ਮਃ ੩ ॥
mahalaa 3 |
Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.
ਸਦਾ ਸਦਾ ਸਾਲਾਹੀਐ; ਸਚੇ ਕਉ ਬਲਿ ਜਾਉ ॥
sadaa sadaa saalaaheeai; sache kau bal jaau |
Sant Singh KhalsaPraise the Lord, forever and ever, and make yourself a sacrifice to the True Lord.
Manmohan SinghFor ever and aye, praise the Lord and be a sacrifice to the True Master.
Manmohan Singh (Punjabi)ਸਦੀਵ ਤੇ ਹਮੇਸ਼ਾਂ ਹੀ ਪ੍ਰਭੂ ਦੀ ਪ੍ਰਸੰਸਾ ਕਰ ਅਤੇ ਸੱਚੇ ਮਾਲਕ ਉਤੋਂ ਘੋਲੀ ਵੰਞ।
Fareedkot Teekaਨਿਤ ਰੂਪ ਸਚੇ ਕੋ ਹਮੇਸ ਰਸਨਾ ਕਰ ਸਲਾਹੁਨਾ ਕਰੀਏ, ਪੁਨਾ ਤਿਸੀ ਕੇ ਬਲਿਹਾਰੇ ਜਾਵੋ॥
Prof. Sahib Singhਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹੀ ਸਦਾ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਮੈਂ ਪ੍ਰਭੂ ਤੋਂ ਸਦਕੇ ਹਾਂ।
SikhNet (Spanish)Alaba siempre al Señor; ofrece tu ser en sacrificio al Uno Verdadero,
ਨਾਨਕ. ਏਕੁ ਛੋਡਿ ਦੂਜੈ ਲਗੈ; ਸਾ ਜਿਹਵਾ ਜਲਿ ਜਾਉ ॥੨॥
naanak. ek chhodd doojai lagai; saa jihavaa jal jaau |2|
Sant Singh KhalsaO Nanak, let that tongue be burnt, which renounces the One Lord, and attaches itself to another. ||2||
Manmohan SinghNanak, burnt be the tongue, which forsaking the one Lord, is attached to another.
Manmohan Singh (Punjabi)ਨਾਨਕ, ਸੜ ਵੰਞੇ ਉਹ ਜੀਭ ਜਿਹੜੀ ਇਕ ਸੁਆਮੀ ਨੂੰ ਤਿਆਗ ਕੇ ਹੋਰਸ ਨਾਲ ਜੁੜਦੀ ਹੈ।
Fareedkot Teekaਔ ਜੋ ਏਕ ਸ੍ਵਾਮੀ ਕੌ ਛੋਡ ਕਰ ਦੂਸਰੇ ਮੇਂ ਲਗੀ ਹੈ, ਸੋ ਜਿਹਬਾ (ਜਲ ਜਾਉ) ਭਸਮ ਹੋ ਜਾਇ॥੨॥
Prof. Sahib Singhਪਰ, ਹੇ ਨਾਨਕ! ਉਹ ਜੀਭ ਸੜ ਜਾਏ ਜੋ ਇਕ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ (ਦੀ ਯਾਦ) ਵਿਚ ਲੱਗੇ ॥੨॥
SikhNet (Spanish)dice Nanak, destruida sea la boca que abandonando al Señor, pronuncia el nombre de otro. (2)