ੴ

ਸਿੱਖਬਾਣੀ · SikhBani

ਕਬੀਰ ਹੰਸੁ ਉਡਿਓ ਤਨੁ ਗਾਡਿਓ ਸੋਝਾਈ ਸੈਨਾਹ ॥

kabeer hans uddio tan gaaddio sojhaaee sainaah
Bhagat Kabir Ji ਭਗਤ ਕਬੀਰ ਜੀ · Salok Kabeer Jee · Ang 1370 · 2 lines
Translations

ਕਬੀਰ. ਹੰਸੁ ਉਡਿਓ, ਤਨੁ ਗਾਡਿਓ; ਸੋਝਾਈ ਸੈਨਾਹ ॥

kabeer. hans uddio, tan gaaddio; sojhaaee sainaah |

Sant Singh KhalsaKabeer, the soul-swan is flying away, and the body is being buried, and still he makes gestures.
Manmohan SinghKabir, when the soul-swan is about to fly and the body is about to be bruised, even then mortal instructs with gestures.
Manmohan Singh (Punjabi)ਕਬੀਰ, ਜਦ ਆਤਮਾ-ਰਾਜਹੰਸ ਉਡਣ ਵਾਲੀ ਹੁੰਦੀ ਹੈ ਅਤੇ ਦੇਹ ਦਬੀ ਜਾਣ ਵਾਲੀ ਹੈ, ਤਾਂ ਭੀ ਪ੍ਰਾਣੀ ਸੈਣਤਾਂ ਨਾਲ ਸਮਝਾਉਂਦਾ ਹੈ।
Fareedkot Teekaਸ੍ਰੀ ਕਬੀਰ ਜੀ ਕਹਿਤੇ ਹੈਂ: ਜੀਵ ਰੂਪੀ ਹੰਸ ਉਡਣੇ ਕੋ ਤਿਆਰ ਭਯਾ ਔ ਤਨ ਤਿਸ ਕਾ ਦਬਾਵਣੇ ਵਾਲਾ ਹੋ ਗਿਆ ਹੈ, ਭਾਵ ਮ੍ਰਿਤ ਕੀ ਸਮੀਪਤਾ ਆਨ ਪਹੁੰਚੀ ਹੈ, ਤਾਂ ਵੀ (ਈਸੈ) ਵਾਹਿਗੁਰੂ ਕਾ (ਸੋਝਾ) ਸਮਝਣਾ ਨਹੀਂ ਕਰਤਾ ਹੈ; ਵਾ ਤੋ ਭੀ ਦਬੇ ਹੋਏ ਪਦਾਰਥ ਸਨਬੰਧੀਓਂ ਕੋ (ਸੈਨਾਹ) ਸਾਰਤੋਂ ਸੇ ਸਮਝਾਵਤਾ ਹੈ॥
Prof. Sahib Singh(ਇਹ ਮਮਤਾ ਦੀ ਜੇਵੜੀ ਕੋਈ ਸਾਧਾਰਨ ਜਿਹਾ ਜਕੜ-ਬੰਦ ਨਹੀਂ ਹੁੰਦਾ) ਹੇ ਕਬੀਰ! (ਪਰਮਾਤਮਾ ਦੇ ਸਿਮਰਨ ਤੋਂ ਖੁੰਝ ਕੇ ਮਾਇਆ-ਮੋਹ ਦੀ ਰੱਸੀ ਵਿਚ ਬੱਝੇ ਹੋਇਆਂ ਦਾ ਹਾਲ ਜੇ ਤੂੰ ਸਮਝਣਾ ਹੈ ਤਾਂ ਵੇਖ ਕਿ ਮੌਤ ਸਿਰ ਉਤੇ ਆ ਅੱਪੜਦੀ ਹੈ) ਜੀਵਾਤਮਾ (ਸਰੀਰ ਵਿਚੋਂ) ਨਿਕਲਣ ਤੇ ਹੁੰਦਾ ਹੈ, ਸਰੀਰ (ਆਤਮਾ ਦੇ ਵਿਛੁੜਨ ਤੇ) ਢਹਿ-ਢੇਰੀ ਹੋਣ ਵਾਲਾ ਹੁੰਦਾ ਹੈ, ਫਿਰ ਵੀ ਮੋਹ ਦੀ ਜੇਵੜੀ ਨਾਲ ਬੱਝਾ ਹੋਇਆ ਜੀਵ ਸੈਣਤਾਂ ਨਾਲ ਹੀ (ਪਿਛਲੇ ਸੰਬੰਧੀਆਂ ਨੂੰ) ਸਮਝਾਂਦਾ ਹੈ,

ਪਦ ਅਰਥ ਹੰਸੁ = ਜੀਵਾਤਮਾ। ਉਡਿਓ = ਉਡਿਓ ਚਾਹੇ, ਉੱਡਿਆ ਚਾਹੁੰਦਾ ਹੈ, ਸਰੀਰ ਨੂੰ ਛੱਡਣ ਦੀਆਂ ਤਿਆਰੀਆਂ ਵਿਚ ਹੈ। ਤਨੁ ਗਾਡਿਓ = ਤਨੁ ਗੱਡਿਆ ਜਾਣ ਵਾਲਾ ਹੈ; ਸਰੀਰ ਤੇ ਜਿੰਦ ਦਾ ਵਿਛੋੜਾ ਹੋਣ ਤੇ ਹੈ। ਸੋਝਾਈ = ਸੂਝ। ਸੈਨਾਹ = ਸੈਣਤਾਂ ਨਾਲ।

SikhNet (Spanish)Kabir, el Alma cisne ya vuela y el cuerpo está siendo enterrado

ਅਜਹੂ ਜੀਉ. ਨ ਛੋਡਈ; ਰੰਕਾਈ ਨੈਨਾਹ ॥੧੧੮॥

ajahoo jeeo. na chhoddee; rankaaee nainaah |118|

Sant Singh KhalsaEven then, the mortal does not give up the cruel look in his eyes. ||118||
Manmohan SinghEven then, the mortal leaves not the meanness of his eyes.
Manmohan Singh (Punjabi)ਤਦ ਭੀ ਪ੍ਰਾਣੀ ਆਪਣੀਆਂ ਅੱਖਾਂ ਦੀ ਨੀਚਤਾ ਨੂੰ ਤਿਆਗਦਾ।
Fareedkot Teekaਅਜੇ ਭੀ ਇਹ ਜੀਵ ਇਸ ਦਸਾ ਮੇਂ ਨੇਤ੍ਰੋਂ ਕੀ ਕੰਗਾਲਤਾ ਕੋ ਨਹੀਂ ਛੋਡਤਾ ਹੈ॥੧੧੮॥
Prof. Sahib Singh(ਉਸ ਵੇਲੇ ਭੀ ਪ੍ਰਭੂ ਚੇਤੇ ਨਹੀਂ ਆਉਂਦਾ), ਅਜੇ ਭੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ ॥੧੧੮॥

ਪਦ ਅਰਥ ਰੰਕਾਈ = ਨੀਚਤਾ, ਕੰਗਾਲਤਾ। ਨੈਨਾਹ = ਨੈਣਾਂ ਦੀ, ਅੱਖਾਂ ਦੀ ॥੧੧੮॥

SikhNet (Spanish)y aún así él hace gestos, sin quitar la cruel mirada de sus ojos.(118)
Answers quote the Granth verbatim with Ang citations. AI commentary is not Gurbani and not a religious ruling.