ਮਲਾਰ ਮਹਲਾ ੩ ਚਉਪਦੇ ਘਰੁ ੧ ॥
malaar mahalaa 3 chaupade ghar 1 |
Sant Singh KhalsaMalaar, Third Mehl, Chau-Padhay, First House:
Manmohan SinghMalar 3rd Guru. Chaupadas
Manmohan Singh (Punjabi)ਮਲਾਰ ਤੀਜੀ ਪਾਤਿਸ਼ਾਹੀ। ਚਊਪਦੇ।
Prof. Sahib Singhਰਾਗ ਮਲਾਰ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
SikhNet (Spanish)Malhar, Mejl Guru Amar Das, Tercer Canal Divino, Chau-Padas.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, He is obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)El Mismo Dios sin Forma, asume Forma,
ਨਿਰੰਕਾਰੁ ਆਕਾਰੁ ਹੈ ਆਪੇ; ਆਪੇ ਭਰਮਿ ਭੁਲਾਏ ॥
nirankaar aakaar hai aape; aape bharam bhulaae |
Sant Singh KhalsaThe Formless Lord is formed by Himself. He Himself deludes in doubt.
Manmohan SinghThe Shapeless Lord is Himself shapeable. he Himself strays one in doubt.
Manmohan Singh (Punjabi)ਸਰੂਪ-ਰਹਿਤ ਸੁਆਮੀ ਖੁਦ ਹੀ ਸਰੂਪ ਵਾਲਾ ਹੈ। ਉਹ ਆਪ ਹੀ ਜੀਵ ਨੂੰ ਸੰਦੇਹ ਅੰਦਰ ਗੁਮਰਾਹ ਕਰਦਾ ਹੈ।
Fareedkot Teekaਤਿਸ ਨਿਰੰਕਾਰ ਨੇ ਆਪ ਹੀ ਅਕਾਰ ਰੂਪ ਹੋਇ ਕਰ ਕੇ ਆਪੇ ਹੀ ਇਹ ਜੀਵ ਭਰਮ ਮੇਂ ਭੁਲਾਏ ਹੈਂ॥
Prof. Sahib Singhਇਹ ਸਾਰਾ ਦਿੱਸਦਾ ਸੰਸਾਰ ਨਿਰੰਕਾਰ ਆਪ ਹੀ ਆਪ ਹੈ (ਪਰਮਾਤਮਾ ਦਾ ਆਪਣਾ ਹੀ ਸਰੂਪ ਹੈ)। ਪਰਮਾਤਮਾ ਆਪ ਹੀ (ਜੀਵਾਂ ਨੂੰ) ਭਟਕਣਾ ਦੀ ਰਾਹੀਂ ਕੁਰਾਹੇ ਪਾਂਦਾ ਹੈ।ਪਦ ਅਰਥ ਨਿਰੰਕਾਰੁ = (ਨਿਰ-ਆਕਾਰ) ਜਿਸ ਦਾ ਕੋਈ ਖ਼ਾਸ ਸਰੂਪ ਨਹੀਂ। ਆਕਾਰੁ = ਇਹ ਦਿੱਸਦਾ ਜਗਤ। ਆਪੇ = ਆਪ ਹੀ। ਭਰਮਿ = ਭਟਕਣਾ ਵਿਚ (ਪਾ ਕੇ)। ਭੁਲਾਏ = ਕੁਰਾਹੇ ਪਾ ਦੇਂਦਾ ਹੈ।
SikhNet (Spanish)Él Mismo nos aflige con la duda y nos hace perder el Sendero.
ਕਰਿ ਕਰਿ ਕਰਤਾ ਆਪੇ ਵੇਖੈ; ਜਿਤੁ ਭਾਵੈ ਤਿਤੁ ਲਾਏ ॥
kar kar karataa aape vekhai; jit bhaavai tith laae |
Sant Singh KhalsaCreating the Creation, the Creator Himself beholds it; He enjoins us as He pleases.
Manmohan SinghCreating the creation, the Creator Himself beholds it. As He wills, so yokes He the mortals.
Manmohan Singh (Punjabi)ਰਚਨਾ ਨੂੰ ਰਚ ਕੇ, ਰਚਨਹਾਰ ਆਪ ਹੀ ਇਸ ਨੂੰ ਵੇਖਦਾ ਹੈ, ਜਿਸ ਤਰ੍ਹਾਂ ਉਸ ਦੀ ਰਜਾ ਹੁੰਦੀ ਹੈ, ਉਸੇ ਤਰ੍ਹਾਂ ਹੀ ਉਹ ਪ੍ਰਾਣੀਆਂ ਨੂੰ ਜੋੜਦਾ ਹੈ।
Fareedkot Teekaਸੋ ਕਰਤਾ ਪੁਰਖ ਜੀਵੋਂ ਕੋ ਕਰ ਕਰ ਅਰਥਾਤ ਰਚ ਕਰ ਕੇ ਆਪੇ ਹੀ ਦੇਖਤਾ ਹੈ। ਜਿਸ ਤਰਫ ਤਿਸ ਕੋ ਭਾਵਤਾ ਹੈ, ਤਿਸੀ ਤਰਫ ਇਹ ਜੀਵ ਲਾਏ ਹੈਂ॥
Prof. Sahib Singh(ਸਾਰੇ ਕੰਮ) ਕਰ ਕਰ ਕੇ ਕਰਤਾਰ ਆਪ ਹੀ (ਉਹਨਾਂ ਕੰਮਾਂ ਨੂੰ) ਵੇਖਦਾ ਹੈ। ਜਿਸ (ਕੰਮ) ਵਿਚ ਉਸ ਦੀ ਰਜ਼ਾ ਹੁੰਦੀ ਹੈ (ਹਰੇਕ ਜੀਵ ਨੂੰ) ਉਸ (ਕੰਮ) ਵਿਚ ਲਾਂਦਾ ਹੈ।ਪਦ ਅਰਥ ਕਰਿ = ਕਰ ਕੇ। ਕਰਤਾ = ਕਰਤਾਰ। ਜਿਤੁ = ਜਿਸ (ਕੰਮ) ਵਿਚ। ਭਾਵੈ = (ਉਸ ਨੂੰ) ਚੰਗਾ ਲੱਗਦਾ ਹੈ। ਤਿਤੁ = ਉਸ (ਕੰਮ) ਵਿਚ।
SikhNet (Spanish)Sí, Él lo crea y lo observa todo, y así como es Su Voluntad,
ਸੇਵਕ ਕਉ ਏਹਾ ਵਡਿਆਈ; ਜਾ ਕਉ ਹੁਕਮੁ ਮਨਾਏ ॥੧॥
sevak kau ehaa vaddiaaee; jaa kau hukam manaae |1|
Sant Singh KhalsaThis is the true greatness of His servant, that he obeys the Hukam of the Lord's Command. ||1||
Manmohan SinghFor the Lord's slave, whom He makes obey His command, this obedience alone is great honour.
Manmohan Singh (Punjabi)ਸੁਆਮੀ ਦੇ ਗੋਲੇ ਲਈ, ਜਿਸ ਪਾਸੋ ਉਹ ਆਪਣੇ ਫੁਰਮਾਨ ਦੀ ਤਾਬੇਦਾਰੀ ਕਰਵਾਉਂਦਾ ਹੈ, ਕੇਵਲ ਇਹ ਤਾਬੇਦਾਰੀ ਹੀ ਭਾਰੀ ਇਜਤ ਆਬਰੂ ਹੈ।
Fareedkot Teekaਜਿਸ ਕੋ ਅਪਨਾ ਹੁਕਮ ਮਨਾਵਤਾ ਹੈ ਤਿਸ ਸੇਵਕ ਕੋ ਏਹੀ ਹੁਕਮ ਮਾਨਣੇ ਕੀ ਵਡਿਆਈ ਬਖਸੀ ਹੈ॥੧॥
Prof. Sahib Singhਜਿਸ ਸੇਵਕ ਪਾਸੋਂ ਆਪਣਾ ਹੁਕਮ ਮਨਾਂਦਾ ਹੈ (ਹੁਕਮ ਮਿੱਠਾ ਲਾਂਦਾ ਹੈ, ਹੁਕਮ ਵਿਚ ਤੋਰਦਾ ਹੈ), ਉਸ ਨੂੰ ਉਹ ਇਹੀ ਇੱਜ਼ਤ ਬਖ਼ਸ਼ਦਾ ਹੈ ॥੧॥ਪਦ ਅਰਥ ਵਡਿਆਈ = ਇੱਜ਼ਤ। ਜਾ ਕਉ = ਜਿਸ (ਸੇਵਕ) ਨੂੰ ॥੧॥
SikhNet (Spanish)así somos conducidos, el sirviente es bendecido con Gloria sólo si llega a someterse a Su Voluntad. (1)
ਆਪਣਾ ਭਾਣਾ ਆਪੇ ਜਾਣੈ; ਗੁਰ ਕਿਰਪਾ ਤੇ ਲਹੀਐ ॥
aapanaa bhaanaa aape jaanai; gur kirapaa te laheeai |
Sant Singh KhalsaOnly He Himself knows His Will. By Guru's Grace, it is grasped.
Manmohan SinghHis will, He Himself knows. By the Guru's grace, the Lord is obtained.
Manmohan Singh (Punjabi)ਆਪਣੀ ਰਜ਼ਾ ਨੂੰ ਉਹ ਆਪ ਹੀ ਜਾਣਦਾ ਹੈ। ਗੁਰਾਂ ਦੀ ਦਇਆ ਦੁਆਰਾ, ਪ੍ਰਭੂ ਪਾਇਆ ਜਾਂਦਾ ਹੈ।
Fareedkot Teekaਜੋ ਵਾਹਿਗੁਰੂ ਆਪਣਾ ਭਾਣਾ ਆਪ ਹੀ ਜਾਨਤਾ ਹੈ, ਸੋ ਗੁਰੋਂ ਕੀ ਕ੍ਰਿਪਾ ਤੇ ਲਖੀਤਾ ਹੈ॥
Prof. Sahib Singh(ਪਰਮਾਤਮਾ) ਆਪ ਹੀ ਆਪਣੀ ਮਰਜ਼ੀ ਜਾਣਦਾ ਹੈ, (ਉਸ ਦੀ ਰਜ਼ਾ ਨੂੰ) ਗੁਰੂ ਦੀ ਮਿਹਰ ਨਾਲ ਸਮਝਿਆ ਜਾ ਸਕਦਾ ਹੈ।ਪਦ ਅਰਥ ਭਾਣਾ = ਰਜ਼ਾ। ਤੇ = ਤੋਂ, ਦੀ ਰਾਹੀਂ। ਲਹੀਐ = ਲੱਭੀਦਾ ਹੈ, ਸਮਝੀਦਾ ਹੈ।
SikhNet (Spanish)Pero sólo Dios conoce Su Propia Voluntad y por la Gracia del Guru es obtenido.
ਏਹਾ ਸਕਤਿ. ਸਿਵੈ ਘਰਿ ਆਵੈ; ਜੀਵਦਿਆ ਮਰਿ ਰਹੀਐ ॥੧॥ ਰਹਾਉ ॥
ehaa sakat. sivai ghar aavai; jeevadiaa mar raheeai |1| rahaau |
Sant Singh KhalsaWhen this play of Shiva and Shakti comes to his home, he remains dead while yet alive. ||1||Pause||
Manmohan SinghWhen this mammonish intent comes into God's House, the mortal remains dead in life. Pause.
Manmohan Singh (Punjabi)ਜਦ ਇਹ ਮਾਇਆ ਵਾਲੀ ਬਿਰਤੀ ਹਰੀ ਦੇ ਧਾਮ ਵਿੱਚ ਆ ਜਾਂਦੀ ਹੈ ਤਾਂ ਪ੍ਰਾਣੀ ਜੀਉਂਦੇ ਜੀ ਮਰਿਆ ਰਹਿੰਦਾ ਹੈ। ਠਹਿਰਾਉ।
Fareedkot Teekaਜਬ ਇਸ ਮਾਯਾ ਸ਼ਕਤੀ ਸੇ ਬ੍ਰਿਤੀ ਉਲਟ ਕਰ (ਸਿਵੈ) ਪ੍ਰਮਾਤਮਾ ਘਰ ਮੇਂ ਆਵੈ ਤਬ ਜੀਵਤਿਆਂ ਹੀ ਮਰ ਰਹੀਤਾ ਹੈ॥੧॥ ਰਹਾਉ ॥
Prof. Sahib Singh(ਜਦੋਂ ਪ੍ਰਭੂ ਦੀ ਰਜ਼ਾ ਦੀ ਸਮਝ ਆ ਜਾਂਦੀ ਹੈ, ਤਦੋਂ) ਇਹ ਮਾਇਆ ਵਾਲੀ ਬ੍ਰਿਤੀ ਪਰਮਾਤਮਾ (ਦੇ ਚਰਨਾਂ) ਵਿਚ ਜੁੜਦੀ ਹੈ, ਅਤੇ ਦੁਨੀਆ ਦੀ ਕਿਰਤ-ਕਾਰ ਕਰਦਿਆਂ ਹੀ ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥ਪਦ ਅਰਥ ਸਕਤਿ = ਮਾਇਆ, ਮਾਇਆ ਵਾਲੀ ਬ੍ਰਿਤੀ। ਸਿਵੈ ਘਰਿ = ਸ਼ਿਵ ਦੇ ਘਰ ਵਿਚ, ਪ੍ਰਭੂ ਵਾਲੇ ਪਾਸੇ। ਮਰਿ ਰਹੀਐ = ਆਪਾ-ਭਾਵ ਵਲੋਂ ਮਰ ਜਾਈਦਾ ਹੈ, ਆਪਣੇ ਅੰਦਰੋਂ ਆਪਾ-ਭਾਵ ਮੁਕਾ ਲਈਦਾ ਹੈ ॥੧॥ ਰਹਾਉ ॥
SikhNet (Spanish)Esta es la manera en que el que vive apegado a la casa de las ilusiones, voltea su atención a la Casa de Dios, tiene que morir para su ego, en vida. (1-Pausa)
ਵੇਦ ਪੜੈ ਪੜਿ ਵਾਦੁ ਵਖਾਣੈ; ਬ੍ਰਹਮਾ ਬਿਸਨੁ ਮਹੇਸਾ ॥
ved parrai parr vaad vakhaanai; brahamaa bisan mahesaa |
Sant Singh KhalsaThey read the Vedas, and read them again, and engage in arguments about Brahma, Vishnu and Shiva.
Manmohan SinghThe mortal peruses and reads the Vedas and utters discursive thoughts regarding Brahma, Vishnu and Shiva.
Manmohan Singh (Punjabi)ਪ੍ਰਾਣੀ ਵੇਦਾਂ ਨੂੰ ਵਾਚਦਾ ਅਤੇ ਪੜ੍ਹਦਾ ਹੈ ਅਤੇ ਬ੍ਰਹਮਾਂ, ਵਿਸ਼ਨੂੰ ਤੇ ਸ਼ਿਵਜੀ ਬਾਰੇ ਝਗੜੇ ਵਾਲੀਆਂ ਗੱਲਾ ਉਚਾਰਨ ਕਰਦਾ ਹੈ।
Fareedkot Teekaਵੇਦੋਂ ਕੋ ਪੜ ਪੜ ਕੇ ਜੀਵ ਬ੍ਰਹਮਾ, ਬਿਸਨ, ਮਹੇਸ ਆਦਿਕੋਂ ਕੇ ਝਗੜੇ ਕਰਤੇ ਹੈਂ, ਭਾਵ ਅਪਨੀ ਅਪਨੀ ਉਪਾਸਨਾ ਕਾ ਹਠੁ ਕਰਤੇ ਹੈਂ॥
Prof. Sahib Singh(ਪਰ, ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਰਜ਼ਾ ਨੂੰ ਸਮਝਣ ਦੇ ਥਾਂ, ਪੰਡਿਤ ਨਿਰੇ) ਵੇਦ (ਹੀ) ਪੜ੍ਹਦਾ ਰਹਿੰਦਾ ਹੈ, ਤੇ, ਪੜ੍ਹ ਕੇ (ਉਹਨਾਂ ਦੀ) ਚਰਚਾ ਹੀ (ਹੋਰਨਾਂ ਨੂੰ) ਸੁਣਾਂਦਾ ਰਹਿੰਦਾ ਹੈ; ਬ੍ਰਹਮਾ ਵਿਸ਼ਨੂੰ ਸ਼ਿਵ (ਆਦਿਕ ਦੇਵਤਿਆਂ ਦੀਆਂ ਕਥਾ-ਕਹਾਣੀਆਂ ਹੀ ਸੁਣਾਂਦਾ ਰਹਿੰਦਾ ਹੈ।ਪਦ ਅਰਥ ਪੜੈ = (ਪੰਡਿਤ) ਪੜ੍ਹਦਾ ਹੈ (ਇਕ-ਵਚਨ)। ਪੜਿ = ਪੜ੍ਹ ਕੇ। ਵਾਦੁ = ਚਰਚਾ, ਕਥਾ-ਕਹਾਣੀ। ਵਖਾਣੈ = ਆਖਦਾ ਹੈ, ਸੁਣਾਂਦਾ ਹੈ। ਮਹੇਸਾ = ਸ਼ਿਵ।
SikhNet (Spanish)Uno lee los Vedas y hace todo tipo de discursos sobre Brahma, Vishnu y Shiva;
ਏਹ ਤ੍ਰਿਗੁਣ ਮਾਇਆ. ਜਿਨਿ ਜਗਤੁ ਭੁਲਾਇਆ; ਜਨਮ ਮਰਣ ਕਾ ਸਹਸਾ ॥
eeh trigun maaeaa. jin jagat bhulaaeaa; janam maran kaa sahasaa |
Sant Singh KhalsaThis three-phased Maya has deluded the whole world into cynicism about death and birth.
Manmohan SinghThis mammon of three qualities has strayed the world and it abides under the fear of birth and death.
Manmohan Singh (Punjabi)ਇਸ ਤਿੰਨ ਲਛਣਾ ਵਾਲੀ ਮੋਹਣੀ ਨੇ ਸੰਸਾਰੀ ਨੂੰ ਗੁਮਰਾਹ ਕੀਤਾ ਹੋਇਆ ਹੈ ਅਤੇ ਇਹ ਜੰਮਣ ਅਤੇ ਮਰਨ ਦੇ ਡਰ ਅੰਦਰ ਰਹਿੰਦਾ ਹੈ।
Fareedkot Teekaਏਹ ਤ੍ਰਿਗੁਣੀ ਮਾਯਾ ਹੈ ਜਿਸ ਨੇ ਜਗਤ ਕੋ ਭੁਲਾਯਾ ਹੂਆ ਹੈ, ਤਿਸੀ ਤੇ ਇਸ ਜੀਵ ਕੋ ਜਨਮ ਮਰਣ ਕਾ ਸੰਸਾ ਪੜਾ ਹੂਆ ਹੈ॥
Prof. Sahib Singhਇਸ ਦਾ ਸਿੱਟਾ ਇਹ ਹੁੰਦਾ ਹੈ ਕਿ) ਇਹ ਤ੍ਰਿਗੁਣੀ ਮਾਇਆ ਜਿਸ ਨੇ ਸਾਰੇ ਜਗਤ ਨੂੰ ਕੁਰਾਹੇ ਪਾ ਰਖਿਆ ਹੈ (ਉਸ ਦੇ ਅੰਦਰ) ਜੰਮਣ ਮਰਨ (ਦੇ ਗੇੜ) ਦਾ ਸਹਿਮ ਬਣਾਈ ਰੱਖਦੀ ਹੈ।ਪਦ ਅਰਥ ਤ੍ਰਿਗੁਣ ਮਾਇਆ = (ਰਜੋ ਤਮੋ ਸਤੋ) ਤਿੰਨ ਗੁਣਾਂ ਵਾਲੀ ਮਾਇਆ। ਜਿਨਿ = ਜਿਸ (ਮਾਇਆ) ਨੇ। ਸਹਸਾ = ਸਹਿਮ, ਖ਼ਤਰਾ।
SikhNet (Spanish)sí, esta Maya de los tres modos tiene asolado al mundo, y el miedo a la muerte y al nacimiento permanece,
ਗੁਰ ਪਰਸਾਦੀ ਏਕੋ ਜਾਣੈ; ਚੂਕੈ ਮਨਹੁ ਅੰਦੇਸਾ ॥੨॥
gur parasaadee eko jaanai; chookai manahu andesaa |2|
Sant Singh KhalsaBy Guru's Grace, know the One Lord, and the anxiety of your mind will be allayed. ||2||
Manmohan SinghKnowing the One Lord, by the Guru's grace, the mind's anxiety is removed.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਕ ਪ੍ਰਭੂ ਨੂੰ ਜਾਣਨ ਦੁਆਰਾ, ਚਿੱਤ ਦਾ ਫਿਕਰ ਦੂਰ ਹੋ ਜਾਂਦਾ ਹੈ।
Fareedkot Teekaਜਬ ਸਤਿਗੁਰੋਂ ਕੀ ਕ੍ਰਿਪਾ ਸੇ ਤਿਸ ਏਕ ਸਰੂਪ ਕੋ ਜਾਣੈ ਤਬ ਇਸ ਜੀਵ ਕੇ ਮਨ ਤੇ ਸਰਬ ਅੰਦੇਸਾ ਦੂਰ ਹੋ ਜਾਤਾ ਹੈ॥੨॥☬ਤਾਂ ਤੇ ਤਿਸ ਵਾਹਿਗੁਰੂ ਆਗੇ ਐਸੇ ਬੇਨਤੀ ਕਰੇ:
Prof. Sahib Singhਹਾਂ, ਜਿਹੜਾ ਮਨੁੱਖ (ਗੁਰੂ ਦੀ ਸਰਨ ਆ ਕੇ) ਗੁਰੂ ਦੀ ਮਿਹਰ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦਾ ਹੈ, ਉਸ ਦੇ ਮਨ ਵਿਚੋਂ (ਹਰੇਕ) ਫ਼ਿਕਰ ਦੂਰ ਹੋ ਜਾਂਦਾ ਹੈ ॥੨॥ਪਦ ਅਰਥ ਗੁਰ ਪਰਸਾਦੀ = ਗੁਰੂ ਦੀ ਕਿਰਪਾ ਨਾਲ। ਜਾਣੈ = ਸਾਂਝ ਪਾਂਦਾ ਹੈ। ਮਨਹੁ = ਮਨ ਤੋਂ। ਅੰਦੇਸਾ = ਫ਼ਿਕਰ ॥੨॥
SikhNet (Spanish)pero cuando por la Gracia del Guru, uno conoce al Uno Sólo, se libera de todas y cada una de sus dudas. (2)
ਹਮ ਦੀਨ ਮੂਰਖ ਅਵੀਚਾਰੀ; ਤੁਮ ਚਿੰਤਾ ਕਰਹੁ ਹਮਾਰੀ ॥
ham deen moorakh aveechaaree; tum chintaa karahu hamaaree |
Sant Singh KhalsaI am meek, foolish and thoughtless, but still, You take care of me.
Manmohan SinghI am meek, ignorant and thoughtless, O Lord, Thou alone are to take care of me.
Manmohan Singh (Punjabi)ਮੈਂ ਮਸਕੀਨ, ਬੇਸਮਝ ਅਤੇ ਅਣਜਾਣ ਹਾਂ, ਹੇ ਸੁਆਮੀ! ਕੇਵਲ ਤੈਨੂੰ ਹੀ ਮੇਰਾ ਫਿਕਰ ਹੈ।
Fareedkot Teekaਹੇ ਪ੍ਰਭੂ! ਹਮ ਦੀਨ ਔ ਮੂਰਖ ਵੀਚਾਰ ਸੇ ਰਹਿਤ ਹੈਂ। ਤਾਂ ਤੇ ਤੁਮ ਹਮਾਰੇ ਉਧਾਰ ਕੀ ਚਿੰਤਾ ਕਰੋ, ਭਾਵ ਸੋਈ ਕ੍ਰਿਪਾ ਕਰੋ ਜਿਸ ਤੇ ਹਮਾਰਾ ਉਧਾਰ ਹੋਵੇ॥
Prof. Sahib Singhਹੇ ਪ੍ਰਭੂ! ਅਸੀਂ ਜੀਵ ਨਿਮਾਣੇ ਮੂਰਖ ਬੇ-ਸਮਝ ਹਾਂ, ਤੂੰ ਆਪ ਹੀ ਸਾਡਾ ਧਿਆਨ ਰੱਖਿਆ ਕਰ।ਪਦ ਅਰਥ ਹਮ = ਅਸੀਂ ਜੀਵ। ਦੀਨ = ਗ਼ਰੀਬ, ਨਿਮਾਣੇ। ਅਵੀਚਾਰੀ = ਵਿਚਾਰ ਤੋਂ ਸੱਖਣੇ, ਬੇ-ਸਮਝ। ਚਿੰਤਾ-ਫ਼ਿਕਰ, ਧਿਆਨ।
SikhNet (Spanish)Somos débiles, frágiles e ignorantes, no tenemos un vestigio de Sabiduría, oh Dios,
ਹੋਹੁ ਦਇਆਲ ਕਰਿ ਦਾਸੁ ਦਾਸਾ ਕਾ; ਸੇਵਾ ਕਰੀ ਤੁਮਾਰੀ ॥
hohu deaal kar daas daasaa kaa; sevaa karee tumaaree |
Sant Singh KhalsaPlease be kind to me, and make me the slave of Your slaves, so that I may serve You.
Manmohan SinghBe Thou merciful to me and make me the slave of Thine slaves, that I may perform Thy service.
Manmohan Singh (Punjabi)ਤੂੰ ਮੇਰੇ ਤੇ ਮਿਹਰਬਾਨ ਹੈ ਅਤੇ ਮੈਨੂੰ ਆਪਣੇ ਗੋਲਿਆਂ ਦਾ ਗੋਲਾ ਬਣਾ ਦੇ, ਤਾਂ ਜੋ ਮੈਂ ਤੇਰੀ ਟਹਿਲ ਸੇਵਾ ਕਮਾਵਾਂ।
Fareedkot Teekaਮੇਰੇ ਪਰ ਦਿਆਲ ਹੋਇ ਕਰ ਅਪਨੇ ਦਾਸੋਂ ਕਾ ਦਾਸ ਕਰੋ, ਜਿਸ ਤੇ ਤੁਮਾਰੀ ਸੇਵਾ ਹੀ ਕਰਤਾ ਰਹੂੰ॥
Prof. Sahib Singhਹੇ ਪ੍ਰਭੂ! (ਮੇਰੇ ਉਤੇ) ਦਇਆਵਾਨ ਹੋ, (ਮੈਨੂੰ ਆਪਣੇ) ਦਾਸਾਂ ਦਾ ਦਾਸ ਬਣਾ ਲੈ (ਤਾ ਕਿ) ਮੈਂ ਤੇਰੀ ਭਗਤੀ ਕਰਦਾ ਰਹਾਂ।ਪਦ ਅਰਥ ਕਰਿ = ਬਣਾ ਲੈ। ਕਰੀ = ਕਰੀਂ, ਮੈਂ ਕਰਦਾ ਰਹਾਂ। ਸੇਵਾ = ਭਗਤੀ।
SikhNet (Spanish)tómanos en Tu Compasión y déjanos Servirte, volviéndonos Esclavos de Tus Esclavos,
ਏਕੁ ਨਿਧਾਨੁ ਦੇਹਿ ਤੂ ਅਪਣਾ; ਅਹਿਨਿਸਿ ਨਾਮੁ ਵਖਾਣੀ ॥੩॥
ek nidhaan dehi too apanaa; ahinis naam vakhaanee |3|
Sant Singh KhalsaPlease bless me with the treasure of the One Name, that I may chant it, day and night. ||3||
Manmohan SinghBless me Thou, O Lord, with the treasure of Thy One Name, that day and night I may utter it.
Manmohan Singh (Punjabi)ਤੂੰ ਮੈਨੂੰ, ਹੇ ਸੁਆਮੀ! ਆਪਣੇ ਇਕ ਧਾਮ ਦਾ ਖ਼ਜ਼ਾਨਾ ਪਰਦਾਨ ਕਰ, ਤਾਂ ਜੋ ਦਿਨ ਤੇ ਰੈਣ ਮੈਂ ਇਸ ਦਾ ਉਚਾਰਨ ਕਰਾਂ।
Fareedkot Teekaਜਬ ਤੂੰ ਏਕ ਆਪਨਾ ਨਾਮੁ ਨਿਧਾਨ ਮੇਰੇ ਕੋ ਦੇਵੇ ਤਬ ਮੈਂ ਦਿਨੇ ਰਾਤ ਤਿਸ ਕੋ ਉਚਾਰਨ ਕਰਤਾ ਰਹੂੰ॥੩॥
Prof. Sahib Singhਹੇ ਪ੍ਰਭੂ! ਤੂੰ ਮੈਨੂੰ ਆਪਣਾ ਨਾਮ-ਖ਼ਜ਼ਾਨਾ ਦੇਹ, ਮੈਂ ਦਿਨ ਰਾਤ (ਤੇਰਾ) ਨਾਮ ਜਪਦਾ ਰਹਾਂ ॥੩॥ਪਦ ਅਰਥ ਨਿਧਾਨੁ = ਖ਼ਜ਼ਾਨਾ। ਅਹਿ = ਦਿਨ। ਨਿਸਿ = ਰਾਤ। ਵਖਾਣੀ = ਵਖਾਣੀਂ, ਮੈਂ ਉਚਾਰਦਾ ਰਹਾਂ ॥੩॥
SikhNet (Spanish)sí, bendícenos con Tu Tesoro de Éxtasis y déjanos recitar para siempre Tu Nombre. (3)
ਕਹਤ ਨਾਨਕੁ. ਗੁਰ ਪਰਸਾਦੀ ਬੂਝਹੁ; ਕੋਈ ਐਸਾ ਕਰੇ ਵੀਚਾਰਾ ॥
kehat naanak. gur parasaadee boojhahu; koee aisaa kare veechaaraa |
Sant Singh KhalsaSays Nanak, by Guru's Grace, understand. Hardly anyone considers this.
Manmohan SinghSays Nanak, O man, by the Guru's grace, understand thou thy God. Some rare one knows the world to be life this.
Manmohan Singh (Punjabi)ਗੁਰੂ ਜੀ ਆਖਦੇ ਹਨ, ਹੇ ਬੰਦੇ! ਗੁਰਾਂ ਦੀ ਦਇਆ ਦੁਆਰਾ ਤੂੰ ਆਪਣੇ ਹਰੀ ਨੂੰ ਸਮਝ। ਕੋਈ ਵਿਰਲਾ ਜਣਾ ਹੀ ਸੰਸਾਰ ਨੂੰ ਇਸ ਤਰ੍ਹਾਂ ਦਾ ਜਾਣਦਾ ਹੈ:-
Fareedkot Teekaਸ੍ਰੀ ਗੁਰੂ ਜੀ ਕਹਿਤੇ ਹੈਂ: ਹੇ ਭਾਈ! ਇਸ ਬਾਤ ਕੋ (ਬੂਝਹੁ) ਸਮਝੋ ਕੋਈ ਗੁਰੋਂ ਕੀ ਕ੍ਰਿਪਾ ਤੇ ਐਸਾ ਵੀਚਾਰੁ ਕਰਤਾ ਹੈ॥☬ਸੋ ਵੀਚਾਰੁ ਆਗੇ ਕਹਤੇ ਹੈਂ:
Prof. Sahib Singhਨਾਨਕ ਆਖਦਾ ਹੈ ਕਿ ਤੁਸੀਂ ਗੁਰੂ ਦੀ ਕਿਰਪਾ ਨਾਲ ਹੀ (ਸਹੀ ਜੀਵਨ-ਰਾਹ) ਸਮਝ ਸਕਦੇ ਹੋ।ਪਦ ਅਰਥ ਕਹਤ = ਆਖਦਾ ਹੈ। ਪਰਸਾਦਿ = ਪਰਸਾਦੀ, ਕਿਰਪਾ ਨਾਲ। ਕਰੇ ਵੀਚਾਰਾ = ਖ਼ਿਆਲ ਬਣਾਂਦਾ ਹੈ।
SikhNet (Spanish)Dice Nanak, conoce a Dios, por la Gracia del Guru
ਜਿਉ ਜਲ ਊਪਰਿ ਫੇਨੁ ਬੁਦਬੁਦਾ; ਤੈਸਾ ਇਹੁ ਸੰਸਾਰਾ ॥
jiau jal aoopar fen budabudaa; taisaa ihu sansaaraa |
Sant Singh KhalsaLike foam bubbling up on the surface of the water, so is this world.
Manmohan SinghAs is the foam or bubble on the water so is this world.
Manmohan Singh (Punjabi)ਜਿਸ ਤਰ੍ਹਾਂ ਪਾਣੀ ਉਤੇ ਝਗ ਜਾ ਬੁਲਬੁਲਾ ਹੈ ਉਸੇ ਤਰ੍ਹਾਂ ਦਾ ਹੀ ਹੈ ਹਿੲ ਜਗਤ।
Fareedkot Teekaਜਿਸ ਪ੍ਰਕਾਰ ਜਲ ਕੇ ਊਪਰ (ਫੇਨੁ) ਝਗ ਔ ਬੁਦਬੁਦਾ ਹੋਤਾ ਹੈ, ਤਿਸੀ ਪ੍ਰਕਾਰ ਕਾ ਇਹੁ ਸੰਸਾਰ ਹੈ, ਭਾਵ ਛਿਨ ਭੰਗਰ ਹੈ, ਵਾ ਜੈਸੇ ਫੇਨ ਔ ਤਰੰਗ ਜਲ ਸਰੂਪ ਹੀ ਹੈ, ਤੈਸੇ ਏਹ ਸੰਸਾਰ ਬ੍ਰਹਮ ਰੂਪ ਹੈ॥
Prof. Sahib Singh(ਜਿਹੜਾ ਮਨੁੱਖ ਸਮਝਦਾ ਹੈ, ਉਹ ਜਗਤ ਬਾਰੇ ਆਪਣੇ) ਖ਼ਿਆਲ ਇਉਂ ਬਣਾਂਦਾ ਹੈ ਕਿ ਜਿਵੇਂ ਪਾਣੀ ਉੱਤੇ ਝੱਗ ਹੈ ਬੁਲਬੁਲਾ ਹੈ (ਜੋ ਝਬਦੇ ਹੀ ਮਿਟ ਜਾਂਦਾ ਹੈ) ਤਿਵੇਂ ਇਹ ਜਗਤ ਹੈ।ਪਦ ਅਰਥ ਫੇਨੁ = ਝੱਗ। ਬੁਦਬੁਦਾ = ਬੁਲਬੁਲਾ। ਜਿਸ ਤੇ = (ਸੰਬੰਧਕ 'ਤੇ' ਦੇ ਕਾਰਨ ਲਫ਼ਜ਼ 'ਜਿਸੁ' ਦਾ (ੁ) ਉਡ ਗਿਆ ਹੈ)
SikhNet (Spanish)y ve como el mundo se convierte tan sólo en una simple burbuja de agua,