ਮਹਲਾ ੧ ॥
mahalaa 1 |
Sant Singh KhalsaFirst Mehl:
Manmohan Singh1st Guru.
Manmohan Singh (Punjabi)ਪਹਿਲੀ ਪਾਤਿਸ਼ਾਹੀ।
SikhNet (Spanish)Mejl Guru Nanak, Primer Canal Divino.
ਉਜਲ ਮੋਤੀ ਸੋਹਣੇ; ਰਤਨਾ ਨਾਲਿ ਜੁੜੰਨਿ ॥
aujal motee sohane; ratanaa naal jurran |
Sant Singh KhalsaThe teeth are like brilliant, beautiful pearls, and the eyes are like sparkling jewels.
Manmohan SinghThe bright beauteous pearl-like teeth are studded with the jewels of the eyes.
Manmohan Singh (Punjabi)ਚਮਕੀਲੇ ਸੁੰਦਰ ਮੋਤੀਆਂ ਵਰਗੇ ੰਦ, ਨੇਤ੍ਰਾਂ ਦੇ ਹੀਰਿਆਂ ਨਾਲ ਜੜੇ ਹੋਏ ਹਨ।
Fareedkot Teekaਪੁਰਸ਼ੋਂ ਕੇ ਪਾਸ ਸੋਹਣੇ ਭੂਖਨ ਉਜਲ ਮੋਤੀਆਂ ਅਰ ਹੀਰੇ ਆਦਿ ਰਤਨਾਂ ਨਾਲ ਜੜੇ ਹੂਏ ਹੈਂ॥
Prof. Sahib Singhਜੋ ਸਰੀਰ ਸੋਹਣੇ ਚਿੱਟੇ ਦੰਦਾਂ ਨਾਲ ਤੇ ਸੋਹਣੇ ਨੈਣਾਂ ਨਾਲ ਸੋਭ ਰਹੇ ਹਨ,
ਪਦ ਅਰਥ ਉਜਲ = ਚਿੱਟੇ, ਸਾਫ਼। ਮੋਤੀ = ਭਾਵ, ਦੰਦ। ਰਤਨੁ = ਭਾਵ, ਅੱਖਾਂ।
SikhNet (Spanish)Dientes bellos como perlas, ojos relucientes como joyas,
ਤਿਨ ਜਰੁ ਵੈਰੀ ਨਾਨਕਾ; ਜਿ ਬੁਢੇ ਥੀਇ ਮਰੰਨਿ ॥੨॥
tin jar vairee naanakaa; ji budte thee maran |2|
Sant Singh KhalsaOld age is their enemy, O Nanak; when they grow old, they waste away. ||2||
Manmohan SinghNanak, old age is their enemy. They waste away when they grow old.
Manmohan Singh (Punjabi)ਨਾਨਕ, ਬੁਢੇਪਾ ਉਨ੍ਹਾਂ ਦਾ ਦੁਸ਼ਮਨ ਹੈ। ਜਦ ਬਿਰਧ ਹੋ ਜਾਂਦੇ ਹਨ, ਤਦ ਉਹ ਨਸ਼ਟ ਹੋ ਗਏ ਹਨ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਪੁਰਸ਼ (ਬੁਢੇ ਥੀਇ) ਹੰਕਾਰੀ ਹੋ ਕੇ ਮਰਤੇ ਹੈਂ, ਭਾਵ ਹੰਕਾਰੀ ਹੋ ਜਾਣੇ ਤੇ ਮਾਇਆ ਦੁਖਦਾਈ ਹੋਤੀ ਹੈ। ਵਾ ਉਜਲ ਮੋਤੀ, ਸ੍ਵੇਤ ਦੰਦ ਅਰ ਰਤਨੋਂ ਸਮ ਨੇਤਰ ਇਹੁ ਸਰੀਰ ਕੇ ਸਾਥ ਜੜੇ ਹੂਏ ਸੋਭਤੇ ਹੈਂ। ਤਿਨੋਂ ਕੇ ਨੇਤ੍ਰਾਦਿ ਇੰਦ੍ਰੀਓਂ ਕਾ (ਜਰੁ) ਬੁਢੇਪਾ ਵੈਰੀ ਹੈ। ਜੋ ਬੁਢੇ ਹੋ ਕਰ ਮਰਤੇ ਹੈਂ, ਭਾਵ ਬੁਢੇਪੇ ਮੇਂ ਦੰਦ ਨਿਕਸ ਜਾਤੇ ਹੈਂ ਅਰ ਨੇਤਰ ਜੋਤ ਤੇ ਰਹਿਤ ਜੋ ਜਾਤੇ ਹੈਂ॥੨॥
Prof. Sahib Singhਹੇ ਨਾਨਕ! ਬੁਢੇਪਾ ਇਹਨਾਂ ਦਾ ਵੈਰੀ ਹੈ, ਕਿਉਂਕਿ ਬੁੱਢੇ ਹੋ ਕੇ ਇਹ ਨਾਸ ਹੋ ਜਾਂਦੇ ਹਨ ॥੨॥
ਪਦ ਅਰਥ ਜਰੁ = ਬੁਢੇਪਾ। ਥੀਇ = ਹੋ ਕੇ। ਤਿਨ = ਉਹਨਾਂ (ਸਰੀਰਾਂ) ਦਾ। ਜੁੜੰਨਿ = ਸੋਭ ਰਹੇ ਹਨ ॥੨॥
SikhNet (Spanish)mueren cuando la edad se los acaba. (2)