ੴ

ਸਿੱਖਬਾਣੀ · SikhBani

ਗੁਰੁ ਪਰਮੇਸਰੁ ਕਰਣੈਹਾਰੁ ॥

gur paramesar karanaihaar
Guru Arjan Dev Ji ਗੁਰੂ ਅਰਜਨ ਦੇਵ ਜੀ · Raag Soohee · Ang 741 · 11 lines
Translations

ਸੂਹੀ ਮਹਲਾ ੫ ॥

soohee mahalaa 5 |

Sant Singh KhalsaSoohee, Fifth Mehl:
Manmohan SinghSuhi 5th Guru.
Manmohan Singh (Punjabi)ਸੂਹੀ ਪੰਜਵੀਂ ਪਾਤਿਸ਼ਾਹੀ।
SikhNet (Spanish)Suji, Mejl Guru Aryan, Quinto Canal Divino.

ਗੁਰੁ ਪਰਮੇਸਰੁ ਕਰਣੈਹਾਰੁ ॥

gur paramesar karanaihaar |

Sant Singh KhalsaThe Guru is the Transcendent Lord, the Creator Lord.
Manmohan SinghThe Guru himself is the Lord Creator.
Manmohan Singh (Punjabi)ਗੁਰੂ ਜੀ ਆਪ ਹੀ ਸੁਆਮੀ ਸਿਰਜਣਹਾਰ ਹਨ।
Fareedkot Teekaਹੇ ਭਾਈ! ਗੁਰੂ ਪਰਮੇਸ੍ਵਰ ਕੀ ਪ੍ਰਾਪਤੀ ਕਰਨੇ ਵਾਲਾ ਹੈ॥
Prof. Sahib Singhਹੇ ਮੇਰੇ ਮਨ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ।

ਪਦ ਅਰਥ ਪਰਮੇਸਰੁ = ਪਰਮ ਈਸ਼੍ਵਰ, ਸਭ ਤੋਂ ਉੱਚਾ ਮਾਲਕ। ਕਰਣੈਹਾਰੁ = ਸਭ ਕੁਝ ਕਰ ਸਕਣ ਵਾਲਾ।

SikhNet (Spanish)El Guru es el Señor Trascendente, el Señor Creador.

ਸਗਲ ਸ੍ਰਿਸਟਿ ਕਉ; ਦੇ ਆਧਾਰੁ ॥੧॥

sagal srisatt kau; de aadhaar |1|

Sant Singh KhalsaHe gives His Support to the entire Universe. ||1||
Manmohan SinghHe gives support to the entire universe.
Manmohan Singh (Punjabi)ਉਹ ਸਾਰੇ ਆਲਮ ਨੂੰ ਆਸਰਾ ਦਿੰਦਾ ਹੈ।
Fareedkot Teekaਔਰ ਸਗਲ ਸ੍ਰਿਸਟੀ ਕੋ ਆਸਰਾ ਦੇਨੇਹਾਰਾ ਹੈ॥੧॥
Prof. Sahib Singhਗੁਰੂ ਸਾਰੀ ਸ੍ਰਿਸ਼ਟੀ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ॥੧॥

ਪਦ ਅਰਥ ਸਗਲ = ਸਾਰੀ। ਕਉ = ਨੂੰ। ਦੇ = ਦੇਂਦਾ ਹੈ। ਆਧਾਰੁ = ਆਸਰਾ ॥੧॥

SikhNet (Spanish)Él da Su Soporte al Universo entero. (1)

ਗੁਰ ਕੇ ਚਰਣ ਕਮਲ; ਮਨ ਧਿਆਇ ॥

gur ke charan kamal; man dhiaae |

Sant Singh KhalsaMeditate within your mind on the Lotus Feet of the Guru.
Manmohan SinghMeditate thou on the Guru's lotus feet in thy mind.
Manmohan Singh (Punjabi)ਆਪਣੇ ਚਿੱਤ ਅੰਦਰ ਤੂੰ ਗੁਰਾਂ ਦੇ ਕੰਵਲ ਰੂਪੀ ਚਰਨਾਂ ਦਾ ਆਰਾਧਨ ਕਰ।
Fareedkot Teekaਹੇ ਭਾਈ! ਗੁਰੋਂ ਕੇ ਚਰਨ ਜੋ ਕਮਲ ਵਤ ਹੈਂ ਤਿਨੋਂ ਕਾ ਮਨ ਮੇਂ ਧ੍ਯਾਨ ਕਰ॥
Prof. Sahib Singhਹੇ (ਮੇਰੇ) ਮਨ! (ਸਦਾ) ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ।

ਪਦ ਅਰਥ ਚਰਣ ਕਮਲ = ਕੌਲ ਫੁੱਲਾਂ ਵਰਗੇ ਕੋਮਲ ਚਰਨ। ਮਨ = ਹੇ ਮਨ!

SikhNet (Spanish)Medita en lo profundo de tu mente en el Loto de los Pies del Guru

ਦੂਖੁ ਦਰਦੁ; ਇਸੁ ਤਨ ਤੇ ਜਾਇ ॥੧॥ ਰਹਾਉ ॥

dookh darad; is tan te jaae |1| rahaau |

Sant Singh KhalsaPain and suffering shall leave this body. ||1||Pause||
Manmohan SinghAnguish and pain shall thus flee from this body of thine. Pause.
Manmohan Singh (Punjabi)ਇਸ ਤਰ੍ਹਾਂ ਕਸ਼ਟ ਤੇ ਪੀੜ ਤੇਰੀ ਇਸ ਦੇਹ ਤੋਂ ਪਰੇ ਭਜ ਜਾਣਗੇ। ਠਹਿਰਾਉ।
Fareedkot Teekaਤੇਰੇ ਇਸ ਤਨ ਤੇ ਦੂਖ ਜਨ੍ਯ ਦਰਦ ਚਲੇ ਜਾਵੇਂਗੇ॥੧॥ ਰਹਾਉ ॥
Prof. Sahib Singh(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥

ਪਦ ਅਰਥ ਤੇ = ਤੋਂ। ਜਾਇ = ਚਲਾ ਜਾਂਦਾ ਹੈ ॥੧॥ ਰਹਾਉ ॥

SikhNet (Spanish)y el dolor y el sufrimiento se alejarán de ti. (1-Pausa)

ਭਵਜਲਿ ਡੂਬਤ; ਸਤਿਗੁਰੁ ਕਾਢੈ ॥

bhavajal ddoobat; satigur kaadtai |

Sant Singh KhalsaThe True Guru saves the drowning being from the terrifying world-ocean.
Manmohan SinghThe True Guru saves the drowning man from the awful world-ocean.
Manmohan Singh (Punjabi)ਸੱਚੇ ਗੁਰੂ ਜੀ ਡੁੱਬਦੇ ਇਨਸਾਨ ਨੂੰ ਡਰਾਉਣੇ ਸੰਸਾਰ ਸਮੁੰਦਰ ਵਿਚੋਂ ਬਾਹਰ ਕੱਢ ਲੈਂਦੇ ਹਨ।
Fareedkot Teekaਪੁਨਾ ਸੰਸਾਰ ਸਮੁਦ੍ਰ ਸੇ ਡੂਬਤੇ ਜੀਵ ਕੋ ਸਤਿਗੁਰੂ ਹੀ ਕਢਤੇ ਹੈਂ॥
Prof. Sahib Singh(ਹੇ ਮਨ! ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ,

ਪਦ ਅਰਥ ਭਵਜਲਿ = ਸੰਸਾਰ-ਸਮੁੰਦਰ ਵਿਚ। ਕਾਢੈ = ਕੱਢ ਲੈਂਦਾ ਹੈ।

SikhNet (Spanish)El Verdadero Guru salva al que se está ahogando en el aterrador océano del mundo

ਜਨਮ ਜਨਮ ਕਾ ਟੂਟਾ ਗਾਢੈ ॥੨॥

janam janam kaa ttoottaa gaadtai |2|

Sant Singh KhalsaHe reunites those who were separated for countless incarnations. ||2||
Manmohan SinghHe unites those, separated since many births.
Manmohan Singh (Punjabi)ਉਹ ਉਨ੍ਹਾਂ ਨੂੰ ਜੋੜ ਦਿੰਦੇ ਹਨ ਜੋ ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਨ।
Fareedkot Teekaਅਰ ਜਨਮ ਜਨਮ ਕਾ (ਟੂਟਾ) ਵਿਛੜਿਆ ਹੂਆ ਜੋ ਜੀਵ ਹੈ, ਵਾਹਿਗੁਰੂ ਸਾਥ (ਗਾਢੈ) ਮਿਲਾ ਦੇਤੇ ਹੈਂ॥੨॥
Prof. Sahib Singhਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ ॥੨॥

ਪਦ ਅਰਥ ਟੂਟਾ = (ਪਰਮਾਤਮਾ ਨਾਲੋਂ) ਟੁੱਟਾ ਹੋਇਆ ਮਨੁੱਖ। ਗਾਢੈ = ਗੰਢ ਦੇਂਦਾ ਹੈ, ਪ੍ਰਭੂ ਨਾਲ ਜੋੜ ਦੇਂਦਾ ਹੈ ॥੨॥

SikhNet (Spanish)y une a quienes estaban alejados de Él a través de innumerables encarnaciones. (2)

ਗੁਰ ਕੀ ਸੇਵਾ; ਕਰਹੁ ਦਿਨੁ ਰਾਤਿ ॥

gur kee sevaa; karahu din raat |

Sant Singh KhalsaServe the Guru, day and night.
Manmohan SinghServe thou the Guru, day and night.
Manmohan Singh (Punjabi)ਤੂੰ, ਗੁਰਾਂ ਦਾ ਦਿਨ ਰਾਤ ਟਹਿਲ ਕਮਾ।
Fareedkot Teekaਤਾਂ ਤੇ ਗੁਰੋਂ ਕੀ ਸੇਵਾ ਰਾਤ ਦਿਨ ਕਰੋ॥
Prof. Sahib Singhਹੇ ਭਾਈ! ਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰਿਆ ਕਰੋ।
SikhNet (Spanish)Sirve al Guru día y noche

ਸੂਖ ਸਹਜ; ਮਨਿ ਆਵੈ ਸਾਂਤਿ ॥੩॥

sookh sehaj; man aavai saant |3|

Sant Singh KhalsaYour mind shall come to have peace, pleasure and poise. ||3||
Manmohan SinghThy soul shall thus obtain pleasure, poise and peace.
Manmohan Singh (Punjabi)ਤੇਰੀ ਆਤਮਾ ਨੂੰ ਇਸ ਤਰ੍ਹਾਂ ਆਨੰਦ, ਅਡੋਲਤਾ ਅਤੇ ਠੰਢ-ਚੈਨ ਪਰਾਪਤ ਹੋ ਜਾਏਗੀ।
Fareedkot Teekaਅਚੁਤ ਸੁਖ ਕੀ ਪ੍ਰਾਪਤੀ ਹੋ ਕਰ ਮਨ ਮੇਂ ਸਾਂਤੀ ਆਵੈਗੀ॥੩॥
Prof. Sahib Singh(ਜੇਹੜਾ ਮਨੁੱਖ ਸੇਵਾ ਕਰਦਾ ਹੈ ਉਸ ਦੇ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ॥੩॥

ਪਦ ਅਰਥ ਸੂਖ ਸਹਜ = ਆਤਮਕ ਅਡੋਲਤਾ ਦੇ ਸੁਖ। ਮਨਿ = ਮਨ ਵਿਚ ॥੩॥

SikhNet (Spanish)y tu mente obtendrá Paz, Placer y Equilibrio.(3)

ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥

satigur kee ren vaddabhaagee paavai |

Sant Singh KhalsaBy great good fortune, one obtains the dust of the feet of the True Guru.
Manmohan SinghBy great good fortune, one obtains the dust of the True Guru's feet.
Manmohan Singh (Punjabi)ਭਾਰੇ ਸ਼੍ਰੇਸ਼ਟ ਭਾਗਾਂ ਦੁਆਰਾ, ਬੰਦੇ ਨੂੰ ਸੱਚੇ ਗੁਰਾਂ ਦੇ ਚਰਨਾਂ ਦੀ ਧੂੜ ਪਰਾਪਤ ਹੁੰਦੀ ਹੈ।
Fareedkot Teekaਪਰੰਤੂ ਸਤਿਗੁਰੋਂ ਕੀ (ਰੇਣੁ) ਧੂੜ ਜੀਵ ਵਡੇ ਭਾਗੋਂ ਕਰ ਕੇ ਪਾਵਤਾ ਹੈ॥
Prof. Sahib Singhਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ।

ਪਦ ਅਰਥ ਰੇਣੁ = ਚਰਨ-ਧੂੜ। ਵਡਭਾਗੀ = ਵੱਡੇ ਭਾਗਾਂ ਵਾਲਾ ਮਨੁੱਖ।

SikhNet (Spanish)Por una grandiosa fortuna uno obtiene el polvo de los Pies del Verdadero Guru.

ਨਾਨਕ ਗੁਰ ਕਉ; ਸਦ ਬਲਿ ਜਾਵੈ ॥੪॥੧੬॥੨੨॥

naanak gur kau; sad bal jaavai |4|16|22|

Sant Singh KhalsaNanak is forever a sacrifice to the True Guru. ||4||16||22||
Manmohan SinghNanak is ever a sacrifice unto the Guru.
Manmohan Singh (Punjabi)ਨਾਨਕ ਗੁਰਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹੈ।
Fareedkot Teekaਗੁਰੂ ਜੀ ਕਹਿਤੇ ਹੈਂ: ਇਸੀ ਸੇ ਸਤਿਗੁਰੋਂ ਸੇ ਸਦਾ ਸਦਾ ਬਲਿਹਾਰ ਜਾਈਏ॥੪॥੧੬॥੨੨॥☬ਉਪਦੇਸ ਕਰਤੇ ਹੈਂ:
Prof. Sahib Singhਹੇ ਨਾਨਕ! (ਫਿਰ ਉਹ ਮਨੁੱਖ) ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੬॥੨੨॥

ਪਦ ਅਰਥ ਨਾਨਕ = ਹੇ ਨਾਨਕ! ਸਦ = ਸਦਾ। ਬਲਿ = ਸਦਕੇ ॥੪॥੧੬॥੨੨॥

SikhNet (Spanish)Así Nanak ofrece para siempre su ser en sacrificio al Verdadero Guru.(4-16-22)
Answers quote the Granth verbatim with Ang citations. AI commentary is not Gurbani and not a religious ruling.