ੴ

ਸਿੱਖਬਾਣੀ · SikhBani

ਜੋ ਪ੍ਰਾਣੀ ਗੋਵਿੰਦੁ ਧਿਆਵੈ ॥

jo praanee govind dhiaavai
Guru Arjan Dev Ji ਗੁਰੂ ਅਰਜਨ ਦੇਵ ਜੀ · Raag Gauree · Ang 197, 198 · 11 lines
Translations

ਗਉੜੀ ਮਹਲਾ ੫ ॥

gaurree mahalaa 5 | Ang 197

Sant Singh KhalsaGauree, Fifth Mehl:
Manmohan SinghGauri 5th Guru.
Manmohan Singh (Punjabi)ਗਊੜੀ ਪਾਤਸ਼ਾਹੀ ਪੰਜਵੀ।
SikhNet (Spanish)Gauri, Mejl Guru Aryan, Quinto Canal Divino.

ਜੋ ਪ੍ਰਾਣੀ; ਗੋਵਿੰਦੁ ਧਿਆਵੈ ॥

jo praanee; govind dhiaavai | Ang 197

Sant Singh KhalsaThat mortal who meditates on the Lord of the Universe,
Manmohan SinghHe who meditates on the Preserver of the World,
Manmohan Singh (Punjabi)ਜਿਹੜਾ ਜੀਵ ਸ੍ਰਿਸ਼ਟੀ ਦੇ ਰਖਿਅਕ ਦਾ ਸਿਮਰਨ ਕਰਦਾ ਹੈ,
Fareedkot Teekaਜੋ ਪੁਰਸ਼ ਗੋਬਿੰਦ ਕੋ ਸਿਮਰਨ ਕਰਤਾ ਹੈ॥
Prof. Sahib Singhਜੇਹੜਾ ਮਨੁੱਖ ਗੋਬਿੰਦ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਯਾਦ ਕਰਦਾ ਰਹਿੰਦਾ ਹੈ,

ਪਦ ਅਰਥ ਧਿਆਵੈ = ਧਿਆਉਂਦਾ ਹੈ, ਹਿਰਦੇ ਵਿਚ ਚੇਤੇ ਰੱਖਦਾ ਹੈ।

SikhNet (Spanish)Aquél que habita en el Señor,

ਪੜਿਆ ਅਣਪੜਿਆ; ਪਰਮ ਗਤਿ ਪਾਵੈ ॥੧॥

parriaa anaparriaa; param gat paavai |1| Ang 197

Sant Singh Khalsawhether educated or uneducated, obtains the state of supreme dignity. ||1||
Manmohan Singhobtains the Supreme Dignity whether he is educated or uneducated.
Manmohan Singh (Punjabi)ਉਹ ਭਾਵੇਂ ਇਲਮਦਾਰ ਹੋਵੇ ਜਾਂ ਅਨ-ਪੜ੍ਹ ਮਹਾਨ ਮਰਤਬੇ ਨੂੰ ਪਾ ਲੈਂਦਾ ਹੈ।
Fareedkot Teekaਪੜਾ ਹੂਆ ਹੋਵੇ ਵਾ ਅਨਪੜ ਹੋ ਸੋ ਅਵਸ ਮੋਖ ਕੋ ਪਾਵਤਾ ਹੈ॥੧॥
Prof. Sahib Singhਉਹ ਚਾਹੇ ਵਿਦਵਾਨ ਹੋਵੇ ਚਾਹੇ ਵਿੱਦਿਆ-ਹੀਨ, ਉਹ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਦਾ ਲੈਂਦਾ ਹੈ ॥੧॥

ਪਦ ਅਰਥ ਪਰਮ ਗਤਿ = ਸਭ ਤੋਂ ਉੱਚੀ ਆਤਮਕ ਅਵਸਥਾ ॥੧॥

SikhNet (Spanish)letrado o iletrado, se remonta al más elevado Estado de Éxtasis.(1)

ਸਾਧੂ ਸੰਗਿ; ਸਿਮਰਿ ਗੋਪਾਲ ॥

saadhoo sang; simar gopaal | Ang 197

Sant Singh KhalsaIn the Saadh Sangat, the Company of the Holy, meditate on the Lord of the World.
Manmohan SinghIn the society of saints, do thou contemplate over the Word Cherisher.
Manmohan Singh (Punjabi)ਸਤਿ ਸੰਗਤ ਅੰਦਰ ਤੂੰ ਸ੍ਰਿਸ਼ਟੀ ਦੇ ਪਾਲਨ-ਪੋਸ਼ਣਹਾਰ ਦਾ ਆਰਾਧਨ ਕਰ।
Fareedkot Teekaਹੇ ਭਾਈ! ਸਾਧੂਓਂ ਕੇ ਸੰਗ ਕਰ ਗੋਪਾਲ ਕਾ ਸਿਮਰਨਾ ਕਰ॥
Prof. Sahib Singh(ਹੇ ਭਾਈ!) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ (ਦੇ ਨਾਮ) ਦਾ ਸਿਮਰਨ ਕਰਿਆ ਕਰ।

ਪਦ ਅਰਥ ਸਾਧੂ ਸੰਗਿ = ਗੁਰੂ ਦੀ ਸੰਗਤਿ ਵਿਚ।

SikhNet (Spanish)En la Saad Sangat, la Sociedad de los Santos, medita en Gopal,

ਬਿਨੁ ਨਾਵੈ; ਝੂਠਾ ਧਨੁ ਮਾਲੁ ॥੧॥ ਰਹਾਉ ॥

bin naavai; jhootthaa dhan maal |1| rahaau | Ang 197

Sant Singh KhalsaWithout the Name, wealth and property are false. ||1||Pause||
Manmohan SinghWithout the Name, false are the wealth and property. Pause.
Manmohan Singh (Punjabi)ਨਾਮ ਦੇ ਬਗੈਰ ਦੌਲਤ ਅਤੇ ਜਾਇਦਾਦ ਕੂੜੀਆਂ ਹਨ। ਠਹਿਰਾਉ।
Fareedkot Teekaਨਾਮ ਸੇ ਬਿਨਾ (ਧਨੁ) ਰੋਕੜੀ (ਮਾਲੁ) ਹਾਥੀ ਘੋੜੇ ਆਦਿ ਸਭ ਝੂਠੇ ਹੈਂ॥੧॥ ਰਹਾਉ ॥
Prof. Sahib Singhਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਧਨ ਕੋਈ ਮਾਲ ਪੱਕਾ ਸਾਥ ਨਿਬਾਹੁਣ ਵਾਲਾ ਨਹੀਂ ਹੈ ॥੧॥ ਰਹਾਉ ॥
SikhNet (Spanish)el Bienamado, porque sin Su Nombre, falsas son las riquezas del mundo. (1-Pausa)

ਰੂਪਵੰਤੁ; ਸੋ ਚਤੁਰੁ ਸਿਆਣਾ ॥

roopavant; so chatur siaanaa | Ang 198

Sant Singh KhalsaThey alone are handsome, clever and wise,
Manmohan SinghThat man alone is handsome clever and wise,
Manmohan Singh (Punjabi)ਕੇਵਲ ਉਹੀ ਆਦਮੀ ਸੁੰਦਰ, ਹੁਸ਼ਿਆਰ ਅਤੇ ਅਕਲਮੰਦ ਹੈ,
Fareedkot Teekaਰੂਪ ਵਾਲਾ ਸੋਈ ਹੈ ਔਰ ਬਾਣੀ ਕਾ ਚਤਰ ਪੁਨਾ ਬੁਧੀ ਕਾ ਸਿਆਣਾ ਹੈ॥
Prof. Sahib Singh(ਹੇ ਭਾਈ!) ਉਹੀ ਮਨੁੱਖ ਰੂਪ ਵਾਲਾ ਹੈ ਉਹੀ ਤੀਖਣ ਬੁੱਧਿ ਵਾਲਾ ਹੈ ਉਹੀ ਸਿਆਣਾ ਹੈ,

ਪਦ ਅਰਥ ਰੂਪਵੰਤੁ = ਰੂਪ ਵਾਲਾ। ਚਤੁਰੁ = ਤੀਛਣ ਬੁੱਧਿ ਵਾਲਾ।

SikhNet (Spanish)Sólo es guapo, astuto y sabio,

ਜਿਨਿ ਜਨਿ ਮਾਨਿਆ; ਪ੍ਰਭ ਕਾ ਭਾਣਾ ॥੨॥

jin jan maaniaa; prabh kaa bhaanaa |2| Ang 198

Sant Singh Khalsawho surrender to the Will of God. ||2||
Manmohan Singhwho surrenders himself to Lord will.
Manmohan Singh (Punjabi)ਜੋ ਸੁਆਮੀ ਦੀ ਰਜ਼ਾ ਨੂੰ ਸਵੀਕਾਰ ਕਰਦਾ ਹੈ।
Fareedkot Teekaਜਿਸ ਪੁਰਸ਼ ਨੇ ਪਰਮੇਸ੍ਵਰ ਕਾ ਹੁਕਮ ਮਾਨਾ ਹੈ॥੨॥
Prof. Sahib Singhਜਿਸ ਮਨੁੱਖ ਨੇ ਪਰਮਾਤਮਾ ਦੀ ਰਜ਼ਾ ਨੂੰ (ਸਦਾ ਸਿਰ ਮੱਥੇ ਉਤੇ) ਮੰਨਿਆ ਹੈ ॥੨॥

ਪਦ ਅਰਥ ਜਿਨਿ = ਜਿਸ ਨੇ। ਜਿਨ ਜਨਿ = ਜਿਸ ਜਨ ਨੇ ॥੨॥

SikhNet (Spanish)quien se entrega a la Voluntad del Señor. (2)

ਜਗ ਮਹਿ ਆਇਆ; ਸੋ ਪਰਵਾਣੁ ॥

jag meh aaeaa; so paravaan | Ang 198

Sant Singh KhalsaBlessed is their coming into this world,
Manmohan SinghIn this world, his advent is approved,
Manmohan Singh (Punjabi)ਇਸ ਜਹਾਨ ਅੰਦਰ ਉਸ ਦਾ ਆਗਮਨ ਕਬੂਲ ਪੈਦਾ ਹੈ,
Fareedkot Teekaਜਗਤ ਮੇਂ ਜਨਮ ਧਾਰਨਾ ਤਿਸੀ ਕਾ (ਪਰਵਾਣੁ) ਸਫਲ ਹੈ॥
Prof. Sahib Singh(ਹੇ ਭਾਈ! ਜਿਸ ਮਨੁੱਖ ਨੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲਿਆ ਹੈ) ਉਹੀ ਮਨੁੱਖ ਜਗਤ ਵਿਚ ਆਇਆ ਸਫਲ ਹੈ।

ਪਦ ਅਰਥ ਪਰਵਾਣੁ = ਕਬੂਲ।

SikhNet (Spanish)El advenimiento al mundo

ਘਟਿ ਘਟਿ; ਅਪਣਾ ਸੁਆਮੀ ਜਾਣੁ ॥੩॥

ghatt ghatt; apanaa suaamee jaan |3| Ang 198

Sant Singh Khalsaif they recognize their Lord and Master in each and every heart. ||3||
Manmohan Singhwho recognises his Lord in every heart.
Manmohan Singh (Punjabi)ਜੋ ਹਰ ਦਿਲ ਅੰਦਰ ਆਪਣੇ ਪ੍ਰਭੂ ਨੂੰ ਪਛਾਣਦਾ ਹੈ।
Fareedkot Teekaਜਿਸ ਨੇ ਘਟਿ ਘਟਿ ਮੇਂ ਅਪਨਾ ਸੁਆਮੀ ਜਾਣਿਆ ਹੈ॥੩॥
Prof. Sahib Singhਆਪਣੇ ਮਾਲਕ-ਪ੍ਰਭੂ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ॥੩॥

ਪਦ ਅਰਥ ਘਟਿ ਘਟਿ = ਹਰੇਕ ਸਰੀਰ ਵਿਚ। ਜਾਣੁ = ਪਛਾਣ ॥੩॥

SikhNet (Spanish)de aquél que ve al Señor en todos los corazones, es aprobado. (3)

ਕਹੁ ਨਾਨਕ; ਜਾ ਕੇ ਪੂਰਨ ਭਾਗ ॥

kahu naanak; jaa ke pooran bhaag | Ang 198

Sant Singh KhalsaSays Nanak, their good fortune is perfect,
Manmohan SinghSays Nanak, he whose fortune is perfect,
Manmohan Singh (Punjabi)ਗੁਰੂ ਜੀ ਆਖਦੇ ਹਨ, ਜਿਸਦੇ ਮੁਕੰਮਲ ਚੰਗੇ ਕਰਮ ਹਨ,
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਜਿਸ ਕੇ ਪੂਰਨ ਭਾਗ ਹੈਂ॥
Prof. Sahib Singhਨਾਨਕ ਆਖਦਾ ਹੈ- ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ,

ਪਦ ਅਰਥ ਜਾ ਕੇ = ਜਿਸ ਮਨੁੱਖ ਦੇ।

SikhNet (Spanish)Dice Nanak, si el Destino es Perfecto,

ਹਰਿ ਚਰਣੀ; ਤਾ ਕਾ ਮਨੁ ਲਾਗ ॥੪॥੯੦॥੧੫੯॥

har charanee; taa kaa man laag |4|90|159| Ang 198

Sant Singh Khalsaif they enshrine the Lord's Feet within their minds. ||4||90||159||
Manmohan Singhapplies his mind to God's feet.
Manmohan Singh (Punjabi)ਉਹ ਹੀ ਵਾਹਿਗੁਰੂ ਦੇ ਚਰਨਾਂ ਨਾਲ ਆਪਦੇ ਚਿੱਤ ਨੂੰ ਜੋੜਦਾ ਹੈ।
Fareedkot Teekaਹਰੀ ਕੇ ਚਰਨੋਂ ਮੇਂ ਤਿਸ ਕਾ ਮਨ ਲਾਗਾ ਹੈ॥੪॥੯੦॥੧੫੯॥☬ਜੇ ਕਹੇ ਪੂਰਬ ਸਬਦ ਮੇਂ ਜੋ ਆਪ ਨੇ ਕਹਾ ਕਿ ਸਾਧੂਆਂ ਕਾ ਸੰਗ ਕਰ, ਗੋਪਾਲ ਕਾ ਸਿਮਰਨ ਕਰ, ਪਰਮਗਤੀ ਹੋਤੀ ਹੈ, ਤਾਂ ਸਰਬ ਲੋਕ ਸਤਸੰਗ ਕਰ ਕਿਉਂ ਨਹੀਂ ਸਿਮਰਤੇ ਹੈਂ? ਤਿਸ ਪਰ ਕਹਤੇ ਹੈਂ:
Prof. Sahib Singhਉਸ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਲੱਗਾ ਰਹਿੰਦਾ ਹੈ ॥੪॥੯੦॥੧੫੯॥
SikhNet (Spanish)Dice Nanak, si el Destino es Perfecto, la mente habita a los Pies del Señor.(4-90-159)
Answers quote the Granth verbatim with Ang citations. AI commentary is not Gurbani and not a religious ruling.