ੴ

ਸਿੱਖਬਾਣੀ · SikhBani

ਗੂਜਰੀ ਜਾਤਿ ਗਵਾਰਿ ਜਾ ਸਹੁ ਪਾਏ ਆਪਣਾ ॥

goojaree jaat gavaar jaa sahu paae aapanaa
Guru Amardas Ji ਗੁਰੂ ਅਮਰਦਾਸ ਜੀ · Raag Gujri · Ang 516 · 12 lines
Translations

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਗੂਜਰੀ ਜਾਤਿ ਗਵਾਰਿ; ਜਾ ਸਹੁ ਪਾਏ ਆਪਣਾ ॥

goojaree jaat gavaar; jaa sahu paae aapanaa |

Sant Singh KhalsaThe milkmaid's status is very low, but she attains her Husband Lord
Manmohan SinghLow is the caste of the milkmaid, but when she ponders over Guru's hymns,
Manmohan Singh (Punjabi)ਨੀਵੀਂ ਹੈ ਜਾਤੀ ਗੁਆਲਣ ਦੀ, ਪ੍ਰੰਤੂ ਜਦ ਉਹ ਗੁਰਾਂ ਦੀ ਬਾਣੀ ਦਾ ਧਿਆਨ ਧਾਰਦੀ ਹੈ,
Fareedkot Teekaਹੇ ਗਵਾਰ! ਤੇਰੀ ਅਵਸਥਾ (ਗੂਜਰੀ ਜਾਤਿ) ਬੀਤੀ ਜਾਤੀ ਹੈ, ਜੋ ਤੂੰ ਅਪਨਾ ਸ੍ਵਾਮੀ ਪਾਵੈ ਤਬ ਸਫਲ ਹੋਇ। ਵਾ ਜਬ ਗੂਜਰੀ ਜਾਤਿ ਗੋਪੀਓਂ ਨੇ ਸ੍ਰੀ ਕ੍ਰਿਸ਼ਨ ਮੇਂ ਕਾਮ ਭਾਉਨਾ ਸੇ ਪ੍ਰੇਮ ਕਰ ਕੇ ਅਪਨੇ ਸੁਆਮੀ ਪਰਮੇਸ੍ਵਰ ਕ੍ਰਿਸ਼ਨ ਕੋ ਪਾਇ ਲਿਆ। ਜੋ ਤੂੰ ਪ੍ਰੇਮ ਕਰੈਗਾ ਤੌ ਕਿਆ ਨ ਪਾਵੈਗਾ ਅਵਸ੍ਯ ਪਾਵੈਗਾ॥
Prof. Sahib Singhਮੋਟੀ ਜਾਤਿ ਦੀ ਗੁਜਰੀ ਕੁਲਵੰਤੀ ਇਸਤ੍ਰੀ ਬਣ ਗਈ (ਉੱਚੀ ਜਾਤਿ ਵਾਲੀ ਹੋ ਗਈ) ਜਦੋਂ ਉਸ ਨੇ ਆਪਣਾ ਖਸਮ ਲੱਭ ਲਿਆ।

ਪਦ ਅਰਥ ਗੂਜਰੀ ਜਾਤਿ ਗਵਾਰਿ = ਗਵਾਰ ਜਾਤਿ ਵਾਲੀ ਗੁਜਰੀ, ਮੋਟੀ ਜਾਤਿ ਗੂਜਰੀ (ਏਥੇ ਇਸ਼ਾਰਾ ਸ੍ਰੀ ਕ੍ਰਿਸ਼ਨ ਜੀ ਤੇ ਚੰਦ੍ਰਾਵਲਿ ਹੈ)।

SikhNet (Spanish)El cuerpo humano, como la que ordeña a la vaca es de baja casta, pero cuando atiende a su Esposo,

ਗੁਰ ਕੈ ਸਬਦਿ ਵੀਚਾਰਿ; ਅਨਦਿਨੁ ਹਰਿ ਜਪੁ ਜਾਪਣਾ ॥

gur kai sabad veechaar; anadin har jap jaapanaa |

Sant Singh Khalsawhen she reflects upon the Word of the Guru's Shabad, and chants the Lord's Name, night and day.
Manmohan Singhand night and day repeats God's Name, attains to her Spouse.
Manmohan Singh (Punjabi)ਤੇ ਰੈਣ ਦਿਹੁੰ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੀ ਹੈ, ਉਹ ਆਪਣੇ ਪਤੀ ਨੂੰ ਪਾ ਲੈਂਦੀ ਹੈ।
Fareedkot Teekaਤਾਂ ਤੇ ਗੁਰੋਂ ਕੇ ਸਬਦ ਕਾ ਬੀਚਾਰ ਕਰ ਔਰ ਰਾਤ ਦਿਨ ਹਰਿ ਜਪ ਕਾ ਜਪਨਾ ਕਰ॥
Prof. Sahib Singhਜੋ ਸਤਿਗੁਰੂ ਦੇ ਸ਼ਬਦ ਦੁਆਰਾ ਵਿਚਾਰ ਕਰ ਕੇ ਹਰ ਰੋਜ਼ ਪ੍ਰਭੂ ਦਾ ਸਿਮਰਨ ਕਰਦੀ ਹੈ,

ਪਦ ਅਰਥ ਅਨਦਿਨੁ = ਹਰ ਰੋਜ਼।

SikhNet (Spanish)habitando en la Palabra del Shabd del Guru, canta el Nombre del Señor noche y día.

ਜਿਸੁ ਸਤਿਗੁਰੁ ਮਿਲੈ. ਤਿਸੁ ਭਉ ਪਵੈ; ਸਾ ਕੁਲਵੰਤੀ ਨਾਰਿ ॥

jis satigur milai. tis bhau pavai; saa kulavantee naar |

Sant Singh KhalsaShe who meets the True Guru, lives in the Fear of God; she is a woman of noble birth.
Manmohan SinghWho meets with the True Guru, she abides in Lord's fear and She is a woman of high family.
Manmohan Singh (Punjabi)ਜੋ ਸੱਚੇ ਗੁਰਾਂ ਨੂੰ ਮਿਲ ਪੈਦੀ ਹੈ, ਉਹ ਪ੍ਰਭੂ ਦੇ ਡਰ ਅੰਦਰ ਵੱਸਦੀ ਹੈ ਅਤੇ ਉਹੀ ਉਚੇ ਘਰਾਣੇ ਦੀ ਇਸਤਰੀ ਹੈ।
Fareedkot Teekaਜਿਸ ਕੋ ਸਤਿਗੁਰ ਮਿਲਤੇ ਹੈਂ ਤਿਸ ਕੋ ਸੁਆਮੀ ਕਾ ਭ੍ਯ ਪ੍ਰਾਪਤ ਹੋਤਾ ਹੈ। ਜਿਸ ਕੋ ਭੈ ਹੈ, ਸੋ ਸਤਸੰਗ ਕੁਲ ਵਾਲੀ ਇਸਤ੍ਰੀ ਹੈ॥
Prof. Sahib Singhਤੇ ਜਿਸ ਨੂੰ ਗੁਰੂ ਮਿਲਣ ਦੇ ਰਾਹੀਂ ਅੰਦਰ ਪਰਮਾਤਮਾ ਦਾ ਡਰ ਪੈਦਾ ਹੁੰਦਾ ਹੈ, ਉਹ (ਜੀਵ-) ਇਸਤ੍ਰੀ ਕੁਲਵੰਤੀ ਹੋ ਜਾਂਦੀ ਹੈ।

ਪਦ ਅਰਥ ਭਉ = ਰੱਬ ਦਾ ਡਰ। ਕੁਲਵੰਤੀ = ਚੰਗੀ ਕੁਲ ਵਾਲੀ।

SikhNet (Spanish)Ella obtiene al Verdadero Guru y habita en el Temor Reverencial al Señor.

ਸਾ ਹੁਕਮੁ ਪਛਾਣੈ. ਕੰਤ ਕਾ; ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥

saa hukam pachhaanai. kant kaa; jis no kripaa keetee karataar |

Sant Singh KhalsaShe alone realizes the Hukam of her Husband Lord's Command, who is blessed by the Creator Lord's Mercy.
Manmohan SinghShe alone realises the command of her spouse, on whom the Creator showers His benediction.
Manmohan Singh (Punjabi)ਕੇਵਲ ਉਹੀ ਆਪਣੇ ਭਰਤੇ ਦੇ ਫੁਰਮਾਨ ਨੂੰ ਅਨੁਭਵ ਕਰਦੀ ਹੈ, ਜਿਸ ਉਤੇ ਸਿਰਜਣਹਾਰ ਆਪਣੀ ਮਿਹਰ ਧਾਰਦਾ ਹੈ।
Fareedkot Teekaਜਿਸ ਪਰ ਕਰਤਾ ਪੁਰਖ ਪਤਿ ਨੇ ਕ੍ਰਿਪਾ ਕਰੀ ਹੈ, ਸੋਈ ਅਪਨੇ ਸ੍ਵਾਮੀ ਕਾ ਹੁਕਮ ਪਹਿਚਾਨਤੀ, ਭਾਵ ਮਾਨਤੀ ਹੈ॥
Prof. Sahib Singhਜਿਸ ਤੇ ਕਰਤਾਰ ਨੇ ਆਪ ਮਿਹਰ ਕੀਤੀ ਹੋਵੇ, ਉਹ ਖਸਮ-ਪ੍ਰਭੂ ਦਾ ਹੁਕਮ ਸਮਝ ਲੈਂਦੀ ਹੈ।

ਪਦ ਅਰਥ ਕਰਤਾਰਿ = ਕਰਤਾਰ ਨੇ।

SikhNet (Spanish)Entonces se afirma como una mujer de alta familia, pues toma Conciencia del Jukam del Mandato de su Señor Esposo y es bendecida con la Misericordia del Señor.

ਓਹ ਕੁਚਜੀ ਕੁਲਖਣੀ; ਪਰਹਰਿ ਛੋਡੀ ਭਤਾਰਿ ॥

oeh kuchajee kulakhanee; parahar chhoddee bhataar |

Sant Singh KhalsaShe who is of little merit and ill-mannered, is discarded and forsaken by her Husband Lord.
Manmohan SinghShe, who is of little merit and ill-tempered, is discarded and forsaken by her Spouse.
Manmohan Singh (Punjabi)ਜੋ ਬੇ-ਸ਼ਊਰੀ (ਬੇਕਲ) ਅਤੇ ਮੰਦੇ-ਸੁਭਾਵ ਵਾਲੀ ਹੈ, ਉਸ ਨੂੰ ਉਸ ਦਾ ਕੰਤ ਛੱਡ ਅਤੇ ਤਿਆਗ ਦਿੰਦਾ ਹੈ।
Fareedkot Teekaਵਹੁ ਖੋਟੇ ਅਚਾਰ ਵਾਲੀ ਔਰ ਖੋਟੇ ਲਖਣੋਂ ਵਾਲੀ ਹੈ, ਜੋ ਸ੍ਵਾਮੀ ਨੇ ਤਿਆਗ ਛੋਡੀ ਹੈ। ਭਾਵ ਇਹ ਕਿ ਚਾਹੇ ਅਛੇ ਗੁਣ ਵਾਲੀ ਭੀ ਹੋ ਪਰੰਤੂ ਪਰਮੇਸ੍ਵਰ ਕੇ ਮਿਲਾਪ ਰਹਤ ਹੈ, ਤੋ ਕੋਈ ਭੀ ਉਸ ਮੇਂ ਗੁਣ ਨਹੀਂ ਸਮਝਣਾ॥
Prof. Sahib Singhਤੇ ਜਿਸ ਨੂੰ ਖਸਮ (ਪ੍ਰਭੂ) ਨੇ ਛੁੱਟੜ ਛੱਡ ਦਿੱਤਾ ਹੋਵੇ, ਉਹ (ਜੀਵ-) ਇਸਤ੍ਰੀ ਕੁਚੱਜੀ ਤੇ ਖੋਟੇ ਲੱਛਣਾਂ ਵਾਲੀ ਹੁੰਦੀ ਹੈ।

ਪਦ ਅਰਥ ਕੁਲਖਣੀ = ਭੈੜੇ ਲੱਛਣਾਂ ਵਾਲੀ। ਪਰਹਰਿ ਛੋਡੀ = ਤਿਆਗ ਦਿੱਤੀ। ਭਤਾਰਿ = ਭਤਾਰ ਨੇ।

SikhNet (Spanish)La que tiene poco mérito y es mal amanerada y abandonada por su esposo,

ਭੈ ਪਇਐ ਮਲੁ ਕਟੀਐ; ਨਿਰਮਲ ਹੋਵੈ ਸਰੀਰੁ ॥

bhai peiai mal katteeai; niramal hovai sareer |

Sant Singh KhalsaBy the Fear of God, filth is washed off, and the body becomes immaculately pure.
Manmohan SinghBy entertaining Lord's fear, filth is washed off and pure becomes the body.
Manmohan Singh (Punjabi)ਪ੍ਰਭੂ ਦਾ ਡਰ ਧਾਰਨ ਕਰਨ ਵਾਲਾ ਮੈਲ ਧੋਤੀ ਜਾਂਦੀ ਹੈ ਅਤੇ ਪਵਿੱਤਰ, ਥੀ ਵੰਞਦੀ ਹੈ ਦੇਹ।
Fareedkot Teekaਅੰਤਸਕਰਣ ਮੇਂ ਭ੍ਯ ਪ੍ਰਾਪਤ ਹੋਣੇ ਸੇ ਪਾਪ ਰੂਪ ਮੈਲ ਕਟੀ ਜਾਤੀ ਹੈ ਔਰ ਸਰੀਰ ਨਿਰਮਲ ਹੋ ਜਾਤਾ ਹੈ॥
Prof. Sahib Singhਜੇ ਹਿਰਦੇ ਵਿਚ ਪ੍ਰਭੂ ਦਾ ਡਰ ਆ ਵੱਸੇ, ਤਾਂ ਮਨ ਦੀ ਮੈਲ ਕੱਟੀ ਜਾਂਦੀ ਹੈ, ਸਰੀਰ ਭੀ ਪਵਿੱਤ੍ਰ ਹੋ ਜਾਂਦਾ ਹੈ;

ਪਦ ਅਰਥ ਭੈ ਪਇਐ = ਡਰ ਵਸਣ ਨਾਲ।

SikhNet (Spanish)a pesar de eso, si como la primera, habita en el Temor Reverencial al Señor, su impureza es lavada y su cuerpo purificado.

ਅੰਤਰਿ ਪਰਗਾਸੁ ਮਤਿ ਊਤਮ ਹੋਵੈ; ਹਰਿ ਜਪਿ ਗੁਣੀ ਗਹੀਰੁ ॥

antar paragaas mat aootam hovai; har jap gunee gaheer |

Sant Singh KhalsaThe soul is enlightened, and the intellect is exalted, meditating on the Lord, the ocean of excellence.
Manmohan SinghMeditating on God, the ocean of excellences, the soul becomes enlightened and intellect sublime.
Manmohan Singh (Punjabi)ਗੁਣਾਂ ਦੇ ਸਮੁੰਦਰ ਵਾਹਿਗੁਰੂ ਦਾ ਸਿਮਰਨ ਕਰਨ ਦੁਆਰਾ ਆਤਮਾ ਨੂਰੋ ਨੂਰ ਹੋ ਜਾਂਦੀ ਹੈ ਅਤੇ ਬੁੱਧੀ ਸ੍ਰੇਸ਼ਟ।
Fareedkot Teekaਹਰਿ ਗੁਣੀ ਗਹੀਰ ਕੋ ਜਪ ਕਰ ਬੁਧ ਉਤਮ ਹੋਤੀ ਹੈ ਔਰ ਅੰਤਸਕਰਨ ਮੇਂ ਪ੍ਰਕਾਸ, ਭਾਵ ਗਿਆਨ ਹੋਤਾ ਹੈ॥
Prof. Sahib Singhਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਿਮਰਨ ਕਰ ਕੇ ਅੰਦਰ ਚਾਨਣ ਹੋ ਜਾਂਦਾ ਹੈ, ਮਤਿ ਉੱਜਲੀ ਹੋ ਜਾਂਦੀ ਹੈ।

ਪਦ ਅਰਥ ਗੁਣੀ ਗਹੀਰੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)Iluminada en su interior, su mente se sublima, y habitando en el Señor, se convierte en el Tesoro de Virtud.

ਭੈ ਵਿਚਿ ਬੈਸੈ. ਭੈ ਰਹੈ; ਭੈ ਵਿਚਿ ਕਮਾਵੈ ਕਾਰ ॥

bhai vich baisai. bhai rahai; bhai vich kamaavai kaar |

Sant Singh KhalsaOne who dwells in the Fear of God, lives in the Fear of God, and acts in the Fear of God.
Manmohan SinghHe who sits in Lord's fear, abides in fear and goes about his business in fear,
Manmohan Singh (Punjabi)ਜੋ ਸੁਆਮੀ ਦੇ ਡਰ ਅੰਦਰ ਬੈਠਦਾ ਹੈ, ਡਰ ਅੰਦਰ ਵਸਦਾ ਹੈ, ਅਤੇ ਡਰ ਅੰਦਰ ਹੀ ਆਪਣਾ ਕਾਰ ਵਿਹਾਰ ਕਰਦਾ ਹੈ,
Fareedkot Teekaਸੋ ਸ੍ਵਾਮੀ ਕੇ ਭ੍ਯ ਮੇਂ ਬੈਠਤੇ ਹੈਂ ਔਰ ਭੈ ਮੇਂ ਹੀ ਇਸਥਿਤ ਰਹਤੇ ਹੈਂ ਔਰ ਭੈ ਮੇਂ ਹੀ ਸਭ ਕਾਮ ਕਰਤੇ ਹੈਂ॥
Prof. Sahib Singh(ਅਜੇਹੀ ਜੀਵ-ਇਸਤ੍ਰੀ) ਪਰਮਾਤਮਾ ਦੇ ਡਰ ਵਿਚ ਬੈਠਦੀ ਹੈ, ਡਰ ਵਿਚ ਰਹਿੰਦੀ ਹੈ, ਡਰ ਵਿਚ ਕਿਰਤਕਾਰ ਕਰਦੀ ਹੈ,

ਪਦ ਅਰਥ ਬੈਸੈ = ਬੈਠਦਾ ਹੈ।

SikhNet (Spanish)La que habita y se desarrolla en el Temor Reverencial del Señor,

ਐਥੈ ਸੁਖੁ ਵਡਿਆਈਆ; ਦਰਗਹ ਮੋਖ ਦੁਆਰ ॥

aithai sukh vaddiaaeea; daragah mokh duaar |

Sant Singh KhalsaHe obtains peace and glorious greatness here, in the Lord's Court, and at the Gate of Salvation.
Manmohan Singhhe obtains peace and glory here and the gate of salvation in the Lord's court.
Manmohan Singh (Punjabi)ਉਹ ਏਥੇ ਆਰਾਮ ਤੇ ਕੀਰਤੀ ਅਤੇ ਪ੍ਰਭੂ ਦੇ ਦਰਬਾਰ ਅੰਦਰ ਮੁਕਤੀ ਦਾ ਦਰਵਾਜਾ ਪਾ ਲੈਂਦਾ ਹੈ।
Fareedkot Teekaਤਿਨ ਕੋ ਇਸ ਲੋਕ ਮੇਂ ਭੀ ਸੁਖ ਔਰ ਵਡਿਆਈਆ ਮਿਲਤੀਆਂ ਹੈਂ ਔਰ (ਦਰਗਹ), ਭਾਵ ਬ੍ਰਹਮ ਲੋਕ ਕੇ ਭੋਗ ਕੇ ਵਹਾਂ ਭੀ ਮੋਖ ਕਾ ਦ੍ਵਾਰ ਗਿਆਨ ਪ੍ਰਾਪਤ ਹੋ ਜਾਵੇਗਾ॥
Prof. Sahib Singh(ਫਿਰ) ਉਸ ਨੂੰ ਇਸ ਜੀਵਨ ਵਿਚ ਆਦਰ ਤੇ ਸੁਖ ਮਿਲਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਦਾ ਦਰਵਾਜ਼ਾ ਉਸ ਲਈ ਖੁਲ੍ਹ ਜਾਂਦਾ ਹੈ।
SikhNet (Spanish)vive y actúa en esa Reverencia, es bendecida con Paz y Gloria aquí, y penetra la Puerta de la Salvación logrando la Conciencia Eterna.

ਭੈ ਤੇ. ਨਿਰਭਉ ਪਾਈਐ; ਮਿਲਿ ਜੋਤੀ ਜੋਤਿ ਅਪਾਰ ॥

bhai te. nirbhau paaeeai; mil jotee jot apaar |

Sant Singh KhalsaThrough the Fear of God, the Fearless Lord is obtained, and one's light merges in the Infinite Light.
Manmohan SinghFrom the Lord's fear, the fearless Lord is attained and mortal's light merges into the infinite Light.
Manmohan Singh (Punjabi)ਪ੍ਰਭੂ ਦੇ ਡਰ ਤੋਂ (ਦੁਆਰਾ) ਨਿਡਰ ਪ੍ਰਭੂ ਪਾਇਆ ਜਾਂਦਾ ਹੈ ਅਤੇ ਪ੍ਰਾਣੀ ਦਾ ਨੂਰ, ਅਨੰਤ ਨੂਰ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਭੈ ਧਾਰਨੇ ਤੇ ਅਪਾਰ ਜੋਤੀ ਮੇਂ ਜੋਤ ਮਿਲ ਜਾਤੀ ਹੈ, ਪੁਨਾ ਨਿਰਭਉ ਪਦ ਪਾਈਤਾ ਹੈ॥
Prof. Sahib Singhਬੇਅੰਤ ਪ੍ਰਭੂ ਦੀ ਜੋਤਿ ਵਿਚ ਆਤਮਾ ਜੋੜਨ ਨਾਲ ਤੇ ਉਸ ਦੇ ਡਰ ਵਿਚ ਰਹਿਣ ਨਾਲ ਉਹ ਨਿਰਭਉ ਪ੍ਰਭੂ ਮਿਲ ਪੈਂਦਾ ਹੈ।
SikhNet (Spanish)A través del Temor Reverencial a Dios obtenemos al Señor sin Miedo y nuestra luz se inmerge en Su Luz Infinita.

ਨਾਨਕ. ਖਸਮੈ ਭਾਵੈ ਸਾ ਭਲੀ; ਜਿਸ ਨੋ ਆਪੇ ਬਖਸੇ ਕਰਤਾਰੁ ॥੧॥

naanak. khasamai bhaavai saa bhalee; jis no aape bakhase karataar |1|

Sant Singh KhalsaO Nanak, that bride alone is good, who is pleasing to her Lord and Master, and whom the Creator Lord Himself forgives. ||1||
Manmohan SinghNanak, that bride alone is good, who is pleasing to her Spouse and whom the Creator himself grants pardon.
Manmohan Singh (Punjabi)ਨਾਨਕ, ਕੇਵਲ ਓਹੀ ਪਤਨੀ ਨੇਕ ਹੈ, ਜੋ ਆਪਣੇ ਪਤੀ ਨੂੰ ਭਾਉਂਦੀ ਹੈ ਅਤੇ ਜਿਸ ਨੂੰ ਸਿਰਜਣਹਾਰ ਆਪ ਸਖਸ਼ ਲੈਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਨੂੰ ਆਪ ਮਾਲਕ ਕਰਤਾਰ ਬਖਸੇ ਵਹੀ ਸ੍ਰੇਸਟ ਹੈ ਅਰ ਵਹੀ ਤਿਸ ਕੋ ਭਾਵਤੀ ਹੈ॥੧॥
Prof. Sahib Singhਪਰ, ਹੇ ਨਾਨਕ! ਜਿਸ ਨੂੰ ਕਰਤਾਰ ਆਪ ਬਖ਼ਸ਼ਸ਼ ਕਰੇ ਉਹੀ ਜੀਵ-ਇਸਤ੍ਰੀ ਖਸਮ-ਪ੍ਰਭੂ ਨੂੰ ਪਿਆਰੀ ਲੱਗਦੀ ਹੈ, ਉਹ ਚੰਗੀ ਹੈ ॥੧॥

ਪਦ ਅਰਥ ਕਰਤਾਰੁ = (ਲਫ਼ਜ਼ 'ਕਰਤਾਰਿ' ਤੇ 'ਕਰਤਾਰੁ' ਦਾ ਵਿਆਕਰਣਿਕ ਫ਼ਰਕ ਚੇਤੇ ਰੱਖਣ-ਯੋਗ ਹੈ) ॥੧॥

SikhNet (Spanish)Dice Nanak, bendita es aquélla Alma con la cual el Señor se encuentra Complacido, posada sobre ella está Su Gracia. (1)
Answers quote the Granth verbatim with Ang citations. AI commentary is not Gurbani and not a religious ruling.