ਪਉੜੀ ॥
paurree |
Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri
ਇਸੁ ਜੁਗ ਮਹਿ ਨਾਮੁ ਨਿਧਾਨੁ ਹੈ; ਨਾਮੋ ਨਾਲਿ ਚਲੈ ॥
eis jug meh naam nidhaan hai; naamo naal chalai |
Sant Singh KhalsaIn this age, the Naam, the Name of the Lord, is the treasure. Only the Naam goes along in the end.
Manmohan SinghIn this age the Lord's Name is the only treasure. The Name alone goes with the mortal.
Manmohan Singh (Punjabi)ਇਸ ਯੁੱਗ ਅੰਦਰ ਸੁਆਮੀ ਦਾ ਨਾਮ ਹੀ ਖ਼ਜ਼ਾਨਾ ਹੈ। ਕੇਵਲ ਨਾਮ ਹੀ ਪ੍ਰਾਣੀ ਦੇ ਨਾਲ ਜਾਂਦਾ ਹੈ।
Fareedkot Teekaਇਸ ਜੁਗ ਅਰਥਾਤ ਕਲਿਜੁਗ ਮੇਂ ਨਾਮ ਨਿਧੀਆਂ ਕਾ ਘਰ ਹੈ ਇਸੀ ਕੀ ਪ੍ਰਧਾਨਤਾ ਹੈ ਔ ਪ੍ਰਲੋਕ ਮੇਂ ਭੀ ਨਾਮ ਹੀ ਸਾਥ ਸਹਾਈ ਹੋਇਕੈ ਚਲੇਗਾ॥
Prof. Sahib Singhਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, 'ਨਾਮ' ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ,
SikhNet (Spanish)En esta época, el Nombre del Señor es el Único y Verdadero Tesoro que sí se va con nosotros,
ਏਹੁ ਅਖੁਟੁ. ਕਦੇ, ਨ ਨਿਖੁਟਈ; ਖਾਇ ਖਰਚਿਉ ਪਲੈ ॥
ehu akhutt. kade, na nikhuttee; khaae kharachiau palai |
Sant Singh KhalsaIt is inexhaustible; it is never empty, no matter how much one may eat, consume or spend.
Manmohan SinghIt is inexhaustible and exhausts not ever, whether one eats, expends or ties it to one's skirt.
Manmohan Singh (Punjabi)ਇਹ ਅਮੁਕ ਹੈ ਅਤੇ ਕਦਾਚਿਤ ਮੁਕਦਾ ਨਹੀਂ, ਭਾਵੇਂ ਬੰਦਾ ਇਸ ਨੂੰ ਖਾਵੇ, ਖਰਚੇ ਜਾਂ ਲੜ ਨਾਲ ਬੰਨ੍ਹੇ।
Fareedkot Teekaਇਹ ਨਾਮੁ ਅਖੁਟ ਹੈ ਕਬੀ ਨਿਖੁਟਤਾ ਨਹੀਂ ਹੈ। ਖਾਓ, ਜਪੋ, ਖਰਚੋ, ਉਪਦੇਸ਼ ਦੇਹੁ ਚਾਹੋ ਪਲੇ ਬਾਂਧੋ, ਭਾਵ ਰਿਦੇ ਮੇਂ ਧਾਰਨ ਕਰੋ॥
Prof. Sahib Singhਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ।
SikhNet (Spanish)sí, para quien coma, gaste o se aferre a La Túnica, Interminable es este Tesoro.
ਹਰਿ ਜਨ ਨੇੜਿ. ਨ ਆਵਈ; ਜਮਕੰਕਰ ਜਮਕਲੈ ॥
har jan nerr. na aavee; jamakankar jamakalai |
Sant Singh KhalsaThe Messenger of Death does not even approach the humble servant of the Lord.
Manmohan SinghDeath's servant and Death's courier comes not near the Lord's slave.
Manmohan Singh (Punjabi)ਮੌਤ ਦਾ ਦਾਸ ਅਤੇ ਮੌਤ ਦਾ ਦੂਤ ਪ੍ਰਭੂ ਦੇ ਗੋਲੇ ਦੇ ਲਾਗੇ ਨਹੀਂ ਲਗਦਾ।
Fareedkot Teekaਜਮ ਕੇ ਦੂਤ ਕਾਲ ਕਰਨੇ ਅਰਥਾਤ ਪ੍ਰਾਣੋਂ ਕਾ ਅੰਤ ਕਰਨੇ ਵਾਲੇ ਜਮ ਕੇ ਭੇਜੇ ਹੂਏ ਹਰੀ ਭਗਤੋਂ ਕੇ ਨੇੜੇ ਨਹੀਂ ਆਵਤੇ॥
Prof. Sahib Singh(ਫਿਰ, ਇਸ ਖ਼ਜ਼ਾਨੇ ਵਾਲੇ) ਭਗਤ ਜਨ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ।
ਪਦ ਅਰਥ ਜਮ ਕੰਕਰ = ਜਮ ਦਾ ਸੇਵਕ ਜਮ-ਦੂਤ। ਜਮਕਲੈ = ਜਮ ਕਾਲ।
SikhNet (Spanish)Escucha, Yama o sus mensajeros no se acercan al Sirviente del Señor,
ਸੇ ਸਾਹ ਸਚੇ ਵਣਜਾਰਿਆ; ਜਿਨ ਹਰਿ ਧਨੁ ਪਲੈ ॥
se saah sache vanajaariaa; jin har dhan palai |
Sant Singh KhalsaThey alone are the true bankers and traders, who have the wealth of the Lord in their laps.
Manmohan SinghThey alone are the true banker and traders, who have the Lord's wealth in their lap.
Manmohan Singh (Punjabi)ਕੇਵਲ ਉਹ ਹੀ ਸੱਚੇ ਸ਼ਾਹੂਕਾਰ ਅਤੇ ਸੁਦਾਗਰ ਹਨ, ਜਿਨ੍ਹਾਂ ਦੀ ਝੋਲੀ ਵਿੱਚ ਸੁਆਮੀ ਦੀ ਦੌਲਤ ਹੈ।
Fareedkot Teekaਸੇ ਸਾਹ ਗੁਰੂ ਔ ਵਣਜਾਰੇ ਸਿਖ ਭੀ ਸਚੇ ਹੈਂ, ਜਿਨੋਂ ਕੇ ਹਰੀ ਰੂਪ ਧਨ ਪਲੇ ਹੈ॥
Prof. Sahib Singhਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ।
SikhNet (Spanish)pues es el ayudante del Mercader quien reúne las Riquezas del Señor en su vestimenta.
ਹਰਿ ਕਿਰਪਾ ਤੇ. ਹਰਿ ਪਾਈਐ; ਜਾ ਆਪਿ ਹਰਿ ਘਲੈ ॥੧੫॥
har kirapaa te. har paaeeai; jaa aap har ghalai |15|
Sant Singh KhalsaBy the Lord's Mercy, one finds the Lord, only when the Lord Himself sends for him. ||15||
Manmohan SinghWhen God Himself sends man to the Guru, then alone he attains unto God, by God's grace.
Manmohan Singh (Punjabi)ਜਦ ਵਾਹਿਗੁਰੂ ਖ਼ੁਦ ਇਨਸਾਨ ਨੂੰ ਗੁਰਾਂ ਕੋਲ ਭੇਜਦਾ ਹੈ, ਕੇਵਲ ਤਾਂ ਹੀ ਵਾਹਿਗੁਰੂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਾਂ ਹਰੀ ਕਿਰਪਾ ਕਰ ਕੇ ਗੁਰੋਂ ਪਾਸ ਆਪ ਭੇਜੇ ਤਿਨ ਕੀ ਕ੍ਰਿਪਾ ਤੇ ਹਰਿ ਕੋ ਮਨ ਤਨ ਕਰ ਕੇ ਪਾਈਤਾ ਹੈ॥੧੫॥
Prof. Sahib Singhਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਉਹ ਆਪ (ਗੁਰੂ ਨੂੰ ਜਗਤ ਵਿਚ) ਭੇਜਦਾ ਹੈ ॥੧੫॥
SikhNet (Spanish)Sí, llegamos a Dios, por Su Gracia, cuando el Señor de Sí Mismo, entra en nosotros. (15)