghAs is the one whom he serves, so does he himself become.
Manmohan Singh (Punjabi)ਜਿਹੋ ਜਿਹਾ ਉਹ ਹੈ, ਜਿਸ ਨੂੰ ਉਹ ਸੇਵਦਾ ਹੈ, ਉਹੋ ਜਿਹਾ ਹੀ ਉਹ ਆਪ ਹੋ ਜਾਂਦਾ ਹੈ।
Fareedkot Teekaਕਿਉਂਕਿ ਜੈਸੇ ਕੋ ਸੇਵਨ ਕਰਤਾ ਹੈ, ਸੋ ਤੈਸਾ ਹੀ ਹੋ ਜਾਤਾ ਹੈ, ਭਾਵ ਏਹਿ ਕਿ ਪਰਮੇਸ੍ਵਰ ਕੋ ਸੇਵਨੇ ਕਰ ਪਰਮੇਸ੍ਵਰ ਸ੍ਵਰੂਪ ਹੀ ਹੋ ਜਾਤਾ ਹੈ॥੪॥
Prof. Sahib Singh(ਕਿਉਂਕਿ ਇਹ ਇਕ ਅਸੂਲ ਦੀ ਗੱਲ ਹੈ ਕਿ) ਮਨੁੱਖ ਜਿਹੋ ਜਿਹੇ ਦੀ ਸੇਵਾ (ਭਗਤੀ) ਕਰਦਾ ਹੈ ਉਹੋ ਜਿਹਾ ਆਪ ਬਣ ਜਾਂਦਾ ਹੈ (ਨਿਰਭਉ ਨਿਰੰਕਾਰ ਨੂੰ ਸਿਮਰ ਕੇ ਨਿਰਭਉ ਹੀ ਬਣਨਾ ਹੋਇਆ) ॥੪॥ਪਦ ਅਰਥ ਸੇਵੇ = ਸਿਮਰਦਾ ਹੈ, ਸੇਵਾ ਕਰਦਾ ਹੈ ॥੪॥
SikhNet (Spanish)porque uno se vuelve como Aquél a quien sirve.(4)
ਨਰ ਨਿਹਕੇਵਲ; ਨਿਰਭਉ ਨਾਉ ॥
nar nihakeval; nirbhau naau | Ang 224
Sant Singh KhalsaThe Name makes a man pure and fearless.
Manmohan SinghGod's Name makes man pure and fearless.
Manmohan Singh (Punjabi)ਰੱਬ ਦੇ ਨਾਮ ਬੰਦੇ ਨੂੰ ਪਵਿੱਤ੍ਰ ਅਤੇ ਭੈ-ਰਹਿਤ ਕਰ ਦਿੰਦਾ ਹੈ।
Fareedkot Teekaਤਾਂ ਤੇ (ਨਰ) ਮਾਨੁਖ ਕੋ (ਨਿਹਕੇਵਲ) ਸੁਧ ਔਰ ਨਿਰਭਉ ਕਰਨੇ ਵਾਲਾ ਪਰਮੇਸ੍ਵਰ ਕਾ ਨਾਮ ਹੀ ਹੈ॥
Prof. Sahib Singhਮਨੁੱਖ ਨਿਰਭਉ ਪਰਮਾਤਮਾ ਦਾ ਨਾਮ ਜਪ ਕੇ (ਮਾਇਆ ਦੇ ਹੱਲਿਆਂ ਵਲੋਂ ਨਿਰਭਉ ਹੋ ਕੇ) ਵਾਸਨਾ-ਰਹਿਤ (ਸ਼ੁੱਧ) ਹੋ ਜਾਂਦਾ ਹੈ।ਪਦ ਅਰਥ ਨਰ ਨਿਹਕੇਵਲ = ਵਾਸਨਾ-ਰਹਿਤ (ਸੁੱਧ) ਮਨੁੱਖ।
SikhNet (Spanish)El Nombre hace al ser humano puro y valiente,
ਅਨਾਥਹ ਨਾਥ ਕਰੇ; ਬਲਿ ਜਾਉ ॥
anaathah naath kare; bal jaau | Ang 224
Sant Singh KhalsaIt makes the masterless become the master of all. I am a sacrifice to him.
Manmohan SinghThe Lord makes the patornless the patron of all, I am a sacrifice unto Him.
Manmohan Singh (Punjabi)ਸਾਹਿਬ ਨਿਖ਼ਸਮਿਆਂ ਨੂੰ ਸਾਰਿਆਂ ਦਾ ਖ਼ਸਮ ਬਣਾ ਦਿੰਦਾ ਹੈ। ਮੈਂ ਉਸ ਉਤੋਂ ਕੁਰਬਾਨ ਹਾਂ।
Fareedkot Teekaਜੋ ਅਨਾਥੋਂ ਕੋ ਨਾਥ ਕਰਨੇ ਵਾਲਾ ਪਰਮੇਸ੍ਵਰ ਹੈ ਤਿਸ ਕੇ ਮੈਂ ਬਲਿਹਾਰਨੇ ਜਾਤਾ ਹੂੰ॥
Prof. Sahib Singhਉਹ ਨਿਖਸਮਿਆਂ ਨੂੰ ਖਸਮ ਵਾਲਾ ਬਣਾ ਦੇਂਦਾ ਹੈ (ਉਹ ਹੈ ਅਸਲ ਜੋਗੀ, ਤੇ ਅਜੇਹੇ ਜੋਗੀ ਤੋਂ) ਮੈਂ ਕੁਰਬਾਨ ਹਾਂ।ਪਦ ਅਰਥ ਬਲਿ ਜਾਉ = ਮੈਂ ਕੁਰਬਾਨ ਹਾਂ।
SikhNet (Spanish)hace que el que está sin maestro se convierta en el Maestro de todo,
ਪੁਨਰਪਿ ਜਨਮੁ ਨਾਹੀ; ਗੁਣ ਗਾਉ ॥੫॥
punarap janam naahee; gun gaau |5| Ang 224
Sant Singh KhalsaSuch a person is not reincarnated again; he sings the Glories of God. ||5||
Manmohan SinghBy singing His praises, the man is not born again.
Manmohan Singh (Punjabi)ਉਸ ਦੀ ਕੀਰਤੀ ਗਾਇਨ ਕਰਨ ਦੁਆਰਾ, ਬੰਦਾ ਮੁੜ ਕੇ ਜਨਮ ਨਹੀਂ ਧਾਰਦਾ।
Fareedkot Teekaਐਸੇ ਪਰਮੇਸ੍ਵਰ ਕੇ ਗੁਣ ਗਾਇਨ ਕਰਨੇ ਸੇ (ਪੁਨ) ਪੁਨਃ (ਰਪਿ) ਫੇਰਿ ਨਿਸਚੇ ਕਰ ਕੇ ਜਨਮ ਹੀ ਹੋਤਾ ਹੈ॥੫॥
Prof. Sahib Singhਉਸ ਨੂੰ ਮੁੜ ਮੁੜ ਜਨਮ ਨਹੀਂ ਲੈਣਾ ਪੈਂਦਾ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥ਪਦ ਅਰਥ ਪੁਨਰਪਿ = {पुनः अपि} ਮੁੜ ਮੁੜ ॥੫॥
SikhNet (Spanish)y yo ofrezco mi ser en sacrificio a él, y canto sus Alabanzas para que no tenga que nacer sólo para morir otra vez.(5)
ਅੰਤਰਿ ਬਾਹਰਿ; ਏਕੋ ਜਾਣੈ ॥
antar baahar; eko jaanai | Ang 224
Sant Singh KhalsaInwardly and outwardly, he knows the One Lord;
Manmohan SinghHe, who knows One Lord, within and without,
Manmohan Singh (Punjabi)ਜੋ ਅੰਦਰ ਤੇ ਬਾਹਰ ਇਕ ਸਾਹਿਬ ਨੂੰ ਸਿੰਞਾਣਦਾ ਹੈ,
Fareedkot Teekaਸੋ ਪੁਰਸ਼ (ਅੰਤਰਿ) ਪਿੰਡ ਔਰ (ਬਾਹਰਿ) ਬ੍ਰਹਮੰਡ ਮੇਂ ਸੰਪੂਰਨ ਅਸਥਾਨੋਂ ਮੇਂ ਤਿਸ ਏਕ ਪਰਮੇਸ੍ਵਰ ਕੌ ਹੀ ਜਾਨਤਾ ਹੈ॥
Prof. Sahib Singhਉਹ ਜੋਗੀ ਆਪਣੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇਕ ਪਰਮਾਤਮਾ ਨੂੰ ਹੀ ਵਿਆਪਕ ਜਾਣਦਾ ਹੈ।
SikhNet (Spanish)Aquél que percibe que todo es Uno, dentro y fuera de sí mismo,
ਗੁਰ ਕੈ ਸਬਦੇ; ਆਪੁ ਪਛਾਣੈ ॥
gur kai sabade; aap pachhaanai | Ang 224
Sant Singh Khalsathrough the Word of the Guru's Shabad, he realizes himself.
Manmohan Singhand who by Guru's instruction realises his own self,
Manmohan Singh (Punjabi)ਤੇ ਜੋ ਗੁਰਾਂ ਦੇ ਉਪਦੇਸ਼ ਦੁਆਰਾ ਆਪਣੇ ਆਪ ਨੂੰ ਸਮਝਦਾ ਹੈ,
Fareedkot Teekaਔਰ ਗੁਰੋਂ ਕੇ ਸਬਦ ਕਰ ਕੇ ਅਪਨੇ ਸ੍ਵਰੂਪ ਕੋ ਪਹਿਚਾਨਤਾ ਹੈ॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਆਪਣੇ ਅਸਲੇ ਨੂੰ ਪਛਾਣਦਾ ਹੈ।ਪਦ ਅਰਥ ਸਬਦੇ = ਸ਼ਬਦ ਵਿਚ (ਜੁੜ ਕੇ)। ਆਪੁ = ਆਪਣੇ ਅਸਲੇ ਨੂੰ।
SikhNet (Spanish)a través de la Palabra del Shabd del Guru, realiza su ser y es aprobado
ਸਾਚੈ ਸਬਦਿ; ਦਰਿ ਨੀਸਾਣੈ ॥੬॥
saachai sabad; dar neesaanai |6| Ang 224
Sant Singh KhalsaHe bears the Banner and Insignia of the True Shabad in the Lord's Court. ||6||
Manmohan Singhbears the mark of True Name in the Master court.
Manmohan Singh (Punjabi)ਮਾਲਕ ਦੇ ਦਰਬਾਰ ਅੰਦਰ ਉਸ ਉਤੇ ਸਤਿਨਾਮ ਦਾ ਚਿੰਨ੍ਹ ਹੁੰਦਾ ਹੈ।
Fareedkot Teeka(ਸਾਚੈ) ਗੁਰੋਂ ਕੇ (ਸਬਦਿ) ਉਪਦੇਸ਼ ਕਰ ਕੇ (ਦਰਿ) ਸਰੀਰ ਕੇ ਅੰਤਰ ਪਰਮੇਸ੍ਵਰ ਕੋ (ਨੀਸਾਣੈ) ਪ੍ਰਗਟ ਕਰਤਾ ਹੈ॥੬॥
Prof. Sahib Singhਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਉਹ ਜੋਗੀ ਪਰਮਾਤਮਾ ਦੇ ਦਰ ਤੇ (ਸਿਫ਼ਤ-ਸਾਲਾਹ ਦੀ) ਰਾਹਦਾਰੀ ਲੈ ਕੇ ਜਾਂਦਾ ਹੈ ॥੬॥ਪਦ ਅਰਥ ਨੀਸਾਣ = ਰਾਹਦਾਰੀ, ਪਰਵਾਨਾ। ਦਰਿ = ਪਰਮਾਤਮਾ ਦੇ ਦਰ ਤੇ ॥੬॥
SikhNet (Spanish)en la Puerta del Señor por la Verdadera Palabra. (6)
ਸਬਦਿ ਮਰੈ; ਤਿਸੁ ਨਿਜ ਘਰਿ ਵਾਸਾ ॥
sabad marai; tis nij ghar vaasaa | Ang 224
Sant Singh KhalsaOne who dies in the Shabad abides in his own home within.
Manmohan SinghHe, who dies of God's Name, abides in Lord's presence.
Manmohan Singh (Punjabi)ਜੋ ਰੱਬ ਦੇ ਨਾਮ ਨਾਲ ਮਰਦਾ ਹੈ, ਉਹ ਸੁਆਮੀ ਦੀ ਹਜ਼ੂਰੀ ਅੰਦਰ ਵਸਦਾ ਹੈ।
Fareedkot Teekaਹੇ ਭਾਈ! ਜੋ ਗੁਰ ਸਬਦ ਕਰ ਜੀਵਤ ਭਾਵ ਸੇ ਮਰੇ ਹੈਂ ਤਿਨ ਪੁਰਸ਼ੋਂ ਕਾ (ਨਿਜ ਘਰਿ) ਸ਼੍ਵੈਸ੍ਵਰੂਪ ਮੇਂ ਵਾਸਾ ਭਇਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ (ਉਹ ਹੈ ਅਸਲ ਜੋਗੀ, ਤੇ) ਉਸ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ।ਪਦ ਅਰਥ ਨਿਜ ਘਰਿ = ਆਪਣੇ ਘਰ ਵਿਚ, ਆਪਣੇ ਅੰਤਰ ਆਤਮੇ ਹੀ।
SikhNet (Spanish)Aquél que se funde en la Palabra del Shabd, habita en su propio ser.
ਆਵੈ ਨ ਜਾਵੈ; ਚੂਕੈ ਆਸਾ ॥
aavai na jaavai; chookai aasaa | Ang 224
Sant Singh KhalsaHe does not come or go in reincarnation, and his hopes are subdued.
Manmohan SinghHe comes and goes not, and his desire is stilled,
Manmohan Singh (Punjabi)ਉਹ ਆਉਂਦਾ ਤੇ ਜਾਂਦਾ ਨਹੀਂ ਤੇ ਉਸ ਦੀ ਖਾਹਿਸ਼ ਮਿਟ ਜਾਂਦੀ ਹੈ,
Fareedkot Teekaਤਿਨ ਕੀ ਆਸਾ ਨਿਬ੍ਰਿਤ ਹੋ ਗਈ ਹੈ ਯਾਂ ਤੇ ਜਨਮਤੇ ਮਰਤੇ ਨਹੀਂ ਹੈ॥
Prof. Sahib Singhਉਸ ਦੀ ਆਸਾ (ਤ੍ਰਿਸ਼ਨਾ) ਮੁੱਕ ਜਾਂਦੀ ਹੈ, ਉਹ ਭਟਕਣਾ ਵਿਚ ਨਹੀਂ ਪੈਂਦਾ।ਪਦ ਅਰਥ ਚੂਕੈ = ਮੁੱਕ ਜਾਂਦੀ ਹੈ।
SikhNet (Spanish)No va ni viene más, y habita en si mismo
ਗੁਰ ਕੈ ਸਬਦਿ; ਕਮਲੁ ਪਰਗਾਸਾ ॥੭॥
gur kai sabad; kamal paragaasaa |7| Ang 224
Sant Singh KhalsaThrough the Word of the Guru's Shabad, his heart-lotus blossoms forth. ||7||
Manmohan Singhthrough Guru's gospel his heart lotus blossoms.
Manmohan Singh (Punjabi)ਗੁਰਾਂ ਦੀ ਸਿਖਮਤ ਰਾਹੀਂ ਉਸ ਦਾ ਕੰਵਲ ਰੂਪੀ ਦਿਲ ਖਿੜ ਜਾਂਦਾ ਹੈ।
Fareedkot Teekaਗੁਰ ਉਪਦੇਸ਼ ਕਰ ਤਿਨ ਕੇ ਰਿਦੇ ਕਮਲ ਮੇਂ ਸ੍ਵਰੂਪ ਕਾ ਪ੍ਰਕਾਸ਼ ਭਯਾ ਹੈ, ਵਾ ਰਿਦਾ ਕਮਲ ਖਿੜਿਆ ਹੈ॥੭॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜਿਆਂ ਉਸ ਦਾ ਹਿਰਦਾ-ਕੌਲ ਸਦਾ ਖਿੜਿਆ ਰਹਿੰਦਾ ਹੈ ॥੭॥ਪਦ ਅਰਥ ਕਮਲੁ = ਹਿਰਦਾ-ਰੂਪ ਕੌਲ ਫੁੱਲ। ਪਰਗਾਸਾ = ਖਿੜ ਪੈਂਦਾ ਹੈ ॥੭॥
SikhNet (Spanish)el Loto de su mente florece y su deseo se satisface.(7)
ਜੋ ਦੀਸੈ; ਸੋ ਆਸ ਨਿਰਾਸਾ ॥
jo deesai; so aas niraasaa | Ang 224
Sant Singh KhalsaWhoever is seen, is driven by hope and despair,
Manmohan SinghWho-so-ever is seen, he is grasped by hope, despair, l
Manmohan Singh (Punjabi)ਜਿਹੜਾ ਕੋਈ ਭੀ ਦਿਸਦਾ ਹੈ, ਉਹ ਉਮੀਦ ਬੇਉਮੀਦੀ,
Fareedkot Teekaਤਾਂ ਤੇ ਜੋ ਵਿਚਾਰ ਸੇ ਬਿਨਾ ਸੰਸਾਰ ਮੇਂ ਦੇਖੀਤਾ ਹੈ, ਸੋ ਆਸਾ ਕਰਤਾ ਨਿਰਾਸ ਚਲਾ ਜਾਤਾ ਹੈ, ਕਿਉਂਕਿ ਸੰਕਲਪ ਪੂਰਾ ਨਹੀਂ ਹੋਤਾ॥
Prof. Sahib Singhਜਗਤ ਵਿਚ ਜੋ ਭੀ ਦਿੱਸਦਾ ਹੈ, ਉਹ ਢੱਠੀਆਂ ਹੋਈਆਂ ਆਸਾਂ ਵਾਲਾ ਹੀ ਦਿੱਸਦਾ ਹੈ (ਕਿਸੇ ਦੀਆਂ ਸਾਰੀਆਂ ਆਸਾਂ ਕਦੇ ਪੂਰੀਆਂ ਨਹੀਂ ਹੋਈਆਂ)।ਪਦ ਅਰਥ ਆਸ ਨਿਰਾਸਾ = ਆਸਾਂ ਵਿਚ ਨਿਰਾਸ, ਜਿਸ ਦੀਆਂ ਸੱਧਰਾਂ ਵਿਚੇ ਹੀ ਰਹਿ ਗਈਆਂ।
SikhNet (Spanish)Todo lo que está determinado por la dualidad vacila entre la esperanza y la desesperanza.
ਕਾਮ ਕ੍ਰੋਧ ਬਿਖੁ; ਭੂਖ ਪਿਆਸਾ ॥
kaam krodh bikh; bhookh piaasaa | Ang 224
Sant Singh Khalsaby sexual desire, anger, corruption, hunger and thirst.
Manmohan Singhlust, wrath, mammon, hunger and thirst.
Manmohan Singh (Punjabi)ਕਾਮ ਚੇਸ਼ਟਾ, ਗੁੱਸੇ ਮਾਇਆ, ਭੁੱਖ ਅਤੇ ਤ੍ਰੇਹ ਦਾ ਪਕੜਿਆ ਹੋਇਆ ਹੈ।
Fareedkot Teekaਪ੍ਰਯੋਜਨ ਏਹ ਹੈ ਕਿ ਕਾਮ ਕ੍ਰੋਧਾਦਿਕੋਂ ਕਰ ਕੇ ਯੁਕਤਿ ਜੋ ਬਿਖ੍ਯੋਂ ਕੀ (ਭੂਖ) ਚਾਹ ਹੈ ਤਿਸ ਕਰ (ਪਿਆਸਾ) ਤ੍ਰਿਸ਼ਨਾਵਾਨ ਹੀ ਰਹਤਾ ਹੈ॥
Prof. Sahib Singhਹਰੇਕ ਨੂੰ ਕਾਮ ਦਾ ਜ਼ਹਰ ਕ੍ਰੋਧ ਦਾ ਜ਼ਹਰ (ਮਾਰਦਾ ਜਾ ਰਿਹਾ ਹੈ, ਹਰੇਕ ਨੂੰ ਮਾਇਆ ਦੀ) ਭੁੱਖ (ਮਾਇਆ ਦੀ) ਤ੍ਰੇਹ (ਲੱਗੀ ਹੋਈ ਹੈ)।ਪਦ ਅਰਥ ਬਿਖੁ = ਜ਼ਹਰ।
SikhNet (Spanish)Ahí encuentras la lujuria, el enojo, la ilusión, el hambre y la sed.
ਨਾਨਕ ਬਿਰਲੇ; ਮਿਲਹਿ ਉਦਾਸਾ ॥੮॥੭॥
naanak birale; mileh udaasaa |8|7| Ang 224
Sant Singh KhalsaO Nanak, those detached recluses who meet the Lord are so very rare. ||8||7||
Manmohan SinghNanak, some rare world-forlorn of the world meets the Lord.
Manmohan Singh (Punjabi)ਨਾਨਕ ਕੋਈ ਟਾਵਾਂ ਜਗਤ ਦਾ ਤਿਆਗੀ ਹੀ ਪ੍ਰਭੂ ਨੂੰ ਮਿਲਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸੰਸਾਰ ਸੇ ਉਦਾਸੀਨ ਹੋ ਕਰ ਪਰਮੇਸ੍ਵਰ ਕੋ ਮਿਲਤੇ ਹੈਂ, ਸੋ ਵਿਰਲੇ ਹੀ ਹੈਂ॥੮॥੭॥
Prof. Sahib Singhਹੇ ਨਾਨਕ! ਜਗਤ ਵਿਚ ਬੜੇ ਵਿਰਲੇ ਐਸੇ ਬੰਦੇ ਮਿਲਦੇ ਹਨ, ਜੋ ਆਸਾ ਤ੍ਰਿਸ਼ਨਾ ਦੇ ਅਧੀਨ ਨਹੀਂ ਹਨ (ਤੇ, ਉਹੀ ਹਨ ਅਸਲ ਜੋਗੀ) ॥੮॥੭॥ਪਦ ਅਰਥ ਉਦਾਸਾ = ਆਸਾਂ ਤੋਂ ਉਤਾਂਹ, ਨਿਰਮੋਹ ॥੮॥
SikhNet (Spanish)Oh, dice Nanak, excepcional es aquél que se eleva por encima de todos ellos.(8-7)