ਸਿਰੀਰਾਗੁ ਮਹਲਾ ੧ ॥
sireeraag mahalaa 1 | Ang 57
Sant Singh KhalsaSiree Raag, First Mehl:
Manmohan SinghSri Rag, First Guru.
Manmohan Singh (Punjabi)ਸਿਰੀ ਰਰਾਗ, ਪਹਿਲੀ ਪਾਤਸ਼ਾਹੀ।
SikhNet (Spanish)Siri Rag, Mejl Guru Nanak, Primer Canal Divino.
ਸੁਣਿ ਮਨ ਭੂਲੇ ਬਾਵਰੇ; ਗੁਰ ਕੀ ਚਰਣੀ ਲਾਗੁ ॥
sun man bhoole baavare; gur kee charanee laag | Ang 57
Sant Singh KhalsaListen, O deluded and demented mind: hold tight to the Guru's Feet.
Manmohan SinghHear thou O my deluded and demented mind! take to the Feet of the Guru.
Manmohan Singh (Punjabi)ਕੰਨ ਕਰ, ਤੂੰ ਮੇਰੀ ਘੁੱਸੀ ਹੋਈ ਤੇ ਪਗਲੀ ਜਿੰਦੜੀਏ! ਗੁਰਾਂ ਦੇ ਪੈਰੀ ਪਉ।
Fareedkot Teekaਹੇ ਮਨ! ਪਰਮੇਸ੍ਵਰ ਸੇ ਭੂਲੇ ਹੂਏ, ਹੇ (ਬਾਵਰੇ)! ਗੁਰੋਂ ਕੀ ਚਰਨੀ ਲਾਗੁ॥
Prof. Sahib Singhਹੇ ਕੁਰਾਹੇ-ਪਏ ਕਮਲੇ ਮਨ! (ਮੇਰੀ ਸਿੱਖਿਆ) ਸੁਣ (ਸਿੱਖਿਆ ਇਹ ਹੈ ਕਿ) ਗੁਰੂ ਦੀ ਸਰਨੀ ਪਉ।ਪਦ ਅਰਥ ਬਾਵਰੇ = ਹੇ ਕਮਲੇ!
SikhNet (Spanish)No alucines, oh mi mente, escúchame, póstrate a los Pies del Guru.
ਹਰਿ ਜਪਿ ਨਾਮੁ ਧਿਆਇ ਤੂ; ਜਮੁ ਡਰਪੈ ਦੁਖ ਭਾਗੁ ॥
har jap naam dhiaae too; jam ddarapai dukh bhaag | Ang 57
Sant Singh KhalsaChant and meditate on the Naam, the Name of the Lord; death will be afraid of you, and suffering shall depart.
Manmohan SinghRemember God and meditate on the Name, (by so doing) the god of death is afraid, and woe departs.
Manmohan Singh (Punjabi)ਵਾਹਿਗੁਰੂ ਦਾ ਅਰਾਧਨ ਅਤੇ ਸਿਮਰਨ ਕਰ, (ਇੰਜ ਕੀਤਿਆਂ) ਮੌਤ ਦਾ ਦੇਵਤਾ ਭੀ ਭੈ ਖਾਂਦਾ ਹੈ ਅਤੇ ਸੋਗ ਦੌੜ ਜਾਂਦਾ ਹੈ।
Fareedkot Teekaਔਰ ਹਰੀ ਨਾਮੁ ਕੋ ਬਾਣੀ ਕਰ ਕੇ ਜਪੁ ਔਰ ਮਨ ਮੇਂ ਤੂੰ ਧ੍ਯਾਨ ਕਰ, ਕਿਉਂਕਿ ਤੇਰੇ ਪਾਸ ਸੇ ਜਮ ਡਰ ਜਾਵੇਗਾ ਔਰ ਜਨਮ ਮਰਨ ਕਾ ਦੁਖੁ ਭਾਗ ਜਾਵੇਗਾ॥
Prof. Sahib Singh(ਗੁਰੂ ਪਾਸੋਂ ਪਰਮਾਤਮਾ ਦਾ ਨਾਮ ਮਿਲਦਾ ਹੈ, ਤੂੰ ਭੀ ਉਹ) ਹਰਿ ਨਾਮ ਜਪ, (ਪ੍ਰਭੂ ਚਰਨਾਂ ਵਿਚ) ਸੁਰਤ ਜੋੜ (ਪ੍ਰਭੂ ਦਾ ਨਾਮ ਸਿਮਰਿਆਂ) ਜਮਰਾਜ (ਭੀ) ਡਰ ਜਾਂਦਾ ਹੈ ਤੇ ਦੁੱਖਾਂ ਨੂੰ ਭਾਜੜ ਪੈ ਜਾਂਦੀ ਹੈ।ਪਦ ਅਰਥ ਦੁਖ ਭਾਗੁ = ਦੁਖਾਂ ਨੂੰ ਭਾਜੜ (ਪੈ ਜਾਂਦੀ ਹੈ)।
SikhNet (Spanish)Llama a tu Señor y medita en el Nombre para que la muerte te tenga miedo y tus aflicciones desaparezcan.
ਦੂਖੁ ਘਣੋ ਦੋਹਾਗਣੀ; ਕਿਉ ਥਿਰੁ ਰਹੈ ਸੁਹਾਗੁ ॥੧॥
dookh ghano dohaaganee; kiau thir rahai suhaag |1| Ang 57
Sant Singh KhalsaThe deserted wife suffers terrible pain. How can her Husband Lord remain with her forever? ||1||
Manmohan SinghThe unfortunate wife faces untold hardships, How can her Spouse remain for ever with her?8
Manmohan Singh (Punjabi)ਬਦਕਿਸਮਤ ਵਹੁਟੀ ਬਹੁਤਾ ਕਸ਼ਟ ਉਠਾਉਂਦੀ ਹੈ। ਉਸ ਦਾ ਪਤੀ (ਪਰਮੇਸ਼ਰ) ਕਿਸ ਤਰ੍ਹਾਂ ਮੁਸਤ-ਕਿਲ ਉਸ ਦੇ ਨਾਲ ਰਹਿ ਸਕਦਾ ਹੈ?
Fareedkot Teekaਔਰ ਜੋ (ਦੋਹਾਗਣੀ) ਛੁਟੜਾਂ ਹੈਂ ਤਿਨ ਕੋ ਦੁਖੁ ਬਹੁਤ ਹੋਤਾ ਹੈ, ਯਾਂ ਤੇ ਤਿਨ ਕੇ ਸੁਹਾਗ ਕਾ ਅਨੰਦ ਕਿਉਂਕਰ ਥਿਰ ਰਹੇ, ਭਾਵ ਯੇਹ ਕਿ ਨਹੀਂ ਰਹਿਤਾ ਹੈ॥੧॥
Prof. Sahib Singh(ਪਰ ਜੇਹੜੀ) ਭਾਗ-ਹੀਣ ਜੀਵ-ਇਸਤ੍ਰੀ (ਨਾਮ ਨਹੀਂ ਸਿਮਰਦੀ, ਉਸ) ਨੂੰ ਬਹੁਤ ਦੁੱਖ-ਕਲੇਸ਼ ਵਿਆਪਦਾ ਹੈ (ਦੁੱਖਾਂ ਨੂੰ ਭਾਜੜ ਤਦੋਂ ਹੀ ਪੈ ਸਕਦੀ ਹੈ, ਜੇ ਸਿਰ ਉਤੇ ਖਸਮ-ਸਾਈਂ ਹੋਵੇ, ਪਰ ਜੋ ਖਸਮ ਦਾ ਨਾਮ ਕਦੇ ਚੇਤੇ ਹੀ ਨਹੀਂ ਕਰਦੀ, ਉਸ ਦੇ ਸਿਰ ਉਤੇ) ਖਸਮ-ਸਾਈਂ ਕਿਵੇਂ ਟਿਕਿਆ ਹੋਇਆ ਪ੍ਰਤੀਤ ਹੋਵੇ? ॥੧॥ਪਦ ਅਰਥ ਦੋਹਾਗਣੀ = ਮੰਦੇ ਭਾਗਾਂ ਵਾਲੀ ॥੧॥
SikhNet (Spanish)La esposa abandonada vive siempre afligida; ¿Cómo puede su Esposo vivir con ella? (1)
ਭਾਈ ਰੇ; ਅਵਰੁ ਨਾਹੀ. ਮੈ ਥਾਉ ॥
bhaaee re; avar naahee. mai thaau | Ang 58
Sant Singh KhalsaO Siblings of Destiny, I have no other place to go.
Manmohan SinghO Brother! I have no other place.
Manmohan Singh (Punjabi)ਹੇ ਵੀਰ! ਮੇਰਾ ਹੋਰ ਕੋਈ ਟਿਕਾਣਾ ਨਹੀਂ।
Fareedkot Teekaਹੇ ਭਾਈ! ਮੇਰਾ ਦੂਸਰਾ ਸਥਾਨ ਨਹੀਂ ਹੈ॥
Prof. Sahib Singhਹੇ ਭਾਈ! (ਨਾਮ ਖ਼ਜ਼ਾਨਾ ਹਾਸਲ ਕਰਨ ਲਈ) ਮੈਨੂੰ (ਗੁਰੂ ਤੋਂ ਬਿਨਾ) ਹੋਰ ਕੋਈ ਥਾਂ ਨਹੀਂ ਦਿੱਸਦਾ।
SikhNet (Spanish)Oh Hermanos del Destino, no tengo otro lugar a donde ir,
ਮੈ ਧਨੁ ਨਾਮੁ ਨਿਧਾਨੁ ਹੈ; ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥
mai dhan naam nidhaan hai; gur deea bal jaau |1| rahaau | Ang 58
Sant Singh KhalsaThe Guru has given me the Treasure of the Wealth of the Naam; I am a sacrifice to Him. ||1||Pause||
Manmohan SinghThe Guru has given me the Treasure of the Wealth of God's Name, I am devout unto him. Pause.
Manmohan Singh (Punjabi)ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦੌਲਤ ਦਾ ਖ਼ਜ਼ਾਨਾ ਦਿੱਤਾ ਹੈ, ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ। ਠਹਿਰਾਉ।
Fareedkot Teekaਮੇਰੇ ਕੋ ਤੋ ਗੁਰੋਂ ਨੇ ਨਾਮ ਧਨ ਕਾ (ਨਿਧਾਨੁ) ਖਜ਼ਾਨਾ ਰੂਪ ਉਪਦੇਸ਼ ਦੀਆ ਹੈ, ਯਾਂ ਤੇ ਮੈਂ ਗੁਰੋਂ ਕੇ ਬਲਿਹਾਰੇ ਜਾਤਾ ਹੂੰ॥੧॥ ਰਹਾਉ ॥
Prof. Sahib Singhਮੇਰੇ ਵਾਸਤੇ ਤਾਂ ਪ੍ਰਭੂ-ਨਾਮ ਹੀ ਧਨ ਹੈ, ਨਾਮ ਹੀ ਖ਼ਜ਼ਾਨਾ ਹੈ (ਇਹ ਖ਼ਜ਼ਾਨਾ ਜਿਸ ਕਿਸੇ ਨੂੰ ਦਿੱਤਾ ਹੈ) ਗੁਰੂ ਨੇ (ਹੀ) ਦਿੱਤਾ ਹੈ, ਮੈਂ ਗੁਰੂ ਤੋਂ ਕੁਰਬਾਨ ਹਾਂ ॥੧॥ ਰਹਾਉ ॥ਪਦ ਅਰਥ ਨਿਧਾਨੁ = ਖ਼ਜ਼ਾਨਾ। ਗੁਰਿ = ਗੁਰੂ ਨੇ। ਬਲਿ = ਕੁਰਬਾਨ ਸਦਕੇ ॥੧॥ ਰਹਾਉ ॥
SikhNet (Spanish)mi Única Riqueza es el Nombre del Señor, que recibí del Guru, al que le he ofrecido mi vida en sacrificio.(1-Pausa)
ਗੁਰਮਤਿ ਪਤਿ. ਸਾਬਾਸਿ ਤਿਸੁ; ਤਿਸ ਕੈ ਸੰਗਿ ਮਿਲਾਉ ॥
guramat pat. saabaas tis; tis kai sang milaau | Ang 58
Sant Singh KhalsaThe Guru's Teachings bring honor. Blessed is He-may I meet and be with Him!
Manmohan SinghBy Guru's instruction comes honour. Hail unto him, (the Guru) I associate with him.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਇਜ਼ਤ ਪਰਾਪਤ ਹੁੰਦੀ ਹੈ। ਆਫਰੀਨ ਹੈ ਉਨ੍ਹਾਂ (ਗੁਰੂ ਜੀ) ਨੂੰ, ਰੱਬ ਕਰੇ ਮੇਰਾ ਉਨ੍ਹਾਂ ਨਾਲ ਮੇਲ-ਮਿਲਾਪ ਹੋਵੇ।
Fareedkot Teekaਜਿਨ੍ਹੋ ਨੇ ਗੁਰੋਂ ਕੀ ਮਤਿ ਲਈ ਹੈ, ਤਿਨ ਕੀ ਇਸ ਲੋਕ ਮੇਂ ਪਤਿ ਬਨੀ ਹੈ, ਇਸੀ ਤੇ ਤਿਨ ਕੋ ਸਾਬਾਸ ਮਿਲੀ ਹੈ, ਯਾਂ ਤੇ ਮੈਂ ਤਿਨ ਕੇ ਸਾਥ ਮਿਲਾ ਹੂੰ॥
Prof. Sahib Singhਸ਼ਾਬਾਸ਼ੇ ਉਸ (ਗੁਰੂ) ਤੋਂ ਜਿਸ ਗੁਰੂ ਦੀ ਮਤਿ ਮਿਲਿਆਂ ਇੱਜ਼ਤ ਮਿਲਦੀ ਹੈ। (ਪ੍ਰਭੂ ਮਿਹਰ ਕਰੇ) ਮੈਂ ਉਸ (ਗੁਰੂ) ਦੀ ਸੰਗਤਿ ਵਿਚ ਮਿਲਿਆ ਰਹਾਂ।ਪਦ ਅਰਥ ਪਤਿ = ਇੱਜ਼ਤ।
SikhNet (Spanish)A través de la Sabiduría del Guru viene el Honor; bendito es el Guru. Él es a Quien añoro encontrar.
ਤਿਸੁ ਬਿਨੁ. ਘੜੀ ਨ ਜੀਵਊ; ਬਿਨੁ ਨਾਵੈ. ਮਰਿ ਜਾਉ ॥
tis bin. gharree na jeevaoo; bin naavai. mar jaau | Ang 58
Sant Singh KhalsaWithout Him, I cannot live, even for a moment. Without His Name, I die.
Manmohan SinghWithout Him I cannot live even for a moment. Without His Name I die.
Manmohan Singh (Punjabi)ਉਸ ਦੇ ਬਾਝੋਂ ਮੈਂ ਇਕ ਮੁਹਤ ਭਰ ਲਈ ਭੀ ਜੀਉਂਦਾ ਨਹੀਂ ਰਹਿ ਸਕਦਾ। ਉਸ ਦੇ ਨਾਮ ਦੇ ਬਗੈਰ ਮੈਂ ਮਰ ਜਾਂਦਾ ਹਾਂ।
Fareedkot Teekaਜੋ ਨਾਮ ਦੇਨੇ ਵਾਲੇ ਗੁਰੂ ਹੈਂ ਤਿਨ ਸੇ ਬਿਨਾ ਮੇਂ ਘੜੀ ਭੀ ਜੀਵ ਨਹੀਂ ਸਕਤਾ ਹੂੰ, ਔਰ ਨਾਮ ਸੇ ਬਿਨਾ ਭੀ ਮਰਣ ਹੋਤਾ ਹੈ॥
Prof. Sahib Singh(ਨਾਮ ਦੀ ਦਾਤ ਦੇਣ ਵਾਲੇ) ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।ਪਦ ਅਰਥ ਮਰਿ ਜਾਉ = (ਜਾਉਂ) ਮੈਂ ਆਤਮਕ ਮੌਤੇ ਮਰ ਜਾਂਦਾ ਹਾਂ।
SikhNet (Spanish)Sin Él, no podría vivir ni un momento; sin el Nombre de Dios muero.
ਮੈ ਅੰਧੁਲੇ. ਨਾਮੁ ਨ ਵੀਸਰੈ; ਟੇਕ ਟਿਕੀ. ਘਰਿ ਜਾਉ ॥੨॥
mai andhule. naam na veesarai; ttek ttikee. ghar jaau |2| Ang 58
Sant Singh KhalsaI am blind-may I never forget the Naam! Under His Protection, I shall reach my true home. ||2||
Manmohan SinghMay, I the blind, forget not God's Name. Placed under His protection I shall reach my Home.
Manmohan Singh (Punjabi)ਮੈਂ ਅੰਨ੍ਹੇ ਨੂੰ ਵਾਹਿਗੁਰੂ ਦਾ ਨਾਮ ਨਾਂ ਭੁੱਲੇ। ਉਸ ਦੀ ਪਲਾਹ ਤਾਬੇ ਰਹਿ ਕੇ ਮੈਂ ਆਪਣੇ ਗ੍ਰਹਿ ਪੁਜ ਜਾਵਾਂਗਾ।
Fareedkot Teekaਤਾਂ ਤੇ ਐਸੇ ਕਹਣਾ ਜੋਗ ਹੈ ਮੈਂ ਅਗ੍ਯਾਨੀ ਕੋ ਨਾਮੁ ਨ ਵੀਸਰ ਜਾਵੇ, ਮੈਨੇ ਤੋ ਨਾਮ ਕੀ (ਟੇਕ) ਸਰਣ ਲਈ ਹੈ, ਕਿਉਂਕਿ ਨਾਮ ਜਪ ਕਰ ਕੇ (ਘਰਿ ਜਾਉ) ਸ੍ਵਰੂਪ ਮੇਂ ਜਾਈਤਾ ਹੈ॥੨॥
Prof. Sahib Singh(ਨਾਮ ਤੋਂ ਬਿਨਾ ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹੋ ਜਾਂਦਾ ਹਾਂ, ਪ੍ਰਭੂ ਮਿਹਰ ਕਰੇ) ਮੈਨੂੰ ਅੰਨ੍ਹੇ ਨੂੰ ਉਸ ਦਾ ਨਾਮ ਨਾਹ ਭੁੱਲ ਜਾਏ, ਮੈਂ ਗੁਰੂ ਦਾ ਆਸਰਾ ਪਰਨਾ ਲੈ ਕੇ ਪ੍ਰਭੂ-ਚਰਨਾਂ ਵਿਚ ਜੁੜਿਆ ਰਹਾਂ ॥੨॥
SikhNet (Spanish)Que no me olvide del Nombre del Señor. Para mí, que estoy ciego, es la única guía para llegar a mi hogar. (2)
ਗੁਰੂ ਜਿਨਾ ਕਾ ਅੰਧੁਲਾ; ਚੇਲੇ ਨਾਹੀ ਠਾਉ ॥
guroo jinaa kaa andhulaa; chele naahee tthaau | Ang 58
Sant Singh KhalsaThose chaylaas, those devotees, whose spiritual teacher is blind, shall not find their place of rest.
Manmohan SinghThe disciples, whose religious guide is blind, find no place.
Manmohan Singh (Punjabi)ਜਿਨ੍ਹਾਂ ਦਾ ਧਾਰਮਕ ਆਗੂ ਅੰਨ੍ਹਾ ਹੈ, ਉਨ੍ਹਾਂ ਮੁਰੀਦਾ ਨੂੰ ਕੋਈ ਥਾਂ ਨਹੀਂ ਮਿਲਦੀ।
Fareedkot Teekaਔਰ ਜਿਨੋਂ ਕਾ ਗੁਰੂ ਅਗ੍ਯਾਨੀ ਹੈ, ਤਿਨ ਕੇ ਚੇਲਿਓਂ ਕੋ (ਠਾਉ) ਸ੍ਵਰੂਪ ਕੀ ਪ੍ਰਾਪਤੀ ਨਹੀਂ ਹੋਤੀ ਹੈ॥
Prof. Sahib Singh(ਪਰ ਗੁਰੂ ਭੀ ਹੋਵੇ ਤਾਂ ਸੁਜਾਖਾ ਹੋਵੇ) ਜਿਨ੍ਹਾਂ ਦਾ ਗੁਰੂ (ਆਪ ਹੀ ਮਾਇਆ ਦੇ ਮੋਹ ਵਿਚ) ਅੰਨ੍ਹਾ ਹੋ ਗਿਆ ਹੋਵੇ, ਉਹਨਾਂ ਚੇਲਿਆਂ ਨੂੰ (ਆਤਮਕ ਸੁਖ ਦਾ) ਥਾਂ-ਟਿਕਾਣਾ ਨਹੀਂ ਲੱਭ ਸਕਦਾ।
SikhNet (Spanish)Los que tienen un guru ciego, ¿qué tipo de guía pueden obtener de él?
ਬਿਨੁ ਸਤਿਗੁਰ. ਨਾਉ ਨ ਪਾਈਐ; ਬਿਨੁ ਨਾਵੈ. ਕਿਆ ਸੁਆਉ ॥
bin satigur. naau na paaeeai; bin naavai. kiaa suaau | Ang 58
Sant Singh KhalsaWithout the True Guru, the Name is not obtained. Without the Name, what is the use of it all?
Manmohan SinghSans the True Guru Lord's Name is not obtained. Without the Name what is the aim of human Life?
Manmohan Singh (Punjabi)ਸੱਚੇ ਗੁਰਾਂ ਦੇ ਬਾਝੋਂ ਸਾਹਿਬ ਦਾ ਨਾਮ ਪਰਾਪਤ ਨਹੀਂ ਹੁੰਦਾ। ਨਾਮ ਦੇ ਬਗੈਰ ਮਨੁੱਖੀ ਜੀਵਨ ਦਾ ਕੀ ਮਨੋਰਥ ਹੈ?
Fareedkot Teekaਸਤਿਗੁਰੋਂ ਬਿਨਾ ਨਾਮੁ ਨਹੀਂ ਪਾਈਤਾ ਹੈ, ਔਰ ਨਾਮੁ ਪ੍ਰਾਪਤ ਹੂਏ ਬਿਨਾ ਕਿਆ (ਸੁਆਉ) ਲਾਭੁ ਹੈ॥
Prof. Sahib Singh(ਪੂਰੇ) ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ।ਪਦ ਅਰਥ ਸੁਆਉ = ਸੁਆਰਥ, ਜਨਮ ਮਨੋਰਥ।
SikhNet (Spanish)Sin el Guru Verdadero, uno no recibe el Nombre del Señor y de qué sirve la vida sin el Nombre del Señor.
ਆਇ ਗਇਆ ਪਛੁਤਾਵਣਾ; ਜਿਉ ਸੁੰਞੈ ਘਰਿ ਕਾਉ ॥੩॥
aae geaa pachhutaavanaa; jiau sunyai ghar kaau |3| Ang 58
Sant Singh KhalsaPeople come and go, regretting and repenting, like crows in a deserted house. ||3||
Manmohan SinghMan regrets his coming and going like the crow visiting a deserted house.
Manmohan Singh (Punjabi)ਉਜਾੜ ਗ੍ਰਹਿ ਵਿੱਚ ਕਾਂ ਦੇ ਫੇਰਾ ਪਾਉਣ ਦੀ ਤਰ੍ਹਾਂ ਬੰਦਾ ਆਪਣੇ ਆਉਣ ਤੇ ਜਾਣ ਉਤੇ ਅਫਸੋਸ ਕਰਦਾ ਹੈ।
Fareedkot Teeka(ਆਇ) ਜਨਮ ਕੇ ਮਰ ਗ੍ਯਾ ਜੈਸੇ ਖਾਲੀ ਘਰ ਕਾ ਕਾਂ ਬਿਅਰਥ ਕੁਰਲਾਉਂਦਾ ਹੈ, ਭਾਵ ਯਹਿ ਕਿ ਜਨਮ ਕੇ ਮਰਨ ਤੋ ਭਯਾ ਪਰੰਤੂ ਕੁਛੁ ਮਾਨੁਖ ਸਰੀਰ ਕਾ ਲਾਭ ਪ੍ਰਾਪਤਿ ਨਹੀਂ ਹੂਆ, ਯਾਂ ਤੇ ਪਸਚਾਤਾਪ ਹੀ ਰਹਾ॥੩॥
Prof. Sahib Singhਨਾਮ ਤੋਂ ਵਾਂਜਿਆ ਮਨੁੱਖ ਦੁਨੀਆ ਵਿਚ ਆਇਆ ਤੇ ਤੁਰ ਗਿਆ, ਪਛਤਾਵਾ ਹੀ (ਨਾਲ ਲੈ ਗਿਆ, ਖਾਲੀ-ਹੱਥ ਹੀ ਜਗ ਤੋਂ ਗਿਆ) ਜਿਵੇਂ ਸੁੰਞੇ ਘਰ ਵਿਚ ਕਾਂ (ਆ ਕੇ ਖ਼ਾਲੀ ਜਾਂਦਾ ਹੈ) ॥੩॥ਪਦ ਅਰਥ ਕਾਉ = ਕਾਂ ॥੩॥
SikhNet (Spanish)Uno se arrepiente de las idas y venidas, como el cuervo que visita casas vacías. (3)
ਬਿਨੁ ਨਾਵੈ. ਦੁਖੁ ਦੇਹੁਰੀ; ਜਿਉ ਕਲਰ ਕੀ ਭੀਤਿ ॥
bin naavai. dukh dehuree; jiau kalar kee bheet | Ang 58
Sant Singh KhalsaWithout the Name, the body suffers in pain; it crumbles like a wall of sand.
Manmohan SinghWithout the Name the body wirthes in pain like the wall of nitrous salts.
Manmohan Singh (Punjabi)ਨਾਮ ਦੇ ਬਗੈਰ ਸਰੀਰ ਸ਼ੇਰੇ ਵਾਲੀ ਕੰਧ ਵਾਗੂ ਕਸ਼ਟ ਉਠਾਉਂਦਾ ਹੈ।
Fareedkot Teekaਵਾਹਿਗੁਰੂ ਕੇ ਨਾਮ ਸੇ ਬਿਨਾ ਦੁਖ ਹੋਤਾ ਹੈ ਔਰ ਜੋ (ਦੇਹੁਰੀ) ਦੇਹ ਹੈ, ਸੋ ਮਨ ਸੇ ਨਾਸ ਹੋਤੀ ਹੈ, ਜੈਸੇ ਕਲਰ ਕਰ ਬਨਾਈ ਹੂਈ (ਭੀਤਿ) ਦੀਵਾਰ ਨਿਤ ਹੀ ਅਨੇਕ ਕਲੇਸ਼ੋਂ ਕੋ ਦੇਤੀ ਹੂਈ ਗਿੜ ਪੜਤੀ ਹੈ॥
Prof. Sahib Singhਨਾਮ ਸਿਮਰਨ ਤੋਂ ਬਿਨਾ ਸਰੀਰ ਨੂੰ (ਚਿੰਤਾ ਆਦਿਕ ਇਤਨਾ) ਦੁੱਖ ਵਿਆਪਦਾ ਹੈ (ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ) ਜਿਵੇਂ ਕਲਰ ਦੀ ਕੰਧ (ਕਿਰਦੀ ਰਹਿੰਦੀ ਹੈ)।ਪਦ ਅਰਥ ਦੇਹੁਰੀ = ਸਰੀਰ (ਨੂੰ)। ਭੀਤਿ = ਕੰਧ।
SikhNet (Spanish)Sin el Nombre del Señor, el cuerpo se revuelca en el dolor, se torna en una pared de arena.
ਤਬ ਲਗੁ. ਮਹਲੁ ਨ ਪਾਈਐ; ਜਬ ਲਗੁ. ਸਾਚੁ ਨ ਚੀਤਿ ॥
tab lag. mehal na paaeeai; jab lag. saach na cheet | Ang 58
Sant Singh KhalsaAs long as Truth does not enter into the consciousness, the Mansion of the Lord's Presence is not found.
Manmohan SinghAs long as truth enters not man's mind till then he gains not Lord's presence.
Manmohan Singh (Punjabi)ਜਦ ਤਾਂਈ ਸੱਚ ਬੰਦੇ ਦੇ ਮਨ ਅੰਦਰ ਪ੍ਰਵੇਸ਼ ਨਹੀਂ ਕਰਦਾ ਉਦੋਂ ਤਾਈਂ ਉਹ ਸਾਹਿਬ ਦੀ ਹਜ਼ੂਰੀ ਨੂੰ ਪਰਾਪਤ ਨਹੀਂ ਹੁੰਦਾ।
Fareedkot Teekaਔਰ ਤਬ ਪ੍ਰਯੰਤ (ਮਹਲੁ) ਸਰੂਪ ਨਹੀਂ ਪਾਈਤਾ ਹੈ, ਜਬ ਤਕ ਸਚਾ ਨਾਮੁ ਚਿਤ ਮੇਂ ਨਹੀਂ ਵਸਤਾ ਹੈ॥
Prof. Sahib Singhਇਸ ਨੂੰ ਕਿਰਨ ਤੋਂ ਬਚਾਣ ਲਈ) ਤਦ ਤਕ (ਪ੍ਰਭੂ ਦਾ) ਮਹਲ (-ਰੂਪ ਸਹਾਰਾ) ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ (ਜੀਵ ਦੇ) ਚਿੱਤ ਵਿਚ ਨਹੀਂ ਆ ਵੱਸਦਾ।ਪਦ ਅਰਥ ਚੀਤਿ = ਚਿੱਤ ਵਿਚ।
SikhNet (Spanish)No llegaremos al Palacio del Señor hasta que nuestra mente consciente acepte la Verdad del Señor.
ਸਬਦਿ ਰਪੈ. ਘਰੁ ਪਾਈਐ; ਨਿਰਬਾਣੀ ਪਦੁ ਨੀਤਿ ॥੪॥
sabad rapai. ghar paaeeai; nirabaanee pad neet |4| Ang 58
Sant Singh KhalsaAttuned to the Shabad, we enter our home, and obtain the Eternal State of Nirvaanaa. ||4||
Manmohan SinghBeing imbued with the Name in his home, mortal obtains eternal status of salvation.
Manmohan Singh (Punjabi)ਨਾਮ ਨਾਲ ਰੰਗੀਜਣ ਦੁਆਰਾ ਆਪਣੇ ਗ੍ਰਹਿ ਵਿੱਚ ਹੀ, ਪ੍ਰਾਣੀ ਨੂੰ ਸਦੀਵੀ ਸਥਿਰ ਮੋਖਸ਼ ਦਾ ਦਰਜਾ ਮਿਲ ਜਾਂਦਾ ਹੈ।
Fareedkot Teekaਗੁਰ (ਸਬਦਿ) ਉਪਦੇਸ਼ ਮੇਂ (ਰਪੈ) ਰੰਗਿਆ ਹੂਆ (ਘਰੁ) ਅਪਨਾ ਸਰੂਪ, ਜਿਸ ਪਦ ਮੇਂ ਦੁਖ ਕੀ ਪ੍ਰਾਪਤੀ ਨਹੀਂ, ਸੇ ਨਿਤ ਰੂਪ ਪਦੁ ਪਾਈਤਾ ਹੈ॥੪॥
Prof. Sahib Singhਜੇ ਗੁਰੂ ਦੇ ਸ਼ਬਦ ਵਿਚ ਮਨ ਰੰਗਿਆ ਜਾਏ, ਤਾਂ ਪ੍ਰਭੂ ਦੀ ਹਜ਼ੂਰੀ (ਦੀ ਓਟ) ਮਿਲ ਜਾਂਦੀ ਹੈ, ਤੇ ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ ॥੪॥ਪਦ ਅਰਥ ਰਪੈ = ਰੰਗਿਆ ਜਾਏ। ਨਿਰਬਾਣੀ ਪਦੁ = ਉਹ ਆਤਮਕ ਦਰਜਾ ਜਿੱਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ। ਨਿਰਬਾਣੀ = ਵਾਸਨਾ ਰਹਿਤ ॥੪॥
SikhNet (Spanish)Inmersos en la Palabra, encontramos el Nombre del Señor y entramos en el Estado del Eterno Nirvana.(4)
ਹਉ. ਗੁਰ ਪੂਛਉ ਆਪਣੇ; ਗੁਰ ਪੁਛਿ ਕਾਰ ਕਮਾਉ ॥
hau. gur poochhau aapane; gur puchh kaar kamaau | Ang 58
Sant Singh KhalsaI ask my Guru for His Advice, and I follow the Guru's Advice.
Manmohan SinghI make inquiry from my Guru and do the deeds according to his directive.
Manmohan Singh (Punjabi)ਮੈਂ ਆਪਣੇ ਗੁਰੂ ਪਾਸੋਂ ਪਤਾ ਕਰਦਾ ਹਾਂ ਅਤੇ ਉਸ ਦੀ ਦੰਸੀ ਸੂਚਨਾ ਅਨੁਸਾਰ ਅਮਲ ਕਮਾਉਂਦਾ ਹਾਂ।
Fareedkot Teekaਜਗ੍ਯਾਸੂ ਜਨ ਐਸੇ ਚਿਤਵੇ: ਮੈਂ ਅਪਨੇ ਗੁਰੋਂ ਸੇ ਪੂਛੋਂ, ਔਰ ਸੋ ਗੁਰੋਂ ਸੇ ਪੂਛ ਕਰ ਕਾਰ ਕਮਾਵਾਂ॥
Prof. Sahib Singh(ਸੋ, ਹੇ ਭਾਈ! ਇਸ 'ਨਿਰਬਾਣ ਪਦ' ਦੀ ਪ੍ਰਾਪਤੀ ਵਾਸਤੇ) ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ (ਉਸ ਦੀ ਦੱਸੀ) ਕਾਰ ਕਰਾਂਗੀ।ਪਦ ਅਰਥ ਪੁਛਿ = ਪੁੱਛ ਕੇ।
SikhNet (Spanish)Y le pregunto a mi Guru, por favor, ¿cómo podría caminar en Tu Sendero?
ਸਬਦਿ ਸਲਾਹੀ ਮਨਿ ਵਸੈ; ਹਉਮੈ ਦੁਖੁ ਜਲਿ ਜਾਉ ॥
sabad salaahee man vasai; haumai dukh jal jaau | Ang 58
Sant Singh KhalsaWith the Shabads of Praise abiding in the mind, the pain of egotism is burnt away.
Manmohan SinghThe pain of self-conceit is burnt down, if the praises of the Lord abide in man's mind.
Manmohan Singh (Punjabi)ਜੇਕਰ ਸਾਹਿਬ ਦੀ ਸਿਫ਼ਤ-ਸ਼ਲਾਘਾ ਇਨਸਾਨ ਦੇ ਹਿਰਦੇ ਵਿੱਚ ਟਿਕ ਜਾਵੇ ਤਾਂ ਸਵੈ-ਹੰਗਤਾ ਦੀ ਪੀੜ ਸੜ ਜਾਂਦੀ ਹੈ।
Fareedkot Teekaਜਬ (ਸਬਦਿ) ਗੁਰ ਉਪਦੇਸ਼ ਕਰ (ਸਲਾਹੀ) ਪਰਮੇਸ੍ਵਰ ਮਨ ਮੇਂ ਵਸੇ, ਤਬ ਹੰਤਾ ਮਮਤਾ ਕਾ ਦੁਖੁ (ਜਲਿ ਜਾਉ) ਅਭਾਵ ਹੋ ਜਾਤਾ ਹੈ॥
Prof. Sahib Singhਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਗੀ, (ਭਲਾ ਕਿਤੇ ਪ੍ਰਭੂ ਮੇਰੇ) ਮਨ ਵਿਚ ਆ ਵੱਸੇ (ਪ੍ਰਭੂ ਦੀ ਮਿਹਰ ਹੋਵੇ, ਮੇਰਾ) ਹਉਮੈ ਦਾ ਦੁੱਖ ਸੜ ਜਾਏ।ਪਦ ਅਰਥ ਸਬਦਿ = ਗੁਰਸ਼ਬਦ ਦੀ ਰਾਹੀਂ। ਮਨਿ = ਮਨ ਵਿਚ।
SikhNet (Spanish)Y Él responde, conserva las Alabanzas del Señor en tu mente y extingue la agonía de tu ego.
ਸਹਜੇ ਹੋਇ ਮਿਲਾਵੜਾ; ਸਾਚੇ ਸਾਚਿ ਮਿਲਾਉ ॥੫॥
sahaje hoe milaavarraa; saache saach milaau |5| Ang 58
Sant Singh KhalsaWe are intuitively united with Him, and we meet the Truest of the True. ||5||
Manmohan SinghIt is through Divine knowledge that union is accomplished and the mortal meets with the Immortal True.
Manmohan Singh (Punjabi)ਬ੍ਰਹਿਮ-ਗਿਆਨ ਦੁਆਰਾ ਮਿਲਾਪ ਹੁੰਦਾ ਹੈ ਅਤੇ ਪ੍ਰਾਣੀ ਸਦਾ ਕਾਇਮ ਸਚਿਆਰ ਨਾਲ ਮਿਲ ਪੈਦਾ ਹੈ।
Fareedkot Teekaਜਬ (ਸਹਜੇ) ਗ੍ਯਾਨ ਕਾ ਮੇਲ ਅੰਤਸਕਰਣ ਕੇ ਸਾਥ ਹੋ ਜਾਵੇ, ਤਬ (ਸਾਚਿ) ਨਿਸਚੇ ਕਰ ਕੇ ਸਾਚੇ ਸੇ ਅਭੇਦ ਹੋ ਜਾਈਤਾ ਹੈ॥੫॥
Prof. Sahib Singhਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ ॥੫॥
SikhNet (Spanish)Así encontrarás a Tu Señor en la región del Éxtasis, pues el Uno Verdadero se encuentra a través de la Verdad.
ਸਬਦਿ ਰਤੇ. ਸੇ ਨਿਰਮਲੇ; ਤਜਿ ਕਾਮ ਕ੍ਰੋਧੁ ਅਹੰਕਾਰੁ ॥
sabad rate. se niramale; taj kaam krodh ahankaar | Ang 58
Sant Singh KhalsaThose who are attuned to the Shabad are spotless and pure; they renounce sexual desire, anger, selfishness and conceit.
Manmohan SinghThey, who are imbued with the Divine Word are pure. They renounce lust, wrath and pride.
Manmohan Singh (Punjabi)ਜੋ ਰਬੀ ਕਲਾਮ ਨਾਲ ਰੰਗੇ ਹਨ, ਉਹ ਪਵਿੱਤ੍ਰ ਹਨ। ਉਹ ਕਾਮ-ਵਾਸ਼ਨਾ ਗੁਸੇ ਤੇ ਹੰਕਾਰ ਨੂੰ ਛੱਡ ਦਿੰਦੇ ਹਨ।
Fareedkot Teekaਜਿਨੋਂ ਨੇ ਕਾਮ ਕ੍ਰੋਧੁ ਹੰਕਾਰ ਕੋ ਤ੍ਯਾਗ ਦੀਆ ਹੈ, ਸੋ ਸ਼ਬਦ ਮੇਂ ਰਤੇ ਹੂਏ (ਨਿਰਮਲੇ) ਸੁਧ ਹੂਏ ਹੈਂ॥
Prof. Sahib Singhਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ (ਆਦਿਕ ਵਿਕਾਰਾਂ) ਨੂੰ ਤਿਆਗ ਕੇ ਪਵਿਤ੍ਰ (ਜੀਵਨ ਵਾਲੇ) ਹੋ ਜਾਂਦੇ ਹਨ।ਪਦ ਅਰਥ ਤਜਿ = ਤਿਆਗ ਕੇ।
SikhNet (Spanish)Los que están abrazados por la Palabra son puros, ellos se deshacen de su lujuria, del enojo y del ego.
ਨਾਮੁ ਸਲਾਹਨਿ ਸਦ ਸਦਾ; ਹਰਿ ਰਾਖਹਿ ਉਰ ਧਾਰਿ ॥
naam salaahan sad sadaa; har raakheh ur dhaar | Ang 58
Sant Singh KhalsaThey sing the Praises of the Naam, forever and ever; they keep the Lord enshrined within their hearts.
Manmohan SinghFor ever and aye, they sing the praises of the Name and keep God clasped to their heart.
Manmohan Singh (Punjabi)ਸਦੀਵ ਤੇ ਹਮੇਸ਼ਾਂ ਲਈ ਉਹ ਨਾਮ ਦਾ ਜੱਸ ਗਾਇਨ ਕਰਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
Fareedkot Teekaਔਰ ਨਾਮ ਕੋ ਮਨ ਬਾਣੀ ਕਰ ਕੇ ਸਦੀਵ ਸਲਾਹਤੇ ਰਹਤੇ ਹੈਂ, ਔਰ ਵਾਹਿਗੁਰੂ ਕੋ ਹਿਰਦੇ ਮੇਂ ਧਾਰਨ ਕਰ ਰਖਤੇ ਹੈਂ॥
Prof. Sahib Singhਉਹ ਸਦਾ ਪ੍ਰਭੂ ਦਾ ਨਾਮ ਸਲਾਹੁੰਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।ਪਦ ਅਰਥ ਸਲਾਹਨਿ = ਸਲਾਹੁੰਦੇ ਹਨ। ਉਰ ਧਾਰਿ = ਹਿਰਦੇ ਵਿਚ ਟਿਕਾ ਕੇ।
SikhNet (Spanish)Ellos alaban el Nombre Del Señor por siempre y conservan al Señor en su corazón.
ਸੋ ਕਿਉ. ਮਨਹੁ ਵਿਸਾਰੀਐ; ਸਭ ਜੀਆ ਕਾ ਆਧਾਰੁ ॥੬॥
so kiau. manahu visaareeai; sabh jeea kaa aadhaar |6| Ang 58
Sant Singh KhalsaHow could we ever forget Him from our minds? He is the Support of all beings. ||6||
Manmohan SinghWithin our mind why should we forget Him who is the mainstay of all the beings?
Manmohan Singh (Punjabi)ਆਪਣੇ ਚਿੱਤ ਅੰਦਰ ਆਪਾਂ ਉਸ ਨੂੰ ਕਿਉਂ ਭੁਲਾਈਏ ਜੋ ਸਮੂਹ ਜੀਵਾਂ ਦਾ ਆਸਰਾ ਹੈ?
Fareedkot Teekaਤਾਂ ਤੇ ਹੇ ਭਾਈ! ਸੋ ਐਸਾ ਵਾਹਿਗੁਰੂ ਕਿਉਂ ਮਨ ਸੇ ਭੁਲਾਈਐ, ਜੋ ਸਰਬ ਜੀਵੋਂ ਕਾ ਆਸਰਾ ਹੈ॥੬॥
Prof. Sahib Singh(ਹੇ ਭਾਈ!) ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ ॥੬॥ਪਦ ਅਰਥ ਆਧਾਰੁ = ਆਸਰਾ ॥੬॥
SikhNet (Spanish)¿Por qué olvidarlo?; en la existencia, ¿qué puede ser más importante?
ਸਬਦਿ ਮਰੈ. ਸੋ ਮਰਿ ਰਹੈ; ਫਿਰਿ. ਮਰੈ ਨ, ਦੂਜੀ ਵਾਰ ॥
sabad marai. so mar rahai; fir. marai na, doojee vaar | Ang 58
Sant Singh KhalsaOne who dies in the Shabad is beyond death, and shall never die again.
Manmohan SinghHe who dies of the Divine word gets immune from death and dies not, again a second time.
Manmohan Singh (Punjabi)ਜੋ ਰੱਬੀ ਕਾਲਮ ਨਾਲ ਮਰਦਾ ਹੈ ਉਹ ਮੌਤ ਤੋਂ ਰਿਹਾਈ ਪਾ ਜਾਂਦਾ ਹੈ ਅਤੇ ਮੁੜ ਦੂਸਰੀ ਵਾਰੀ ਨਹੀਂ ਮਰਦਾ।
Fareedkot Teekaਜੋ ਜੀਵ ਭਾਵ ਸੇ ਗੁਰ ਉਪਦੇਸ਼ ਕਰ ਮਰੇ ਹੈਂ, ਸੋ ਪੁਰਸ (ਮਰਿ ਰਹੈ) ਜਮ ਸੇ ਰਹ ਚੁਕੇ ਹੈਂ, (ਫਿਰਿ) ਪੁਨਾ ਦੂਸਰੀ ਵਾਰ ਨਹੀਂ ਮਰਤੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਇਸਥਿਰ ਹੋ ਜਾਂਦਾ ਹੈ (ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮਨੁੱਖ ਵਿਕਾਰਾਂ ਦੇ ਢਹੇ ਚੜ੍ਹ ਕੇ) ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ।ਪਦ ਅਰਥ ਸਬਦਿ = ਸ਼ਬਦ ਵਿਚ (ਜੁੜ ਕੇ)। ਮਰੈ = (ਵਿਕਾਰਾਂ ਵਲੋਂ) ਮਰਦਾ ਹੈ।
SikhNet (Spanish)Aquél que muere por la Palabra, no muere jamás.
ਸਬਦੈ ਹੀ ਤੇ ਪਾਈਐ; ਹਰਿ ਨਾਮੇ ਲਗੈ ਪਿਆਰੁ ॥
sabadai hee te paaeeai; har naame lagai piaar | Ang 58
Sant Singh KhalsaThrough the Shabad, we find Him, and embrace love for the Name of the Lord.
Manmohan SinghFrom Guru's instruction love for God's Name is obtained and the Lord is attained to.
Manmohan Singh (Punjabi)ਗੁਰਾਂ ਦੇ ਉਪਦੇਸ਼ ਤੋਂ ਵਾਹਿਗੁਰੂ ਦੇ ਨਾਮ ਲਈ ਪ੍ਰੀਤ ਪੈਦਾ ਹੈ ਜਾਂਦੀ ਹੈ ਅਤੇ ਸੁਆਮੀ ਪਰਾਪਤ ਹੋ ਜਾਂਦਾ ਹੈ।
Fareedkot Teekaਜਬ ਗੁਰ ਉਪਦੇਸ ਸੇ ਹਰਿ ਨਾਮ ਮੇਂ ਪਿਆਰੁ ਲਗੇ, ਤਬ ਬ੍ਰਹਮ ਕੋ ਪਾਈਤਾ ਹੈ॥
Prof. Sahib Singh(ਇਹ ਅਟੱਲ ਆਤਮਕ ਜੀਵਨ) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ (ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।
SikhNet (Spanish)Por la Palabra obtenemos al Señor y sentimos el Amor del Nombre del Señor.
ਬਿਨੁ ਸਬਦੈ. ਜਗੁ ਭੂਲਾ ਫਿਰੈ; ਮਰਿ ਜਨਮੈ ਵਾਰੋ ਵਾਰ ॥੭॥
bin sabadai. jag bhoolaa firai; mar janamai vaaro vaar |7| Ang 58
Sant Singh KhalsaWithout the Shabad, the world is deceived; it dies and is reborn, over and over again. ||7||
Manmohan SinghWithout Lord's Name the world has gone astray and suffers transmigration over and over again.
Manmohan Singh (Punjabi)ਸਾਹਿਬ ਦੇ ਨਾਮ ਦੇ ਬਾਝੋਂ ਸੰਸਾਰ ਘੁਸਿਆ ਫਿਰਦਾ ਹੈ ਅਤੇ ਮੁੜ ਮੁੜ ਕੇ ਆਵਾਗੌਣ ਵਿੱਚ ਪੈਂਦਾ ਹੈ।
Fareedkot Teekaਗੁਰੂ ਕੇ ਉਪਦੇਸ ਸੇ ਬਿਨਾ ਸੰਸਾਰ ਭੂਲਾ ਹੂਆ ਫਿਰਤਾ ਹੈ, ਯਾਂ ਤੇ ਬਾਰੰਬਾਰ ਜਨਮਤਾ ਮਰਤਾ ਹੈ॥੭॥
Prof. Sahib Singhਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ॥੭॥
SikhNet (Spanish)Sin la Palabra del Shabd, el mundo entero se pierde y nunca podrá salir del ciclo del nacimiento y de la muerte.
ਸਭ ਸਾਲਾਹੈ ਆਪ ਕਉ; ਵਡਹੁ ਵਡੇਰੀ ਹੋਇ ॥
sabh saalaahai aap kau; vaddahu vadderee hoe | Ang 58
Sant Singh KhalsaAll praise themselves, and call themselves the greatest of the great.
Manmohan SinghEvery one lauds himself and deems himself the greatest of the great.
Manmohan Singh (Punjabi)ਹਰ ਕੋਈ ਆਪਣੇ ਆਪ ਦੀ ਪਰਸੰਸਾ ਕਰਦਾ ਹੈ ਅਤੇ ਆਪਣੇ ਆਪ ਨੂੰ ਮਹਾਨਾਂ ਦਾ ਪਰਮ ਮਹਾਨ ਖਿਆਲ ਕਰਦਾ ਹੈ।
Fareedkot Teekaਹੇ ਪ੍ਯਾਰੇ! ਸਭ ਕੋਈ ਅਭਮਾਨੁ ਕਰ ਕੇ ਅਪਨੇ ਕੋ ਸਲਾਹਤਾ ਹੈ ਕਿ ਮੇਰੀ ਸੋਭਾ ਬਡੋਂ ਸੇ ਬਡੀ ਹੋਵੇ॥
Prof. Sahib Singhਸਾਰੀ ਦੁਨੀਆ ਆਪਣੇ ਆਪ ਨੂੰ ਸਾਲਾਹੁੰਦੀ ਹੈ ਕਿ ਸਾਡੀ ਵਧੀਕ ਤੋਂ ਵਧੀਕ ਵਡਿਆਈ-ਇੱਜ਼ਤ ਹੋਵੇ (ਆਪਣੇ ਆਪ ਦੀ ਸੂਝ ਤੋਂ ਬਿਨਾ ਇਹ ਲਾਲਸਾ ਬਣੀ ਹੀ ਰਹਿੰਦੀ ਹੈ।)ਪਦ ਅਰਥ ਆਪ ਕਉ = ਆਪਣੇ ਆਪ ਨੂੰ।
SikhNet (Spanish)Cada uno grita más fuerte, uno más que el otro, pero sin el Guru, no conocemos nuestro ser interior,
ਗੁਰ ਬਿਨੁ. ਆਪੁ ਨ ਚੀਨੀਐ; ਕਹੇ ਸੁਣੇ ਕਿਆ ਹੋਇ ॥
gur bin. aap na cheeneeai; kahe sune kiaa hoe | Ang 58
Sant Singh KhalsaWithout the Guru, one's self cannot be known. By merely speaking and listening, what is accomplished?
Manmohan SinghWithout the Guru, One's ownself cannot be known. By merely saying and hearing, what can be achieved?
Manmohan Singh (Punjabi)ਗੁਰਾਂ ਦੇ ਬਗੈਰ ਆਪਣਾ ਆਪ ਜਾਣਿਆ ਨਹੀਂ ਜਾ ਸਕਦਾ। ਕੇਵਲ ਆਖਣ ਤੇ ਸਰਵਣ ਕਰਨ ਨਾਲ ਕੀ ਹੋ ਸਕਦਾ ਹੈ?
Fareedkot Teekaਪਰੰਤੂ ਗੁਰੂ ਸੇ ਬਿਨਾ (ਆਪੁ ਨ ਚੀਨੀਐ) ਅਪਨੇ ਸਰੂਪ ਕੋ ਨਹੀਂ ਜਾਨੀਤਾ ਹੈ, ਕਹਨੇ ਸੁਨਨੇ ਸੇ ਕਿਆ ਹੋਤਾ ਹੈ, ਭਾਵ ਏਹ ਕਿ ਨਿਗੁਰਾ ਜੋ ਮਨਮਤ ਸੇ ਕਹਤਾ ਸੁਨਤਾ ਹੈ, ਸੋ ਬਿਰਥਾ ਹੈ॥
Prof. Sahib Singhਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਣੇ ਆਪ ਦੀ ਪਛਾਣ ਨਹੀਂ ਹੋ ਸਕਦੀ, ਗਿਆਨ ਦੀਆਂ ਗੱਲਾਂ ਨਿਰੀਆਂ ਕਹਿਣ ਸੁਣਨ ਨਾਲ ਕੁਝ ਨਹੀਂ ਬਣਦਾ।ਪਦ ਅਰਥ ਨਾ ਚੀਨੀਐ = ਪਰਖਿਆ ਨਹੀਂ ਜਾ ਸਕਦਾ।
SikhNet (Spanish)¿de qué sirve entonces tanto chacoteo? Si uno concibe la Palabra,
ਨਾਨਕ. ਸਬਦਿ ਪਛਾਣੀਐ; ਹਉਮੈ ਕਰੈ ਨ. ਕੋਇ ॥੮॥੮॥
naanak. sabad pachhaaneeai; haumai karai na. koe |8|8| Ang 58
Sant Singh KhalsaO Nanak, one who realizes the Shabad does not act in egotism. ||8||8||
Manmohan SinghNanak, if man recognises the Lord, he takes not pride on himself.
Manmohan Singh (Punjabi)ਨਾਨਕ ਜੇਕਰ ਮਨੁੱਖ ਸਾਹਿਬ ਨੂੰ ਸਿੰਞਾਣ ਲਵੇ ਤਾਂ ਉਹ ਆਪਣੇ ਆਪ ਤੇ ਹੰਕਾਰ ਨਹੀਂ ਕਰਦਾ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਬ ਗੁਰੋਂ ਕੇ ਉਪਦੇਸ ਕੋ ਪਛਾਣੀਐ, ਤਬ ਕਿਸੀ ਪਰਕਾਰ ਕੀ ਵਾ ਕੋਈ ਪੁਰਸ਼ ਹੰਤਾ ਮਮਤਾ ਨਹੀਂ ਕਰਤਾ॥੮॥੮॥
Prof. Sahib Singhਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਆਪਣਾ ਆਪ ਪਛਾਣਿਆ ਜਾ ਸਕਦਾ ਹੈ (ਜੇਹੜਾ ਮਨੁੱਖ ਆਪੇ ਦੀ ਪਛਾਣ ਕਰ ਲੈਂਦਾ ਹੈ) ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ ॥੮॥੮॥
SikhNet (Spanish)dice Nanak, uno no se enorgullece de sí mismo.