ਭੈਰਉ ਮਹਲਾ ੫ ॥
bhairau mahalaa 5 |
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਸਭ ਤੇ ਊਚਾ; ਜਾ ਕਾ ਨਾਉ ॥
sabh te aoochaa; jaa kaa naau |
Sant Singh KhalsaHis Name is the Highest of all.
Manmohan SinghHe, whose Name is the highest of all;
Manmohan Singh (Punjabi)ਸਾਰਿਆਂ ਨਾਲੋ ਬੁਲੰਦ ਹੈ ਜਿਸ ਦਾ ਨਾਮ,
Fareedkot Teekaਜਿਸ ਪਰਮੇਸ੍ਵਰ ਕਾ ਨਾਉਂ ਸਭ ਸੇ ਊਚਾ ਹੈ॥
Prof. Sahib Singhਜਿਸ ਪਰਮਾਤਮਾ ਦਾ ਨਾਮਣਾ ਸਭ ਨਾਲੋਂ ਉੱਚਾ ਹੈ,ਪਦ ਅਰਥ ਤੇ = ਤੋਂ। ਜਾ ਕਾ = ਜਿਸ (ਪਰਮਾਤਮਾ) ਦਾ। ਨਾਉ = ਨਾਮਣਾ, ਵਡਿਆਈ।
SikhNet (Spanish)Canta para siempre las Alabanzas de ese Señor,
ਸਦਾ ਸਦਾ; ਤਾ ਕੇ ਗੁਣ ਗਾਉ ॥
sadaa sadaa; taa ke gun gaau |
Sant Singh KhalsaSing His Glorious Praises, forever and ever.
Manmohan Singhever, ever sing thou the praises of Him.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਹੀ ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।
Fareedkot Teekaਮਨ ਬਾਣੀ ਕਰ ਕੇ ਸਦੀਵ ਤਿਸ ਕੇ ਗੁਣੋ ਕਾ ਗਾਵਣਾ ਕਰੁ॥
Prof. Sahib Singhਤੂੰ ਸਦਾ ਹੀ ਉਸ ਦੇ ਗੁਣ ਗਾਇਆ ਕਰ।ਪਦ ਅਰਥ ਤਾ ਕੇ = ਉਸ (ਪ੍ਰਭੂ) ਦੇ। ਗਾਉ = ਗਾਇਆ ਕਰ।
SikhNet (Spanish)mi Dios, Cuyo Nombre es lo más Sublime.
ਜਿਸੁ ਸਿਮਰਤ; ਸਗਲਾ ਦੁਖੁ ਜਾਇ ॥
jis simarat; sagalaa dukh jaae |
Sant Singh KhalsaMeditating in remembrance on Him, all pain is dispelled.
Manmohan SinghContemplating whom all the pains are eradicated,
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜਾਂ ਮਿਟ ਜਾਂਦੀਆਂ ਹਨ,
Fareedkot Teekaਜਿਸ ਕੇ ਸਿਮਰਨੇ ਸੇ ਸਗਲਾ ਦੁਖੁ (ਜਾਇ) ਨਿਬ੍ਰਤ ਹੋ ਜਾਤਾ ਹੈ॥
Prof. Sahib Singhਜਿਸ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਦੂਰ ਹੋ ਜਾਂਦਾ ਹੈ,ਪਦ ਅਰਥ ਸਿਮਰਤ = ਸਿਮਰਦਿਆਂ। ਸਗਲਾ = ਸਾਰਾ।
SikhNet (Spanish)Contemplándolo, te liberas de toda pena
ਸਰਬ ਸੂਖ; ਵਸਹਿ ਮਨਿ ਆਇ ॥੧॥
sarab sookh; vaseh man aae |1|
Sant Singh KhalsaAll pleasures come to dwell in the mind. ||1||
Manmohan Singhand all the comforts come and abode within the mind.
Manmohan Singh (Punjabi)ਅਤੇ ਸਾਰੇ ਆਰਾਮ ਆ ਕੇ ਚਿੱਤ ਅੰਦਰ ਟਿਕ ਜਾਂਦੇ ਹਨ।
Fareedkot Teekaਸਰਬ ਪ੍ਰਕਾਰ ਕੇ ਸੁਖ ਮਨ ਵਿਖੇ ਆਨ ਕਰ ਨਿਵਾਸ ਕਰਤੇ ਹੈਂ॥੧॥
Prof. Sahib Singhਅਤੇ ਸਾਰੇ ਆਨੰਦ ਮਨ ਵਿਚ ਆ ਵੱਸਦੇ ਹਨ (ਉਸ ਦੇ ਗੁਣ ਗਾ) ॥੧॥ਪਦ ਅਰਥ ਸਰਬ ਸੂਖ = ਸਾਰੇ ਸੁਖ {ਬਹੁ-ਵਚਨ}। ਵਸਹਿ = ਆ ਵੱਸਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਆਇ = ਆ ਕੇ ॥੧॥
SikhNet (Spanish)y tu mente encuentra la total Paz. (1)
ਸਿਮਰਿ ਮਨਾ ਤੂ; ਸਾਚਾ ਸੋਇ ॥
simar manaa too; saachaa soe |
Sant Singh KhalsaO my mind, meditate in remembrance on the True Lord.
Manmohan SinghO my soul, remember thou that True Lord of thine.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਉਸ ਆਪਣੇ ਸੱਚੇ ਸਾਈਂ ਦਾ ਆਰਾਧਨ ਕਰ।
Fareedkot Teekaਹੇ ਮੇਰੇ ਮਨ! ਉਸ ਸਚੇ ਵਾਹਿਗੁਰੂ ਕਾ ਸਿਮਰਨ ਕਰੁ॥
Prof. Sahib Singhਹੇ (ਮੇਰੇ) ਮਨ! ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਿਆ ਕਰ।ਪਦ ਅਰਥ ਮਨਾ = ਹੇ ਮਨ! ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪ੍ਰਭੂ) ਹੀ।
SikhNet (Spanish)Oh mente mía, medita en el Dios Verdadero,
ਹਲਤਿ ਪਲਤਿ. ਤੁਮਰੀ ਗਤਿ ਹੋਇ ॥੧॥ ਰਹਾਉ ॥
halat palat. tumaree gat hoe |1| rahaau |
Sant Singh KhalsaIn this world and the next, you shall be saved. ||1||Pause||
Manmohan SinghIn this world and the next one, thou shall be emancipated. Pause.
Manmohan Singh (Punjabi)ਇਸ ਲੋਕ ਤੇ ਪ੍ਰਲੋਕ ਵਿੱਚ ਤੇਰੀ ਕਲਿਆਨ ਹੋ ਜਾਵੇਗੀ। ਠਹਿਰਾਉ।
Fareedkot Teekaਜਿਸ ਕਰ ਕੇ ਲੋਕ ਪ੍ਰਲੋਕ ਵਿਖੇ ਤੁਮਾਰੀ ਉਤਮ ਗਤੀ ਹੋਵੈ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਇਸ ਲੋਕ ਅਤੇ ਪਰਲੋਕ ਵਿਚ ਤੇਰੀ ਉੱਚੀ ਆਤਮਕ ਅਵਸਥਾ ਬਣੀ ਰਹੇਗੀ ॥੧॥ ਰਹਾਉ ॥ਪਦ ਅਰਥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ ॥੧॥ ਰਹਾਉ ॥
SikhNet (Spanish)para que aquí y en el más allá encuentres la Salvación y la Emancipación. (1-Pausa)
ਪੁਰਖ ਨਿਰੰਜਨ ਸਿਰਜਨਹਾਰ ॥
purakh niranjan sirajanahaar |
Sant Singh KhalsaThe Immaculate Lord God is the Creator of all.
Manmohan SinghThe immaculate Lord is the Creator of all.
Manmohan Singh (Punjabi)ਪਵਿੱਤਰ ਪ੍ਰਭੂ ਸਾਰਿਆਂ ਦਾ ਰਚਨਹਾਰ ਹੈ।
Fareedkot Teekaਵਹੁ ਪੁਰਸ (ਨਿਰੰਜਨ) ਮਾਇਆ ਤੇ ਪਰੇ ਸ੍ਰਿਸ੍ਟੀ ਕਾ ਰਚਨਹਾਰ ਹੈ॥
Prof. Sahib Singhਹੇ ਮਨ! (ਤੂੰ ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਿਆ ਕਰ) ਜੋ ਸਰਬ-ਵਿਆਪਕ ਹੈ, ਜੋ ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ ਹੈ,ਪਦ ਅਰਥ ਪੁਰਖ = ਸਰਬ-ਵਿਆਪਕ। ਨਿਰੰਜਨ = {ਨਿਰ-ਅੰਜਨ} (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ।
SikhNet (Spanish)Tu Dios Inmaculado es tu Dios Creador, el Purusha,
ਜੀਅ ਜੰਤ. ਦੇਵੈ ਆਹਾਰ ॥
jeea jant. devai aahaar |
Sant Singh KhalsaHe gives sustenance to all beings and creatures.
Manmohan SinghHe gives sustenance to all the sentient beings.
Manmohan Singh (Punjabi)ਊਹ ਸਾਰਿਆਂ ਪ੍ਰਾਣਧਾਰੀਆਂ ਨੂੰ ਰੋਜੀ ਦਿੰਦਾ ਹੈ।
Fareedkot Teekaਪੁਨ: ਜੀਅ ਜੰਤ ਛੋਟੇ ਬਡੇ ਜੀਵੋਂ ਕੋ (ਆਹਾਰ) ਖਾਨ ਪਾਨਾਦਿਕ ਦੇਤਾ ਹੈ॥
Prof. Sahib Singhਜੋ ਸਭ ਜੀਵਾਂ ਨੂੰ ਖਾਣ ਲਈ ਖ਼ੁਰਾਕ ਦੇਂਦਾ ਹੈ,ਪਦ ਅਰਥ ਆਹਾਰ = ਖ਼ੁਰਾਕ।
SikhNet (Spanish)el Ser que da sustento a toda la Creación, a toda la Vida.
ਕੋਟਿ ਖਤੇ; ਖਿਨ ਬਖਸਨਹਾਰ ॥
kott khate; khin bakhasanahaar |
Sant Singh KhalsaHe forgives millions of sins and mistakes in an instant.
Manmohan SinghMillions of sins, He forgives in an instant.
Manmohan Singh (Punjabi)ਕ੍ਰੋੜਾਂ ਹੀ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ।
Fareedkot Teekaਕ੍ਰੋੜੋਂ ਗੁਨਾਹੋਂ ਕੋ ਇਕ ਖਿਨ ਵਿਚ ਬਖਸ਼ ਦੇਣੇ ਵਾਲਾ ਹੈ॥
Prof. Sahib Singhਜੋ (ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਬਖ਼ਸ਼ ਸਕਣ ਵਾਲਾ ਹੈ,ਪਦ ਅਰਥ ਕੋਟਿ = ਕ੍ਰੋੜਾਂ। ਖਤੇ = ਪਾਪ {ਬਹੁ-ਵਚਨ}।
SikhNet (Spanish)Millones de errores te son saldados en un instante,
ਭਗਤਿ ਭਾਇ; ਸਦਾ ਨਿਸਤਾਰ ॥੨॥
bhagat bhaae; sadaa nisataar |2|
Sant Singh KhalsaThrough loving devotional worship, one is emancipated forever. ||2||
Manmohan SinghThrough love-worship one is ever emancipated.
Manmohan Singh (Punjabi)ਪਿਆਰੀ ਉਪਾਸ਼ਨਾ ਰਾਹੀਂ ਜੀਵ ਸਦੀਵ ਹੀ ਮੁਕਤ ਹੋ ਜਾਂਦਾ ਹੈ।
Fareedkot Teekaਤਿਸ ਕੀ ਭਗਤੀ ਔਰ ਪ੍ਰੇਮ ਕਰਨੇ ਸੇ ਜੀਵ ਕਾ ਸਦਾ ਉਧਾਰੁ ਹੋਤਾ ਹੈ॥੩॥
Prof. Sahib Singhਜੋ ਉਹਨਾਂ ਜੀਵਾਂ ਨੂੰ ਸਦਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਜਿਹੜੇ ਪ੍ਰੇਮ ਵਿਚ ਟਿਕ ਕੇ ਉਸ ਦੀ ਭਗਤੀ ਕਰਦੇ ਹਨ ॥੨॥ਪਦ ਅਰਥ ਭਾਇ = ਪਿਆਰ ਵਿਚ। {ਭਾਉ = ਪਿਆਰ}। ਨਿਸਤਾਰ = ਪਾਰ ਲੰਘਾਣ ਵਾਲਾ ॥੨॥
SikhNet (Spanish)si te vuelves Su Devoto, Él te lleva a la Liberación de seguro. (2)
ਸਾਚਾ ਧਨੁ. ਸਾਚੀ ਵਡਿਆਈ ॥
saachaa dhan. saachee vaddiaaee |
Sant Singh KhalsaTrue wealth and true glorious greatness,
Manmohan SinghTrue wealth, true glory,
Manmohan Singh (Punjabi)ਸੱਚੀ ਦੌਲਤ, ਸੱਚੀ ਪ੍ਰਭਤਾ,
Fareedkot Teekaਜਿਸ ਕੋ ਭਗਤੀ ਰੂਪ ਸਚਾ ਧਨੁ ਪ੍ਰਾਪਤ ਹੂਆ ਹੈ ਤਿਸ ਕੋ ਸਚੀ ਵਡਿਆਈ ਮਿਲੀ ਹੈ॥
Prof. Sahib Singhਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਲੱਭ ਪਿਆ, ਉਸ ਨੂੰ ਸਦਾ-ਥਿਰ ਰਹਿਣ ਵਾਲੀ (ਲੋਕ ਪਰਲੋਕ ਦੀ) ਸੋਭਾ ਮਿਲ ਗਈ,ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਵਡਿਆਈ = ਇੱਜ਼ਤ।
SikhNet (Spanish)Verdaderas son la Riquezas del Señor, Verdadera Su Gloria,
ਗੁਰ ਪੂਰੇ ਤੇ; ਨਿਹਚਲ ਮਤਿ ਪਾਈ ॥
gur poore te; nihachal mat paaee |
Sant Singh Khalsaand eternal, unchanging wisdom, are obtained from the Perfect Guru.
Manmohan Singhand immovable intellect are obtained through the Perfect Guru.
Manmohan Singh (Punjabi)ਅਤੇ ਅਹਿਲ ਅਕਲ ਪੂਰਨ ਗੁਰਾਂ ਦੇ ਰਹੀ ਪਰਾਪਤ ਹੁੰਦੀਆਂ ਹਨ।
Fareedkot Teekaਪੂਰਨ ਗੁਰੂ ਸੇ ਅਚਲ ਮਤਿ ਪਾਈ ਹੈ॥
Prof. Sahib Singhਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਿਕਾਰਾਂ ਵਲੋਂ ਅਡੋਲ ਰਹਿਣ ਵਾਲੀ ਸਿਮਰਨ ਦੀ ਮੱਤ ਪ੍ਰਾਪਤ ਕਰ ਲਈ।ਪਦ ਅਰਥ ਤੇ = ਤੋਂ। ਨਿਹਚਲ = (ਵਿਕਾਰਾਂ ਵਲ) ਨਾਹ ਡੋਲਣ ਵਾਲੀ। ਪਾਈ = ਪ੍ਰਾਪਤ ਕਰ ਲਈ।
SikhNet (Spanish)sí, a través del Guru uno obtiene los Verdaderos Valores.
ਕਰਿ ਕਿਰਪਾ. ਜਿਸੁ ਰਾਖਨਹਾਰਾ ॥
kar kirapaa. jis raakhanahaaraa |
Sant Singh KhalsaWhen the Protector, the Savior Lord, bestows His Mercy,
Manmohan SinghHe whom the Saviour saves, in His mercy;
Manmohan Singh (Punjabi)ਆਪਣੀ ਮਿਹਰ ਅੰਦਰ ਜਿਸ ਦੀ ਰੱਖਣ ਵਾਲਾ ਰੱਖਿਆ ਕਰਦਾ ਹੈ,
Fareedkot Teekaਕ੍ਰਿਪਾ ਕਰ ਕੇ ਜਿਸ ਕੋ ਪਰਮੇਸ੍ਵਰ ਰਾਖਨਹਾਰਾ ਹੋਤਾ ਹੈ॥
Prof. Sahib Singhਰੱਖਿਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਨੂੰ ਮਿਹਰ ਕਰ ਕੇ (ਸਿਮਰਨ ਦੀ ਦਾਤ ਦੇਂਦਾ ਹੈ)ਪਦ ਅਰਥ ਕਰਿ = ਕਰ ਕੇ।
SikhNet (Spanish)Aquél a quien el Señor salva en Su Misericordia,
ਤਾ ਕਾ; ਸਗਲ ਮਿਟੈ ਅੰਧਿਆਰਾ ॥੩॥
taa kaa; sagal mittai andhiaaraa |3|
Sant Singh Khalsaall spiritual darkness is dispelled. ||3||
Manmohan Singhhis entire spiritual darkness, is dispelled.
Manmohan Singh (Punjabi)ਉਸ ਦਾ ਸਮੂਹ ਰੂਹਾਨੀ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਤਿਸ ਕਾ ਅਗ੍ਯਾਨ ਰੂਪੀ ਅੰਧੇਰਾ ਸਭ ਮਿਟ ਜਾਤਾ ਹੈ, ਭਾਵ ਆਵਰਣ ਸਕਤੀ ਔਰ ਵਿਖੇਪ ਸਕਤੀ ਨਿਬ੍ਰਿਤ ਹੋਤੀ ਹੈ॥੩॥
Prof. Sahib Singhਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ॥੩॥ਪਦ ਅਰਥ ਤਾ ਕਾ = ਉਸ (ਮਨੁੱਖ) ਦਾ। ਅੰਧਿਆਰਾ = (ਮਾਇਆ ਦੇ ਮੋਹ ਵਾਲਾ) ਹਨੇਰਾ ॥੩॥
SikhNet (Spanish)su oscuridad interior es disipada. (3)
ਪਾਰਬ੍ਰਹਮ ਸਿਉ. ਲਾਗੋ ਧਿਆਨ ॥
paarabraham siau. laago dhiaan |
Sant Singh KhalsaI focus my meditation on the Supreme Lord God.
Manmohan SinghWith the Transcendent Lord my attention is fixed.
Manmohan Singh (Punjabi)ਪਰਮ ਪ੍ਰਭੂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।
Fareedkot Teekaਐਸੇ ਪਾਰਬ੍ਰਹਮ ਸੇ ਹਮਾਰਾ ਧ੍ਯਾਨੁ ਲਗ ਰਹਾ ਹੈ॥ ਪੁਨਹ ਕੈਸਾ ਹੈ?
Prof. Sahib Singhਉਸ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ,ਪਦ ਅਰਥ ਸਿਉ = ਨਾਲ।
SikhNet (Spanish)El que vive entonado en el Señor Trascendente,
ਪੂਰਨ ਪੂਰਿ ਰਹਿਓ. ਨਿਰਬਾਨ ॥
pooran poor rahio. nirabaan |
Sant Singh KhalsaThe Lord of Nirvaanaa is totally pervading and permeating all.
Manmohan SinghThe immaculate Lord is fully filling all.
Manmohan Singh (Punjabi)ਪਵਿੱਤ੍ਰ ਪ੍ਰਭੂ ਸਾਰਿਆਂ ਨੂੰ ਪੁਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਜੋ (ਪੂਰਨ) ਸੰਪੂਰਨ ਜਗਤ ਮੇਂ ਭਰਪੂਰ ਹੋ ਰਹਾ ਹੈ ਪੁਨਹ (ਨਿਰਬਾਨ) ਨਿਰਦੋਖੁ ਹੈ॥
Prof. Sahib Singhਉਸ ਨੂੰ ਵਾਸਨਾ-ਰਹਿਤ ਪ੍ਰਭੂ ਸਭ ਥਾਈਂ ਵਿਆਪਕ ਦਿੱਸਦਾ ਹੈ,ਪਦ ਅਰਥ ਨਿਰਬਾਨ = ਵਾਸਨਾ-ਰਹਿਤ।
SikhNet (Spanish)ve a Dios llenándolo todo, pero totalmente Desapegado.
ਭ੍ਰਮ ਭਉ ਮੇਟਿ; ਮਿਲੇ ਗੋਪਾਲ ॥
bhram bhau mett; mile gopaal |
Sant Singh KhalsaEradicating doubt and fear, I have met the Lord of the World.
Manmohan SinghEffacing doubt and dread I have met with the Lord.
Manmohan Singh (Punjabi)ਸੰਦੇਹ ਤੇ ਡਰ ਨੂੰ ਮੇਟ ਕੇ ਮੈਂ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਭ੍ਰਮ, ਭਉ ਨਿਬ੍ਰਤ ਕਰ ਕੇ ਗੁਪਾਲ ਕੋ ਮਿਲੇ ਹਾਂ॥ ਜੇ ਕਹੇ ਤੁਮਨੇ ਕੌਨ ਕਰਤਤ੍ਵ ਕਰ ਭ੍ਰਮ ਭਉ ਮੇਟਿਆ ਹੈ? ਤਿਸ ਕਾ ਉੱਤ੍ਰ:
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਹਰੇਕ ਕਿਸਮ ਦੀ ਭਟਕਣਾ ਅਤੇ ਡਰ ਮਿਟਾ ਕੇ ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ,ਪਦ ਅਰਥ ਭ੍ਰਮ = ਭਟਕਣਾ। ਮੇਟਿ = ਮਿਟਾ ਕੇ, ਦੂਰ ਕਰ ਕੇ।
SikhNet (Spanish)Cuando uno se logra liberar de sus miedos y dudas,
ਨਾਨਕ ਕਉ; ਗੁਰ ਭਏ ਦਇਆਲ ॥੪॥੩੦॥੪੩॥
naanak kau; gur bhe deaal |4|30|43|
Sant Singh KhalsaThe Guru has become merciful to Nanak. ||4||30||43||
Manmohan SinghUnto Nanak, the Guru has become merciful.
Manmohan Singh (Punjabi)ਨਾਲਕ ਉਤੇ ਗੁਰੂ ਜੀ ਮਿਹਰਬਾਨ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਪਰ ਗੁਰੂ ਜੀ ਹੀ ਦਇਆਲ ਹੋ ਗਏ ਹੈ॥੪॥੩੦॥੪੩॥☬ਪੁਨਾ ਨਿਜ ਮਨ ਪ੍ਰਤੀ ਉਪਦੇਸ਼ ਹੈ:
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ॥੪॥੩੦॥੪੩॥ਪਦ ਅਰਥ ਨਾਨਕ ਕਉ = ਹੇ ਨਾਨਕ! ਜਿਸ ਨੂੰ। ਦਇਆਲ = ਦਇਆਵਾਨ ॥੪॥੩੦॥੪੩॥
SikhNet (Spanish)uno se encuentra con Dios y el Guru le muestra su Misericordia. (4-30-43)