ਭੈਰਉ ਮਹਲਾ ੫ ॥
bhairau mahalaa 5 | Ang 1147
Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਓ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.
ਗੁਰ ਮਿਲਿ; ਤਿਆਗਿਓ ਦੂਜਾ ਭਾਉ ॥
gur mil; tiaagio doojaa bhaau | Ang 1147
Sant Singh KhalsaMeeting with the Guru, I have forsaken the love of duality.
Manmohan SinghMeeting with the Guru, I have abandoned another's love.
Manmohan Singh (Punjabi)ਗੁਰਾਂ ਨਾਲ ਮਿਲ ਕੇ ਮੈਂ ਹੋਰਸ ਦਾ ਪਿਆਰ ਛੱਡ ਦਿੱਤਾ ਹੈ।
Fareedkot Teekaਗੁਰੋਂ ਕੋ ਮਿਲ ਕਰ ਦ੍ਵੈਤ ਭਾਵ ਕੋ ਤਯਾਗ ਦੀਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਅੰਦਰੋਂ) ਮਾਇਆ ਦਾ ਮੋਹ ਛੱਡ ਦਿੱਤਾ,ਪਦ ਅਰਥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਭਾਉ = ਪਿਆਰ। ਦੂਜਾ ਭਾਉ = (ਪਰਮਾਤਮਾ ਤੋਂ ਬਿਨਾ) ਹੋਰ ਦਾ ਪਿਆਰ, ਮਾਇਆ ਦਾ ਮੋਹ।
SikhNet (Spanish)Encontrándome con el Guru he abandonado la idea del otro.
ਗੁਰਮੁਖਿ ਜਪਿਓ; ਹਰਿ ਕਾ ਨਾਉ ॥
guramukh japio; har kaa naau | Ang 1148
Sant Singh KhalsaAs Gurmukh, I chant the Name of the Lord.
Manmohan SinghBy the Guru's grace, I meditate on the name of my God.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਗੁਰੋਂ ਦ੍ਵਾਰੇ ਹਰੀ ਕੇ ਨਾਮ ਕੋ ਜਪਣਾ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।
SikhNet (Spanish)Sí, es a través del Guru que medito en el Nombre de mi Dios.
ਬਿਸਰੀ ਚਿੰਤ; ਨਾਮਿ ਰੰਗੁ ਲਾਗਾ ॥
bisaree chint; naam rang laagaa | Ang 1148
Sant Singh KhalsaMy anxiety is gone, and I am in love with the Naam, the Name of the Lord.
Manmohan SinghMy anxiety is past and I am in love with the Name.
Manmohan Singh (Punjabi)ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ।
Fareedkot Teekaਜਨਮਾਦਿਕੋਂ ਕੀ ਚਿੰਤਾ ਬਿਸਰ ਗਈ ਹੈ ਕ੍ਯੋਂ ਜੋ ਨਾਮੀ ਵਾਹਿਗੁਰੂ ਮੇਂ ਪ੍ਰੇਮ ਲਾਗਾ ਹੈ॥
Prof. Sahib Singh(ਉਸ ਦੇ ਮਨ ਦੀ) ਚਿੰਤਾ ਮੁੱਕ ਗਈ, ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣ ਗਿਆ,ਪਦ ਅਰਥ ਨਾਮਿ = ਨਾਮ ਵਿਚ। ਰੰਗੁ = ਪ੍ਰੇਮ।
SikhNet (Spanish)Mis preocupaciones han terminado, estoy ahora enamorado de mi Señor.
ਜਨਮ ਜਨਮ ਕਾ ਸੋਇਆ ਜਾਗਾ ॥੧॥
janam janam kaa soeaa jaagaa |1| Ang 1148
Sant Singh KhalsaI was asleep for countless lifetimes, but I have now awakened. ||1||
Manmohan SinghAsleep for many births, I have now awakened.
Manmohan Singh (Punjabi)ਅਨੇਕਾਂ ਜਨਮਾਂ ਦਾ ਸੁੱਤਾ ਪਿਆ ਹੁਣ ਮੈਂ ਜਾਗ ਉਠਿਆ ਹਾਂ।
Fareedkot Teekaਜਨਮਾਂਤ੍ਰੋਂ ਕਾ ਅਗ੍ਯਾਨ ਨਿੰਦ੍ਰਾ ਕਰ ਸੋਇਆ ਹੂਆ ਮੇਰਾ ਮਨ ਜਾਗਾ ਹੈ॥
Prof. Sahib Singhਅਨੇਕਾਂ ਜਨਮਾਂ ਦਾ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ ਹੁਣ ਉਹ ਜਾਗ ਪਿਆ (ਉਸ ਨੂੰ ਜੀਵਨ-ਜੁਗਤਿ ਦੀ ਸਮਝ ਆ ਗਈ) ॥੧॥ਪਦ ਅਰਥ ਜਨਮ ਜਨਮ ਕਾ = ਅਨੇਕਾਂ ਜਨਮਾਂ ਦਾ ॥੧॥
SikhNet (Spanish)Mira, he despertado después del fluir de los siglos. (1)
ਕਰਿ ਕਿਰਪਾ; ਅਪਨੀ ਸੇਵਾ ਲਾਏ ॥
kar kirapaa; apanee sevaa laae | Ang 1148
Sant Singh KhalsaGranting His Grace, He has linked me to His service.
Manmohan SinghShowering His benediction the Lord has yoked me to his service.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
Fareedkot Teekaਗੁਰੋਂ ਨੇ ਕ੍ਰਿਪਾ ਕਰ ਕੇ ਅਪਨੀ ਸੇਵਾ ਮੇਂ ਲਗਾਏ ਹਾਂ॥
Prof. Sahib Singhਮਿਹਰ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ,ਪਦ ਅਰਥ ਕਰਿ = ਕਰ ਕੇ।
SikhNet (Spanish)Dios, en Su Misericordia, me ha llamado a Su Servicio
ਸਾਧੂ ਸੰਗਿ; ਸਰਬ ਸੁਖ ਪਾਏ ॥੧॥ ਰਹਾਉ ॥
saadhoo sang; sarab sukh paae |1| rahaau | Ang 1148
Sant Singh KhalsaIn the Saadh Sangat, the Company of the Holy, all pleasures are found. ||1||Pause||
Manmohan SinghIn the society of the saints, I have obtained all comforts. Pause.
Manmohan Singh (Punjabi)ਸਤਿਸੰਗਤ ਅੰਦਰ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ। ਠਹਿਰਾਉ।
Fareedkot Teekaਸਾਧੂਓਂ ਕੀ ਸੰਗਤਿ ਕਰ ਸੰਪੂਰਨ ਸੁਖ ਪ੍ਰਾਪਤਿ ਭਏ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਗੁਰੂ ਦੀ ਸੰਗਤ ਵਿਚ ਟਿਕ ਕੇ ਸਾਰੇ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ ॥੧॥ ਰਹਾਉ ॥
SikhNet (Spanish)y a través de la Palabra del Shabd del Guru, asociándome con los Santos, he sido bendecido con todo tipo de Dichas. (1-Pausa)
ਰੋਗ ਦੋਖ; ਗੁਰ ਸਬਦਿ ਨਿਵਾਰੇ ॥
rog dokh; gur sabad nivaare | Ang 1148
Sant Singh KhalsaThe Word of the Guru's Shabad has eradicated disease and evil.
Manmohan SinghThe diseases and sins, I have warded off, through the Guru's word.
Manmohan Singh (Punjabi)ਬੀਮਾਰੀਆਂ ਅਤੇ ਪਾਪ ਮੈਂ ਗੁਰਾਂ ਦੀ ਬਾਣੀ ਦੀ ਰਾਹੀਂ, ਦੂਰ ਕਰ ਛੱਡੇ ਹਨ।
Fareedkot Teekaਅਗਿਆਨ ਰੋਗ ਔ ਕਾਮਾਦਿਕ ਦੋਖ ਗੁਰੋਂ ਕੇ ਉਪਦੇਸ ਨੇ ਨਿਬ੍ਰਤ ਕਰ ਦੀਏ ਹੈਂ॥
Prof. Sahib Singhਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਰੋਗ ਅਤੇ ਵਿਕਾਰ ਦੂਰ ਕਰ ਲਏ,ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਕਰ ਲਏ।
SikhNet (Spanish)Estoy libre de maldades y errores, a través de la Sabiduría del Guru.
ਨਾਮ ਅਉਖਧੁ; ਮਨ ਭੀਤਰਿ ਸਾਰੇ ॥
naam aaukhadh; man bheetar saare | Ang 1148
Sant Singh KhalsaMy mind has absorbed the medicine of the Naam.
Manmohan SinghThe Name's medicine I have injected into my mind.
Manmohan Singh (Punjabi)ਨਾਮ ਦੀ ਦਵਾਈ ਮੈਂ ਆਪਣੇ ਮਨ ਅੰਦਰ ਪੁਚਾਈ ਹੈ।
Fareedkot Teekaਕ੍ਯੋਂ ਕਿ ਦਵਾਈ ਰੂਪ ਪਰਮੇਸ੍ਵਰ ਕੇ ਨਾਮ ਮੈਨੇ ਸੰਭਾਲਣੇ ਕੀਏ ਹੈਂ॥
Prof. Sahib Singhਜਿਹੜਾ ਮਨੁੱਖ ਨਾਮ-ਦਾਰੂ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,ਪਦ ਅਰਥ ਅਉਖਧੁ = ਦਵਾਈ। ਭੀਤਰਿ = ਵਿਚ। ਸਾਰੇ = ਸੰਭਾਲਦਾ ਹੈ, ਸਾਂਭ ਕੇ ਰੱਖਦਾ ਹੈ।
SikhNet (Spanish)Sí, con la Panacea del Nombre he sido curado en lo profundo de mi ser
ਗੁਰ ਭੇਟਤ; ਮਨਿ ਭਇਆ ਅਨੰਦ ॥
gur bhettat; man bheaa anand | Ang 1148
Sant Singh KhalsaMeeting with the Guru, my mind is in bliss.
Manmohan SinghMeeting with the Guru, my mind is in bliss.
Manmohan Singh (Punjabi)ਗੁਰਾਂ ਨਾਲ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਗੁਰੋਂ ਕੇ ਮਿਲਾਪ ਸੇ ਮਨ ਮੇਂ ਅਨੰਦ ਹੂਆ ਹੈ॥
Prof. Sahib Singhਗੁਰੂ ਨੂੰ ਮਿਲਿਆਂ ਉਸ ਦੇ ਮਨ ਵਿਚ ਆਨੰਦ ਬਣ ਆਉਂਦਾ ਹੈ।ਪਦ ਅਰਥ ਗੁਰ ਭੇਟਤ = ਗੁਰੂ ਨੂੰ ਮਿਲਦਿਆਂ। ਮਨਿ = ਮਨ ਵਿਚ।
SikhNet (Spanish)y encontrando al Guru mi mente ha entrado en Éxtasis,
ਸਰਬ ਨਿਧਾਨ ਨਾਮ ਭਗਵੰਤ ॥੨॥
sarab nidhaan naam bhagavant |2| Ang 1148
Sant Singh KhalsaAll treasures are in the Name of the Lord God. ||2||
Manmohan SinghAll the treasures are in the Lord's name.
Manmohan Singh (Punjabi)ਸਾਰੇ ਖਜਾਨੇ ਸੁਆਮੀ ਦੇ ਨਾਮ ਅੰਦਰ ਹਨ।
Fareedkot Teekaਸੰਪੂਰਨ ਨਿਧੀਓਂ ਕਾ ਪ੍ਰਾਪਤਿ ਕਰਨਹਾਰੁ ਭਗਵੰਤ ਕਾ ਨਾਮੁ ਹੈ॥੨॥
Prof. Sahib Singhਭਗਵਾਨ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੨॥ਪਦ ਅਰਥ ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਦੋਖ = ਐਬ, ਵਿਕਾਰ ॥੨॥
SikhNet (Spanish)sí, el Nombre de mi Dios es el Tesoro de todo Bien. (2)
ਜਨਮ ਮਰਣ ਕੀ. ਮਿਟੀ ਜਮ ਤ੍ਰਾਸ ॥
janam maran kee. mittee jam traas | Ang 1148
Sant Singh KhalsaMy fear of birth and death and the Messenger of Death has been dispelled.
Manmohan SinghDispelled is my dread of birth, death and Yama.
Manmohan Singh (Punjabi)ਮੇਰਾ ਜੰਮਣ ਮਰਨ ਅਤੇ ਯਮ ਦਾ ਡਰ ਦੂਰ ਹੋ ਗਿਆ ਹੈ।
Fareedkot Teekaਜਨਮ ਮਰਨ ਕੀ ਫੇਰੀ ਔਰ ਜਨਮਾਦਿਕੋਂ ਕੀ ਤਾੜਨਾ ਮਿਟ ਗਈ ਹੈ॥
Prof. Sahib Singh(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਦੇ ਮਨ ਵਿਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਜਮ-ਰਾਜ ਦਾ ਡਰ ਮਿਟ ਜਾਂਦਾ ਹੈ,ਪਦ ਅਰਥ ਜਮ ਤ੍ਰਾਸ = ਜਮਰਾਜ ਦਾ ਸਹਿਮ। ਤ੍ਰਾਸ = ਡਰ, ਸਹਿਮ।
SikhNet (Spanish)Erradicado ha sido el miedo a los constantes ciclos de nacimientos y muertes y el terror a Yama,
ਸਾਧਸੰਗਤਿ; ਊਂਧ ਕਮਲ ਬਿਗਾਸ ॥
saadhasangat; aoondh kamal bigaas | Ang 1148
Sant Singh KhalsaIn the Saadh Sangat, the inverted lotus of my heart has blossomed forth.
Manmohan SinghAssociating with the saints my inverted lotus of heart has blossomed,
Manmohan Singh (Punjabi)ਸਤਿ ਸੰਗਤ ਕਰਨ ਦੁਆਰਾ, ਮੇਰੇ ਦਿਲ ਦਾ ਮੂਧਾ ਹੋਇਆ ਹੋਇਆ ਕੰਵਲ ਖਿੜ ਗਿਆ ਹੈ।
Fareedkot Teekaਸੰਤੋਂ ਕੇ ਸੰਗ ਕਰ ਹਿਰਦਾ ਕਮਲ ਜੋ ਪਰਮੇਸ੍ਵਰ ਕੀ ਤਰਫੋਂ ਉਲਟਾ ਹੂਆ ਥਾ, ਸੋ ਖਿੜ ਗਿਆ ਹੈ॥
Prof. Sahib Singhਸਾਧ ਸੰਗਤ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ।ਪਦ ਅਰਥ ਊਂਧ = ਉਲਟਿਆ ਹੋਇਆ, ਮਾਇਆ ਵਾਲੇ ਪਾਸੇ ਪਰਤਿਆ ਹੋਇਆ। ਬਿਗਾਸ = ਖੇੜਾ, ਖਿੜਾਉ।
SikhNet (Spanish)el mensajero de la muerte, ha desaparecido, y mira, el Loto invertido de mi ser se ha volteado,
ਗੁਣ ਗਾਵਤ; ਨਿਹਚਲੁ ਬਿਸ੍ਰਾਮ ॥
gun gaavat; nihachal bisraam | Ang 1148
Sant Singh KhalsaSinging the Glorious Praises of the Lord, I have found eternal, abiding peace.
Manmohan SinghSinging God's praise I am blessed with the ever stable peace.
Manmohan Singh (Punjabi)ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਨੂੰ ਸਦੀਵੀ ਸਥਿਰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਹਰੀ ਕੇ ਗੁਣ ਕੋ ਗਾਵਤੇ ਹੈਂ ਔ ਅਚਲ ਪਰਮੇਸ੍ਵਰ ਮੇਂ ਬਿਸ੍ਰਾਮ ਹੂਆ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾਂਦਿਆਂ (ਉਸ ਨੂੰ ਉਹ ਆਤਮਕ) ਟਿਕਾਣਾ (ਮਿਲ ਜਾਂਦਾ ਹੈ ਜਿਹੜਾ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ,ਪਦ ਅਰਥ ਗਾਵਤ = ਗਾਂਦਿਆਂ। ਨਿਹਚਲੁ = (ਮਾਇਆ ਦੇ ਹੱਲਿਆਂ ਵਲੋਂ) ਅਡੋਲ। ਬਿਸ੍ਰਾਮ = ਟਿਕਾਣਾ।
SikhNet (Spanish)al asociarme con los Santos. Cantando las Alabanzas del Señor,
ਪੂਰਨ ਹੋਏ ਸਗਲੇ ਕਾਮ ॥੩॥
pooran hoe sagale kaam |3| Ang 1148
Sant Singh KhalsaAll my tasks are perfectly accomplished. ||3||
Manmohan SinghAll my tasks are accomplished.
Manmohan Singh (Punjabi)ਮੇਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।
Fareedkot Teekaਲੋਕ ਪ੍ਰਲੋਕ ਕੇ ਸਮੂਹ ਕਾਰਜ ਸਿਧ ਭਏ ਹੈਂ॥੩॥
Prof. Sahib Singhਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥ਪਦ ਅਰਥ ਕਾਮ = ਕੰਮ ॥੩॥
SikhNet (Spanish)he encontrado la Paz y ahora vivo en total Plenitud. (3)
ਦੁਲਭ ਦੇਹ. ਆਈ ਪਰਵਾਨੁ ॥
dulabh deh. aaee paravaan | Ang 1148
Sant Singh KhalsaThis human body, so difficult to obtain, is approved by the Lord.
Manmohan SinghMy invaluable body has been accepted by my Lord.
Manmohan Singh (Punjabi)ਮੇਰੀ ਅਮੋਲਕ ਕਾਇਆ ਨੂੰ ਮੇਰੇ ਸੁਆਮੀ ਨੇ ਕਬੂਲ ਕਰ ਲਿਆ ਹੈ।
Fareedkot Teekaਦੁਰਲਭ ਦੇਹਿ ਆਈ ਹੂਈ ਪਰਵਾਨ ਭਈ ਹੈ॥
Prof. Sahib Singh(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ) ਪਰਮਾਤਮਾ ਦਾ ਨਾਮ ਸਦਾ ਜਪ ਕੇ ਉਸ ਦਾ ਇਹ ਦੁਰਲੱਭ ਸਰੀਰ (ਲੋਕ ਪਰਲੋਕ ਵਿਚ) ਕਬੂਲ ਹੋ ਜਾਂਦਾ ਹੈ,ਪਦ ਅਰਥ ਦੁਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਕਾਂਇਆਂ, ਮਨੁੱਖਾ ਸਰੀਰ। ਆਈ ਪਰਵਾਨੁ = ਕਬੂਲ ਹੋ ਗਈ।
SikhNet (Spanish)Mi precioso cuerpo ha sido aprobado por Dios,
ਸਫਲ ਹੋਈ; ਜਪਿ ਹਰਿ ਹਰਿ ਨਾਮੁ ॥
safal hoee; jap har har naam | Ang 1148
Sant Singh KhalsaChanting the Name of the Lord, Har, Har, it has become fruitful.
Manmohan SinghContemplating the Lord God's Name, it has become fruitful.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਹ ਫਲਦਾਇਕ ਹੋ ਗਈ ਹੈ।
Fareedkot Teekaਹਰਿ ਹਰਿ ਨਾਮ ਕੋ ਜਪ ਕਰ ਸਫਲ ਹੂਈ ਹੈ॥
Prof. Sahib Singh(ਉਸ ਦੀ ਕਾਇਆ) ਪਰਮਾਤਮਾ ਦਾ ਨਾਮ ਜਪ ਕੇ ਕਾਮਯਾਬ ਹੋ ਜਾਂਦੀ ਹੈ।ਪਦ ਅਰਥ ਜਪਿ = ਜਪ ਕੇ।
SikhNet (Spanish)sí, está satisfecho contemplando el Naam, el Nombre del Señor.
ਕਹੁ ਨਾਨਕ; ਪ੍ਰਭਿ ਕਿਰਪਾ ਕਰੀ ॥
kahu naanak; prabh kirapaa karee | Ang 1148
Sant Singh KhalsaSays Nanak, God has blessed me with His Mercy.
Manmohan SinghSays Nanak, my Lord has shown mercy unto me,
Manmohan Singh (Punjabi)ਗੁਰੂ ਜੀ ਆਖਦੇ ਹਨ ਮੇਰੇ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਪਰਮੇਸ੍ਵਰ ਨੇ ਕ੍ਰਿਪਾ ਕਰੀ ਹੈ॥
Prof. Sahib Singhਨਾਨਕ ਆਖਦਾ ਹੈ- ਪ੍ਰਭੂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ,ਪਦ ਅਰਥ ਨਾਨਕ = ਹੇ ਨਾਨਕ! ਪ੍ਰਭਿ = ਪ੍ਰਭੂ ਨੇ।
SikhNet (Spanish)Dice Nanak, El Señor ha tenido Compasión de mí
ਸਾਸਿ ਗਿਰਾਸਿ; ਜਪਉ ਹਰਿ ਹਰੀ ॥੪॥੨੯॥੪੨॥
saas giraas; jpau har haree |4|29|42| Ang 1148
Sant Singh KhalsaWith every breath and morsel of food, I meditate on the Lord, Har, Har. ||4||29||42||
Manmohan Singhand with every breath and morsel of mine, I now ponder over my Lord Master.
Manmohan Singh (Punjabi)ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹਾਂ।
Fareedkot Teekaਯਾਂ ਤੇ ਸ੍ਵਾਸ ਸ੍ਵਾਸ ਮਨ ਬਾਣੀ ਕਰ ਹਰੀ ਕੋ ਜਪਤਾ ਹੂੰ॥੪॥੨੯॥੪੨॥☬ਨਿਜ ਮਨ ਪ੍ਰਤਿ ਉਪਦੇਸ਼:
Prof. Sahib Singhਮੈਂ ਭੀ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਉਸ ਦਾ ਨਾਮ ਜਪ ਰਿਹਾ ਹਾਂ ॥੪॥੨੯॥੪੨॥ਪਦ ਅਰਥ ਸਾਸਿ = ਹਰੇਕ ਸਾਹ ਦੇ ਨਾਲ। ਗਿਰਾਸਿ = ਹਰੇਕ ਗਿਰਾਹੀ ਦੇ ਨਾਲ। ਜਪਉ = ਜਪਉਂ, ਮੈਂ ਜਪਦਾ ਹਾਂ ॥੪॥੨੯॥੪੨॥
SikhNet (Spanish)y ahora recito a cada momento y con cada respiración el Nombre de Dios. (4-29-42)