ੴ

ਸਿੱਖਬਾਣੀ · SikhBani

ਦੁਖ ਮਹੁਰਾ ਮਾਰਣ ਹਰਿ ਨਾਮੁ ॥

dukh mahuraa maaran har naam
Guru Nanak Dev Ji ਗੁਰੂ ਨਾਨਕ ਦੇਵ ਜੀ · Raag Malaar · Ang 1256, 1257 · 19 lines
Translations

ਮਲਾਰ ਮਹਲਾ ੧ ॥

malaar mahalaa 1 | Ang 1256

Sant Singh KhalsaMalaar, First Mehl:
Manmohan SinghMalar 1st Guru.
Manmohan Singh (Punjabi)ਮਲਾਰ ਪਹਿਲੀ ਪਾਤਿਸ਼ਾਹੀ।
SikhNet (Spanish)Malhar, Mejl Guru Nanak, Primer Canal Divino.

ਦੁਖ ਮਹੁਰਾ; ਮਾਰਣ ਹਰਿ ਨਾਮੁ ॥

dukh mahuraa; maaran har naam | Ang 1256

Sant Singh KhalsaPain is the poison. The Lord's Name is the antidote.
Manmohan SinghPain is arsenic and God's Name an antidote.
Manmohan Singh (Punjabi)ਤਕਲੀਫ ਸੰਖੀਆ ਹੈ ਅਤੇ ਹਰੀ ਦਾ ਨਾਮ ਇਸ ਦਾ ਜ਼ਹਿਰ ਮੁਹਰਾ।
Fareedkot Teekaਤਪ ਆਦੀ ਮਹਾਂ ਸਾਧਨੋਂ ਕਾ ਦੁਖ ਰੂਪੀ (ਮਹੁਰਾ) ਸੰਖੀਆ ਹੈ ਔਰ ਤਿਸ ਕੇ (ਮਾਰਣ) ਮਾਰਣੇ ਕੋ ਹਰਿ ਨਾਮ ਕਾ ਜਾਪੁ ਹੈ॥
Prof. Sahib Singh(ਦੁਨੀਆ ਦੇ) ਦੁੱਖ-ਕਲੇਸ਼ (ਇਨਸਾਨੀ ਜੀਵਨ ਲਈ) ਜ਼ਹਰ ਹਨ, (ਪਰ, ਹੇ ਭਾਈ!) ਜੇ ਇਸ ਜ਼ਹਰ ਦਾ ਕੁਸ਼ਤਾ ਕਰਨ ਲਈ) ਪਰਮਾਤਮਾ ਦਾ ਨਾਮ ਤੂੰ (ਜੜ੍ਹੀ ਬੂਟੀਆਂ ਆਦਿਕ) ਮਸਾਲੇ (ਦੇ ਥਾਂ) ਵਰਤੇਂ,

ਪਦ ਅਰਥ ਮਾਰਣ (ਮਹੁਰੇ ਨੂੰ ਕੁਸ਼ਤਾ ਕਰਨ ਵਾਸਤੇ ਜੜ੍ਹੀ ਬੂਟੀਆਂ ਆਦਿਕ) ਮਸਾਲੇ।

SikhNet (Spanish)El dolor es el veneno, el Nombre del Señor lo convierte en antídoto.

ਸਿਲਾ ਸੰਤੋਖ; ਪੀਸਣੁ ਹਥਿ ਦਾਨੁ ॥

silaa santokh; peesan hath daan | Ang 1256

Sant Singh KhalsaGrind it up in the mortar of contentment, with the pestle of charitable giving.
Manmohan SinghPound it thou in the mortar of contentment with the pestle of thine hand's gift.
Manmohan Singh (Punjabi)ਤੂੰ ਇਸ ਨੂੰ ਸੰਤੁਸ਼ਟਤਾ ਦੀ ਕੂੰਡੀ ਵਿੱਚ ਆਪਣੇ ਹੱਥਾਂ ਨਾਲ ਦਿੱਤੀ ਹੋਈ ਦਾਤ ਦੇ ਸੋਟੇ ਨਾਲ ਰਗੜ।
Fareedkot Teekaਸੰਤੋਖ ਰੂਪੀ ਸਿਲਾ ਅਰਥਾਤ ਖਰਲੁ ਹੈ ਔਰ ਹਾਥੋਂ ਸੇ ਦਾਨ ਕਰਨਾ ਇਹੀ (ਪੀਸਾਣੁ) ਵਟਾ ਹੈ ਵਾ ਪੀਸਣਾਂ ਹੈ॥
Prof. Sahib Singh(ਉਸ ਕੁਸ਼ਤੇ ਨੂੰ ਬਾਰੀਕ ਕਰਨ ਲਈ) ਸੰਤੋਖ ਦੀ ਸਿਲ ਬਣਾਏਂ, ਅਤੇ (ਲੋੜਵੰਦਿਆਂ ਦੀ ਸਹਾਇਤਾ ਕਰਨ ਲਈ) ਦਾਨ ਨੂੰ ਆਪਣੇ ਹੱਥ ਵਿਚ ਪੀਹਣ ਵਾਲਾ ਪੱਥਰ ਦਾ ਵੱਟਾ ਬਣਾਏਂ।

ਪਦ ਅਰਥ ਹਥਿ = ਹੱਥ ਵਿਚ। ਪੀਸਣੁ = (ਕੁਸ਼ਤਾ ਪੀਹ ਕੇ ਬਾਰੀਕ ਕਰਨ ਲਈ ਪੱਥਰ ਦਾ) ਵੱਟਾ।

SikhNet (Spanish)Si uno toma el antídoto de molerlo en el

ਨਿਤ ਨਿਤ ਲੇਹੁ; ਨ ਛੀਜੈ ਦੇਹ ॥

nit nit lehu; na chheejai deh | Ang 1257

Sant Singh KhalsaTake it each and every day, and your body shall not waste away.
Manmohan SinghEver, ever take thou this medicine and thy body shall pine not away.
Manmohan Singh (Punjabi)ਸਦੀਵ, ਸਦੀਵ ਹੀ ਤੂੰ ਇਸ ਦਵਾਈ ਨੂੰ ਲੈ ਅਤੇ ਤੇਰਾ ਸਰੀਰ ਸੁੱਕੇ ਸੜੇਗਾ ਨਹੀਂ।
Fareedkot Teekaਤਾਂ ਤੇ ਹੇ ਭਾਈ! ਐਸਾ ਦਾਰੂ ਜੇਕਰ ਤੂੰ ਨਿਤੰਪ੍ਰਤੀ ਲੇਵੇਂ ਤਬ ਤੇਰੀ ਦੇਹ ਛੀਜੈ ਨਹੀਂ, ਭਾਵ ਨਿਸਫਲ ਨਹੀਂ ਹੋਇਗੀ॥
Prof. Sahib Singh(ਇਹ ਤਿਆਰ ਹੋਇਆ ਕੁਸ਼ਤਾ) ਜੇ ਤੂੰ ਸਦਾ ਖਾਂਦਾ ਰਹੇਂ, ਤਾਂ ਇਸ ਤਰ੍ਹਾਂ ਮਨੁੱਖਾ ਜਨਮ ਤੋਂ ਹੇਠ ਵਲ ਦੀਆਂ ਜੂਨਾਂ ਵਿਚ ਨਹੀਂ ਜਾਈਦਾ,

ਪਦ ਅਰਥ ਨਿਤ ਨਿਤ = ਸਦਾ ਹੀ। ਲੇਹੁ = (ਇਹ ਦਵਾਈ) ਖਾਵੋ। ਦੇਹ = ਸਰੀਰ। ਨ ਛੀਜੈ = ਛਿੱਜਦਾ ਨਹੀਂ। ਨ ਛੀਜੈ ਦੇਹ = ਮਨੁੱਖ ਸਰੀਰ ਛਿੱਜਦਾ ਨਹੀਂ, ਮਨੁੱਖਾ ਜਨਮ ਤੋਂ ਹੇਠ ਵਲ ਨਹੀਂ ਜਾਈਦਾ।

SikhNet (Spanish)molcajete del Contentamiento con toda Compasión,

ਅੰਤ ਕਾਲਿ; ਜਮੁ ਮਾਰੈ ਠੇਹ ॥੧॥

ant kaal; jam maarai ttheh |1| Ang 1257

Sant Singh KhalsaAt the very last instant, you shall strike down the Messenger of Death. ||1||
Manmohan SinghOtherwise death shall pommel thee at the final hour.
Manmohan Singh (Punjabi)ਨਹੀਂ ਤਾਂ ਅਖੀਰ ਦੇ ਵੇਲੇ, ਮੌਤ ਤੈਨੂੰ ਠੁਡੇ ਮਾਰੇਗੀ।
Fareedkot Teekaਜੇਕਰ ਐਸਾ ਦਾਰੂ ਨਹੀਂ ਲੇਵੇਂਗਾ ਤਬ ਤੁਝ ਕੋ ਜਮਦੂਤ ਅੰਤਕਾਲ ਮੇਂ (ਠੇਹ) ਠੇਗਾ ਅਰਥਾਤ ਸੋਟਾ ਵਾ ਥਾਉਂ ਮਾਰੇਗਾ॥੧॥
Prof. Sahib Singhਨਾਹ ਹੀ ਅੰਤ ਵੇਲੇ ਮੌਤ (ਦਾ ਡਰ) ਪਟਕ ਕੇ ਮਾਰਦਾ ਹੈ ॥੧॥

ਪਦ ਅਰਥ ਅੰਤ ਕਾਲਿ = ਅਖ਼ੀਰ ਵੇਲੇ। (ਨੋਟ: 'ਨ ਛੀਜੈ ਦੇਹ' ਦਾ ਪਹਿਲਾ 'ਨ' ਅਗਲੀ ਤੁਕ ਦੇ ਨਾਲ ਭੀ ਅਰਥ ਵੇਲੇ ਵਰਤਣਾ ਹੈ। ਇਸ ਨੂੰ 'ਦੇਹਲੀ ਦੀਪਕ' ਅਲੰਕਾਰ ਸਮਝੋ)। ਮਾਰੈ ਠੇਹ = ਪਟਕ ਕੇ ਮਾਰਦਾ ਹੈ ॥੧॥

SikhNet (Spanish)cuando el fin llega, hasta Yama se postra. (1)

ਐਸਾ ਦਾਰੂ; ਖਾਹਿ ਗਵਾਰ ॥

aisaa daaroo; khaeh gavaar | Ang 1257

Sant Singh KhalsaSo take such medicine, O fool,
Manmohan SinghO ignorant man, take thou such medicine,
Manmohan Singh (Punjabi)ਐਹੋ ਜੇਹੀ ਦਵਾਈ ਲੈ, ਹੇ ਬੇਵਕੂਫ ਬੰਦੇ,
Fareedkot Teekaਹੇ ਗਵਾਰ! ਤੂੰ ਐਸਾ ਦਾਰੂ ਖਾਹ॥
Prof. Sahib Singhਹੇ ਮੂਰਖ ਜੀਵ! ਅਜੇਹੀ ਦਵਾਈ ਖਾਹ,

ਪਦ ਅਰਥ ਗਵਾਰ = ਹੇ ਮੂਰਖ!

SikhNet (Spanish)Oh ser ignorante déjate aliviar de tus males con ese remedio

ਜਿਤੁ ਖਾਧੈ; ਤੇਰੇ ਜਾਹਿ ਵਿਕਾਰ ॥੧॥ ਰਹਾਉ ॥

jit khaadhai; tere jaeh vikaar |1| rahaau | Ang 1257

Sant Singh Khalsaby which your corruption shall be taken away. ||1||Pause||
Manmohan Singhby eating which thou shall be cured of thy sins. Pause.
Manmohan Singh (Punjabi)ਜਿਸ ਨੂੰ ਖਾਣ ਦੁਆਰਾ ਤੇਰੇ ਪਾਪ ਦੂਰ ਹੋ ਜਾਣ। ਠਹਿਰਾਉ।
Fareedkot Teekaਜਿਸ ਔਖਧ ਕੇ ਖਾਣੇ ਕਰ ਕੇ ਤੇਰੇ ਸੰਪੂਰਨ ਵਿਕਾਰ ਦੂਰ ਹੋ ਜਾਵੈਂ॥੧॥ ਰਹਾਉ ॥
Prof. Sahib Singhਜਿਸ ਦੇ ਖਾਧਿਆਂ ਤੇਰੇ ਮੰਦ ਕਰਮ (ਸਾਰੇ) ਨਾਸ ਹੋ ਜਾਣ ॥੧॥ ਰਹਾਉ ॥

ਪਦ ਅਰਥ ਜਿਤੁ ਖਾਧੈ = ਜਿਸ (ਦਾਰੂ) ਦੇ ਖਾਧਿਆਂ। ਵਿਕਾਰ = ਮੰਦੇ ਕਰਮ ॥੧॥ ਰਹਾਉ ॥

SikhNet (Spanish)para que seas liberado de la consecuencia de tus errores. (1-Pausa)

ਰਾਜੁ ਮਾਲੁ ਜੋਬਨੁ; ਸਭੁ ਛਾਂਵ ॥

raaj maal joban; sabh chhaanv | Ang 1257

Sant Singh KhalsaPower, wealth and youth are all just shadows,
Manmohan SinghEmpire, wealth and youth are all shadows.
Manmohan Singh (Punjabi)ਪਾਤਿਸ਼ਾਹੀ, ਦੌਲਤ ਅਤੇ ਜੁਆਨੀ ਸਾਰੇ ਪਰਛਾਵੇ ਹੀ ਹਨ।
Fareedkot Teekaਰਾਜ ਔ ਮਾਲ ਜੋਬਨ ਆਦੀ ਸੰਪੂਰਨ ਪਦਾਰਥ ਛਾਯਾ ਵਤ ਚੰਚਲ ਹੈਂ, ਭਾਵ ਨਾਸ ਰੂਪ ਹੈਂ॥
Prof. Sahib Singh(ਹੇ ਗਵਾਰ ਜੀਵ!) ਦੁਨੀਆ ਦਾ ਰਾਜ ਧਨ-ਪਦਾਰਥ ਤੇ ਜੁਆਨੀ (ਜਿਨ੍ਹਾਂ ਦੇ ਨਸ਼ੇ ਨੇ ਤੇਰੀਆਂ ਅੱਖਾਂ ਅੱਗੇ ਹਨੇਰਾ ਲਿਆਂਦਾ ਹੋਇਆ ਹੈ) ਇਹ ਸਭ ਕੁਝ ਅਸਲੀਅਤ ਦੇ ਪਰਛਾਵੇਂ ਹਨ,

ਪਦ ਅਰਥ ਸਭੁ = ਇਹ ਸਾਰਾ (ਅਡੰਬਰ)। ਛਾਂਵ = ਪਰਛਾਵਾਂ।

SikhNet (Spanish)Extensiones de tierra, posesiones y belleza, son todas ilusiones.

ਰਥਿ ਫਿਰੰਦੈ; ਦੀਸਹਿ ਥਾਵ ॥

rath firandai; deeseh thaav | Ang 1257

Sant Singh Khalsaas are the vehicles you see moving around.
Manmohan SinghSo are the carriages, which are seen moving about in various places.
Manmohan Singh (Punjabi)ਏਸੇ ਤਰ੍ਹਾਂ ਹੀ ਹਨ ਬੱਘੀਆ, ਜੋ ਅਨੇਕਾਂ ਥਾਵਾਂ ਤੇ ਫਿਰਦੀਆਂ ਨਜ਼ਰੀਂ ਪੈਦੀਆਂ ਹਨ।
Fareedkot Teekaਜੈਸੇ ਸੂਰਜ ਕਾ ਰਥ ਫਿਰਨੇ ਤੇ ਬਿਨਾ ਵਹੁ ਥਾਂਉਂ ਹੀ ਦ੍ਰਿਸਟ ਆਵਤਾ ਹੈ ਔਰ ਛਾਯਾ ਨਹੀਂ ਰਹਿਤੀ ਹੈ। ਭਾਵ ਜਬ ਪ੍ਰਾਰਬਧ ਰੂਪੀ ਰਥੁ ਫਿਰਿਆ ਤਬ ਸੰਪਦਾ ਰੂਪੀ ਛਾਯਾ ਨਹੀਂ ਰਹਿੰਦੀ; ਵਾ ਸਗਰ ਔ ਪ੍ਰਿਯ ਬ੍ਰਿਤਆਦੀ ਰਾਜਿਓਂ ਕੇ ਰਥ ਫਿਰਨੇ ਕੀ ਲੀਕਾਂ ਸਮੁੰਦ੍ਰ ਹੀ ਥਾਉਂ ਦ੍ਰਿਸਟ ਆਵਤੇ ਹੈਂ ਔਰ ਕੋਈ ਨਿਸਾਨ ਤਿਨੋਂ ਕਾ ਨਹੀਂ ਰਹਤਾ ਹੈ, ਭਾਵ ਜਬ ਐਸੇ ਬਲੀਓਂ ਕਾ ਭੀ ਕੁਛੁ ਨਹੀਂ ਰਹਾ ਤਬ ਤੁਮ ਜੀਵੋਂ ਕੀ ਕ੍ਯਾ ਬਾਤ ਹੈ॥
Prof. Sahib Singhਜਦੋਂ ਸੂਰਜ ਚੜ੍ਹਦਾ ਹੈ ਤਾਂ (ਹਨੇਰਾ ਦੂਰ ਹੋ ਕੇ) ਅਸਲੀ ਥਾਂ (ਪ੍ਰਤੱਖ) ਦਿੱਸ ਪੈਂਦੇ ਹਨ।

ਪਦ ਅਰਥ ਰਥਿ ਫਿਰੰਦੈ = ਰਥ ਦੇ ਫਿਰਿਆਂ, ਜਦੋਂ ਸੂਰਜ ਦਾ ਰਥ ਫਿਰਦਾ ਹੈ ਜਦੋਂ ਸੂਰਜ ਚੜ੍ਹਦਾ ਹੈ। ਥਾਵ = (ਲਫ਼ਜ਼ 'ਥਾਵ' ਲਫ਼ਜ਼ 'ਥਾਉ' ਤੋਂ ਬਹੁ-ਵਚਨ ਹੈ) ਅਸਲੀ ਥਾਂ ਟਿਕਾਣੇ।

SikhNet (Spanish)Cuando la Carroza del Sol de Sabiduría se desplaza y el Día nace,

ਦੇਹ ਨ ਨਾਉ; ਨ ਹੋਵੈ ਜਾਤਿ ॥

deh na naau; na hovai jaat | Ang 1257

Sant Singh KhalsaNeither your body, nor your fame, nor your social status shall go along with you.
Manmohan SinghNeither the body, nor renown, nor caste goes along with the mortal.
Manmohan Singh (Punjabi)ਨਾਂ ਸਰੀਰ, ਨਾਂ ਹੀ ਨਾਮਵਰੀ, ਨਾਂ ਹੀ ਵਰਣ ਬੰਦੇ ਦੇ ਨਾਲ ਜਾਂਦਾ ਹੈ।
Fareedkot Teekaਆਗੇ ਪ੍ਰਲੋਕ ਮੇਂ ਨਾ ਤੋ ਦੇਹ ਔ ਨਾ ਨਾਮ ਔ ਨਾ ਜਾਤੀ ਹੀ ਸਾਥ ਹੋਵੈਗੀ॥
Prof. Sahib Singh(ਤੂੰ ਜੁਆਨੀ ਦਾ, ਨਾਮਣੇ ਦਾ, ਉੱਚੀ ਜਾਤਿ ਦਾ ਮਾਣ ਕਰਦਾ ਹੈਂ, ਪ੍ਰਭੂ ਦੇ ਦਰ ਤੇ) ਨਾਹ ਸਰੀਰ, ਨਾਹ ਨਾਮਣਾ, ਨਾਹ ਉੱਚੀ ਜਾਤਿ ਕੋਈ ਭੀ ਕਬੂਲ ਨਹੀਂ ਹੈ,

ਪਦ ਅਰਥ ਦੇਹ = ਸਰੀਰ। ਨਾਉ = ਨਾਮਣਾ, ਵਡਿਆਈ।

SikhNet (Spanish)los verdaderos colores se muestran. Ni tu cuerpo, ni tu nombre,

ਓਥੈ ਦਿਹੁ; ਐਥੈ ਸਭ ਰਾਤਿ ॥੨॥

othai dihu; aithai sabh raat |2| Ang 1257

Sant Singh KhalsaIn the next world it is day, while here, it is all night. ||2||
Manmohan SinghThere is day there, and here it is all night.
Manmohan Singh (Punjabi)ਉਥੇ ਦਿਨ ਹੈ ਅਤੇ ਏਥੇ ਸਮੂਹ ਰੈਣ।
Fareedkot Teekaਇਸ ਲੋਕ ਮੇਂ ਰਾਤ ਹੋ ਜਾਵੈਗੀ, ਭਾਵ ਐਥੈ ਦਾ ਬਿਉਹਾਰੁ ਕਛੁ ਦਿਖਾਈ ਨਹੀਂ ਦੇਵੇਗਾ; ਵਾ ਹੁਣ ਰਾਤ ਹੈ ਭਾਵ ਅਬ ਕੁਛ ਭਲਾ ਬੁਰਾ ਦਿਖਾਈ ਨਹੀਂ ਦੇਤਾ ਹੈ ਅਰ ਊਹਾਂ ਪ੍ਰਲੋਕ ਮੇਂ ਦਿਨ ਹੋ ਜਾਵੇਗਾ, ਭਾਵ ਸੰਪੂਰਨ ਕਰਮੋਂ ਕਾ ਚਾਨਣ ਹੋ ਜਾਵੇਗਾ॥੨॥
Prof. Sahib Singhਕਿਉਂਕਿ ਉਸ ਦੀ ਹਜ਼ੂਰੀ ਵਿਚ (ਗਿਆਨ ਦਾ) ਦਿਨ ਚੜ੍ਹਿਆ ਰਹਿੰਦਾ ਹੈ, ਤੇ ਇਥੇ ਦੁਨੀਆ ਵਿਚ (ਮਾਇਆ ਦੇ ਮੋਹ ਦੀ) ਰਾਤ ਪਈ ਰਹਿੰਦੀ ਹੈ ॥੨॥

ਪਦ ਅਰਥ ਓਥੈ = ਪ੍ਰਭੂ ਦੀ ਹਜ਼ੂਰੀ ਵਿਚ। ਐਥੈ = ਇਸ ਲੋਕ ਵਿਚ। ਰਾਤਿ = ਅਗਿਆਨਤਾ ਦਾ ਹਨੇਰਾ। ਦਿਹੁ = ਦਿਨ, ਗਿਆਨ ਦਾ ਚਾਨਣ ॥੨॥

SikhNet (Spanish)ni tu casta se irá contigo al más allá, pero cuando la noche de la vida pase, la Luz del día brillará para siempre. (2)

ਸਾਦ ਕਰਿ ਸਮਧਾਂ; ਤ੍ਰਿਸਨਾ ਘਿਉ ਤੇਲੁ ॥

saad kar samadhaan; trisanaa ghiau tel | Ang 1257

Sant Singh KhalsaLet your taste for pleasures be the firewood, let your greed be the ghee,
Manmohan SinghMake relishes thy fire wood, avarice thy clarified butter and oil,
Manmohan Singh (Punjabi)ਤੂੰ ਸੁਆਦਾ ਨੂੰ ਆਪਣਾ ਬਾਲਣ, ਲਾਲਚ ਨੂੰ ਆਪਣਾ ਘੀ ਤੇ ਤੇਲ ਬਣਾ,
Fareedkot Teekaਤਾਂ ਤੇ ਅਨੇਕ ਸਵਾਦੋਂ ਕੋ ਲਕੜੀਆਂ ਕਰੋ, ਤ੍ਰਿਸਨਾ ਕੋ ਘਿਉ ਔ ਕਾਮ, ਕ੍ਰੋਧ ਕਾ ਤੇਲ॥
Prof. Sahib Singh(ਹੇ ਗਵਾਰ ਜੀਵ!) ਦੁਨੀਆ ਦੇ ਪਦਾਰਥਾਂ ਦੇ ਸੁਆਦਾਂ ਨੂੰ ਹਵਨ ਦੀ ਲੱਕੜੀ ਬਣਾ, ਮਾਇਆ ਦੀ ਤ੍ਰਿਸ਼ਨਾ ਨੂੰ (ਹਵਨ ਵਾਸਤੇ) ਘਿਉ ਤੇ ਤੇਲ ਬਣਾ;

ਪਦ ਅਰਥ ਸਾਦ = (ਦੁਨੀਆ ਦੇ ਪਦਾਰਥਾਂ ਦੇ) ਸੁਆਦ। ਸਮਧਾਂ = ਹਵਨ ਵਿਚ ਵਰਤਿਆ ਜਾਣ ਵਾਲਾ ਬਾਲਣ। ਤ੍ਰਿਸਨਾ = ਮਾਇਆ ਦਾ ਲਾਲਚ।

SikhNet (Spanish)Haz de tu goce de placeres la madera para el fuego;

ਕਾਮੁ ਕ੍ਰੋਧੁ; ਅਗਨੀ ਸਿਉ ਮੇਲੁ ॥

kaam krodh; aganee siau mel | Ang 1257

Sant Singh Khalsaand your sexual desire and anger the cooking oil; burn them in the fire.
Manmohan Singhand burn the lust and wrath in the fire (of divine knowledge).
Manmohan Singh (Punjabi)ਅਤੇ ਵਿਸ਼ੇ ਭੋਗ ਤੇ ਗੁੱਸੇ ਨੂੰ ਇਕੱਠੇ ਕਰ ਕੇ ਤੂੰ (ਬ੍ਰਹਮ ਵੀਚਾਰ ਦੀ) ਅੱਗ ਨਾਲ ਸਾੜ ਦੇ।
Fareedkot Teekaਕਾਮ, ਕ੍ਰੋਧ ਕਾ ਤੇਲ ਕਰ ਕੇ ਵੈਰਾਗ ਵਾ ਗ੍ਯਾਨ ਅਗਨੀ ਮੇਂ ਮੇਲੁ, ਭਾਵ ਇਨ ਕੀ ਵਾਸਨਾ ਕੋ ਜਲਾਇ ਦੇਹਿ॥
Prof. Sahib Singhਕਾਮ ਤੇ ਕ੍ਰੋਧ ਨੂੰ ਅੱਗ ਬਣਾ, ਇਹਨਾਂ ਸਭਨਾਂ ਨੂੰ ਇਕੱਠਾ ਕਰ (ਤੇ ਬਾਲ ਕੇ ਹਵਨ ਕਰ ਦੇ)।
SikhNet (Spanish)utiliza la ansiedad como llama y enciéndela con la flama de la lujuria y el enojo.

ਹੋਮ ਜਗ; ਅਰੁ ਪਾਠ ਪੁਰਾਣ ॥

hom jag; ar paatth puraan | Ang 1257

Sant Singh KhalsaSome make burnt offerings, hold sacred feasts, and read the Puraanas.
Manmohan SinghBurnt offerings sacred feasts and reading of the Puranas;
Manmohan Singh (Punjabi)ਹਵਨ, ਪਵਿੱਤ੍ਰ ਸਦਾਵਰਤ ਅਤੇ ਪੁਰਾਣਾ ਦਾ ਪੜ੍ਹਣਾ-ਵਾਚਣਾ;
Fareedkot Teekaਹੋਮ ਔ ਜਗ, ਪੁਰਾਣੋ ਕੇ ਪਾਠ ਆਦੀ ਜੋ ਕਰਮ ਹੈਂ॥
Prof. Sahib Singhਇਹ ਹੈ ਹਵਨ, ਇਹੀ ਹੈ ਜੱਗ, ਇਹੀ ਹੈ ਪੁਰਾਣ ਆਦਿਕਾਂ ਦੇ ਪਾਠ-

ਪਦ ਅਰਥ ਅਰੁ = ਅਤੇ।

SikhNet (Spanish)De todas las ceremonias de sacrificio, los Yagnas y las lecturas de los Puranas,

ਜੋ ਤਿਸੁ ਭਾਵੈ; ਸੋ ਪਰਵਾਣ ॥੩॥

jo tis bhaavai; so paravaan |3| Ang 1257

Sant Singh KhalsaWhatever pleases God is acceptable. ||3||
Manmohan Singhwhatever is pleasing to Him, that alone is acceptable.
Manmohan Singh (Punjabi)ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਕੇਵਲ ਉਹ ਹੀ ਕਬੂਲ ਪੈਦਾ ਹੈ।
Fareedkot Teekaਜੋ ਤਿਨ ਮੇਂ ਸੇ ਤਿਸ ਵਾਹਿਗੁਰੂ ਕੋ ਭਾਵੈ ਸੋਈ ਪਰਵਾਣ ਹੈ॥੩॥
Prof. Sahib Singhਜੋ ਕੁਝ ਪਰਮਾਤਮਾ ਨੂੰ ਭਾਉਂਦਾ ਹੈ ਉਸ ਨੂੰ ਸਿਰ-ਮੱਥੇ ਤੇ ਮੰਨਣਾ- ॥੩॥

ਪਦ ਅਰਥ ਤਿਸੁ = ਉਸ ਪਰਮਾਤਮਾ ਨੂੰ। ਭਾਵੈ = ਚੰਗਾ ਲਗਦਾ ਹੈ। ਪਰਵਾਣ = ਕਬੂਲ ਕਰਨਾ, ਮੰਨ ਲੈਣਾ ॥੩॥

SikhNet (Spanish)sólo es aprobada aquélla que complace a Dios. (3)

ਤਪੁ ਕਾਗਦੁ; ਤੇਰਾ ਨਾਮੁ ਨੀਸਾਨੁ ॥

tap kaagad; teraa naam neesaan | Ang 1257

Sant Singh KhalsaIntense meditation is the paper, and Your Name is the insignia.
Manmohan SinghArduous service of Thine, O Lord, is the paper and Thy Name, the prescription.
Manmohan Singh (Punjabi)ਤੇਰੀ ਕਰੜੀ ਘਾਲ ਹੇ ਸਾਹਿਬ! ਕਾਗਜ਼ ਹੈ ਅਤੇ ਤੇਰਾ ਨਾਮ ਨੁਸਖਾ।
Fareedkot Teekaਹੇ ਭਾਈ! ਤਾਂ ਤੇ ਜੋ ਤੇਰਾ ਤਪੁ ਕਰਨਾ ਹੈ ਤਿਸ ਕਾਗਦ ਪਰ ਜਬ ਨਾਮ ਕਾ (ਨੀਸਾਨੁ) ਪ੍ਰਵਾਨਾ ਲਿਖਿਆ ਜਾਵੇ, ਭਾਵ ਨਾਮ ਸਹਿਤ ਜੋ ਪੂਰਬ ਕਾ ਤਪ ਕੀਆ ਹੂਆ ਹੋਵੇ॥
Prof. Sahib Singhਹੇ ਪ੍ਰਭੂ! (ਤੇਰੇ ਚਰਨਾਂ ਵਿਚ ਜੁੜਨ ਲਈ ਉੱਦਮ ਆਦਿਕ) ਤਪ (ਜੀਵ ਦੀ ਕਰਣੀ-ਰੂਪ) ਕਾਗ਼ਜ਼ ਹੈ, ਤੇਰੇ ਨਾਮ ਦਾ ਸਿਮਰਨ ਉਸ ਕਾਗ਼ਜ਼ ਉਤੇ ਲਿਖੀ ਰਾਹਦਾਰੀ ਹੈ।

ਪਦ ਅਰਥ ਤਪੁ = ਉੱਦਮ ਆਦਿਕ। ਨੀਸਾਨੁ = ਪਰਵਾਨਾ, ਰਾਹਦਾਰੀ।

SikhNet (Spanish)La Meditación intensa es el papel y el Nombre del Señor es la Insignia,

ਜਿਨ ਕਉ ਲਿਖਿਆ; ਏਹੁ ਨਿਧਾਨੁ ॥

jin kau likhiaa; ehu nidhaan | Ang 1257

Sant Singh KhalsaThose for whom this treasure is ordered,
Manmohan SinghThey for whom this treasure of medicine is prescribed,
Manmohan Singh (Punjabi)ਜਿਨ੍ਹਾਂ ਲਈ ਇਸ ਦਵਾਈ ਦੇ ਖਜਾਨੇ ਦਾ ਨੁਸਖਾ ਲਿਖਿਆ ਗਿਆ ਹੈ,
Fareedkot Teekaਜਿਨ ਕੇ ਭਾਗੋਂ ਮੇਂ ਐਸਾ ਲਿਖਾ ਹੂਆ ਹੈ ਤਬ ਤਿਨੋਂ ਕੋ ਇਹੁ ਨਾਮ ਨਿਧਾਨ ਪ੍ਰਾਪਤਿ⁽¹⁾ ਹੋਤਾ ਹੈ॥
Prof. Sahib Singhਇਹ ਖ਼ਜ਼ਾਨਾ, ਇਹ ਲਿਖਿਆ ਹੋਇਆ ਪਰਵਾਨਾ ਜਿਸ ਜਿਸ ਬੰਦੇ ਨੂੰ ਮਿਲ ਜਾਂਦਾ ਹੈ,

ਪਦ ਅਰਥ ਨਿਧਾਨੁ = ਖ਼ਜ਼ਾਨਾ।

SikhNet (Spanish)aquél para quien este Tesoro es ordenado,

ਸੇ ਧਨਵੰਤ; ਦਿਸਹਿ ਘਰਿ ਜਾਇ ॥

se dhanavant; diseh ghar jaae | Ang 1257

Sant Singh Khalsalook wealthy when they reach their true home.
Manmohan Singhlook wealthy, when they reach the Lord's Home.
Manmohan Singh (Punjabi)ਜਦ ਉਹ ਪ੍ਰਭੂ ਦੇ ਧਾਮ ਪੁਜਦੇ ਹਨ, ਉਹ ਅਮੀਰ ਦਿੱਸ ਆਉਂਦੇ ਹਨ।
Fareedkot Teekaਪ੍ਰਲੋਕ ਘਰ ਮੇਂ ਜਾਇ ਕਰ ਸੋਈ ਸੁਖ ਰੂਪੀ ਧਨ ਵਾਲੇ ਦ੍ਰਿਸਟ ਆਵਤੇ ਹੈਂ॥
Prof. Sahib Singhਉਹ ਬੰਦੇ ਪ੍ਰਭੂ ਦੇ ਦਰ ਤੇ ਪਹੁੰਚ ਕੇ ਧਨਾਢ ਦਿੱਸਦੇ ਹਨ।

ਪਦ ਅਰਥ ਸੇ = ਉਹ ਬੰਦੇ। ਦਿਸਹਿ = ਦਿੱਸਦੇ ਹਨ। ਘਰਿ ਜਾਇ = ਘਰ ਵਿਚ ਜਾ ਕੇ, ਪ੍ਰਭੂ ਦੀ ਹਜ਼ੂਰੀ ਵਿਚ ਪਹੁੰਚ ਕੇ।

SikhNet (Spanish)se llena de gran Riqueza cuando llega hasta su Verdadero Hogar,

ਨਾਨਕ; ਜਨਨੀ ਧੰਨੀ ਮਾਇ ॥੪॥੩॥੮॥

naanak; jananee dhanee maae |4|3|8| Ang 1257

Sant Singh KhalsaO Nanak, blessed is that mother who gave birth to them. ||4||3||8||
Manmohan SinghNanak, blessed is the mother who bore them.
Manmohan Singh (Punjabi)ਨਾਨਕ ਸੁਲੱਖਣੀ ਹੈ ਉਹ ਮਾਤਾ, ਜਿਸ ਨੇ ਉਹਨਾਂ ਨੂੰ ਜਾਣਿਆ ਸੀ।
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: (ਮਾਇ) ਹੇ ਭਾਈ! ਤਿਨੋਂ ਕੀ (ਜਨਨੀ) ਮਾਤਾ (ਧੰਨੀ) ਧੰਨ੍ਯਤਾ ਕੇ ਯੋਗ ਹੈ॥੪॥੩॥੮॥☬ਸ੍ਰੀ ਗੁਰੂ ਜੀ ਕੋ ਏਕ ਜੋਗੀ ਪ੍ਰਾਣਾਯਾਮੀ ਮਿਲਾ, ਗੁਰੂ ਜੀ ਨੇ ਹਾਲੁ ਪੂਛਾ, ਸੋ ਕਹਿਤਾ ਭ੍ਯਾ। ਤਿਸ ਕਹਣੇ ਕਾ ਗੁਰੂ ਜੀ ਨੇ ਸਬਦੁ ਗੁੰਥਨ ਕਰ ਰਾਖਾ। ਕੂੰਜੋਂ ਕੇ ਦ੍ਰਿਸ੍ਟਾਂਤ ਕਰ ਕਹਤੇ ਹੈਂ:
Prof. Sahib Singhਹੇ ਨਾਨਕ! ਅਜੇਹੇ ਬੰਦੇ ਦੀ ਜੰਮਣ ਵਾਲੀ ਮਾਂ (ਬੜੇ) ਭਾਗਾਂ ਵਾਲੀ ਹੈ ॥੪॥੩॥੮॥

ਪਦ ਅਰਥ ਜਨਨੀ = ਮਾਂ, ਜੰਮਣ ਵਾਲੀ। ਧੰਨੀ = ਭਾਗਾਂ ਵਾਲੀ। ਮਾਇ = ਮਾਂ ॥੪॥੩॥੮॥

* ਨੋਟ: ਸੰਖੀਆ ਜ਼ਹਰ ਹੈ। ਪਰ ਕਈ ਕਿਸਮ ਦੀਆਂ ਬੂਟੀਆਂ ਨਾਲ ਰਲਾ ਕੇ ਅੱਗ ਵਿਚ ਇਸ ਨੂੰ ਮਾਰਿਆ ਜਾਂਦਾ ਹੈ, ਇਸ ਦਾ ਕੁਸ਼ਤਾ ਕੀਤਾ ਜਾਂਦਾ ਹੈ। ਉਹ ਕੁਸ਼ਤਾ, ਉਹ ਮਾਰਿਆ ਹੋਇਆ ਸੰਖੀਆ ਇਕ ਵਧੀਆ ਦਵਾਈ ਬਣ ਜਾਂਦੀ ਹੈ, ਜੋ ਕਈ ਰੋਗਾਂ ਨੂੰ ਦੂਰ ਕਰ ਸਕਦਾ ਹੈ। ਦੁਨੀਆ ਦੇ ਦੁੱਖ-ਕਲੇਸ਼ ਮਨੁੱਖ ਉਤੇ ਦਬਾਉ ਪਾ ਕੇ ਉਸ ਦਾ ਆਤਮਕ ਜੀਵਨ ਮਾਰ ਮੁਕਾਂਦੇ ਹਨ। ਪਰ ਇਹੀ ਦੁੱਖ ਦਵਾਈ ਭੀ ਬਣ ਸਕਦੇ ਹਨ। ਇਸ ਸ਼ਬਦ ਵਿਚ ਉਹ ਆਤਮਕ ਵਿਧੀ ਦੱਸੀ ਹੋਈ ਹੈ।

SikhNet (Spanish)oh, bendita es esa madre dice Nanak, que dio nacimiento a tal ser. (4-3-8)
Answers quote the Granth verbatim with Ang citations. AI commentary is not Gurbani and not a religious ruling.