ਕਬੀਰ. ਨੈਨ ਨਿਹਾਰਉ, ਤੁਝ ਕਉ; ਸ੍ਰਵਨ ਸੁਨਉ ਤੁਅ ਨਾਉ ॥
kabeer. nain nihaarau, tujh kau; sravan sunau tua naau |
Sant Singh KhalsaKabeer: with my eyes, I see You, Lord; with my ears, I hear Your Name.
Manmohan SinghKabir, O my Lord, with my eyes I see Thee and with mine ears hear I Thy Name.
Manmohan Singh (Punjabi)ਕਬੀਰ, ਹੇ ਮੇਰੇ ਸੁਆਮੀ! ਆਪਣੀਆਂ ਅੱਖਾਂ ਨਾਲ ਮੈਂ ਤੈਨੂੰ ਵੇਖਦਾ ਹਾਂ ਤੇ ਆਖਣਿਆਂ ਕੰਨਾਂ ਨਾਲ ਮੈਂ ਤੇਰਾ ਨਾਮ ਸੁਣਦਾ ਹਾਂ!
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਹੇ ਵਾਹਿਗੁਰੂ! ਨੇਤ੍ਰੋਂ ਕਰ ਕੇ ਸਦਾ ਤੁਝ ਕੋ ਹੀ ਦੇਖਤਾ ਰਹੂੰ ਔ ਕਾਨੋਂ ਕਰ ਸਦਾ ਤੇਰਾ ਨਾਮ ਹੀ ਸ੍ਰਵਨ ਕਰੂੰ॥
Prof. Sahib Singhਹੇ ਕਬੀਰ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ- ਹੇ ਪ੍ਰਭੂ! ਤੈਨੂੰ ਵਿਸਾਰ ਕੇ ਜਿਸ ਮੋਹ-ਜੇਵੜੀ ਨਾਲ ਜਗਤ ਬੱਝਾ ਪਿਆ ਹੈ ਤੇ ਮਰਨ ਦੇ ਵੇਲੇ ਤਕ ਭੀ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ; ਮੇਹਰ ਕਰ, ਉਸ ਜੇਵੜੀ ਤੋਂ ਬਚਣ ਲਈ) ਮੈਂ ਆਪਣੀਆਂ ਅੱਖਾਂ ਨਾਲ (ਹਰ ਪਾਸੇ) ਤੇਰਾ ਹੀ ਦੀਦਾਰ ਕਰਦਾ ਰਹਾਂ, ਤੇਰਾ ਹੀ ਨਾਮ ਮੈਂ ਆਪਣੇ ਕੰਨਾਂ ਨਾਲ ਸੁਣਦਾ ਰਹਾਂ,
ਪਦ ਅਰਥ ਨੈਨ ਨਿਹਾਰਉ = ਅੱਖਾਂ ਨਾਲ ਮੈਂ ਵੇਖਾਂ। ਤੁਝ ਕਉ = ਤੈਨੂੰ (ਹੇ ਪ੍ਰਭੂ!)। ਸ੍ਰਵਨ = ਕੰਨਾਂ ਨਾਲ। ਸੁਨਉ = ਮੈਂ ਸੁਣਾਂ।
SikhNet (Spanish)Kabir, con mis ojos Te veo, oh Señor, con mis oídos escucho tu Nombre,
ਬੈਨ ਉਚਰਉ. ਤੁਅ ਨਾਮ ਜੀ; ਚਰਨ ਕਮਲ ਰਿਦ ਠਾਉ ॥੧੧੯॥
bain uchrau. tua naam jee; charan kamal rid tthaau |119|
Sant Singh KhalsaWith my tongue I chant Your Name; I enshrine Your Lotus Feet within my heart. ||119||
Manmohan SinghWith my tongue I recite Thy Name and enshrine Thine lotus feet within my mind.
Manmohan Singh (Punjabi)ਆਪਣੀ ਜੀਭਾ ਨਾਲ ਮੈਂ ਤੇਰਾ ਨਾਮ ਉਚਾਰਦਾ ਹਾਂ ਅਤੇ ਤੇਰੇ ਕੰਵਲ ਪੈਰਾਂ ਨੂੰ ਆਪਣੇ ਮਨ ਅੰਦਰ ਟਿਕਾਉਂਦਾ ਹਾਂ।
Fareedkot Teekaਜੀਉ ਲਗਾਇ ਕਰੁ ਰਸਨਾ ਸੇ ਤੇਰੇ ਨਾਮ ਕੋ ਉਚਾਰਨ ਕਰਤਾ ਰਹੂੰ ਔ ਰਿਦੇ ਅਸਥਾਨ ਮੇਂ ਭੀ ਤੇਰੇ ਚਰਨ ਕਮਲੋਂ ਕਾ ਹੀ ਨਿਵਾਸ ਰਹੇ॥੧੧੯॥
Prof. Sahib Singh(ਜੀਭ ਨਾਲ) ਬਚਨਾਂ ਦੁਆਰਾ ਮੈਂ ਤੇਰਾ ਨਾਮ ਹੀ ਉਚਾਰਦਾ ਰਹਾਂ, ਅਤੇ ਤੇਰੇ ਸੋਹਣੇ ਚਰਨਾਂ ਨੂੰ ਆਪਣੇ ਹਿਰਦੇ ਵਿਚ ਥਾਂ ਦੇਈ ਰੱਖਾਂ ॥੧੧੯॥
ਪਦ ਅਰਥ ਤੁਅ = ਤੇਰਾ। ਬੈਨ = ਬਚਨ, ਬਚਨਾਂ ਦੀ ਰਾਹੀਂ। ਉਚਾਰਦਾ = ਮੈਂ ਉਚਾਰਾਂ। ਜੀ = ਹੇ ਪ੍ਰਭੂ ਜੀ! ਚਰਨ ਕਮਲ = ਕਉਨ ਫੁੱਲਾਂ ਵਰਗੇ ਸੋਹਣੇ ਤੇਰੇ ਚਰਨ। ਠਾਉ = ਥਾਂ ॥੧੧੯॥
SikhNet (Spanish)con mi boca canto Tu Nombre, y en mi corazón enaltezco el Loto de Tus Pies. (119)