ਗਉੜੀ ਮਹਲਾ ੫ ॥
gaurree mahalaa 5 |
Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.
ਧੰਨੁ ਇਹੁ ਥਾਨੁ; ਗੋਵਿੰਦ ਗੁਣ ਗਾਏ ॥
dhan ihu thaan; govind gun gaae |
Sant Singh KhalsaBlessed is this place, where the Glorious Praises of the Lord of the Universe are sung.
Manmohan SinghBlessed is this place, where they sing praises of the World Master.
Manmohan Singh (Punjabi)ਮੁਬਾਰਕ ਹੈ ਇਹ ਜਗ੍ਹਾ ਜਿਥੇ ਉਹ ਸ੍ਰਿਸ਼ਟੀ ਦੇ ਮਾਲਕ ਦਾ ਜੱਸ ਗਾਇਨ ਕਰਦੇ ਹਨ।
Fareedkot Teekaਹੇ ਭਾਈ! ਸਤਸੰਗ ਰੂਪੀ ਯਹਿ ਧੰਨ ਅਸਥਾਨੁ ਹੈ ਜਿਸ ਮੇਂ ਗੋਬਿੰਦ ਕੇ ਗੁਣ ਗਾਇਨ ਕੀਏ ਹੈਂ॥
Prof. Sahib Singh(ਹੇ ਭਾਈ!) ਗੋਬਿੰਦ ਦੇ ਗੁਣ ਗਾਂਵਿਆਂ (ਮਨੁੱਖ ਦਾ) ਇਹ ਹਿਰਦਾ-ਥਾਂ ਭਾਗਾਂ ਵਾਲਾ ਬਣ ਜਾਂਦਾ ਹੈ,ਪਦ ਅਰਥ ਧੰਨੁ = ਭਾਗਾਂ ਵਾਲਾ। ਇਹੁ ਥਾਨੁ = ਇਹ ਹਿਰਦਾ ਥਾਂ।
SikhNet (Spanish)Bendito es el lugar en donde el Nombre el Señor es cantado;
ਕੁਸਲ ਖੇਮ; ਪ੍ਰਭਿ ਆਪਿ ਬਸਾਏ ॥੧॥ ਰਹਾਉ ॥
kusal khem; prabh aap basaae |1| rahaau |
Sant Singh KhalsaGod Himself bestows peace and pleasure. ||1||Pause||
Manmohan SinghThe Lord Himself Blesseth them with peace and pleasure. Pause.
Manmohan Singh (Punjabi)ਸੁਆਮੀ ਖੁਦ ਉਨ੍ਹਾਂ ਨੂੰ ਸੁਖ ਤੇ ਅਨੰਦ ਅੰਦਰ ਵਰਸਾਉਂਦਾ ਹੈ। ਠਹਿਰਾਉ।
Fareedkot Teekaਜਹਾਂ (ਕੁਸਲ) ਸੁਖ ਤਥਾ (ਖੇਮ) ਰਖਿਆ ਕੇ ਸਹਿਤ ਪ੍ਰਭੂ ਨੇ ਆਪ ਸੰਤ ਬਸਾਏ ਹੈਂ॥੧॥ ਰਹਾਉ ॥
Prof. Sahib Singh(ਕਿਉਂਕਿ ਜਿਸ ਹਿਰਦੇ ਵਿਚ ਪ੍ਰਭੂ ਦੀ ਸਿਫ਼ਤ-ਸਾਲਾਹ ਆ ਵੱਸੀ, ਉਸ ਵਿਚ) ਪ੍ਰਭੂ ਨੇ ਆਪ ਸਾਰੇ ਸੁਖ ਸਾਰੇ ਆਨੰਦ ਲਿਆ ਵਸਾਏ ॥੧॥ ਰਹਾਉ ॥ਪਦ ਅਰਥ ਕੁਸਲ ਖੇਮ = ਸੁਖ ਆਨੰਦ। ਪ੍ਰਭਿ = ਪ੍ਰਭੂ ਨੇ ॥੧॥ ਰਹਾਉ ॥
SikhNet (Spanish)ahí el Señor nos bendice con Dicha y Éxtasis.(1-Pausa)
ਬਿਪਤਿ ਤਹਾ; ਜਹਾ ਹਰਿ ਸਿਮਰਨੁ ਨਾਹੀ ॥
bipat tahaa; jahaa har simaran naahee |
Sant Singh KhalsaMisfortune occurs where the Lord is not remembered in meditation.
Manmohan SinghCalamity is there, where God's meditation is not.
Manmohan Singh (Punjabi)ਮੁਸੀਬਤ ਉਥੇ ਹੇ ਜਿਥੇ ਵਾਹਿਗੁਰੂ ਦੀ ਬੰਦਗੀ ਨਹੀਂ ਹੈ।
Fareedkot Teekaਔਰ ਜਿਸ ਅਸਥਾਨ ਮੇਂ ਹਰੀ ਨਾਮ ਨਹੀਂ ਸਿਮਰਨ ਹੋਤਾ ਬਿਪਤਾ ਤਹਾਂ ਹੀ ਨਿਵਾਸੁ ਕਰਤੀ ਹੈ॥
Prof. Sahib Singh(ਹੇ ਭਾਈ!) ਬਿਪਤਾ (ਸਦਾ) ਉਸ ਹਿਰਦੇ ਵਿਚ (ਵਾਪਰੀ ਰਹਿੰਦੀ) ਹੈ, ਜਿਸ ਵਿਚ ਪਰਮਾਤਮਾ (ਦੇ ਨਾਮ) ਦਾ ਸਿਮਰਨ ਨਹੀਂ ਹੈ।ਪਦ ਅਰਥ ਬਿਪਤਿ = ਮੁਸੀਬਤ।
SikhNet (Spanish)Innumerables y variadas son las alegrías que se dan en el lugar
ਕੋਟਿ ਅਨੰਦ; ਜਹ ਹਰਿ ਗੁਨ ਗਾਹੀ ॥੧॥
kott anand; jeh har gun gaahee |1|
Sant Singh KhalsaThere are millions of joys where the Glorious Praises of the Lord are sung. ||1||
Manmohan SinghMillions of joys are, where God's glories are chanted.
Manmohan Singh (Punjabi)ਕ੍ਰੋੜਾਂ ਹੀ ਖੁਸ਼ੀਆਂ ਹਨ, ਜਿਕੇ ਨਾਰਾਇਣ ਦੀ ਮਹਿਮਾਂ ਆਲਾਪੀ ਜਾਂਦੀ ਹੈ।
Fareedkot Teekaਜਹਾਂ ਹਰੀ ਕੇ ਗੁਨ ਗਾਇਨ ਕਰੀਏ ਹੈਂ ਤਹਾਂ ਕੋਟ ਅਨੰਦ ਹੋਤੇ ਹੈਂ॥੧॥
Prof. Sahib Singhਜਿਸ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਏ ਜਾਂਦੇ ਹਨ, ਉਥੇ ਕ੍ਰੋੜਾਂ ਹੀ ਆਨੰਦ ਹਨ ॥੧॥ਪਦ ਅਰਥ ਕੋਟਿ = ਕ੍ਰੋੜਾਂ। ਗਾਹੀ = ਗਾਏ ਜਾਂਦੇ ਹਨ ॥੧॥
SikhNet (Spanish)en donde se realiza la Alabanza del Señor. Ahí el dolor se mantiene alejado. (1)
ਹਰਿ ਬਿਸਰਿਐ; ਦੁਖ ਰੋਗ ਘਨੇਰੇ ॥
har bisariai; dukh rog ghanere |
Sant Singh KhalsaForgetting the Lord, all sorts of pains and diseases come.
Manmohan SinghForgetting god, good many anguishes and maladies overtake the man.
Manmohan Singh (Punjabi)ਰੱਬ ਨੂੰ ਭੁਲਾਉਣ ਦੁਆਰਾ ਆਦਮੀ ਨੂੰ ਬਹੁਤੀਆਂ ਤਕਲੀਫਾਂ ਤੇ ਬੀਮਾਰੀਆਂ ਆ ਚਿਮੜਦੀਆਂ ਹਨ।
Fareedkot Teekaਹਰੀ ਕੇ ਬਿਸਰਨੇ ਕਰ ਕੇ ਦੁਖ ਔਰ ਰੋਗ ਘਣੇ ਪ੍ਰਾਪਤਿ ਹੋਤੇ ਹੈਂ॥
Prof. Sahib Singh(ਹੇ ਭਾਈ!) ਜੇ ਮਨੁੱਖ ਨੂੰ ਪਰਮਾਤਮਾ (ਦਾ ਨਾਮ) ਵਿਸਰ ਜਾਏ, ਤਾਂ ਉਸ ਨੂੰ ਅਨੇਕਾਂ ਦੁੱਖ ਅਨੇਕਾਂ ਰੋਗ (ਆ ਘੇਰਦੇ ਹਨ)।ਪਦ ਅਰਥ ਹਰਿ ਬਿਸਰਿਐ = ਹੇ ਹਰੀ ਵਿਸਰ ਜਾਏ। ਘਨੇਰੇ = ਬਹੁਤ।
SikhNet (Spanish)Abandonando al Señor, el dolor se vuelve infinito;
ਪ੍ਰਭ ਸੇਵਾ; ਜਮੁ. ਲਗੈ ਨ ਨੇਰੇ ॥੨॥
prabh sevaa; jam. lagai na nere |2|
Sant Singh KhalsaServing God, the Messenger of Death will not even approach you. ||2||
Manmohan SinghBy virtue of Lord's service death 's courier draws not near the mortal.
Manmohan Singh (Punjabi)ਸੁਆਮੀ ਦੀ ਚਾਕਰੀ ਦੀ ਬਰਕਤ ਨਾਲ ਮੌਤ ਦਾ ਦੂਤ ਪ੍ਰਾਣੀ ਦੇ ਨੇੜੇ ਨਹੀਂ ਢੁਕਦਾ।
Fareedkot Teekaਪ੍ਰਭੂ ਕੀ ਭਗਤੀ ਕਰਨੇ ਸੇ ਜਮ ਨਿਕਟ ਨਹੀਂ ਆਉਤਾ ਹੈ॥੨॥
Prof. Sahib Singh(ਪਰ) ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਜਮ (ਮੌਤ ਦਾ ਭਉ) ਨੇੜੇ ਨਹੀਂ ਢੁੱਕਦਾ (ਆਤਮਕ ਮੌਤ ਨਹੀਂ ਆਉਂਦੀ) ॥੨॥ਪਦ ਅਰਥ ਨੇਰੇ = ਨੇੜੇ ॥੨॥
SikhNet (Spanish)pero habitando en Él, Yama no se acerca más.(2)
ਸੋ ਵਡਭਾਗੀ; ਨਿਹਚਲ ਥਾਨੁ ॥
so vaddabhaagee; nihachal thaan |
Sant Singh KhalsaVery blessed, stable and sublime is that place,
Manmohan SinghVery lucky and stable is the place,
Manmohan Singh (Punjabi)ਭਾਰੇ ਨਸੀਬਾਂ ਵਾਲੀ ਅਤੇ ਅਸਥਿਰ ਹੈ ਉਹ ਜਗ੍ਹਾ,
Fareedkot Teekaਸੋ ਵੱਡੇ ਭਾਗੋਂ ਵਾਲਾ ਨਿਸਚਲ ਅਸਥਾਨ ਹੈ॥
Prof. Sahib Singh(ਹੇ ਭਾਈ!) ਉਹ ਹਿਰਦਾ-ਥਾਂ ਵੱਡੇ ਭਾਗਾਂ ਵਾਲਾ ਹੈ ਉਹ ਹਿਰਦਾ ਸਦਾ ਅਡੋਲ ਰਹਿੰਦਾ ਹੈ,ਪਦ ਅਰਥ ਥਾਨੁ = ਥਾਂ, ਹਿਰਦਾ।
SikhNet (Spanish)Afortunado y Eterno es el lugar
ਜਹ ਜਪੀਐ; ਪ੍ਰਭ ਕੇਵਲ ਨਾਮੁ ॥੩॥
jeh japeeai; prabh keval naam |3|
Sant Singh Khalsawhere the Name of God alone is chanted. ||3||
Manmohan Singhwhere Lord's Name, alone, is repeated.
Manmohan Singh (Punjabi)ਜਿਥੇ ਸਿਰਫ ਸੁਆਮੀ ਦੇ ਨਾਮ ਦਾ ਹੀ ਉਚਾਰਨ ਹੁੰਦਾ ਹੈ।
Fareedkot Teekaਜਹਾਂ ਪ੍ਰਭੂ ਕਾ ਕੇਵਲ ਨਾਮ ਜਪੀਏ ਹੈ॥੩॥
Prof. Sahib Singhਜਿਸ ਵਿਚ ਪਰਮਾਤਮਾ ਦਾ ਹੀ ਨਾਮ ਜਪਿਆ ਜਾਂਦਾ ਹੈ ॥੩॥ਪਦ ਅਰਥ ਜਹ = ਜਿੱਥੇ ॥੩॥
SikhNet (Spanish)en donde sólo el Nombre del Señor es pronunciado.
ਜਹ ਜਾਈਐ; ਤਹ ਨਾਲਿ ਮੇਰਾ ਸੁਆਮੀ ॥
jeh jaaeeai; teh naal meraa suaamee |
Sant Singh KhalsaWherever I go, my Lord and Master is with me.
Manmohan SinghWherever I go, thither, my Master is with me.
Manmohan Singh (Punjabi)ਜਿਥੇ ਕਿਤੇ ਭੀ ਮੈਂ ਜਾਂਦਾ ਹਾਂ, ਉਥੇ ਮੇਰਾ ਮਾਲਕ ਮੇਰੇ ਸਾਥ ਹੁੰਦਾ ਹੈ।
Fareedkot Teekaਤਿਸ ਕਰ ਅਬ ਜਹਾ ਜਾਈਏ ਤਹਾਂ ਮੇਰਾ ਸੁਆਮੀ ਸਾਥ ਰਖ੍ਯਾ ਕਰਤਾ ਹੈ, ਵਾ ਬਿਸਿਮਰਨ ਨਹੀਂ ਹੋਤਾ ਹੈ॥
Prof. Sahib Singh(ਹੇ ਭਾਈ!) ਹੁਣ ਮੈਂ ਜਿਧਰ ਜਾਂਦਾ ਹਾਂ, ਉਧਰ ਮੇਰਾ ਮਾਲਕ-ਪ੍ਰਭੂ ਮੈਨੂੰ ਆਪਣੇ ਨਾਲ ਦਿੱਸਦਾ ਹੈ।ਪਦ ਅਰਥ ਸੁਆਮੀ = ਮਾਲਕ-ਪ੍ਰਭੂ।
SikhNet (Spanish)A donde sea que vayamos, el Maestro nos acompaña; (3)
ਨਾਨਕ ਕਉ ਮਿਲਿਆ; ਅੰਤਰਜਾਮੀ ॥੪॥੮੯॥੧੫੮॥
naanak kau miliaa; antarajaamee |4|89|158|
Sant Singh KhalsaNanak has met the Inner-knower, the Searcher of hearts. ||4||89||158||
Manmohan SinghTo Nanak the Knower of hearts has met.
Manmohan Singh (Punjabi)ਨਾਨਕ ਨੂੰ ਦਿਲਾਂ ਦਾ ਜਾਨਣਹਾਰ ਮਿਲ ਪਿਆ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੇਰੇ ਕੋ ਅੰਤਰਜਾਮੀ ਤਿਸੁ ਸਤਸੰਗ ਦੁਆਰੇ ਮਿਲਿਆ ਹੈ॥੪॥੮੯॥੧੫੮॥
Prof. Sahib Singhਸਭ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ (ਆਪਣੀ ਕਿਰਪਾ ਨਾਲ ਮੈਨੂੰ) ਨਾਨਕ ਨੂੰ ਮਿਲ ਪਿਆ ਹੈ ॥੪॥੮੯॥੧੫੮॥ਪਦ ਅਰਥ ਕਉ = ਨੂੰ। ਅੰਤਰਜਾਮੀ = ਦਿਲ ਦੀ ਜਾਣਨ ਵਾਲਾ ॥੪॥
SikhNet (Spanish)Nanak ha recibido al Señor, el Conocedor de lo íntimo, en su mente. (4-89-158)