ਮਃ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਲਿੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਹਉ ਮੁਆ. ਮੈ ਮਾਰਿਆ; ਪਉਣੁ ਵਹੈ ਦਰੀਆਉ ॥
hau muaa. mai maariaa; paun vahai dareeaau |
Sant Singh KhalsaIn egotism, he dies; possessiveness kills him, and the breath flows out like a river.
Manmohan SinghThrough pride, the mortal dies, sense of mine-ness destroys him and the breath flows like the river.
Manmohan Singh (Punjabi)ਹੰਕਾਰ ਰਾਹੀਂ, ਪ੍ਰਾਣੀ ਮਾਰਦਾ ਹੈ, ਅਪਣੱਤ ਉਸ ਨੂੰ ਮਾਰ ਸੁੱਟਦੀ ਹੈ ਅਤੇ ਸੁਆਸ ਨਦੀ ਦੇ ਮਾਨੰਦ ਵੱਗਦਾ ਹੈ।
Fareedkot Teekaਉੱਤ੍ਰ: ਪ੍ਰਛਿੰਨ ਹੰਕਾਰ ਵਾਲਾ ਮੂਆ ਹੈ ਔ ਜੀਵ ਕੋ ਮਮਤਾ ਨੇ ਮਾਰਿਆ ਹੈ। ਔ ਵਾਸਨਾ ਜਿਸ ਕੀ ਦਰਿਆਉ ਸਮ ਵਗਤੀ ਹੈ, ਸੋ ਆਵਤਾ ਜਾਤਾ ਹੈ॥
Prof. Sahib Singhਜਿਤਨਾ ਚਿਰ ਜੀਵ 'ਹਉਮੈ' ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ।ਪਦ ਅਰਥ ਹਉ ਮੁਆ = 'ਹਉ' ਵਿਚ ਮੋਇਆ ਹੋਇਆ, ਇਸ ਖ਼ਿਆਲ ਵਿਚ ਮਰਿਆ ਪਿਆ ਕਿ ਮੈਂ ਵੱਡਾ ਹਾਂ। ਮੈ ਮਾਰਿਆ = 'ਮੈਂ' ਦਾ ਮਾਰਿਆ ਹੋਇਆ। ਪਉਣੁ = ਹਵਾ, ਤ੍ਰਿਸ਼ਨਾ।
SikhNet (Spanish)Es a través del ego que uno muere, es la idea de lo mío que destruye,
ਤ੍ਰਿਸਨਾ ਥਕੀ ਨਾਨਕਾ; ਜਾ ਮਨੁ ਰਤਾ ਨਾਇ ॥
trisanaa thakee naanakaa; jaa man rataa naae |
Sant Singh KhalsaDesire is exhausted, O Nanak, only when the mind is imbued with the Name.
Manmohan SinghThe alone man's desire is tired, when his mind is imbued with the Lord's Name, O Nanak.
Manmohan Singh (Punjabi)ਕੇਵਲ ਤਾਂ ਹੀ ਇਨਸਾਨ ਦੀ ਖ਼ਾਹਿਸ਼ ਹੰਭਦੀ ਹੈ, ਜਦ ਉਸ ਦਾ ਚਿੱਤ ਸਾਈਂ ਦੇ ਨਾਮ ਨਾਲ ਰੰਗਿਆ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਾਂ ਮਨ ਨਾਮ ਵਿਖੇ ਰਾਤਾ ਹੈ ਤਾਂ ਤ੍ਰਿਸਨਾ ਨਿਵਰਤ ਹੋ ਗਈ ਹੈ ਵਹੀ ਅਨੰਦ ਕੋ ਪ੍ਰਾਪਤਿ ਹੂਆ ਹੈ॥ ਪਾਂਚਵਾਂ ਉਤਰ॥
Prof. Sahib Singhਪਰ, ਹੇ ਨਾਨਕ! ਜਦੋਂ ਮਨ 'ਨਾਮ' ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ।ਪਦ ਅਰਥ ਨਾਇ = ਨਾਮ ਵਿਚ।
SikhNet (Spanish)y es el río del aire lo que lo conserva a uno hacia adelante.
ਲੋਇਣ ਰਤੇ ਲੋਇਣੀ; ਕੰਨੀ ਸੁਰਤਿ ਸਮਾਇ ॥
loein rate loeinee; kanee surat samaae |
Sant Singh KhalsaHis eyes are imbued with the eyes of the Lord, and his ears ring with celestial consciousness.
Manmohan SinghHis eyes are imbued with the eyes of the Lord and God's consciousness rings (merges) in his ears.
Manmohan Singh (Punjabi)ਉਸ ਦੀਆਂ ਅੱਖਾਂ ਪ੍ਰਭੂ ਦੀਆਂ ਅੱਖਾਂ ਨਾਲ ਰੰਗੀਆਂ ਹੋਈਆ ਹਨ ਅਤੇ ਰੱਬ ਦੀ ਗਿਆਤ ਉਸ ਦੇ ਕੰਨਾਂ ਅੰਦਰ ਗੂੰਜਦੀ ਹੈ।
Fareedkot Teekaਜੋ ਲੋਇਣੀ ਸਰਬ ਨੇਤ੍ਰੋਂ ਵਾਲਾ ਵੈਰਾਟ ਰੂਪ ਹੈ ਤਿਸ ਮੇਂ ਨੇਤਰ ਰਤੇ ਹੈਂ। ਕੰਨੋਂ ਕਰ ਕੇ ਜੋ ਜਸ ਸੁਨਤਾ ਹੈ ਤਿਸ ਕੀ ਗਿਆਤ ਅਰਥਾਤ ਬ੍ਰਿਤੀ ਪਰਮਾਤਮਾ ਮੇਂ ਸਮਾਈ ਹੈ॥ ਛੇਵਾਂ ਉਤ੍ਰ ਹੈ॥
Prof. Sahib Singhਅੱਖਾਂ ਆਪਣੇ ਆਪ ਵਿਚ ਰੱਤੀਆਂ ਜਾਂਦੀਆਂ ਹਨ, (ਨਿੰਦਾ ਆਦਿਕ) ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ।ਪਦ ਅਰਥ ਲੋਇਣ = ਅੱਖਾਂ। ਲੋਇਣੀ = ਅੱਖਾਂ ਵਿਚ ਹੀ, (ਭਾਵ,) ਆਪਣੇ ਆਪ ਵਿਚ ਹੀ (ਬਾਹਰਲੇ ਰੂਪ ਵਲ ਤੱਕਣ ਦੀ ਤਾਂਘ ਨਹੀਂ ਰਹੀ)। ਸੁਰਤਿ = (ਨਿੰਦਾ ਆਦਿਕ) ਸੁਣਨ ਦੀ ਤਾਂਘ।
SikhNet (Spanish)Pero las ansiedades sólo se acaban cuando la mente está imbuida en el Nombre.
ਜੀਭ ਰਸਾਇਣਿ ਚੂਨੜੀ; ਰਤੀ ਲਾਲ ਲਵਾਇ ॥
jeebh rasaaein choonarree; ratee laal lavaae |
Sant Singh KhalsaHis tongue drinks in the sweet nectar, dyed crimson by chanting the Name of the Beloved Lord.
Manmohan SinghHis tongue sucks the Name elixir and is dyed by uttering the Name of the Beloved.
Manmohan Singh (Punjabi)ਉਸ ਜੀ ਜੀਭ੍ਹ ਨਾਮ-ਅੰਮ੍ਰਿਤ ਨੂੰ ਚੂਸਦੀ ਹੈ ਅਤੇ ਪ੍ਰੀਤਮ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਰੰਗੀ ਹੋਈ ਹੈ।
Fareedkot Teekaਜੀਭ ਨਾਮ ਅੰਮ੍ਰਿਤ ਕੋ (ਚੂਨੜੀ) ਲੇ ਰਹੀ ਹੈ ਵਾ ਲਾਲ ਗੂੜੇ ਰੰਗ ਵਾਲੀ ਹੋ ਰਹੀ ਹੈ ਅਰਥਾਤ ਅਨੰਦ ਹੋ ਰਹੀ ਹੈ। ਔ ਪਿਆਰੇ ਵਾਹਿਗੁਰੂ ਕੇ (ਲਵਾਇ) ਜਪਣੇ ਜਪਾਵਣੇ ਬੀਚ ਰਤੀ ਹੈ॥
Prof. Sahib Singhਜੀਭ 'ਨਾਮ' ਸਿਮਰ ਕੇ ਨਾਮ-ਰਸੈਣ ਵਿਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ।ਪਦ ਅਰਥ ਰਸਾਇਣਿ = ਰਸਾਂ ਦੇ ਘਰ (-ਨਾਮ) ਵਿਚ। ਚੂਨੜੀ = ਸੋਹਣਾ ਹੀਰਾ। ਲਵਾਇ = ਉੱਚਾਰ ਕੇ।
SikhNet (Spanish)La mirada de uno está puesta en la Mirada de Dios y la voz de Su Conciencia resuena en nuestros oídos, con nuestra lengua sorbemos de la Esencia, teñidos de rojo recitando el Nombre del Amor.
ਅੰਦਰੁ ਮੁਸਕਿ ਝਕੋਲਿਆ; ਕੀਮਤਿ ਕਹੀ. ਨ ਜਾਇ ॥੨॥
andar musak jhakoliaa; keemat kahee. na jaae |2|
Sant Singh KhalsaHis inner being is drenched with the Lord's fragrance; his worth cannot be described. ||2||
Manmohan SinghHis innerself is perfumed with the name, fragrance and his worth can be told not.
Manmohan Singh (Punjabi)ਉਸ ਦਾ ਅੰਤ੍ਰੀਵ ਨਾਮ ਦੀ ਸੁਗੰਧੀ ਨਾਲ ਮਹਿਕ ਉਠਦਾ ਹੈ ਤੇ ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਤਿਸ ਕਾ ਰਿਦਾ ਜਸ ਰੂਪ ਸੁਗੰਧੀ ਸੇ (ਝਕੋਲਿਆ) ਤਦਾਕਾਰ ਹੈ, ਤਿਸ ਕੀ ਉਪਮਾ ਕਹੀ ਨਹੀਂ ਜਾਤੀ॥੨॥
Prof. Sahib Singhਮਨ ('ਨਾਮ' ਵਿਚ) ਮਹਕ ਕੇ ਲਪਟਾਂ ਦੇਂਦਾ ਹੈ। (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ ॥੨॥ਪਦ ਅਰਥ ਮੁਸਕਿ = ਮਹਕ ਕੇ। ਝਕੋਲਿਆ = ਲਪਟਾਂ ਦੇ ਰਿਹਾ ਹੈ ॥੨॥
SikhNet (Spanish)Así, en el interior hay fragancia, y uno va más allá de toda Alabanza. (2)