ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਢਾਢੀ ਤਿਸ ਨੋ ਆਖੀਐ; ਜਿ ਖਸਮੈ ਧਰੇ ਪਿਆਰੁ ॥
dtaadtee tis no aakheeai; ji khasamai dhare piaar |
Sant Singh KhalsaHe alone is called a minstrel, who enshrines love for his Lord and Master.
Manmohan SinghHe alone is called an eulogist, who enshrines affection for his Lord.
Manmohan Singh (Punjabi)ਕੇਵਲ ਓਹੀ ਜੱਸ ਕਰਨ ਵਾਲਾ ਕਿਹਾ ਜਾਂਦਾ ਹੈ, ਜੋ ਆਪਣੇ ਸਿਰ ਦੇ ਸਾਈਂ ਨਾਲ ਪ੍ਰੇਮ ਕਰਦਾ ਹੈ।
Fareedkot Teekaਜਸ ਕਰਨੇ ਹਾਰਾ ਢਾਢੀ ਤਿਸੀ ਕੋ ਕਹੀਤਾ ਹੈ, ਜੋ ਅਪਨੇ ਸਚੇ ਸੁਆਮੀ ਮੇਂ ਪ੍ਰੇਮ ਰਖਤਾ ਹੈ॥
Prof. Sahib Singhਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨਾਲ ਪਿਆਰ ਪਾਉਂਦਾ ਹੈ, ਉਹੀ ਪ੍ਰਭੂ ਦਾ ਢਾਢੀ ਅਖਵਾ ਸਕਦਾ ਹੈ (ਭਾਵ, ਪ੍ਰਭੂ ਦੀ ਸਿਫ਼ਤ-ਸਾਲਾਹ ਉਹੀ ਬੰਦਾ ਕਰ ਸਕਦਾ ਹੈ),
SikhNet (Spanish)El músico del Señor es aquél que ama al Señor y parado a Su Puerta,
ਦਰਿ ਖੜਾ ਸੇਵਾ ਕਰੇ; ਗੁਰਸਬਦੀ ਵੀਚਾਰੁ ॥
dar kharraa sevaa kare; gurasabadee veechaar |
Sant Singh KhalsaStanding at the Lord's Door, he serves the Lord, and reflects upon the Word of the Guru's Shabad.
Manmohan SinghStanding at the Lord's door, he serves the Lord, and reflects on the Guru's hymns.
Manmohan Singh (Punjabi)ਸਾਹਿਬ ਦੇ ਬੂਹੇ ਤੇ ਖਲੋਤਾ ਹੋਇਆ ਉਹ ਸਾਹਿਬ ਦੀ ਘਾਲ ਕਮਾਉਂਦਾ ਹੈ ਅਤੇ ਗੁਰਬਾਣੀ ਦਾ ਧਿਆਨ ਧਾਰਦਾ ਹੈ।
Fareedkot Teekaਸੁਆਮੀ ਕੇ ਦ੍ਵਾਰੇ ਮੇਂ ਖੜਾ ਹੂਆ ਸੇਵਾ ਕਰਤਾ ਹੈ, ਗੁਰੋਂ ਕੇ ਸਬਦ ਕਰ ਕੇ ਵੀਚਾਰ ਕਰਤਾ ਹੈ॥
Prof. Sahib Singhਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਟਿਕ ਕੇ ਉਸ ਦਾ ਸਿਮਰਨ ਕਰਦਾ ਹੈ ਤੇ ਗੁਰੂ ਦੇ ਸ਼ਬਦ ਰਾਹੀਂ ਉਸ ਦੇ ਗੁਣਾਂ ਦੀ ਵਿਚਾਰ ਕਰਦਾ ਹੈ।
SikhNet (Spanish)Lo sirve y habita en la Palabra del Shabd del Guru.
ਢਾਢੀ ਦਰੁ ਘਰੁ ਪਾਇਸੀ; ਸਚੁ ਰਖੈ ਉਰ ਧਾਰਿ ॥
dtaadtee dar ghar paaeisee; sach rakhai ur dhaar |
Sant Singh KhalsaThe minstrel attains the Lord's Gate and Mansion, and he keeps the True Lord clasped to his heart.
Manmohan SinghThe bard attains to the Lord's court and mansion and he keeps the True Lord clasped to his heart.
Manmohan Singh (Punjabi)ਢਾਢੀ ਸੁਆਮੀ ਦੇ ਦਰਬਾਰ ਤੇ ਮੰਦਰ ਨੂੰ ਪ੍ਰਾਪਤ ਕਰ ਲੈਂਦਾ ਹੈ ਅਤੇ ਸੱਚੇ ਸੁਆਮੀ ਨੂੰ ਆਪਣੇ ਦਿਲ ਨਾਲ ਲਾਈ ਰੱਖਦਾ ਹੈ।
Fareedkot Teekaਇਸ ਪ੍ਰਕਾਰ ਜੋ ਸਚ ਸਰੂਪ ਸ੍ਵਾਮੀ ਕੌ ਅੰਤਸਕਰਣ ਮੇਂ ਧਾਰਨ ਕਰ ਰਖਤਾ ਹੈ, ਸੋ ਢਾਢੀ (ਘਰੁ) ਸਰੂਪ ਕਾ ਦ੍ਵਾਰਾ ਗਿਆਨ ਪਾਵੇਗਾ॥
Prof. Sahib Singhਜਿਉਂ ਜਿਉਂ ਉਹ ਢਾਢੀ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹੈ, ਉਹ ਪ੍ਰਭੂ ਦੇ ਚਰਨਾਂ ਵਿਚ ਜੁੜਦਾ ਹੈ,
SikhNet (Spanish)El músico llega hasta la Mansión del Señor con el Amor del Verdadero Señor en su corazón
ਢਾਢੀ ਕਾ ਮਹਲੁ ਅਗਲਾ; ਹਰਿ ਕੈ ਨਾਇ ਪਿਆਰਿ ॥
dtaadtee kaa mehal agalaa; har kai naae piaar |
Sant Singh KhalsaThe status of the minstrel is exalted; he loves the Name of the Lord.
Manmohan SinghHigh is the rank of minstrel and he professes love for God's Name.
Manmohan Singh (Punjabi)ਬੁਲੰਦ ਹੈ ਮਰਤਬਾ ਢਾਢੀ ਦਾ, ਕਿਉਂਕਿ ਉਸ ਦੀ ਪ੍ਰੀਤ ਵਾਹਿਗੁਰੂ ਦੇ ਨਾਮ ਨਾਲ ਹੈ।
Fareedkot Teekaਢਾਢੀ ਕਾ ਜੋ ਸਰੂਪ ਹੈ, ਸੋ (ਅਗਲਾ) ਅਨਾਦੀ ਹੈ। ਹਰਿ ਨਾਮ ਮੇਂ ਪਿਆਰ ਕਰਨੇ ਸੇ ਜਾਨਾ ਹੈ॥
Prof. Sahib Singhਐਸੇ ਢਾਢੀ ਨੂੰ ਪ੍ਰਭੂ ਦੇ ਨਾਮ ਵਿਚ ਪਿਆਰ ਕਰਨ ਨਾਲ ਉਸ ਦੇ ਮਨ ਦੀ ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ,
ਪਦ ਅਰਥ ਮਹਲੁ = ਨਿਵਾਸ-ਅਸਥਾਨ, ਆਤਮਕ ਅਵਸਥਾ। ਅਗਲਾ = ਉੱਚਾ ।
SikhNet (Spanish)y tiene un puesto elevado porque ama Su Nombre.
ਢਾਢੀ ਕੀ ਸੇਵਾ ਚਾਕਰੀ; ਹਰਿ ਜਪਿ ਹਰਿ ਨਿਸਤਾਰਿ ॥੧੮॥
dtaadtee kee sevaa chaakaree; har jap har nisataar |18|
Sant Singh KhalsaThe service of the minstrel is to meditate on the Lord; he is emancipated by the Lord. ||18||
Manmohan SinghGod's meditation is His praiser's worship and service, and the Lord emancipates him.
Manmohan Singh (Punjabi)ਵਾਹਿਗੁਰੂ ਦੀ ਬੰਦਗੀ ਹੀ ਉਸ ਦੇ ਕੀਰਤਨੀਏ ਦੀ ਉਪਾਸ਼ਨਾ ਅਤੇ ਟਹਿਲ ਸੇਵਾ ਹੈ। ਸਾਈਂ ਉਸ ਦਾ ਪਾਰ ਉਤਾਰਾ ਕਰ ਦਿੰਦਾ ਹੈ।
Fareedkot Teekaਢਾਢੀ ਕੀ ਇਹ ਸੇਵਾ ਉਤਮ ਹੈ, ਜੋ (ਚਾ) ਉਤਸਾਹ ਮੇਂ ਕਰੀ ਹੈ। ਵਾ (ਸੇਵਾ) ਜੋ ਨਿਕਟ ਰਹਿ ਕਰ ਟਹਿਲ ਕਰਨੀ, (ਚਾਕਰੀ) ਜੋ ਬਾਹਰ ਜਾਨੇ ਕੀ ਟਹਿਲ ਕਰਨੀ। ਆਪ ਹਰਿ ਜਪਾ ਹੈ ਔ ਹਰਿ ਕੀ ਸੋਭਾ ਕਹ ਕਰ ਜਗਤ ਕਾ ਨਿਸਤਾਰਾ ਕੀਆ ਹੈ॥੧੮॥
Prof. Sahib Singhਬੱਸ, ਉਹ ਢਾਢੀ ਇਹੀ ਸੇਵਾ ਕਰਦਾ ਹੈ, ਇਹੀ ਚਾਕਰੀ ਕਰਦਾ ਹੈ ਕਿ ਉਹ ਪ੍ਰਭੂ ਦਾ ਨਾਮ ਜਪਦਾ ਹੈ, ਤੇ ਪ੍ਰਭੂ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੧੮॥
SikhNet (Spanish)Habitar en el Nombre del Señor es servir al Señor; es así como uno es emancipado.(18)