ੴ

ਸਿੱਖਬਾਣੀ · SikhBani

ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥

govind govid govid har govid gunee nidhaan
Guru Ramdas Ji ਗੁਰੂ ਰਾਮਦਾਸ ਜੀ · Raag Kaanraa · Ang 1312, 1313 · 5 lines
Translations

ਮਃ ੪ ॥

mahalaa 4 | Ang 1312

Sant Singh KhalsaFourth Mehl:
Manmohan Singh4th Guru.
Manmohan Singh (Punjabi)ਚੌਥੀ ਪਾਤਿਸ਼ਾਹੀ।
SikhNet (Spanish)Mejl Guru Ram Das, Cuarto Canal Divino.

ਗੋਵਿੰਦੁ ਗੋਵਿਦੁ ਗੋਵਿਦੁ ਹਰਿ; ਗੋਵਿਦੁ ਗੁਣੀ ਨਿਧਾਨੁ ॥

govind govid govid har; govid gunee nidhaan | Ang 1312

Sant Singh KhalsaGovind, Govind, Govind - the Lord God, the Lord of the Universe is the Treasure of Virtue.
Manmohan SinghGod, the Lord yea, God, the Lord Master of the world, is the Treasure of virtues.
Manmohan Singh (Punjabi)ਵਾਹਿਗੁਰੂ ਅਕਾਲ ਪੁਰਖ, ਹਾਂ ਵਾਹਿਗੁਰੂ ਅਕਾਲ ਪੁਰਖ, ਸੰਸਾਰ ਦਾ ਸੁਆਮੀ ਹੀ ਨੇਕੀਆਂ ਦਾ ਖ਼ਜ਼ਾਨਾ ਹੈ।
Fareedkot Teekaਚਾਰੋਂ ਜੁਗੋਂ ਮੇਂ ਹਰੀ ਗੋਬਿੰਦ ਗੁਣੋਂ ਕਾ ਸਮੁੰਦਰ ਹੈਂ॥
Prof. Sahib Singhਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ।

ਪਦ ਅਰਥ ਗੁਣੀ ਨਿਧਾਨੁ = ਗੁਣਾਂ ਦਾ ਖ਼ਜ਼ਾਨਾ।

SikhNet (Spanish)Govind, Govind, Govind, Dios Nuestro Señor, el Señor del Universo es el Tesoro de Virtud.

ਗੋਵਿਦੁ ਗੋਵਿਦੁ ਗੁਰਮਤਿ ਧਿਆਈਐ; ਤਾਂ ਦਰਗਹ ਪਾਈਐ ਮਾਨੁ ॥

govid govid guramat dhiaaeeai; taan daragah paaeeai maan | Ang 1312

Sant Singh KhalsaMeditating on Govind, Govind, the Lord of the Universe, through the Guru's Teachings, you shall be honored in the Court of the Lord.
Manmohan SinghIf we meditate, on Lord God, through the Guru's instruction, then we are blessed with glory in the Lord's Court.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ, ਜੇਕਰ ਅਸੀਂ ਵਾਹਿਗੁਰੂ, ਵਾਹਿਗੁਰੂ ਦਾ ਸਿਮਰਨ ਕਰੀਏ ਤਦ ਸਾਨੂੰ ਪ੍ਰਭੂ ਦੇ ਦਰਬਾਰ ਅੰਦਰ ਪ੍ਰਭਤਾ ਪ੍ਰਾਪਤ ਹੁੰਦੀ ਹੈ।
Fareedkot Teekaਗੁਰਮਤ ਲੈਕਰ ਜੇਕਰ ਗੋਬਿੰਦ ਗੋਬਿੰਦ ਕਰ ਕੇ ਧ੍ਯਾਈਏ ਤੋ ਵਾਹਿਗੁਰੂ ਕੀ ਦਰਗਹ ਮੇਂ ਸਨਮਾਨ ਪਾਈਤਾ ਹੈ॥
Prof. Sahib Singhਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਨੂੰ ਸਿਮਰਿਆ ਜਾਏ ਤਦੋਂ ਪਰਮਾਤਮਾ ਦੀ ਹਜੂਰੀ ਵਿਚ ਆਦਰ ਮਿਲਦਾ ਹੈ।

ਪਦ ਅਰਥ ਗੁਰਮਤਿ = ਗੁਰੂ ਦੀ ਸਿਖਿਆ ਉੱਤੇ ਤੁਰਿਆਂ। ਮਾਨੁ = ਆਦਰ।

SikhNet (Spanish)Meditando en Govind, Govind, el Señor del Universo, mediante la Enseñanza del Guru obtendrás Honor en la Corte del Señor.

ਗੋਵਿਦੁ ਗੋਵਿਦੁ ਗੋਵਿਦੁ ਜਪਿ; ਮੁਖੁ ਊਜਲਾ ਪਰਧਾਨੁ ॥

govid govid govid jap; mukh aoojalaa paradhaan | Ang 1313

Sant Singh KhalsaMeditating on God, chanting Govind, Govind, Govind, your face shall be radiant; you shall be famous and exalted.
Manmohan SinghContemplating his God, the Lord Master, man's countenance is rendered bright and the he becomes the first amongst men.
Manmohan Singh (Punjabi)ਆਪਣੇ ਵਾਹਿਗੁਰੂ, ਸੁਆਮੀ ਮਾਲਕ ਦਾ ਮਿਸਰਨ ਕਰਨ ਦੁਆਰਾ, ਬੰਦੇ ਦਾ ਚਿਹਰਾ ਰੌਸ਼ਨ ਹੋ ਜਾਂਦਾ ਹੈ ਅਤੇ ਉਹ ਇਨਸਾਨਾਂ ਵਿੱਚੋਂ ਮੁਖੀਆ ਹੋ ਜਾਂਦਾ ਹੈ।
Fareedkot Teekaਮਨ, ਤਨ, ਬਾਣੀ ਕਰ ਗੋਵਿੰਦ ਕੋ ਜਪਣੇ ਵਾਲੇ ਪੁਰਸ਼ ਕਾ ਮੁਖ ਉਜਲ ਹੋਤਾ ਹੈ ਔ ਸਰਬ ਮੇਂ (ਪਰਧਾਨੁ) ਮੁਖੀ ਹੋਤਾ ਹੈ॥
Prof. Sahib Singhਸਦਾ ਪ੍ਰਭੂ ਦਾ ਨਾਮ ਜਪ ਕੇ (ਲੋਕ ਪਰਲੋਕ ਵਿਚ) ਸੁਰਖ਼ਰੂ ਹੋਈਦਾ ਹੈ ਤੇ ਪ੍ਰਧਾਨਤਾ ਮਿਲਦੀ ਹੈ।

ਪਦ ਅਰਥ ਜਪਿ = ਜਪ ਕੇ। ਊਜਲਾ = ਰੌਸ਼ਨ। ਪਰਧਾਨੁ = ਮੰਨਿਆ-ਪਰਮੰਨਿਆ।

SikhNet (Spanish)Meditando en Dios y cantando Govind, Govind, Govind, tu semblante estará radiante y serás famoso y excelso.

ਨਾਨਕ. ਗੁਰੁ ਗੋਵਿੰਦੁ ਹਰਿ; ਜਿਤੁ ਮਿਲਿ ਹਰਿ ਪਾਇਆ ਨਾਮੁ ॥੨॥

naanak. gur govind har; jit mil har paaeaa naam |2| Ang 1313

Sant Singh KhalsaO Nanak, the Guru is the Lord God, the Lord of the Universe; meeting Him, you shall obtain the Name of the Lord. ||2||
Manmohan SinghNanak, the Guru is in Embodiment of the Lord God, meeting with whom one is blessed with the God's Name.
Manmohan Singh (Punjabi)ਨਾਨਕ, ਗੁਰੂ ਜੀ ਸੁਆਮੀ ਵਾਹਿਗੁਰੂ ਦੇ ਸਰੂਪ ਹਨ। ਜਿਨ੍ਹਾਂ ਨਾਲ ਮਿਲਣ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਹੁੰਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਗੁਰੂ ਹਰ ਪ੍ਰਕਾਰ ਸੇ ਗੋਬਿੰਦ ਰੂਪ ਹੀ ਹੈਂ, ਜਿਨ ਕੇ ਸਾਥ ਮਿਲ ਕਰ ਹਰੀ ਨਾਮ ਪਾਇਆ ਹੈ॥੨॥
Prof. Sahib Singhਹੇ ਨਾਨਕ! ਗੁਰੂ ਪਰਮਾਤਮਾ (ਦਾ ਰੂਪ) ਹੈ; ਉਸ (ਗੁਰੂ) ਵਿਚ ਮਿਲ ਕੇ (ਗੁਰੂ ਦੇ ਦੱਸੇ ਰਾਹ ਤੇ ਤੁਰ ਕੇ) ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ॥੨॥

ਪਦ ਅਰਥ ਜਿਤੁ = ਜਿਸ (ਗੁਰੂ) ਵਿਚ। ਮਿਲਿ = ਮਿਲ ਕੇ ॥੨॥

SikhNet (Spanish)Oh, dice Nanak, el Guru es Dios Nuestro Señor, el Señor del Universo. Meditando en Él obtendrás el Nombre del Señor. (2)
Answers quote the Granth verbatim with Ang citations. AI commentary is not Gurbani and not a religious ruling.