ਕਾਨੜੇ ਕੀ, ਵਾਰ ਮਹਲਾ ੪, ਮੂਸੇ ਕੀ ਵਾਰ ਕੀ ਧੁਨੀ ॥
kaanarre kee, vaar mahalaa 4, moose kee vaar kee dhunee |
Sant Singh KhalsaVaar Of Kaanraa, Fourth Mehl, Sung To The Tune Of The Ballad Of Musa:
Manmohan SinghVar of Kanra 4th Guru to be sung to the tune of the Ballad of Musa.
Manmohan Singh (Punjabi)ਕਾਨੜੇ ਕੀ ਵਾਰ ਚੌਥੀ ਪਾਤਿਸ਼ਾਹੀ। ਮੂਸੇ ਦੀ ਵਾਰ ਦੀ ਸੁਰ ਤੇ ਗਾਉਣੀ।
Fareedkot Teekaਮੂਸੇ ਕਾ ਪ੍ਰਸੰਗ: ਮੂਸਾ ਕਿਸੀ ਸਮੇਂ ਵਿਖੇ ਇਕ ਪਾਤਸ਼ਾਹ ਥਾ। ਤਿਸ ਕੀ ਜਹਾਂ ਸਗਾਈ ਹੂਈ ਥੀ ਵਹੁ ਇਸਤ੍ਰੀ ਬਡੀ ਸੁੰਦਰ ਥੀ। ਵਹੁ ਕਿਸੀ ਔਰ ਰਾਜਾ ਕੀ ਨਿਗਾਹ ਚੜੀ, ਉਸ ਨੇ ਬਿਵਾਹੀ। ਮੂਸੇ ਨੇ ਆਪਣੀ ਨਿਰਾਦਰੀ ਸਮਝ ਕੇ ਤਿਸ ਕੇ ਸਾਥ ਜੁਧ ਕੀਆ। ਜੀਤ ਕਰ ਤਿਸ ਕੋ ਕੈਦ ਕੀਆ ਅਰ ਪੂਛਾ, 'ਤੈਨੇ ਐਸਾ ਨਿੰਦਤ ਕਾਮ ਕਿਉਂ ਕੀਆ'? ਉਸ ਨੇ ਕਹਾ, 'ਮੇਰਾ ਚਿਤ ਇਸ ਕੇ ਸਾਥ ਬਹੁਤ ਲਗ ਗਿਆ ਥਾ ਅਰ ਬੇਬਸ ਹੋ ਕਰ ਆਪ ਕੇ ਭ੍ਯ ਕੋ ਤ੍ਯਾਗ ਕਰ ਯਹ ਕਾਮ ਕੀਆ ਥਾ'। ਪਾਤਸ਼ਾਹ ਸਚ ਕੋ ਸੁਨ ਪ੍ਰਸੰਨ ਹੂਆ ਅਰ ਵਹੁ ਇਸਤ੍ਰੀ ਉਸੀ ਕੋ ਬਖਸ਼ ਦਈ, ਸਿਰੇਪਾਉ ਦੇ ਕਰ ਛੋਡ ਦੀਆ। ਢਾਢੀਆਂ ਨੇ ਵਾਰ ਗਾਈ। ਉਸੀ ਧੁਨ ਪਰ ਯਹਿ ਵਾਰ ਹੈ⁽¹⁾॥
Prof. Sahib Singhਗੁਰੂ ਰਾਮਦਾਸ ਜੀ ਦੀ ਇਸ ਵਾਰ ਨੂੰ ਮੂਸੇ ਦੀ ਵਾਰ ਦੀ ਸੁਰ ਤੇ ਗਾਉਣਾ ਹੈ।ਪਦ ਅਰਥ ਮੂਸੇ ਕੀ = ਮੂਸੇ ਦੀ। ❀ ਨੋਟ: ਮੂਸਾ ਇਕ ਸੂਰਮਾ ਸੀ, ਇਸ ਦੀ ਮੰਗੇਤ੍ਰ ਕਿਸੇ ਰਾਜੇ ਨਾਲ ਵਿਆਹੀ ਗਈ। ਮੂਸੇ ਨੇ ਉਸ ਰਾਜੇ ਤੇ ਚੜ੍ਹਾਈ ਕਰ ਕੇ ਰਾਜੇ ਨੂੰ ਤੇ ਉਸ ਆਪਣੀ ਮੰਗੇਤ੍ਰ ਨੂੰ ਪਕੜ ਲਿਆਂਦਾ; ਪਰ ਜਦੋਂ ਉਸ ਨੇ ਇਸਤ੍ਰੀ ਪਾਸੋਂ ਪੁੱਛਿਆ ਕਿ ਤੂੰ ਕਿਸ ਨਾਲ ਰਹਿਣਾ ਚਾਹੁੰਦੀ ਹੈਂ, ਉਸ ਨੇ ਉੱਤਰ ਦਿੱਤਾ ਕਿ ਜਿਸ ਨਾਲ ਮੈਂ ਵਿਆਹੀ ਗਈ ਹਾਂ। ਮੂਸੇ ਨੇ ਇਹ ਸੁਣ ਕੇ ਰਾਜੇ ਨੂੰ ਤੇ ਉਸ ਦੀ ਇਸਤ੍ਰੀ ਨੂੰ ਮਾਫ਼ ਕਰ ਕੇ ਇੱਜ਼ਤ ਨਾਲ ਮੋੜ ਦਿੱਤਾ। ਮੂਸੇ ਦੀ ਇਸ ਬਹਾਦਰੀ ਤੇ ਖੁਲ੍ਹਦਿਲੀ ਤੇ ਢਾਢੀਆਂ ਨੇ ਵਾਰ ਲਿਖੀ, ਜਿਸ ਦੀ ਨਮੂਨੇ ਦੀ ਇਕ ਪਉੜੀ ਇਉਂ ਹੈ: ਤ੍ਰੈ ਸੈ ਸੱਠ ਮਰਾਤਬਾ ਇਕ ਗੁਰੀਏ ਡੱਗੈ ॥ ਚੜ੍ਹਿਆ ਮੂਸਾ ਪਾਤਸ਼ਾਹ ਸਭ ਜੱਗ ਪਰੱਖੈ ॥ ਚੰਦ ਚਿਟੇ ਬਡ ਹਾਥੀਆਂ ਕਹੁ ਕਿਤ ਵਰੱਗੇ ॥ ਰੁਤ ਪਛਾਤੀ ਬਗਲਿਆਂ ਘਟ ਕਾਲੀ ਅੱਗੈ ॥ ਏਹੀ ਕੀਤੀ ਮੂਸਿਆ ਕਿਨ ਕਰੀ ਨ ਅੱਗੈ ॥
* ਕਾਨੜੇ ਕੀ ਵਾਰ ਮਹਲਾ ੪ ਦਾ ਪਉੜੀ-ਵਾਰ ਭਾਵ: ੧. ਤਿਆਗੀ ਕੀਹ ਤੇ ਗ੍ਰਿਹਸਤੀ ਕੀਹ?-ਸਭਨਾਂ ਵਿਚ ਪਰਮਾਤਮਾ ਆਪ ਵੱਸ ਰਿਹਾ ਹੈ। ਸਭ ਜੀਵਾਂ ਵਿਚ ਆਪ ਹੀ ਵਿਆਪਕ ਹੋ ਕੇ ਸਭ ਕੰਮ ਕਰ ਰਿਹਾ ਹੈ ਸਾਧ ਸੰਗਤਿ ਵਿਚ ਬੈਠਿਆਂ ਹੀ ਮਨੁੱਖ ਉਸ ਸਰਬ-ਵਿਆਪਕ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ਸਕਦਾ ਹੈ। ੨. ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ। ਕੋਈ ਗ਼ਰੀਬ ਹੈ ਕੋਈ ਅਮੀਰ ਹੈ, ਹਰੇਕ ਵਿਚ ਉਹ ਆਪ ਹੀ ਮੌਜੂਦ ਹੈ। ਗ਼ਰੀਬ ਕੀਹ ਤੇ ਅਮੀਰ ਕੀਹ? ਸਭ ਉਸੇ ਦੇ ਦਰ ਦੇ ਮੰਗਤੇ ਹਨ। ੩. ਅਨੇਕਾਂ ਕਿਸਮਾਂ ਦੀ ਤੇ ਰੰਗਾ-ਰੰਗ ਦੀ ਇਹ ਸ੍ਰਿਸ਼ਟੀ ਪਰਮਾਤਮਾ ਨੇ ਆਪ ਹੀ ਬਣਾਈ ਹੈ, ਤੇ, ਇਸ ਵਿਚ ਹਰ ਥਾਂ ਉਹ ਮੌਜੂਦ ਹੈ। ਜਿਸ ਮਨੁੱਖ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ ਉਸ ਨੂੰ ਗੁਰੂ ਮਿਲਾਂਦਾ ਹੈ, ਤੇ ਗੁਰੂ ਦੀ ਰਾਹੀਂ ਉਸ ਨੂੰ ਆਪਣਾ ਗਿਆਨ ਬਖ਼ਸ਼ਦਾ ਹੈ। ੪. ਇਸ ਜਗਤ-ਪਸਾਰੇ ਵਿਚ ਸਾਰੇ ਜੀਵ ਪਰਮਾਤਮਾ ਦੇ ਨਾਮ ਦਾ ਵਣਜ ਕਰਨ ਆਏ ਹੋਏ ਹਨ। ਜੀਵਾਂ ਵਾਸਤੇ ਇਹੀ ਵਣਜ ਹੈ ਸਭ ਤੋਂ ਵਧੀਆ ਵਣਜ। ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਇਹ ਨਾਮ-ਵਣਜ ਕਰਦਾ ਹੈ ਉਹ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰ ਲੈਂਦਾ ਹੈ। ੫. ਜਿਹੜੇ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹਨਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਉਸ ਪਰਮਾਤਮਾ ਨਾਲ ਇਕ ਮਿਕ ਹੋ ਜਾਂਦੇ ਹਨ ਉਸ ਦਾ ਰੂਪ ਹੀ ਬਣ ਜਾਂਦੇ ਹਨ। ਭਾਗਾਂ ਵਾਲੇ ਹਨ ਉਹ ਮਨੁੱਖ। ੬. ਪਰਮਾਤਮਾ ਦਾ ਨਾਮ ਮਨੁੱਖ ਨੂੰ ਆਤਮਕ ਜੀਵਨ ਦੇਂਦਾ
SikhNet (Spanish)Para ser cantado en el tono de la Balada de Musa
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace, is He obtained.
Manmohan Singh (Punjabi)ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸਲੋਕ ਮਃ ੪ ॥
salok mahalaa 4 |
Sant Singh KhalsaSalok, Fourth Mehl:
Manmohan SinghSlok 4th Guru.
Manmohan Singh (Punjabi)ਸਲੋਕ ਚੌਥੀ ਪਾਤਿਸ਼ਾਹੀ।
Prof. Sahib Singhਗੁਰੂ ਰਾਮਦਾਸ ਜੀ ਦੇ ਸਲੋਕ।
SikhNet (Spanish)Slok, Mejl Guru Ram Das, Cuarto Canal Divino.
ਰਾਮ ਨਾਮੁ ਨਿਧਾਨੁ ਹਰਿ; ਗੁਰਮਤਿ ਰਖੁ ਉਰ ਧਾਰਿ ॥
raam naam nidhaan har; guramat rakh ur dhaar |
Sant Singh KhalsaFollow the Guru's Teachings, and enshrine the Treasure of the Lord's Name within your heart.
Manmohan SinghThrough the Guru's instruction, keep thou enshrined in thy mind the treasure of the Lord God's Name.
Manmohan Singh (Punjabi)ਗੁਰਾਂ ਦੇ ਊਪਦੇਸ਼ ਦੁਆਰਾ, ਤੂੰ ਆਪਣੇ ਹਿਰਦੇ ਅੰਦਰ ਸੁਆਮੀ ਵਾਹਿਗੁਰੂ ਦੇ ਨਾਮ ਦੇ ਖਜਾਨੇ ਨੂੰ ਟਿਕਾਈ ਰੱਖ।
Fareedkot Teekaਹੇ ਭਾਈ! ਹਰੀ ਰਾਮ ਕਾ ਨਾਮ ਨਿਧੀਓਂ ਕਾ ਘਰ ਗੁਰੋਂ ਕੀ (ਮਤਿ) ਸਿਖ੍ਯਾ ਲੈਕਰ ਮਨ ਮੇਂ ਧਾਰਨ ਕਰ ਰਖ॥
Prof. Sahib Singhਪਰਮਾਤਮਾ ਦਾ ਨਾਮ (ਅਸਲ) ਖ਼ਜ਼ਾਨਾ (ਹੈ) ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ (ਇਸ ਨੂੰ ਆਪਣੇ) ਹਿਰਦੇ ਵਿਚ ਪ੍ਰੋ ਰੱਖ।ਪਦ ਅਰਥ ਨਿਧਾਨੁ = ਖ਼ਜ਼ਾਨਾ। ਉਰ = ਹਿਰਦਾ। ਧਾਰਿ = ਧਾਰ ਕੇ, ਟਿਕਾ ਕੇ।
SikhNet (Spanish)Sigue las Enseñanzas del Guru y enaltece el Tesoro del Nombre del Señor en tu corazón,
ਦਾਸਨ ਦਾਸਾ ਹੋਇ ਰਹੁ; ਹਉਮੈ ਬਿਖਿਆ ਮਾਰਿ ॥
daasan daasaa hoe rahu; haumai bikhiaa maar |
Sant Singh KhalsaBecome the slave of the Lord's slaves, and conquer egotism and corruption.
Manmohan SinghRidding thyself of the poison of thy self-conceit, ever thou the slave of the Lord's slaves.
Manmohan Singh (Punjabi)ਆਪਣੀ ਸਵੈ-ਹੰਗਤਾ ਦੀ ਜਹਿਰ ਨੂੰ ਤਿਆਗ ਕੇ, ਤੂੰ ਸਦਾ ਹੀ ਸੁਆਮੀ ਦੇ ਗੋਲਿਆਂ ਦਾ ਗੋਲਾ ਬਣਿਆ ਰਹੁ।
Fareedkot Teekaਹਰੀ ਕੇ ਦਾਸੋਂ ਕਾ ਦਾਸ ਹੋਇ ਰਹੁ ਔਰ ਬਿਖ ਰੂਪ ਹੰਤਾ, ਮਮਤਾ ਕੋ ਮਾਰ ਦੇਹ॥
Prof. Sahib Singh(ਇਸ ਨਾਮ ਦੀ ਬਰਕਤਿ ਨਾਲ) ਹਉਮੈ (-ਰੂਪ) ਮਾਇਆ (ਦੇ ਪ੍ਰਭਾਵ) ਨੂੰ (ਆਪਣੇ ਅੰਦਰੋਂ) ਮੁਕਾ ਕੇ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਿਆ ਰਹੁ।ਪਦ ਅਰਥ ਬਿਖਿਆ = ਮਾਇਆ। ਮਾਰਿ = ਮਾਰ ਕੇ, ਮੁਕਾ ਕੇ।
SikhNet (Spanish)vuélvete el Esclavo de los Esclavos del Señor y conquista el egoísmo y la corrupción,
ਜਨਮੁ ਪਦਾਰਥੁ ਜੀਤਿਆ; ਕਦੇ. ਨ ਆਵੈ ਹਾਰਿ ॥
janam padaarath jeetiaa; kade. na aavai haar |
Sant Singh KhalsaYou shall win this treasure of life; you shall never lose.
Manmohan SinghThis-wise thou shall win the treasure of life and shall lose not ever.
Manmohan Singh (Punjabi)ਇਸ ਤਰ੍ਹਾਂ ਤੂੰ ਆਪਣੇ ਜੀਵਨ ਦੇ ਖਜਾਨੇ ਨੂੰ ਜਿੱਤ ਕੇ ਕਦਾਚਿੱਤ ਸ਼ਿਕਸਤ ਨਹੀਂ ਉਠਾਵੇਗਾਂ।
Fareedkot Teekaਜਨਮ ਰੂਪ ਪਦਾਰਥ ਜੀਤਾ ਜਾਵੇਗਾ, ਫੇਰ ਕਬੀ ਹਾਰ ਨਹੀਂ ਆਵੇਗੀ॥
Prof. Sahib Singh(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰ ਕੇ (ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਕਦੇ ਨਹੀਂ ਆਉਂਦਾ।ਪਦ ਅਰਥ ਜਨਮੁ ਪਦਾਰਥੁ = ਕੀਮਤੀ ਮਨੁੱਖਾ ਜਨਮ। ਹਾਰਿ = ਬਾਜੀ ਹਾਰ ਕੇ। ਨ ਆਵੈ = ਨਹੀਂ ਆਉਂਦਾ।
SikhNet (Spanish)así ganarás el Tesoro de la Vida y nunca perderás. Benditos,
ਧਨੁ ਧਨੁ ਵਡਭਾਗੀ ਨਾਨਕਾ; ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥
dhan dhan vaddabhaagee naanakaa; jin guramat har ras saar |1|
Sant Singh KhalsaBlessed, blessed and very fortunate are those, O Nanak, who savor the Sublime Essence of the Lord through the Guru's Teachings. ||1||
Manmohan SinghBlest, blest and very fortunate are they, O Nanak, who, by the Guru's instruction, take care of the Lord's elixir.
Manmohan Singh (Punjabi)ਮੁਬਾਰਕ, ਮੁਬਾਰਕ, ਅਤੇ ਭਾਰੇ ਨਸੀਬਾਂ ਵਾਲੇ ਹਨ ਉਹ, ਹੇ ਨਾਨਕ! ਜੋ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੇ ਅੰਮ੍ਰਿਤ ਦੀ ਸੰਭਾਲ ਕਰਦੇ ਹਨ।
Fareedkot Teekaਵਹੁ ਪੁਰਖ ਧੰਨਤਾ ਯੋਗ ਹੈ, ਸ੍ਰੀ ਗੁਰੂ ਜੀ ਕਹਤੇ ਹੈਂ: ਜਿਨੋਂ ਨੇ ਗੁਰ ਸਿਖ੍ਯਾ ਕਰ ਹਰੀ ਰਸ ਕੋ (ਸਾਰ) ਪਾਯਾ ਹੈ॥੧॥
Prof. Sahib Singhਹੇ ਨਾਨਕ! ਧੰਨ ਹਨ ਉਹ ਵੱਡੇ ਭਾਗਾਂ ਵਾਲੇ ਮਨੁੱਖ; ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ॥੧॥ਪਦ ਅਰਥ ਜਿਨ = ਜਿਨ੍ਹਾਂ ਨੇ। ਰਸੁ = ਸੁਆਦ। ਸਾਰਿ = ਸਾਰਿਆ ਹੈ, ਸੰਭਾਲਿਆ ਹੈ, ਚੱਖਿਆ ਹੈ ॥੧॥
SikhNet (Spanish)benditos y muy afortunados son aquéllos que saborean la Sublime Esencia del Señor mediante la Enseñanza del Guru. (1)