ੴ

ਸਿੱਖਬਾਣੀ · SikhBani

ਬਾਹਰਿ ਰਾਖਿਓ ਰਿਦੈ ਸਮਾਲਿ ॥

baahar raakhio ridai samaal
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 197 · 11 lines
Translations

ਗਉੜੀ ਮਹਲਾ ੫ ॥

gaurree mahalaa 5 |

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਬਾਹਰਿ ਰਾਖਿਓ; ਰਿਦੈ ਸਮਾਲਿ ॥

baahar raakhio; ridai samaal |

Sant Singh KhalsaWhen they are out and about, they keep Him enshrined in their hearts;
Manmohan SinghAbroad (the saints) carefully keep the Lord of World in their mind.
Manmohan Singh (Punjabi)ਬਾਹਰਵਾਰ (ਸਾਧੂ) ਸ੍ਰਿਸ਼ਟੀ ਦੇ ਸੁਆਮੀ ਨੂੰ ਗਹੁ ਨਾਲ ਆਪਦੇ ਮਨ ਵਿੱਚ ਟਿਕਾਈ ਰਖਦੇ ਹਨ।
Fareedkot Teekaਕਦਾਚਿਤ ਕਿਸੀ ਕਾਰਜ ਕੋ ਸੰਤ ਜਨ (ਬਾਹਰਿ) ਜਾਵੇਂ ਤਉ ਭੀ ਹਰੀ ਨਾਮ ਕੋ ਰਿਦੇ ਮੇਂ ਸਮਾਲ ਰਖਤੇ ਹੈਂ॥
Prof. Sahib Singh(ਹੇ ਭਾਈ!) ਜਗਤ ਨਾਲ ਕਾਰ-ਵਿਹਾਰ ਕਰਦਿਆਂ ਸੰਤ ਜਨਾਂ ਨੇ ਗੋਬਿੰਦ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਿਆ ਹੁੰਦਾ ਹੈ,

ਪਦ ਅਰਥ ਬਾਹਰਿ = ਜਗਤ ਨਾਲ ਵਰਤਣ-ਵਿਹਾਰ ਕਰਦਿਆਂ। ਰਿਦੈ = ਹਿਰਦੇ ਵਿਚ। ਸਮਾਲਿ = ਸਾਂਭ ਕੇ।

SikhNet (Spanish)Los Santos del Señor viven con el Señor en su corazón

ਘਰਿ ਆਏ; ਗੋਵਿੰਦੁ ਲੈ ਨਾਲਿ ॥੧॥

ghar aae; govind lai naal |1|

Sant Singh Khalsareturning home, the Lord of the Universe is still with them. ||1||
Manmohan SinghReturning home, they bring Him along.
Manmohan Singh (Punjabi)ਘਰ ਨੂੰ ਮੁੜਦੇ ਹੋਏ ਉਹ ਉਸ ਨੂੰ ਸਾਥ ਲਈ ਆਉਂਦੇ ਹਨ।
Fareedkot Teekaਪੁਨਾ ਜਬ ਘਰ ਮੇਂ ਆਉਤੇ ਹੈਂ ਤਬ ਭੀ ਗੋਬਿੰਦ ਕੋ ਸਾਥ ਹੀ ਲੈ ਆਉਤੇ ਹੈਂ॥੧॥
Prof. Sahib Singhਗੋਬਿੰਦ ਨੂੰ ਸੰਤ ਜਨ ਆਪਣੇ ਹਿਰਦੇ-ਘਰ ਵਿਚ ਸਦਾ ਆਪਣੇ ਨਾਲ ਰੱਖਦੇ ਹਨ ॥੧॥

ਪਦ ਅਰਥ ਘਰਿ = ਹਿਰਦੇ-ਘਰ ਵਿਚ। ਲੈ ਨਾਲਿ = ਨਾਲ ਲੈ ਕੇ ॥੧॥

SikhNet (Spanish)y el Señor los acompañará siempre.(1)

ਹਰਿ ਹਰਿ ਨਾਮੁ; ਸੰਤਨ ਕੈ ਸੰਗਿ ॥

har har naam; santan kai sang |

Sant Singh KhalsaThe Name of the Lord, Har, Har, is the Companion of His Saints.
Manmohan SinghLord God's Name is the Saints comrade.
Manmohan Singh (Punjabi)ਵਾਹਿਗੁਰੂ ਸੁਆਮੀ ਦਾ ਨਾਮ ਸਾਧੂਆਂ ਦਾ ਸੰਗੀ ਹੈ।
Fareedkot Teekaਹੇ ਭਾਈ! ਹਰਿ ਹਰਿ ਨਾਮ ਸੰਤੋਂ ਕੇ ਸਦਾ ਸੰਗ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦਾ ਨਾਮ ਸਦਾ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ।

ਪਦ ਅਰਥ ਸੰਤਨ ਕੈ ਸੰਗਿ = ਸੰਤਾਂ ਦੇ ਨਾਲ।

SikhNet (Spanish)Los Santos del Señor guardan Compañía al Nombre,

ਮਨੁ ਤਨੁ ਰਾਤਾ; ਰਾਮ ਕੈ ਰੰਗਿ ॥੧॥ ਰਹਾਉ ॥

man tan raataa; raam kai rang |1| rahaau |

Sant Singh KhalsaTheir minds and bodies are imbued with the Love of the Lord. ||1||Pause||
Manmohan SinghTheir soul and body are imbued with the love of the Omnipresent Lord. Pause.
Manmohan Singh (Punjabi)ਉਨ੍ਹਾਂ ਦੀ ਆਤਮਾ ਤੇ ਦੇਹਿ ਸਰਬ-ਵਿਆਪਕ ਸੁਆਮੀ ਦੇ ਨਾਮ-ਪ੍ਰੀਤ ਨਾਲ ਰੰਗੇ ਹੋਏ ਹਨ। ਠਹਿਰਾਉ।
Fareedkot Teekaਕਿਉਂਕਿ ਤਿਨ ਕਾ ਮਨ ਤਥਾ ਤਨ ਪਰਮੇਸ੍ਵਰ ਕੇ ਪ੍ਰੇਮ ਮੇਂ ਰਾਤਾ ਹੈ॥੧॥ ਰਹਾਉ ॥
Prof. Sahib Singhਪਰਮਾਤਮਾ ਦੇ (ਪ੍ਰੇਮ-) ਰੰਗ ਵਿਚ (ਸੰਤ ਜਨਾਂ ਦਾ) ਮਨ ਰੰਗਿਆ ਰਹਿੰਦਾ ਹੈ ਤਨ (ਭਾਵ, ਹਰੇਕ ਗਿਆਨ-ਇੰਦ੍ਰਾ) ਰੰਗਿਆ ਰਹਿੰਦਾ ਹੈ ॥੧॥ ਰਹਾਉ ॥

ਪਦ ਅਰਥ ਰਾਤਾ = ਰੰਗਿਆ ਹੋਇਆ। ਰੰਗਿ = ਰੰਗ ਵਿਚ ॥੧॥ ਰਹਾਉ ॥

SikhNet (Spanish)y su cuerpo y mente están imbuidos en el Amor del Señor. (1-Pausa)

ਗੁਰ ਪਰਸਾਦੀ; ਸਾਗਰੁ ਤਰਿਆ ॥

gur parasaadee; saagar tariaa |

Sant Singh KhalsaBy Guru's Grace, one crosses over the world-ocean;
Manmohan SinghBy the Guru's grace the world-ocean is crossed,
Manmohan Singh (Punjabi)ਗੁਰਾਂ ਦੀ ਦਇਆ ਦੁਆਰਾ ਸੰਸਾਰ-ਸੰਮੁਦਰ ਤੋਂ ਪਾਰ ਉਤਰਿਆ ਜਾਂਦਾ ਹੈ,
Fareedkot Teekaਤਿਨੋਂ ਨੈ ਗੁਰੋਂ ਕੀ ਕ੍ਰਿਪਾ ਸੇ ਸੰਸਾਰ ਸਮੁੰਦ੍ਰ ਕੋ ਤਰਿਆ ਹੈ॥
Prof. Sahib Singh(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਹਿਰਦੇ ਵਿਚ ਸਾਂਭ ਕੇ ਸੰਤ ਜਨ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ,

ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਸਾਗਰੁ = (ਸੰਸਾਰ-) ਸਮੁੰਦਰ।

SikhNet (Spanish)Por la Gracia del Guru, nadan a través del océano del mundo,

ਜਨਮ ਜਨਮ ਕੇ; ਕਿਲਵਿਖ ਸਭਿ ਹਿਰਿਆ ॥੨॥

janam janam ke; kilavikh sabh hiriaa |2|

Sant Singh Khalsathe sinful mistakes of countless incarnations are all washed away. ||2||
Manmohan Singhand the sins of many births are all washed off.
Manmohan Singh (Punjabi)ਅਤੇ ਅਨੇਕਾ ਜਨਮਾਂ ਦੇ ਸਮੂਹ ਪਾਪ ਧੋਤੇ ਜਾਂਦੇ ਹਨ।
Fareedkot Teekaਪੁਨਾ ਜਨਮ ਜਨਮ ਕੇ ਜੋ ਪਾਪ ਹੈਂ ਤਿਨ ਸਭ ਕੋ ਦੂਰ ਕੀਆ ਹੈ॥੨॥
Prof. Sahib Singhਤੇ ਅਨੇਕਾਂ ਜਨਮਾਂ ਦੇ (ਪਹਿਲੇ ਕੀਤੇ ਹੋਏ) ਸਾਰੇ ਪਾਪ ਦੂਰ ਕਰ ਲੈਂਦੇ ਹਨ ॥੨॥

ਪਦ ਅਰਥ ਕਿਲਵਿਖ = ਪਾਪ। ਸਭਿ = ਸਾਰੇ। ਹਿਰਿਆ = ਦੂਰ ਕਰ ਲਏ ॥੨॥

SikhNet (Spanish)y borran los errores de todas sus reencarnaciones.(2)

ਸੋਭਾ ਸੁਰਤਿ; ਨਾਮਿ ਭਗਵੰਤੁ ॥

sobhaa surat; naam bhagavant |

Sant Singh KhalsaHonor and intuitive awareness are acquired through the Name of the Lord God.
Manmohan SinghThrough the Name of the auspicious Master, honour and Divine understanding are acquired.
Manmohan Singh (Punjabi)ਮੁਬਾਰਕ ਮਾਲਕ ਦੇ ਨਾਮ ਰਾਹੀਂ ਇੱਜਤ ਆਬਰੂ ਅਤੇ ਈਸ਼ਵਰੀ ਗਿਆਤ ਪ੍ਰਾਪਤ ਹੁੰਦੇ ਹਨ।
Fareedkot Teekaਜਬ ਸੇ (ਸੋਭਾ) ਉਸਤਤੀ (ਸੁਰਤਿ) ਗ੍ਯਾਤ ਏਕ ਭਗਵੰਤ ਕੇ ਨਾਮ ਕੀ ਹੀ ਕਰਤੇ ਹੈਂ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਗੁਰੂ ਦਾ ਉਪਦੇਸ਼ ਆਪਣੇ ਹਿਰਦੇ ਵਿਚ ਵਸਾਂਦਾ ਹੈ, ਉਹ) ਭਾਗਾਂ ਵਾਲਾ ਹੋ ਜਾਂਦਾ ਹੈ, ਉਹ (ਲੋਕ ਪਰਲੋਕ ਵਿਚ) ਵਡਿਆਈ ਖੱਟਦਾ ਹੈ, ਉਸ ਦੀ ਸੁਰਤ ਪ੍ਰਭੂ ਦੇ ਨਾਮ ਵਿਚ ਜੁੜਦੀ ਹੈ।

ਪਦ ਅਰਥ ਨਾਮਿ = ਨਾਮ ਵਿਚ। ਭਗਵੰਤੁ = ਭਾਗਾਂ ਵਾਲਾ।

SikhNet (Spanish)El que enaltece el Nombre del Señor,

ਪੂਰੇ ਗੁਰ ਕਾ; ਨਿਰਮਲ ਮੰਤੁ ॥੩॥

poore gur kaa; niramal mant |3|

Sant Singh KhalsaThe Teachings of the Perfect Guru are immaculate and pure. ||3||
Manmohan SinghPure is the teaching of the perfect Guru.
Manmohan Singh (Punjabi)ਪਵਿੱਤਰ ਹੈ ਪੂਰਨ ਗੁਰਾਂ ਦਾ ਉਪਦੇਸ਼।
Fareedkot Teekaਤਬ ਸੇ ਪੂਰਨ ਗੁਰੋਂ ਕਾ ਨਿਰਮਲ ਮੰਤ੍ਰ ਧਾਰਨ ਕੀਆ ਹੈ॥੩॥
Prof. Sahib Singh(ਤੂੰ ਭੀ) ਪੂਰੇ ਗੁਰੂ ਦਾ ਉਪਦੇਸ਼ (ਆਪਣੇ ਹਿਰਦੇ ਵਿਚ ਵਸਾ ॥੩॥

ਪਦ ਅਰਥ ਮੰਤੁ = ਉਪਦੇਸ਼ ॥੩॥

SikhNet (Spanish)el Mantra del Verdadero Guru en su mente, obtiene la Gloria.(3)

ਚਰਣ ਕਮਲ; ਹਿਰਦੇ ਮਹਿ ਜਾਪੁ ॥

charan kamal; hirade meh jaap |

Sant Singh KhalsaWithin your heart, meditate on the His Lotus Feet.
Manmohan SinghOn Lord's Lotus feet meditate thou in thy mind.
Manmohan Singh (Punjabi)ਸਾਈਂ ਦੇ ਕੰਵਲ ਰੂਪੀ ਚਰਨਾਂ ਦਾ ਤੂੰ ਆਪਦੇ ਚਿੱਤ ਅੰਦਰ ਸਿਮਰਨ ਕਰ।
Fareedkot Teekaਜੋ ਹਰੀ ਕੇ ਚਰਨ ਕਵਲੋਂ ਕਾ ਰਿਦੇ ਮੇਂ ਧਿਆਨ ਕਰਤੇ ਹੈਂ॥
Prof. Sahib Singh(ਹੇ ਭਾਈ! ਤੂੰ ਭੀ ਪਰਮਾਤਮਾ ਦੇ) ਸੋਹਣੇ ਚਰਨ (ਆਪਣੇ) ਹਿਰਦੇ ਵਿਚ ਜਪਦਾ ਰਹੁ।

ਪਦ ਅਰਥ ਜਾਪੁ = ਜਪਦਾ ਰਹੁ।

SikhNet (Spanish)Sí, él enaltece los Pies de Loto del Señor en el recinto de su corazón,

ਨਾਨਕੁ; ਪੇਖਿ ਜੀਵੈ ਪਰਤਾਪੁ ॥੪॥੮੮॥੧੫੭॥

naanak; pekh jeevai parataap |4|88|157|

Sant Singh KhalsaNanak lives by beholding the Lord's Expansive Power. ||4||88||157||
Manmohan SinghNanak loves by seeing the Lord's effulgence.
Manmohan Singh (Punjabi)ਨਾਨਕ ਪ੍ਰਭੂ ਦੀ ਤਪਤੇਜ ਵੇਖ ਕੇ ਜੀਊਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਮੈਂ ਤਿਨ ਐਸੇ ਸੰਤ ਜਨੋਂ ਕੇ ਪ੍ਰਤਾਪ ਕੋ ਦੇਖ ਕਰ ਜੀਵਤਾ ਹੂੰ, ਭਾਵ ਯਹਿ ਕਿ ਪ੍ਰਸੰਨਿ ਹੋਤਾ ਹੂੰ॥੪॥੮੮॥੧੫੭॥☬ਸਤਸੰਗ ਅਸਥਾਨ ਕੀ ਮਹਿਮਾਂ ਅਰ ਕੁਸੰਗ ਕੀ ਨਿਖੇਧੀ ਕਰਤੇ ਹੂਏ ਕਹਤੇ ਹੈਂ:
Prof. Sahib Singhਨਾਨਕ (ਉਸ ਪਰਮਾਤਮਾ ਦਾ) ਪਰਤਾਪ ਵੇਖ ਕੇ ਆਤਮਕ ਜੀਵਨ ਹਾਸਲ ਕਰਦਾ ਹੈ ॥੪॥੮੮॥੧੫੭॥

ਪਦ ਅਰਥ ਨਾਨਕੁ ਜੀਵੈ = ਨਾਨਕ ਆਤਮਕ ਜੀਵਨ ਹਾਸਲ ਕਰਦਾ ਹੈ। ਪੇਖਿ = ਵੇਖ ਕੇ ॥੪॥

SikhNet (Spanish)y vive, oh, dice Nanak, en la Presencia del Poder de su Señor.(4-88-157)
Answers quote the Granth verbatim with Ang citations. AI commentary is not Gurbani and not a religious ruling.