ੴ

ਸਿੱਖਬਾਣੀ · SikhBani

ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥

kabeer surag narak te mai rahio satigur ke parasaad
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਸੁਰਗ ਨਰਕ ਤੇ, ਮੈ ਰਹਿਓ; ਸਤਿਗੁਰ ਕੇ ਪਰਸਾਦਿ ॥

kabeer. surag narak te, mai rahio; satigur ke parasaad |

Sant Singh KhalsaKabeer, I have been spared from heaven and hell, by the Grace of the True Guru.
Manmohan SinghKabir, by the True Guru's grace, I have escaped from paradise and hell.
Manmohan Singh (Punjabi)ਕਬੀਰ, ਗੁਰਾਂ ਦੀ ਦਇਆ ਦੁਆਰਾ ਮੈਂ ਬਹਿਸ਼ਤ ਅਤੇ ਦੋਜ਼ਕ ਤੋਂ ਬਚ ਗਿਆ ਹਾਂ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਸਤਿਗੁਰੋਂ ਕੇ ਪ੍ਰਸੰਨ ਹੋਣੇ ਤੇ ਸ੍ਵਰਗ ਔ ਨਰਕ ਸੇ ਮੈਂ ਰਹਿਤ ਭਇਆ ਹੂੰ॥
Prof. Sahib Singhਹੇ ਕਬੀਰ! ਆਪਣੇ ਸਤਿਗੁਰੂ ਦੀ ਕਿਰਪਾ ਨਾਲ ਮੈਂ ਸੁਰਗ (ਦੀ ਲਾਲਸਾ) ਅਤੇ ਨਰਕ (ਦੇ ਡਰ) ਤੋਂ ਬਚ ਗਿਆ ਹਾਂ।

ਪਦ ਅਰਥ ਤੇ = ਤੋਂ। ਰਹਿਓ = ਬਚ ਗਿਆ ਹਾਂ। ਪਰਸਾਦਿ = ਕਿਰਪਾ ਨਾਲ।

SikhNet (Spanish)Kabir, por la Gracia del Guru fui elevado más allá del cielo y las regiones inferiores,

ਚਰਨ ਕਮਲ ਕੀ ਮਉਜ ਮਹਿ; ਰਹਉ. ਅੰਤਿ ਅਰੁ ਆਦਿ ॥੧੨੦॥

charan kamal kee mauj meh; rhau. ant ar aad |120|

Sant Singh KhalsaFrom beginning to end, I abide in the joy of the Lord's Lotus Feet. ||120||
Manmohan SinghIn enjoy abiding in the Lord's lotus feet, in the beginning and at the end.
Manmohan Singh (Punjabi)ਆਰੰਭ ਅਤੇ ਅਖੀਰ ਵਿੱਚ ਮੈਂ ਪ੍ਰਭੂ ਦੇ ਕੰਵਲ ਪੈਰਾਂ ਦੀ ਖੁਸ਼ੀ ਅੰਦਰ ਵਸਦਾ ਹਾਂ।
Fareedkot Teekaਤਾਂ ਤੇ ਤਿਨ ਸਤਿਗੁਰੋਂ ਕੇ ਚਰਨ ਕਮਲੋਂ ਕੀ ਖੁਸ਼ੀ ਮੇਂ ਹੀ ਆਦਿ ਔਰ ਅੰਤ, ਭਾਵ ਸਦਾ ਹੀ ਰਹਿਤਾ ਹੂੰ॥੧੨੦॥
Prof. Sahib Singhਮੈਂ ਤਾਂ ਸਦਾ ਹੀ ਪਰਮਾਤਮਾ ਦੇ ਸੋਹਣੇ ਚਰਨਾਂ (ਦੀ ਯਾਦ) ਦੇ ਹੁਲਾਰੇ ਵਿਚ ਰਹਿੰਦਾ ਹਾਂ ॥੧੨੦॥

ਪਦ ਅਰਥ ਮਉਜ = ਲਹਰ, ਹੁਲਾਰਾ। ਅੰਤਿ ਅਰੁ ਆਦਿ = ਸ਼ੁਰੂ ਤੋਂ ਅਖ਼ੀਰ ਤਕ, ਸਦਾ ਹੀ ॥੧੨੦॥

SikhNet (Spanish)de principio a fin me regocijo en la Dicha de los Pies de Loto del Señor. (120)
Answers quote the Granth verbatim with Ang citations. AI commentary is not Gurbani and not a religious ruling.