ਸੋ ਦਰੁ ਰਾਗੁ ਆਸਾ ਮਹਲਾ ੧ ॥
so dar raag aasaa mahalaa 1 | Ang 8
Sant Singh KhalsaSo Dar ~ That Door. Raag Aasaa, First Mehl:
Manmohan SinghSodar Aasa Measure First Guru.
Manmohan Singh (Punjabi)ਸੋ ਦਰ ਆਸਾ ਰਾਗ ਪਹਿਲੀ ਪਾਤਿਸ਼ਾਹੀ।
Fareedkot Teeka'ਸੋ ਦਰੁ' ਜੀ ਸੇ ਆਦਿ ਲੇ ਕਰ 'ਭਈ ਪ੍ਰਾਪਤਿ ਮਾਨੁਖ ਦੇਹੁਰੀਆ' ਈਹਾਂ ਪਰਯੰਤ ਸਾਯੰਕਾਲ ਕੀ ਰਹਿਰਾਸ ਸ੍ਰੀ ਗੁਰੂ ਅਰਜਨ ਸਾਹਿਬ ਜੀ ਤਕ ਗੁਰੂ ਮਤ ਕੇ ਲੋਕ ਪੜਤੇ ਥੇ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਚੇ ਪਾਤਿਸਾਹ ਕੇ ਸਮੇ ਇਸ ਮੇ ਚਉਪਈ ਆਦਿਕ ਔਰ ਦਸਮ ਗੁਰੂ ਕੀ ਬਾਣੀ ਭੀ ਮਿਲਾਈ ਗਈ ਹੈ। ਇਸ ਸਬਦ ਕਾ ਅਰਥ 'ਜਪੁ' ਜੀ ਕੇ 'ਸੋ ਦਰੁ' ਮੇ ਹੋ ਚੁਕਾ ਹੈ। ਕੋਈ ਕੋਈ ਅਖਰ ਕਾ ਪਾਠ ਭੇਦੁ ਹੈ। ਉਥਾਨਕਾ ਇਸ ਕੀ ਐਸੇ ਅਲੱਗ ਕਥਨ ਕਰਤੇ ਹੈਂ ਕਿ ਜਬ ਧ੍ਰੂ ਲੋਕ ਸੇਂ ਆਗੇ ਬੈਕੁੰਠ ਲੋਕ ਮੈ ਗਏ ਹੈਂ, ਤਬ ਏਹੁ ਸਬਦੁ ਭਗਵੰਤ ਕੇ ਸਨਮੁਖ ਉਚਾਰਨ ਕੀਆ ਹੈ। ਵਾ ਜਬ ਬੀਬੀ ਨਾਨਕੀ ਜੀ ਨੇ ਸੁਲਤਾਨਪੁਰਿ ਮੈ ਪੂਛਾ ਹੈ ਕਿ ਹੇ ਭਾਈ ਜੀ! ਆਪ ਜੋ ਸੇਖ ਸਾਂਈ ਪਾਸ ਗਏ ਥੇ, ਸੋ ਊਹਾਂ ਕੈਸਾ ਘਰੁ ਦਰੁ ਦੇਖਾ? ਤਬ ਬੀਬੀ ਜੀ ਕੋ 'ਜਪੁ' ਜੀ ਕਾ 'ਸੋ ਦਰੁ' ਸੁਨਾਇਆ ਹੈ। ਇਸ ਸੇ ਕੁਛ ਪਾਠਾਂਤ੍ਰ ਰੱਖ ਦੀਆ ਹੈ। ਸੋ ਈਹਾਂ ਸਨਮੁਖ ਬੇਨਤੀ ਮੈ ਲਗਾਵਨਾਂ। ਵਾ ਕੋਈਕ ਮਹਾਤਮਾਂ ਐਸੇ ਭੀ ਕਹਤੇ ਹੈਂ ਕਿ 'ਜਪੁ' ਜੀ ਕਾ 'ਸੋ ਦਰੁ' ਸਿਧੋਂ ਕੇ ਪ੍ਰਸਨੁ ਕਾ ਉਤਰੁ ਦੀਆ ਹੈ, ਔਰ ਰਹਿਰਾਸ ਕਾ 'ਸੋ ਦਰੁ' ਬੀਬੀ ਜੀ ਕੇ ਪ੍ਰਸਨੁ ਕਾ ਉਤਰੁ ਦੀਆ ਹੈ। ਔਰ ਆਸਾ ਕਾ 'ਸੋ ਦਰੁ' ਸੱਚਖੰਡ ਧ੍ਰੂਲੋਕ ਸੇ ਊਪਰ ਜਾਕਰ ਕਥਨੁ ਕੀਆ ਹੈ। ਵਾਸਤਵ ਤੇ ਦੋ ਹੀ 'ਸੋ ਦਰੁ' ਹੈਂ। ਏਕ 'ਜਪੁ' ਜੀ ਕਾ ਔਰ ਏਕ ਆਸਾ ਰਾਗ ਕਾ। ਔਰ ਆਸਾ ਰਾਗ ਕਾ ਹੀ ਰਹਿਰਾਸ ਮੈ ਲਿਖਿਆ ਹੈ, ਕੋਈ ਔਰ ਤੀਸਰਾ ਨਹੀਂ॥੧॥
Prof. Sahib Singhਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਸੋ-ਦਰ'।
SikhNet (Spanish)So-Dar, Rag Asa, Mejl Guru Nanak, Primer Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad | Ang 8
Sant Singh KhalsaOne Universal Creator God. By The Grace Of The True Guru:
Manmohan SinghThere is but one God. By the True Guru's grace He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਜਾਣਿਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸੋ ਦਰੁ ਤੇਰਾ ਕੇਹਾ, ਸੋ ਘਰੁ ਕੇਹਾ; ਜਿਤੁ ਬਹਿ ਸਰਬ ਸਮਾਲੇ ॥
so dar teraa kehaa, so ghar kehaa; jit beh sarab samaale | Ang 8
Sant Singh KhalsaWhere is That Door of Yours, and where is That Home, in which You sit and take care of all?
Manmohan SinghWhich is Your gate and which the mansion, sitting where-in (Thou) takest care of all,(O Lord)!
Manmohan Singh (Punjabi)ਉਹ ਤੇਰਾ ਦਰਵਾਜ਼ਾ ਕੇਹੋ ਜੇਹਾ ਹੈ ਅਤੇ ਉਹ ਮੰਦਰ ਕੈਸਾ ਹੈ, ਜਿਸ ਵਿੱਚ ਬੈਠ ਕੇ (ਤੂੰ) ਸਾਰਿਆਂ ਦੀ ਸੰਭਾਲ ਕਰਦਾ ਹੈ। (ਹੇ ਸਾਂਈਂ)!
Fareedkot Teekaਹੇ ਭਗਵੰਤ! ਤੇਰਾ ਸੋ ਦਰਵਾਜਾ ਕੈਸਾ ਹੈ? ਅਰੁ ਸੋ ਘਰੁ ਕੈਸਾ ਹੈ? ਜਿਸ ਮੈ ਇਸਥਿਤ ਹੋ ਕਰ ਸਰਬ ਜੀਵੋਂ ਕੀ ਖਬਰ ਲੇਤਾ ਹੈਂ। ਭਾਵ ਤੇਰਾ ਵਾਸਤਵ ਤੇ ਘਰੁ ਅਰੁ ਦਰੁ ਕੁਛੁ ਕਹਾ ਨਹੀਂ ਜਾਤਾ। ਪਰੰਤੂ ਜਗ੍ਯਾਸੂਓਂ ਕੇ ਧ੍ਯਾਨ ਨਿਮਤ ਆਪਨੇ ਘਰ ਦਰ ਕਾ ਕੁਛੁ ਵਰਨਨ ਕਰਤੇ ਹੈਂ।☬(ਸਤਸੰਗ ਦਰੁ ਸਰੂਪੁ) ਘਰੁ ਵਾ (ਸੰਸਾਰ ਦਰੁ) ਬੈਕੁੰਠ ਘਰੁ। ਸੋ ਅਬ ਤੇਰੇ ਸੰਸਾਰ ਘਰ ਦਰ ਕੀ ਰਚਨਾ ਕਹਤੇ ਹੈਂ॥
Prof. Sahib Singh(ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।ਪਦ ਅਰਥ ਕੇਹਾ = ਕਿਹੋ ਜਿਹਾ? ਬੜਾ ਅਚਰਜ। ਦਰੁ = ਦਰਵਾਜ਼ਾ। ਜਿਤੁ = ਜਿੱਥੇ। ਬਹਿ = ਬੈਠ ਕੇ। ਸਰਬ = ਸਾਰੇ ਜੀਵਾਂ ਨੂੰ। ਸਮਾਲੇ = ਤੂੰ ਸੰਭਾਲ ਕੀਤੀ ਹੈ, ਤੂੰ ਸੰਭਾਲ ਕਰ ਰਿਹਾ ਹੈਂ।
SikhNet (Spanish)¿Oh dónde está Tu Casa y cómo abrir Tu Puerta? ¿En dónde Te sientas para dar soporte a todos?
ਵਾਜੇ ਤੇਰੇ ਨਾਦ ਅਨੇਕ ਅਸੰਖਾ; ਕੇਤੇ ਤੇਰੇ ਵਾਵਣਹਾਰੇ ॥
vaaje tere naad anek asankhaa; kete tere vaavanahaare | Ang 8
Sant Singh KhalsaThe Sound-current of the Naad vibrates there for You, and countless musicians play all sorts of instruments there for You.
Manmohan SinghCountless are Your musical instruments of various types which resound there and various are musicians there.
Manmohan Singh (Punjabi)ਬਹੁਤੀਆਂ ਕਿਸਮਾਂ ਦੇ ਤੇਰੇ ਅਣਗਿਣਤ ਸੰਗੀਤਕ ਸਾਜ਼ ਉਥੇ ਗੂੰਜਦੇ ਹਨ ਅਤੇ ਅਨੇਕਾਂ ਹੀ ਹਨ ਉਥੇ ਤੇਰੇ ਰਾਗ ਕਰਨ ਵਾਲੇ।
Fareedkot Teekaਹੇ ਅਸੰਖ ਭਾਵ ਬਿਯੰਤ ਰੂਪੁ! ਤੇਰੇ ਦ੍ਵਾਰੇ ਪਰ ਅਨੇਕ ਹੀ ਨਾਦ ਆਦਿਕ ਵਾਜੇ ਹੈਂ। ਅਰੁ ਤੇਰੇ ਦਰ ਮੈ (ਕੇਤੇ) ਬਹੁਤੇ ਹੀ ਤਿਨ ਵਾਜ੍ਯੋਂ ਕੇ ਵਜਾਵਨੇ ਵਾਲੇ ਹੈਂ॥
Prof. Sahib Singh(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।ਪਦ ਅਰਥ ਨਾਦ = ਆਵਾਜ਼ਾਂ, ਸਬਦ, ਰਾਗ। ਵਾਵਣਹਾਰੇ = ਵਜਾਣ ਵਾਲੇ।
SikhNet (Spanish)Sin fin son las melodías tocadas por los músicos;
ਕੇਤੇ ਤੇਰੇ, ਰਾਗ ਪਰੀ ਸਿਉ ਕਹੀਅਹਿ; ਕੇਤੇ ਤੇਰੇ ਗਾਵਣਹਾਰੇ ॥
kete tere, raag paree siau kaheeeh; kete tere gaavanahaare | Ang 8
Sant Singh KhalsaThere are so many Ragas and musical harmonies to You; so many minstrels sing hymns of You.
Manmohan SinghGood many are Your measures with their consorts and good many Your minstrels hymn Thee.
Manmohan Singh (Punjabi)ਅਨੇਕਾਂ ਹਨ ਤੇਰੇ ਤਰਾਨੇ ਆਪਣੀਆਂ ਰਾਗਨੀਆਂ ਸਮੇਤ ਅਤੇ ਅਨੇਕਾਂ ਹੀ ਰਾਗੀ ਤੇਰਾ ਜਸ ਗਾਉਂਦੇ ਹਨ।
Fareedkot Teekaਤੇਰੇ ਦ੍ਵਾਰੇ ਪਰ ਕਿਤਨੇ ਹੀ ਰਾਗਣੀਯੋ ਕੇ ਸਹਿਤ ਰਾਗ ਕਹੀਤੇ ਹੈਂ। ਅਰੁ ਤੇਰੇ ਦ੍ਵਾਰੇ ਪਰ ਕਿਤਨੇ ਹੀ ਤਿਨ ਰਾਗ ਔਰ ਰਾਗਣੀਓਂ ਕੇ ਗਾਵਨੇ ਵਾਲੇ ਹੈਂ। ਤਿਨ ਗਾਵਨੇ ਵਾਲਿਓਂ ਕੋ ਸੰਖੇਪ ਸੇ ਕਹਤੇ ਹੈਂ॥
Prof. Sahib Singhਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ)।ਪਦ ਅਰਥ ਪਰੀ = ਰਾਗ ਪਰੀ, ਰਾਗਣੀਆਂ। ਸਿਉ = ਸਮੇਤ, ਸਣੇ। ਪਰੀ ਸਿਉ = ਰਾਗਣੀਆਂ ਸਮੇਤ। ਕਹੀਅਹਿ = ਕਹੇ ਜਾਂਦੇ ਹਨ, ਆਖੇ ਜਾਂਦੇ ਹਨ।
SikhNet (Spanish)en Alabanza preparan un sinfín de armonías y compases para cantarte, oh Señor Bondadoso.
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ ਦੁਆਰੇ ॥
gaavan tudhano pavan paanee baisantar; gaavai raajaa dharam duaare | Ang 8
Sant Singh KhalsaWind, water and fire sing of You. The Righteous Judge of Dharma sings at Your Door.
Manmohan SinghSing Thee wind, water and fire; and the Righteous Justice sings (Thine) praises at (Thy) door.
Manmohan Singh (Punjabi)ਗਾਉਂਦੇ ਹਨ ਤੈਨੂੰ ਹਵਾ, ਜਲ ਅਤੇ ਅੱਗ, ਅਤੇ ਧਰਮ ਰਾਜ (ਤੇਰੇ) ਬੂਹੇ ਉਤੇ (ਤੇਰੀ) ਕੀਰਤੀ ਗਾਇਨ ਕਰਦਾ ਹੈ।
Fareedkot Teekaਆਪ ਕੋ ਪੌਣ ਅਰੁ ਪਾਣੀ ਪੁਨਃ ਬੈਸੰਤਰੁ ਗਾਵਤਾ ਹੈ। ਔਰੁ ਧਰਮ ਰਾਜਾ ਭੀ ਤੇਰੇ ਦ੍ਵਾਰੇ ਪਰ ਤੇਰਾ ਜਸੁ ਗਾਵਤਾ ਹੈ॥
Prof. Sahib Singh(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।ਪਦ ਅਰਥ ਗਾਵਨਿ = ਗਾਂਦੇ ਹਨ। ਤੁਧ ਨੋ = ਤੈਨੂੰ। ਬੈਸੰਤਰੁ = ਅੱਗ। ਗਾਵੈ = ਗਾਂਦਾ ਹੈ {'ਗਾਵੈ' ਇਕ-ਵਚਨ ਹੈ, 'ਗਾਵਨਿ' ਬਹੁ-ਵਚਨ ਹੈ}। ਰਾਜਾ ਧਰਮੁ = ਧਰਮ ਰਾਜ। ਦੁਆਰੇ = (ਹੇ ਪ੍ਰਭੂ! ਤੇਰੇ) ਦਰ ਤੇ।
SikhNet (Spanish)Para cantarte están los vientos, el agua y el fuego,
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ; ਲਿਖਿ ਲਿਖਿ ਧਰਮੁ ਬੀਚਾਰੇ ॥
gaavan tudhano chit gupat likh jaanan; likh likh dharam beechaare | Ang 8
Sant Singh KhalsaChitr and Gupt, the angels of the conscious and the subconscious who keep the record of actions, and the Righteous Judge of Dharma who reads this record, sing of You.
Manmohan SinghChitra Gupta (the recording angles), who know to write and on the basis of whose scribed writ, the Righteous Judge adjudicates, hymn Thee.
Manmohan Singh (Punjabi)ਚਿਤ੍ਰ ਗੁਪਤ (ਲਿਖਣ ਵਾਲੇ ਫ਼ਰਿਸ਼ਤੇ), ਜੋ ਲਿਖਣਾ ਜਾਣਦੇ ਹਨ, ਤੇ ਜਿਨ੍ਹਾਂ ਦੀ ਲਿਖੀ ਹੋਈ ਲਿਖਤ ਦੇ ਆਧਾਰ ਤੇ ਧਰਮ ਰਾਜ ਨਿਆਇ ਕਰਦਾ ਹੈ, ਤੇਰਾ ਜਸ ਗਾਇਨ ਕਰਦੇ ਹਨ।
Fareedkot Teekaਜੋ ਜੀਵੋਂ ਕੇ ਗੁਪਤ ਕਰਮੋਂ ਕੋ ਲਿਖ ਜਾਨਤੇ ਹੈਂ, ਸੋ ਚਿਤ੍ਰ ਗੁਪਤ ਜੀ ਭੀ ਤੇਰੇ ਜਸੁ ਕੋ ਗਾਵਤੇ ਹੈਂ। ਅਰੁ ਲਿਖ ਲਿਖ ਕਰ ਧਰਮ ਅਧਰਮ ਕਾ ਵੀਚਾਰੁ ਕਰਤੇ ਹੈਂ॥
Prof. Sahib Singhਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ।ਪਦ ਅਰਥ ਚਿਤੁ ਗੁਪਤੁ = ਪੁਰਾਤਨ ਹਿੰਦੂ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਇਹ ਦੋਵੇਂ ਵਿਅਕਤੀਆਂ ਚਿੱਤਰ ਅਤੇ ਗੁਪਤ ਸਾਰੇ ਜੀਵਾਂ ਦੇ ਕੀਤੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਰਹਿੰਦੇ ਹਨ। ਲਿਖਿ ਜਾਣਹਿ = {Know to write} ਲਿਖਣਾ ਜਾਣਦੇ ਹਨ। ਲਿਖਿ ਲਿਖਿ = (ਹਰ ਵੇਲੇ) ਲਿਖ ਲਿਖ ਕੇ (ਜੋ ਕੁਝ ਉਹ ਚਿੱਤਰ ਗੁਪਤ ਹਰ ਵੇਲੇ ਲਿਖਦੇ ਰਹਿੰਦੇ ਹਨ)।
SikhNet (Spanish)Tu Alabanza está el rey de la muerte con todos sus ángeles que le acompañan.
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ; ਸੋਹਨਿ ਤੇਰੇ ਸਦਾ ਸਵਾਰੇ ॥
gaavan tudhano eesar brahamaa devee; sohan tere sadaa savaare | Ang 8
Sant Singh KhalsaShiva, Brahma and the Goddess of Beauty, ever adorned by You, sing of You.
Manmohan SinghShiva, Brahma, and goddess, ever beautiful as adorned by Thee, sing Thee.
Manmohan Singh (Punjabi)ਤੇਰੇ ਸ਼ਿੰਗਾਰੇ ਹੋਏ ਸਦੀਵੀ ਸੁੰਦਰ, ਮਹਾਂ ਦੇਉ, ਬਰ੍ਹਮਾ ਅਤੇ ਭਵਾਨੀ, ਤੈਨੂੰ ਗਾਇਨ ਕਰਦੇ ਹਨ।
Fareedkot Teekaਤੁਝ ਕੋ (ਈਸਰੁ) ਸਿਵਜੀ ਅਰੁ ਬ੍ਰਹਮਾਂ ਸਹਿਤ ਦੇਵੀਓਂ ਕੇ ਜੋ ਤੇਰੇ (ਸਵਾਰੇ) ਬਨਾਏ ਹੂਏ ਹੈਂ, ਸੋ ਸਦਾ ਹੀ ਗਾਇਨ ਕਰਤੇ ਸੋਭਤੇ ਹੈਂ॥
Prof. Sahib Singh(ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ)।ਪਦ ਅਰਥ ਈਸਰੁ = ਸ਼ਿਵ। ਦੇਵੀ = ਦੇਵੀਆਂ। ਸੋਹਨਿ = ਸੋਹਣੇ ਲੱਗਦੇ ਹਨ, ਸੋਭਦੇ ਹਨ। ਸਵਾਰੇ = ਸੋਹਣੇ ਬਣਾਏ ਹੋਏ।
SikhNet (Spanish)Canta Shiva y Brama, canta la diosa Parwati;
ਗਾਵਨਿ ਤੁਧਨੋ ਇੰਦ੍ਰ. ਇੰਦ੍ਰਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥
gaavan tudhano indr. indraasan baitthe; devatiaa dar naale | Ang 8
Sant Singh KhalsaIndra, seated on His Throne, sings of You, with the deities at Your Door.
Manmohan SinghIndra, seated in his throne, with the deities at Thy gate, sings Thee.
Manmohan Singh (Punjabi)ਆਪਣੇ ਤਖ਼ਤ ਤੇ ਬੈਠਾ ਹੋਇਆ ਇੰਦਰ, ਤੇਰੇ ਦਰਵਾਜ਼ੇ ਤੇ ਸੁਰਾਂ ਸਮੇਤ ਤੈਨੂੰ ਗਾਉਂਦਾ ਹੈ।
Fareedkot Teekaਦੇਵਤਿਓਂ ਕੇ ਸਹਿਤ ਇੰਦ੍ਰ ਪਦ ਕੀ ਜੋ ਗਾਦੀ ਹੈ, ਤਿਸ ਪਰ ਬੈਠੇ ਹੂਏ ਇੰਦ੍ਰ ਭੀ ਤੇਰੇ ਦ੍ਵਾਰੇ ਪਰ ਗਾਵਤੇ ਹੈਂ॥
Prof. Sahib Singhਕਈ ਇੰਦਰ ਦੇਵਤੇ ਆਪਣੇ ਤਖ਼ਤ ਉੱਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ਉੱਤੇ ਤੈਨੂੰ ਗਾ ਰਹੇ ਹਨ (ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ)।ਪਦ ਅਰਥ ਇੰਦ੍ਰਾਸਣਿ = {ਇੰਦ੍ਰ = ਆਸਣ} ਇੰਦਰ ਦੇ ਆਸਣ ਉੱਤੇ (ਬੈਠੇ ਹੋਏ)। ਦਰਿ = ਤੇਰੇ ਦਰਵਾਜ਼ੇ ਉੱਤੇ। ਦੇਵਤਿਆ ਨਾਲੇ = ਦੇਵਤਿਆਂ ਸਮੇਤ।
SikhNet (Spanish)incontables son las voces que cantan. Incontables son las melodías y cantos de esta canción del mundo.
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ; ਗਾਵਨਿ ਤੁਧਨੋ ਸਾਧ ਬੀਚਾਰੇ ॥
gaavan tudhano sidh samaadhee andar; gaavan tudhano saadh beechaare | Ang 8
Sant Singh KhalsaThe Siddhas in Samaadhi sing of You; the Saadhus sing of You in contemplation.
Manmohan SinghIn their meditative mood the perfect persons sing of Thee and the saints in their contemplation sins Thee as well.
Manmohan Singh (Punjabi)ਆਪਣੀ ਧਿਆਨ ਅਵਸਥਾ ਅੰਦਰ ਪੂਰਨ ਪੁਰਸ਼ ਤੈਨੂੰ ਗਾਇਨ ਕਰਦੇ ਹਨ ਅਤੇ ਸੰਤ ਆਪਣੀ ਦਿਬ-ਦ੍ਰਿਸ਼ਟੀ ਅੰਦਰ ਭੀ ਤੈਨੂੰ ਹੀ ਗਾਉਂਦੇ ਹਨ।
Fareedkot Teekaਹੇ ਭਗਵੰਤ! ਸਮਾਧੀ ਵੀਚ ਇਸਥਿਤ ਹੋ ਕੇ ਸਿੱਧ ਭੀ ਤੇਰੇ ਜਸ ਕੋ ਗਾਵਤੇ ਹੈਂ। ਪੁਨਾ ਵਿਚਾਰਵਾਨ ਸਾਧ ਭੀ ਤੁਝ ਕੋ ਗਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ। ਸਾਧ ਜਨ (ਤੇਰੇ ਗੁਣਾਂ ਦੀ) ਵਿਚਾਰ ਕਰ ਕੇ ਤੈਨੂੰ ਸਲਾਹ ਰਹੇ ਹਨ।ਪਦ ਅਰਥ ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ। ਸਿਧ = ਜੋਗ ਸਾਧਨਾਂ ਵਿਚ ਪੁੱਗੇ ਹੋਏ ਜੋਗੀ, ਉਹ ਵਿਅਕਤੀਆਂ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਅਗਾਂਹ ਅਤੇ ਦੇਵਤਿਆਂ ਤੋਂ ਹੇਠ ਮੰਨੀਆਂ ਜਾਂਦੀਆਂ ਹਨ; ਇਹ ਸਿੱਧ ਪਵਿਤ੍ਰਤਾ ਦਾ ਪੁੰਜ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਹਨ। ਬੀਚਾਰੇ = ਬੀਚਾਰਿ, ਵਿਚਾਰ ਕੇ।
SikhNet (Spanish)Los Siddhas cantan en meditación silenciosa; todos los Santos cantan en profunda Contemplación.
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ; ਗਾਵਨਿ ਤੁਧਨੋ ਵੀਰ ਕਰਾਰੇ ॥
gaavan tudhano jatee satee santokhee; gaavan tudhano veer karaare | Ang 9
Sant Singh KhalsaThe celibates, the fanatics, and the peacefully accepting sing of You; the fearless warriors sing of You.
Manmohan SinghThe continents, the true and the patients sing Thine praises and the dauntless warriors, admire Thee.
Manmohan Singh (Punjabi)ਕਾਮ-ਚੇਸ਼ਟਾ ਰਹਿਤ, ਸੱਚੇ ਅਤੇ ਸੰਤੁਸ਼ਟ ਪੁਰਸ਼ ਤੇਰਾ ਜੱਸ ਗਾਉਂਦੇ ਹਨ ਅਤੇ ਨਿਧੜਕ ਯੋਧੇ, ਤੇਰੀ ਹੀ ਪ੍ਰਸੰਸਾ ਕਰਦੇ ਹਨ।
Fareedkot Teekaਤੁਝ ਕੋ ਜਤੀ ਅਰੁ ਸਤਵਾਦੀ ਪੁਨਃ ਸੰਤੋਖੀ ਗਾਵਤੇ ਹੈਂ। ਪੁਨਾ ਕਰੜੇ ਸੂਰਮੇ ਭੀ ਤੁਝ ਕੋ ਗਾਵਤੇ ਹੈਂ॥
Prof. Sahib Singhਜਤੀ, ਦਾਨੀ ਅਤੇ ਸੰਤੋਖੀ ਬੰਦੇ ਭੀ ਤੇਰੇ ਹੀ ਗੁਣ ਗਾ ਰਹੇ ਹਨ। ਬੇਅੰਤ ਤਕੜੇ ਸੂਰਮੇ ਤੇਰੀਆਂ ਹੀ ਵਡਿਆਈਆਂ ਕਰ ਰਹੇ ਹਨ।ਪਦ ਅਰਥ ਜਤੀ = ਕਾਮ-ਵਾਸ਼ਨਾ ਨੂੰ ਰੋਕ ਕੇ ਰੱਖਣ ਵਾਲੇ। ਸਤੀ = ਦਾਨੀ। ਵੀਰ = ਸੂਰਮੇ। ਕਰਾਰੇ = ਤਕੜੇ।
SikhNet (Spanish)Los entusiastas, los célibes y los guerreros, son una canción para Ti.
ਗਾਵਨਿ ਤੁਧਨੋ, ਪੰਡਿਤ ਪੜਨਿ ਰਖੀਸੁਰ; ਜੁਗੁ ਜੁਗੁ ਵੇਦਾ ਨਾਲੇ ॥
gaavan tudhano, panddit parran rakheesur; jug jug vedaa naale | Ang 9
Sant Singh KhalsaThe Pandits, the religious scholars who recite the Vedas, with the supreme sages of all the ages, sing of You.
Manmohan SinghThe scholars, the readers of the Vedas of all the ages, together with the seven supreme sages, exalt Thee.
Manmohan Singh (Punjabi)ਸਾਰਿਆਂ ਜੁਗਾਂ ਤੋਂ ਵੇਦਾਂ ਨੂੰ ਵਾਚਣ ਵਾਲੇ ਵਿਦਵਾਨ, ਸਮੇਤ ਸੱਤੇ ਸ਼ਰੋਮਣੀ ਰਿਸ਼ੀਆਂ ਦੇ, ਤੇਰੀ ਪ੍ਰਸੰਸਾ ਕਰਦੇ ਹਨ।
Fareedkot Teekaਜੁਗੋਂ ਜੁਗੋਂ ਮੈਂ ਵੇਦੋਂ ਕੇ ਸਹਿਤ ਪੰਡਿਤ ਔਰੁ (ਪੜਨਿ) ਪੜਨੇ ਵਾਲੇ ਵਿਦ੍ਯਾਰਥੀ ਪੁਨਃ ਰਿਖੀਸ੍ਵਰ ਤੁਝ ਕੋ ਗਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਪੰਡਿਤ ਅਤੇ ਮਹਾ ਰਿਖੀ ਜੋ (ਵੇਦਾਂ ਨੂੰ ਪੜ੍ਹਦੇ ਹਨ, ਵੇਦਾਂ ਸਣੇ ਤੇਰਾ ਹੀ ਜਸ ਕਰ ਰਹੇ ਹਨ।ਪਦ ਅਰਥ ਪੜਨਿ = ਪੜ੍ਹਦੇ ਹਨ। ਰਖੀਸੁਰ = {ਰਿਖੀ = ਈਸਰੁ} ਵੱਡੇ ਵੱਡੇ ਰਿਖੀ, ਮਹਾਂ ਰਿਖੀ। ਜੁਗੁ ਜੁਗੁ = ਹਰੇਕ ਜੁਗ ਵਿਚ। ਵੇਦਾ ਨਾਲੇ = ਵੇਦਾਂ ਸਣੇ।
SikhNet (Spanish)Los escolares, aquéllos que leen los Vedas,
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ; ਸੁਰਗੁ ਮਛੁ ਪਇਆਲੇ ॥
gaavan tudhano mohaneea man mohan; surag machh peaale | Ang 9
Sant Singh KhalsaThe Mohinis, the enchanting heavenly beauties who entice hearts in paradise, in this world, and in the underworld of the subconscious, sing of You.
Manmohan SinghThe captivating she-seraphs, who beguile the heat in paradise, this world and the nether regions sing Thee.
Manmohan Singh (Punjabi)ਮੋਹਿਤ ਕਰ ਲੈਣ ਵਾਲੀਆਂ ਪਰੀਆਂ ਜੋ ਬਹਿਸਤ, ਇਸ ਲੋਕ ਅਤੇ ਪਾਤਾਲ ਅੰਦਰ ਦਿਲ ਨੂੰ ਛਲ ਲੈਂਦੀਆਂ ਹਨ, ਤੈਨੂੰ ਹੀ ਗਾਉਂਦੀਆਂ ਹਨ।
Fareedkot Teekaਹੇ ਮਨ ਮੋਹਨ! ਪਰਮੇਸ੍ਵਰ ਵਾ ਮਨ ਕੇ ਮੋਹਣੇ ਵਾਲੀਆਂ ਇਸਤ੍ਰੀਆਂ ਸ੍ਵਰਗ ਮੈਂ ਅਰੁ (ਮੱਛ) ਮੱਧ ਭਾਵ ਮਾਤਲੋਕ ਮੈਂ ਅਰੁ ਪਤਾਲ ਮੇਂ ਤੇਰੇ ਕੋ ਗਾਵਤੀਆਂ ਹੈਂ॥
Prof. Sahib Singhਸੁੰਦਰ ਇਸਤ੍ਰੀਆਂ ਜੋ (ਆਪਣੀ ਸੁੰਦਰਤਾ ਨਾਲ ਮਨੁੱਖ ਦੇ) ਮਨ ਨੂੰ ਮੋਹ ਲੈਂਦੀਆਂ ਹਨ ਤੈਨੂੰ ਹੀ ਗਾ ਰਹੀਆਂ ਹਨ, (ਭਾਵ, ਤੇਰੀ ਸੁੰਦਰਤਾ ਦਾ ਪਰਕਾਸ਼ ਕਰ ਰਹੀਆਂ ਹਨ)। ਸੁਰਗ-ਲੋਕ, ਮਾਤ-ਲੋਕ ਅਤੇ ਪਤਾਲ-ਲੋਕ (ਭਾਵ, ਸੁਰਗ ਮਾਤ ਅਤੇ ਪਤਾਲ ਦੇ ਸਾਰੇ ਜੀਆ ਜੰਤ) ਤੇਰੀ ਹੀ ਵਡਿਆਈ ਕਰ ਰਹੇ ਹਨ।ਪਦ ਅਰਥ ਮੋਹਣੀਆ = ਸੁੰਦਰ ਇਸਤ੍ਰੀਆਂ। ਮਨੁ ਮੋਹਨਿ = ਜੋ ਮਨ ਨੂੰ ਮੋਹ ਲੈਂਦੀਆਂ ਹਨ। ਮਛੁ = ਮਾਤ ਲੋਕ। ਪਇਆਲੇ = ਪਾਤਾਲ ਲੋਕ।
SikhNet (Spanish)sosteniendo la sabiduría de las épocas; los siete supremos sabios, todos Te alaban a Ti.
ਗਾਵਨਿ ਤੁਧਨੋ, ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥
gaavan tudhano, ratan upaae tere; atthasatth teerath naale | Ang 9
Sant Singh KhalsaThe celestial jewels created by You, and the sixty-eight sacred shrines of pilgrimage, sing of You.
Manmohan SinghThe (fourteen) invaluable objects, created by Thee with sixty-eight places of pilgrimage, hymn (Thee.)
Manmohan Singh (Punjabi)ਤੇਰੇ ਰਚੇ ਹੋਏ ਚੌਦਾਂ ਅਮੋਲਕ ਪਦਾਰਥ, ਅਠਾਹਠ ਅਸਥਾਨਾ ਸਮੇਤ, (ਤੇਰੀ) ਕੀਰਤੀ ਕਰਦੇ ਹਨ।
Fareedkot Teekaਹੇ ਭਗਵਾਨ! ਤੇਰੇ ਉਤਪੰਨ ਕੀਏ ਹੂਏ ਰਤਨ ਭੀ ਤੁਝ ਕੋ ਗਾਵਤੇ ਹੈਂ। ਔਰੁ ਅਠਾਹਟ ਤੀਰਥ ਅਰੁ ਨਾਲੇ ਭੀ ਗਾਵਤੇ ਹੈਂ, ਭਾਵ ਨਦੀਆਂ ਨਾਲ੍ਯੋਂ ਕੇ ਅਭਿਮਾਨੀ ਦੇਵਤਾ ਗਾਵਤੇ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਹੀ ਗਾ ਰਹੇ ਹਨ।ਪਦ ਅਰਥ ਉਪਾਏ ਤੇਰੇ = ਤੇਰੇ ਕੀਤੇ ਹੋਏ। ਅਠਸਠਿ = ਅਠਾਹਠ। ਤੀਰਥ ਨਾਲੇ = ਤੀਰਥਾਂ ਸਮੇਤ।
SikhNet (Spanish)Las gemas creadas por Ti y los lugares santos, todos relatan Tus Excelencias.
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ; ਗਾਵਨਿ ਤੁਧਨੋ ਖਾਣੀ ਚਾਰੇ ॥
gaavan tudhano jodh mahaabal sooraa; gaavan tudhano khaanee chaare | Ang 9
Sant Singh KhalsaThe brave and mighty warriors sing of You. The spiritual heroes and the four sources of creation sing of You.
Manmohan SinghThe supremely mighty warriors and Divine heroes sing Thee and the four sources of creation magnify Thee.
Manmohan Singh (Punjabi)ਪਰਮ ਬਲਵਾਨ ਯੋਧੇ ਅਤੇ ਈਸ਼ੂਹੀ ਸੂਰਮੇ ਤੈਨੂੰ ਗਾਉਂਦੇ ਹਨ ਅਤੇ ਚਾਰੇ ਹੀ ਉਤਪਤੀ ਦੇ ਮੰਬੇ ਤੈਨੂੰ ਸਲਾਹੁੰਦੇ ਹਨ।
Fareedkot Teekaਵਡੇ ਬਲੀ ਸੂਰਮੇਂ ਤੁਝ ਕੋ ਗਾਵਤੇ ਹੈਂ। ਪੁਨਃ ਅੰਡਜਾਦਿ ਚਾਰੋ ਖਾਣੀਯੋ ਕੇ ਜੀਵ ਤੁਝ ਕੋ ਗਾਵਤੇ ਹੈਂ॥
Prof. Sahib Singhਵੱਡੇ ਬਲ ਵਾਲੇ ਜੋਧੇ ਅਤੇ ਸੂਰਮੇ (ਤੇਰਾ ਦਿੱਤਾ ਬਲ ਵਿਖਾ ਕੇ) ਤੇਰੀ ਹੀ (ਤਾਕਤ ਦੀ) ਸਿਫ਼ਤਿ ਕਰ ਰਹੇ ਹਨ। ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ।ਪਦ ਅਰਥ ਜੋਧ = ਜੋਧੇ। ਮਹਾਬਲ = ਵੱਡੇ ਬਲ ਵਾਲੇ। ਸੂਰਾ = ਸੂਰਮੇ। ਖਾਣੀ ਚਾਰੇ = ਚਾਰੇ ਖਾਣੀਆਂ {ਅੰਡਜ, ਜੇਰਜ, ਸੇਤਜ, ਉਤਭੁਜ}। ਖਾਣੀ = ਖਾਣ ਜਿਸ ਨੂੰ ਪੁੱਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ {ਖਨ = ਪੁੱਟਣਾ}। ਪੁਰਾਤਨ ਖ਼ਿਆਲ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੀਵ ਚਾਰ ਖਾਣੀਆਂ ਤੋਂ ਪੈਦਾ ਹੋਏ ਹਨ: ਅੰਡਾ, ਜਿਓਰ, ਮੁੜਕਾ, ਪਾਣੀ ਦੀ ਸਹੈਤਾ ਨਾਲ ਧਰਤੀ ਵਿਚੋਂ ਆਪਣੇ ਆਪ ਉੱਗ ਪੈਣਾ (ਇਥੇ ਭਾਵ ਹੈ, ਚੌਹਾਂ ਹੀ ਖਾਣੀਆਂ ਦੇ ਜੀਵ, ਸਾਰੀ ਰਚਨਾ)।
SikhNet (Spanish)Los poderosos guerreros y héroes divinos son un himno para Ti y las cuatro fuentes de la creación, el huevo, el vientre, el sudor y la semilla,
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ; ਕਰਿ ਕਰਿ ਰਖੇ ਤੇਰੇ ਧਾਰੇ ॥
gaavan tudhano khandd manddal brahamanddaa; kar kar rakhe tere dhaare | Ang 9
Sant Singh KhalsaThe worlds, solar systems and galaxies, created and arranged by Your Hand, sing of You.
Manmohan SinghThe continents the worlds and solar, system, created Thine glories.
Manmohan Singh (Punjabi)ਤੇਰੇ ਹੱਥਾਂ ਦੇ ਰਚੇ ਅਤੇ ਅਸਥਾਪਨ ਕੀਤੇ ਹੋਏ ਬਰਿਆਜ਼ਮ ਸੰਸਾਰ ਅਤੇ ਸੂਰਜ ਬੰਧਾਨ ਤੇਰੀਆਂ ਬਜ਼ੁਰਗੀਆਂ ਅਲਾਪਦੇ ਹਨ।
Fareedkot Teekaਤੁਝਕੋ ਨਵ ਖੰਡੋਂ ਅਰੁ (ਮੰਡਲ) ਦੀਪ ਔਰੁ ਬ੍ਰਹਮੰਡ ਭਾਵ ਤਿਨ ਮੈ ਨਿਵਾਸੁ ਕਰਨੇ ਵਾਲੇ ਜੀਵ ਗਾਵਤੇ ਹੈਂ, ਜੋ (ਕਰਿ ਕਰਿ) ਰਚ ਰਚ ਕਰ ਤੇਰੇ ਧਾਰਨ ਕਰ ਰਖੇ ਹੂਏ ਹੈਂ॥
Prof. Sahib Singhਸਾਰੀ ਸ੍ਰਿਸ਼ਟੀ, ਸ੍ਰਿਸ਼ਟੀ ਦੇ ਸਾਰੇ ਖੰਡ ਤੇ ਮੰਡਲ, ਜੋ ਤੂੰ ਪੈਦਾ ਕਰ ਕੇ ਟਿਕਾ ਰੱਖੇ ਹਨ, ਤੈਨੂੰ ਹੀ ਗਾਉਂਦੇ ਹਨ।ਪਦ ਅਰਥ ਖੰਡ = ਟੋਟਾ, ਬ੍ਰਹਮੰਡ ਦਾ ਟੋਟਾ, ਹਰੇਕ ਧਰਤੀ। ਮੰਡਲ = ਚੱਕ੍ਰ, ਬ੍ਰਹਮੰਡ ਦਾ ਇਕ ਚੱਕ੍ਰ ਜਿਸ ਵਿਚ ਇੱਕ ਸੂਰਜ, ਇੱਕ ਚੰਦ੍ਰਮਾ ਅਤੇ ਧਰਤੀ ਆਦਿਕ ਗਿਣੇ ਜਾਂਦੇ ਹਨ। ਬ੍ਰਹਮੰਡ = ਸਾਰੀ ਸ੍ਰਿਸ਼ਟੀ। ਕਰਿ ਕਰਿ = ਬਣਾ ਕੇ। ਧਾਰੇ = ਟਿਕਾਏ ਹੋਏ।
SikhNet (Spanish)Te magnifican. Los continentes, los mundos y los sistemas solares, creados y puestos por Tu Mano, todos cantan Tu Gloria.
ਸੇਈ ਤੁਧਨੋ ਗਾਵਨਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥
seee tudhano gaavan, jo tudh bhaavan; rate tere bhagat rasaale | Ang 9
Sant Singh KhalsaThey alone sing of You, who are pleasing to Your Will. Your devotees are imbued with Your Sublime Essence.
Manmohan SinghThey also eulogise Thee, who are Thy saints and are pleasing to Thee and are steeped (in Name) and thy bliss impairing love.
Manmohan Singh (Punjabi)ਤੇਰੇ ਸਾਧੂ, ਜਿਹੜੇ ਤੈਨੂੰ ਚੰਗੇ ਲੱਗਦੇ ਹਨ ਅਤੇ ਜੋ ਅੰਮ੍ਰਿਤ ਦੇ ਘਰ, ਤੇਰੇ ਨਾਮ ਅੰਦਰ ਰੰਗੀਜੇ ਹਨ, ਉਹ ਭੀ ਤੈਨੂੰ ਸਲਾਹੁੰਦੇ ਹਨ।
Fareedkot Teekaਜੋ ਤੁਝ ਕੋ ਭਾਵਤੇ ਹੈਂ ਸੋਈ ਤੁਝ ਕੋ ਗਾਵਤੇ ਹੈਂ। (ਰਸਾਲੇ) ਪ੍ਰੇਮ ਕਾ ਘਰੁ ਵਾ ਜੋ ਸਮੂਹ ਭਗਤ ਹੈਂ, ਸੋ ਤੇਰੇ ਮੈਂ ਰਤੇ ਹੈਂ॥
Prof. Sahib Singh(ਹੇ ਪ੍ਰਭੂ!) ਅਸਲ ਵਿਚ ਉਹੀ ਬੰਦੇ ਤੇਰੀ ਸਿਫ਼ਤ-ਸਾਲਾਹ ਕਰਦੇ ਹਨ (ਭਾਵ, ਉਹਨਾਂ ਦੀ ਕੀਤੀ ਸਿਫ਼ਤ-ਸਾਲਾਹ ਸਫਲ ਹੈ) ਜੋ ਤੇਰੇ ਪ੍ਰੇਮ ਵਿਚ ਰੰਗੇ ਹੋਏ ਹਨ ਅਤੇ ਤੇਰੇ ਰਸੀਏ ਭਗਤ ਹਨ, ਉਹੀ ਬੰਦੇ ਤੈਨੂੰ ਪਿਆਰੇ ਲੱਗਦੇ ਹਨ।ਪਦ ਅਰਥ ਸੇਈ = ਉਹੀ ਬੰਦੇ। ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ। ਰਤੇ = ਰੱਤੇ, ਰੰਗੇ ਹੋਏ, ਪ੍ਰੇਮ ਵਿਚ ਮਸਤ। ਰਸਾਲੇ = {ਰਸ-ਆਲਯ} ਰਸ ਦੇ ਘਰ, ਰਸੀਏ।
SikhNet (Spanish)Estos Santos que Te han Complacido, están llenos con Tu Nombre y constantemente Te alaban a Ti.
ਹੋਰਿ ਕੇਤੇ ਤੁਧਨੋ ਗਾਵਨਿ, ਸੇ. ਮੈ ਚਿਤਿ ਨ ਆਵਨਿ; ਨਾਨਕੁ. ਕਿਆ ਬੀਚਾਰੇ ॥
hor kete tudhano gaavan, se. mai chit na aavan; naanak. kiaa beechaare | Ang 9
Sant Singh KhalsaSo many others sing of You, they do not come to mind. O Nanak, how can I think of them all?
Manmohan SinghMany others whom I cannot recollect within my mind, sing Thee. How can Nanak think of them.
Manmohan Singh (Punjabi)ਹੋਰ ਬਹੁਤੇਰੇ, ਜਿਨ੍ਹਾ ਨੂੰ ਮੈਂ ਅਪਣੇ ਮਨ ਅੰਦਰ ਚਿਤਵਨ ਨਹੀਂ ਕਗਰ ਸਕਦਾ, ਤੈਨੂੰ ਗਾਉਂਦੇ ਹਨ। ਨਾਨਕ ਉਨ੍ਹਾਂ ਦਾ ਕਿਸ ਤਰ੍ਹਾਂ ਦਾ ਖਿਆਲ ਕਰ ਸਕਦਾ ਹੈ?
Fareedkot Teekaਤੁਝ ਕੋ ਔਰੁ ਭੀ ਕਿਤਨੇ ਭਾਵ ਬਹੁਤੇ ਗਾਵਤੇ ਹੈਂ। ਸੋ ਸਭ ਮੇਰੇ ਚਿੰਤਨ ਵੀਚ ਨਹੀਂ ਆਵਤੇ ਹੈਂ। ਸ੍ਰੀ ਗੁਰੂ ਜੀ ਕਹਤੇ ਹੈਂ, (ਮੈਂ ਤਿਨ ਕਾ ਕਿਆ ਵਿਚਾਰ ਕਰੋਂ) ਭਾਵ ਅਗਿਣਤ ਹੈਂ। ਬੀਬੀ ਜੀ ਨੇ ਕਹਾ ਕਿ ਹੇ ਭਾਈ, ਪਰਮੇਸ੍ਵਰ ਕਬ ਥਾ ਅਰੁ ਕੈਸਾ ਹੈ?☬ਤਿਸੁ ਪਰ ਕਹਤੇ ਭਏ :
Prof. Sahib Singhਅਨੇਕਾਂ ਹੋਰ ਜੀਵ ਤੇਰੀ ਵਡਿਆਈ ਕਰ ਰਹੇ ਹਨ, ਜੋ ਮੈਥੋਂ ਗਿਣੇ ਨਹੀਂ ਜਾ ਸਕਦੇ। (ਭਲਾ, ਇਸ ਗਿਣਤੀ ਬਾਰੇ) ਨਾਨਕ ਕੀਹ ਵਿਚਾਰ ਕਰ ਸਕਦਾ ਹੈ? (ਨਾਨਕ ਇਹ ਵਿਚਾਰ ਕਰਨ-ਜੋਗਾ ਨਹੀਂ ਹੈ)।ਪਦ ਅਰਥ ਹੋਰਿ ਕੇਤੇ = ਅਨੇਕਾਂ ਹੋਰ ਜੀਵ {ਲਫ਼ਜ਼ 'ਹੋਰਿ' ਲਫ਼ਜ਼ 'ਹੋਰ' ਤੋਂ ਬਹੁ-ਵਚਨ ਹੈ}। ਮੈ ਚਿਤਿ = ਮੇਰੇ ਚਿੱਤ ਵਿਚ। ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ। ਕਿਆ ਬੀਚਾਰੇ = ਕੀਹ ਵਿਚਾਰ ਕਰ ਸਕਦਾ ਹੈ?
SikhNet (Spanish)Hay tantos otros, Nanak no puede nombrarlos a cada uno.
ਸੋਈ ਸੋਈ ਸਦਾ ਸਚੁ ਸਾਹਿਬੁ; ਸਾਚਾ ਸਾਚੀ ਨਾਈ ॥
soee soee sadaa sach saahib; saachaa saachee naaee | Ang 9
Sant Singh KhalsaThat True Lord is True, forever True, and True is His Name.
Manmohan SinghThat and that Lord is ever True. He is True, and True is His Name.
Manmohan Singh (Punjabi)ਉਹ ਸੁਆਮੀ ਸਦੀਵ ਹੀ ਸੱਚਾ ਹੈ। ਉਹ ਸੱਤ ਹੈ, ਅਤੇ ਸੱਤ ਹੈ ਉਸ ਦਾ ਨਾਮ।
Fareedkot Teekaਸਦਾ ਸਚਾ ਸਾਹਿਬ ਭੂਤ ਕਾਲ ਮੈ ਥਾ ਔਰੁ ਸੋਈ ਸਚਾ ਸਾਚੀ (ਨਾਈ) ਵਡਿਆਈ ਵਾਲਾ, ਅਬ ਹੈ॥
Prof. Sahib Singhਜਿਸ (ਪ੍ਰਭੂ) ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਇਸ ਵੇਲੇ ਭੀ ਮੌਜੂਦ ਹੈ, ਤੇ ਸਦਾ ਕਾਇਮ ਰਹਿਣ ਵਾਲਾ ਹੈ।ਪਦ ਅਰਥ ਸਚੁ = ਥਿਰ ਰਹਿਣ ਵਾਲਾ। ਨਾਈ = ਵਡਿਆਈ {ਅਰਬੀ ਲਫ਼ਜ਼ स्ना। ਇਸ ਅਰਬੀ ਲਫ਼ਜ਼ ਦੇ ਪੰਜਾਬੀ ਵਿਚ ਦੋ ਪਾਠ ਹਨ: ਅਸਨਾਈ, ਨਾਈ। 'ਜੋ ਕਿਛੁ ਹੋਇਆ ਸਭੁ ਕਿਛੁ ਤੁਝ ਤੇ, ਤੇਰੀ ਸਭ ਅਸਨਾਈ'} ਇਸੇ ਤਰ੍ਹਾਂ ਸੰਸਕ੍ਰਿਤ ਦੇ ਲਫ਼ਜ਼ਾਂ ਤੋਂ: स्थान = ਅਸਥਾਨ, ਥਾਨ, स्नान = ਅਸਨਾਨ, ਨ੍ਹਾਨ, स्तंभ = ਅਸਥੰਭ, ਥੰਭ, स्नेह = ਅਸਨੇਹ, ਨੇਹ, स्थिर = ਅਸਥਿਰ, ਥਿਰ, स्थल = ਅਸਥਲ, ਤਲ, {ਵੇਖੋ 'ਗੁਰਬਾਣੀ ਵਿਆਕਰਣ'}। {ਨੋਟ: ਲਫ਼ਜ਼ 'ਸਾਚਾ' ਪੁਲਿੰਗ ਹੈ ਅਤੇ 'ਸਾਹਿਬ' ਦਾ ਵਿਸ਼ੇਸ਼ਣ ਹੈ। ਲਫ਼ਜ਼ 'ਸਾਚੀ' ਇਸਤ੍ਰੀ-ਲਿੰਗ ਹੈ ਤੇ ਲਫ਼ਜ਼ 'ਨਾਈ' ਦਾ ਵਿਸ਼ੇਸ਼ਣ ਹੈ। ਇਸ ਤੁਕ ਦੇ ਪਾਠ ਵਿਚ ਵਿਸ੍ਰਾਮਾਂ ਦਾ ਖ਼ਿਆਲ ਰੱਖਣਾ}।
SikhNet (Spanish)Verdad es Él y Verdad es Su Nombre;
ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥
hai bhee hosee, jaae na jaasee; rachanaa jin rachaaee | Ang 9
Sant Singh KhalsaHe is, and shall always be. He shall not depart, even when this Universe which He has created departs.
Manmohan SinghHe, who created the creation is and shall also be. He shall not depart when the creation shall depart (disappear).
Manmohan Singh (Punjabi)ਜਿਸ ਨੇ ਸ੍ਰਿਸ਼ਟੀ ਸਾਜੀ ਹੈ, ਉਹ ਹੈ, ਤੇ ਹੋਵੇਗਾ ਭੀ। ਜਦ ਸ੍ਰਿਸ਼ਟੀ (ਅਲੋਪ ਹੋਏਗੀ) ਜਾਂ (ਜਾਏਗੀ) ਉਹ ਨਹੀਂ ਜਾਵੇਗਾ।
Fareedkot Teeka(ਭੀ) ਪੁਨਃ ਸੋਈ ਸਚੁ ਭਵਿੱਖਤ ਮੇ ਸਦਾ ਹੀ ਹੋਸੀ, ਹੋਵੇਗਾ। ਔਰੁ ਰਚਨਾ (ਜਾਇ) ਚਲੀ ਜਾਵੇਗੀ। ਔਰੁ ਜਿਨਿ ਰਚਾਈ ਹੈ, ਸੋ (ਨ ਜਾਸੀ) ਨ ਜਾਇਗਾ॥
Prof. Sahib Singhਉਹ ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ।ਪਦ ਅਰਥ ਹੋਸੀ = ਹੋਵੇਗਾ, ਥਿਰ ਰਹੇਗਾ। ਜਾਇ ਨ = ਜੰਮਦਾ ਨਹੀਂ। ਨ ਜਾਸੀ = ਨਾਹ ਹੀ ਮਰੇਗਾ। ਜਿਨਿ = ਜਿਸ (ਪ੍ਰਭੂ) ਨੇ। ਰਚਾਈ = ਪੈਦਾ ਕੀਤੀ ਹੈ।
SikhNet (Spanish)Él es el Creador de todo y sólo Él permanecerá cuando esta creación llegue a su fin.
ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥
rangee rangee bhaatee, kar kar jinasee; maaeaa jin upaaee | Ang 9
Sant Singh KhalsaHe created the world, with its various colors, species of beings, and the variety of Maya.
Manmohan Singh(God), who fashioned the world, has by divers contrivances created the creation of various colors and kinds.
Manmohan Singh (Punjabi)ਵਾਹਿਗੁਰੂ ਜਿਸ ਨੇ ਸੰਸਾਰ ਸਾਜਿਆ ਹੈ, ਨੇ ਮੁਖਤਲਿਫ ਤਰੀਕਿਆਂ ਦੁਆਰਾ ਅਨੇਕਾਂ ਰੰਗਤਾਂ ਅਤੇ ਕਿਸਮਾਂ ਦੀ ਰਚਨਾ ਰਚੀ ਹੈ।
Fareedkot Teekaਅਨੇਕ ਰੰਗੋਂ ਕੀ ਔਰੁ ਤਰਹ ਕੀ ਮਾਯਾ ਦ੍ਵਾਰੇ, ਜਿਣਸਾਂ, ਭਾਵ ਪਸੁ ਪੰਛੀ ਆਦਿ ਭੇਦੋਂ ਕਰ ਕੇ ਜਿਸਨੇ ਉਪਾਈ ਹੈ॥
Prof. Sahib Singhਜਿਸ ਪ੍ਰਭੂ ਨੇ ਕਈ ਰੰਗਾਂ ਕਿਸਮਾਂ ਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ।ਪਦ ਅਰਥ ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ। ਭਾਤੀ = ਕਈ ਕਿਸਮਾਂ ਦੀ। ਜਿਨਸੀ = ਕਈ ਜਿਨਸਾਂ ਦੀ। ਜਿਨਿ = ਜਿਸ (ਪ੍ਰਭੂ) ਨੇ। ਉਪਾਈ = ਪੈਦਾ ਕੀਤੀ ਹੈ।
SikhNet (Spanish)Él es quien hizo que este mundo se manifestara de muchos colores y especies de seres.
ਕਰਿ ਕਰਿ ਦੇਖੈ. ਕੀਤਾ ਆਪਣਾ; ਜਿਉ ਤਿਸ ਦੀ ਵਡਿਆਈ ॥
kar kar dekhai. keetaa aapanaa; jiau tis dee vaddiaaee | Ang 9
Sant Singh KhalsaHaving created the creation, He watches over it Himself, by His Greatness.
Manmohan SinghHaving created the creation, He, as it pleases His Honour, beholds His handiwork.
Manmohan Singh (Punjabi)ਰਚਨਾ ਨੂੰ ਰਚ ਕੇ, ਉਹ ਜਿਸ ਤਰ੍ਹਾਂ ਉਸ ਹਜ਼ੂਰ ਨੂੰ ਚੰਗਾ ਲੱਗਦਾ ਹੈ, ਆਪਣੀ ਕੀਤੀ ਹੋਈ ਕਾਰੀਗਰੀ ਦੇਖਦਾ ਹੈ।
Fareedkot Teekaਅਪਨਾ ਕੀਤਾ ਹੂਆ ਜੋ ਪ੍ਰਪੰਚੁ ਹੈ ਤਿਸ ਕੋ ਰਚ ਰਚ ਕੇ, ਜੈਸੇ ਤਿਸਦੀ (ਵਡਿਆਈ) ਇਛਾ ਹੋਤੀ ਹੈ, ਤੈਸੇ ਹੀ ਦੇਖਤਾ ਹੈ ਭਾਵ ਪਾਲਣਾ ਕਰਤਾ ਹੈ॥
Prof. Sahib Singhਉਹ, ਜਿਵੇਂ ਉਸ ਦੀ ਰਜ਼ਾ ਹੈ, ਜਗਤ ਨੂੰ ਪੈਦਾ ਕਰ ਕੇ ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਕਰ ਰਿਹਾ ਹੈ।ਪਦ ਅਰਥ ਕਰਿ ਕਰਿ = ਪੈਦਾ ਕਰ ਕੇ। ਦੇਖੈ = ਸੰਭਾਲ ਕਰਦਾ ਹੈ। ਕੀਤਾ ਆਪਣਾ = ਆਪਣਾ ਰਚਿਆ ਜਗਤ। ਜਿਉ = ਜਿਵੇਂ। ਵਡਿਆਈ = ਰਜ਼ਾ।
SikhNet (Spanish)Él cuida todo lo que ha hecho, estando todo justo como a Él le place.
ਜੋ ਤਿਸੁ ਭਾਵੈ ਸੋਈ ਕਰਸੀ; ਫਿਰਿ. ਹੁਕਮੁ ਨ ਕਰਣਾ ਜਾਈ ॥
jo tis bhaavai soee karasee; fir. hukam na karanaa jaaee | Ang 9
Sant Singh KhalsaHe does whatever He pleases. No one can issue any order to Him.
Manmohan SinghWhatever pleases Him He does that. (To Him) then no one can issue an order.
Manmohan Singh (Punjabi)ਜੋ ਕੁਛ ਉਸ ਨੂੰ ਭਾਉਂਦਾ ਹੈ ਉਹੀ ਕਰਦਾ ਹੈ। ਫਿਰ ਕੋਈ (ਉਸਨੂੰ) ਫੁਰਮਾਨ ਜਾਰੀ ਨਹੀਂ ਕਰ ਸਕਦਾ।
Fareedkot Teekaਜੋ ਤਿਸੁ ਪ੍ਰਮੇਸ੍ਵਰ ਕੋ ਭਾਵਤਾ ਹੈ, ਤੀਨੋਂ ਕਾਲੋਂ ਮੇ ਸੋਈ ਹੋਤਾ ਹੈ। ਪੁਨਾਂ ਤਿਸ ਪਰ ਕਿਸੀ ਸੇ ਹੁਕਮੁ ਨਹੀ ਕਰ੍ਯਾ ਜਾਤਾ ਹੈ॥
Prof. Sahib Singhਜੋ ਕੁਝ ਉਸ (ਪ੍ਰਭੂ) ਨੂੰ ਚੰਗਾ ਲੱਗਦਾ ਹੈ ਉਹੀ ਉਹ ਕਰਦਾ ਹੈ। ਕੋਈ ਜੀਵ ਉਸ ਦੇ ਅੱਗੇ ਹੈਂਕੜ ਨਹੀਂ ਵਿਖਾ ਸਕਦਾ (ਕੋਈ ਜੀਵ ਉਸ ਨੂੰ ਇਹ ਨਹੀਂ ਆਖ ਸਕਦਾ 'ਇਉਂ ਨਹੀਂ, ਇਉਂ ਕਰ')।ਪਦ ਅਰਥ ਤਿਸੁ ਭਾਵੈ = ਉਸ ਨੂੰ ਚੰਗਾ ਲੱਗਦਾ ਹੈ। ਕਰਸੀ = ਕਰੇਗਾ। ਨ ਕਰਣਾ ਜਾਈ = ਨਹੀਂ ਕੀਤਾ ਜਾ ਸਕਦਾ।
SikhNet (Spanish)El no toma instrucción de nadie,
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ; ਨਾਨਕ. ਰਹਣੁ ਰਜਾਈ ॥੧॥
so paatisaahu saahaa patisaahib; naanak. rehan rajaaee |1| Ang 9
Sant Singh KhalsaHe is the King, the King of kings, the Supreme Lord and Master of kings. Nanak remains subject to His Will. ||1||
Manmohan SinghHe is the king the Emperor of the kings Nanak remains subjects to (His) will.
Manmohan Singh (Punjabi)ਉਹ ਰਾਜਾ ਹੈ, ਰਾਜਿਆਂ ਦਾ ਮਹਰਾਜਾ, ਨਾਨਕ (ਉਸ ਦੀ) ਰਜ਼ਾ ਦੇ ਤਾਬੇ ਰਹਿੰਦਾ ਹੈ।
Fareedkot Teekaਸੋ ਸਾਹੋਂ ਅਰੁ ਪਾਤਿਸਾਹੋਂ ਕਾ ਪਾਤਸਾਹੁ ਹੈ। ਸ੍ਰੀ ਗੁਰੂ ਜੀ ਕਹਤੇ ਹੈਂ, ਤਿਸੁ (ਰਜਾਈ) ਪ੍ਰਮੇਸ੍ਵਰ ਕੀ ਆਗਿਆ ਮੈ ਰਹਣਾ ਯੋਗ੍ਯ ਹੈ॥☬ਏਕ ਕਾਲ ਬਾਬਾ ਕਾਲੂ ਜੀ ਨੇ ਕਹਾ, 'ਪੁਤ੍ਰ, ਜਿਸ ਸਾਹਿਬ ਕਾ ਤੂੰ ਭਜਨੁ ਕਰਤਾ ਹੈ, ਸੋ ਕਿਤਨਾ ਕੁ ਵਡਾ ਹੈ?' ਤਬ ਸ੍ਰੀ ਗੁਰੂ ਜੀ ਹਰੀ ਕੇ ਸਨਮੁਖ ਬੇਨਤੀ ਕਰਤੇ ਹੂਏ ਪਿਤਾ ਕੋ ਉਤ੍ਰ ਦੇਤੇ ਹੈਂ:
Prof. Sahib Singhਉਹ ਪ੍ਰਭੂ (ਸਾਰੇ ਜਗਤ ਦਾ) ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ। ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ ਹੀ ਫਬਦਾ ਹੈ ॥੧॥{9}ਪਦ ਅਰਥ ਸਾਹਾ ਪਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ ਮਾਲਕ। ਰਹਣੁ = ਰਹਿਣਾ (ਫਬਦਾ ਹੈ)। ਰਜਾਈ = ਰਜ਼ਾ ਵਿਚ ॥੧॥
* ਨੋਟ: ਪਉਣ ਪਾਣੀ ਬੈਸੰਤਰ ਆਦਿਕ ਅਚੇਤਨ ਪਦਾਰਥ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ, ਭਾਵ, ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ। ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਹੀ ਕਰਨੀ ਹੈ। {੧੪੩੦ ਪੰਨੇ ਵਾਲੀ ਬੀੜ, ਪੰਨਾ ੯}
SikhNet (Spanish)porque Él, oh, dice Nanak, es el Rey, el Rey de reyes, el Maestro y Señor Supremo y todo permanece sujeto a Su Voluntad (1)