ੴ

ਸਿੱਖਬਾਣੀ · SikhBani

Ang 1091

Sri Guru Granth Sahib · Raag Maaroo · 10 shabads, 47 lines
Translations
Shabad Guru Nanak Dev Ji Raag Maaroo continued from Ang 1090

ਭੋਲਤਣਿ ਭੈ ਮਨਿ ਵਸੈ; ਹੇਕੈ ਪਾਧਰ ਹੀਡੁ ॥

bholatan bhai man vasai; hekai paadhar heedd |

Sant Singh KhalsaThe Fear of God abides in the mind of the innocent; this is the straight path to the One Lord.
Manmohan SinghForgetting the Lord, other's fear abides in man's mind. The way to meet the One Lord is within the mind.
Manmohan Singh (Punjabi)ਪ੍ਰਭੂ ਨੂੰ ਭੁਲਾਉਣ ਦੁਆਰਾ, ਹੋਰਨਾਂ ਦਾ ਡਰ ਇਨਸਾਨ ਦੇ ਚਿੱਤ ਅੰਦਰ ਵੱਸ ਜਾਂਦਾ ਹੈ। ਇੱਕ ਪ੍ਰਭੂ ਨੂੰ ਮਿਲਣ ਦਾ ਮਾਰਗ, ਮਨ ਵਿੱਚ ਹੀ ਹੈ।
Fareedkot Teekaਪਰਮੇਸਰ ਕੇ ਭੁਲ ਜਾਣੈ ਸੇ ਮਨ ਮੇਂ ਭੈ ਵਸਤਾ ਹੈ। ਏਕ ਪਰਮੇਸਰ ਕਾ (ਪਾਧਰ) ਰਸਤਾ (ਹੀਡੁ) ਹਿਰਦੇ ਮੇਂ ਹੀ ਹੈ, ਭਾਵ ਅੰਤਰਮੁਖ ਹੋਣੇ ਤੇ ਮਿਲਤਾ ਹੈ॥
Prof. Sahib Singhਉਹੀ ਇਕ ਹਿਰਦਾ ਸਰਲ ਹੈ ਜਿਸ ਹਿਰਦੇ ਵਿਚ ਭੋਲਾ-ਪਨ ਤੇ (ਰੱਬੀ) ਡਰ ਦੇ ਕਾਰਨ (ਰੱਬ ਆਪ) ਵੱਸਦਾ ਹੈ।

ਪਦ ਅਰਥ ਭੋਲਤਣਿ = ਭੋਲਾ-ਪਨ ਦੇ ਕਾਰਨ। ਭੈ = (ਰੱਬ ਦੇ) ਡਰ ਦੀ ਰਾਹੀਂ। ਹੇਕੈ = ਇਹੀ ਇਕ। ਪਾਧਰ = ਪੱਧਰਾ, ਸਰਲ। ਹੀਡੁ = ਹਿਰਦਾ।

SikhNet (Spanish)En la inocencia, la Reverencia por el Señor se posa en el interior, se endereza uno en el Sendero, y camina con paso equilibrado.

ਅਤਿ ਡਾਹਪਣਿ. ਦੁਖੁ ਘਣੋ; ਤੀਨੇ ਥਾਵ ਭਰੀਡੁ ॥੧॥

at ddaahapan. dukh ghano; teene thaav bhareedd |1|

Sant Singh KhalsaJealousy and envy bring terrible pain, and one is cursed throughout the three worlds. ||1||
Manmohan SinghThrough jealousy, man suffer very great pain and his three places of thought, word and deed are accursed.
Manmohan Singh (Punjabi)ਈਰਖਾ ਰਾਹੀਂ ਇਨਸਾਨ ਬਹੁਤ ਹੀ ਜ਼ਿਆਦਾ ਤਕਲਫ਼ਿ ਉਠਾਉਂਦਾ ਹੈ ਅਤੇ ਉਸ ਦੇ ਖ਼ਿਆਲ ਬਚਨ ਅਤੇ ਕਰਮ ਦੀਆਂ ਤਿੰਨੇ ਥਾਵਾਂ ਭਰਿਸ਼ਟ ਹੋ ਜਾਂਦੀਆਂ ਹਨ।
Fareedkot Teekaਅਤੀ (ਡਾਹਪਣਿ) ਡਹਿਕਣੇ ਅਰਥਾਤ ਭ੍ਰਮਣੇ ਸੇ ਬਹੁਤ ਹੀ ਦੁਖੁ ਹੋਤਾ ਹੈ ਔਰ (ਤੀਨੇ ਥਾਵ) ਮਨ, ਬਾਣੀ, ਸਰੀਰ ਪਾਪੋਂ ਕਰਿ ਭਰੇ ਜਾਤੇ ਹੈਂ; ਵਾ ਇਹ ਲੋਕ ਸਰਬ ਬੈਕੁੰਠ ਤੀਨ ਥਾਵੋਂ ਕੇ ਸੁਖ ਸੇ ਵਹੁ ਪੁਰਸ ਭਰਿਸਟ ਹੋਤਾ ਹੈ, ਭਾਵ ਸੁਖ ਕੋ ਨਹੀਂ ਪ੍ਰਾਪਤਿ ਹੋਤਾ॥੧॥
Prof. Sahib Singhਪਰ ਸਾੜੇ ਈਰਖਾ ਦੇ ਕਾਰਨ ਬਹੁਤ ਹੀ ਦੁੱਖ ਵਿਆਪਦਾ ਹੈ, ਮਨ ਬਾਣੀ ਤੇ ਸਰੀਰ ਤਿੰਨੇ ਹੀ ਭਰਿਸ਼ਟੇ ਰਹਿੰਦੇ ਹਨ ॥੧॥

ਪਦ ਅਰਥ ਡਾਹਪਣਿ = {ਡਾਹ = ਸਾੜਾ} ਸਾੜੇ ਈਰਖਾ ਦੇ ਕਾਰਨ। ਤੀਨੇ ਥਾਵ = ਤਿੰਨੇ ਥਾਂ (ਮਨ, ਬਾਣੀ, ਸਰੀਰ)। ਭਰੀਡੁ = ਭਰਿਸ਼ਟ ॥੧॥

SikhNet (Spanish)Los celos y la envidia traen terrible dolor y la maldad lo agobia en los tres mundos. (1)

Open this shabad (3 lines, Angs 1090-1091) →

Shabad Guru Nanak Dev Ji Raag Maaroo

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਮਾਂਦਲੁ ਬੇਦਿ. ਸਿ ਬਾਜਣੋ; ਘਣੋ ਧੜੀਐ, ਜੋਇ ॥

maandal bed. si baajano; ghano dharreeai, joe |

Sant Singh KhalsaThe drum of the Vedas vibrates, bringing dispute and divisiveness.
Manmohan SinghThe drum of the Vedas, which preach many dissension, is ringing.
Manmohan Singh (Punjabi)ਵੇਦਾਂ ਦਾ ਢੋਲ, ਜੋ ਬਹੁਤੇ ਪੱਖਾਪਾਤ ਪ੍ਰਚਾਰਦੇ ਹਨ, ਵੱਜ ਰਿਹਾ ਹੈ।
Fareedkot Teekaਬੇਦ ਰੂਪ ਢੋਲ (ਸਿ) ਤੀਨੋਂ ਲੋਕੋਂ ਮੇਂ ਬਾਜ ਰਹਿਆ ਦੇਖੀਤਾ ਹੈ, ਬਹੁਤ (ਧੜੀਐ) ਪਖਾਂ ਵਾਲਾ ਦੇਖੀਤਾ ਹੈ। ਕੌਨ ਪਖ ਹੈ? ਕਰਮ, ਉਪਾਸਨਾ, ਯਗਦਾਨ, ਤਪ ਆਦਿਕੋਂ ਕੋ ਕਥਨ ਕਰਤਾ ਹੈ॥
Prof. Sahib Singhਘਣਾ ਧੜਾ (ਭਾਵ, ਬਹੁਤੀ ਲੁਕਾਈ) ਤੱਕਦਾ ਹੈ ਉਸ ਢੋਲ ਨੂੰ (ਜੋ ਢੋਲ) ਵੇਦ ਨੇ ਵਜਾਇਆ {ਭਾਵ, ਕਰਮ ਕਾਂਡ ਦਾ ਰਸਤਾ}।

ਪਦ ਅਰਥ ਮਾਂਦਲੁ = ਢੋਲ। ਬੇਦਿ = ਬੇਦ ਨੇ। ਸਿ = ਉਸ (ਮਾਂਦਲ) ਨੂੰ। ਬਾਜਣੋ = ਵਜਾਇਆ। ਘਣੋ ਧੜੀਐ = ਘਣਾ ਧੜਾ, ਬਹੁਤ ਲੁਕਾਈ। ਜੋਇ = ਤੱਕਦਾ ਹੈ {ਨੋਟ: ਇਹ ਲਫ਼ਜ਼ "ਜੋਇ" ਪਉੜੀ ਨੰ: ੧੨, ੧੩ ਤੇ ੧੪ ਦੇ ਨਾਲ ਵਰਤੇ ਹੋਏ ਸ਼ਲੋਕਾਂ ਵਿਚ ਆਇਆ ਹੈ ਸ਼ਲੋਕ ਤਿੰਨੇ ਹੀ ਗੁਰੂ ਨਾਨਕ ਦੇਵ ਜੀ ਦੇ ਹਨ। 'ਬੋਲੀ' ਭੀ ਹਰੇਕ ਵਿਚ 'ਲਹਿੰਦੀ' ਹੈ। ਸੋ, ਹਰੇਕ ਸ਼ਲੋਕ ਵਿਚ ਇਸ ਲਫ਼ਜ਼ ਦਾ ਅਰਥ ਇਕੋ ਹੀ ਚਾਹੀਦਾ ਹੈ}।

SikhNet (Spanish)El tambor de los Vedas vibra, trayendo la disputa y la división.

ਨਾਨਕ ਨਾਮੁ ਸਮਾਲਿ ਤੂ; ਬੀਜਉ ਅਵਰੁ. ਨ ਕੋਇ ॥੨॥

naanak naam samaal too; beejau avar. na koe |2|

Sant Singh KhalsaO Nanak, contemplate the Naam, the Name of the Lord; there is none except Him. ||2||
Manmohan SinghO Nanak, contemplate thou the Lord's Name, for without Him, there is not any other.
Manmohan Singh (Punjabi)ਹੇ ਨਾਨਕ! ਤੂੰ ਸਾਹਿਬ ਦੇ ਨਾਮ ਦਾ ਸਿਮਰਨ ਕਰ, ਕਿਉਂ ਜੋ ਉਸ ਦੇ ਬਗ਼ੈਰ ਹੋਰ ਕੋਈ ਦੂਸਰਾ ਨਹੀਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਭਾਈ! ਤੂੰ ਤੋ ਨਾਮ ਕੋ ਸੰਭਾਲੁ, ਨਾਮ ਔ ਗਿਆਨ ਸੇ ਬਿਨਾਂ ਔ (ਬੀਜਉ) ਬੇਦ ਦਾ ਸਿਧਾਂਤ ਦੂਜਾ ਕੋਈ ਨਹੀਂ॥੨॥
Prof. Sahib Singhਹੇ ਨਾਨਕ! ਤੂੰ 'ਨਾਮ' ਸਿਮਰ, (ਇਸ ਤੋਂ ਛੁਟ) ਹੋਰ ਦੂਜਾ ਕੋਈ (ਸਹੀ ਰਸਤਾ) ਨਹੀਂ ਹੈ ॥੨॥

ਪਦ ਅਰਥ ਬੀਜਉ = ਦੂਜਾ ॥੨॥

* ਨੋਟ: ਵੇਖੋ, ਸਲੋਕ ਕਬੀਰ ਜੀ ਨੰ: ੧੬੫: ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥ ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰ ॥੧੬੫॥

SikhNet (Spanish)Oh dice Nanak, aprecia sólo el Naam, el Nombre del Señor en tu corazón, pues no hay nada que lo iguale. (2)

Open this shabad →

Shabad Guru Nanak Dev Ji Raag Maaroo

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਸਾਗਰੁ ਗੁਣੀ. ਅਥਾਹੁ; ਕਿਨਿ ਹਾਥਾਲਾ ਦੇਖੀਐ ॥

saagar gunee. athaahu; kin haathaalaa dekheeai |

Sant Singh KhalsaThe world-ocean of the three qualities is unfathomably deep; how can its bottom be seen?
Manmohan SinghUnfathomable is the world-ocean of three qualities; who has ever seen its bottom?
Manmohan Singh (Punjabi)ਬੇਥਾਹ ਹੈ ਤਿੰਨਾਂ ਗੁਣਾਂ ਵਾਲਾ ਸੰਸਾਰ ਸਮੁੰਦਰ, ਇਸ ਦਾ ਥੱਲਾ ਕਦੋਂ ਕਿਸ ਨੇ ਵੇਖਿਆ ਹੈ?
Fareedkot Teekaਤ੍ਰੈ ਗੁਣ ਰਚਤ ਸੰਸਾਰ ਸਾਗਰ ਅਥਾਹੁ ਹੈ ਇਸ ਕਾ ਕਿਸ ਨੇ (ਹਾਥਾਲਾ) ਅੰਤ ਦੇਖਿਆ ਹੈ, ਭਾਵ ਕਿਸੇ ਵਿਰਲੇ ਨੇ ਹੀ ਨਾਸ ਰੂਪ ਜਾਣਿਆ ਹੈ॥
Prof. Sahib Singh(ਇਹ) ਤ੍ਰੈ-ਗੁਣੀ (ਸੰਸਾਰ) (ਮਾਨੋ) ਇਕ ਅੱਤ ਡੂੰਘਾ ਸਮੁੰਦਰ ਹੈ, ਇਸ ਦੀ ਹਾਥ ਕਿਸ ਨੇ ਲੱਭੀ ਹੈ?

ਪਦ ਅਰਥ ਗੁਣੀ = ਤ੍ਰੈਗੁਣੀ, ਮਾਇਆ ਦੇ ਤਿੰਨ ਗੁਣਾਂ ਵਾਲਾ। ਕਿਨਿ = ਕਿਸ ਨੇ? ਕਿਸੇ ਵਿਰਲੇ ਨੇ। ਹਾਥਾਲਾ = ਹਾਥ, ਥਾਹ।

SikhNet (Spanish)El océano del mundo de las tres cualidades es insondablemente profundo. ¿Cómo podría uno llegar a ver su fondo?

ਵਡਾ ਵੇਪਰਵਾਹੁ; ਸਤਿਗੁਰੁ ਮਿਲੈ. ਤ ਪਾਰਿ ਪਵਾ ॥

vaddaa veparavaahu; satigur milai. ta paar pavaa |

Sant Singh KhalsaIf I meet with the great, self-sufficient True Guru, then I am carried across.
Manmohan SinghIf I meet with the exceedingly carefree True Guru, then alone can I ferry across.
Manmohan Singh (Punjabi)ਜੇਕਰ ਮੈਂ ਪਰਮ ਮੁਛੰਦਗੀ-ਰਹਿਤ ਸੱਚੇ ਗੁਰਾਂ ਨਾਲ ਮਿਲ ਪਵਾਂ, ਕੇਵਲ ਤਦ ਹੀ ਮੈਂ ਪਾਰ ਉੱਤਰ ਸਕਦਾ ਹਾਂ।
Fareedkot Teekaਸਭ ਸੇ ਵੱਡਾ ਔ ਬੇ ਪਰਵਾਹਿ ਜੋ ਸਤਿਗੁਰੂ ਹੈ, ਜੇ ਵਹੁ ਮਿਲੇ ਤਾਂ ਮੈਂ ਏਸ ਸਮੁੰਦਰ ਸੇ ਪਾਰ ਪਵਾਂ ਅਰਥਾਤ ਲੰਘ ਜਾਵਾਂ॥
Prof. Sahib Singhਜੇ ਸਤਿਗੁਰੂ (ਜੋ ਇਸ ਤ੍ਰਿਗੁਣੀ ਸੰਸਾਰ ਵਲੋਂ) ਬੜਾ ਬੇ-ਪਰਵਾਹ (ਹੈ) ਮਿਲ ਪਏ ਤਾਂ ਮੈਂ ਭੀ ਇਸ ਤੋਂ ਪਾਰ ਲੰਘ ਜਾਵਾਂ।
SikhNet (Spanish)Por favor díganme, sólo si me encuentro con el Verdadero y Grandioso Guru, podré ser llevado hasta el otro lado.

ਮਝ ਭਰਿ; ਦੁਖ ਬਦੁਖ ॥

majh bhar; dukh badukh |

Sant Singh KhalsaThis ocean is filled up with pain and suffering.
Manmohan SinghWoe upon woe is filled in the world-ocean.
Manmohan Singh (Punjabi)ਤਕਲਫ਼ਿ ਉੱਤੇ ਤਕਲਫ਼ਿ ਹੀ ਸੰਸਾਰ ਸਮੁੰਦਰ ਵਿੱਚ ਭਰੀ ਹੋਈ ਹੈ।
Fareedkot Teekaਸੰਸਾਰ ਕੇ ਬੀਚ (ਦੁਖ ਬਦੁਖ) ਦੁਖ ਸਾਥ ਔਰ ਦੁਖ ਅਰਥਾਤ ਬਹੁਤੇ ਦੁਖ ਭਰੇ ਹੂਏ ਹੈਂ; ਵਾ ਰਿਦੇ ਮੇਂ ਬਹੁਤ ਦੁਖ ਭਰੇ ਹੂਏ ਹੈਂ॥
Prof. Sahib Singhਇਸ ਸੰਸਾਰ-ਸਮੁੰਦਰ ਦਾ ਵਿਚਲਾ ਹਿੱਸਾ ਦੁੱਖਾਂ ਨਾਲ ਹੀ ਭਰਿਆ ਹੋਇਆ ਹੈ।

ਪਦ ਅਰਥ ਮਝ = ਵਿਚਲਾ ਹਿੱਸਾ, (ਭਾਵ,) ਸਾਰਾ। ਭਰਿ = ਭਰਿਆ।

SikhNet (Spanish)En el mundo de las formas hay inmenso dolor, sufrimiento tras sufrimiento y,

ਨਾਨਕ ਸਚੇ ਨਾਮ ਬਿਨੁ; ਕਿਸੈ. ਨ ਲਥੀ ਭੁਖ ॥੩॥

naanak sache naam bin; kisai. na lathee bhukh |3|

Sant Singh KhalsaO Nanak, without the True Name, no one's hunger is appeased. ||3||
Manmohan SinghNanak, without the True Name, no one's hunger is satisfied.
Manmohan Singh (Punjabi)ਨਾਨਕ, ਸੱਚੇ ਨਾਮ ਦੇ ਬਗੈਰ, ਕਿਸੇ ਇਨਸਾਨ ਦੀ ਭੁੱਖ ਭੀ ਨਵਿਰਤ ਨਹੀਂ ਹੁੰਦੀ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸਚੇ ਨਾਮ ਸੇ ਬਿਨਾਂ ਕਿਸੇ ਕੀ ਭੀ ਤ੍ਰਿਸਨਾ ਰੂਪ ਭੂਖ ਨਹੀਂ ਉਤਰੀ॥੩॥
Prof. Sahib Singhਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਦੀ ਭੀ (ਤ੍ਰਿਗੁਣੀ ਮਾਇਆ ਬਾਰੇ) ਭੁੱਖ ਨਹੀਂ ਉਤਰਦੀ ॥੩॥
SikhNet (Spanish)sin el Nombre Verdadero, las ansiedades de ninguno pueden ser erradicadas. (3)

Open this shabad →

Shabad Guru Amardas Ji Raag Maaroo

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਜਿਨੀ ਅੰਦਰੁ ਭਾਲਿਆ; ਗੁਰ ਸਬਦਿ ਸੁਹਾਵੈ ॥

jinee andar bhaaliaa; gur sabad suhaavai |

Sant Singh KhalsaThose who search their inner beings, through the Word of the Guru's Shabad, are exalted and adorned.
Manmohan SinghBeauteous are they, who reach their heart, through the Guru's word.
Manmohan Singh (Punjabi)ਸੁੰਦਰ ਹਨ ਉਹ ਜੋ ਗੁਰਾਂ ਦੀ ਬਾਣੀ ਰਾਹੀਂ ਆਪਣੇ ਦਿਲ ਨੂੰ ਖੋਜਦੇ ਹਨ।
Fareedkot Teekaਜਿਨੋਂ ਨੇ ਗੁਰ ਉਪਦੇਸ ਸੁਹਾਵੇ ਕਰ ਅੰਦਰ ਖੋਜਿਆ ਹੈ॥
Prof. Sahib Singhਸਤਿਗੁਰੂ ਦੇ ਸੋਹਣੇ ਸ਼ਬਦ ਦੀ ਰਾਹੀਂ ਜਿਨ੍ਹਾਂ ਨੇ ਆਪਣਾ ਮਨ ਖੋਜਿਆ ਹੈ,

ਪਦ ਅਰਥ ਸੁਹਾਵੈ ਸਬਦਿ = ਸੋਹਣੇ ਸ਼ਬਦ ਦੀ ਰਾਹੀਂ। ਅੰਦਰੁ = ਅੰਦਰਲਾ, ਮਨ

SikhNet (Spanish)Los que han buscado en su corazón con la guía de la Bella Palabra del Guru,

ਜੋ ਇਛਨਿ ਸੋ ਪਾਇਦੇ; ਹਰਿ ਨਾਮੁ ਧਿਆਵੈ ॥

jo ichhan so paaeide; har naam dhiaavai |

Sant Singh KhalsaThey obtain what they wish for, meditating on the Lord's Name.
Manmohan SinghMeditating on the Lord's Name, they obtain that, what they wish for.
Manmohan Singh (Punjabi)ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ, ਮਨੁੱਖ ਉਹ ਕੁੱਛ ਪਾ ਲੈਂਦੇ ਹਨ ਜਿਸ ਨੂੰ ਉਹ ਚਾਹੁੰਦੇ ਹਨ।
Fareedkot Teekaਜੋ ਹਰੀ ਨਾਮ ਕੇ ਧਿਆਣੇ ਵਾਲੇ ਹੋਏ ਹੈਂ, ਸੋ ਜੋ ਇਛਾ ਕਰਨ ਸੋਈ ਫਲ ਪਾਇ ਲੇਤੇ ਹੈਂ॥
Prof. Sahib Singhਉਹ ਹਰਿ-ਨਾਮ ਸਿਮਰਦੇ ਹਨ ਤੇ ਮਨ-ਇੱਛਤ ਫਲ ਪਾਂਦੇ ਹਨ।
SikhNet (Spanish)todo lo que han deseado lo obtienen, pues habitan en el Nombre del Señor.

ਜਿਸ ਨੋ ਕ੍ਰਿਪਾ ਕਰੇ. ਤਿਸੁ ਗੁਰੁ ਮਿਲੈ; ਸੋ ਹਰਿ ਗੁਣ ਗਾਵੈ ॥

jis no kripaa kare. tis gur milai; so har gun gaavai |

Sant Singh KhalsaOne who is blessed by God's Grace, meets with the Guru; he sings the Glorious Praises of the Lord.
Manmohan SinghHe, to whom the Lord shows mercy, him meets the Guru and he alone stings to Lord's praise.
Manmohan Singh (Punjabi)ਜਿਸ ਉਤੇ ਸਾਈਂ ਮਿਹਰ ਧਾਰਦਾ ਹੈ; ਉਸ ਨੂੰ ਗੁਰੂ ਜੀ ਮਿਲ ਪੈਂਦੇ ਹਨ ਅਤੇ ਕੇਵਲ ਉਹ ਹੀ ਸਾਈਂ ਦਾ ਜੱਸ ਗਾਇਨ ਕਰਦਾ ਹੈ।
Fareedkot Teekaਜਿਸ ਨੋ ਪਰਮੇਸਰ ਕ੍ਰਿਪਾ ਕਰੇ ਤਿਸ ਕੋ ਗੁਰੂ ਮਿਲਤਾ ਹੈ ਔ ਸੋਈ ਹਰੀ ਕੇ ਗੁਨ ਗਾਵਤਾ ਹੈ॥
Prof. Sahib Singhਜਿਸ ਮਨੁੱਖ ਉਤੇ ਪ੍ਰਭੂ ਮਿਹਰ ਕਰੇ ਉਸ ਨੂੰ ਗੁਰੂ ਮਿਲਦਾ ਹੈ ਤੇ ਉਹ ਪ੍ਰਭੂ ਦੇ ਗੁਣ ਗਾਂਦਾ ਹੈ।
SikhNet (Spanish)Aquél sobre quien reside la Gracia de Dios, encuentra al Guru y entona las Alabanzas del Señor.

ਧਰਮ ਰਾਇ ਤਿਨ ਕਾ ਮਿਤੁ ਹੈ; ਜਮ ਮਗਿ. ਨ ਪਾਵੈ ॥

dharam raae tin kaa mit hai; jam mag. na paavai |

Sant Singh KhalsaThe Righteous Judge of Dharma is his friend; he does not have to walk on the Path of Death.
Manmohan SinghThe Righteous judge is his friend and he walks not to the way of death.
Manmohan Singh (Punjabi)ਧਰਮ ਰਾਜਾ ਉਸ ਦਾ ਮਿੱਤ੍ਰ ਹੈ ਅਤੇ ਉਹ ਮੌਤ ਦੇ ਰਸਤੇ ਨਹੀਂ ਟੁਰਦਾ।
Fareedkot Teekaਧਰਮ ਰਾਇ ਜਮੁ ਜੋ ਤਿਨ ਕਾ ਮਿਤ੍ਰ ਹੋਤਾ ਹੈ ਉਨ ਕੋ ਅਪਨੇ ਮਾਰਗ ਮੇਂ ਨਹੀਂ ਪਾਵਤਾ ਹੈ॥
Prof. Sahib Singhਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਉਹਨਾਂ ਨੂੰ ਉਹ ਜਮ ਦੇ ਰਾਹ ਤੇ ਨਹੀਂ ਪਾਂਦਾ।

ਪਦ ਅਰਥ ਜਮ ਮਗਿ = ਜਮ ਦੇ ਰਾਹ ਤੇ। ਨ ਪਾਵੈ = ਨਹੀਂ ਤੋਰਦਾ।

SikhNet (Spanish)Para él el Dharmaraya es su amigo y no sigue el camino que le muestra Yama.

ਹਰਿ ਨਾਮੁ ਧਿਆਵਹਿ ਦਿਨਸੁ ਰਾਤਿ; ਹਰਿ ਨਾਮਿ ਸਮਾਵੈ ॥੧੪॥

har naam dhiaaveh dinas raat; har naam samaavai |14|

Sant Singh KhalsaHe meditates on the Lord's Name, day and night; he is absorbed and immersed in the Lord's Name. ||14||
Manmohan SinghGod's Name, he contemplates day and night and in the God's Name, he is absorbed.
Manmohan Singh (Punjabi)ਰੱਬ ਦੇ ਨਾਮ ਦਾ ਉਹ ਦਿਹੁੰ ਰੈਣ ਸਿਮਰਨ ਕਰਦਾ ਹੈ ਅਤੇ ਰੱਬ ਦੇ ਨਾਮ ਦੇ ਅੰਦਰ ਹੀ ਉਹ ਲੀਨ ਥੀ ਵੰਝਦਾ ਹੈ।
Fareedkot Teekaਜੋ ਦਿਨ ਰਾਤਿ ਹਰੀ ਨਾਮ ਕੋ ਧਿਆਵਤੇ ਹੈਂ, ਸੋ ਹਰੀ ਨਾਮੀ ਮੇਂ ਸਮਾਵਤੇ ਹੈਂ॥੧੪॥
Prof. Sahib Singhਉਹ ਦਿਨ ਰਾਤ ਹਰਿ-ਨਾਮ ਸਿਮਰਦੇ ਹਨ ਤੇ ਹਰਿ-ਨਾਮ ਵਿਚ ਜੁੜੇ ਰਹਿੰਦੇ ਹਨ ॥੧੪॥
SikhNet (Spanish)Él habita siempre en el Nombre del Señor y al final se inmerge en Él. (14)

Open this shabad →

Shabad Guru Nanak Dev Ji Raag Maaroo

ਸਲੋਕੁ ਮਃ ੧ ॥

salok mahalaa 1 |

Sant Singh KhalsaSalok, First Mehl:
Manmohan SinghSlok 1st Guru.
Manmohan Singh (Punjabi)ਸਲੋਕ ਪਹਿਲੀ ਪਾਤਿਸ਼ਾਹੀ।
SikhNet (Spanish)Slok, Mejl Guru Nanak, Primer Canal Divino.

ਸੁਣੀਐ ਏਕੁ ਵਖਾਣੀਐ; ਸੁਰਗਿ ਮਿਰਤਿ ਪਇਆਲਿ ॥

suneeai ek vakhaaneeai; surag mirat peaal |

Sant Singh KhalsaListen to and speak the Name of the One Lord, who permeates the heavens, this world and the nether regions of the underworld.
Manmohan SinghHear and utter thou the Name of One Lord, who is contained in heaven, this mortal world, and the under-world.
Manmohan Singh (Punjabi)ਤੂੰ ਇਕ ਸੁਆਮੀ ਦੇ ਨਾਮ ਨੂੰ ਸ੍ਰਵਣ ਅਤੇ ਉਚਾਰਣ ਕਰ, ਜੋ ਬਹਿਸ਼ਤ, ਇਸ ਮਾਤਲੋਕ ਅਤੇ ਪਾਤਾਲ ਅੰਦਰ ਵਿਆਪਕ ਹੋ ਰਿਹਾ ਹੈ।
Fareedkot Teekaਏਕ ਹੀ ਬੇਦੋਂ ਦੁਆਰੇ ਸੁਨੀਤਾ ਹੈ ਪੁਨਃ ਸੰਤੋਂ ਦਾਰੇ ਭੀ ਏਕ ਕਹੀਤਾ ਹੈ, ਸੁਰਗ, ਮਾਤ ਲੋਕ ਮੇਂ ਔ ਪਤਾਲ ਮੇਂ ਭੀ ਏਕ ਕਾ ਹੁਕਮੁ ਹੈ॥
Prof. Sahib Singhਇਹੀ ਗੱਲ ਸੁਣੀਦੀ ਹੈ ਤੇ ਬਿਆਨ ਕੀਤੀ ਜਾ ਰਹੀ ਹੈ ਕਿ ਸੁਰਗ ਵਿਚ ਧਰਤੀ ਤੇ ਪਾਤਾਲ ਵਿਚ (ਤਿੰਨਾਂ ਹੀ ਲੋਕਾਂ ਵਿਚ) ਪ੍ਰਭੂ ਇਕ ਆਪ ਹੀ ਆਪ ਹੈ,

ਪਦ ਅਰਥ ਸੁਰਗਿ = ਸੁਰਗ ਵਿਚ। ਮਿਰਤਿ = ਧਰਤੀ ਤੇ। ਪਇਆਲਿ = ਪਾਤਾਲ ਵਿਚ।

SikhNet (Spanish)Escucha del Uno Solo, recita el Nombre de Dios, Quien está en los cielos de la Conciencia,

ਹੁਕਮੁ. ਨ ਜਾਈ ਮੇਟਿਆ; ਜੋ ਲਿਖਿਆ ਸੋ ਨਾਲਿ ॥

hukam. na jaaee mettiaa; jo likhiaa so naal |

Sant Singh KhalsaThe Hukam of His Command cannot be erased; whatever He has written, shall go with the mortal.
Manmohan SinghHis command can be erased not. Whatever he has writ, that goes with the mortal.
Manmohan Singh (Punjabi)ਜਿਹੜਾ ਕੁਛ ਭੀ ਉਸ ਨੇ ਲਿਖਿਆ ਹੈ, ਉਹ ਪ੍ਰਾਣੀ ਦੇ ਸਾਥ ਜਾਂਦਾ ਹੈ।
Fareedkot Teekaਪੁਨ: ਤਿਸ ਕਾ ਹੁਕਮ ਕਿਸੇ ਤੇ ਭੀ ਮੇਟਿਆ ਨਹੀਂ ਜਾਤਾ, ਜੋ ਤਿਸ ਨੇ ਕਰਮੋਂ ਅਨੁਸਾਰ ਲਿਖਿਆ ਹੈ, ਸੋ ਜੀਅ ਕੇ ਸਾਥ ਹੈ॥
Prof. Sahib Singhਉਸ ਦਾ ਹੁਕਮ ਉਲੰਘਿਆ ਨਹੀਂ ਜਾ ਸਕਦਾ, (ਜੀਆਂ ਦਾ) ਜੋ ਜੋ ਲੇਖ ਉਸ ਨੇ ਲਿਖਿਆ ਹੈ ਉਹੀ (ਹਰੇਕ ਜੀਵ ਨੂੰ) ਤੋਰ ਰਿਹਾ ਹੈ।
SikhNet (Spanish)en el mundo y en los bajos mundos, porque Su Escrito nadie lo puede borrar

ਕਉਣੁ ਮੂਆ. ਕਉਣੁ ਮਾਰਸੀ; ਕਉਣੁ ਆਵੈ ਕਉਣੁ ਜਾਇ ॥

kaun mooaa. kaun maarasee; kaun aavai kaun jaae |

Sant Singh KhalsaWho has died, and who kills? Who comes and who goes?
Manmohan SinghWho has died, who has killed him, who is it that comes and goes?
Manmohan Singh (Punjabi)ਕੌਣ ਮਰ ਗਿਆ ਹੈ, ਕਿਸ ਨੇ ਉਸ ਨੂੰ ਮਾਰਿਆ ਹੈ, ਕੌਣ ਆਉਂਦਾ ਹੈ ਅਤੇ ਕੌਣ ਜਾਂਦਾ ਹੈ?
Fareedkot Teekaਪ੍ਰਸ਼ਨ: ਮੂਆ ਕੌਨ ਔ ਮਾਰਤਾ ਕੌਨ, ਪੁਨਃ ਆਵਤਾ ਕੌਨ ਹੈ ਔ ਜਾਤਾ ਕੌਨ ਹੈ?
Prof. Sahib Singh(ਸੋ,) ਨਾਹ ਕੋਈ ਮਰਦਾ ਹੈ ਨਾਹ ਕੋਈ ਮਾਰਦਾ ਹੈ, ਨਾਹ ਕੋਈ ਜੰਮਦਾ ਹੈ ਨਾਹ ਕੋਈ ਮਰਦਾ ਹੈ।
SikhNet (Spanish)y lo que haya escrito está engranado en nuestro ser.

ਕਉਣੁ ਰਹਸੀ ਨਾਨਕਾ; ਕਿਸ ਕੀ ਸੁਰਤਿ ਸਮਾਇ ॥੧॥

kaun rahasee naanakaa; kis kee surat samaae |1|

Sant Singh KhalsaWho is enraptured, O Nanak, and whose consciousness merges in the Lord? ||1||
Manmohan SinghWho is it that attains bliss and whose soul merges in the Lord, O Nanak?
Manmohan Singh (Punjabi)ਕੌਣ ਹੈ ਜੋ ਖੁਸ਼ੀ ਨੂੰ ਪ੍ਰਾਪਤ ਹੁੰਦਾ ਹੈ ਅਤੇ ਕੀਹਦੀ ਆਤਮਾ ਪ੍ਰਭੂ ਅੰਦਰ ਲੀਨ ਹੁੰਦੀ ਹੈ, ਹੇ ਨਾਨਕ?
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਅਨੰਦ ਕੋ ਕੌਨ ਪ੍ਰਾਪਤਿ ਹੋਤਾ ਹੈ, ਪੁਨਃ ਕਿਸ ਕੀ ਬ੍ਰਿਤੀ ਪਰਮੇਸਰ ਮੇਂ ਸਮਾਈ ਹੈ? ॥੧॥
Prof. Sahib Singhਹੇ ਨਾਨਕ! ਉਹ ਆਪ ਹੀ ਆਨੰਦ ਲੈਣ ਵਾਲਾ ਹੈ, ਉਸ ਦੀ ਆਪਣੀ ਹੀ ਸੁਰਤ (ਆਪਣੇ ਆਪ ਵਿਚ) ਟਿਕੀ ਹੋਈ ਹੈ ॥੧॥

ਪਦ ਅਰਥ ਰਹਸੀ = ਆਨੰਦ ਮਾਣਦਾ ਹੈ। ਕਉਣੁ = (ਪ੍ਰਭੂ ਤੋਂ ਬਿਨਾ ਹੋਰ) ਕੌਣ? ਪ੍ਰਭੂ ਆਪ ਹੀ ॥੧॥

SikhNet (Spanish)¿Quién muere, dime? Él es el Destructor, ¿quién va y viene? ¿Quién es quien logra el Éxtasis?, ¿la Conciencia de Quién está inmersa en Dios? (1)

Open this shabad →

Shabad Guru Nanak Dev Ji Raag Maaroo

ਮਃ ੧ ॥

mahalaa 1 |

Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਲਿੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.

ਹਉ ਮੁਆ. ਮੈ ਮਾਰਿਆ; ਪਉਣੁ ਵਹੈ ਦਰੀਆਉ ॥

hau muaa. mai maariaa; paun vahai dareeaau |

Sant Singh KhalsaIn egotism, he dies; possessiveness kills him, and the breath flows out like a river.
Manmohan SinghThrough pride, the mortal dies, sense of mine-ness destroys him and the breath flows like the river.
Manmohan Singh (Punjabi)ਹੰਕਾਰ ਰਾਹੀਂ, ਪ੍ਰਾਣੀ ਮਾਰਦਾ ਹੈ, ਅਪਣੱਤ ਉਸ ਨੂੰ ਮਾਰ ਸੁੱਟਦੀ ਹੈ ਅਤੇ ਸੁਆਸ ਨਦੀ ਦੇ ਮਾਨੰਦ ਵੱਗਦਾ ਹੈ।
Fareedkot Teekaਉੱਤ੍ਰ: ਪ੍ਰਛਿੰਨ ਹੰਕਾਰ ਵਾਲਾ ਮੂਆ ਹੈ ਔ ਜੀਵ ਕੋ ਮਮਤਾ ਨੇ ਮਾਰਿਆ ਹੈ। ਔ ਵਾਸਨਾ ਜਿਸ ਕੀ ਦਰਿਆਉ ਸਮ ਵਗਤੀ ਹੈ, ਸੋ ਆਵਤਾ ਜਾਤਾ ਹੈ॥
Prof. Sahib Singhਜਿਤਨਾ ਚਿਰ ਜੀਵ 'ਹਉਮੈ' ਦਾ ਮਾਰਿਆ ਹੋਇਆ ਹੈ ਉਸ ਦੇ ਅੰਦਰ ਤ੍ਰਿਸ਼ਨਾ ਦਾ ਦਰਿਆ ਵਹਿੰਦਾ ਰਹਿੰਦਾ ਹੈ।

ਪਦ ਅਰਥ ਹਉ ਮੁਆ = 'ਹਉ' ਵਿਚ ਮੋਇਆ ਹੋਇਆ, ਇਸ ਖ਼ਿਆਲ ਵਿਚ ਮਰਿਆ ਪਿਆ ਕਿ ਮੈਂ ਵੱਡਾ ਹਾਂ। ਮੈ ਮਾਰਿਆ = 'ਮੈਂ' ਦਾ ਮਾਰਿਆ ਹੋਇਆ। ਪਉਣੁ = ਹਵਾ, ਤ੍ਰਿਸ਼ਨਾ।

SikhNet (Spanish)Es a través del ego que uno muere, es la idea de lo mío que destruye,

ਤ੍ਰਿਸਨਾ ਥਕੀ ਨਾਨਕਾ; ਜਾ ਮਨੁ ਰਤਾ ਨਾਇ ॥

trisanaa thakee naanakaa; jaa man rataa naae |

Sant Singh KhalsaDesire is exhausted, O Nanak, only when the mind is imbued with the Name.
Manmohan SinghThe alone man's desire is tired, when his mind is imbued with the Lord's Name, O Nanak.
Manmohan Singh (Punjabi)ਕੇਵਲ ਤਾਂ ਹੀ ਇਨਸਾਨ ਦੀ ਖ਼ਾਹਿਸ਼ ਹੰਭਦੀ ਹੈ, ਜਦ ਉਸ ਦਾ ਚਿੱਤ ਸਾਈਂ ਦੇ ਨਾਮ ਨਾਲ ਰੰਗਿਆ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਾਂ ਮਨ ਨਾਮ ਵਿਖੇ ਰਾਤਾ ਹੈ ਤਾਂ ਤ੍ਰਿਸਨਾ ਨਿਵਰਤ ਹੋ ਗਈ ਹੈ ਵਹੀ ਅਨੰਦ ਕੋ ਪ੍ਰਾਪਤਿ ਹੂਆ ਹੈ॥ ਪਾਂਚਵਾਂ ਉਤਰ॥
Prof. Sahib Singhਪਰ, ਹੇ ਨਾਨਕ! ਜਦੋਂ ਮਨ 'ਨਾਮ' ਵਿਚ ਰੰਗਿਆ ਜਾਂਦਾ ਹੈ ਤਾਂ ਤ੍ਰਿਸ਼ਨਾ ਮੁੱਕ ਜਾਂਦੀ ਹੈ।

ਪਦ ਅਰਥ ਨਾਇ = ਨਾਮ ਵਿਚ।

SikhNet (Spanish)y es el río del aire lo que lo conserva a uno hacia adelante.

ਲੋਇਣ ਰਤੇ ਲੋਇਣੀ; ਕੰਨੀ ਸੁਰਤਿ ਸਮਾਇ ॥

loein rate loeinee; kanee surat samaae |

Sant Singh KhalsaHis eyes are imbued with the eyes of the Lord, and his ears ring with celestial consciousness.
Manmohan SinghHis eyes are imbued with the eyes of the Lord and God's consciousness rings (merges) in his ears.
Manmohan Singh (Punjabi)ਉਸ ਦੀਆਂ ਅੱਖਾਂ ਪ੍ਰਭੂ ਦੀਆਂ ਅੱਖਾਂ ਨਾਲ ਰੰਗੀਆਂ ਹੋਈਆ ਹਨ ਅਤੇ ਰੱਬ ਦੀ ਗਿਆਤ ਉਸ ਦੇ ਕੰਨਾਂ ਅੰਦਰ ਗੂੰਜਦੀ ਹੈ।
Fareedkot Teekaਜੋ ਲੋਇਣੀ ਸਰਬ ਨੇਤ੍ਰੋਂ ਵਾਲਾ ਵੈਰਾਟ ਰੂਪ ਹੈ ਤਿਸ ਮੇਂ ਨੇਤਰ ਰਤੇ ਹੈਂ। ਕੰਨੋਂ ਕਰ ਕੇ ਜੋ ਜਸ ਸੁਨਤਾ ਹੈ ਤਿਸ ਕੀ ਗਿਆਤ ਅਰਥਾਤ ਬ੍ਰਿਤੀ ਪਰਮਾਤਮਾ ਮੇਂ ਸਮਾਈ ਹੈ॥ ਛੇਵਾਂ ਉਤ੍ਰ ਹੈ॥
Prof. Sahib Singhਅੱਖਾਂ ਆਪਣੇ ਆਪ ਵਿਚ ਰੱਤੀਆਂ ਜਾਂਦੀਆਂ ਹਨ, (ਨਿੰਦਾ ਆਦਿਕ) ਸੁਣਨ ਦੀ ਤਾਂਘ ਕੰਨਾਂ ਵਿਚ ਹੀ ਲੀਨ ਹੋ ਜਾਂਦੀ ਹੈ।

ਪਦ ਅਰਥ ਲੋਇਣ = ਅੱਖਾਂ। ਲੋਇਣੀ = ਅੱਖਾਂ ਵਿਚ ਹੀ, (ਭਾਵ,) ਆਪਣੇ ਆਪ ਵਿਚ ਹੀ (ਬਾਹਰਲੇ ਰੂਪ ਵਲ ਤੱਕਣ ਦੀ ਤਾਂਘ ਨਹੀਂ ਰਹੀ)। ਸੁਰਤਿ = (ਨਿੰਦਾ ਆਦਿਕ) ਸੁਣਨ ਦੀ ਤਾਂਘ।

SikhNet (Spanish)Pero las ansiedades sólo se acaban cuando la mente está imbuida en el Nombre.

ਜੀਭ ਰਸਾਇਣਿ ਚੂਨੜੀ; ਰਤੀ ਲਾਲ ਲਵਾਇ ॥

jeebh rasaaein choonarree; ratee laal lavaae |

Sant Singh KhalsaHis tongue drinks in the sweet nectar, dyed crimson by chanting the Name of the Beloved Lord.
Manmohan SinghHis tongue sucks the Name elixir and is dyed by uttering the Name of the Beloved.
Manmohan Singh (Punjabi)ਉਸ ਜੀ ਜੀਭ੍ਹ ਨਾਮ-ਅੰਮ੍ਰਿਤ ਨੂੰ ਚੂਸਦੀ ਹੈ ਅਤੇ ਪ੍ਰੀਤਮ ਦੇ ਨਾਮ ਦੇ ਉਚਾਰਨ ਕਰਨ ਦੁਆਰਾ ਰੰਗੀ ਹੋਈ ਹੈ।
Fareedkot Teekaਜੀਭ ਨਾਮ ਅੰਮ੍ਰਿਤ ਕੋ (ਚੂਨੜੀ) ਲੇ ਰਹੀ ਹੈ ਵਾ ਲਾਲ ਗੂੜੇ ਰੰਗ ਵਾਲੀ ਹੋ ਰਹੀ ਹੈ ਅਰਥਾਤ ਅਨੰਦ ਹੋ ਰਹੀ ਹੈ। ਔ ਪਿਆਰੇ ਵਾਹਿਗੁਰੂ ਕੇ (ਲਵਾਇ) ਜਪਣੇ ਜਪਾਵਣੇ ਬੀਚ ਰਤੀ ਹੈ॥
Prof. Sahib Singhਜੀਭ 'ਨਾਮ' ਸਿਮਰ ਕੇ ਨਾਮ-ਰਸੈਣ ਵਿਚ ਰੰਗੀਜ ਕੇ ਸੋਹਣਾ ਲਾਲ ਬਣ ਜਾਂਦੀ ਹੈ।

ਪਦ ਅਰਥ ਰਸਾਇਣਿ = ਰਸਾਂ ਦੇ ਘਰ (-ਨਾਮ) ਵਿਚ। ਚੂਨੜੀ = ਸੋਹਣਾ ਹੀਰਾ। ਲਵਾਇ = ਉੱਚਾਰ ਕੇ।

SikhNet (Spanish)La mirada de uno está puesta en la Mirada de Dios y la voz de Su Conciencia resuena en nuestros oídos, con nuestra lengua sorbemos de la Esencia, teñidos de rojo recitando el Nombre del Amor.

ਅੰਦਰੁ ਮੁਸਕਿ ਝਕੋਲਿਆ; ਕੀਮਤਿ ਕਹੀ. ਨ ਜਾਇ ॥੨॥

andar musak jhakoliaa; keemat kahee. na jaae |2|

Sant Singh KhalsaHis inner being is drenched with the Lord's fragrance; his worth cannot be described. ||2||
Manmohan SinghHis innerself is perfumed with the name, fragrance and his worth can be told not.
Manmohan Singh (Punjabi)ਉਸ ਦਾ ਅੰਤ੍ਰੀਵ ਨਾਮ ਦੀ ਸੁਗੰਧੀ ਨਾਲ ਮਹਿਕ ਉਠਦਾ ਹੈ ਤੇ ਉਸ ਦਾ ਮੁੱਲ ਆਖਿਆ ਨਹੀਂ ਜਾ ਸਕਦਾ।
Fareedkot Teekaਤਿਸ ਕਾ ਰਿਦਾ ਜਸ ਰੂਪ ਸੁਗੰਧੀ ਸੇ (ਝਕੋਲਿਆ) ਤਦਾਕਾਰ ਹੈ, ਤਿਸ ਕੀ ਉਪਮਾ ਕਹੀ ਨਹੀਂ ਜਾਤੀ॥੨॥
Prof. Sahib Singhਮਨ ('ਨਾਮ' ਵਿਚ) ਮਹਕ ਕੇ ਲਪਟਾਂ ਦੇਂਦਾ ਹੈ। (ਐਸੇ ਜੀਵਨ ਵਾਲੇ ਦਾ) ਮੁੱਲ ਨਹੀਂ ਪੈ ਸਕਦਾ ॥੨॥

ਪਦ ਅਰਥ ਮੁਸਕਿ = ਮਹਕ ਕੇ। ਝਕੋਲਿਆ = ਲਪਟਾਂ ਦੇ ਰਿਹਾ ਹੈ ॥੨॥

SikhNet (Spanish)Así, en el interior hay fragancia, y uno va más allá de toda Alabanza. (2)

Open this shabad →

Shabad Guru Amardas Ji Raag Maaroo

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਇਸੁ ਜੁਗ ਮਹਿ ਨਾਮੁ ਨਿਧਾਨੁ ਹੈ; ਨਾਮੋ ਨਾਲਿ ਚਲੈ ॥

eis jug meh naam nidhaan hai; naamo naal chalai |

Sant Singh KhalsaIn this age, the Naam, the Name of the Lord, is the treasure. Only the Naam goes along in the end.
Manmohan SinghIn this age the Lord's Name is the only treasure. The Name alone goes with the mortal.
Manmohan Singh (Punjabi)ਇਸ ਯੁੱਗ ਅੰਦਰ ਸੁਆਮੀ ਦਾ ਨਾਮ ਹੀ ਖ਼ਜ਼ਾਨਾ ਹੈ। ਕੇਵਲ ਨਾਮ ਹੀ ਪ੍ਰਾਣੀ ਦੇ ਨਾਲ ਜਾਂਦਾ ਹੈ।
Fareedkot Teekaਇਸ ਜੁਗ ਅਰਥਾਤ ਕਲਿਜੁਗ ਮੇਂ ਨਾਮ ਨਿਧੀਆਂ ਕਾ ਘਰ ਹੈ ਇਸੀ ਕੀ ਪ੍ਰਧਾਨਤਾ ਹੈ ਔ ਪ੍ਰਲੋਕ ਮੇਂ ਭੀ ਨਾਮ ਹੀ ਸਾਥ ਸਹਾਈ ਹੋਇਕੈ ਚਲੇਗਾ॥
Prof. Sahib Singhਮਨੁੱਖਾ ਜਨਮ ਵਿਚ (ਜੀਵ ਲਈ ਪਰਮਾਤਮਾ ਦਾ) ਨਾਮ ਹੀ (ਅਸਲ) ਖ਼ਜ਼ਾਨਾ ਹੈ, 'ਨਾਮ' ਹੀ (ਇਥੋਂ ਮਨੁੱਖ ਦੇ) ਨਾਲ ਜਾਂਦਾ ਹੈ,
SikhNet (Spanish)En esta época, el Nombre del Señor es el Único y Verdadero Tesoro que sí se va con nosotros,

ਏਹੁ ਅਖੁਟੁ. ਕਦੇ, ਨ ਨਿਖੁਟਈ; ਖਾਇ ਖਰਚਿਉ ਪਲੈ ॥

ehu akhutt. kade, na nikhuttee; khaae kharachiau palai |

Sant Singh KhalsaIt is inexhaustible; it is never empty, no matter how much one may eat, consume or spend.
Manmohan SinghIt is inexhaustible and exhausts not ever, whether one eats, expends or ties it to one's skirt.
Manmohan Singh (Punjabi)ਇਹ ਅਮੁਕ ਹੈ ਅਤੇ ਕਦਾਚਿਤ ਮੁਕਦਾ ਨਹੀਂ, ਭਾਵੇਂ ਬੰਦਾ ਇਸ ਨੂੰ ਖਾਵੇ, ਖਰਚੇ ਜਾਂ ਲੜ ਨਾਲ ਬੰਨ੍ਹੇ।
Fareedkot Teekaਇਹ ਨਾਮੁ ਅਖੁਟ ਹੈ ਕਬੀ ਨਿਖੁਟਤਾ ਨਹੀਂ ਹੈ। ਖਾਓ, ਜਪੋ, ਖਰਚੋ, ਉਪਦੇਸ਼ ਦੇਹੁ ਚਾਹੋ ਪਲੇ ਬਾਂਧੋ, ਭਾਵ ਰਿਦੇ ਮੇਂ ਧਾਰਨ ਕਰੋ॥
Prof. Sahib Singhਇਹ ਨਾਮ-ਖ਼ਜ਼ਾਨਾ ਅਮੁੱਕ ਹੈ ਕਦੇ ਮੁੱਕਦਾ ਨਹੀਂ, ਬੇਸ਼ਕ ਖਾਓ ਖਰਚੋ ਤੇ ਪੱਲੇ ਬੰਨ੍ਹੋ।
SikhNet (Spanish)sí, para quien coma, gaste o se aferre a La Túnica, Interminable es este Tesoro.

ਹਰਿ ਜਨ ਨੇੜਿ. ਨ ਆਵਈ; ਜਮਕੰਕਰ ਜਮਕਲੈ ॥

har jan nerr. na aavee; jamakankar jamakalai |

Sant Singh KhalsaThe Messenger of Death does not even approach the humble servant of the Lord.
Manmohan SinghDeath's servant and Death's courier comes not near the Lord's slave.
Manmohan Singh (Punjabi)ਮੌਤ ਦਾ ਦਾਸ ਅਤੇ ਮੌਤ ਦਾ ਦੂਤ ਪ੍ਰਭੂ ਦੇ ਗੋਲੇ ਦੇ ਲਾਗੇ ਨਹੀਂ ਲਗਦਾ।
Fareedkot Teekaਜਮ ਕੇ ਦੂਤ ਕਾਲ ਕਰਨੇ ਅਰਥਾਤ ਪ੍ਰਾਣੋਂ ਕਾ ਅੰਤ ਕਰਨੇ ਵਾਲੇ ਜਮ ਕੇ ਭੇਜੇ ਹੂਏ ਹਰੀ ਭਗਤੋਂ ਕੇ ਨੇੜੇ ਨਹੀਂ ਆਵਤੇ॥
Prof. Sahib Singh(ਫਿਰ, ਇਸ ਖ਼ਜ਼ਾਨੇ ਵਾਲੇ) ਭਗਤ ਜਨ ਦੇ ਨੇੜੇ ਜਮਕਾਲ ਜਮਦੂਤ ਭੀ ਨਹੀਂ ਆਉਂਦੇ।

ਪਦ ਅਰਥ ਜਮ ਕੰਕਰ = ਜਮ ਦਾ ਸੇਵਕ ਜਮ-ਦੂਤ। ਜਮਕਲੈ = ਜਮ ਕਾਲ।

SikhNet (Spanish)Escucha, Yama o sus mensajeros no se acercan al Sirviente del Señor,

ਸੇ ਸਾਹ ਸਚੇ ਵਣਜਾਰਿਆ; ਜਿਨ ਹਰਿ ਧਨੁ ਪਲੈ ॥

se saah sache vanajaariaa; jin har dhan palai |

Sant Singh KhalsaThey alone are the true bankers and traders, who have the wealth of the Lord in their laps.
Manmohan SinghThey alone are the true banker and traders, who have the Lord's wealth in their lap.
Manmohan Singh (Punjabi)ਕੇਵਲ ਉਹ ਹੀ ਸੱਚੇ ਸ਼ਾਹੂਕਾਰ ਅਤੇ ਸੁਦਾਗਰ ਹਨ, ਜਿਨ੍ਹਾਂ ਦੀ ਝੋਲੀ ਵਿੱਚ ਸੁਆਮੀ ਦੀ ਦੌਲਤ ਹੈ।
Fareedkot Teekaਸੇ ਸਾਹ ਗੁਰੂ ਔ ਵਣਜਾਰੇ ਸਿਖ ਭੀ ਸਚੇ ਹੈਂ, ਜਿਨੋਂ ਕੇ ਹਰੀ ਰੂਪ ਧਨ ਪਲੇ ਹੈ॥
Prof. Sahib Singhਜਿਨ੍ਹਾਂ ਨੇ ਨਾਮ-ਧਨ ਇਕੱਠਾ ਕੀਤਾ ਹੈ ਉਹੀ ਸੱਚੇ ਸ਼ਾਹ ਹਨ ਉਹੀ ਸੱਚੇ ਵਪਾਰੀ ਹਨ।
SikhNet (Spanish)pues es el ayudante del Mercader quien reúne las Riquezas del Señor en su vestimenta.

ਹਰਿ ਕਿਰਪਾ ਤੇ. ਹਰਿ ਪਾਈਐ; ਜਾ ਆਪਿ ਹਰਿ ਘਲੈ ॥੧੫॥

har kirapaa te. har paaeeai; jaa aap har ghalai |15|

Sant Singh KhalsaBy the Lord's Mercy, one finds the Lord, only when the Lord Himself sends for him. ||15||
Manmohan SinghWhen God Himself sends man to the Guru, then alone he attains unto God, by God's grace.
Manmohan Singh (Punjabi)ਜਦ ਵਾਹਿਗੁਰੂ ਖ਼ੁਦ ਇਨਸਾਨ ਨੂੰ ਗੁਰਾਂ ਕੋਲ ਭੇਜਦਾ ਹੈ, ਕੇਵਲ ਤਾਂ ਹੀ ਵਾਹਿਗੁਰੂ ਦੀ ਦਇਆ ਦੁਆਰਾ ਉਹ ਵਾਹਿਗੁਰੂ ਨੂੰ ਪ੍ਰਾਪਤ ਹੁੰਦਾ ਹੈ।
Fareedkot Teekaਜਾਂ ਹਰੀ ਕਿਰਪਾ ਕਰ ਕੇ ਗੁਰੋਂ ਪਾਸ ਆਪ ਭੇਜੇ ਤਿਨ ਕੀ ਕ੍ਰਿਪਾ ਤੇ ਹਰਿ ਕੋ ਮਨ ਤਨ ਕਰ ਕੇ ਪਾਈਤਾ ਹੈ॥੧੫॥
Prof. Sahib Singhਇਹ ਨਾਮ-ਧਨ ਪਰਮਾਤਮਾ ਦੀ ਮਿਹਰ ਨਾਲ ਮਿਲਦਾ ਹੈ ਜਦੋਂ ਉਹ ਆਪ (ਗੁਰੂ ਨੂੰ ਜਗਤ ਵਿਚ) ਭੇਜਦਾ ਹੈ ॥੧੫॥
SikhNet (Spanish)Sí, llegamos a Dios, por Su Gracia, cuando el Señor de Sí Mismo, entra en nosotros. (15)

Open this shabad →

Shabad Guru Amardas Ji Raag Maaroo

ਸਲੋਕੁ ਮਃ ੩ ॥

salok mahalaa 3 |

Sant Singh KhalsaSalok, Third Mehl:
Manmohan SinghSlok 3rd Guru.
Manmohan Singh (Punjabi)ਸਲੋਕ ਤੀਜੀ ਪਾਤਿਸ਼ਾਹੀ।
SikhNet (Spanish)Slok, Mejl Guru Amar Das, Tercer Canal Divino.

ਮਨਮੁਖ ਵਾਪਾਰੈ ਸਾਰ. ਨ ਜਾਣਨੀ; ਬਿਖੁ ਵਿਹਾਝਹਿ. ਬਿਖੁ ਸੰਗ੍ਰਹਹਿ; ਬਿਖ ਸਿਉ ਧਰਹਿ ਪਿਆਰੁ ॥

manamukh vaapaarai saar. na jaananee; bikh vihaajheh. bikh sangraheh; bikh siau dhareh piaar |

Sant Singh KhalsaThe self-willed manmukh does not appreciate the excellence of trading in Truth. He deals in poison, collects poison, and is in love with poison.
Manmohan SinghThe egocentric knows not the quintessence of the name's trade. He deals in poison, amasses poison and loves poison.
Manmohan Singh (Punjabi)ਆਪ-ਹੁਦਰਾ ਨਾਮ ਦੇ ਵਣਜ ਦੀ ਅਸਲੀਅਤ ਨੂੰ ਨਹੀਂ ਸਮਝਦਾ। ਉਹ ਜ਼ਹਿਰ ਨੂੰ ਵਣਜਦਾ ਹੈ, ਜ਼ਹਿਰ ਇਕੱਤਰ ਕਰਦਾ ਹੈ ਅਤੇ ਜਹਿਰ ਨੂੰ ਹੀ ਮੁਹੱਬਤ ਕਰਦਾ ਹੈ।
Fareedkot Teekaਮਨਮੁਖ ਨਾਮ ਕੇ ਵਪਾਰ ਕੀ ਸਾਰ ਹੀ ਨਹੀਂ ਜਾਨਤੇ, ਬਿਸਿਆਂ ਕੋ ਹੀ ਤਨ ਕਰ ਕੇ ਵਿਹਾਝਤੇ ਹੈਂ ਔ ਮਨ ਕਰ ਕੇ ਇਕਤ੍ਰ ਕਰਤੇ ਹੈਂ, ਪੁਨਃ ਬਾਣੀ ਕਰ ਕੇ ਭੀ ਬਿਸਿਆਂ ਸਾਥ ਹੀ ਪਿਆਰ ਧਾਰਤੇ ਹੈਂ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਅਸਲ) ਵਪਾਰ ਦੀ ਕਦਰ ਨਹੀਂ ਜਾਣਦੇ, ਉਹ ਮਾਇਆ ਦਾ ਸੌਦਾ ਕਰਦੇ ਹਨ, ਮਾਇਆ ਜੋੜਦੇ ਹਨ ਤੇ ਮਾਇਆ ਨਾਲ ਹੀ ਪਿਆਰ ਕਰਦੇ ਹਨ;

ਪਦ ਅਰਥ ਸਾਰ = ਕਦਰ। ਬਿਖੁ = ਜ਼ਹਿਰ, ਮਾਇਆ। ਸੰਗ੍ਰਹਹਿ = ਇਕੱਠਾ ਕਰਦੇ ਹਨ, ਜੋੜਦੇ ਹਨ।

SikhNet (Spanish)Los ególatras no conocen el Comercio Verdadero y así ellos aman, se reúnen y comercian con veneno.

ਬਾਹਰਹੁ ਪੰਡਿਤ ਸਦਾਇਦੇ; ਮਨਹੁ ਮੂਰਖ ਗਾਵਾਰ ॥

baaharahu panddit sadaaeide; manahu moorakh gaavaar |

Sant Singh KhalsaOutwardly, they call themselves Pandits, religious scholars, but in their minds they are foolish and ignorant.
Manmohan SinghOutwardly they call themselves Pandits, but mentally they are foolish and ignorant.
Manmohan Singh (Punjabi)ਬਾਹਰਾਰੋਂ ਉਹ ਪੰਡਤ ਅਖਵਾਉਂਦੇ ਹਨ, ਪ੍ਰੰਤੂ ਦਿਲੋਂ ਉਹ ਮੂੜ੍ਹ ਅਤੇ ਬੇਸਮਝ ਹਨ।
Fareedkot Teekaਸੋ ਮਨਮੁਖ ਬਾਹਰੋਂ ਤੌ ਬੁਧੀਮਾਨ ਸਦਾਵਤੇ ਹੈਂ ਮਨ ਸੇ ਅਤੀ ਮੂਰਖ ਹੈਂ, ਭਾਵ ਪਰਮੇਸਰ ਭਜਨ ਧਿਆਨ ਕੀ ਚਤੁਰਾਈ ਸੇ ਰਹਿਤ ਹੈਂ॥
Prof. Sahib Singhਉਹ ਬਾਹਰੋਂ ਤਾਂ ਵਿਦਵਾਨ ਅਖਵਾਂਦੇ ਹਨ ਪਰ ਅਸਲ ਵਿਚ ਮੂਰਖ ਹਨ ਗੰਵਾਰ ਹਨ,
SikhNet (Spanish)Ellos se las dan de Pandits en el mundo, pero su mente está llena de total ignorancia.

ਹਰਿ ਸਿਉ ਚਿਤੁ. ਨ ਲਾਇਨੀ; ਵਾਦੀ ਧਰਨਿ ਪਿਆਰੁ ॥

har siau chit. na laaeinee; vaadee dharan piaar |

Sant Singh KhalsaThey do not focus their consciousness on the Lord; they love to engage in arguments.
Manmohan SinghWith God, they attach not their mind and cultivate affection for argument and strife.
Manmohan Singh (Punjabi)ਵਾਹਿਗੁਰੂ ਨਾਲ ਉਹ ਆਪਣੇ ਮਨ ਨੂੰ ਨਹੀਂ ਜੋੜਦੇ ਅਤੇ ਵਾਦ ਵਿਰੋਧ ਨੂੰ ਮੁਹੱਬਤ ਕਰਦੇ ਹਨ।
Fareedkot Teekaਹਰੀ ਸਾਥ ਤੋ ਚਿਤ ਲਾਵਤੇ ਹੀ ਨਹੀਂ ਔ ਝਗੜਿਓਂ ਮੇਂ ਪਿਆਰ ਧਾਰਤੇ ਹੈਂ॥
Prof. Sahib Singh(ਕਿਉਂਕਿ) ਉਹ ਪ੍ਰਭੂ ਨਾਲ ਤਾਂ ਮਨ ਨਹੀਂ ਲਾਂਦੇ (ਵਿੱਦਿਆ ਦੇ ਆਸਰੇ) ਚਰਚਾ ਵਿਚ ਪਿਆਰ ਕਰਦੇ ਹਨ,

ਪਦ ਅਰਥ ਵਾਦੀ = ਝਗੜਿਆਂ ਵਿਚ, ਮਜ਼ਹਬੀ ਬਹਿਸਾਂ ਵਿਚ।

SikhNet (Spanish)No aprecian a Dios en su conciencia y se encuentran siempre involucrados en argumentos y en hostigamientos,

ਵਾਦਾ ਕੀਆ ਕਰਨਿ ਕਹਾਣੀਆ; ਕੂੜੁ ਬੋਲਿ. ਕਰਹਿ ਆਹਾਰੁ ॥

vaadaa keea karan kahaaneea; koorr bol. kareh aahaar |

Sant Singh KhalsaThey speak to cause arguments, and earn their living by telling lies.
Manmohan SinghThey narrate the stories of strifes and maneuver their livelihood by telling lies.
Manmohan Singh (Punjabi)ਉਹ ਬਖੇੜਿਆਂ ਦੀਆਂ ਵਾਰਤਾਵਾਂ ਵਰਨਣ ਕਰਦੇ ਹਨ ਅਤੇ ਝੂਠ ਬੋਲ ਕੇ ਆਪਣੀ ਰੋਜ਼ੀ ਬਟੋਰਦੇ ਹਨ।
Fareedkot Teekaਪੁਨ: ਕਹਾਣੀਆਂ ਭੀ ਝਗੜਿਆਂ ਕੀਆਂ ਕਰਤੇ ਹੈਂ ਅਰ ਝੂਠ ਬੋਲ ਕਰ ਉਦਰ ਪੂਰਨਾ ਕਰਤੇ ਹੈਂ॥
Prof. Sahib Singhਚਰਚਾ ਦੀਆਂ ਹੀ ਨਿੱਤ ਗੱਲਾਂ ਕਰਦੇ ਹਨ; ਤੇ ਰੋਜ਼ੀ ਕਮਾਂਦੇ ਹਨ ਕੂੜ ਬੋਲ ਕੇ।

ਪਦ ਅਰਥ ਆਹਾਰੁ = ਖ਼ੁਰਾਕ, ਭੋਜਨ।

SikhNet (Spanish)se alimentan de ilusiones y cuentan sólo historias de discordia y conflicto.

ਜਗ ਮਹਿ ਰਾਮ ਨਾਮੁ ਹਰਿ ਨਿਰਮਲਾ; ਹੋਰੁ ਮੈਲਾ ਸਭੁ ਆਕਾਰੁ ॥

jag meh raam naam har niramalaa; hor mailaa sabh aakaar |

Sant Singh KhalsaIn this world, only the Lord's Name is immaculate and pure. All other objects of creation are polluted.
Manmohan SinghThe Lord-God's Name alone is immaculate in this world and filthy are all other forms.
Manmohan Singh (Punjabi)ਕੇਵਲ ਸੁਆਮੀ ਵਾਹਿਗੁਰੂ ਨਾਮ ਹੀ ਇਸ ਜਹਾਨ ਅੰਦਰ ਪਵਿੱਤ੍ਰ ਹੈ ਅਤੇ ਮਲੀਣ ਹਨ ਹੋਰ ਸਾਰੇ ਸਰੂਪ।
Fareedkot Teekaਜਗਤ ਬੀਚ ਤੌ (ਰਾਮ) ਹਰਿ ਬ੍ਯਾਪਕ ਕਾ ਨਾਮ ਹੀ ਨਿਰਮਲਾ ਹੈ, ਹੋਰ ਸਭ ਅਕਾਰ ਮਾਤ੍ਰ ਮੈਲਾ ਹੈ॥
Prof. Sahib Singh(ਅਸਲ ਗੱਲ ਇਹ ਹੈ ਕਿ) ਨਾਮ ਸਿਮਰਨਾ ਹੀ ਜਗਤ ਵਿਚ (ਪਵਿਤ੍ਰ ਕੰਮ) ਹੈ, ਹੋਰ ਜੋ ਕੁਝ ਦਿੱਸ ਰਿਹਾ ਹੈ (ਇਸ ਦਾ ਆਹਰ) ਮੈਲ ਪੈਦਾ ਕਰਦਾ ਹੈ।

ਪਦ ਅਰਥ ਆਕਾਰੁ = ਦਿੱਸਦਾ ਜਗਤ। ਮੈਲਾ = ਮੈਲ ਪੈਦਾ ਕਰਨ ਵਾਲਾ।

SikhNet (Spanish)Sí, sólo el Nombre del Señor es Inmaculado y sin mancha en el mundo, todas las demás formas tienen impurezas.

ਨਾਨਕ. ਨਾਮੁ, ਨ ਚੇਤਨੀ; ਹੋਇ ਮੈਲੇ ਮਰਹਿ ਗਵਾਰ ॥੧॥

naanak. naam, na chetanee; hoe maile mareh gavaar |1|

Sant Singh KhalsaO Nanak, those who do not remember the Naam, the Name of the Lord, are polluted; they die in ignorance. ||1||
Manmohan SinghNanak, the ignorant ones, who meditate not on the Name, putrefy to death.
Manmohan Singh (Punjabi)ਨਾਨਕ, ਬੇਵਕੂਫ਼ ਬੰਦੇ ਜੋ ਨਾਮ ਦਾ ਸਿਮਰਨ ਨਹੀਂ ਕਰਦੇ, ਗਲ ਸੜ ਕੇ ਮਰ ਮੁਕ ਜਾਂਦੇ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਨਾਮ ਕੋ ਨਹੀਂ ਚੇਤਤੇ ਅਰਥਾਤ ਜਪਤੇ ਵਹੁ ਗਵਾਰ ਮੈਲੇ ਅਰਥਾਤ ਪਾਪੋਂ ਸਹਿਤ ਹੋਇਕੈ ਮਰੇਂਗੇ॥੧॥
Prof. Sahib Singhਹੇ ਨਾਨਕ! ਜੋ 'ਨਾਮ' ਨਹੀਂ ਸਿਮਰਦੇ ਉਹ ਮੂਰਖ ਨੀਵੇਂ ਜੀਵਨ ਵਾਲੇ ਹੋ ਕੇ ਆਤਮਕ ਮੌਤ ਸਹੇੜਦੇ ਹਨ ॥੧॥
SikhNet (Spanish)Dice Nanak, Los que no alaban el Nombre, son aplastados por el mismo peso de sus errores. (1)

Open this shabad →

Shabad Guru Amardas Ji Raag Maaroo

ਮਃ ੩ ॥

mahalaa 3 |

Sant Singh KhalsaThird Mehl:
Manmohan Singh3rd Guru.
Manmohan Singh (Punjabi)ਤੀਜੀ ਪਾਤਿਸ਼ਾਹੀ।
SikhNet (Spanish)Mejl Guru Amar Das, Tercer Canal Divino.

ਦੁਖੁ ਲਗਾ ਬਿਨੁ ਸੇਵਿਐ; ਹੁਕਮੁ ਮੰਨੇ ਦੁਖੁ ਜਾਇ ॥

dukh lagaa bin seviai; hukam mane dukh jaae |

Sant Singh KhalsaWithout serving the Lord, he suffers in pain; accepting the Hukam of God's Command, pain is gone.
Manmohan SinghWithout serving the Lord, misery overtakes the mortal. Submitting to His will, one is rid of one's pain.
Manmohan Singh (Punjabi)ਸਾਹਿਬ ਦੀ ਸੇਵਾ ਕਰਨ ਦੇ ਬਾਝੋਂ, ਪ੍ਰਾਣੀ ਨੂੰ ਆਪਦਾ ਆ ਚਿਮੜਦੀ ਹੈ। ਉਸ ਦੀ ਰਜ਼ਾ ਨੂੰ ਕਬੂਲ ਕਰਨ ਦੁਆਰਾ ਬੰਦੇ ਦੀ ਪੀੜ ਦੂਰ ਹੋ ਜਾਂਦੀ ਹੈ।
Fareedkot Teekaਜੀਵ ਕੋ ਵਾਹਿਗੁਰੂ ਕੇ ਸੇਵਨ ਸੇ ਬਿਨਾਂ ਦੁਖ ਲਾਗਾ ਹੈ, ਜੇ ਹੁਕਮ ਮੰਨੇ ਤੋ ਦੁਖ ਚਲਾ ਜਾਤਾ ਹੈ॥
Prof. Sahib Singh(ਪ੍ਰਭੂ ਦਾ) ਸਿਮਰਨ ਕਰਨ ਤੋਂ ਬਿਨਾ ਮਨੁੱਖ ਨੂੰ ਦੁੱਖ ਵਿਆਪਦਾ ਹੈ, ਜਦੋਂ (ਪ੍ਰਭੂ ਦਾ) ਹੁਕਮ ਮੰਨਦਾ ਹੈ (ਭਾਵ, ਰਜ਼ਾ ਵਿਚ ਤੁਰਦਾ ਹੈ) ਤਾਂ ਦੁੱਖ ਦੂਰ ਹੋ ਜਾਂਦਾ ਹੈ,

ਪਦ ਅਰਥ ਬਿਨੁ ਸੇਵਿਐ = (ਪ੍ਰਭੂ ਦੀ) ਸੇਵਾ ਕਰਨ ਤੋਂ ਬਿਨਾ, ਸਿਮਰਨ ਕਰਨ ਤੋਂ ਬਿਨਾ।

SikhNet (Spanish)Sin servir al Guru, uno sufre, pero cuando se somete a la Voluntad del Señor, se libera de penas e infortunios.

ਆਪੇ ਦਾਤਾ ਸੁਖੈ ਦਾ; ਆਪੇ ਦੇਇ ਸਜਾਇ ॥

aape daataa sukhai daa; aape dee sajaae |

Sant Singh KhalsaHe Himself is the Giver of peace; He Himself awards punishment.
Manmohan SinghThe Lord Himself is the Giver of peace and Himself inflicts punishment.
Manmohan Singh (Punjabi)ਪ੍ਰਭੂ ਖ਼ੁਦ ਆਰਾਮ ਦੇਣਦਾਰ ਹੈ ਅਤੇ ਖ਼ੁਦ ਹੀ ਡੰਡ ਦਿੰਦਾ ਹੈ।
Fareedkot Teekaਆਪ ਹੀ ਵਾਹਿਗੁਰੂ ਸੁਖੋਂ ਕਾ ਦਾਤਾ ਹੈ ਪੁਨਃ ਆਪ ਹੀ ਸਜਾਇ ਦੇਤਾ ਹੈ॥
Prof. Sahib Singh(ਕਿਉਂਕਿ ਪ੍ਰਭੂ) ਆਪ ਹੀ ਸੁਖ ਦੇਣ ਵਾਲਾ ਹੈ ਤੇ ਆਪ ਹੀ ਸਜ਼ਾ ਦੇਣ ਵਾਲਾ ਹੈ।

ਪਦ ਅਰਥ ਆਪੇ = ਆਪ ਹੀ। ਸਜਾਇ = ਸਜ਼ਾ, ਦੰਡ।

SikhNet (Spanish)Sí, el Único Dios no bendice con Éxtasis, y es Él Quien nos hace enfrentar las consecuencias de nuestras acciones.

ਨਾਨਕ. ਏਵੈ ਜਾਣੀਐ; ਸਭੁ ਕਿਛੁ ਤਿਸੈ ਰਜਾਇ ॥੨॥

naanak. evai jaaneeai; sabh kichh tisai rajaae |2|

Sant Singh KhalsaO Nanak, know this well; all that happens is according to His Will. ||2||
Manmohan SinghNanak, know thou like this, that all that happens is in His will.
Manmohan Singh (Punjabi)ਨਾਨਕ ਤੂੰ ਐਸ ਤਰ੍ਹਾਂ ਜਾਣ ਲੈ ਕਿ ਜਹਿੜਾ ਕੁਝ ਭੀ ਹੁੰਦਾ ਹੈ, ਉਹ ਸਾਰਾ ਉਸ ਦੇ ਭਾਣੇ ਅੰਦਰ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਇਸ ਪ੍ਰਕਾਰ ਜਾਣੀਤਾ ਹੈ ਸਭ ਕਿਛੁ ਤਿਸੀ ਕੀ (ਰਜਾਇ) ਆਗ੍ਯਾ ਮੇਂ ਹੈ॥੨॥
Prof. Sahib Singhਹੇ ਨਾਨਕ! ਹੁਕਮ ਵਿਚ ਤੁਰਿਆਂ ਹੀ ਇਹ ਸਮਝ ਪੈਂਦੀ ਹੈ ਕਿ ਸਭ ਕੁਝ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥

ਪਦ ਅਰਥ ਏਵੈ = ਇਸੇ ਤਰ੍ਹਾਂ ਹੀ, (ਭਾਵ,) ਹੁਕਮ ਮੰਨਣ ਨਾਲ ਹੀ ॥੨॥

SikhNet (Spanish)Dice Nanak, tenemos que entender que todo lo que sucede es por la Voluntad de Dios. (2)

Open this shabad →

Shabad Guru Amardas Ji Raag Maaroo continues on Ang 1092

ਪਉੜੀ ॥

paurree |

Sant Singh KhalsaPauree:
Manmohan SinghPauri.
Manmohan Singh (Punjabi)ਪਉੜੀ।
SikhNet (Spanish)Pauri

ਹਰਿ ਨਾਮ ਬਿਨਾ. ਜਗਤੁ ਹੈ ਨਿਰਧਨੁ; ਬਿਨੁ ਨਾਵੈ. ਤ੍ਰਿਪਤਿ ਨਾਹੀ ॥

har naam binaa. jagat hai niradhan; bin naavai. tripat naahee |

Sant Singh KhalsaWithout the Lord's Name, the world is poor. Without the Name, no one is satisfied.
Manmohan SinghWithout the God's Name, the world is poor. Without the Name, man is satiated not.
Manmohan Singh (Punjabi)ਵਾਹਿਗੁਰੂ ਦੇ ਨਾਮ ਦੇ ਬਗ਼ੈਰ ਸੰਸਾਰ ਕੰਗਾਲ ਹੈ। ਨਾਮ ਦੇ ਬਗ਼ੈਰ ਇਨਸਾਨ ਰਝਦਾ ਨਹੀਂ।
Fareedkot Teekaਹਰੀ ਨਾਮ ਸੇ ਬਿਨਾਂ ਸਭ ਜਗਤ ਨਿਰਧਨ ਹੈ, ਕਿਉਂਕਿ ਬਿਨਾਂ ਨਾਮ ਸੇ ਤ੍ਰਿਪਤ ਨਹੀਂ ਹੈ॥
Prof. Sahib Singhਪ੍ਰਭੂ ਦੇ 'ਨਾਮ' ਤੋਂ ਬਿਨਾ ਜਗਤ ਕੰਗਾਲ ਹੈ (ਕਿਉਂਕਿ ਭਾਵੇਂ ਕਿਤਨੀ ਹੀ ਮਾਇਆ ਜੋੜ ਲਏ) 'ਨਾਮ' ਤੋਂ ਬਿਨਾ ਸੰਤੋਖ ਨਹੀਂ ਆਉਂਦਾ।

ਪਦ ਅਰਥ ਨਿਰਧਨੁ = ਕੰਗਾਲ। ਤ੍ਰਿਪਤਿ = ਸੰਤੋਖ।

SikhNet (Spanish)Sin el Nombre del Señor, el mundo se encuentra en la pobreza.

ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥

doojai bharam bhulaaeaa haumai dukh paahee |

Sant Singh KhalsaHe is deluded by duality and doubt. In egotism, he suffers in pain.
Manmohan SinghThe mortal strays in the doubt of duality, and in ego he suffers sorrow.
Manmohan Singh (Punjabi)ਪ੍ਰਾਣੀ ਦਵੈਤ-ਭਾਵ ਦੇ ਸੰਦੇਹ ਅੰਦਰ ਭਟਕਦਾ ਹੈ ਅਤੇ ਹੰਕਾਰ ਅੰਦਰ ਕਸ਼ਟ ਉਠਾਉਂਦਾ ਹੈ।
Fareedkot Teekaਜੋ ਜੀਵ ਦ੍ਵੈਤ ਨੇ ਭਰਮ ਮੇਂ ਭੁਲਾਇਆ ਹੈ, ਸੋਈ ਹੰਤਾ ਔ ਮਮਤਾ ਕਰ ਕੇ ਦੁਖ ਪਾਵਤਾ ਹੈ॥
Prof. Sahib Singhਮਾਇਆ ਦੇ ਮੋਹ ਕਰਕੇ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, ਹਉਮੈ ਦੇ ਕਾਰਨ ਹੀ ਜੀਵ ਦੁੱਖ ਪਾਂਦੇ ਹਨ।

ਪਦ ਅਰਥ ਦੂਜੈ = ਮਾਇਆ ਦੇ ਮੋਹ ਦੇ ਕਾਰਨ। ਭਰਮਿ = ਭੁਲੇਖੇ ਵਿਚ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਇਆ = ਕੁਰਾਹੇ ਪਿਆ ਰਹਿੰਦਾ ਹੈ।

SikhNet (Spanish)Sí, sin el Nombre uno no encuentra la satisfacción y es desviado por la idea del otro, pues actuando en ego sólo sufre dolor.

Open this shabad (6 lines, Angs 1091-1092) →

Ang 1091 of 1430