ਕਾਨੜਾ ਛੰਤ ਮਹਲਾ ੫ ॥
kaanarraa chhant mahalaa 5 |
Sant Singh KhalsaKaanraa, Chhant, Fifth Mehl:
Manmohan SinghKanra Chhant 5th Guru.
Manmohan Singh (Punjabi)ਕਾਨੜਾ ਛੰਦ ਪੰਜਵੀਂ ਪਾਤਿਸ਼ਾਹੀ।
Prof. Sahib Singhਰਾਗ ਕਾਨੜਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ' (ਛੰਦ)।
SikhNet (Spanish)Malhar, Kanra, Chant, Mejl Guru Aryan Dev, Quinto Canal Divino.
ੴ ਸਤਿਗੁਰ ਪ੍ਰਸਾਦਿ ॥
ik oankaar satigur prasaad |
Sant Singh KhalsaOne Universal Creator God. By The Grace Of The True Guru:
Manmohan SinghThere is but One God. By the True Guru's grace is He obtained.
Manmohan Singh (Punjabi)ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Prof. Sahib Singhਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
SikhNet (Spanish)Un Dios Creador Universal, por la Gracia del Verdadero Guru.
ਸੇ ਉਧਰੇ; ਜਿਨ ਰਾਮ ਧਿਆਏ ॥
se udhare; jin raam dhiaae |
Sant Singh KhalsaThey alone are saved, who meditate on the Lord.
Manmohan SinghThey alone are emancipated, who meditate their Lord.
Manmohan Singh (Punjabi)ਕੇਵਲ ਉਨ੍ਹਾਂ ਦਾ ਹੀ ਹੀ ਪਾਰ ਉਤਾਰਾ ਹੁੰਦਾ ਹੈ, ਜੋ ਆਪਣੇ ਸਾਈਂ ਦਾ ਸਿਮਰਨ ਕਰਦੇ ਹਨ।
Fareedkot Teekaਹੇ ਭਾਈ! ਸੇ ਪੁਰਸ਼ ਉਧਰੇ ਹੈਂ ਜਿਨੋਂ ਨੇ ਰਾਮ ਕੇ ਨਾਮ ਧਿਆਏ ਹੈਂ॥
Prof. Sahib Singhਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਵਿਕਾਰਾਂ ਦੀ ਮਾਰ ਤੋਂ) ਬਚ ਗਏ (ਅੰਤ ਵੇਲੇ ਭੀ ਹਰਿ-ਨਾਮ ਹੀ ਉਹਨਾਂ ਦਾ ਸਾਥੀ ਬਣਿਆ)।ਪਦ ਅਰਥ ਸੇ = ਉਹ ਮਨੁੱਖ (ਬਹੁ-ਵਚਨ)। ਜਿਨ = ਜਿਨ੍ਹਾਂ ਨੇ।
SikhNet (Spanish)Sólo serán salvados quienes mediten en el Señor.
ਜਤਨ ਮਾਇਆ ਕੇ; ਕਾਮਿ. ਨ ਆਏ ॥
jatan maaeaa ke; kaam. na aae |
Sant Singh KhalsaWorking for Maya is useless.
Manmohan SinghThe efforts, make to amass wealth, avail one not.
Manmohan Singh (Punjabi)ਧੰਨ ਦੋਲਤ ਇਕੱਤਰ ਕਰਨ ਲਈ ਕੀਤੇ ਉਪਰਾਲੇ ਬੰਦੇ ਦੇ ਕੰਮ ਨਹੀਂ ਆਉਂਦੇ।
Fareedkot Teekaਜੋ ਮਾਇਆ ਕੇ ਉਦਮ ਕਰਤੇ ਹੈਂ, ਸੋ ਕਿਸੀ ਕਾਮ ਨਹੀਂ ਆਏ ਹੈਂ॥
Prof. Sahib Singhਮਾਇਆ (ਇਕੱਠੀ ਕਰਨ) ਦੇ ਜਤਨ (ਤਾਂ) ਕਿਸੇ ਕੰਮ ਨਹੀਂ ਆਉਂਦੇ (ਮਾਇਆ ਇਥੇ ਹੀ ਧਰੀ ਰਹਿ ਜਾਂਦੀ ਹੈ)।ਪਦ ਅਰਥ ਕਾਮਿ = ਕੰਮ ਵਿਚ।
SikhNet (Spanish)Trabajar para Maya es inútil; meditando en el Señor,
ਰਾਮ ਧਿਆਏ. ਸਭਿ ਫਲ ਪਾਏ; ਧਨਿ ਧੰਨਿ ਤੇ ਬਡਭਾਗੀਆ ॥
raam dhiaae. sabh fal paae; dhan dhan te baddabhaageea |
Sant Singh KhalsaMeditating on the Lord, all fruits and rewards are obtained. They are blessed, blessed and very fortunate.
Manmohan SinghThey, who contemplate their Lord are blessed with all the fruits. O Blest, blest and very fortunate are they.
Manmohan Singh (Punjabi)ਜੋ ਆਪਣੇ ਪ੍ਰਭੂ ਦਾ ਆਰਾਧਨ ਕਰਦੇ ਹਨ, ਉਨ੍ਹਾਂ ਨੂੰ ਸਾਰੇ ਮੇਵੇ ਪ੍ਰਾਪਤ ਹੋ ਜਾਂਦੇ ਹਨ। ਮੁਬਾਰਕ, ਮੁਬਾਰਕ ਅਤੇ ਭਾਰੇ ਨਸੀਬਾਂ ਵਾਲੇ ਹਨ ਉਹ।
Fareedkot Teekaਜਿਨੋਂ ਨੇ ਰਾਮ ਕੇ ਨਾਮ ਧਿਆਏ ਹੈਂ ਤਿਨੋਂ ਨੇ ਸਰਬ ਫਲ ਪਾਇ ਲੀਏ ਹੈਂ, ਵਹੁ ਨਾਮ ਕੇ (ਧਨਿ) ਧਨੀ ਧੰਨਤਾ ਜੋਗ ਹੈਂ ਔਰ ਬਡੇ ਭਾਗੋਂ ਵਾਲੇ ਹੈਂ॥
Prof. Sahib Singhਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਕਰ ਲਏ, ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ, ਉਹ ਮਨੁੱਖ ਸੋਭਾ ਖੱਟ ਜਾਂਦੇ ਹਨ।ਪਦ ਅਰਥ ਸਭਿ = ਸਾਰੇ। ਧਨਿ ਧੰਨਿ = ਸਲਾਹੁਣ-ਯੋਗ। ਤੇ = ਉਹ ਬੰਦੇ।
SikhNet (Spanish)todo Fruto y recompensa son obtenidos. Ellos son bendecidos, bendecidos y muy afortunados.
ਸਤਸੰਗਿ ਜਾਗੇ. ਨਾਮਿ ਲਾਗੇ; ਏਕ ਸਿਉ ਲਿਵ ਲਾਗੀਆ ॥
satasang jaage. naam laage; ek siau liv laageea |
Sant Singh KhalsaThey are awake and aware in the True Congregation; attached to the Naam, they are lovingly attuned to the One.
Manmohan SinghThey remain awake in the saints congregation, are attached to the Name and embrace affection for the one Lord.
Manmohan Singh (Punjabi)ਉਹ ਸਾਧ ਸੰਗਤ ਅੰਦਰ ਜਾਗਦੇ ਰਹਿੰਦੇ ਹਨ, ਨਾਮ ਨਾਲ ਜੁੜ ਜਾਂਦੇ ਹਨ ਅਤੇ ਇਕ ਪ੍ਰਭੂ ਨਾਲ ਪ੍ਰੀਤ ਪਾਉਂਦੇ ਹਨ।
Fareedkot Teekaਜੋ ਸਤਸੰਗ ਕਰ ਜਾਗੇ ਹੈਂ ਔ ਨਾਮ ਜਪਨ ਮੇਂ ਲਾਗੇ ਹੈਂ, ਤਿਨ ਕੀ ਏਕ ਪਰਮੇਸਰ ਕੇ ਸਾਥ ਬਿਰਤੀ ਲਾਗੀ ਹੈ॥
Prof. Sahib Singhਉਹ ਮਨੁੱਖ ਸਾਧ ਸੰਗਤ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੇ, ਉਹ ਹਰਿ-ਨਾਮ ਵਿਚ ਜੁੜੇ ਰਹੇ, ਉਹਨਾਂ ਦੀ (ਸਦਾ) ਇਕ ਪਰਮਾਤਮਾ ਨਾਲ ਹੀ ਸੁਰਤ ਜੁੜੀ ਰਹੀ।ਪਦ ਅਰਥ ਸਤ ਸੰਗਿ = ਸਾਧ ਸੰਗਤ ਵਿਚ। ਜਾਗੇ = ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪਏ। ਨਾਮਿ = ਨਾਮ ਵਿਚ, ਨਾਮ ਸਿਮਰਨ ਵਿਚ। ਏਕ ਸਿਉ = ਇੱਕ ਪਰਮਾਤਮਾ ਨਾਲ। ਲਿਵ = ਲਗਨ, ਪਿਆਰ।
SikhNet (Spanish)Permanecen despiertos y concientes en la Congregación Verdadera y aferrados al Naam son amorosamente entonados en el Uno.
ਤਜਿ ਮਾਨ ਮੋਹ ਬਿਕਾਰ; ਸਾਧੂ ਲਗਿ ਤਰਉ ਤਿਨ ਕੈ ਪਾਏ ॥
taj maan moh bikaar; saadhoo lag trau tin kai paae |
Sant Singh KhalsaI have renounced pride, emotional attachment, wickedness and corruption; attached to the Holy, I am carried across at their feet.
Manmohan SinghI have shed ego, attachment and sin, by the saints' grace, and repairing to their feet, I am ferried across.
Manmohan Singh (Punjabi)ਸੰਤਾਂ ਦੀ ਦਇਆ ਦੁਆਰਾ, ਮੈਂ ਹੰਗਤਾ, ਮਮਤਾ ਤੇ ਪਾਪ ਛੱਡ ਦਿਤੇ ਹਨ ਅਤੇ ਉਨ੍ਹਾਂ ਦੇ ਪੈਰੀ ਪੈ ਕੇ, ਮੇਰਾ ਪਾਰ ਉਤਾਰਾ ਹੋ ਗਿਆ ਹੈ।
Fareedkot Teekaਜਿਨੋਂ ਨੇ ਮਾਨ, ਮੋਹ ਅਦਿ ਬਿਕਾਰੋਂ ਕੋ ਤਜਾ ਹੈ, ਐਸੇ ਜੋ ਸਾਧੂ ਹੈਂ ਤਿਨ ਕੇ ਚਰਨੀ ਲਾਗ ਕਰ ਤਰੋਂ॥
Prof. Sahib Singh(ਜਿਹੜੇ ਮਨੁੱਖ ਆਪਣੇ ਅੰਦਰੋਂ) ਮਾਣ ਮੋਹ ਵਿਕਾਰ ਤਿਆਗ ਕੇ ਉੱਚੇ ਆਚਰਣ ਵਾਲੇ ਬਣ ਜਾਂਦੇ ਹਨ, ਉਹਨਾਂ ਦੀ ਚਰਣੀਂ ਲੱਗ ਕੇ ਮੈਂ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਾਂ।ਪਦ ਅਰਥ ਤਜਿ = ਤਜ ਕੇ, ਤਿਆਗ ਕੇ। ਸਾਧੂ = ਭਲੇ ਮਨੁੱਖ। ਤਰਉ = ਤਰਉਂ, ਮੈਂ ਤਰਦਾ ਹਾਂ। ਲਗਿ ਤਿਨ ਕੈ ਪਾਏ = ਉਹਨਾਂ ਦੀ ਚਰਨੀਂ ਲੱਗ ਕੇ।
SikhNet (Spanish)He renunciado al orgullo, al apego emocional, a la maldad y a la corrupción. Acercándome a los Santos soy llevado hasta Sus Pies.
ਬਿਨਵੰਤਿ ਨਾਨਕ. ਸਰਣਿ ਸੁਆਮੀ; ਬਡਭਾਗਿ ਦਰਸਨੁ ਪਾਏ ॥੧॥
binavant naanak. saran suaamee; baddabhaag darasan paae |1|
Sant Singh KhalsaPrays Nanak, I have come to the Sanctuary of my Lord and Master; by great good fortune, I obtain the Blessed Vision of His Darshan. ||1||
Manmohan SinghPrays Nanak, I have sought the protection of the Lord and through great good fortune, I am blessed with His vision.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਮੈਂ ਪ੍ਰਭੂ ਦੀ ਪਨਾਹ ਲਈ ਹੈ ਅਤੇ ਭਾਰੇ ਚੰਗੇ ਨਸੀਬਾ ਰਾਹੀਂ ਮੈਨੂੰ ਉਸ ਦਾ ਦੀਦਾਰ ਪ੍ਰਾਪਤ ਹੋ ਗਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਸੁਆਮੀ ਕੀ ਸਰਣ ਰਹਿਤੇ ਹੈਂ ਤਿਨ ਕੇ ਦਰਸਨ ਵਡਭਾਗੀਆਂ ਨੇ ਪਾਏ ਹੈਂ॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ, ਹੇ ਮੇਰੇ ਮਾਲਕ-ਪ੍ਰਭੂ! (ਮੈਨੂੰ ਉਹਨਾਂ ਦੀ) ਸਰਨ ਵਿਚ (ਰੱਖ। ਪਰ) ਵੱਡੀ ਕਿਸਮਤ ਨਾਲ (ਅਜਿਹੇ ਸਾਧੂ ਜਨਾਂ ਦਾ) ਦਰਸਨ ਪ੍ਰਾਪਤ ਹੁੰਦਾ ਹੈ ॥੧॥ਪਦ ਅਰਥ ਬਿਨਵੰਤਿ = ਬੇਨਤੀ ਕਰਦਾ ਹੈ। ਬਡਭਾਗਿ = ਵੱਡੀ ਕਿਸਮਤ ਨਾਲ ॥੧॥
SikhNet (Spanish)He llegado al Santuario de mi Señor y Maestro, y por una grandiosa y buena Fortuna obtuve la Visión Bendita de Su Darshan. (1)
ਮਿਲਿ ਸਾਧੂ; ਨਿਤ ਭਜਹ ਨਾਰਾਇਣ ॥
mil saadhoo; nit bhajah naaraaein |
Sant Singh KhalsaThe Holy meet together, and continually vibrate and meditate on the Lord.
Manmohan SinghMeeting together, the saints ever contemplate their Lord.
Manmohan Singh (Punjabi)ਇਕੱਠੇ ਹੋ ਸੰਤ ਸਦਾ ਹੀ ਆਪਣੇ ਸੁਆਮੀ ਦਾ ਸਿਮਰਨ ਕਰਦੇ ਹਨ।
Fareedkot Teekaਜੋ ਸਾਧੂ ਕੋ ਮਿਲ ਕਰ ਨਿਤਾਪ੍ਰਤੀ ਨਾਰਾਇਣ ਕੋ ਭਜਤੇ ਹੈਂ॥
Prof. Sahib Singhਆਓ, ਸੰਤ ਜਨਾਂ ਨੂੰ ਮਿਲ ਕੇ ਸਦਾ ਪਰਮਾਤਮਾ ਦਾ ਭਜਨ ਕਰਿਆ ਕਰੀਏ,ਪਦ ਅਰਥ ਮਿਲਿ ਸਾਧੂ = ਸੰਤ ਜਨਾਂ ਨੂੰ ਮਿਲ ਕੇ। ਭਜਹ = ਆਓ ਅਸੀਂ ਭਜਨ ਕਰੀਏ। ਨਾਰਾਇਣ = ਪਰਮਾਤਮਾ (ਨਾਰ = ਜਲ। ਅਯਨ = ਘਰ। ਸਮੁੰਦਰ ਵਿਚ ਜਿਸ ਦਾ ਘਰ ਹੈ, ਵਿਸ਼ਨੂ)।
SikhNet (Spanish)Los Santos se reúnen vibrando y meditando en el Señor.
ਰਸਕਿ ਰਸਕਿ; ਸੁਆਮੀ ਗੁਣ ਗਾਇਣ ॥
rasak rasak; suaamee gun gaaein |
Sant Singh KhalsaWith love and excitement, they sing the Glorious Praises of their Lord and Master.
Manmohan SinghWith relish and love, sing they, the Lord's praise.
Manmohan Singh (Punjabi)ਸੁਆਦ ਅਤੇ ਪ੍ਰੇਮ ਨਾਲ ਉਹ ਸਾਈਂ ਦੀਆਂ ਸਿਫਤਾਂ ਗਾਉਂਦੇ ਹਨ।
Fareedkot Teekaਸੋ (ਰਸਕਿ) ਪ੍ਰੇਮੀ ਹੋ ਕਰ, (ਰਸਕਿ) ਅਨੰਦ ਕਰ ਪਰਮੇਸ੍ਵਰ ਸ੍ਵਾਮੀ ਕੇ ਗੁਣੋਂ ਕੋ ਗਾਵਤੇ ਹੈਂ॥
Prof. Sahib Singhਅਤੇ ਪੂਰੇ ਆਨੰਦ ਨਾਲ ਮਾਲਕ-ਪ੍ਰਭੂ ਦੇ ਗੁਣ ਗਾਇਆ ਕਰੀਏ।ਪਦ ਅਰਥ ਰਸਕਿ = ਸੁਆਦ ਨਾਲ। ਸੁਆਮੀ = ਮਾਲਕ ਪ੍ਰਭੂ।
SikhNet (Spanish)Con Amor y entusiasmo ellos cantan las Gloriosas Alabanzas de Su Señor y Maestro.
ਗੁਣ ਗਾਇ ਜੀਵਹ. ਹਰਿ ਅਮਿਉ ਪੀਵਹ; ਜਨਮ ਮਰਣਾ ਭਾਗਏ ॥
gun gaae jeevah. har amiau peevah; janam maranaa bhaage |
Sant Singh KhalsaSinging His Praises they live, drinking in the Lord's Nectar; the cycle of birth and death is over for them.
Manmohan SinghThey live by singing God's praises, in-drink the Lord's Nectar and their comings and goings are ended.
Manmohan Singh (Punjabi)ਉਹ ਹਰੀ ਦੀ ਮਹਿਮਾ ਗਾ ਕੇ ਜੀਉਂਦੇ ਹਨ, ਸਾਈਂ ਦੇ ਅੰਮ੍ਰਿਤ ਨੂੰ ਪਾਨ ਕਰਦੇ ਹਨ ਅਤੇ ਉਨ੍ਹਾਂ ਦੇ ਆਉਣੇ ਤੇ ਜਾਣੇ ਮੁਕ ਜਾਂਦੇ ਹਨ।
Fareedkot Teekaਵਹੁ ਗੁਣੋਂ ਕੋ ਗਾਇ ਕਰ ਜੀਵਤੇ ਹੈਂ ਹਰੀ ਨਾਮ ਅੰਮ੍ਰਿਤ ਕੋ ਪੀਵਤੇ ਹੈਂ ਔਰ ਜਨਮਣਾ ਮਰਣਾ ਤਿਨ ਕਾ (ਭਾਗਏ) ਦੂਰ ਹੋ ਜਾਤਾ ਹੈ॥
Prof. Sahib Singhਪ੍ਰਭੂ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਅਸੀਂ ਪੀਂਦੇ ਰਹੀਏ ਅਤੇ ਆਤਮਕ ਜੀਵਨ ਹਾਸਲ ਕਰੀਏ। (ਹਰਿ-ਨਾਮ-ਜਲ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।ਪਦ ਅਰਥ ਗਾਇ = ਗਾ ਕੇ। ਜੀਵਹ = ਅਸੀਂ ਆਤਮਕ ਜੀਵਨ ਪ੍ਰਾਪਤ ਕਰੀਏ। ਅਮਿਉ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ, ਅੰਮ੍ਰਿਤ। ਪੀਵਹ = ਆਓ ਅਸੀਂ ਪੀਵੀਏ। ਭਾਗਏ = ਭਾਗੈ, ਦੂਰ ਹੋ ਜਾਂਦਾ ਹੈ।
SikhNet (Spanish)Cantando Su Alabanza ellos viven bebiendo del Néctar del Señor, poniendo fin al ciclo de nacimientos y muertes.
ਸਤਸੰਗਿ ਪਾਈਐ ਹਰਿ ਧਿਆਈਐ; ਬਹੁੜਿ ਦੂਖੁ. ਨ ਲਾਗਏ ॥
satasang paaeeai har dhiaaeeai; bahurr dookh. na laage |
Sant Singh KhalsaFinding the True Congregation and meditating on the Lord, one is never again afflicted with pain.
Manmohan SinghAssociating with the saints congregation and contemplating God, one is afflicted not with pain, again.
Manmohan Singh (Punjabi)ਸਾਧ ਸੰਗਤ ਕਰਨ ਅਤੇ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਮੁੜ ਕੇ ਕਸ਼ਟ ਨਹੀਂ ਉਠਾਉਂਦਾ।
Fareedkot Teekaਤਾਂ ਤੇ ਹੇ ਭਾਈ! ਤਿਨ ਕੀ ਸਤਸੰਗਤ ਕੋ ਪਾਈਏ ਤੌ ਹਰੀ ਕੋ ਧਿਆਈਤਾ ਹੈ, ਬਹੁੜੋ ਕੋਈ ਦੂਖ ਨਹੀਂ ਲਾਗਤਾ ਹੈ॥
Prof. Sahib Singh(ਸੰਤ ਜਨਾਂ ਦੀ ਸੰਗਤ ਵਿਚ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਤਸੰਗ ਵਿਚ (ਹੀ) ਪਰਮਾਤਮਾ ਮਿਲਦਾ ਹੈ, ਅਤੇ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ।ਪਦ ਅਰਥ ਸਤ ਸੰਗਿ = ਸਾਧ ਸੰਗਤ ਵਿਚ। ਪਾਈਐ = ਮਿਲਦਾ ਹੈ। ਧਿਆਈਐ = ਧਿਆਉਣਾ ਚਾਹੀਦਾ ਹੈ।
SikhNet (Spanish)Encontrando a la Verdadera Congregación y meditando en el Señor, el dolor nunca más aflige.
ਕਰਿ ਦਇਆ ਦਾਤੇ ਪੁਰਖ ਬਿਧਾਤੇ; ਸੰਤ ਸੇਵ ਕਮਾਇਣ ॥
kar deaa daate purakh bidhaate; sant sev kamaaein |
Sant Singh KhalsaBy the Grace of the Great Giver, the Architect of Destiny, we work to serve the Saints.
Manmohan SinghOn whomsoever the Omnipotent and Beneficent Creator Lord shows mercy, he performs the saints service.
Manmohan Singh (Punjabi)ਜਿਸ ਕਿਸੇ ਉਤੇ ਸਰਬ-ਸ਼ਕਤੀਵਾਨ ਅਤੇ ਦਾਤਾਰ ਸਿਰਜਣਹਾਰ ਸੁਆਮੀ ਦੀ ਮਿਹਰ ਹੈ, ਉਹ ਸਾਧੂਆਂ ਦੀ ਟਹਿਲ ਕਮਾਉਂਦਾ ਹੈ।
Fareedkot Teekaਜਿਨ ਕੇ ਊਪਰ ਪੁਰਖ ਬਿਧਾਤੇ ਦਾਤੇ ਵਾਹਿਗੁਰੂ ਨੇ ਦਇਆ ਕਰੀ ਹੈ ਤਿਨੋਂ ਨੇ ਸੰਤੋਂ ਕੀ ਸੇਵਾ ਕਮਾਈ ਹੈ॥
Prof. Sahib Singhਹੇ ਦਾਤਾਰ! ਹੇ ਸਰਬ ਵਿਆਪਕ ਸਿਰਜਣਹਾਰ! (ਮੇਰੇ ਉਤੇ) ਮਿਹਰ ਕਰ, ਸੰਤ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇਹ।ਪਦ ਅਰਥ ਬਿਧਾਤੇ = ਹੇ ਸਿਰਜਣ ਹਾਰ! ਦਾਤੇ = ਹੇ ਦਾਤਾਰ! ਕਮਾਇਣ = ਕਮਾਣ ਦਾ ਅਵਸਰ।
SikhNet (Spanish)Por la Gracia del Gran Dador, el Arquitecto del Destino, trabajamos para servir a los Santos.
ਬਿਨਵੰਤਿ ਨਾਨਕ. ਜਨ ਧੂਰਿ ਬਾਂਛਹਿ; ਹਰਿ ਦਰਸਿ ਸਹਜਿ ਸਮਾਇਣ ॥੨॥
binavant naanak. jan dhoor baanchheh; har daras sehaj samaaein |2|
Sant Singh KhalsaPrays Nanak, I long for the dust of the feet of the humble; I am intuitively absorbed in the Blessed Vision of the Lord. ||2||
Manmohan SinghSupplicates Nanak, O Lord, I long for the dust of Thy saints feet, that I may spontaneously merge in Thine vision.
Manmohan Singh (Punjabi)ਨਾਨਕ ਪ੍ਰਾਰਥਨਾ ਕਰਦਾ ਹੈ, ਹੇ ਸੁਆਮੀ! ਮੈਂ ਤੇਰੇ ਸੰਤਾਂ ਦੇ ਪੈਰਾ ਦੀ ਧੂੜ ਲੋਚਦਾ ਹਾਂ, ਤਾਂ ਜੋ ਮੈਂ ਸੁਤੇ ਸਿਧ ਹੀ ਤੇਰੇ ਦੀਦਾਰ ਵਿੱਚ ਲੀਨ ਹੋ ਜਾਵਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜੋ ਹਰੀ ਕੇ (ਦਰਸਿ) ਸ੍ਵਰੂਪ ਮੇਂ ਸੁਤੇ ਹੀ ਸਮਾਵਤੇ ਹੈਂ ਤਿਨ ਜਨੋਂ ਕੀ ਧੂਰੀ ਕੋ ਸਦੀਵ ਚਾਹੋ॥੨॥
Prof. Sahib Singhਨਾਨਕ ਬੇਨਤੀ ਕਰਦਾ ਹੈ (ਜਿਹੜੇ ਮਨੁੱਖ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਉਹ ਪਰਮਾਤਮਾ ਦੇ ਦਰਸਨ ਵਿਚ ਆਤਮਕ ਅਡੋਲਤਾ ਵਿਚ ਲੀਨਤਾ ਹਾਸਲ ਕਰ ਲੈਂਦੇ ਹਨ ॥੨॥ਪਦ ਅਰਥ ਜਨ ਧੂਰਿ = ਸੰਤ ਜਨਾਂ ਦੇ ਚਰਨਾਂ ਦੀ ਧੂੜ। ਬਾਛਹਿ = (ਜਿਹੜੇ ਮਨੁੱਖ) ਮੰਗਦੇ ਹਨ। ਦਰਸਿ = ਦਰਸਨ ਵਿਚ। ਸਹਜਿ = ਆਤਮਕ ਅਡੋਲਤਾ ਵਿਚ। ਸਮਾਇਣ = ਲੀਨਤਾ ॥੨॥
SikhNet (Spanish)Reza Nanak, añoro el Polvo de los Pies de los Humildes y vivo intuitivamente absorto en la Visión Bendita del Señor. (2)
ਸਗਲੇ ਜੰਤ; ਭਜਹੁ ਗੋਪਾਲੈ ॥
sagale jant; bhajahu gopaalai |
Sant Singh KhalsaAll beings vibrate and meditate on the Lord of the World.
Manmohan SinghLet all the mortals dwell upon their Lord, the Cherisher of the world.
Manmohan Singh (Punjabi)ਸਾਰਿਆਂ ਪ੍ਰਾਣੀਆਂ ਨੂੰ ਸੰਸਾਰ ਦੇ ਪਾਲਣ-ਪੋਸਣਹਾਰ, ਆਪਣੇ ਪ੍ਰਭੂ ਦਾ ਸਿਮਰਨ ਕਰਨਾ ਉਚਿਤ ਹੈ।
Fareedkot Teekaਹੇ ਭਾਈ! ਸਭੀ ਜੀਵ (ਗੋਪਾਲੈ) ਪਰਮੇਸਰ ਕੋ ਭਜੋ॥
Prof. Sahib Singhਹੇ ਸਾਰੇ ਪ੍ਰਾਣੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਿਆ ਕਰੋ।ਪਦ ਅਰਥ ਸਗਲੇ ਜੰਤ = ਹੇ ਸਾਰੇ ਪ੍ਰਾਣੀਓ! ਗੋਪਾਲੈ = ਗੋਪਾਲ ਨੂੰ, ਸ੍ਰਿਸ਼ਟੀ ਦੇ ਪਾਲਣਹਾਰ ਨੂੰ।
SikhNet (Spanish)Todos los seres meditan en el Señor del Mundo.
ਜਪ ਤਪ ਸੰਜਮ; ਪੂਰਨ ਘਾਲੈ ॥
jap tap sanjam; pooran ghaalai |
Sant Singh KhalsaThis brings the merits of chanting and meditation, austere self-discipline and perfect service.
Manmohan SinghIn the Lord's meditation is contained the merit of worship, austerities, self-control and perfect service.
Manmohan Singh (Punjabi)ਸੁਆਮੀ ਦੇ ਸਿਮਰਨ ਅੰਦਰ ਪੂਜਾ ਪਾਠ, ਤਪਸਿਆ ਸਵੈ-ਸੰਜਮ ਅਤੇ ਪੂਰੀ ਟਹਿਲ ਸੇਵਾ ਦਾ ਫਲ ਆ ਜਾਂਦਾ ਹੈ।
Fareedkot Teekaਤੁਮਾਰੇ ਜਪ ਤਪ ਸੰਜਮ ਕੀ ਘਾਲ ਪੂਰੀ ਹੋ ਜਾਵੇਗੀ॥
Prof. Sahib Singh(ਇਹ ਭਜਨ ਹੀ) ਜਪ ਤਪ ਸੰਜਮ ਆਦਿਕ ਸਾਰੀ ਮਿਹਨਤ ਹੈ।ਪਦ ਅਰਥ ਸੰਜਮ = ਇੰਦ੍ਰਿਆਂ ਨੂੰ ਵੱਸ ਵਿਚ ਰੱਖਣ ਦੇ ਜਤਨ। ਘਾਲ = ਮਿਹਨਤ।
SikhNet (Spanish)Esto trae el Mérito de cantar y meditar, el Mérito de la disciplina austera y del servicio perfecto.
ਨਿਤ ਭਜਹੁ ਸੁਆਮੀ ਅੰਤਰਜਾਮੀ; ਸਫਲ ਜਨਮੁ ਸਬਾਇਆ ॥
nit bhajahu suaamee antarajaamee; safal janam sabaaeaa |
Sant Singh KhalsaVibrating and meditating continuously on our Lord and Master, the Inner-knower, the Searcher of hearts, one's life becomes totally fruitful.
Manmohan SinghBy ever dwelling upon the Lord, the Knower of hearts, the entire life becomes fruitful.
Manmohan Singh (Punjabi)ਅੰਦਰਲੀਆਂ ਜਾਣਨਹਾਰ ਸਾਹਿਬ ਦਾ ਸਦੀਵੀ ਸਿਮਰਨ ਕਰਨ ਦੁਆਰਰਾ, ਸਾਰਾ ਜੀਵਨ ਫਲਦਾਇਕ ਹੋ ਜਾਂਦਾ ਹੈ।
Fareedkot Teekaਨਿਤਾਪ੍ਰਤੀ ਅੰਤਰਜਾਮੀ ਸੁਆਮੀ ਕੋ ਭਜੋ, ਤੁਮਾਰਾ ਸੰਪੂਰਨ ਜਨਮ ਸਫਲ ਹੋ ਜਾਵੇਗਾ॥
Prof. Sahib Singhਹੇ ਪ੍ਰਾਣੀਓ! ਸਦਾ ਅੰਤਰਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ (ਭਜਨ ਦੀ ਬਰਕਤਿ ਨਾਲ) ਸਾਰਾ ਹੀ ਜੀਵਨ ਕਾਮਯਾਬ ਹੋ ਜਾਂਦਾ ਹੈ।ਪਦ ਅਰਥ ਅੰਤਰਜਾਮੀ = ਸਭ ਦੇ ਦਿਲ ਦੀ ਜਾਣਨ ਵਾਲਾ। ਸਬਾਇਆ = ਸਾਰਾ ਹੀ।
SikhNet (Spanish)Vibrando y meditando continuamente en Nuestro Señor y Maestro, en el Conocedor Íntimo y Buscador de corazones; la vida de uno se vuelve totalmente fructífera.
ਗੋਬਿਦੁ ਗਾਈਐ. ਨਿਤ ਧਿਆਈਐ; ਪਰਵਾਣੁ ਸੋਈ ਆਇਆ ॥
gobid gaaeeai. nit dhiaaeeai; paravaan soee aaeaa |
Sant Singh KhalsaThose who sing and meditate continually on the Lord of the Universe - their coming into the world is blessed and approved.
Manmohan SinghWhosoever sings the world-Lord's praises and contemplates His ever, his coming into the world is approved.
Manmohan Singh (Punjabi)ਜੋ ਕੋਈ ਭੀ ਸ਼੍ਰਿਸ਼ਟੀ ਦੇ ਸੁਆਮੀ ਦਾ ਜੱਸ ਗਾਇਨ ਕਰਦਾ ਹੈ ਅਤੇ ਸਦਾ ਉਸਨੂੰ ਸਿਮਰਦਾ ਹੈ, ਇਸ ਜਗ੍ਹਾ ਅੰਦਰ ਉਸ ਦਾ ਆਉਣਾ ਕਬੂਲ ਪੈ ਜਾਂਦਾ ਹੈ।
Fareedkot Teekaਤਾਂ ਤੇ ਬਾਣੀ ਕਰ ਕੇ ਗੋਬਿੰਦ ਗਾਈਏ ਔਰ ਮਨ ਕਰ ਕੇ ਨਿਤ ਧਿਆਵਨਾ ਕਰੀਏ, ਕਿਉਂਕਿ ਜਿਸ ਨੇ ਗਾਇਆ ਧਿਆਇਆ ਹੈ, ਤਿਸੀ ਕਾ ਆਇਆ ਸੰਸਾਰ ਮੇਂ ਸਫਲਾ ਹੂਆ ਹੈ॥
Prof. Sahib Singhਹੇ ਪ੍ਰਾਣੀਓ! ਗੋਬਿੰਦ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਸਦਾ ਸਿਮਰਨ ਕਰਨਾ ਚਾਹੀਦਾ ਹੈ, (ਜਿਹੜਾ ਸਿਮਰਨ-ਭਜਨ ਕਰਦਾ ਹੈ) ਉਹੀ ਜਗਤ ਵਿਚ ਜੰਮਿਆ ਕਬੂਲ ਸਮਝੋ।ਪਦ ਅਰਥ ਗਾਈਐ = ਗਾਣਾ ਚਾਹੀਦਾ ਹੈ, ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ। ਧਿਆਈਐ = ਸਿਮਰਨਾ ਚਾਹੀਦਾ ਹੈ। ਆਇਆ = ਜਗਤ ਵਿਚ ਜੰਮਿਆ।
SikhNet (Spanish)Quienes cantan y meditan en el Señor del Universo, su venida al mundo es bendecida y aprobada.
ਜਪ ਤਾਪ ਸੰਜਮ, ਹਰਿ ਹਰਿ ਨਿਰੰਜਨ; ਗੋਬਿੰਦ ਧਨੁ ਸੰਗਿ ਚਾਲੈ ॥
jap taap sanjam, har har niranjan; gobind dhan sang chaalai |
Sant Singh KhalsaThe Immaculate Lord, Har, Har, is meditation and chanting, and austere self-discipline; only the Wealth of the Lord of the Universe shall go along with you in the end.
Manmohan SinghThe meditation of the Immaculate Lord's Name is my worship, austere conduct and self-control. The wealth of the Lord's Name alone shall go with me.
Manmohan Singh (Punjabi)ਪਵਿੱਤਰ ਪ੍ਰਭੂ ਦੇ ਨਾਮ ਦਾ ਸਿਮਰਨ ਹੀ ਮੇਰਾ ਪੂਜਾ ਪਾਠ, ਤਪੱਸਿਆ ਅਤੇ ਸਵੈ-ਜ਼ਬਤ ਹੈ। ਕੇਵਲ ਸਾਈਂ ਦੇ ਨਾਮ ਦੀ ਦੌਲਤ ਹੀ ਮੇਰੇ ਨਾਲ ਜਾਊਗੀ।
Fareedkot Teekaਹਰੀ ਕਾ ਜਪ ਔ ਹਰੀ ਕਾ ਤਪ ਔ (ਨਿਰੰਜਨ) ਹਰੀ ਨਮਿਤ ਸੰਜਮ ਕਰੀਏ, ਕਿਉਂਕਿ ਗੋਬਿੰਦ ਕੇ ਨਾਮ ਕਾ ਧਨ ਜੀਵ ਕੇ ਸੰਗ ਚਲਤਾ ਹੈ॥
Prof. Sahib Singhਹੇ ਪ੍ਰਾਣੀਓ! ਮਾਇਆ-ਰਹਿਤ ਹਰੀ ਦਾ ਸਿਮਰਨ ਹੀ ਜਪ ਤਪ ਸੰਜਮ (ਆਦਿਕ ਉੱਦਮ) ਹੈ। ਪਰਮਾਤਮਾ ਦਾ (ਨਾਮ-) ਧਨ ਹੀ (ਮਨੁੱਖ ਦੇ) ਨਾਲ ਜਾਂਦਾ ਹੈ।ਪਦ ਅਰਥ ਨਿਰੰਜਨ (ਨਿਰ-ਅੰਜਨ। ਅੰਜਨ = ਕਾਲਖ, ਮਾਇਆ ਦੇ ਮੋਹ ਦੀ ਕਾਲਖ) ਨਿਰਲੇਪ। ਸੰਗਿ = (ਜੀਵ ਦੇ) ਨਾਲ।
SikhNet (Spanish)El Señor Inmaculado Jar, Jar, es la Meditación, y el Canto es la disciplina austera; sólo la Riqueza del Señor del Universo se podrá ir contigo al final.
ਬਿਨਵੰਤਿ ਨਾਨਕ. ਕਰਿ ਦਇਆ ਦੀਜੈ; ਹਰਿ ਰਤਨੁ ਬਾਧਉ ਪਾਲੈ ॥੩॥
binavant naanak. kar deaa deejai; har ratan baadhau paalai |3|
Sant Singh KhalsaPrays Nanak, please grant Your Grace, O Lord, and bless me with the Jewel, that I may carry it in my pocket. ||3||
Manmohan SinghSupplicates Nanak, O Lord, mercifully bless Thou me with the jewel of Thy Name, that I may tie it to my skirt.
Manmohan Singh (Punjabi)ਗੁਰੂ ਜੀ ਬੇਨਤੀ ਕਰਦੇ ਹਨ, ਹੇ ਸੁਆਮੀ! ਮਿਹਰ ਧਾਰ ਕੇ, ਤੂੰ ਮੈਨੂੰ ਆਪਣੇ ਨਾਮ ਦਾ ਜਵੇਹਰ ਬਖਸ਼, ਤਾਂ ਜੋ ਮੈਂ ਇਸ ਨੂੰ ਆਪਣੇ ਪੱਲੇ ਬੰਨ੍ਹ ਲਵਾਂ।
Fareedkot Teekaਐਸੇ ਬੇਨਤੀ ਕਰੋ: ਸ੍ਰੀ ਗੁਰੂ ਜੀ ਕਹਤੇ ਹੈਂ: ਹੇ ਹਰੀ! ਦਇਆ ਕਰ ਕੇ ਮੈਨੂੰ ਨਾਮ ਰਤਨ ਦੀਜੀਏ, ਤਿਸ ਕੋ ਬੁਧੀ ਰੂਪੀ ਪਲੇ ਮੇਂ ਬਾਂਧ ਲੇਵਾਂ॥੩॥
Prof. Sahib Singhਨਾਨਕ ਬੇਨਤੀ ਕਰਦਾ ਹੈ (ਤੇ, ਆਖਦਾ ਹੈ ਕਿ ਹੇ ਪ੍ਰਭੂ) ਮਿਹਰ ਕਰ ਕੇ (ਮੈਨੂੰ ਆਪਣਾ) ਨਾਮ-ਰਤਨ ਦੇਹ ਮੈਂ (ਆਪਣੇ) ਪੱਲੇ ਬੰਨ੍ਹ ਲਵਾਂ ॥੩॥ਪਦ ਅਰਥ ਕਰਿ = ਕਰ ਕੇ। ਦੀਜੈ = ਦੇਹ। ਬਾਧਉ = ਬਾਧਉਂ; ਮੈਂ ਬੰਨ੍ਹ ਲਵਾਂ। ਪਾਲੈ = (ਆਪਣੇ) ਪੱਲੇ ॥੩॥
SikhNet (Spanish)Reza Nanak, oh, Señor, por favor otórgame Tu Gracia y bendíceme con la Joya para que la pueda llevar en mi bolsa. (3)
ਮੰਗਲਚਾਰ; ਚੋਜ ਆਨੰਦਾ ॥
mangalachaar; choj aanandaa |
Sant Singh KhalsaHis Wondrous and Amazing Plays are blissful
Manmohan SinghI am blessed with paeans of truly wondrous plays and joy,
Manmohan Singh (Punjabi)ਮੈਨੂੰ ਜਿੱਤ ਦੇ ਗੀਤਾਂ ਅਦਭੁਤ ਖੇਡਾਂ ਤੇ ਖੁਸ਼ੀ ਦੀ ਦਾਤ ਮਿਲ ਗਈ ਹੈ,
Fareedkot Teekaਤਿਨ ਕੋ ਮੰਗਲਚਾਰ ਔਰ ਅਨੰਦ ਬਿਲਾਸ ਹੂਏ ਹੈਂ॥
Prof. Sahib Singh(ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਖ਼ੁਸ਼ੀਆਂ ਪੈਦਾ ਹੋ ਜਾਂਦੀਆਂ ਹਨ,ਪਦ ਅਰਥ ਮੰਗਲਚਾਰ = ਖ਼ੁਸ਼ੀ ਦੇ ਗੀਤ, ਖ਼ੁਸ਼ੀਆਂ। ਚੋਜ = ਖ਼ੁਸ਼ੀ ਦੇ ਕੌਤਕ।
SikhNet (Spanish)Su maravillosa y asombrosa Obra está llena de Gloria.
ਕਰਿ ਕਿਰਪਾ; ਮਿਲੇ ਪਰਮਾਨੰਦਾ ॥
kar kirapaa; mile paramaanandaa |
Sant Singh Khalsagranting His Grace, He bestows supreme ecstasy.
Manmohan Singhas the Lord of supreme bliss, has met me through His grace.
Manmohan Singh (Punjabi)ਜਿਉਂ ਮਹਾਨ ਪ੍ਰਸੰਨਤਾ ਦਾ ਸੁਆਮੀ, ਮਿਹਰ ਧਾਰ ਕੇ ਮੈਨੂੰ ਮਿਲ ਪਿਆ ਹੈ।
Fareedkot Teekaਜਿਨ ਕੋ ਪਰਮ ਅਨੰਦ ਰੂਪ ਕ੍ਰਿਪਾ ਦ੍ਰਿਸਟੀ ਕਰ ਕੇ ਮਿਲੇ ਹੈਂ॥
Prof. Sahib Singh(ਜਿਸ ਜੀਵ-ਇਸਤ੍ਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਮਿਹਰ ਕਰ ਕੇ ਮਿਲ ਪੈਂਦੇ ਹਨ।ਪਦ ਅਰਥ ਕਰਿ = ਕਰ ਕੇ। ਪਰਮਾਨੰਦ = ਪਰਮ ਆਨੰਦ ਦਾ ਮਾਲਕ-ਪ੍ਰਭੂ, ਉਹ ਪ੍ਰਭੂ ਜੋ ਸਭ ਤੋਂ ਉੱਚੇ ਆਨੰਦ ਦਾ ਮਾਲਕ ਹੈ।
SikhNet (Spanish)Otorgando Su Gracia Él confiere el Éxtasis Supremo.
ਪ੍ਰਭ ਮਿਲੇ ਸੁਆਮੀ ਸੁਖਹਗਾਮੀ; ਇਛ ਮਨ ਕੀ ਪੁੰਨੀਆ ॥
prabh mile suaamee sukhahagaamee; ichh man kee puneea |
Sant Singh KhalsaGod, my Lord and Master, the Bringer of peace, has met me, and the desires of my mind are fulfilled.
Manmohan SinghGod Lord, the Harbinger of peace, has met with me and my mind's desire are fulfilled.
Manmohan Singh (Punjabi)ਆਰਾਮ ਦਾ ਹਲਕਾਰਾ ਵਾਹਿਗੁਰੂ ਸਾਂਈਂ, ਮੈਨੂੰ ਮਿਲ ਪਿਆ ਹੈ ਤੇ ਮੇਰੇ ਚਿੱਤ ਦੀਆਂ ਕਾਮਨਾਵਾਂ ਪੂਰੀਆਂ ਹੋ ਗਈਆਂ ਹਨ।
Fareedkot Teekaਤਿਨ ਕੋ ਸੁਖੋਂ ਮੇਂ ਗਮਨ ਕਰਨੇ ਵਾਲੇ ਸੁਆਮੀ ਮਿਲੇ ਹੈਂ ਔਰ ਮਨ ਕੀ ਇਛਾ ਸਭ ਪੂਰਨ ਹੋਈ ਹੈ॥
Prof. Sahib Singhਸੁਖ ਦੇਣ ਵਾਲੇ ਮਾਲਕ-ਪ੍ਰਭੂ ਜੀ (ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ, (ਉਸ ਦੇ) ਮਨ ਦੀ (ਹਰੇਕ) ਇੱਛਾ ਪੂਰੀ ਹੋ ਜਾਂਦੀ ਹੈ,ਪਦ ਅਰਥ ਪ੍ਰਭ ਮਿਲੇ = ਪ੍ਰਭੂ ਜੀ ਮਿਲ ਪਏ। ਸੁਖਹਗਾਮੀ = ਸੁਖ ਅਪੜਾਣ ਵਾਲੇ। ਇਛ = ਇੱਛਾ। ਪੁੰਨੀਆ = ਪੂਰੀ ਹੋ ਜਾਂਦੀ ਹੈ।
SikhNet (Spanish)Dios, mi Señor y Maestro, el Dador de Paz me ha encontrado y los deseos de mi mente han sido satisfechos.
ਬਜੀ ਬਧਾਈ ਸਹਜੇ ਸਮਾਈ; ਬਹੁੜਿ ਦੂਖਿ. ਨ ਰੁੰਨੀਆ ॥
bajee badhaaee sahaje samaaee; bahurr dookh. na runeea |
Sant Singh KhalsaCongratulations pour in; I am intuitively absorbed in the Lord. I shall never again cry out in pain.
Manmohan SinghMen congratulate me, I am absorbed in the Lord and I shall cry not again in pain.
Manmohan Singh (Punjabi)ਲੋਕ ਮੈਨੂੰ ਮੁਬਾਰਕਬਾਦਾਂ ਦਿੰਦੇ ਹਨ, ਮੈਂ ਪ੍ਰਭੂ ਅੰਦਰ ਲੀਨ ਹੋ ਗਿਆ ਹਾਂ ਅਤੇ ਮੈਂ, ਮੁੜ ਕੇ ਪੀੜ ਅੰਦਰ ਨਹੀਂ ਰੋਵਾਂਗਾ।
Fareedkot Teekaਅਨੰਦ ਕੀ ਬਧਾਈ ਬਜੀ ਔਰ ਤਿਨ ਕੀ ਸ੍ਵਰੂਪ ਮੇਂ ਸਮਾਈ ਹੂਈ ਹੈ, ਸੋ ਬਹੁੜੋ ਦੁਖ ਕਰ ਕੇ ਰੋਵਤੇ ਨਹੀਂ ਹੈਂ॥
Prof. Sahib Singhਉਸ ਦੇ ਚਿੱਤ ਵਿਚ ਹੁਲਾਰਾ ਜਿਹਾ ਆਇਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਫਿਰ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਂਦੀ ਨਹੀਂ।ਪਦ ਅਰਥ ਬਜੀ ਬਧਾਈ = ਵਧਾਈ ਵੱਜ ਪੈਂਦੀ ਹੈ, ਚਿੱਤ ਹੁਲਾਸ ਵਿਚ ਆ ਜਾਂਦਾ ਹੈ। ਸਹਜੇ = ਆਤਮਕ ਅਡੋਲਤਾ ਵਿਚ। ਸਮਾਈ = ਲੀਨਤਾ। ਬਹੁੜਿ = ਮੁੜ।
SikhNet (Spanish)Llueven las felicitaciones, pues vivo intuitivamente absorto en el Señor y nunca más lloraré de dolor.
ਲੇ ਕੰਠਿ ਲਾਏ. ਸੁਖ ਦਿਖਾਏ; ਬਿਕਾਰ ਬਿਨਸੇ ਮੰਦਾ ॥
le kantth laae. sukh dikhaae; bikaar binase mandaa |
Sant Singh KhalsaHe hugs me close in His Embrace, and blesses me with peace; the evil of sin and corruption is gone.
Manmohan SinghThe Lord has hugged me to His bosom and has blessed me with bliss and I am rid of all the evil sins.
Manmohan Singh (Punjabi)ਸੁਆਮੀ ਨੇ ਮੈਨੂੰ ਆਪਣੀ ਛਾਤੀ ਨਾਲ ਲਾ ਲਿਆ ਹੈ ਅਤੇ ਮੈਨੂੰ ਖੁਸ਼ੀ ਬਖਸ਼ੀ ਹੈ ਅਤੇ ਮੈਂ ਸਾਰਿਆਂ ਮੰਦੇ ਪਾਪਾਂ ਤੋਂ ਖਲਾਸੀ ਪਾ ਗਿਆ ਹਾਂ।
Fareedkot Teekaਪੁਨਾ ਵਹੁ ਕੰਠ ਮੇਂ ਲਾਇ ਲੀਏ ਹੈਂ ਅਰ ਤਿਨ ਕੋ ਸਰਬ ਸੁਖ ਦਿਖਾਇ ਦੀਏ ਹੈਂ ਔਰ ਤਿਨ ਕੇ ਮੰਦੇ ਸੁਭਾਉ ਅਰ ਬਿਕਾਰ ਬਿਨਸ ਗਏ ਹੈਂ॥
Prof. Sahib Singh(ਪ੍ਰਭੂ ਜੀ) ਜਿਸ (ਜੀਵ-ਇਸਤ੍ਰੀ) ਨੂੰ ਗਲ ਨਾਲ ਲਾ ਲੈਂਦੇ ਹਨ, ਉਸ ਨੂੰ (ਸਾਰੇ) ਸੁਖ ਵਿਖਾਂਦੇ ਹਨ, ਉਸ ਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ ਹੋ ਜਾਂਦੇ ਹਨ।ਪਦ ਅਰਥ ਮੰਦਾ = ਭੈੜ, ਵਿਕਾਰ।
SikhNet (Spanish)Él me llena en Su Abrazo y me bendice con Paz. La maldad del error y la corrupción han sido erradicadas.
ਬਿਨਵੰਤਿ ਨਾਨਕ. ਮਿਲੇ ਸੁਆਮੀ; ਪੁਰਖ ਪਰਮਾਨੰਦਾ ॥੪॥੧॥
binavant naanak. mile suaamee; purakh paramaanandaa |4|1|
Sant Singh KhalsaPrays Nanak, I have met my Lord and Master, the Primal Lord, the Embodiment of Bliss. ||4||1||
Manmohan SinghPrays Nanak, I have met with my Lord God, the Embodiment of supreme bliss.
Manmohan Singh (Punjabi)ਗੁਰੂ ਜੀ ਬਿਨੇ ਕਰਦੇ ਹਨ, ਮੈਂ ਮਹਾਨ ਪ੍ਰਸੰਨਤਾ ਦੇ ਸਰੂਪ ਆਪਣੇ ਸਾਈਂ ਹਰੀ ਨੂੰ ਮਿਲ ਪਿਆ ਹਾਂ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਤਿਨ ਕੋ ਪਰਮ ਅਨੰਦ ਰੂਪ ਸ੍ਵਾਮੀ ਪੁਰਸ਼ ਮਿਲੇ ਹੈਂ। ਤਾਂ ਤੇ ਹੇ ਭਾਈ! ਤੁਮ ਭੀ ਨਾਮ ਕੋ ਜਪੋ॥੪॥੧॥
Prof. Sahib Singhਨਾਨਕ ਬੇਨਤੀ ਕਰਦਾ ਹੈ ਕਿ (ਇਉਂ ਉਸ ਜੀਵ-ਇਸਤਰੀ ਨੂੰ) ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ ਦਾ ਮਿਲਾਪ ਹੋ ਜਾਂਦਾ ਹੈ ॥੪॥੧॥
SikhNet (Spanish)Reza Nanak, encontré a mi Señor y Maestro, al Señor Primordial, la Encarnación de Gloria. (4-1)