ੴ

ਸਿੱਖਬਾਣੀ · SikhBani

Ang 1148

Sri Guru Granth Sahib · Raag Bhairao · 4 shabads, 59 lines
Translations
Shabad Guru Arjan Dev Ji Raag Bhairao continued from Ang 1147

ਗੁਰਮੁਖਿ ਜਪਿਓ; ਹਰਿ ਕਾ ਨਾਉ ॥

guramukh japio; har kaa naau |

Sant Singh KhalsaAs Gurmukh, I chant the Name of the Lord.
Manmohan SinghBy the Guru's grace, I meditate on the name of my God.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਮੈਂ ਆਪਣੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹਾਂ।
Fareedkot Teekaਗੁਰੋਂ ਦ੍ਵਾਰੇ ਹਰੀ ਕੇ ਨਾਮ ਕੋ ਜਪਣਾ ਕੀਆ ਹੈ॥
Prof. Sahib Singhਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,

ਪਦ ਅਰਥ ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ।

SikhNet (Spanish)Sí, es a través del Guru que medito en el Nombre de mi Dios.

ਬਿਸਰੀ ਚਿੰਤ; ਨਾਮਿ ਰੰਗੁ ਲਾਗਾ ॥

bisaree chint; naam rang laagaa |

Sant Singh KhalsaMy anxiety is gone, and I am in love with the Naam, the Name of the Lord.
Manmohan SinghMy anxiety is past and I am in love with the Name.
Manmohan Singh (Punjabi)ਮੇਰੀ ਚਿੰਤਾ ਦੂਰ ਹੋ ਗਈ ਹੈ ਅਤੇ ਨਾਮ ਨਾਲ ਮੇਰੀ ਪਿਰਹੜੀ ਪੈ ਗਈ ਹੈ।
Fareedkot Teekaਜਨਮਾਦਿਕੋਂ ਕੀ ਚਿੰਤਾ ਬਿਸਰ ਗਈ ਹੈ ਕ੍ਯੋਂ ਜੋ ਨਾਮੀ ਵਾਹਿਗੁਰੂ ਮੇਂ ਪ੍ਰੇਮ ਲਾਗਾ ਹੈ॥
Prof. Sahib Singh(ਉਸ ਦੇ ਮਨ ਦੀ) ਚਿੰਤਾ ਮੁੱਕ ਗਈ, ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣ ਗਿਆ,

ਪਦ ਅਰਥ ਨਾਮਿ = ਨਾਮ ਵਿਚ। ਰੰਗੁ = ਪ੍ਰੇਮ।

SikhNet (Spanish)Mis preocupaciones han terminado, estoy ahora enamorado de mi Señor.

ਜਨਮ ਜਨਮ ਕਾ ਸੋਇਆ ਜਾਗਾ ॥੧॥

janam janam kaa soeaa jaagaa |1|

Sant Singh KhalsaI was asleep for countless lifetimes, but I have now awakened. ||1||
Manmohan SinghAsleep for many births, I have now awakened.
Manmohan Singh (Punjabi)ਅਨੇਕਾਂ ਜਨਮਾਂ ਦਾ ਸੁੱਤਾ ਪਿਆ ਹੁਣ ਮੈਂ ਜਾਗ ਉਠਿਆ ਹਾਂ।
Fareedkot Teekaਜਨਮਾਂਤ੍ਰੋਂ ਕਾ ਅਗ੍ਯਾਨ ਨਿੰਦ੍ਰਾ ਕਰ ਸੋਇਆ ਹੂਆ ਮੇਰਾ ਮਨ ਜਾਗਾ ਹੈ॥
Prof. Sahib Singhਅਨੇਕਾਂ ਜਨਮਾਂ ਦਾ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ ਹੁਣ ਉਹ ਜਾਗ ਪਿਆ (ਉਸ ਨੂੰ ਜੀਵਨ-ਜੁਗਤਿ ਦੀ ਸਮਝ ਆ ਗਈ) ॥੧॥

ਪਦ ਅਰਥ ਜਨਮ ਜਨਮ ਕਾ = ਅਨੇਕਾਂ ਜਨਮਾਂ ਦਾ ॥੧॥

SikhNet (Spanish)Mira, he despertado después del fluir de los siglos. (1)

ਕਰਿ ਕਿਰਪਾ; ਅਪਨੀ ਸੇਵਾ ਲਾਏ ॥

kar kirapaa; apanee sevaa laae |

Sant Singh KhalsaGranting His Grace, He has linked me to His service.
Manmohan SinghShowering His benediction the Lord has yoked me to his service.
Manmohan Singh (Punjabi)ਆਪਣੀ ਰਹਿਮਤ ਧਾਰ ਕੇ ਪ੍ਰਭੂ ਨੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ ਲਿਆ ਹੈ।
Fareedkot Teekaਗੁਰੋਂ ਨੇ ਕ੍ਰਿਪਾ ਕਰ ਕੇ ਅਪਨੀ ਸੇਵਾ ਮੇਂ ਲਗਾਏ ਹਾਂ॥
Prof. Sahib Singhਮਿਹਰ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ,

ਪਦ ਅਰਥ ਕਰਿ = ਕਰ ਕੇ।

SikhNet (Spanish)Dios, en Su Misericordia, me ha llamado a Su Servicio

ਸਾਧੂ ਸੰਗਿ; ਸਰਬ ਸੁਖ ਪਾਏ ॥੧॥ ਰਹਾਉ ॥

saadhoo sang; sarab sukh paae |1| rahaau |

Sant Singh KhalsaIn the Saadh Sangat, the Company of the Holy, all pleasures are found. ||1||Pause||
Manmohan SinghIn the society of the saints, I have obtained all comforts. Pause.
Manmohan Singh (Punjabi)ਸਤਿਸੰਗਤ ਅੰਦਰ ਮੈਨੂੰ ਸਾਰੇ ਆਰਾਮ ਪ੍ਰਾਪਤ ਹੋ ਗਏ ਹਨ। ਠਹਿਰਾਉ।
Fareedkot Teekaਸਾਧੂਓਂ ਕੀ ਸੰਗਤਿ ਕਰ ਸੰਪੂਰਨ ਸੁਖ ਪ੍ਰਾਪਤਿ ਭਏ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਗੁਰੂ ਦੀ ਸੰਗਤ ਵਿਚ ਟਿਕ ਕੇ ਸਾਰੇ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤ ਵਿਚ ॥੧॥ ਰਹਾਉ ॥

SikhNet (Spanish)y a través de la Palabra del Shabd del Guru, asociándome con los Santos, he sido bendecido con todo tipo de Dichas. (1-Pausa)

ਰੋਗ ਦੋਖ; ਗੁਰ ਸਬਦਿ ਨਿਵਾਰੇ ॥

rog dokh; gur sabad nivaare |

Sant Singh KhalsaThe Word of the Guru's Shabad has eradicated disease and evil.
Manmohan SinghThe diseases and sins, I have warded off, through the Guru's word.
Manmohan Singh (Punjabi)ਬੀਮਾਰੀਆਂ ਅਤੇ ਪਾਪ ਮੈਂ ਗੁਰਾਂ ਦੀ ਬਾਣੀ ਦੀ ਰਾਹੀਂ, ਦੂਰ ਕਰ ਛੱਡੇ ਹਨ।
Fareedkot Teekaਅਗਿਆਨ ਰੋਗ ਔ ਕਾਮਾਦਿਕ ਦੋਖ ਗੁਰੋਂ ਕੇ ਉਪਦੇਸ ਨੇ ਨਿਬ੍ਰਤ ਕਰ ਦੀਏ ਹੈਂ॥
Prof. Sahib Singhਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਰੋਗ ਅਤੇ ਵਿਕਾਰ ਦੂਰ ਕਰ ਲਏ,

ਪਦ ਅਰਥ ਗੁਰ ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ। ਨਿਵਾਰੇ = ਦੂਰ ਕਰ ਲਏ।

SikhNet (Spanish)Estoy libre de maldades y errores, a través de la Sabiduría del Guru.

ਨਾਮ ਅਉਖਧੁ; ਮਨ ਭੀਤਰਿ ਸਾਰੇ ॥

naam aaukhadh; man bheetar saare |

Sant Singh KhalsaMy mind has absorbed the medicine of the Naam.
Manmohan SinghThe Name's medicine I have injected into my mind.
Manmohan Singh (Punjabi)ਨਾਮ ਦੀ ਦਵਾਈ ਮੈਂ ਆਪਣੇ ਮਨ ਅੰਦਰ ਪੁਚਾਈ ਹੈ।
Fareedkot Teekaਕ੍ਯੋਂ ਕਿ ਦਵਾਈ ਰੂਪ ਪਰਮੇਸ੍ਵਰ ਕੇ ਨਾਮ ਮੈਨੇ ਸੰਭਾਲਣੇ ਕੀਏ ਹੈਂ॥
Prof. Sahib Singhਜਿਹੜਾ ਮਨੁੱਖ ਨਾਮ-ਦਾਰੂ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,

ਪਦ ਅਰਥ ਅਉਖਧੁ = ਦਵਾਈ। ਭੀਤਰਿ = ਵਿਚ। ਸਾਰੇ = ਸੰਭਾਲਦਾ ਹੈ, ਸਾਂਭ ਕੇ ਰੱਖਦਾ ਹੈ।

SikhNet (Spanish)Sí, con la Panacea del Nombre he sido curado en lo profundo de mi ser

ਗੁਰ ਭੇਟਤ; ਮਨਿ ਭਇਆ ਅਨੰਦ ॥

gur bhettat; man bheaa anand |

Sant Singh KhalsaMeeting with the Guru, my mind is in bliss.
Manmohan SinghMeeting with the Guru, my mind is in bliss.
Manmohan Singh (Punjabi)ਗੁਰਾਂ ਨਾਲ ਮਿਲ ਕੇ ਮੇਰਾ ਚਿੱਤ ਪ੍ਰਸੰਨ ਹੋ ਗਿਆ ਹੈ।
Fareedkot Teekaਗੁਰੋਂ ਕੇ ਮਿਲਾਪ ਸੇ ਮਨ ਮੇਂ ਅਨੰਦ ਹੂਆ ਹੈ॥
Prof. Sahib Singhਗੁਰੂ ਨੂੰ ਮਿਲਿਆਂ ਉਸ ਦੇ ਮਨ ਵਿਚ ਆਨੰਦ ਬਣ ਆਉਂਦਾ ਹੈ।

ਪਦ ਅਰਥ ਗੁਰ ਭੇਟਤ = ਗੁਰੂ ਨੂੰ ਮਿਲਦਿਆਂ। ਮਨਿ = ਮਨ ਵਿਚ।

SikhNet (Spanish)y encontrando al Guru mi mente ha entrado en Éxtasis,

ਸਰਬ ਨਿਧਾਨ ਨਾਮ ਭਗਵੰਤ ॥੨॥

sarab nidhaan naam bhagavant |2|

Sant Singh KhalsaAll treasures are in the Name of the Lord God. ||2||
Manmohan SinghAll the treasures are in the Lord's name.
Manmohan Singh (Punjabi)ਸਾਰੇ ਖਜਾਨੇ ਸੁਆਮੀ ਦੇ ਨਾਮ ਅੰਦਰ ਹਨ।
Fareedkot Teekaਸੰਪੂਰਨ ਨਿਧੀਓਂ ਕਾ ਪ੍ਰਾਪਤਿ ਕਰਨਹਾਰੁ ਭਗਵੰਤ ਕਾ ਨਾਮੁ ਹੈ॥੨॥
Prof. Sahib Singhਭਗਵਾਨ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ॥੨॥

ਪਦ ਅਰਥ ਸਰਬ = ਸਾਰੇ। ਨਿਧਾਨ = ਖ਼ਜ਼ਾਨੇ। ਦੋਖ = ਐਬ, ਵਿਕਾਰ ॥੨॥

SikhNet (Spanish)sí, el Nombre de mi Dios es el Tesoro de todo Bien. (2)

ਜਨਮ ਮਰਣ ਕੀ. ਮਿਟੀ ਜਮ ਤ੍ਰਾਸ ॥

janam maran kee. mittee jam traas |

Sant Singh KhalsaMy fear of birth and death and the Messenger of Death has been dispelled.
Manmohan SinghDispelled is my dread of birth, death and Yama.
Manmohan Singh (Punjabi)ਮੇਰਾ ਜੰਮਣ ਮਰਨ ਅਤੇ ਯਮ ਦਾ ਡਰ ਦੂਰ ਹੋ ਗਿਆ ਹੈ।
Fareedkot Teekaਜਨਮ ਮਰਨ ਕੀ ਫੇਰੀ ਔਰ ਜਨਮਾਦਿਕੋਂ ਕੀ ਤਾੜਨਾ ਮਿਟ ਗਈ ਹੈ॥
Prof. Sahib Singh(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਦੇ ਮਨ ਵਿਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਜਮ-ਰਾਜ ਦਾ ਡਰ ਮਿਟ ਜਾਂਦਾ ਹੈ,

ਪਦ ਅਰਥ ਜਮ ਤ੍ਰਾਸ = ਜਮਰਾਜ ਦਾ ਸਹਿਮ। ਤ੍ਰਾਸ = ਡਰ, ਸਹਿਮ।

SikhNet (Spanish)Erradicado ha sido el miedo a los constantes ciclos de nacimientos y muertes y el terror a Yama,

ਸਾਧਸੰਗਤਿ; ਊਂਧ ਕਮਲ ਬਿਗਾਸ ॥

saadhasangat; aoondh kamal bigaas |

Sant Singh KhalsaIn the Saadh Sangat, the inverted lotus of my heart has blossomed forth.
Manmohan SinghAssociating with the saints my inverted lotus of heart has blossomed,
Manmohan Singh (Punjabi)ਸਤਿ ਸੰਗਤ ਕਰਨ ਦੁਆਰਾ, ਮੇਰੇ ਦਿਲ ਦਾ ਮੂਧਾ ਹੋਇਆ ਹੋਇਆ ਕੰਵਲ ਖਿੜ ਗਿਆ ਹੈ।
Fareedkot Teekaਸੰਤੋਂ ਕੇ ਸੰਗ ਕਰ ਹਿਰਦਾ ਕਮਲ ਜੋ ਪਰਮੇਸ੍ਵਰ ਕੀ ਤਰਫੋਂ ਉਲਟਾ ਹੂਆ ਥਾ, ਸੋ ਖਿੜ ਗਿਆ ਹੈ॥
Prof. Sahib Singhਸਾਧ ਸੰਗਤ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ।

ਪਦ ਅਰਥ ਊਂਧ = ਉਲਟਿਆ ਹੋਇਆ, ਮਾਇਆ ਵਾਲੇ ਪਾਸੇ ਪਰਤਿਆ ਹੋਇਆ। ਬਿਗਾਸ = ਖੇੜਾ, ਖਿੜਾਉ।

SikhNet (Spanish)el mensajero de la muerte, ha desaparecido, y mira, el Loto invertido de mi ser se ha volteado,

ਗੁਣ ਗਾਵਤ; ਨਿਹਚਲੁ ਬਿਸ੍ਰਾਮ ॥

gun gaavat; nihachal bisraam |

Sant Singh KhalsaSinging the Glorious Praises of the Lord, I have found eternal, abiding peace.
Manmohan SinghSinging God's praise I am blessed with the ever stable peace.
Manmohan Singh (Punjabi)ਵਾਹਿਗੁਰੂ ਦੀ ਮਹਿਮਾ ਗਾਇਨ ਕਰਨ ਦੁਆਰਾ ਮੈਨੂੰ ਸਦੀਵੀ ਸਥਿਰ ਆਰਾਮ ਪ੍ਰਾਪਤ ਹੋ ਗਿਆ ਹੈ।
Fareedkot Teekaਹਰੀ ਕੇ ਗੁਣ ਕੋ ਗਾਵਤੇ ਹੈਂ ਔ ਅਚਲ ਪਰਮੇਸ੍ਵਰ ਮੇਂ ਬਿਸ੍ਰਾਮ ਹੂਆ ਹੈ॥
Prof. Sahib Singhਪਰਮਾਤਮਾ ਦੇ ਗੁਣ ਗਾਂਦਿਆਂ (ਉਸ ਨੂੰ ਉਹ ਆਤਮਕ) ਟਿਕਾਣਾ (ਮਿਲ ਜਾਂਦਾ ਹੈ ਜਿਹੜਾ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ,

ਪਦ ਅਰਥ ਗਾਵਤ = ਗਾਂਦਿਆਂ। ਨਿਹਚਲੁ = (ਮਾਇਆ ਦੇ ਹੱਲਿਆਂ ਵਲੋਂ) ਅਡੋਲ। ਬਿਸ੍ਰਾਮ = ਟਿਕਾਣਾ।

SikhNet (Spanish)al asociarme con los Santos. Cantando las Alabanzas del Señor,

ਪੂਰਨ ਹੋਏ ਸਗਲੇ ਕਾਮ ॥੩॥

pooran hoe sagale kaam |3|

Sant Singh KhalsaAll my tasks are perfectly accomplished. ||3||
Manmohan SinghAll my tasks are accomplished.
Manmohan Singh (Punjabi)ਮੇਰੇ ਸਾਰੇ ਕਾਰਜ ਸੰਪੂਰਨ ਹੋ ਗਏ ਹਨ।
Fareedkot Teekaਲੋਕ ਪ੍ਰਲੋਕ ਕੇ ਸਮੂਹ ਕਾਰਜ ਸਿਧ ਭਏ ਹੈਂ॥੩॥
Prof. Sahib Singhਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ॥੩॥

ਪਦ ਅਰਥ ਕਾਮ = ਕੰਮ ॥੩॥

SikhNet (Spanish)he encontrado la Paz y ahora vivo en total Plenitud. (3)

ਦੁਲਭ ਦੇਹ. ਆਈ ਪਰਵਾਨੁ ॥

dulabh deh. aaee paravaan |

Sant Singh KhalsaThis human body, so difficult to obtain, is approved by the Lord.
Manmohan SinghMy invaluable body has been accepted by my Lord.
Manmohan Singh (Punjabi)ਮੇਰੀ ਅਮੋਲਕ ਕਾਇਆ ਨੂੰ ਮੇਰੇ ਸੁਆਮੀ ਨੇ ਕਬੂਲ ਕਰ ਲਿਆ ਹੈ।
Fareedkot Teekaਦੁਰਲਭ ਦੇਹਿ ਆਈ ਹੂਈ ਪਰਵਾਨ ਭਈ ਹੈ॥
Prof. Sahib Singh(ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ) ਪਰਮਾਤਮਾ ਦਾ ਨਾਮ ਸਦਾ ਜਪ ਕੇ ਉਸ ਦਾ ਇਹ ਦੁਰਲੱਭ ਸਰੀਰ (ਲੋਕ ਪਰਲੋਕ ਵਿਚ) ਕਬੂਲ ਹੋ ਜਾਂਦਾ ਹੈ,

ਪਦ ਅਰਥ ਦੁਲਭ = ਬੜੀ ਮੁਸ਼ਕਿਲ ਨਾਲ ਮਿਲਣ ਵਾਲੀ। ਦੇਹ = ਕਾਂਇਆਂ, ਮਨੁੱਖਾ ਸਰੀਰ। ਆਈ ਪਰਵਾਨੁ = ਕਬੂਲ ਹੋ ਗਈ।

SikhNet (Spanish)Mi precioso cuerpo ha sido aprobado por Dios,

ਸਫਲ ਹੋਈ; ਜਪਿ ਹਰਿ ਹਰਿ ਨਾਮੁ ॥

safal hoee; jap har har naam |

Sant Singh KhalsaChanting the Name of the Lord, Har, Har, it has become fruitful.
Manmohan SinghContemplating the Lord God's Name, it has become fruitful.
Manmohan Singh (Punjabi)ਸੁਆਮੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਇਹ ਫਲਦਾਇਕ ਹੋ ਗਈ ਹੈ।
Fareedkot Teekaਹਰਿ ਹਰਿ ਨਾਮ ਕੋ ਜਪ ਕਰ ਸਫਲ ਹੂਈ ਹੈ॥
Prof. Sahib Singh(ਉਸ ਦੀ ਕਾਇਆ) ਪਰਮਾਤਮਾ ਦਾ ਨਾਮ ਜਪ ਕੇ ਕਾਮਯਾਬ ਹੋ ਜਾਂਦੀ ਹੈ।

ਪਦ ਅਰਥ ਜਪਿ = ਜਪ ਕੇ।

SikhNet (Spanish)sí, está satisfecho contemplando el Naam, el Nombre del Señor.

ਕਹੁ ਨਾਨਕ; ਪ੍ਰਭਿ ਕਿਰਪਾ ਕਰੀ ॥

kahu naanak; prabh kirapaa karee |

Sant Singh KhalsaSays Nanak, God has blessed me with His Mercy.
Manmohan SinghSays Nanak, my Lord has shown mercy unto me,
Manmohan Singh (Punjabi)ਗੁਰੂ ਜੀ ਆਖਦੇ ਹਨ ਮੇਰੇ ਪ੍ਰਭੂ ਨੇ ਮੇਰੇ ਉਤੇ ਮਿਹਰ ਧਾਰੀ ਹੈ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਪ੍ਰਭੂ ਪਰਮੇਸ੍ਵਰ ਨੇ ਕ੍ਰਿਪਾ ਕਰੀ ਹੈ॥
Prof. Sahib Singhਨਾਨਕ ਆਖਦਾ ਹੈ- ਪ੍ਰਭੂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ,

ਪਦ ਅਰਥ ਨਾਨਕ = ਹੇ ਨਾਨਕ! ਪ੍ਰਭਿ = ਪ੍ਰਭੂ ਨੇ।

SikhNet (Spanish)Dice Nanak, El Señor ha tenido Compasión de mí

ਸਾਸਿ ਗਿਰਾਸਿ; ਜਪਉ ਹਰਿ ਹਰੀ ॥੪॥੨੯॥੪੨॥

saas giraas; jpau har haree |4|29|42|

Sant Singh KhalsaWith every breath and morsel of food, I meditate on the Lord, Har, Har. ||4||29||42||
Manmohan Singhand with every breath and morsel of mine, I now ponder over my Lord Master.
Manmohan Singh (Punjabi)ਅਤੇ ਆਪਣੇ ਸੁਆਮੀ ਮਾਲਕ ਨੂੰ ਸਿਮਰਦਾ ਹਾਂ।
Fareedkot Teekaਯਾਂ ਤੇ ਸ੍ਵਾਸ ਸ੍ਵਾਸ ਮਨ ਬਾਣੀ ਕਰ ਹਰੀ ਕੋ ਜਪਤਾ ਹੂੰ॥੪॥੨੯॥੪੨॥☬ਨਿਜ ਮਨ ਪ੍ਰਤਿ ਉਪਦੇਸ਼:
Prof. Sahib Singhਮੈਂ ਭੀ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਉਸ ਦਾ ਨਾਮ ਜਪ ਰਿਹਾ ਹਾਂ ॥੪॥੨੯॥੪੨॥

ਪਦ ਅਰਥ ਸਾਸਿ = ਹਰੇਕ ਸਾਹ ਦੇ ਨਾਲ। ਗਿਰਾਸਿ = ਹਰੇਕ ਗਿਰਾਹੀ ਦੇ ਨਾਲ। ਜਪਉ = ਜਪਉਂ, ਮੈਂ ਜਪਦਾ ਹਾਂ ॥੪॥੨੯॥੪੨॥

SikhNet (Spanish)y ahora recito a cada momento y con cada respiración el Nombre de Dios. (4-29-42)

Open this shabad (19 lines, Angs 1147-1148) →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਸਭ ਤੇ ਊਚਾ; ਜਾ ਕਾ ਨਾਉ ॥

sabh te aoochaa; jaa kaa naau |

Sant Singh KhalsaHis Name is the Highest of all.
Manmohan SinghHe, whose Name is the highest of all;
Manmohan Singh (Punjabi)ਸਾਰਿਆਂ ਨਾਲੋ ਬੁਲੰਦ ਹੈ ਜਿਸ ਦਾ ਨਾਮ,
Fareedkot Teekaਜਿਸ ਪਰਮੇਸ੍ਵਰ ਕਾ ਨਾਉਂ ਸਭ ਸੇ ਊਚਾ ਹੈ॥
Prof. Sahib Singhਜਿਸ ਪਰਮਾਤਮਾ ਦਾ ਨਾਮਣਾ ਸਭ ਨਾਲੋਂ ਉੱਚਾ ਹੈ,

ਪਦ ਅਰਥ ਤੇ = ਤੋਂ। ਜਾ ਕਾ = ਜਿਸ (ਪਰਮਾਤਮਾ) ਦਾ। ਨਾਉ = ਨਾਮਣਾ, ਵਡਿਆਈ।

SikhNet (Spanish)Canta para siempre las Alabanzas de ese Señor,

ਸਦਾ ਸਦਾ; ਤਾ ਕੇ ਗੁਣ ਗਾਉ ॥

sadaa sadaa; taa ke gun gaau |

Sant Singh KhalsaSing His Glorious Praises, forever and ever.
Manmohan Singhever, ever sing thou the praises of Him.
Manmohan Singh (Punjabi)ਹਮੇਸ਼ਾਂ ਹਮੇਸ਼ਾਂ ਹੀ ਤੂੰ ਉਸ ਦੀਆਂ ਸਿਫਤਾਂ ਗਾਇਨ ਕਰ।
Fareedkot Teekaਮਨ ਬਾਣੀ ਕਰ ਕੇ ਸਦੀਵ ਤਿਸ ਕੇ ਗੁਣੋ ਕਾ ਗਾਵਣਾ ਕਰੁ॥
Prof. Sahib Singhਤੂੰ ਸਦਾ ਹੀ ਉਸ ਦੇ ਗੁਣ ਗਾਇਆ ਕਰ।

ਪਦ ਅਰਥ ਤਾ ਕੇ = ਉਸ (ਪ੍ਰਭੂ) ਦੇ। ਗਾਉ = ਗਾਇਆ ਕਰ।

SikhNet (Spanish)mi Dios, Cuyo Nombre es lo más Sublime.

ਜਿਸੁ ਸਿਮਰਤ; ਸਗਲਾ ਦੁਖੁ ਜਾਇ ॥

jis simarat; sagalaa dukh jaae |

Sant Singh KhalsaMeditating in remembrance on Him, all pain is dispelled.
Manmohan SinghContemplating whom all the pains are eradicated,
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਸਾਰੀਆਂ ਪੀੜਾਂ ਮਿਟ ਜਾਂਦੀਆਂ ਹਨ,
Fareedkot Teekaਜਿਸ ਕੇ ਸਿਮਰਨੇ ਸੇ ਸਗਲਾ ਦੁਖੁ (ਜਾਇ) ਨਿਬ੍ਰਤ ਹੋ ਜਾਤਾ ਹੈ॥
Prof. Sahib Singhਜਿਸ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਦੂਰ ਹੋ ਜਾਂਦਾ ਹੈ,

ਪਦ ਅਰਥ ਸਿਮਰਤ = ਸਿਮਰਦਿਆਂ। ਸਗਲਾ = ਸਾਰਾ।

SikhNet (Spanish)Contemplándolo, te liberas de toda pena

ਸਰਬ ਸੂਖ; ਵਸਹਿ ਮਨਿ ਆਇ ॥੧॥

sarab sookh; vaseh man aae |1|

Sant Singh KhalsaAll pleasures come to dwell in the mind. ||1||
Manmohan Singhand all the comforts come and abode within the mind.
Manmohan Singh (Punjabi)ਅਤੇ ਸਾਰੇ ਆਰਾਮ ਆ ਕੇ ਚਿੱਤ ਅੰਦਰ ਟਿਕ ਜਾਂਦੇ ਹਨ।
Fareedkot Teekaਸਰਬ ਪ੍ਰਕਾਰ ਕੇ ਸੁਖ ਮਨ ਵਿਖੇ ਆਨ ਕਰ ਨਿਵਾਸ ਕਰਤੇ ਹੈਂ॥੧॥
Prof. Sahib Singhਅਤੇ ਸਾਰੇ ਆਨੰਦ ਮਨ ਵਿਚ ਆ ਵੱਸਦੇ ਹਨ (ਉਸ ਦੇ ਗੁਣ ਗਾ) ॥੧॥

ਪਦ ਅਰਥ ਸਰਬ ਸੂਖ = ਸਾਰੇ ਸੁਖ {ਬਹੁ-ਵਚਨ}। ਵਸਹਿ = ਆ ਵੱਸਦੇ ਹਨ {ਬਹੁ-ਵਚਨ}। ਮਨਿ = ਮਨ ਵਿਚ। ਆਇ = ਆ ਕੇ ॥੧॥

SikhNet (Spanish)y tu mente encuentra la total Paz. (1)

ਸਿਮਰਿ ਮਨਾ ਤੂ; ਸਾਚਾ ਸੋਇ ॥

simar manaa too; saachaa soe |

Sant Singh KhalsaO my mind, meditate in remembrance on the True Lord.
Manmohan SinghO my soul, remember thou that True Lord of thine.
Manmohan Singh (Punjabi)ਹੇ ਮੇਰੀ ਜਿੰਦੇ! ਤੂੰ ਉਸ ਆਪਣੇ ਸੱਚੇ ਸਾਈਂ ਦਾ ਆਰਾਧਨ ਕਰ।
Fareedkot Teekaਹੇ ਮੇਰੇ ਮਨ! ਉਸ ਸਚੇ ਵਾਹਿਗੁਰੂ ਕਾ ਸਿਮਰਨ ਕਰੁ॥
Prof. Sahib Singhਹੇ (ਮੇਰੇ) ਮਨ! ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਿਆ ਕਰ।

ਪਦ ਅਰਥ ਮਨਾ = ਹੇ ਮਨ! ਸਾਚਾ = ਸਦਾ ਕਾਇਮ ਰਹਿਣ ਵਾਲਾ। ਸੋਇ = ਉਹ (ਪ੍ਰਭੂ) ਹੀ।

SikhNet (Spanish)Oh mente mía, medita en el Dios Verdadero,

ਹਲਤਿ ਪਲਤਿ. ਤੁਮਰੀ ਗਤਿ ਹੋਇ ॥੧॥ ਰਹਾਉ ॥

halat palat. tumaree gat hoe |1| rahaau |

Sant Singh KhalsaIn this world and the next, you shall be saved. ||1||Pause||
Manmohan SinghIn this world and the next one, thou shall be emancipated. Pause.
Manmohan Singh (Punjabi)ਇਸ ਲੋਕ ਤੇ ਪ੍ਰਲੋਕ ਵਿੱਚ ਤੇਰੀ ਕਲਿਆਨ ਹੋ ਜਾਵੇਗੀ। ਠਹਿਰਾਉ।
Fareedkot Teekaਜਿਸ ਕਰ ਕੇ ਲੋਕ ਪ੍ਰਲੋਕ ਵਿਖੇ ਤੁਮਾਰੀ ਉਤਮ ਗਤੀ ਹੋਵੈ॥੧॥ ਰਹਾਉ ॥
Prof. Sahib Singh(ਸਿਮਰਨ ਦੀ ਬਰਕਤਿ ਨਾਲ) ਇਸ ਲੋਕ ਅਤੇ ਪਰਲੋਕ ਵਿਚ ਤੇਰੀ ਉੱਚੀ ਆਤਮਕ ਅਵਸਥਾ ਬਣੀ ਰਹੇਗੀ ॥੧॥ ਰਹਾਉ ॥

ਪਦ ਅਰਥ ਹਲਤਿ = {अत्र} ਇਸ ਲੋਕ ਵਿਚ। ਪਲਤਿ = {परत्र} ਪਰਲੋਕ ਵਿਚ। ਗਤਿ = ਉੱਚੀ ਆਤਮਕ ਅਵਸਥਾ ॥੧॥ ਰਹਾਉ ॥

SikhNet (Spanish)para que aquí y en el más allá encuentres la Salvación y la Emancipación. (1-Pausa)

ਪੁਰਖ ਨਿਰੰਜਨ ਸਿਰਜਨਹਾਰ ॥

purakh niranjan sirajanahaar |

Sant Singh KhalsaThe Immaculate Lord God is the Creator of all.
Manmohan SinghThe immaculate Lord is the Creator of all.
Manmohan Singh (Punjabi)ਪਵਿੱਤਰ ਪ੍ਰਭੂ ਸਾਰਿਆਂ ਦਾ ਰਚਨਹਾਰ ਹੈ।
Fareedkot Teekaਵਹੁ ਪੁਰਸ (ਨਿਰੰਜਨ) ਮਾਇਆ ਤੇ ਪਰੇ ਸ੍ਰਿਸ੍ਟੀ ਕਾ ਰਚਨਹਾਰ ਹੈ॥
Prof. Sahib Singhਹੇ ਮਨ! (ਤੂੰ ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਿਆ ਕਰ) ਜੋ ਸਰਬ-ਵਿਆਪਕ ਹੈ, ਜੋ ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ ਹੈ,

ਪਦ ਅਰਥ ਪੁਰਖ = ਸਰਬ-ਵਿਆਪਕ। ਨਿਰੰਜਨ = {ਨਿਰ-ਅੰਜਨ} (ਮਾਇਆ ਦੇ ਮੋਹ ਦੀ) ਕਾਲਖ ਤੋਂ ਰਹਿਤ।

SikhNet (Spanish)Tu Dios Inmaculado es tu Dios Creador, el Purusha,

ਜੀਅ ਜੰਤ. ਦੇਵੈ ਆਹਾਰ ॥

jeea jant. devai aahaar |

Sant Singh KhalsaHe gives sustenance to all beings and creatures.
Manmohan SinghHe gives sustenance to all the sentient beings.
Manmohan Singh (Punjabi)ਊਹ ਸਾਰਿਆਂ ਪ੍ਰਾਣਧਾਰੀਆਂ ਨੂੰ ਰੋਜੀ ਦਿੰਦਾ ਹੈ।
Fareedkot Teekaਪੁਨ: ਜੀਅ ਜੰਤ ਛੋਟੇ ਬਡੇ ਜੀਵੋਂ ਕੋ (ਆਹਾਰ) ਖਾਨ ਪਾਨਾਦਿਕ ਦੇਤਾ ਹੈ॥
Prof. Sahib Singhਜੋ ਸਭ ਜੀਵਾਂ ਨੂੰ ਖਾਣ ਲਈ ਖ਼ੁਰਾਕ ਦੇਂਦਾ ਹੈ,

ਪਦ ਅਰਥ ਆਹਾਰ = ਖ਼ੁਰਾਕ।

SikhNet (Spanish)el Ser que da sustento a toda la Creación, a toda la Vida.

ਕੋਟਿ ਖਤੇ; ਖਿਨ ਬਖਸਨਹਾਰ ॥

kott khate; khin bakhasanahaar |

Sant Singh KhalsaHe forgives millions of sins and mistakes in an instant.
Manmohan SinghMillions of sins, He forgives in an instant.
Manmohan Singh (Punjabi)ਕ੍ਰੋੜਾਂ ਹੀ ਪਾਪ ਉਹ ਇਕ ਮੁਹਤ ਵਿੱਚ ਮਾਫ ਕਰ ਦਿੰਦਾ ਹੈ।
Fareedkot Teekaਕ੍ਰੋੜੋਂ ਗੁਨਾਹੋਂ ਕੋ ਇਕ ਖਿਨ ਵਿਚ ਬਖਸ਼ ਦੇਣੇ ਵਾਲਾ ਹੈ॥
Prof. Sahib Singhਜੋ (ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਬਖ਼ਸ਼ ਸਕਣ ਵਾਲਾ ਹੈ,

ਪਦ ਅਰਥ ਕੋਟਿ = ਕ੍ਰੋੜਾਂ। ਖਤੇ = ਪਾਪ {ਬਹੁ-ਵਚਨ}।

SikhNet (Spanish)Millones de errores te son saldados en un instante,

ਭਗਤਿ ਭਾਇ; ਸਦਾ ਨਿਸਤਾਰ ॥੨॥

bhagat bhaae; sadaa nisataar |2|

Sant Singh KhalsaThrough loving devotional worship, one is emancipated forever. ||2||
Manmohan SinghThrough love-worship one is ever emancipated.
Manmohan Singh (Punjabi)ਪਿਆਰੀ ਉਪਾਸ਼ਨਾ ਰਾਹੀਂ ਜੀਵ ਸਦੀਵ ਹੀ ਮੁਕਤ ਹੋ ਜਾਂਦਾ ਹੈ।
Fareedkot Teekaਤਿਸ ਕੀ ਭਗਤੀ ਔਰ ਪ੍ਰੇਮ ਕਰਨੇ ਸੇ ਜੀਵ ਕਾ ਸਦਾ ਉਧਾਰੁ ਹੋਤਾ ਹੈ॥੩॥
Prof. Sahib Singhਜੋ ਉਹਨਾਂ ਜੀਵਾਂ ਨੂੰ ਸਦਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਜਿਹੜੇ ਪ੍ਰੇਮ ਵਿਚ ਟਿਕ ਕੇ ਉਸ ਦੀ ਭਗਤੀ ਕਰਦੇ ਹਨ ॥੨॥

ਪਦ ਅਰਥ ਭਾਇ = ਪਿਆਰ ਵਿਚ। {ਭਾਉ = ਪਿਆਰ}। ਨਿਸਤਾਰ = ਪਾਰ ਲੰਘਾਣ ਵਾਲਾ ॥੨॥

SikhNet (Spanish)si te vuelves Su Devoto, Él te lleva a la Liberación de seguro. (2)

ਸਾਚਾ ਧਨੁ. ਸਾਚੀ ਵਡਿਆਈ ॥

saachaa dhan. saachee vaddiaaee |

Sant Singh KhalsaTrue wealth and true glorious greatness,
Manmohan SinghTrue wealth, true glory,
Manmohan Singh (Punjabi)ਸੱਚੀ ਦੌਲਤ, ਸੱਚੀ ਪ੍ਰਭਤਾ,
Fareedkot Teekaਜਿਸ ਕੋ ਭਗਤੀ ਰੂਪ ਸਚਾ ਧਨੁ ਪ੍ਰਾਪਤ ਹੂਆ ਹੈ ਤਿਸ ਕੋ ਸਚੀ ਵਡਿਆਈ ਮਿਲੀ ਹੈ॥
Prof. Sahib Singhਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਲੱਭ ਪਿਆ, ਉਸ ਨੂੰ ਸਦਾ-ਥਿਰ ਰਹਿਣ ਵਾਲੀ (ਲੋਕ ਪਰਲੋਕ ਦੀ) ਸੋਭਾ ਮਿਲ ਗਈ,

ਪਦ ਅਰਥ ਸਾਚੀ = ਸਦਾ ਕਾਇਮ ਰਹਿਣ ਵਾਲੀ। ਵਡਿਆਈ = ਇੱਜ਼ਤ।

SikhNet (Spanish)Verdaderas son la Riquezas del Señor, Verdadera Su Gloria,

ਗੁਰ ਪੂਰੇ ਤੇ; ਨਿਹਚਲ ਮਤਿ ਪਾਈ ॥

gur poore te; nihachal mat paaee |

Sant Singh Khalsaand eternal, unchanging wisdom, are obtained from the Perfect Guru.
Manmohan Singhand immovable intellect are obtained through the Perfect Guru.
Manmohan Singh (Punjabi)ਅਤੇ ਅਹਿਲ ਅਕਲ ਪੂਰਨ ਗੁਰਾਂ ਦੇ ਰਹੀ ਪਰਾਪਤ ਹੁੰਦੀਆਂ ਹਨ।
Fareedkot Teekaਪੂਰਨ ਗੁਰੂ ਸੇ ਅਚਲ ਮਤਿ ਪਾਈ ਹੈ॥
Prof. Sahib Singhਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਿਕਾਰਾਂ ਵਲੋਂ ਅਡੋਲ ਰਹਿਣ ਵਾਲੀ ਸਿਮਰਨ ਦੀ ਮੱਤ ਪ੍ਰਾਪਤ ਕਰ ਲਈ।

ਪਦ ਅਰਥ ਤੇ = ਤੋਂ। ਨਿਹਚਲ = (ਵਿਕਾਰਾਂ ਵਲ) ਨਾਹ ਡੋਲਣ ਵਾਲੀ। ਪਾਈ = ਪ੍ਰਾਪਤ ਕਰ ਲਈ।

SikhNet (Spanish)sí, a través del Guru uno obtiene los Verdaderos Valores.

ਕਰਿ ਕਿਰਪਾ. ਜਿਸੁ ਰਾਖਨਹਾਰਾ ॥

kar kirapaa. jis raakhanahaaraa |

Sant Singh KhalsaWhen the Protector, the Savior Lord, bestows His Mercy,
Manmohan SinghHe whom the Saviour saves, in His mercy;
Manmohan Singh (Punjabi)ਆਪਣੀ ਮਿਹਰ ਅੰਦਰ ਜਿਸ ਦੀ ਰੱਖਣ ਵਾਲਾ ਰੱਖਿਆ ਕਰਦਾ ਹੈ,
Fareedkot Teekaਕ੍ਰਿਪਾ ਕਰ ਕੇ ਜਿਸ ਕੋ ਪਰਮੇਸ੍ਵਰ ਰਾਖਨਹਾਰਾ ਹੋਤਾ ਹੈ॥
Prof. Sahib Singhਰੱਖਿਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਨੂੰ ਮਿਹਰ ਕਰ ਕੇ (ਸਿਮਰਨ ਦੀ ਦਾਤ ਦੇਂਦਾ ਹੈ)

ਪਦ ਅਰਥ ਕਰਿ = ਕਰ ਕੇ।

SikhNet (Spanish)Aquél a quien el Señor salva en Su Misericordia,

ਤਾ ਕਾ; ਸਗਲ ਮਿਟੈ ਅੰਧਿਆਰਾ ॥੩॥

taa kaa; sagal mittai andhiaaraa |3|

Sant Singh Khalsaall spiritual darkness is dispelled. ||3||
Manmohan Singhhis entire spiritual darkness, is dispelled.
Manmohan Singh (Punjabi)ਉਸ ਦਾ ਸਮੂਹ ਰੂਹਾਨੀ ਅਨ੍ਹੇਰਾ ਦੂਰ ਹੋ ਜਾਂਦਾ ਹੈ।
Fareedkot Teekaਤਿਸ ਕਾ ਅਗ੍ਯਾਨ ਰੂਪੀ ਅੰਧੇਰਾ ਸਭ ਮਿਟ ਜਾਤਾ ਹੈ, ਭਾਵ ਆਵਰਣ ਸਕਤੀ ਔਰ ਵਿਖੇਪ ਸਕਤੀ ਨਿਬ੍ਰਿਤ ਹੋਤੀ ਹੈ॥੩॥
Prof. Sahib Singhਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ॥੩॥

ਪਦ ਅਰਥ ਤਾ ਕਾ = ਉਸ (ਮਨੁੱਖ) ਦਾ। ਅੰਧਿਆਰਾ = (ਮਾਇਆ ਦੇ ਮੋਹ ਵਾਲਾ) ਹਨੇਰਾ ॥੩॥

SikhNet (Spanish)su oscuridad interior es disipada. (3)

ਪਾਰਬ੍ਰਹਮ ਸਿਉ. ਲਾਗੋ ਧਿਆਨ ॥

paarabraham siau. laago dhiaan |

Sant Singh KhalsaI focus my meditation on the Supreme Lord God.
Manmohan SinghWith the Transcendent Lord my attention is fixed.
Manmohan Singh (Punjabi)ਪਰਮ ਪ੍ਰਭੂ ਨਾਲ ਮੇਰੀ ਬਿਰਤੀ ਜੁੜੀ ਹੋਈ ਹੈ।
Fareedkot Teekaਐਸੇ ਪਾਰਬ੍ਰਹਮ ਸੇ ਹਮਾਰਾ ਧ੍ਯਾਨੁ ਲਗ ਰਹਾ ਹੈ॥ ਪੁਨਹ ਕੈਸਾ ਹੈ?
Prof. Sahib Singhਉਸ ਦੀ ਸੁਰਤ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ,

ਪਦ ਅਰਥ ਸਿਉ = ਨਾਲ।

SikhNet (Spanish)El que vive entonado en el Señor Trascendente,

ਪੂਰਨ ਪੂਰਿ ਰਹਿਓ. ਨਿਰਬਾਨ ॥

pooran poor rahio. nirabaan |

Sant Singh KhalsaThe Lord of Nirvaanaa is totally pervading and permeating all.
Manmohan SinghThe immaculate Lord is fully filling all.
Manmohan Singh (Punjabi)ਪਵਿੱਤ੍ਰ ਪ੍ਰਭੂ ਸਾਰਿਆਂ ਨੂੰ ਪੁਰੀ ਤਰ੍ਹਾਂ ਭਰ ਰਿਹਾ ਹੈ।
Fareedkot Teekaਜੋ (ਪੂਰਨ) ਸੰਪੂਰਨ ਜਗਤ ਮੇਂ ਭਰਪੂਰ ਹੋ ਰਹਾ ਹੈ ਪੁਨਹ (ਨਿਰਬਾਨ) ਨਿਰਦੋਖੁ ਹੈ॥
Prof. Sahib Singhਉਸ ਨੂੰ ਵਾਸਨਾ-ਰਹਿਤ ਪ੍ਰਭੂ ਸਭ ਥਾਈਂ ਵਿਆਪਕ ਦਿੱਸਦਾ ਹੈ,

ਪਦ ਅਰਥ ਨਿਰਬਾਨ = ਵਾਸਨਾ-ਰਹਿਤ।

SikhNet (Spanish)ve a Dios llenándolo todo, pero totalmente Desapegado.

ਭ੍ਰਮ ਭਉ ਮੇਟਿ; ਮਿਲੇ ਗੋਪਾਲ ॥

bhram bhau mett; mile gopaal |

Sant Singh KhalsaEradicating doubt and fear, I have met the Lord of the World.
Manmohan SinghEffacing doubt and dread I have met with the Lord.
Manmohan Singh (Punjabi)ਸੰਦੇਹ ਤੇ ਡਰ ਨੂੰ ਮੇਟ ਕੇ ਮੈਂ ਸੁਆਮੀ ਨੂੰ ਮਿਲ ਪਿਆ ਹਾਂ।
Fareedkot Teekaਭ੍ਰਮ, ਭਉ ਨਿਬ੍ਰਤ ਕਰ ਕੇ ਗੁਪਾਲ ਕੋ ਮਿਲੇ ਹਾਂ॥ ਜੇ ਕਹੇ ਤੁਮਨੇ ਕੌਨ ਕਰਤਤ੍ਵ ਕਰ ਭ੍ਰਮ ਭਉ ਮੇਟਿਆ ਹੈ? ਤਿਸ ਕਾ ਉੱਤ੍ਰ:
Prof. Sahib Singhਉਹ ਮਨੁੱਖ (ਆਪਣੇ ਅੰਦਰੋਂ) ਹਰੇਕ ਕਿਸਮ ਦੀ ਭਟਕਣਾ ਅਤੇ ਡਰ ਮਿਟਾ ਕੇ ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ,

ਪਦ ਅਰਥ ਭ੍ਰਮ = ਭਟਕਣਾ। ਮੇਟਿ = ਮਿਟਾ ਕੇ, ਦੂਰ ਕਰ ਕੇ।

SikhNet (Spanish)Cuando uno se logra liberar de sus miedos y dudas,

ਨਾਨਕ ਕਉ; ਗੁਰ ਭਏ ਦਇਆਲ ॥੪॥੩੦॥੪੩॥

naanak kau; gur bhe deaal |4|30|43|

Sant Singh KhalsaThe Guru has become merciful to Nanak. ||4||30||43||
Manmohan SinghUnto Nanak, the Guru has become merciful.
Manmohan Singh (Punjabi)ਨਾਲਕ ਉਤੇ ਗੁਰੂ ਜੀ ਮਿਹਰਬਾਨ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਪਰ ਗੁਰੂ ਜੀ ਹੀ ਦਇਆਲ ਹੋ ਗਏ ਹੈ॥੪॥੩੦॥੪੩॥☬ਪੁਨਾ ਨਿਜ ਮਨ ਪ੍ਰਤੀ ਉਪਦੇਸ਼ ਹੈ:
Prof. Sahib Singhਹੇ ਨਾਨਕ! ਜਿਸ ਮਨੁੱਖ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ ॥੪॥੩੦॥੪੩॥

ਪਦ ਅਰਥ ਨਾਨਕ ਕਉ = ਹੇ ਨਾਨਕ! ਜਿਸ ਨੂੰ। ਦਇਆਲ = ਦਇਆਵਾਨ ॥੪॥੩੦॥੪੩॥

SikhNet (Spanish)uno se encuentra con Dios y el Guru le muestra su Misericordia. (4-30-43)

Open this shabad →

Shabad Guru Arjan Dev Ji Raag Bhairao

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਜਿਸੁ ਸਿਮਰਤ; ਮਨਿ ਹੋਇ ਪ੍ਰਗਾਸੁ ॥

jis simarat; man hoe pragaas |

Sant Singh KhalsaMeditating in remembrance on Him, the mind is illumined.
Manmohan SinghContemplating whom, man's mind is illumined,,
Manmohan Singh (Punjabi)ਜਿਸ ਦਾ ਆਰਾਧਨ ਕਰਨ ਦੁਆਰਾ ਬੰਦੇ ਦਾ ਚਿੱਤ ਰੋਸ਼ਨ ਹੋ ਜਾਂਦਾ ਹੈ,
Fareedkot Teekaਜਿਸ ਕੇ ਸਿਮਰਨ ਕਰ ਮਨ ਵਿਖੇ ਪ੍ਰਗਾਸ ਹੋ ਜਾਤਾ ਹੈ॥
Prof. Sahib Singhਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ

ਪਦ ਅਰਥ ਮਨਿ = ਮਨ ਵਿਚ। ਪ੍ਰਗਾਸੁ = ਚਾਨਣ, ਆਤਮਕ ਜੀਵਨ ਦੀ ਸੂਝ।

SikhNet (Spanish)Meditando en Dios la mente se ilumina, uno es así liberado de toda pena,

ਮਿਟਹਿ ਕਲੇਸ; ਸੁਖ ਸਹਜਿ ਨਿਵਾਸੁ ॥

mitteh kales; sukh sehaj nivaas |

Sant Singh KhalsaSuffering is eradicated, and one comes to dwell in peace and poise.
Manmohan Singhhe is rid of suffering and abides in peace and poise.
Manmohan Singh (Punjabi)ਉਸ ਦੇ ਦੁਖੜੇ ਮਿਟ ਜਾਂਦੇ ਹਨ ਤੇ ਉਹ ਆਰਾਮ ਅਤੇ ਅਡੋਲਤਾ ਅੰਦਰ ਵਸਦਾ ਹੈ।
Fareedkot Teekaਕਲੇਸ ਮਿਟ ਜਾਤੇ ਹੈਂ ਔਰ ਸੁਖ ਪੂਰਬਕ ਸ੍ਵਰੂਪ ਵਿਖੇ ਨਿਵਾਸ ਹੋ ਜਾਤਾ ਹੈ, ਭਾਵ ਅਭੇਦ ਹੋ ਜਾਤਾ ਹੈ॥
Prof. Sahib Singh(ਜਿਸ ਦਾ ਸਿਮਰਨ ਕਰਦਿਆਂ ਸਾਰੇ) ਕਲੇਸ਼ ਮਿਟ ਜਾਂਦੇ ਹਨ, ਸੁਖਾਂ ਵਿਚ ਆਤਮਕ ਅਡੋਲਤਾ ਵਿਚ ਟਿਕਾਉ ਹੋ ਜਾਂਦਾ ਹੈ,

ਪਦ ਅਰਥ ਮਿਟਹਿ = ਮਿਟ ਜਾਂਦੇ ਹਨ {ਬਹੁ-ਵਚਨ}। ਸੁਖ ਨਿਵਾਸੁ = ਸੁਖਾਂ ਵਿਚ ਨਿਵਾਸ। ਸਹਜਿ = ਆਤਮਕ ਅਡੋਲਤਾ ਵਿਚ।

SikhNet (Spanish)pudiendo vivir en Paz y Éxtasis.

ਤਿਸਹਿ ਪਰਾਪਤਿ; ਜਿਸੁ ਪ੍ਰਭੁ ਦੇਇ ॥

tiseh paraapat; jis prabh dee |

Sant Singh KhalsaThey alone receive it, unto whom God gives it.
Manmohan SinghHe alone obtains the Name, whom the Lord gives.
Manmohan Singh (Punjabi)ਕੇਵਲ ਉਹ ਹੀ ਨਾਮ ਨੂੰ ਪਾਉਂਦਾ ਹੈ, ਜਿਸ ਨੂੰ ਸੁਆਮੀ ਦਿੰਦਾ ਹੈ।
Fareedkot Teekaਨਾਮੁ ਧਨੁ ਤਿਸ ਕੋ ਪ੍ਰਾਪਤਿ ਹੋਤਾ ਹੈ ਜਿਸ ਕੋ ਆਪ ਪ੍ਰਭੂ ਦੇਤਾ ਹੈ॥
Prof. Sahib Singhਉਹ ਪਰਮਾਤਮਾ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ ਉਸੇ ਨੂੰ ਮਿਲਦੀ ਹੈ,

ਪਦ ਅਰਥ ਤਿਸਹਿ = {ਕ੍ਰਿਆ ਵਿਸ਼ੇਸ਼ਣ 'ਹੀ' ਦੇ ਕਾਰਨ ਲਫ਼ਜ਼ 'ਤਿਸੁ' ਦਾ (ੁ) ਉਡ ਗਿਆ ਹੈ} ਉਸ ਮਨੁੱਖ ਨੂੰ ਹੀ। ਦੇਇ = ਦੇਂਦਾ ਹੈ।

SikhNet (Spanish)Sólo obtiene a Dios aquél a quien Dios bendice

ਪੂਰੇ ਗੁਰ ਕੀ; ਪਾਏ ਸੇਵ ॥੧॥

poore gur kee; paae sev |1|

Sant Singh KhalsaThey are blessed to serve the Perfect Guru. ||1||
Manmohan SinghHe is also blessed with the Perfect Guru's service.
Manmohan Singh (Punjabi)ਉਸ ਨੂੰ ਪੂਰਨ ਗੁਰਾਂ ਦੀ ਟਹਿਲ ਸੇਵਾ ਦੀ ਦਾਤ ਭੀ ਮਿਲ ਜਾਂਦੀ ਹੈ।
Fareedkot Teekaਪਰੰਤੂ ਗੁਰੋਂ ਕੀ ਸੇਵਾ ਸੇ ਪੁਰਸ (ਪਾਏ) ਪਾਵਤਾ ਹੈ॥੧॥
Prof. Sahib Singh(ਪਰਮਾਤਮਾ ਉਸ ਮਨੁੱਖ ਨੂੰ) ਪੂਰੇ ਗੁਰੂ ਦੀ ਸੇਵਾ ਵਿਚ ਜੋੜ ਦੇਂਦਾ ਹੈ ॥੧॥

ਪਦ ਅਰਥ ਪਾਏ = ਪਾਂਦਾ ਹੈ, ਜੋੜਦਾ ਹੈ ॥੧॥

SikhNet (Spanish)y sólo ese ser será bendecido con el Servicio del Guru. (1)

ਸਰਬ ਸੁਖਾ; ਪ੍ਰਭ ਤੇਰੋ ਨਾਉ ॥

sarab sukhaa; prabh tero naau |

Sant Singh KhalsaAll peace and comfort are in Your Name, God.
Manmohan SinghAll the comforts are in Thy Name, o Lord.
Manmohan Singh (Punjabi)ਸਾਰੇ ਆਰਾਮ ਤੇਰੇ ਨਾਮ ਵਿੱਚ ਹਨ, ਹੇ ਸੁਆਮੀ!
Fareedkot Teekaਤੇਰੇ ਕੋ ਸਰਬ ਸੁਖੋਂ ਕੇ ਦੇਣੇ ਵਾਲਾ ਪ੍ਰਭੂ ਕਾ ਨਾਮ ਹੈ॥
Prof. Sahib Singhਹੇ ਪ੍ਰਭੂ! ਤੇਰਾ ਨਾਮ ਸਾਰੇ ਸੁਖਾਂ ਦਾ ਮੂਲ ਹੈ।

ਪਦ ਅਰਥ ਪ੍ਰਭ = ਹੇ ਪ੍ਰਭੂ!

SikhNet (Spanish)Oh Dios, Tu Nombre es el Contenedor de toda Dicha,

ਆਠ ਪਹਰ; ਮੇਰੇ ਮਨ ਗਾਉ ॥੧॥ ਰਹਾਉ ॥

aatth pehar; mere man gaau |1| rahaau |

Sant Singh KhalsaTwenty-four hours a day, O my mind, sing His Glorious Praises. ||1||Pause||
Manmohan SinghThrough the eight watches, O my soul, hymn thou the Name's praise. Pause.
Manmohan Singh (Punjabi)ਅੱਠੇ ਪਹਿਰ ਹੀ, ਹੇ ਮੇਰੀ ਜਿੰਦੜੀਏ! ਤੂੰ ਨਾਮ ਦੀ ਮਹਿਮਾ ਗਾਇਨ ਕਰ। ਠਹਿਰਾਉ।
Fareedkot Teekaਤਾਂ ਤੇ ਹੇ ਮੇਰੇ ਮਨ! ਆਠੋਂ ਪਹਿਰ ਤਿਸ ਕੋ ਗਾਵਣਾ ਕਰ॥੧॥ ਰਹਾਉ ॥
Prof. Sahib Singhਹੇ ਮੇਰੇ ਮਨ! ਅੱਠੇ ਪਹਰ (ਹਰ ਵੇਲੇ) ਪ੍ਰਭੂ ਦੇ ਗੁਣ ਗਾਇਆ ਕਰ ॥੧॥ ਰਹਾਉ ॥

ਪਦ ਅਰਥ ਮਨ = ਹੇ ਮਨ! ਗਾਉ = ਗਾਇਆ ਕਰ ॥੧॥ ਰਹਾਉ ॥

SikhNet (Spanish)oh mente mía, canta por siempre las Alabanzas de Tu Dios. (1-Pausa)

ਜੋ ਇਛੈ; ਸੋਈ ਫਲੁ ਪਾਏ ॥

jo ichhai; soee fal paae |

Sant Singh KhalsaYou shall receive the fruits of your desires,
Manmohan SinghMan obtains the fruit which he wishes for,
Manmohan Singh (Punjabi)ਬੰਦਾ ਉਹ ਮੇਵਾ ਪਾ ਲੈਂਦਾ ਹੈ, ਜਿਸ ਨੂੰ ਉਹ ਚਾਹੁੰਦਾ ਹੈ,
Fareedkot Teekaਵਹੁ ਪੁਰਸ ਮਨ ਇਛਤ ਫਲ ਕੋ ਪਾਵਤਾ ਹੈ॥
Prof. Sahib Singhਉਹ ਮਨੁੱਖ ਜੋ ਕੁਝ (ਪਰਮਾਤਮਾ ਪਾਸੋਂ) ਮੰਗਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ,

ਪਦ ਅਰਥ ਇਛੈ = ਇੱਛਾ ਕਰਦਾ ਹੈ, ਲੋੜਦਾ ਹੈ, ਮੰਗਦਾ ਹੈ।

SikhNet (Spanish)Lo que sea que uno desea eso obtiene si uno enaltece el Naam,

ਹਰਿ ਕਾ ਨਾਮੁ; ਮੰਨਿ ਵਸਾਏ ॥

har kaa naam; man vasaae |

Sant Singh Khalsawhen the Name of the Lord comes to dwell in the mind.
Manmohan SinghEnshrining the Lord's Name within his min.
Manmohan Singh (Punjabi)ਪ੍ਰਭੂ ਦੇ ਨਾਮ ਨੂੰ ਆਪਣੇ ਚਿੱਤ ਵਿੱਚ ਟਿਕਾਉਣ ਦੁਆਰਾ।
Fareedkot Teekaਜੋ ਹਰੀ ਕਾ ਨਾਮ ਮਨ ਵਿਖੇ (ਵਸਾਏ) ਧਾਰਨ ਕਰਤਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ।

ਪਦ ਅਰਥ ਮੰਨਿ = ਮਨਿ, ਮਨ ਵਿਚ।

SikhNet (Spanish)el Nombre de Dios en la mente.

ਆਵਣ ਜਾਣ ਰਹੇ; ਹਰਿ ਧਿਆਇ ॥

aavan jaan rahe; har dhiaae |

Sant Singh KhalsaMeditating on the Lord, your comings and goings cease.
Manmohan SinghRemembering God, man's comings and going cease.
Manmohan Singh (Punjabi)ਹਰੀ ਦਾ ਸਿਮਰਨ ਕਰਨ ਨਾਲ ਬੰਦੇ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
Fareedkot Teekaਹਰੀ ਕੇ ਧ੍ਯਾਵਣੇ ਸੇ ਜਨਮ ਮਰਨ (ਰਹੇ) ਨਿਬ੍ਰਿਤ ਹੋ ਜਾਤਾ ਹੈ॥
Prof. Sahib Singhਪ੍ਰਭੂ ਦਾ ਧਿਆਨ ਧਰ ਕੇ ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।

ਪਦ ਅਰਥ ਰਹੇ = ਮੁਕ ਜਾਂਦੇ ਹਨ। ਧਿਆਇ = ਸਿਮਰ ਕੇ।

SikhNet (Spanish)Meditando en Él, cesan las idea y venidas

ਭਗਤਿ ਭਾਇ; ਪ੍ਰਭ ਕੀ ਲਿਵ ਲਾਇ ॥੨॥

bhagat bhaae; prabh kee liv laae |2|

Sant Singh KhalsaThrough loving devotional worship, lovingly focus your attention on God. ||2||
Manmohan SinghThrough Love-worship, one is attuned to the Lord.
Manmohan Singh (Punjabi)ਪਿਆਰੀ ਉਪਾਸ਼ਨਾ ਰਾਹੀਂ, ਜੀਵ ਦਾ ਸਾਈਂ ਨਾਲ ਪ੍ਰੇਮ ਪੈ ਜਾਂਦਾ ਹੈ।
Fareedkot Teekaਤਾਂ ਤੇ ਹੇ ਮੇਰੇ ਮਨ! ਭਗਤੀ ਔ ਪ੍ਰੇਮ ਕਰ ਪ੍ਰਭੂ ਕੀ ਮੂਰਤੀ ਮੇਂ ਬ੍ਰਿਤੀ ਕੋ ਲਗਾਉ॥੨॥☬ਜੇ ਕਹੇ ਬ੍ਰਿਤੀ ਲਗਾਉਣੇ ਸੇ ਕ੍ਯਾ ਹੋਗਾ? ਤਿਸ ਪਰ ਕਹਤੇ ਹੈਂ:
Prof. Sahib Singhਭਗਤੀ-ਭਾਵ ਨਾਲ ਪ੍ਰਭੂ ਵਿਚ ਸੁਰਤ ਜੋੜ ਕੇ (ਉਸ ਦਾ ਉਧਾਰ ਹੋ ਜਾਂਦਾ ਹੈ) ॥੨॥

ਪਦ ਅਰਥ ਭਾਇ = ਪਿਆਰ ਨਾਲ {ਭਾਉ = ਪਿਆਰ}। ਲਿਵ = ਲਗਨ। ਲਾਇ = ਲਾ ਕੇ ॥੨॥

SikhNet (Spanish)y a través de la Amorosa Adoración uno se entona en Él. (2)

ਬਿਨਸੇ; ਕਾਮ ਕ੍ਰੋਧ ਅਹੰਕਾਰ ॥

binase; kaam krodh ahankaar |

Sant Singh KhalsaSexual desire, anger and egotism are dispelled.
Manmohan SinghHis lust, wrath and ego are dispelled,
Manmohan Singh (Punjabi)ਉਸ ਦੀ ਕਾਮ ਚੇਸ਼ਟਾ ਗੁੱਸਾ ਅਤੇ ਹੰਗਤਾ ਦੂਰ ਹੋ ਜਾਂਦੇ ਹਨ,
Fareedkot Teekaਕਾਮ, ਕ੍ਰੋਧ, ਹੰਕਾਰ ਤਿਸ ਪੁਰਸ ਕਾ ਬਿਨਸ ਜਾਤਾ ਹੈ॥
Prof. Sahib Singh(ਉਸ ਦੇ ਅੰਦਰੋਂ) ਕਾਮ ਕ੍ਰੋਧ ਅਹੰਕਾਰ (ਇਹ ਸਾਰੇ ਵਿਕਾਰ) ਨਾਸ ਹੋ ਜਾਂਦੇ ਹਨ,

ਪਦ ਅਰਥ ਬਿਨਸੇ = ਨਾਸ ਹੋ ਗਏ।

SikhNet (Spanish)Uno se libera de la lujuria, del enojo, del ego,

ਤੂਟੇ ਮਾਇਆ ਮੋਹ ਪਿਆਰ ॥

tootte maaeaa moh piaar |

Sant Singh KhalsaLove and attachment to Maya are broken.
Manmohan Singhsnapped are his bonds of mammon's love and affection,
Manmohan Singh (Punjabi)ਟੁਟ ਜਾਂਦੇ ਹਨ ਉਸ ਦੀ ਮੋਹਨੀ ਦੇ ਪ੍ਰੇਮ ਤੇ ਲਗਨ ਦੇ ਬੰਧਨ,
Fareedkot Teekaਮਾਯਾ ਕਾ ਮੋਹ ਔਰ ਸਨਬੰਧੀਆਂ ਕਾ ਪਿਆਰੁ ਭੀ ਟੂਟ ਜਾਤਾ ਹੈ॥
Prof. Sahib Singh(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੀਆਂ ਤਣਾਵਾਂ ਟੁੱਟ ਜਾਂਦੀਆਂ ਹਨ,
SikhNet (Spanish)rompe sus ataduras con Maya y el apego con el mundo de las formas.

ਪ੍ਰਭ ਕੀ ਟੇਕ; ਰਹੈ ਦਿਨੁ ਰਾਤਿ ॥

prabh kee ttek; rahai din raat |

Sant Singh KhalsaLean on God's Support, day and night.
Manmohan Singhand he leans on the Lord day and night.
Manmohan Singh (Punjabi)ਤੇ ਉਹ ਦਿਨ ਰੈਣ ਸਾਈਂ ਦੇ ਆਸਰੇ ਰਹਿੰਦਾ ਹੈ।
Fareedkot Teekaਵਹੁ ਪੁਰਸ ਪਰਮੇਸ੍ਵਰ ਕੀ ਸਰਣ ਵਿਖੇ ਰਾਤਿ ਦਿਨ ਰਹਿਤਾ ਹੈ॥
Prof. Sahib Singhਉਹ ਮਨੁੱਖ ਦਿਨ ਰਾਤ ਪਰਮਾਤਮਾ ਦੇ ਹੀ ਆਸਰੇ ਰਹਿੰਦਾ ਹੈ,

ਪਦ ਅਰਥ ਟੇਕ = ਆਸਰੇ। ਰਹੈ = ਰਹਿੰਦਾ ਹੈ।

SikhNet (Spanish)Aquél que obtiene la Gracia de Dios,

ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥

paarabraham kare jis daat |3|

Sant Singh KhalsaThe Supreme Lord God has given this gift. ||3||
Manmohan SinghHe, whom the Supreme Lord blesses with the gift of His grace.
Manmohan Singh (Punjabi)ਜਿਸ ਨੂੰ ਸ਼ਰੋਮਣੀ ਸਾਈਂ ਆਪਣੇ ਮਿਹਰ ਦੀ ਦਾਤ ਬਖਸ਼ਦਾ ਹੈ।
Fareedkot Teekaਜਿਸ ਕੋ (ਪਾਰਬ੍ਰਹਮੁ) ਪਰਮੇਸ੍ਵਰ (ਦਾਤਿ) ਬਖਸਸ ਕਰਤਾ ਹੈ॥੩॥
Prof. Sahib Singhਪਰਮਾਤਮਾ ਜਿਸ ਮਨੁੱਖ ਨੂੰ (ਆਪਣੇ ਨਾਮ ਦੀ) ਦਾਤ ਦੇਂਦਾ ਹੈ ॥੩॥

ਪਦ ਅਰਥ ਜਿਸੁ = ਜਿਸ ਮਨੁੱਖ ਨੂੰ ॥੩॥

SikhNet (Spanish)se apoya en Él noche y día. (3)

ਕਰਨ ਕਰਾਵਨਹਾਰ ਸੁਆਮੀ ॥

karan karaavanahaar suaamee |

Sant Singh KhalsaOur Lord and Master is the Creator, the Cause of causes.
Manmohan SinghThe Lord is the Doer and the cause.
Manmohan Singh (Punjabi)ਪ੍ਰਭੂ ਕਰਨ ਵਾਲਾ ਅਤੇ ਕਰਾਉਣ ਵਾਲਾ ਹੈ।
Fareedkot Teekaਸੋ ਪੁਰਸ ਐਸੇ ਬੇਨਤੀ ਕਰਤਾ ਹੈ: ਹੇ ਕਰਨ ਕਰਾਵਨਹਾਰ! ਹੇ ਸ੍ਵਾਮੀ! ॥
Prof. Sahib Singhਹੇ ਸਭ ਕੁਝ ਕਰਨ ਜੋਗ ਸੁਆਮੀ! ਹੇ ਜੀਵਾਂ ਪਾਸੋਂ ਸਭ ਕੁਝ ਕਰਾਵਣ ਦੇ ਸਮਰਥ ਸੁਆਮੀ!

ਪਦ ਅਰਥ ਸੁਆਮੀ = ਹੇ ਸੁਆਮੀ!

SikhNet (Spanish)Nuestro Maestro es el Hacedor y la Causa,

ਸਗਲ ਘਟਾ ਕੇ ਅੰਤਰਜਾਮੀ ॥

sagal ghattaa ke antarajaamee |

Sant Singh KhalsaHe is the Inner-knower, the Searcher of all hearts.
Manmohan SinghHe is the Searcher of all hearts.
Manmohan Singh (Punjabi)ਉਹ ਸਾਰਿਆਂ ਦਿਲਾਂ ਦੀਆਂ ਜਾਨਣਹਾਰ ਹੈ।
Fareedkot Teekaਹੇ ਸਰਬ ਜੀਵੋਂ ਕੇ ਅੰਤਰ ਕੀ ਬਾਤ ਕੋ ਜਾਨਣੇਹਾਰੇ! ॥
Prof. Sahib Singhਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ!

ਪਦ ਅਰਥ ਘਟ = ਸਰੀਰ, ਹਿਰਦਾ। ਅੰਤਰਜਾਮੀ = ਹੇ ਸਭ ਦੇ ਦਿਲ ਦੀ ਜਾਣਨ ਵਾਲੇ!

SikhNet (Spanish)sí Él es el Conocedor de lo más íntimo en los corazones de todos y cada uno.

ਕਰਿ ਕਿਰਪਾ; ਅਪਨੀ ਸੇਵਾ ਲਾਇ ॥

kar kirapaa; apanee sevaa laae |

Sant Singh KhalsaBless me with Your Grace, Lord, and link me to Your service.
Manmohan SinghO Lord, be Thou merciful and yoke me to Thine service.
Manmohan Singh (Punjabi)ਹੇ ਪ੍ਰਭੂ! ਤੂੰ ਮਾਇਆਵਾਨ ਹੈ ਅਤੇ ਮੈਨੂੰ ਆਪਣੀ ਟਹਿਲ ਸੇਵਾ ਅੰਦਰ ਜੋੜ।
Fareedkot Teekaਕ੍ਰਿਪਾ ਦ੍ਰਿਸ੍ਟੀ ਕਰ ਕੇ ਅਪਨੀ ਸੇਵਾ ਵਿਖੇ ਲਾਇ ਲੀਜੀਏ॥
Prof. Sahib Singhਮਿਹਰ ਕਰ ਕੇ (ਮੈਨੂੰ) ਆਪਣੀ ਸੇਵਾ-ਭਗਤੀ ਵਿਚ ਜੋੜੀ ਰੱਖ,

ਪਦ ਅਰਥ ਕਰਿ = ਕਰ ਕੇ। ਲਾਇ = ਲਾਈ ਰੱਖ।

SikhNet (Spanish)Oh Dios, ten Compasión y llámame a Tu Servicio,

ਨਾਨਕ ਦਾਸ. ਤੇਰੀ ਸਰਣਾਇ ॥੪॥੩੧॥੪੪॥

naanak daas. teree saranaae |4|31|44|

Sant Singh KhalsaSlave Nanak has come to Your Sanctuary. ||4||31||44||
Manmohan SinghSlave Nanak has entered Thy sanctuary.
Manmohan Singh (Punjabi)ਗੋਲੇ ਨਾਨਕ ਨੇ ਤੇਰੀ ਸ਼ਰਣਾਗਤਿ ਸੰਭਾਲੀ ਹੈ।
Fareedkot Teekaਮੈਂ ਦਾਸ ਆਪ ਕੀ ਸਰਣ ਆਯਾ ਹੂੰ ਮੇਰੀ ਰਖ੍ਯਾ ਕੀਜੀਏ॥੪॥੩੧॥੪੪॥
Prof. Sahib Singh(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ ॥੪॥੩੧॥੪੪॥

ਪਦ ਅਰਥ ਨਾਨਕ = ਹੇ ਨਾਨਕ! ॥੪॥੩੧॥੪੪॥

SikhNet (Spanish)ya que no busco ningún otro refugio más que el Tuyo. (4-31-44)

Open this shabad →

Shabad Guru Arjan Dev Ji Raag Bhairao continues on Ang 1149

ਭੈਰਉ ਮਹਲਾ ੫ ॥

bhairau mahalaa 5 |

Sant Singh KhalsaBhairao, Fifth Mehl:
Manmohan SinghBhairo 5th Guru.
Manmohan Singh (Punjabi)ਭੈਰਉ ਪੰਜਵੀਂ ਪਾਤਿਸ਼ਾਹੀ।
SikhNet (Spanish)Bhairo, Mejl Guru Aryan, Quinto Canal Divino.

ਲਾਜ ਮਰੈ; ਜੋ ਨਾਮੁ. ਨ ਲੇਵੈ ॥

laaj marai; jo naam. na levai |

Sant Singh KhalsaOne who does not repeat the Naam, the Name of the Lord, shall die of shame.
Manmohan SinghHe, who contemplates not the Name dies of shame.
Manmohan Singh (Punjabi)ਜੋ ਨਾਮ ਦਾ ਸਿਮਰਨ ਨਹੀਂ ਕਰਦਾ ਉਹ ਸ਼ਰਮ ਨਾਲ ਮਰ ਜਾਂਦਾ ਹੈ।
Fareedkot Teekaਜੋ ਪੁਰਸ ਨਾਮੁ ਨਹੀਂ ਲੇਤਾ ਹੈ, ਸੋ ਲਜਾ ਕਰ ਮਰ ਜਾਤਾ ਹੈ॥
Prof. Sahib Singhਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਆਪਣੇ ਆਪ ਵਿਚ ਸ਼ਰਮ ਨਾਲ ਹੌਲਾ ਪੈ ਜਾਂਦਾ ਹੈ।

ਪਦ ਅਰਥ ੫ਦਅਰਥ: ਲਾਜ ਮਰੈ = ਸ਼ਰਮ ਨਾਲ ਮਰ ਜਾਂਦਾ ਹੈ, ਸ਼ਰਮ ਨਾਲ ਹੌਲੇ ਜੀਵਨ ਵਾਲਾ ਹੋ ਜਾਂਦਾ ਹੈ।

SikhNet (Spanish)Aquél que no recita el Naam, el Nombre del Señor, muere en pena,

ਨਾਮ ਬਿਹੂਨ; ਸੁਖੀ ਕਿਉ ਸੋਵੈ ॥

naam bihoon; sukhee kiau sovai |

Sant Singh KhalsaWithout the Name, how can he ever sleep in peace?
Manmohan Singhwithout the Name, how can he sleep in peace?
Manmohan Singh (Punjabi)ਨਾਮ ਦੇ ਬਿਨਾਂ ਉਹ ਆਰਾਮ ਅੰਦਰ ਕਿਸ ਤਰ੍ਹਾਂ ਸੌ ਸਕਦਾ ਹੈ?
Fareedkot Teekaਨਾਮ ਸੇ ਰਹਿਤ ਹੂਆ ਜੀਉ ਸੁਖੀ ਕੈਸੇ ਸੋਵੇਗਾ, ਭਾਵ ਸੁਖ ਮੇਂ (ਸੋਵੈ) ਇਸਥਤੀ ਨਹੀਂ ਪਾਵਤਾ ਹੈ॥
Prof. Sahib Singhਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸੁਖ ਦੀ ਨੀਂਦ ਨਹੀਂ ਸੌਂ ਸਕਦਾ।

ਪਦ ਅਰਥ ਕਿਉ ਸੋਵੈ = ਕਿਵੇਂ ਸੌਂ ਸਕਦਾ ਹੈ? ਨਹੀਂ ਸੌਂ ਸਕਦਾ।

SikhNet (Spanish)Oh, ¿cómo se puede dormir en Paz sin el Naam, el Nombre del Señor?

ਹਰਿ ਸਿਮਰਨੁ ਛਾਡਿ; ਪਰਮ ਗਤਿ ਚਾਹੈ ॥

har simaran chhaadd; param gat chaahai |

Sant Singh KhalsaThe mortal abandons meditative remembrance of the Lord, and then wishes for the state of supreme salvation;
Manmohan SinghAbandoning the Lord's meditation, the mortal desires supreme salvation,
Manmohan Singh (Punjabi)ਪ੍ਰਭੂ ਭਜਨ ਨੂੰ ਤਿਆਗ ਕੇ, ਪ੍ਰਾਣੀ ਮਹਾਨਮੁਕਤੀ ਦੀ ਚਾਹਨਾ ਕਰਦਾ ਹੈ,
Fareedkot Teekaਜੋ ਹਰੀ ਕੇ ਸਿਮਰਨ ਕੋ ਛੋਡ ਕਰ ਪਰਮਗਤੀ ਕੋ ਚਾਹਤਾ ਹੈ, ਸੋ ਅਗ੍ਯਾਤ ਹੈ॥
Prof. Sahib Singh(ਜਿਹੜਾ ਮਨੁੱਖ) ਹਰਿ-ਨਾਮ ਦਾ ਸਿਮਰਨ ਛੱਡ ਕੇ ਸਭ ਤੋਂ ਉੱਚੀ ਆਤਮਕ ਅਵਸਥਾ (ਹਾਸਲ ਕਰਨੀ) ਚਾਹੁੰਦਾ ਹੈ,

ਪਦ ਅਰਥ ਛਾਡਿ = ਛੱਡ ਕੇ। ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ।

SikhNet (Spanish)Sin meditar en Dios, uno nunca logrará el Estado Sublime de Éxtasis,

Open this shabad (19 lines, Angs 1148-1149) →

Ang 1148 of 1430