ਆਸਾ ਮਹਲਾ ੧ ॥
aasaa mahalaa 1 |
Sant Singh KhalsaAasaa, First Mehl:
Manmohan SinghAsa Measure, First Guru.
Manmohan Singh (Punjabi)ਰਾਗ ਆਸਾ, ਪਹਿਲੀ ਪਾਤਸ਼ਾਹੀ।
SikhNet (Spanish)Rag Asa, Mejl Guru Nanak, Primer Canal Divino.
ਸੁਣਿ ਵਡਾ; ਆਖੈ ਸਭੁ ਕੋਇ ॥
sun vaddaa; aakhai sabh koe |
Sant Singh KhalsaHearing of His Greatness, everyone calls Him Great.
Manmohan SinghBy hearing every one calls Thee great (O Lord!),
Manmohan Singh (Punjabi)ਸੁਣ ਸੁਣਾ ਕੇ ਹਰ ਕੋਈ ਤੈਨੂੰ ਵਿਸ਼ਾਲ ਆਖਦਾ ਹੈ (ਹੇ ਸੁਆਮੀ),
Fareedkot Teekaਸਾਸਤ੍ਰੋਂ ਸੇ ਸੁਨ ਸੁਨ ਕਰ ਕੇ ਸਭ ਕੋਈ ਵਡਾ ਕਹਿਤਾ ਹੈ।
Prof. Sahib Singhਹਰੇਕ ਜੀਵ (ਹੋਰਨਾਂ ਪਾਸੋਂ ਸਿਰਫ਼) ਸੁਣ ਕੇ (ਹੀ) ਆਖ ਦੇਂਦਾ ਹੈ ਕਿ (ਹੇ ਪ੍ਰਭੂ!) ਤੂੰ ਵੱਡਾ ਹੈਂ।ਪਦ ਅਰਥ ਸੁਣਿ = ਸੁਣ ਕੇ। ਸਭੁ ਕੋਇ = ਹਰੇਕ ਜੀਵ।
SikhNet (Spanish)Oh Señor, oyendo de Ti, todos hablan de Tu Grandeza,
ਕੇਵਡੁ ਵਡਾ; ਡੀਠਾ ਹੋਇ ॥
kevadd vaddaa; ddeetthaa hoe |
Sant Singh KhalsaBut just how Great His Greatness is-this is known only to those who have seen Him.
Manmohan SinghBut One, who has seen Thee Knows, how great Thou art.
Manmohan Singh (Punjabi)ਪਰ ਜਿਸ ਨੇ ਤੈਨੂੰ ਵੇਖਿਆ ਹੈ, ਉਹ ਜਾਣਦਾ ਹੈ, ਕਿ ਤੂੰ ਕਿੱਡਾ ਕੁ ਵਿਸ਼ਾਲ ਹੈਂ।
Fareedkot Teeka(ਕੇਵਡੁ) ਕਿਤਨਾਂ ਵਡਾ ਹੈ? ਜਬ ਕਿਸੀ ਨੇ ਦੇਖਾ ਹੋਇ, ਤਬ ਕਹੇ ਕਿ ਇਤਨਾ ਵਡਾ ਹੈ॥
Prof. Sahib Singhਪਰ ਤੂੰ ਕੇਡਾ ਵੱਡਾ ਹੈਂ (ਕਿਤਨਾ ਬੇਅੰਤ ਹੈਂ?) ਇਹ ਗੱਲ ਤੇਰਾ ਦਰਸਨ ਕੀਤਿਆਂ ਹੀ ਦੱਸੀ ਜਾ ਸਕਦੀ ਹੈ (ਤੇਰਾ ਦਰਸਨ ਕੀਤਿਆਂ ਹੀ ਦੱਸਿਆ ਜਾ ਸਕਦਾ ਹੈ ਕਿ ਤੂੰ ਬਹੁਤ ਬੇਅੰਤ ਹੈਂ)।ਪਦ ਅਰਥ ਕੇਵਡੁ = ਕੇਡਾ। ਡੀਠਾ = ਵੇਖਿਆਂ ਹੀ। ਹੋਇ = (ਬਿਆਨ) ਹੋ ਸਕਦਾ ਹੈ, ਦੱਸਿਆ ਜਾ ਸਕਦਾ ਹੈ।
SikhNet (Spanish)pero sólo aquél que Te ha visto, sabe qué tan Grande Eres.
ਕੀਮਤਿ ਪਾਇ ਨ ਕਹਿਆ ਜਾਇ ॥
keemat paae na kahiaa jaae |
Sant Singh KhalsaHis Value cannot be estimated; He cannot be described.
Manmohan SinghNone can appraise and narrate (Thee).
Manmohan Singh (Punjabi)ਕੋਈ (ਤੇਰਾ) ਮੁੱਲ ਨਹੀਂ ਪਾ ਸਕਦਾ ਤੇ ਨਾਂ ਹੀ (ਤੈਨੂੰ) ਬਿਆਨ ਕਰ ਸਕਦਾ ਹੈ।
Fareedkot Teekaਤਾਂਤੇ ਨਾ ਤੇਰੀ ਕੀਮਤਿ ਪਾਈ ਜਾਤੀ ਹੈ, ਨਾ ਤੇਰਾ ਅੰਤੁ ਕਹਾ ਜਾਤਾ ਹੈ।
Prof. Sahib Singhਤੇਰੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ।ਪਦ ਅਰਥ ਕੀਮਤਿ = ਮੁੱਲ, ਬਰਾਬਰ ਦੀ ਸ਼ੈ। ਕੀਮਤਿ ਪਾਇ ਨ = ਮੁੱਲ ਨਹੀਂ ਪਾਇਆ ਜਾ ਸਕਦਾ, ਉਸ ਦੇ ਬਰਾਬਰ ਦੀ ਕੋਈ ਹਸਤੀ ਨਹੀਂ ਦੱਸੀ ਜਾ ਸਕਦੀ।
SikhNet (Spanish)Nadie puede describir o fijarte un valor.
ਕਹਣੈ ਵਾਲੇ ਤੇਰੇ; ਰਹੇ ਸਮਾਇ ॥੧॥
kahanai vaale tere; rahe samaae |1|
Sant Singh KhalsaThose who describe You, Lord, remain immersed and absorbed in You. ||1||
Manmohan SinghThine describers remain absorbed in Thee.
Manmohan Singh (Punjabi)ਤੈਨੂੰ ਵਰਨਣ ਕਰਨ ਵਾਲੇ ਤੇਰੇ ਅੰਦਰ ਲੀਨ ਰਹਿੰਦੇ ਹਨ।
Fareedkot Teekaਵਾ ਜਿਨ ਸੰਤੋਂ ਨੇ ਤੇਰੀ (ਕੀਮਤਿ) ਮ੍ਰਯਾਦਾ ਪਾਈ ਹੈ, ਭਾਵ ਸਤ ਚਿਤ ਅਨੰਦ ਰੂਪ ਜਾਨਾ ਹੈ, ਤਿਨ ਕੇ ਤੂੰ ਅਨੁਭਵ ਗੰਮ ਹੈਂ। ਰਸਨਾ ਸੇ ਇਦੰਤਾ ਕਰ ਕਹਾ ਨਹੀਂ ਜਾਤਾ ਹੈ। ਜੋ ਕਹਨੇ ਵਾਲੇ ਤੇਰੇ ਸੰਤ ਹੈਂ, ਸੋ ਤੇਰੇ ਹੀ ਮੇ (ਸਮਾਇ) ਅਭੇਦ ਹੋ ਰਹੇ ਹੈਂ॥
Prof. Sahib Singhਤੇਰੀ ਵਡਿਆਈ ਆਖਣ ਵਾਲੇ (ਆਪਾ ਭੁੱਲ ਕੇ) ਤੇਰੇ ਵਿਚ (ਹੀ) ਲੀਨ ਹੋ ਜਾਂਦੇ ਹਨ ॥੧॥ਪਦ ਅਰਥ ਰਹੇ ਸਮਾਇ = ਲੀਨ ਹੋ ਜਾਂਦੇ ਹਨ॥੧॥
SikhNet (Spanish)Los que tratan de Describirte se quedan absorbidos en Ti. (1)
ਵਡੇ ਮੇਰੇ ਸਾਹਿਬਾ; ਗਹਿਰ ਗੰਭੀਰਾ ਗੁਣੀ ਗਹੀਰਾ ॥
vadde mere saahibaa; gahir ganbheeraa gunee gaheeraa |
Sant Singh KhalsaO my Great Lord and Master of Unfathomable Depth, You are the Ocean of Excellence.
Manmohan SinghO My great Master of unfathomable depth, (Thou art) an ocean of excellences.
Manmohan Singh (Punjabi)ਹੇ ਮੇਰੇ ਅਥਾਹ ਡੂੰਘਾਈ ਵਾਲੇ ਭਾਰੇ ਮਾਲਕ, (ਤੂੰ) ਵਡਿਆਈਆਂ ਦਾ ਸਮੁੰਦਰ ਹੈਂ।
Fareedkot Teekaਹੇ ਮੇਰੇ ਵੱਡੇ ਸਾਹਿਬ! (ਗਹਿਰ ਗੰਭੀਰ) ਡੂੰਘੇ ਔਰ ਨਿਹੱਲ ਗੁਣੋ ਕੇ ਸਮੁੰਦ੍ਰ!
Prof. Sahib Singhਹੇ ਮੇਰੇ ਵੱਡੇ ਮਾਲਕ! ਤੂੰ (ਮਾਨੋ, ਇਕ) ਡੂੰਘਾ (ਸਮੁੰਦਰ) ਹੈਂ। ਤੂੰ ਬੜੇ ਜਿਗਰੇ ਵਾਲਾ ਹੈਂ, ਤੂੰ ਬੇਅੰਤ ਗੁਣਾਂ ਵਾਲਾ ਹੈਂ।ਪਦ ਅਰਥ ਗਹਿਰ = ਹੇ ਡੂੰਘੇ! ਗੰਭੀਰਾ = ਹੇ ਵੱਡੇ ਜਿਗਰੇ ਵਾਲੇ! ਗੁਣੀ ਗਹੀਰਾ = ਹੇ ਗੁਣਾਂ ਕਰਕੇ ਡੂੰਘੇ! ਹੇ ਬੇਅੰਤ ਗੁਣਾਂ ਦੇ ਮਾਲਕ!
SikhNet (Spanish)Oh Dios Todopoderoso, Maestro de Profundidades Insondables, Tú eres un Océano de Virtud.
ਕੋਇ ਨ ਜਾਣੈ; ਤੇਰਾ ਕੇਤਾ, ਕੇਵਡੁ ਚੀਰਾ ॥੧॥ ਰਹਾਉ ॥
koe na jaanai; teraa ketaa, kevadd cheeraa |1| rahaau |
Sant Singh KhalsaNo one knows the extent or the vastness of Your Expanse. ||1||Pause||
Manmohan SinghNone knows, how much and how great, Thy expanse is. Pause.
Manmohan Singh (Punjabi)ਕੋਈ ਨਹੀਂ ਜਾਣਦਾ ਤੇਰਾ ਕਿੰਨਾਂ ਜ਼ਿਆਦਾ ਤੇ ਕਿੱਡਾ ਵੱਡਾ ਵਿਸਥਾਰ ਹੈ। ਠਹਿਰਾੳ।
Fareedkot Teekaਕੋਈ ਇਸ ਬਾਰਤਾ ਕੋ ਜਾਨ ਨਹੀਂ ਸਕਤਾ, ਜੋ ਤੇਰਾ ਕਿਤਨਾ ਕੁ (ਚੀਰਾ) ਅਵਧਿ ਵਾ ਦਫਤਰ ਹੈ॥੧॥ ਰਹਾਉ ਟੇਕ ਕੋ ਕਹਤੇ ਹੈਂ ਅਰਥਾਤ ਵਿਸ੍ਰਾਮ ਔਰੁ ਰਹਾਉ ਮਨ ਕੋ ਠਹਰਾਉ ਐਸਾ ਭੀ ਅਰਥੁ ਕਰਤੇ ਹੈਂ॥
Prof. Sahib Singhਕੋਈ ਭੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਵੱਡਾ ਵਿਸਥਾਰ ਹੈ ॥੧॥ ਰਹਾਉ ॥ਪਦ ਅਰਥ ਚੀਰਾ = ਪਾਟ, ਚੌੜਾਈ, ਵਿਸਥਾਰ॥੧॥ਰਹਾਉ॥
SikhNet (Spanish)Tu Grandeza y Vastedad son Incalculables. (1-Pausa)
ਸਭਿ ਸੁਰਤੀ ਮਿਲਿ; ਸੁਰਤਿ ਕਮਾਈ ॥
sabh suratee mil; surat kamaaee |
Sant Singh KhalsaAll the intuitives met and practiced intuitive meditation.
Manmohan SinghAll the contemplatives have met and practised contemplation.
Manmohan Singh (Punjabi)ਸਾਰੇ ਵਿਚਾਰਵਾਨ ਨੇ ਇਕੱਠੇ ਹੋ ਕੇ ਵੀਚਾਰ ਕੀਤੀ ਹੈ।
Fareedkot Teekaਸਭ (ਸੁਰਤੀ) ਬੇਦੋਂ ਕੀ ਸ੍ਰੁਤੀਯੋਂ ਨੇ ਵਾ ਪੰਡਿਤ ਜਨੋਂ ਨੇ ਮਿਲ ਕਰ ਕੇ ਅਪਨੀ (ਸੁਰਤਿ) ਬ੍ਰਿਤੀ ਕਮਾਈ, ਭਾਵ ਲਗਾਈ॥
Prof. Sahib Singh(ਤੂੰ ਕੇਡਾ ਵੱਡਾ ਹੈਂ-ਇਹ ਗੱਲ ਲੱਭਣ ਵਾਸਤੇ) ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਜਤਨ ਕੀਤੇ , ਮੁੜ ਮੁੜ ਜਤਨ ਕੀਤੇ।ਪਦ ਅਰਥ ਸਭਿ ਮਿਲਿ = ਸਾਰਿਆਂ ਨੇ ਮਿਲ ਕੇ, ਸਾਰਿਆਂ ਨੇ ਇਕ ਦੂਜੇ ਦੀ ਸਹੈਤਾ ਲੈ ਕੇ। ਸੁਰਤੀ = ਸੁਰਤਿ। ਸੁਰਤੀ ਸੁਰਤ ਕਮਾਈ = ਸੁਰਤ ਕਮਾਈ, ਸੁਰਤ ਕਮਾਈ, ਮੁੜ ਮੁੜ ਸਮਾਧੀ ਲਾਈ।
SikhNet (Spanish)Todos los meditadores se han juntado y tratado de Contemplarte;
ਸਭ ਕੀਮਤਿ ਮਿਲਿ; ਕੀਮਤਿ ਪਾਈ ॥
sabh keemat mil; keemat paaee |
Sant Singh KhalsaAll the appraisers met and made the appraisal.
Manmohan SinghAll the appraisers, having met together, have appraises (Thy) worth.
Manmohan Singh (Punjabi)ਸਮੂਹ ਮੁੱਲ ਪਾਉਣ ਵਾਲਿਆਂ ਨੇ, ਇਕੱਤ੍ਰ ਹੋ ਕੇ (ਤੇਰਾ) ਮੁੱਲ ਪਾਇਆ ਹੈ।
Fareedkot Teekaਸਭ (ਕੀਮਤਿ) ਜਹੁਰੀ, ਭਾਵ ਵਿਚਾਰਵਾਨੋ ਨੇ ਮਿਲ ਕਰ ਤੇਰੀ ਕੀਮਤਿ ਪਾਈ, ਭਾਵ ਉਨੋ ਨੇ ਭੀ ਬਿਅੰਤੁ ਹੀ ਕਹਾ॥
Prof. Sahib Singhਵੱਡੇ ਵੱਡੇ ਪ੍ਰਸਿੱਧ (ਸ਼ਾਸਤ੍ਰ-ਵੇੱਤਾ) ਵਿਚਾਰਵਾਨਾਂ ਨੇ ਆਪੋ ਵਿਚ ਇਕ ਦੂਜੇ ਦੀ ਸਹੈਤਾ ਲੈ ਕੇ, ਤੇਰੇ ਬਰਾਬਰ ਦੀ ਕੋਈ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ,ਪਦ ਅਰਥ ਸਭ… ਪਾਈ = ਸਭ ਮਿਲਿ ਕੀਮਤਿ ਪਾਈ, ਕੀਮਤਿ ਪਾਈ।
SikhNet (Spanish)Todos los evaluadores se han reunido y han tratado de medir Tu Valor;
ਗਿਆਨੀ ਧਿਆਨੀ; ਗੁਰ ਗੁਰਹਾਈ ॥
giaanee dhiaanee; gur gurahaaee |
Sant Singh KhalsaThe spiritual teachers, the teachers of meditation, and the teachers of teachers
Manmohan SinghThe theologians, the visualisers and they, who are the preachers of preachers, (have described Thee.)
Manmohan Singh (Punjabi)ਬ੍ਰਹਮਵੇਤਿਆਂ ਬਿਰਤੀ ਜੋੜਨ ਵਾਲਿਆਂ ਅਤੇ ਉਹ, ਜੋ ਪ੍ਰਚਾਰਕਾਂ ਦੇ ਪ੍ਰਚਾਰਕ ਹਨ, (ਨੇ ਤੈਨੂੰ ਬਿਆਨ ਕੀਤਾ ਹੈ)।
Fareedkot Teekaਗਿਆਨੀ, ਸਾਸਤ੍ਰ ਵੇਤਾ, ਧਿਆਨੀ, ਪ੍ਰਾਣਾਂਯਾਮ (ਗੁਰ ਗੁਰਹਾਈ) ਗੁਰੋਂ ਕੇ ਭੀ ਗੁਰ॥
Prof. Sahib Singh()ਪਦ ਅਰਥ ਗਿਆਨੀ = ਵਿਚਾਰਵਾਨ, ਉੱਚੀ ਸਮਝ ਵਾਲੇ। ਧਿਆਨੀ = ਸੁਰਤ ਜੋੜਨ ਵਾਲੇ। ਗੁਰ = ਵੱਡੇ। ਗੁਰ ਹਾਈ = ਗੁਰ ਭਾਈ, ਵਡਿਆਂ ਦੇ ਭਰਾ, ਅਜਿਹੇ ਹੋਰ ਕੋਈ ਵੱਡੇ। ਗੁਰ ਗੁਰਹਾਈ = ਕਈ ਵੱਡੇ ਵੱਡੇ ਪ੍ਰਸਿੱਧ {ਇਹ ਲਫ਼ਜ਼ 'ਗੁਰ ਗੁਰਹਾਈ' ਲਫ਼ਜ਼ 'ਗਿਆਨੀ ਧਿਆਨੀ' ਦਾ ਵਿਸ਼ੇਸ਼ਣ ਹਨ}।
SikhNet (Spanish)Todos los teólogos, los místicos y aquéllos que instruyen a los ministros;
ਕਹਣੁ ਨ ਜਾਈ; ਤੇਰੀ ਤਿਲੁ ਵਡਿਆਈ ॥੨॥
kehan na jaaee; teree til vaddiaaee |2|
Sant Singh Khalsa-they cannot describe even an iota of Your Greatness. ||2||
Manmohan SinghThey cannot tell even an iota of Thy greatness.
Manmohan Singh (Punjabi)ਉਹ ਤੇਰੀ ਮਹਾਨਤਾ ਨੂੰ ਇਕ ਭੋਰਾ ਭੀ ਨਹੀਂ ਦੱਸ ਸਕਦੇ।
Fareedkot Teekaਭਾਵ ਵਡ੍ਯੋਂ ਸੇ ਵਡੇ, ਏਨਾਂ ਸੇ ਤੇਰੀ ਤਿਲੁ ਮਾਤ੍ਰ ਭੀ ਵਡਿਆਈ ਕਹੀ ਨਹੀਂ ਜਾਤੀ॥੨॥
Prof. Sahib Singhਪਰ ਤੇਰੀ ਵਡਿਆਈ ਦਾ ਇਕ ਤਿਲ ਜਿਤਨਾ ਭੀ ਹਿੱਸਾ ਨਹੀਂ ਦੱਸ ਸਕੇ ॥੨॥ਪਦ ਅਰਥ ਤਿਲੁ = ਰਤਾ ਜਿਤਨੀ ਭੀ॥੨॥
SikhNet (Spanish)Todos han tratado de Describirte pero no pueden relatar la más pequeña parte de Ti. (2)
ਸਭਿ ਸਤ. ਸਭਿ ਤਪ; ਸਭਿ ਚੰਗਿਆਈਆ ॥
sabh sat. sabh tap; sabh changiaaeea |
Sant Singh KhalsaAll Truth, all austere discipline, all goodness,
Manmohan SinghAll truths, all austerities all goodness
Manmohan Singh (Punjabi)ਸਾਰੀਆਂ ਸਚਾਈਆਂ, ਸਾਰੀਆਂ ਕਰੜੀਆਂ ਘਾਲਣਾ, ਸਾਰੀਆਂ ਚੰਗਿਆਈਆਂ,
Fareedkot Teekaਸਤ ਵਾਦੀ ਹੋਣੇ ਆਦਿ ਸਭ ਪ੍ਰਕਾਰ ਕੇ ਗੁਣ ਔਰੁ ਸਭ ਪ੍ਰਕਾਰ ਕੇ ਤਪ, ਸਭ ਪ੍ਰਕਾਰ ਕੀਆਂ ਜੋ (ਚੰਗਿਆਈਆ) ਭਲਿਆਈਆਂ ਹੈਂ॥
Prof. Sahib Singh(ਵਿਚਾਰਵਾਨ ਕੀਹ ਤੇ ਸਿਧ ਜੋਗੀ ਕੀਹ? ਤੇਰੀ ਵਡਿਆਈ ਦਾ ਅੰਦਾਜ਼ਾ ਤਾਂ ਕੋਈ ਭੀ ਨਹੀਂ ਲਾ ਸਕਿਆ, ਪਰ ਵਿਚਾਰਵਾਨਾਂ ਦੇ) ਸਾਰੇ ਭਲੇ ਕੰਮ;ਪਦ ਅਰਥ ਸਭਿ ਸਤ = ਸਾਰੇ ਭਲੇ ਕੰਮ। ਤਪ = ਕਸ਼ਟ, ਔਖਿਆਈਆਂ। ਚੰਗਿਆਈਆ = ਚੰਗੇ ਗੁਣ।
SikhNet (Spanish)Toda virtud espiritual, toda perfección,
ਸਿਧਾ ਪੁਰਖਾ; ਕੀਆ; ਵਡਿਆਈਆ ॥
sidhaa purakhaa; keea; vaddiaaeea |
Sant Singh Khalsaall the great miraculous spiritual powers of the Siddhas
Manmohan Singhand the magnificences of the men of occult powers,
Manmohan Singh (Punjabi)ਅਤੇ ਕਰਾਮਾਤੀ ਬੰਦਿਆਂ ਦੀਆਂ ਮਹਾਨਤਾਈਆਂ,
Fareedkot Teekaਔਰੁ ਜੋ ਸਿਧੋਂ ਪੁਰਸੋਂ ਕੀ ਸਿੱਧੀਆਂ ਰੂਪੁ ਵਡਿਆਈਆਂ ਹੈਂ॥
Prof. Sahib Singhਸਾਰੇ ਤਪ ਤੇ ਸਾਰੇ ਗੁਣ, ਸਿੱਧਾਂ ਲੋਕਾਂ ਦੀਆਂ (ਰਿੱਧੀਆਂ ਸਿੱਧੀਆਂ ਆਦਿਕ) ਵੱਡੇ ਵੱਡੇ ਕੰਮ;ਪਦ ਅਰਥ ਸਿਧ = ਪੁੱਗੇ ਹੋਏ, ਜੀਵਨ ਵਿਚ ਸਫਲ ਹੋਏ ਮਨੁੱਖ।
SikhNet (Spanish)todos los logros de los adeptos y los milagros, todos son Tus Regalos, oh Señor.
ਤੁਧੁ ਵਿਣੁ; ਸਿਧੀ. ਕਿਨੈ ਨ ਪਾਈਆ ॥
tudh vin; sidhee. kinai na paaeea |
Sant Singh Khalsawithout You, no one has attained such powers.
Manmohan Singhwithout Thee none has ever attained such power.
Manmohan Singh (Punjabi)ਤੇਰੇ ਬਾਝੋਂ ਕਦੇ ਕਿਸੇ ਨੂੰ ਐਸੀਆਂ ਤਾਕਤਾਂ ਪਰਾਪਤ ਨਹੀਂ ਹੋਈਆਂ।
Fareedkot Teekaਸੋ ਤੇਰੀ ਕ੍ਰਿਪਾ ਸੇਂ ਬਿਨਾ ਪੂਰਬੋਕਤਿ ਗੁਨੋਂ ਕੀ ਜੋ ਸਿਧੀਆਂ ਹੈਂ, ਸੋ ਕਿਸੀ ਨੇ ਨਹੀਂ ਪਾਈਆਂ॥
Prof. Sahib Singhਇਹ ਕਾਮਯਾਬੀ ਕਿਸੇ ਨੂੰ ਭੀ ਤੇਰੀ ਸਹੈਤਾ ਤੋਂ ਬਿਨਾ ਹਾਸਲ ਨਹੀਂ ਹੋਈ।ਪਦ ਅਰਥ ਸਿਧੀ = ਸਫਲਤਾ, ਕਾਮਯਾਬੀ।
SikhNet (Spanish)sin ti, nadie a obtenido tan maravilloso poder.
ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥੩॥
karam milai; naahee tthaak rahaaeea |3|
Sant Singh KhalsaThey are received only by Your Grace. No one can block them or stop their flow. ||3||
Manmohan SinghWith Thy grace they are procured No one can obstruct and stop (their flow).
Manmohan Singh (Punjabi)ਤੇਰੀ ਕਿਰਪਾ ਨਾਲ ਉਹ ਮਿਲਦੀਆਂ ਹਨ। ਕੋਈ (ਉਨ੍ਹਾਂ ਦੇ ਵਹਾਉ ਨੂੰ) ਠਲ੍ਹ ਕੇ ਬੰਦ ਨਹੀਂ ਕਰ ਸਕਦਾ।
Fareedkot Teekaਜਿਸ ਕੋ ਤੇਰੀ ਕ੍ਰਿਪਾ ਸੇਂ ਮਿਲਤੀ ਹੈਂ, ਤਿਸ ਤੇ ਕਿਸੀ ਕੀ ਰੋਕੀ ਰੁਕਤੀ ਨਹੀਂ ਹੈਂ, ਵਾ ਬਿਨਾ ਕ੍ਰਿਪਾ ਤੇ ਰੋਕੀ ਰਹਤੀ ਹੈਂ॥੩॥
Prof. Sahib Singh(ਜਿਸ ਕਿਸੇ ਨੂੰ ਸਿੱਧੀ ਪ੍ਰਾਪਤ ਹੋਈ ਹੈ) ਤੇਰੀ ਮਿਹਰ ਨਾਲ ਪ੍ਰਾਪਤ ਹੋਈ ਹੈ ਤੇ, ਕੋਈ ਹੋਰ ਉਸ ਪ੍ਰਾਪਤੀ ਦੇ ਰਾਹ ਵਿਚ ਰੋਕ ਨਹੀਂ ਪਾ ਸਕਿਆ ॥੩॥ਪਦ ਅਰਥ ਕਰਮਿ = (ਤੇਰੀ) ਮਿਹਰ ਨਾਲ, ਬਖ਼ਸ਼ਸ਼ ਦੀ ਰਾਹੀਂ। ਠਾਕਿ = ਵਰਜ ਕੇ, ਰੋਕ ਕੇ॥੩॥
SikhNet (Spanish)Todo lo tenemos por Tu Gracia y nadie puede cambiar Tu Orden. (3)
ਆਖਣ ਵਾਲਾ; ਕਿਆ ਵੇਚਾਰਾ ॥
aakhan vaalaa; kiaa vechaaraa |
Sant Singh KhalsaWhat can the poor helpless creatures do?
Manmohan SinghWhat can the helpless creatures do?
Manmohan Singh (Punjabi)ਨਿਰਬਲ ਉਚਾਰਨ ਕਰਨ ਵਾਲਾ ਕੀ ਕਰ ਸਕਦਾ ਹੈ?
Fareedkot Teekaਜੇ ਕੋਈ ਕਹੇ ਕਿ ਹੇ ਅਕਾਲ ਪੁਰਖੁ! ਮੈ ਤੇਰੀ ਸਭ ਸੋਭਾ ਕੋ ਕਹੂੰਗਾ ਤੇ ਕਹਿਨੇ ਵਾਲਾ ਵਿਚਾਰਾ ਕਿਯਾ ਤੁੱਛ ਜੀਵ ਹੈ, ਜੋ ਕਹਿ ਸੱਕੇਗਾ॥
Prof. Sahib Singhਜੀਵ ਦੀ ਕੀਹ ਪਾਂਇਆਂ ਹੈ ਕਿ ਇਹਨਾਂ ਗੁਣਾਂ ਨੂੰ ਬਿਆਨ ਕਰ ਸਕੇ?
SikhNet (Spanish)¿Qué puede este hombre hacer sin Ti?
ਸਿਫਤੀ ਭਰੇ; ਤੇਰੇ ਭੰਡਾਰਾ ॥
sifatee bhare; tere bhanddaaraa |
Sant Singh KhalsaYour Praises are overflowing with Your Treasures.
Manmohan SinghThine treasure are brimful with Thy praises,
Manmohan Singh (Punjabi)ਤੇਰੇ ਖਜ਼ਾਨੇ ਤੇਰੀਆਂ ਕੀਰਤੀਆਂ ਨਾਲ ਲਬਾਲਬ ਹਨ।
Fareedkot Teekaਕ੍ਯੋਂਕਿ ਹੇ ਅਕਾਲ ਪੁਰਖ! ਤੇਰੇ (ਸਿਫਤੀ) ਉਸਤਤਿ੍ਯੋਂ ਕੇ (ਭੰਡਾਰਾ) ਖਜਾਨੇ, ਭਾਵ ਸੰਤੋਂ ਕੇ ਰਿਦੇ ਵਾ ਬੇਦ ਸਾਸਤ੍ਰ ਭਰੇ ਹੂਏ ਹੈਂ॥
Prof. Sahib Singh(ਹੇ ਪ੍ਰਭੂ!) ਤੇਰੇ ਗੁਣਾਂ ਦੇ (ਮਾਨੋ) ਖ਼ਜ਼ਾਨੇ ਭਰੇ ਪਏ ਹਨ।ਪਦ ਅਰਥ ਸਿਫਤੀ = ਸਿਫ਼ਤਾਂ ਨਲ, ਗੁਣਾਂ ਨਾਲ।
SikhNet (Spanish)Tus almacenes están repletos de Tesoros.
ਜਿਸੁ ਤੂ ਦੇਹਿ; ਤਿਸੈ ਕਿਆ ਚਾਰਾ ॥
jis too dehi; tisai kiaa chaaraa |
Sant Singh KhalsaThose, unto whom You give-how can they think of any other?
Manmohan SinghWhy should he, whom. Thou givest, think of some other means?
Manmohan Singh (Punjabi)ਜਿਨੂੰ ਤੂੰ ਦਿੰਦਾ ਹੈਂ। ਉਹ ਕਿਉਂ ਕਿਸੇ ਹੋਰ ਜ਼ਰੀਏ ਦਾ ਖਿਆਲ ਕਰੇ?
Fareedkot Teekaਜਿਸ ਕੋ ਤੂੰ ਅਪਨੀ ਉਸਤਤੀ ਕਰਨੇ ਕੀ ਬੁੱਧਿ ਦੇਤਾ ਹੈਂ, ਤਿਸ ਕੇ ਸਾਥ ਕਿਸੀ ਕਾ ਕਯਾ (ਚਾਰਾ) ਬਲੁ ਹੈ, ਅਰਥਾਤ ਨਹੀਂ ਹੈ॥
Prof. Sahib Singhਜਿਸ ਨੂੰ ਤੂੰ ਸਿਫ਼ਤ-ਸਾਲਾਹ ਕਰਨ ਦੀ ਦਾਤ ਬਖ਼ਸ਼ਦਾ ਹੈਂ; ਉਸ ਦੇ ਰਾਹ ਵਿਚ ਰੁਕਾਵਟ ਪਾਣ ਲਈ ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ,ਪਦ ਅਰਥ ਚਾਰਾ = ਜ਼ੋਰ ਤਦਬੀਰ, ਜਤਨ।
SikhNet (Spanish)Aquél que ha recibido de Ti, no piensa en otros medios.
ਨਾਨਕ; ਸਚੁ ਸਵਾਰਣਹਾਰਾ ॥੪॥੨॥
naanak; sach savaaranahaaraa |4|2|
Sant Singh KhalsaO Nanak, the True One embellishes and exalts. ||4||2||
Manmohan SinghO Nanak! the True one Himself is the decorator.
Manmohan Singh (Punjabi)ਹੇ ਨਾਨਕ! ਸਤਿਪੁਰਖ ਖੁਦ ਹੀ ਸ਼ਿੰਗਾਰਣ ਵਾਲਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਹੇ ਸਚ ਰੂਪ! ਤੂੰ ਹੀ ਸਭ ਕੋ (ਸਵਾਰਣ) ਬਨਾਵਨੇ ਹਾਰਾ ਹੈਂ। ਭਾਵ ਏਹਿ ਕਿ ਜੋ ਚਾਹਿਤਾ ਹੈਂ, ਸੋਈ ਕਰਤਾ ਹੈਂ ਔਰੁ ਸੋਈ ਹੋਤਾ ਹੈ॥੪॥੨॥☬ਮਾਤਾ ਤ੍ਰਿਪਤਾ ਜੀ ਨੇ ਕਹਾ, ਹੇ ਪੁਤ੍ਰ! ਆਪ ਕਿਸੀ ਏਕ ਸਮੇ ਭਜਨ ਕੀਆ ਕਰੋ, ਹਰ ਵਖਤ ਕ੍ਯੋਂ ਨਾਮ ਜਪਤੇ ਰਹਤੇ ਹੋ? ਤਿਸ ਪਰ ਸਬਦੁ ਉਚਾਰਣ ਕਰਤੇ ਭਏ॥
Prof. Sahib Singh(ਕਿਉਂਕਿ) ਹੇ ਨਾਨਕ! (ਆਖ-ਹੇ ਪ੍ਰਭੂ!) ਤੂੰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਉਸ (ਭਾਗਾਂ ਵਾਲੇ) ਨੂੰ ਸੰਵਾਰਨ ਵਾਲਾ (ਆਪ) ਹੈਂ ॥੪॥੨॥{9}ਪਦ ਅਰਥ ॥੪॥
SikhNet (Spanish)Oh, dice Nanak, el Señor Mismo da la Plenitud. (4-2)