ਗਉੜੀ ਮਹਲਾ ੧ ॥
gaurree mahalaa 1 |
Sant Singh KhalsaGauree, First Mehl:
Manmohan SinghGauri, 1st Guru.
Manmohan Singh (Punjabi)ਗਊੜੀ ਪਾਤਸ਼ਾਹੀ ਪਹਿਲੀ।
SikhNet (Spanish)Gauri, Mejl Guru Nanak, Primer Canal Divino.
ਦੂਜੀ ਮਾਇਆ; ਜਗਤ ਚਿਤ ਵਾਸੁ ॥
doojee maaeaa; jagat chit vaas |
Sant Singh KhalsaThe duality of Maya dwells in the consciousness of the people of the world.
Manmohan SinghOther's love and wealth abide in the mind of the people of the world.
Manmohan Singh (Punjabi)ਹੋਰਸ ਦੀ ਪ੍ਰੀਤ ਅਤੇ ਦੋਲਤ ਸੰਸਾਰ ਦੇ ਮਨੁੱਖਾਂ ਦੇ ਮਨ ਵਿੱਚ ਵਸਦੇ ਹਨ।
Fareedkot Teekaਪਰਮੇਸ੍ਵਰ ਸੇ ਬਿਨਾ ਜੋ ਦੂਸਰੀ ਮਾਇਆ (ਜਗਤ) ਜੀਵੋਂ ਕੇ ਰਿਦੇ ਮੇਂ ਬਸ ਰਹੀ ਹੈ॥
Prof. Sahib Singhਪਰਮਾਤਮਾ ਤੋਂ ਵਿੱਥ ਪਾਉਣ ਵਾਲੀ (ਪਰਮਾਤਮਾ ਦੀ) ਮਾਇਆ (ਹੀ ਹੈ ਜਿਸ ਨੇ) ਜਗਤ ਦੇ ਜੀਵਾਂ ਦੇ ਮਨਾਂ ਵਿਚ ਆਪਣਾ ਟਿਕਾਣਾ ਬਣਾਇਆ ਹੋਇਆ ਹੈ।ਪਦ ਅਰਥ ਦੂਜੀ = ਦੂਜਾ-ਪਨ ਪੈਦਾ ਕਰਨ ਵਾਲੀ, ਮੇਰ-ਤੇਰ ਪੈਦਾ ਕਰਨ ਵਾਲੀ, ਪਰਮਾਤਮਾ ਤੋਂ ਵਿੱਥ ਬਣਾਣ ਵਾਲੀ। ਜਗਤ ਚਿਤ = ਜਗਤ ਦੇ ਜੀਵਾਂ ਦੇ ਮਨਾਂ ਵਿਚ।
SikhNet (Spanish)En la mente del mundo está Maya y el sentido del “otro”,
ਕਾਮ ਕ੍ਰੋਧ; ਅਹੰਕਾਰ ਬਿਨਾਸੁ ॥੧॥
kaam krodh; ahankaar binaas |1|
Sant Singh KhalsaThey are destroyed by sexual desire, anger and egotism. ||1||
Manmohan SinghThey are devastated by lust, wrath and ego.
Manmohan Singh (Punjabi)ਭੋਗ ਬਿਲਾਸ, ਗੁੱਸੇ ਅਤੇ ਹੰਕਾਰ ਨੇ ਉਨ੍ਹਾਂ ਨੂੰ ਤਬਾਹ ਕਰ ਦਿਤਾ ਹੈ।
Fareedkot Teekaਸੋ ਤਿਸ ਕੇ ਬਲ ਤੇ ਜੀਵ ਕਾਮ, ਕ੍ਰੋਧ, ਹੰਕਾਰ ਆਦਿਕੋਂ ਮੇਂ ਪੜੇ ਨਾਸ ਹੋਤੇ ਹੈਂ॥੧॥☬ਤਬ ਸਿਧੋਂ ਨੇ ਕਹਾ ਤੁਮ ਏਕ ਪਰ ਨਿਹਚਾ ਕਰਤੇ ਹੋ, ਮਾਇਆ ਜੋ ਸਕਤੀ ਹੈ ਤਿਸ ਕੋ ਕੈਸੇ ਜਾਨਤੇ ਹੋ? ਤਬ ਸ੍ਰੀ ਗੁਰੂ ਜੀ ਨੈ ਬਚਨ ਕੀਆ:
Prof. Sahib Singh(ਇਸ ਮਾਇਆ ਤੋਂ ਪੈਦਾ ਹੋਏ) ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰ ਜੀਵਾਂ ਦੇ ਆਤਮਕ ਜੀਵਨ ਦਾ) ਨਾਸ ਕਰ ਦੇਂਦੇ ਹਨ ॥੧॥ਪਦ ਅਰਥ ਬਿਨਾਸੁ = ਆਤਮਕ ਜੀਵਨ ਦੀ ਤਬਾਹੀ ॥੧॥
SikhNet (Spanish)en ese estado, la vida se malgasta en la lujuria, la ira y el ego.(1)
ਦੂਜਾ ਕਉਣੁ ਕਹਾ; ਨਹੀ ਕੋਈ ॥
doojaa kaun kahaa; nahee koee |
Sant Singh KhalsaWhom should I call the second, when there is only the One?
Manmohan SinghWhom should I call the second when there is none else?
Manmohan Singh (Punjabi)ਮੈਂ ਦੂਸਰਾ ਕਿਸ ਨੂੰ ਆਖਾ, ਜਦ ਹੋਰ ਕੋਈ ਹੈ ਹੀ ਨਹੀਂ?
Fareedkot Teekaਹੇ ਸਿੱਧ ਜੀ ਮੈਂ ਦੂਜਾ ਕਿਸ ਕੋ ਕਥਨ ਕਰੂੰ ਕੋਈ ਹੈ ਨਹੀਂ॥
Prof. Sahib Singhਕਿਤੇ ਭੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ। ਉਸ ਪ੍ਰਭੂ ਤੋਂ ਵੱਖਰਾ (ਵੱਖਰੀ ਹੋਂਦ ਵਾਲਾ) ਮੈਂ ਕੋਈ ਭੀ ਦੱਸ ਨਹੀਂ ਸਕਦਾ।ਪਦ ਅਰਥ ਦੂਜਾ = ਪਰਮਾਤਮਾ ਤੋਂ ਬਿਨਾ ਕੋਈ ਹੋਰ। ਕਹਾ = ਕਹਾਂ, ਮੈਂ ਆਖਾਂ।
SikhNet (Spanish)¿Quién puede decir del “otro”, cuando no hay nada que no sea Dios?
ਸਭ ਮਹਿ; ਏਕੁ ਨਿਰੰਜਨੁ ਸੋਈ ॥੧॥ ਰਹਾਉ ॥
sabh meh; ek niranjan soee |1| rahaau |
Sant Singh KhalsaThe One Immaculate Lord is pervading among all. ||1||Pause||
Manmohan SinghAmongst all is contained that One Pure Lord. Pause.
Manmohan Singh (Punjabi)ਸਾਰਿਆਂ ਅੰਦਰ ਵਿਆਪਕ ਹੈ, ਉਹ ਇਕ ਪਵਿੱਤ੍ਰ ਪ੍ਰਭੂ। ਠਹਿਰਾਉ।
Fareedkot Teekaਕਿਉਂਕਿ ਸੋ ਨਿਰੰਜਨ ਪੁਰਖ ਸਰਬ ਮੇਂ ਏਕ ਰਸ ਪੂਰਨ ਹੋ ਰਹਾ ਹੈ॥੧॥ ਰਹਾਉ ॥
Prof. Sahib Singhਸਾਰੇ ਜੀਵਾਂ ਵਿਚ ਇਕ ਉਹੀ ਪਰਮਾਤਮਾ ਵੱਸ ਰਿਹਾ ਹੈ, ਜਿਸ ਉਤੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ ॥੧॥ ਰਹਾਉ ॥ਪਦ ਅਰਥ ਨਿਰੰਜਨੁ = ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ॥੧॥ ਰਹਾਉ ॥
SikhNet (Spanish)Dios Inmaculado prevalece en todo, en todas partes. (1-Pausa)
ਦੂਜੀ ਦੁਰਮਤਿ; ਆਖੈ ਦੋਇ ॥
doojee duramat; aakhai doe |
Sant Singh KhalsaThe dual-minded evil intellect speaks of a second.
Manmohan SinghThe second is the evil-intellect, which speaks of the other.
Manmohan Singh (Punjabi)ਦੁਸਰੀ ਖੋਟੀ ਬੁਧੀ ਹੈ, ਜੋ ਹੋਰਸ ਦਾ ਜ਼ਿਕਰ ਕਰਦੀ ਹੈ।
Fareedkot Teekaਜਿਸ ਕੇ ਰਿਦੇ ਮੇਂ ਦ੍ਵੈਤ ਕੀ ਦੁਰਮਤੀ ਧਸੀ ਹੈ, ਸੋ ਕਹਤਾ ਹੈ ਕਿ (ਦੋਇ) ਜੀਵ ਪੁਨਾ ਈਸ੍ਵਰ ਦੋ ਹੈਂ, ਵਾ ਬ੍ਰਹਮ ਸੇ ਇਤ੍ਰ ਦੂਸਰੀ ਮਾਇਆ ਭੀ ਕੁਛ ਵਸਤੂ ਹੈ॥
Prof. Sahib Singhਪਰਮਾਤਮਾ ਤੋਂ ਵਿੱਥ ਪੈਦਾ ਕਰਨ ਵਾਲੀ (ਮਾਇਆ ਦੇ ਕਾਰਨ ਹੀ ਮਨੁੱਖ ਦੀ) ਭੈੜੀ ਮਤਿ (ਮਨੁੱਖ ਨੂੰ) ਦੱਸਦੀ ਰਹਿੰਦੀ ਹੈ ਕਿ ਮਾਇਆ ਦੀ ਹਸਤੀ ਪ੍ਰਭੂ ਤੋਂ ਵੱਖਰੀ ਹੈ।ਪਦ ਅਰਥ ਦੋਇ = ਦ੍ਵੈਤ, ਪ੍ਰਭੂ ਤੋਂ ਬਿਨਾ ਕਿਸੇ ਹੋਰ ਹਸਤੀ ਦੀ ਹੋਂਦ।
SikhNet (Spanish)Es la mente malintencionada que habla del “otro”,
ਆਵੈ ਜਾਇ; ਮਰਿ ਦੂਜਾ ਹੋਇ ॥੨॥
aavai jaae; mar doojaa hoe |2|
Sant Singh KhalsaOne who harbors duality comes and goes and dies. ||2||
Manmohan SinghComes goes and dies, he who harbors another's love.
Manmohan Singh (Punjabi)ਆਉਂਦਾ ਜਾਂਦਾ ਅਤੇ ਮਰਦਾ ਹੈ, ਉਹ, ਜੋ ਹੋਰਸ ਦੀ ਪ੍ਰੀਤ ਧਾਰਨ ਕਰਦਾ ਹੈ।
Fareedkot Teekaਪੁਨਾ ਜਿਸ ਕੇ ਰਿਦੇ ਮੇਂ (ਦੂਜਾ ਹੋਇ) ਦ੍ਵੈਤ ਭਾਵਨਾ ਹੋਈ ਹੈ, ਭਾਵ ਆਪ ਕੋ ਦੂਜਾ ਮਾਨ ਕਰ, ਸੋ ਪੁਰਸ ਸਦਾ ਜਨਮ ਕਰ ਆਉਤਾ ਔਰ ਮਰ ਕਰ ਜਾਤਾ ਹੈ॥੨॥
Prof. Sahib Singh(ਇਸ ਦੁਰਮਤਿ ਦੇ ਅਸਰ ਹੇਠ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, (ਇਸ ਤਰ੍ਹਾਂ) ਆਤਮਕ ਮੌਤੇ ਮਰ ਕੇ ਪਰਮਾਤਮਾ ਤੋਂ ਵਿੱਥ ਤੇ ਹੋ ਜਾਂਦਾ ਹੈ ॥੨॥ਪਦ ਅਰਥ ਮਰਿ = ਆਤਮਕ ਮੌਤ ਮਰ ਕੇ। ਦੂਜਾ = ਪ੍ਰਭੂ ਤੋਂ ਵੱਖਰਾ ॥੨॥
SikhNet (Spanish)y así va y viene pensando siempre en la dualidad. (2)
ਧਰਣਿ ਗਗਨ; ਨਹ ਦੇਖਉ ਦੋਇ ॥
dharan gagan; neh dekhau doe |
Sant Singh KhalsaIn the earth and in the sky, I do not see any second.
Manmohan SinghOver the earth and the sky, I see not another.
Manmohan Singh (Punjabi)ਧਰਤੀ ਤੇ ਅਸਮਾਨ ਉਤੇ ਮੈਨੂੰ ਹੋਰਸੁ ਕੋਈ ਦਿੱਸ ਨਹੀਂ ਆਉਂਦਾ।
Fareedkot Teekaਮੈਂ ਤੋ ਧਰਤੀ ਔਰ ਆਕਾਸ ਮੇਂ ਭੀ ਦੋ ਨਹੀਂ ਦੇਖਤਾ ਹੂੰ॥
Prof. Sahib Singhਪਰ ਮੈਂ ਤਾਂ ਧਰਤੀ ਆਕਾਸ਼ ਵਿਚ, (ਕਿਤੇ ਭੀ ਪਰਮਾਤਮਾ ਤੋਂ ਬਿਨਾ) ਕੋਈ ਹੋਰ ਹਸਤੀ ਨਹੀਂ ਵੇਖਦਾ।ਪਦ ਅਰਥ ਧਰਣਿ = ਧਰਤੀ। ਗਗਨਿ = ਆਕਾਸ਼ ਵਿਚ। ਦੇਖਉ = ਮੈਂ ਵੇਖਦਾ ਹਾਂ। ਦੋਇ = ਕੋਈ ਦੂਜੀ ਹਸਤੀ।
SikhNet (Spanish)Yo no veo ningún “otro”, ni en la tierra ni en el cielo,
ਨਾਰੀ ਪੁਰਖ; ਸਬਾਈ ਲੋਇ ॥੩॥
naaree purakh; sabaaee loe |3|
Sant Singh KhalsaAmong all the women and the men, His Light is shining. ||3||
Manmohan SinghAmong all the women and men, Lord's Light permeates.
Manmohan Singh (Punjabi)ਸਾਰੀਆਂ ਇਸਤ੍ਰੀਆਂ ਤੇ ਮਰਦਾ ਅੰਦਰ, ਪ੍ਰਭੂ ਦਾ ਪ੍ਰਕਾਸ਼ ਰਮਿਆ ਹੋਇਆ।
Fareedkot Teekaਨਾਰੀ ਔਰ ਪੁਰਖ ਮੇਂ ਭੀ ਸੰਪੂਰਣ ਉਸ ਕੀ (ਸੋਇ) ਸੱਤਾ ਵ੍ਯਾਪ ਰਹੀ ਹੈ॥੩॥
Prof. Sahib Singhਇਸਤ੍ਰੀ ਪੁਰਖ ਵਿਚ, ਸਾਰੀ ਹੀ ਸ੍ਰਿਸ਼ਟੀ ਵਿਚ ਪਰਮਾਤਮਾ ਨੂੰ ਹੀ ਵੇਖਦਾ ਹਾਂ ॥੩॥ਪਦ ਅਰਥ ਲੋਇ = ਸ੍ਰਿਸ਼ਟੀ ॥੩॥
SikhNet (Spanish)ni en el hombre, ni en la mujer, ni tampoco en otro tipo de seres. (3)
ਰਵਿ ਸਸਿ ਦੇਖਉ; ਦੀਪਕ ਉਜਿਆਲਾ ॥
rav sas dekhau; deepak ujiaalaa |
Sant Singh KhalsaIn the lamps of the sun and the moon, I see His Light.
Manmohan SinghIn the Sun, the Moon, and the lamps, I perceive Lord's Light.
Manmohan Singh (Punjabi)ਸੂਰਜ ਚੰਦ ਅਤੇ ਦੀਵਿਆਂ ਅੰਦਰ ਮੈਂ ਪ੍ਰਭੂ ਦਾ ਪ੍ਰਕਾਸ਼ ਤੱਕਦਾ ਹਾਂ।
Fareedkot Teekaਸੂਰਜ ਚੰਦ੍ਰਮਾ ਜੋ ਦੋਨੋਂ ਬ੍ਰਹਮੰਡ ਦੇ ਦੀਪਕ ਹੈਂ, ਉਨ ਮੇਂ ਭੀ ਤਿਸੀ ਕਾ (ਉਜਿਆਲਾ) ਪ੍ਰਕਾਸ ਹੋ ਰਹਾ ਦੇਖਤਾ ਹੂੰ॥
Prof. Sahib Singhਮੈਂ ਸੂਰਜ ਚੰਦ੍ਰਮਾ (ਇਹਨਾਂ ਸ੍ਰਿਸ਼ਟੀ ਦੇ) ਦੀਵਿਆਂ ਦਾ ਚਾਨਣ ਤੱਕਦਾ ਹਾਂ।ਪਦ ਅਰਥ ਰਵਿ = ਸੂਰਜ। ਸਸਿ = ਚੰਦ੍ਰਮਾ। ਉਜਿਆਲਾ = ਚਾਨਣ।
SikhNet (Spanish)Veo la Luz de las lámparas, del sol y de la luna, y bajo esa Luz
ਸਰਬ ਨਿਰੰਤਰਿ; ਪ੍ਰੀਤਮੁ ਬਾਲਾ ॥੪॥
sarab nirantar; preetam baalaa |4|
Sant Singh KhalsaDwelling among all is my ever-youthful Beloved. ||4||
Manmohan SinghAmidst all is my Ever-young Beloved.
Manmohan Singh (Punjabi)ਸਾਰਿਆਂ ਅੰਦਰ ਮੇਰਾ ਸਦਾ-ਜੁਆਨ ਦਿਲਜਾਨੀ ਹੈ।
Fareedkot Teekaਜੋ (ਬਾਲਾ) ਸਰਬ ਸੇ ਬੜਾ ਵਾਹਿਗੁਰੂ ਹੈ, ਸੋਈ ਪ੍ਰੀਤਮ ਅੰਤ ਸੇ ਰਹਿਤ ਹੋ ਕਰ ਸਰਬ ਮੇਂ ਪੂਰਨ ਹੋ ਰਹਾ ਹੈ॥੪॥
Prof. Sahib Singhਸਾਰਿਆਂ ਦੇ ਅੰਦਰ ਇਕ-ਰਸ ਮੈਨੂੰ ਸਦਾ-ਜਵਾਨ ਪ੍ਰੀਤਮ ਪ੍ਰਭੂ ਹੀ ਦਿੱਸ ਰਿਹਾ ਹੈ ॥੪॥ਪਦ ਅਰਥ ਸਰਬ ਨਿਰੰਤਰਿ = ਸਭ ਦੇ ਅੰਦਰ ਇਕ-ਰਸ। ਬਾਲਾ = ਜਵਾਨ ॥੪॥
SikhNet (Spanish)veo a mi siempre Joven y Bienamado, (4)
ਕਰਿ ਕਿਰਪਾ; ਮੇਰਾ ਚਿਤੁ ਲਾਇਆ ॥
kar kirapaa; meraa chit laaeaa |
Sant Singh KhalsaIn His Mercy, He attuned my consciousness to the Lord.
Manmohan SinghShowing his benediction, the Guru attuned my mind to the Lord.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਗੁਰਾਂ ਨੇ ਮੇਰਾ ਮਨ ਸੁਆਮੀ ਨਾਲ ਸੁਰਤਾਲ ਵਿੱਚ ਕਰ ਦਿਤਾ ਹੈ।
Fareedkot Teekaਅਪਨੀ ਕਿਰਪਾ ਕਰ ਕੇ ਤਿਸ ਵਾਹਿਗੁਰੂ ਨੇ ਮੇਰਾ ਚਿਤ ਸਤਿਗੁਰੋਂ ਮੇਂ ਲਗਾਇਆ॥
Prof. Sahib Singhਸਤਿਗੁਰੂ ਨੇ ਮਿਹਰ ਕਰ ਕੇ ਮੇਰਾ ਚਿੱਤ ਪ੍ਰਭੂ-ਚਰਨਾਂ ਵਿਚ ਜੋੜ ਦਿੱਤਾ,ਪਦ ਅਰਥ ਕਰਿ = ਕਰ ਕੇ।
SikhNet (Spanish)y en mi mente concibo que todo es sólo Uno.
ਸਤਿਗੁਰਿ; ਮੋ ਕਉ ਏਕੁ ਬੁਝਾਇਆ ॥੫॥
satigur; mo kau ek bujhaaeaa |5|
Sant Singh KhalsaThe True Guru has led me to understand the One Lord. ||5||
Manmohan SinghThe True Guru has caused me to understand the One Master.
Manmohan Singh (Punjabi)ਸੱਚੇ ਗੁਰਾਂ ਨੇ ਮੈਨੂੰ ਇਕ ਮਾਲਕ ਦਰਸਾ ਦਿਤਾ ਹੈ।
Fareedkot Teekaਤਿਨ ਸਤਿਗੁਰੋਂ ਨੇ ਮੁਝ ਕੋ ਸੋ ਏਕ ਪਰਮੇਸ੍ਵਰ ਬਤਾਇਆ ਹੈ॥੫॥
Prof. Sahib Singhਤੇ ਮੈਨੂੰ ਇਹ ਸਮਝ ਦੇ ਦਿੱਤੀ ਕਿ ਹਰ ਥਾਂ ਇਕ ਪਰਮਾਤਮਾ ਹੀ ਵੱਸ ਰਿਹਾ ਹੈ ॥੫॥ਪਦ ਅਰਥ ਸਤਿਗੁਰਿ = ਸਤਿਗੁਰੂ ਨੇ। ਮੋ ਕਉ = ਮੈਨੂੰ ॥੫॥
SikhNet (Spanish)El verdadero Guru me ha enseñado el camino al Verdadero Guru.(5)
ਏਕੁ ਨਿਰੰਜਨੁ; ਗੁਰਮੁਖਿ ਜਾਤਾ ॥
ek niranjan; guramukh jaataa |
Sant Singh KhalsaThe Gurmukh knows the One Immaculate Lord.
Manmohan SinghThe pious person Know the Pure One alone.
Manmohan Singh (Punjabi)ਪਵਿੱਤ੍ਰ ਮਨੁੱਖ ਕੇਵਲ ਪਾਵਨ ਪੁਰਖ ਨੂੰ ਹੀ ਜਾਣਦਾ ਹੈ।
Fareedkot Teekaਤਾਂ ਤੇ ਗੁਰਮੁਖੋਂ ਨੇ ਏਕ ਹੀ ਨਿਰੰਜਨ ਜਾਨਿਆ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ, ਉਹ ਇਹ ਜਾਣ ਲੈਂਦਾ ਹੈ ਕਿ ਇਕ ਨਿਰੰਜਨ ਹੀ ਹਰ ਥਾਂ ਮੌਜੂਦ ਹੈ,ਪਦ ਅਰਥ ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ।
SikhNet (Spanish)A través del Guru conocí al Uno, el Señor Inmaculado,
ਦੂਜਾ ਮਾਰਿ; ਸਬਦਿ ਪਛਾਤਾ ॥੬॥
doojaa maar; sabad pachhaataa |6|
Sant Singh KhalsaSubduing duality, one comes to realize the Word of the Shabad. ||6||
Manmohan SinghStilling his worldly attachment, he realises the Lord.
Manmohan Singh (Punjabi)ਸੰਸਾਰੀ, ਲਗਨ ਨੂੰ ਮੇਸ ਕੇ, ਉਹ ਸਾਹਿਬ ਨੂੰ ਅਨੁਭਵ ਕਰਦਾ ਹੈ।
Fareedkot Teekaਪਰੰਤੂ (ਦੂਜਾ ਮਾਰਿ) ਦ੍ਵੈਤ ਕੋ ਮਾਰ ਕਰ ਏਕ ਪਰਮੇਸ੍ਵਰ ਪਛਾਨਿਆ ਹੈ॥੬॥
Prof. Sahib Singhਅਤੇ ਉਹ ਗੁਰ-ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਪਰਮਾਤਮਾ ਨਾਲੋਂ ਵਖੇਵਾਂ ਮੁਕਾ ਕੇ ਪਰਮਾਤਮਾ (ਦੀ ਹੋਂਦ) ਨੂੰ ਪਛਾਣ ਲੈਂਦਾ ਹੈ ॥੬॥ਪਦ ਅਰਥ ਸਬਦਿ = (ਗੁਰੂ) ਦੇ ਸ਼ਬਦ ਦੀ ਰਾਹੀਂ ॥੬॥
SikhNet (Spanish)y aquietando mi dualidad, realicé al Señor, a través de la Palabra del Shabd.(6)
ਏਕੋ ਹੁਕਮੁ ਵਰਤੈ; ਸਭ ਲੋਈ ॥
eko hukam varatai; sabh loee |
Sant Singh KhalsaThe Command of the One Lord prevails throughout all the worlds.
Manmohan SinghLord's Will alone is prevalent in all the worlds.
Manmohan Singh (Punjabi)ਸੁਆਮੀ ਦਾ ਹੁਕਮ ਹੀ ਕੇਵਲ, ਸਾਰਿਆਂ ਜਹਾਨਾ ਅੰਦਰ ਪਰਚਲਤ ਹੈ!
Fareedkot Teekaਹੇ ਭਾਈ! ਏਕ ਹੀ (ਲੋਈ) ਪ੍ਰਕਾਸ ਸ੍ਵਰੂਪ ਪਰਮੇਸ੍ਵਰ ਕਾ ਹੁਕਮ ਸਰਬ ਮੇਂ ਵਰਤ ਰਹਾ ਹੈ॥
Prof. Sahib Singhਸਾਰੀ ਸ੍ਰਿਸ਼ਟੀ ਵਿਚ ਸਿਰਫ਼ ਪਰਮਾਤਮਾ ਦਾ ਹੀ ਹੁਕਮ ਚੱਲ ਰਿਹਾ ਹੈ।ਪਦ ਅਰਥ ਲੋਈ = ਸ੍ਰਿਸ਼ਟੀ (ਵਿਚ)।
SikhNet (Spanish)En la Voluntad del Uno solamente, funciona el mundo entero,
ਏਕਸੁ ਤੇ; ਸਭ ਓਪਤਿ ਹੋਈ ॥੭॥
ekas te; sabh opat hoee |7|
Sant Singh KhalsaFrom the One, all have arisen. ||7||
Manmohan SinghFrom the One Lord all are born.
Manmohan Singh (Punjabi)ਇਕ ਪ੍ਰਭੂ ਤੋਂ ਹੀ ਸਾਰੇ ਉਤਪੰਨ ਹੋਏ ਹਨ।
Fareedkot Teekaਔਰ ਏਕ ਹੀ ਪਰਮੇਸ੍ਵਰ ਸੇ ਸੰਪੂਰਨ ਉਤਪਤੀ ਹੋਈ ਹੈ॥੭॥
Prof. Sahib Singhਇਕ ਪਰਮਾਤਮਾ ਤੋਂ ਹੀ ਸਾਰੀ ਉਤਪੱਤੀ ਹੋਈ ਹੈ ॥੭॥ਪਦ ਅਰਥ ਓਪਤਿ = ਉਤਪੱਤੀ ॥੭॥
SikhNet (Spanish)porque solamente del Uno nace toda la creación.(7)
ਰਾਹ ਦੋਵੈ; ਖਸਮੁ ਏਕੋ ਜਾਣੁ ॥
raah dovai; khasam eko jaan |
Sant Singh KhalsaThere are two routes, but remember that their Lord and Master is only One.
Manmohan SinghThe routes are two, but know that their Master is One.
Manmohan Singh (Punjabi)ਰਸਤੇ ਦੋ ਹਨ, ਪਰ ਸਮਝ ਲੈ ਕਿ ਉਨ੍ਹਾਂ ਦਾ ਮਾਲਕ ਇਕੋ ਹੀ ਹੈ।
Fareedkot Teekaਗੁਰਮੁਖੀ ਔਰ ਮਨਮੁਖੀ ਯੇਹ ਰਸਤੇ ਤੋ ਦੋ ਹੈਂ ਪਰ ਵਾਹਿਗੁਰੂ ਪਤੀ ਦੋਨੋਂ ਕਾ ਇਕ ਜਾਨੋਂ॥
Prof. Sahib Singh(ਇਕ ਪ੍ਰਭੂ ਤੋਂ ਹੀ ਸਾਰੀ ਉਤਪੱਤੀ ਹੋਣ ਤੇ ਭੀ ਮਾਇਆ ਦੇ ਪ੍ਰਭਾਵ ਹੇਠ ਜਗਤ ਵਿਚ) ਦੋਵੇਂ ਰਸਤੇ ਚੱਲ ਪੈਂਦੇ ਹਨ (-ਗੁਰਮੁਖਤਾ ਅਤੇ ਦੁਰਮਤਿ)। (ਪਰ ਹੇ ਭਾਈ! ਸਭ ਵਿਚ) ਇਕ ਪਰਮਾਤਮਾ ਨੂੰ ਹੀ (ਵਰਤਦਾ) ਜਾਣ।ਪਦ ਅਰਥ ਰਾਹ ਦੋਵੈ = ਦੋ ਰਸਤੇ (ਗੁਰਮੁਖਤਾ ਤੇ ਦੁਰਮਤਿ)।
SikhNet (Spanish)Hay dos polaridades, pero el Señor, de ambas, es sólo el Uno;
ਗੁਰ ਕੈ ਸਬਦਿ; ਹੁਕਮੁ ਪਛਾਣੁ ॥੮॥
gur kai sabad; hukam pachhaan |8|
Sant Singh KhalsaThrough the Word of the Guru's Shabad, recognize the Hukam of the Lord's Command. ||8||
Manmohan SinghUnder Guru's instruction recognise His order.
Manmohan Singh (Punjabi)ਗੁਰਾਂ ਦੇ ਉਪਦੇਸ਼ ਤਾਬੇ ਉਸ ਦੇ ਫੁਰਮਾਨ ਨੂੰ ਸਿੰਞਾਣ।
Fareedkot Teekaਤਾਂ ਤੇ ਗੁਰੋਂ ਕੇ ਉਪਦੇਸ ਦ੍ਵਾਰਾ ਤਿਸ ਕੇ ਹੁਕਮ ਕੋ ਪਹਿਚਾਨੋ॥੮॥
Prof. Sahib Singhਗੁਰੂ ਦੇ ਸ਼ਬਦ ਵਿਚ ਜੁੜ ਕੇ (ਸਾਰੇ ਜਗਤ ਵਿਚ ਪਰਮਾਤਮਾ ਦਾ ਹੀ) ਹੁਕਮ ਚੱਲਦਾ ਪਛਾਣ ॥੮॥
SikhNet (Spanish)oh hombre, a través de la Palabra del Shabd, date cuenta de esto, por Su Voluntad.(8)
ਸਗਲ ਰੂਪ ਵਰਨ; ਮਨ ਮਾਹੀ ॥
sagal roop varan; man maahee |
Sant Singh KhalsaHe is contained in all forms, colors and minds.
Manmohan SinghThe one who is contained in all the shapes, colours and hearts,
Manmohan Singh (Punjabi)ਜੋ ਸਮੂਹ ਸ਼ਕਲਾਂ ਰੰਗ ਅਤੇ ਦਿਲਾਂ ਅੰਦਰ ਵਿਆਪਕ ਹੈ,
Fareedkot Teekaਜੋ (ਰੂਪ) ਆਕਾਰ ਹੈਂ ਔਰ (ਵਰਨ) ਜੋ ਸ੍ਵੇਤ ਪੀਤਾਦਿ ਰੰਗ ਹੈਂ, ਸੋ ਸਭ (ਮਨ ਮਾਹਿ) ਮਨ ਕੇ ਬੀਚ ਕਲਪਤ, ਭਾਵ ਮਿਥਿਆ ਹੈਂ॥
Prof. Sahib Singhਜੋ ਸਾਰੇ ਰੂਪਾਂ ਵਿਚ ਸਾਰੇ ਵਰਨਾਂ ਵਿੱਚ ਤੇ ਸਾਰੇ (ਜੀਵਾਂ ਦੇ) ਮਨਾਂ ਵਿਚ ਵਿਆਪਕ ਹੈ,
SikhNet (Spanish)Habita en Aquél que compenetra todas las formas, todos los colores, todas las mentes,
ਕਹੁ ਨਾਨਕ; ਏਕੋ ਸਾਲਾਹੀ ॥੯॥੫॥
kahu naanak; eko saalaahee |9|5|
Sant Singh KhalsaSays Nanak, praise the One Lord. ||9||5||
Manmohan SinghSays Nanak, I praise that One Lord.
Manmohan Singh (Punjabi)ਗੁਰੂ ਜੀ ਫੁਰਮਾਉਂਦੇ ਹਨ, ਮੈਂ ਉਸ ਇਕ ਸੁਆਮੀ ਦੀ ਸਿਫ਼ਤ ਕਰਦਾ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਾਂ ਤੇ ਐਸੇ ਜਾਨ ਕਰ ਏਕ ਪਰਮੇਸ੍ਵਰ ਕਾ ਸਾਲਾਹਣਾ ਕਰੋ॥੯॥੫॥
Prof. Sahib Singhਨਾਨਕ ਆਖਦਾ ਹੈ- ਮੈਂ ਉਸ ਇੱਕ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਹਾਂ ॥੯॥੫॥ਪਦ ਅਰਥ ਸਰਾਹੀ = ਸਲਾਹੀਂ, ਮੈਂ ਸਲਾਹੁੰਦਾ ਹਾਂ ॥੯॥
SikhNet (Spanish)oh, dice Nanak, habita en Su Alabanza siempre y para siempre.(9-5)