ੴ

ਸਿੱਖਬਾਣੀ · SikhBani

ਬਾਗੇ ਕਾਪੜ ਬੋਲੈ ਬੈਣ ॥

baage kaaparr bolai bain
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1257 · 16 lines
Translations

ਮਲਾਰ ਮਹਲਾ ੧ ॥

malaar mahalaa 1 |

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਬਾਗੇ ਕਾਪੜ; ਬੋਲੈ ਬੈਣ ॥

baage kaaparr; bolai bain |

Sant Singh KhalsaYou wear white clothes, and speak sweet words.
Manmohan SinghThou wear white clothes and speak sweet words.
Manmohan Singh (Punjabi)ਤੂੰ ਚਿਟੇ ਕਪੜੇ ਪਾਉਂਦੀ ਹੈ ਅਤੇ ਮਿੱਠੇ ਬਚਨ ਬੋਲਦੀ ਹੈ।
Fareedkot Teekaਹੇ ਜੋਗੀ ਰੂਪ ਕੂੰਜ! (ਬਾਗ) ਉਜਲ ਤੋ ਤੇਰੇ ਕਪੜੇ ਹੈਂ ਅਰਥਾਤ ਭੇਖ ਤੇਰਾ ਸੁੰਦ੍ਰ ਹੈ ਔਰ ਮੀਠੇ ਵਚਨ ਬੋਲਤਾ ਹੈਂ॥
Prof. Sahib Singh(ਜਿਵੇਂ) ਚਿੱਟੇ ਖੰਭਾਂ ਵਾਲੀ (ਕੂੰਜ ਮਿੱਠੇ) ਬੋਲ ਬੋਲਦੀ ਹੈ,

ਪਦ ਅਰਥ ਬਾਗੇ = ਬੱਗੇ, ਚਿੱਟੇ। ਕਾਪੜ = ਕੱਪੜੇ, ਖੰਭ। ਬੈਣ = (ਮਿੱਠੇ) ਬੋਲ। ਬੋਲੈ = ਬੋਲਦੀ ਹੈ।

SikhNet (Spanish)Te vistes de blancos ropajes y tu hablar es muy dulce,

ਲੰਮਾ ਨਕੁ; ਕਾਲੇ ਤੇਰੇ ਨੈਣ ॥

lamaa nak; kaale tere nain |

Sant Singh KhalsaYour nose is sharp, and your eyes are black.
Manmohan SinghSharp is thy nose and black thine eyes.
Manmohan Singh (Punjabi)ਤਿੱਖਾ ਹੈ ਤੇਰਾ ਨੱਕ ਅਤੇ ਸਿਆਹ ਤੇਰੀਆਂ ਅੱਖਾਂ।
Fareedkot Teekaਜਸ ਰੂਪੀ ਨੱਕੁ ਤੇਰਾ ਲੰਬਾ, ਭਾਵ ਬਡਾ ਹੈ, ਸਰੁਤੀ ਸਿੰਮ੍ਰਿਤੀ ਉਚਾਰਨ ਰੂਪੀ ਤੇਰੇ ਕਾਲੇ ਨੇਤ੍ਰ ਹੈਂ॥
Prof. Sahib Singh(ਤਿਵੇਂ ਹੇ ਭੈਣ!) (ਤੇਰਾ ਭੀ ਸੋਹਣਾ ਰੰਗ ਹੈ, ਬੋਲ ਭੀ ਮਿੱਠੇ ਹਨ, ਤੇਰੇ ਨਕਸ਼ ਭੀ ਤਿੱਖੇ ਹਨ) ਤੇਰਾ ਨੱਕ ਲੰਮਾ ਹੈ, ਤੇਰੇ ਨੇਤ੍ਰ ਕਾਲੇ ਹਨ (ਭਾਵ, ਹੇ ਜੀਵ-ਇਸਤ੍ਰੀ! ਤੈਨੂੰ ਪਰਮਾਤਮਾ ਨੇ ਸੋਹਣੇ ਤਿੱਖੇ ਨਕਸ਼ਾਂ ਵਾਲਾ ਸੋਹਣਾ ਸਰੀਰ ਦਿੱਤਾ ਹੈ)

ਪਦ ਅਰਥ ਨੈਣ = ਅੱਖਾਂ।

SikhNet (Spanish)tu nariz es respingada y tus ojos son negros;

ਕਬਹੂੰ; ਸਾਹਿਬੁ ਦੇਖਿਆ. ਭੈਣ ॥੧॥

kabahoon; saahib dekhiaa. bhain |1|

Sant Singh KhalsaHave you ever seen your Lord and Master, O sister? ||1||
Manmohan SinghHas thou ever seen thy Lord' O sister?
Manmohan Singh (Punjabi)ਕੀ ਤੂੰ ਕਦੇ ਆਪਣੇ ਸੁਆਮੀ ਨੂੰ ਵੇਖਿਆ ਹੈ ਹੇ ਅੰਮਾ ਜਾਈਏ!
Fareedkot Teekaਪਰੰਤੂ ਹੇ (ਭੈਣ) ਭੈਣੇ! ਵਾ ਇਸ ਸਰੀਰ ਮੇਂ ਕਬੀ ਸਾਹਿਬ ਕੋ ਤੈਨੇ ਦੇਖਿਆ ਹੈ, ਭਾਵ ਪਰਮੇਸ੍ਵਰ ਸਾਖ੍ਯਾਤਕਾਰ ਹੂਆ ਹੈ॥੧॥☬ਅਬ ਜੋਗੀ ਦ੍ਵਾਰਾ ਉਤ੍ਰ ਕਹਤੇ ਹੈਂ:
Prof. Sahib Singhਪਰ ਹੇ ਭੈਣ! ਜਿਸ ਨੇ ਇਹ ਦਾਤ ਦਿੱਤੀ ਹੈ) ਤੂੰ ਕਦੇ ਉਸ ਮਾਲਕ ਦਾ ਦਰਸ਼ਨ ਭੀ ਕੀਤਾ ਹੈ (ਕਿ ਨਹੀਂ)? ॥੧॥

ਪਦ ਅਰਥ ਭੈਣ = ਹੇ ਭੈਣ! ॥੧॥

SikhNet (Spanish)¿Haz alguna vez visto a Tu Señor, el Maestro, oh hermana? (1)

ਊਡਾਂ; ਊਡਿ ਚੜਾਂ ਅਸਮਾਨਿ ॥

aooddaan; aoodd charraan asamaan |

Sant Singh KhalsaO my All-powerful Lord and Master,
Manmohan SinghI fly and flying up ascend the sky,
Manmohan Singh (Punjabi)ਮੈਂ ਉਡਦਾ ਹਾਂ ਤੇ ਉੱਚਾ ਉਡ ਆਕਾਸ਼ ਵਿੱਚ ਚੜ੍ਹਦਾ ਹਾਂ,
Fareedkot Teekaਨੇਤੀ ਧੋਤੀ ਆਦਿ ਪ੍ਰਾਣਾਯਾਮ ਕੀ ਰੀਤੀ ਕਰ (ਊਡਾਂ) ਕੂੰਜੋਂ ਵਤ ਪ੍ਰਾਣੋ ਕੋ ਉਡਾਇ ਕਰ (ਅਸਮਾਨਿ) ਦਸਮ ਦ੍ਵਾਰ ਮੇਂ ਚੜਾਇ ਲੇਤਾ ਹੂੰ; ਵਾ (ਊਡਾਂ) ਸਾਧਨ ਕਰ ਕੇ ਸਕਤੀ ਸੇ ਪ੍ਰਤਖ੍ਯ ਉਡ ਕਰ ਅਸਮਾਨ ਮੇਂ ਚੜ ਜਾਤਾ ਹੂੰ॥
Prof. Sahib Singhਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਮੈਂ (ਕੂੰਜ) ਤੇਰੀ ਦਿੱਤੀ ਤਾਕਤ ਨਾਲ (ਤੇਰੇ ਦਿੱਤੇ ਖੰਭਾਂ ਨਾਲ) ਉੱਡਦੀ ਹਾਂ, ਤੇ ਉੱਡ ਕੇ ਅਸਮਾਨ ਵਿਚ ਅੱਪੜਦੀ ਹਾਂ।

ਪਦ ਅਰਥ ਊਡਾਂ = ਮੈਂ ਉੱਡਦੀ ਹਾਂ। ਊਡਿ = ਉੱਡ ਕੇ। ਚੜਾਂ = ਮੈਂ ਪਹੁੰਚਦੀ ਹਾਂ। ਅਸਮਾਨਿ = ਅਸਮਾਨ ਵਿਚ।

SikhNet (Spanish)Aún si ella volara alto en los cielos,

ਸਾਹਿਬ ਸੰਮ੍ਰਿਥ; ਤੇਰੈ ਤਾਣਿ ॥

saahib samrith; terai taan |

Sant Singh KhalsaBy Your power, I fly and soar, and ascend to the heavens.
Manmohan Singhby Thy might, O my all-powerful Lord.
Manmohan Singh (Punjabi)ਤੇਰੀ ਸ਼ਕਤੀ ਦੁਆਰਾ, ਹੇ ਸਰੱਬ-ਸ਼ਕਤੀਵਾਨ ਸੁਆਮੀ!
Fareedkot Teekaਪਰੰਤੂ ਤੇਰੇ ਸਾਮਰਥ ਸਾਹਿਬ ਕੇ (ਤਾਣਿ) ਬਲ ਕਰ ਕੇ ਏਹ ਸਕਤੀ ਹੈ॥
Prof. Sahib Singh(ਭਾਵ) ਹੇ ਪ੍ਰਭੂ! ਜੇ ਮੈਂ ਜੀਵ-ਇਸਤ੍ਰੀ ਇਹਨਾਂ ਸੋਹਣੇ ਅੰਗਾਂ ਦਾ ਇਸ ਸੋਹਣੇ ਸਰੀਰ ਦਾ ਮਾਣ ਭੀ ਕਰਦੀ ਹਾਂ, ਤਾਂ ਭੀ ਇਹ ਸੋਹਣੇ ਅੰਗ ਤੇਰੇ ਹੀ ਦਿੱਤੇ ਹੋਏ ਹਨ, ਇਹ ਸੋਹਣਾ ਸਰੀਰ ਤੇਰਾ ਹੀ ਬਖ਼ਸ਼ਿਆ ਹੋਇਆ ਹੈ।

ਪਦ ਅਰਥ ਸਾਹਿਬ = ਹੇ ਸਾਹਿਬ! ਤੇਰੈ ਤਾਣਿ = ਤੇਰੇ ਦਿੱਤੇ ਤਾਣ ਤੇ, ਤੇਰੀ ਦਿੱਤੀ ਤਾਕਤ ਨਾਲ।

SikhNet (Spanish)esto se daría, oh Dios,

ਜਲਿ ਥਲਿ ਡੂੰਗਰਿ; ਦੇਖਾਂ ਤੀਰ ॥

jal thal ddoongar; dekhaan teer |

Sant Singh KhalsaI see Him in the water, on the land, in the mountains, on the river-banks,
Manmohan SinghI see my Lord in water, dry land, mountains, river-banks,
Manmohan Singh (Punjabi)ਮੈਂ ਆਪਣੇ ਸੁਆਮੀ ਨੂੰ ਦੇਖਦਾ ਹਾਂ ਪਾਣੀ, ਸੁੱਕੀ ਧਰਤੀ, ਪਹਾੜਾਂ ਤੇ ਨਦੀਆਂ ਦੇ ਕਿਨਾਰਿਆਂ ਤੇ,
Fareedkot Teekaਜਲੋਂ ਮੇਂ ਥਲੋਂ ਮੇਂ (ਡੂੰਗਰਿ) ਪ੍ਰਬਤੋਂ ਮੇਂ ਔ ਨਦੀਓਂ ਕੇ ਕਿਨਾਰੇ ਮੇਂ ਦੇਖਤਾ ਹੂੰ॥
Prof. Sahib Singh(ਉਸ ਦਾਤੇ ਦੀ ਮਿਹਰ ਨਾਲ) ਮੈਂ ਪਾਣੀ ਵਿਚ, ਧਰਤੀ ਵਿਚ, ਪਹਾੜ ਵਿਚ, ਦਰਿਆਵਾਂ ਦੇ ਕੰਢੇ (ਜਿੱਧਰ ਭੀ) ਵੇਖਦੀ ਹਾਂ,

ਪਦ ਅਰਥ ਡੂੰਗਰਿ = ਪਹਾੜ ਵਿਚ। ਦੇਖਾਂ = ਮੈਂ ਵੇਖਦੀ ਹਾਂ। ਤੀਰ = ਦਰਿਆਵਾਂ ਦੇ ਕੰਢੇ।

SikhNet (Spanish)sólo a través de Tu Poder, pues Te veo en la aguas, en la tierra, sobre las montañas y a la orilla de los ríos,

ਥਾਨ ਥਨੰਤਰਿ; ਸਾਹਿਬੁ ਬੀਰ ॥੨॥

thaan thanantar; saahib beer |2|

Sant Singh Khalsain all places and interspaces, O brother. ||2||
Manmohan Singhplaces and interspaces, O brother.
Manmohan Singh (Punjabi)ਅਤੇ ਥਾਵਾਂ ਉਹਨਾਂ ਦੀਆਂ ਵਿੱਥਾਂ ਵਿੱਚ, ਹੇ ਭਰਾ!
Fareedkot Teekaਹੇ (ਬੀਰ) ਭਾਈ! ਸਰਬ ਅਸਥਾਨ ਔ ਅਸਥਾਨੋਂ ਕੇ ਅੰਤਰਿ ਵਹੁ ਸਾਹਿਬ ਪੂਰਨ ਹੈ॥੨॥
Prof. Sahib Singhਹੇ ਵੀਰ! ਉਹ ਮਾਲਕ ਹਰ ਥਾਂ ਵਿਚ ਮੌਜੂਦ ਦਿੱਸਦਾ ਹੈ ॥੨॥

ਪਦ ਅਰਥ ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ। ਬੀਰ = ਹੇ ਵੀਰ! ॥੨॥

SikhNet (Spanish)también en todo lugar y espacio, eres nuestro Héroe, oh Bienamado Maestro. (2)

ਜਿਨਿ ਤਨੁ ਸਾਜਿ; ਦੀਏ ਨਾਲਿ ਖੰਭ ॥

jin tan saaj; dee naal khanbh |

Sant Singh KhalsaHe fashioned the body, and gave it wings;
Manmohan SinghThe Lord, who has fashioned the body and has also given along with it the feathers,
Manmohan Singh (Punjabi)ਪ੍ਰਭੂ ਜਿਸ ਨੇ ਸਰੀਰ ਸਾਜਿਆਂ ਹੈ ਅਤੇ ਇਸ ਦੇ ਨਾਲ ਖੰਭ ਭੀ ਦਿਤੇ ਹਨ,
Fareedkot Teekaਜਿਸ ਵਾਹਿਗੁਰੂ ਨੇ ਇਹ ਤਨ ਸਾਜ ਕੇ ਇਸ ਕੇ ਸਾਥ ਪ੍ਰਾਣ ਵਾ ਇੰਦ੍ਰੈ ਰੂਪੀ ਖੰਭ ਕਰ ਦੀਏ ਹੈਂ॥
Prof. Sahib Singh(ਹੇ ਵੀਰ!) ਜਿਸ (ਮਾਲਕ) ਨੇ ਇਹ ਸਰੀਰ ਬਣਾ ਕੇ ਇਸ ਦੇ ਨਾਲ ਇਹ ਸੋਹਣੇ (ਤਿੱਖੇ ਨਕਸ਼ਾਂ ਵਾਲੇ) ਅੰਗ ਦਿੱਤੇ ਹਨ,

ਪਦ ਅਰਥ ਜਿਨਿ = ਜਿਸ (ਪ੍ਰਭੂ) ਨੇ। ਸਾਜਿ = ਸਾਜ ਕੇ, ਬਣਾ ਕੇ।

SikhNet (Spanish)Nos has bendecido con el cuerpo y las alas,

ਅਤਿ ਤ੍ਰਿਸਨਾ; ਉਡਣੈ ਕੀ ਡੰਝ ॥

at trisanaa; uddanai kee ddanjh |

Sant Singh KhalsaHe gave it great thirst and desire to fly.
Manmohan Singhhas also put within it the great desire of thirst to fly out.
Manmohan Singh (Punjabi)ਉਸ ਨੇ ਇਸ ਦੇ ਵਿੱਚ ਉਡ ਜਾਣ ਦੀ ਭਾਰੀ ਖਾਹਿਸ਼ ਅਤੇ ਤਰੇਹ ਭੀ ਪਾਈ ਹੈ।
Fareedkot Teekaਅਤੀ ਤ੍ਰਿਸਨਾ ਕਰ ਕੇ ਇਤ ਉਤ ਧਾਵਣੇ ਕੀ (ਡੰਝ) ਜਲਨਤਾ ਰਹਿਤੀ ਹੈ, ਭਾਵ ਇਹ ਤ੍ਰਿਸਨਾ ਭੀ ਤਿਸੀ ਹਰੀ ਨੇ ਲਗਾਈ ਹੈ॥
Prof. Sahib Singh(ਮਾਇਆ ਦੀ) ਬਹੁਤੀ ਤ੍ਰਿਸ਼ਨਾ ਭੀ ਉਸੇ ਨੇ ਲਾਈ ਹੈ, ਭਟਕਣ ਦੀ ਤਾਂਘ ਭੀ ਉਸੇ ਨੇ (ਮੇਰੇ ਅੰਦਰ) ਪੈਦਾ ਕੀਤੀ ਹੈ।

ਪਦ ਅਰਥ ਅਤਿ = ਬਹੁਤ। ਉਡਨੈ ਕੀ ਡੰਝ = ਭਟਕਣ ਦੀ ਤਾਂਘ। ਡੰਝ = ਬਹੁਤ ਪਿਆਸ।

SikhNet (Spanish)además instalaste en nosotros la añoranza y el deseo de volar alto y muy lejos.

ਨਦਰਿ ਕਰੇ; ਤਾਂ ਬੰਧਾਂ ਧੀਰ ॥

nadar kare; taan bandhaan dheer |

Sant Singh KhalsaWhen He bestows His Glance of Grace, I am comforted and consoled.
Manmohan SinghHe casts His merciful glance on me, then alone I am comforted.
Manmohan Singh (Punjabi)ਜੇਕਰ ਉਹ ਮੇਰੇ ਉਤੇ ਮਿਹਰ ਦੀ ਨਜ਼ਰ ਧਾਰੇ, ਕੇਵਲ ਤਦ ਹੀ ਮੈਨੂੰ ਠੰਡ-ਚੈਨ ਪੈਦੀ ਹੈ।
Fareedkot Teekaਆਪ ਜੈਸੇ ਮਹਾਤਮਾ ਸੰਤ ਵਾ ਹਰੀ ਜੇਕਰ ਆਪਨੀ ਕ੍ਰਿਪਾ ਦ੍ਰਿਸ਼੍ਟੀ ਮੇਰੇ ਪੈ ਕਰੈਂ ਤੋ ਮੈਂ ਧੀਰਜ ਬਾਂਧੂੰ॥
Prof. Sahib Singhਜਦੋਂ ਉਹ ਮਾਲਕ ਮਿਹਰ ਦੀ ਨਜ਼ਰ ਕਰਦਾ ਹੈ, ਤਾਂ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਧੀਰਜ ਫੜਦੀ ਹਾਂ (ਮੈਂ ਭਟਕਣੋਂ ਹਟ ਜਾਂਦੀ ਹਾਂ)।

ਪਦ ਅਰਥ ਬੰਧਾਂ ਧੀਰ = ਮੈਂ ਧੀਰਜ ਬੰਨ੍ਹਦੀ ਹਾਂ।

SikhNet (Spanish)Si nos concedes tu Gracia, nos conservamos íntegros y en contentamiento,

ਜਿਉ ਵੇਖਾਲੇ; ਤਿਉ ਵੇਖਾਂ ਬੀਰ ॥੩॥

jiau vekhaale; tiau vekhaan beer |3|

Sant Singh KhalsaAs He makes me see, so do I see, O brother. ||3||
Manmohan SinghAs He makes me see, so do I see, O brother.
Manmohan Singh (Punjabi)ਜਿਸ ਤਰ੍ਹਾਂ ਉਹ ਮੈਨੂੰ ਵਿਖਾਲਦਾ ਹੈ, ਉਸੇ ਤਰ੍ਹਾਂ ਹੀ ਮੈਂ ਦੇਖਦਾ ਹਾਂ, ਹੇ ਭਰਾਵਾ!
Fareedkot Teekaਹੇ ਭਾਈ! ਜਿਸ ਪ੍ਰਕਾਰ ਸਤਿਗੁਰ ਦਿਖਾਵੈ ਤਿਸੀ ਪ੍ਰਕਾਰ ਮੈਂ ਦੇਖੂੰ॥੩॥
Prof. Sahib Singhਹੇ ਵੀਰ! ਜਿਵੇਂ ਜਿਵੇਂ ਮੈਨੂੰ ਉਹ ਆਪਣਾ ਦਰਸਨ ਕਰਾਂਦਾ ਹੈ, ਤਿਵੇਂ ਤਿਵੇਂ ਮੈਂ ਦਰਸਨ ਕਰਦੀ ਹਾਂ ॥੩॥

ਪਦ ਅਰਥ ਬੀਰ = ਹੇ ਵੀਰ! ॥੩॥

SikhNet (Spanish)Sólo aquello que me dejas ver es lo que veo. (3)

ਨ ਇਹੁ ਤਨੁ ਜਾਇਗਾ; ਨ ਜਾਹਿਗੇ ਖੰਭ ॥

n ihu tan jaaeigaa; na jaahige khanbh |

Sant Singh KhalsaNeither this body, nor its wings, shall go to the world hereafter.
Manmohan SinghNeither this body shall go, nor shall go its wings in the yond,
Manmohan Singh (Punjabi)ਪ੍ਰਲੋਕ ਵਿੱਚ ਨਾਂ ਇਹ ਦੇਹ ਜਾਏਗੀ ਅਤੇ ਨਾਂ ਹੀ ਜਾਣਗੇ ਇਸ ਦੇ ਖੰਭ,
Fareedkot Teekaਪ੍ਰਲੋਕ ਕੇ ਬੀਚ ਨਾ ਇਹ ਸਰੀਰ ਹੀ ਜਾਏਗਾ ਔਰ ਨਾ ਗੋਲਕੋਂ ਰੂਪੀ ਖੰਭ ਜਾਵੈਂਗੇ॥
Prof. Sahib Singh(ਹੇ ਵੀਰ!) ਨਾਹ ਇਹ ਸਰੀਰ ਸਦਾ ਨਾਲ ਨਿਭੇਗਾ, ਨਾਹ ਇਹ ਸੋਹਣੇ ਅੰਗ ਹੀ ਸਦਾ ਕਾਇਮ ਰਹਿਣਗੇ।

ਪਦ ਅਰਥ ਨ ਜਾਇਗਾ = ਸਦਾ ਨਹੀਂ ਨਿਭੇਗਾ।

SikhNet (Spanish)Ni se va el cuerpo, ni se van sus alas,

ਪਉਣੈ ਪਾਣੀ; ਅਗਨੀ ਕਾ ਸਨਬੰਧ ॥

paunai paanee; aganee kaa sanabandh |

Sant Singh KhalsaIt is a fusion of air, water and fire.
Manmohan Singhfor it is the mere aggregate of air, water and fire.
Manmohan Singh (Punjabi)ਕਿਉਂ ਜੋ ਇਹ ਨਿਰੀ ਪੁਰੀ ਹਵਾ, ਪਾਣੀ ਅਤੇ ਅੱਗ ਦਾ ਹੀ ਇਕੱਠ ਹੈ।
Fareedkot Teekaਜਿਨ ਪਵਣ, ਪਾਣੀ, ਅਗਨੀ ਆਦੀ ਤਤੋਂ ਕੇ ਸਨਬੰਧ ਕਰ ਸਰੀਰ ਰਚਿਆ ਹੈ ਤਿਨੋਂ ਮੇਂ ਹੀ ਲੀਨ ਹੋ ਜਾਵੇਗਾ॥
Prof. Sahib Singhਇਹ ਤਾਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮੇਲ ਹੈ (ਜਦੋਂ ਤੱਤ ਖਿੰਡ ਜਾਣਗੇ, ਸਰੀਰ ਢਹਿ ਢੇਰੀ ਹੋ ਜਾਏਗਾ)।

ਪਦ ਅਰਥ ਸਨਬੰਧ = ਮੇਲ।

SikhNet (Spanish)pues estos sólo se relacionan con el agua, el fuego y el aire,

ਨਾਨਕ. ਕਰਮੁ ਹੋਵੈ; ਜਪੀਐ ਕਰਿ ਗੁਰੁ ਪੀਰੁ ॥

naanak. karam hovai; japeeai kar gur peer |

Sant Singh KhalsaO Nanak, if it is in the mortal's karma, then he meditates on the Lord, with the Guru as his Spiritual Teacher.
Manmohan SinghNanak, if man has good destiny, he meditates on his God, by adopting the Guru, as his spiritual guide.
Manmohan Singh (Punjabi)ਨਾਨਕ ਜੇਕਰ ਇਨਸਾਨ ਦੀ ਚੰਗੀ ਪ੍ਰਾਲਭਧ ਹੋਵੇ, ਤਾਂ ਉਹ ਗੁਰਦੇਵ ਜੀ ਨੂੰ ਆਪਣੇ ਨੁਰਾਨੀ ਰਹਿਬਰ ਵਜੋ ਧਾਰ ਕੇ ਆਪਣੇ ਹਰੀ ਦਾ ਸਿਮਰਨ ਕਰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਜੇਕਰ ਇਸ ਜੀਵ ਕੇ ਸ੍ਰੇਸ਼ਟ ਕਰਮ ਹੋਵੈ, ਤੋ ਗੁਰ ਪੀਰ ਧਾਰ ਕਰ ਵਾਹਿਗੁਰੂ ਕੇ ਨਾਮ ਕੋ ਜਪੀਤਾ ਹੈ॥
Prof. Sahib Singhਹੇ ਨਾਨਕ! ਜਦੋਂ ਮਾਲਕ ਦੀ ਮਿਹਰ ਦੀ ਨਿਗਾਹ ਹੁੰਦੀ ਹੈ, ਤਦੋਂ ਗੁਰੂ-ਪੀਰ ਦਾ ਪੱਲਾ ਫੜ ਕੇ ਮਾਲਕ-ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ,

ਪਦ ਅਰਥ ਕਰਮੁ = ਬਖ਼ਸ਼ਸ਼। ਕਰਿ = ਕਰ ਕੇ, ਧਾਰ ਕੇ।

SikhNet (Spanish)y cuando Dios nos muestra Su Compasión, Lo contemplamos,

ਸਚਿ ਸਮਾਵੈ; ਏਹੁ ਸਰੀਰੁ ॥੪॥੪॥੯॥

sach samaavai; ehu sareer |4|4|9|

Sant Singh KhalsaThis body is absorbed in the Truth. ||4||4||9||
Manmohan SinghThis way the soul, abiding in this body merges in the True Lord.
Manmohan Singh (Punjabi)ਇਸ ਤਰ੍ਹਾਂ ਇਸ ਦੇਹ ਵਿੱਚ ਰਹਿਣ ਵਾਲੀ ਆਤਮਾ ਸਚੇ ਸਾਈਂ ਵਿੱਚ ਲੀਨ ਹੋ ਜਾਂਦੀ ਹੈ।
Fareedkot Teekaਤਿਸੀ ਜਾਪ ਤੇ ਇਹ ਜੀਵ ਸਰੀਰ ਕੇ ਹੋਤੇ ਹੀ ਸਚ ਸਰੂਪ ਮੇਂ ਸਮਾਇ ਜਾਤਾ ਹੈ॥੪॥੪॥੯॥☬ਵਾਹਿਗੁਰੂ ਜੀ ਕੀ ਉਸਤਤੀ ਜਗਤ ਕੋ ਮਿਥਿਆ ਜਣਾਇਕਰ ਬੇਨਤੀ ਕਾ ਪ੍ਰਕਾਰ ਕਹਿਤੇ ਹੈਂ:
Prof. Sahib Singhਤਦੋਂ ਇਹ ਸਰੀਰ ਉਸ ਸਦਾ-ਥਿਰ ਮਾਲਕ ਵਿਚ ਲੀਨ ਰਹਿੰਦਾ ਹੈ (ਤਦੋਂ ਇਹ ਸੋਹਣੇ ਗਿਆਨ-ਇੰਦ੍ਰੇ ਭਟਕਣੋਂ ਹਟ ਕੇ ਪ੍ਰਭੂ ਵਿਚ ਟਿਕੇ ਰਹਿੰਦੇ ਹਨ) ॥੪॥੪॥੯॥

ਪਦ ਅਰਥ ਸਚਿ = ਸੱਚ ਵਿਚ, ਸਦਾ-ਥਿਰ ਪ੍ਰਭੂ ਵਿਚ ॥੪॥੪॥੯॥

SikhNet (Spanish)aferrados a la Túnica del Guru y nos emergemos en el Uno Verdadero, nuestro Dios. (4-4-9)
Answers quote the Granth verbatim with Ang citations. AI commentary is not Gurbani and not a religious ruling.