ਆਸਾ ਮਹਲਾ ੩ ॥
aasaa mahalaa 3 | Ang 363
Sant Singh KhalsaAasaa, Third Mehl:
Manmohan SinghAsa 3rd Guru.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ।
SikhNet (Spanish)Asa, Mejl Guru Amar Das, Tercer Canal Divino.
ਗੁਰੁ ਸਾਇਰੁ; ਸਤਿਗੁਰੁ ਸਚੁ ਸੋਇ ॥
gur saaeir; satigur sach soe | Ang 363
Sant Singh KhalsaThe Guru is the Ocean; the True Guru is the Embodiment of Truth.
Manmohan SinghThe Guru is an ocean. True is the reputation of the True Guru.
Manmohan Singh (Punjabi)ਗੁਰੂ ਸਮੁੰਦਰ ਹੈ। ਸੱਚੀ ਸ਼ੁਹਰਤ ਹੈ ਸੱਚੇ ਗੁਰਾਂ ਦੀ।
Fareedkot Teekaਸਚ ਰੂਪ ਜੋ ਸਤਿਗੁਰੂ ਹੈ, ਸੋਈ ਗੁਰੂ ਬਡੇ ਸਮੁੰਦ੍ਰ ਹੈਂ॥
Prof. Sahib Singh(ਹੇ ਭਾਈ!) ਗੁਰੂ (ਗੁਣਾਂ ਦਾ) ਸਮੁੰਦਰ ਹੈ, ਗੁਰੂ ਉਸ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਰੂਪ ਹੈ,ਪਦ ਅਰਥ ਸਾਇਰੁ = ਸਾਗਰ, ਸਮੁੰਦਰ। ਸਚੁ = ਸਦਾ-ਥਿਰ ਰਹਿਣ ਵਾਲਾ ਪਰਮਾਤਮਾ। ਸੋਇ = ਉਹੀ।
SikhNet (Spanish)El Guru es el Mar de Sabiduría; el Verdadero Guru es en verdad la Personificación de la Verdad.
ਪੂਰੈ ਭਾਗਿ; ਗੁਰ ਸੇਵਾ ਹੋਇ ॥
poorai bhaag; gur sevaa hoe | Ang 363
Sant Singh KhalsaThrough perfect good destiny, one serves the Guru.
Manmohan SinghThrough prefect good luck, the service of the Guru is performed.
Manmohan Singh (Punjabi)ਪੂਰਨ ਤੇ ਚੰਗੇ ਨਸੀਬਾਂ ਰਾਹੀਂ ਗੁਰਾਂ ਦੀ ਘਾਲ ਕਮਾਈ ਜਾਂਦੀ ਹੈ।
Fareedkot Teekaਜਿਸ ਕੇ ਪੂਰਨ ਭਾਗ ਹੋਤੇ ਹੈਂ ਤਿਸ ਸੇ ਐਸੇ ਗੁਰੋਂ ਕੀ ਸੇਵਾ ਹੋਤੀ ਹੈ॥
Prof. Sahib Singhਵੱਡੀ ਕਿਸਮਤਿ ਨਾਲ ਹੀ ਗੁਰੂ ਦੀ (ਦੱਸੀ) ਸੇਵਾ ਹੋ ਸਕਦੀ ਹੈ।ਪਦ ਅਰਥ ਭਾਗਿ = ਕਿਸਮਤ ਨਾਲ।
SikhNet (Spanish)Sin embargo, sólo cuando el Destino es Perfecto uno Lo sirve.
ਸੋ ਬੂਝੈ; ਜਿਸੁ ਆਪਿ ਬੁਝਾਏ ॥
so boojhai; jis aap bujhaae | Ang 364
Sant Singh KhalsaHe alone understands, whom the Lord Himself inspires to understand.
Manmohan SinghHe alone understands, whom the Lord Himself instructs.
Manmohan Singh (Punjabi)ਕੇਵਲ ਓਹੀ ਸਮਝਦਾ ਹੈ, ਜਿਸ ਨੂੰ ਸੁਆਮੀ ਖੁਦ ਸਮਝਾਉਂਦਾ ਹੈ।
Fareedkot Teekaਇਸ ਭੇਦ ਕੋ ਸੋਈ ਬੂਝਤਾ ਹੈ ਜਿਸ ਕੋ ਸਤਗੁਰ ਆਪ ਬੁਝਾਉਤੇ ਹੈਂ॥
Prof. Sahib Singh(ਇਸ ਭੇਤ ਨੂੰ) ਉਹ ਮਨੁੱਖ ਸਮਝਦਾ ਹੈ ਜਿਸ ਨੂੰ (ਪਰਮਾਤਮਾ) ਆਪ ਸਮਝਾਂਦਾ ਹੈ,ਪਦ ਅਰਥ ਬੂਝੈ = ਸਮਝਦਾ ਹੈ।
SikhNet (Spanish)Y solamente la persona a quien el Señor se le revela Lo entiende,
ਗੁਰ ਪਰਸਾਦੀ; ਸੇਵ ਕਰਾਏ ॥੧॥
gur parasaadee; sev karaae |1| Ang 364
Sant Singh KhalsaBy Guru's Grace, one serves Him. ||1||
Manmohan SinghBy Guru's grace, man performs Lord's service.
Manmohan Singh (Punjabi)ਗੁਰਾਂ ਦੀ ਦਇਆ ਦੁਆਰਾ, ਇਨਸਾਨ ਸੁਆਮੀ ਦੀ ਘਾਲ ਘਾਲਦਾ ਹੈ।
Fareedkot Teekaਗੁਰ ਕ੍ਰਿਪਾ ਕਰ ਕੇ ਅਪਨੀ ਸੇਵਾ ਆਪ ਕਰਾਉਤੇ ਹੈਂ॥੧॥
Prof. Sahib Singhਤੇ (ਉਸ ਪਾਸੋਂ) ਗੁਰੂ ਦੀ ਕਿਰਪਾ ਨਾਲ (ਆਪਣੀ) ਸੇਵਾ-ਭਗਤੀ ਕਰਾਂਦਾ ਹੈ ॥੧॥ਪਦ ਅਰਥ ਪਰਸਾਦੀ = ਪਰਸਾਦਿ, ਕਿਰਪਾ ਨਾਲ। ਸੇਵ = ਸੇਵਾ-ਭਗਤੀ ॥੧॥
SikhNet (Spanish)y así, por la Gracia del Guru, se dedica a Su Servicio. (1)
ਗਿਆਨ ਰਤਨਿ; ਸਭ ਸੋਝੀ ਹੋਇ ॥
giaan ratan; sabh sojhee hoe | Ang 364
Sant Singh KhalsaWith the jewel of spiritual wisdom, total understanding is obtained.
Manmohan SinghWith the jewel of gnosis complete understanding is gained.
Manmohan Singh (Punjabi)ਗਿਆਨ ਦੇ ਹੀਰੇ ਨਾਲ ਪੂਰਨ ਸਮਝ ਪਰਾਪਤ ਹੋ ਜਾਂਦੀ ਹੈ।
Fareedkot Teekaਹੇ ਭਾਈ! ਗਿਆਨ ਰਤਨ ਜਿਸ ਕੇ ਪਾਸ ਹੈ ਤਿਸ ਕੋ ਸਭ ਸਮਝ ਹੋਤੀ ਹੈ॥
Prof. Sahib Singh(ਹੇ ਭਾਈ!) ਗੁਰੂ ਦੇ ਬਖ਼ਸ਼ੇ ਹੋਏ ਗਿਆਨ-ਰਤਨ ਦੀ ਬਰਕਤਿ ਨਾਲ (ਮਨੁੱਖ ਨੂੰ ਸਹੀ ਜੀਵਨ-ਜੁਗਤਿ ਬਾਰੇ) ਹਰੇਕ ਕਿਸਮ ਦੀ ਸਮਝ ਆ ਜਾਂਦੀ ਹੈ।ਪਦ ਅਰਥ ਰਤਨਿ = ਰਤਨ ਨਾਲ। ਗਿਆਨ ਰਤਨਿ = ਗਿਆਨ ਦੇ ਰਤਨ ਨਾਲ।
SikhNet (Spanish)La Sabiduría despierta en el interior y así uno conoce la Esencia de las cosas.
ਗੁਰ ਪਰਸਾਦਿ. ਅਗਿਆਨੁ ਬਿਨਾਸੈ; ਅਨਦਿਨੁ ਜਾਗੈ, ਵੇਖੈ, ਸਚੁ ਸੋਇ ॥੧॥ ਰਹਾਉ ॥
gur parasaad. agiaan binaasai; anadin jaagai, vekhai, sach soe |1| rahaau | Ang 364
Sant Singh KhalsaBy Guru's Grace, ignorance is dispelled; one then remains wakeful, night and day, and beholds the True Lord. ||1||Pause||
Manmohan SinghBy Guru's grace, ignorance is dispelled, man remains wakeful day and night, and beholds that True Lord. Pause.
Manmohan Singh (Punjabi)ਗੁਰਾਂ ਦੀ ਰਹਿਮਤ ਸਦਕਾ ਬੇਸਮਝੀ ਦੁਰ ਹੋ ਜਾਂਦੀ ਹੈ। ਆਦਮੀ ਰੈਣ ਦਿਹੁੰ ਖ਼ਬਰਦਾਰ ਰਹਿੰਦਾ ਹੈ ਅਤੇ ਉਸ ਸੱਚੇ ਸਾਹਿਬ ਨੂੰ ਦੇਖ ਲੈਂਦਾ ਹੈ। ਠਹਿਰਾਉ।
Fareedkot Teekaਗੁਰੋਂ ਕੀ ਕ੍ਰਿਪਾ ਸੇ ਤਿਸ ਕਾ ਅਗ੍ਯਾਨ ਨਸ਼ਟ ਹੋ ਜਾਤਾ ਔਰ ਰਾਤ ਦਿਨ ਜਾਗਤਾ ਹੈ, ਸਚ ਪਰਮਾਤਮਾ ਕੋ ਸਰਬਤ੍ਰ ਦੇਖਤਾ ਹੈ॥੧॥ ਰਹਾਉ ॥
Prof. Sahib Singhਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦਾ) ਅਗਿਆਨ ਦੂਰ ਹੋ ਜਾਂਦਾ ਹੈ ਉਹ ਹਰ ਵੇਲੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, ਉਹ (ਹਰ ਥਾਂ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ (ਹੀ) ਵੇਖਦਾ ਹੈ ॥੧॥ ਰਹਾਉ ॥ਪਦ ਅਰਥ ਬਿਨਾਸੈ = ਦੂਰ ਹੋ ਜਾਂਦਾ ਹੈ। ਅਨਦਿਨੁ = ਹਰ ਰੋਜ਼, ਹਰ ਵੇਲੇ ॥੧॥ ਰਹਾਉ ॥
SikhNet (Spanish)Es a través de la Gracia del Guru que la ignorancia desaparece y uno logra permanecer consciente día y noche viéndolo sólo a Él, a la Verdad. (1‑Pausa)
ਮੋਹੁ ਗੁਮਾਨੁ; ਗੁਰ ਸਬਦਿ ਜਲਾਏ ॥
mohu gumaan; gur sabad jalaae | Ang 364
Sant Singh KhalsaThrough the Word of the Guru's Shabad, attachment and pride are burnt away.
Manmohan SinghThrough Guru's instruction, worldly love and pride are burnt down.
Manmohan Singh (Punjabi)ਗੁਰਾਂ ਦੇ ਉਪਦੇਸ਼ ਰਾਹੀਂ ਸੰਸਾਰੀ ਮਮਤਾ ਅਤੇ ਹੰਕਾਰ ਸੜ ਜਾਂਦੇ ਹਨ।
Fareedkot Teekaਜੋ ਗੁਰ ਉਪਦੇਸ਼ ਕਰ ਜੀਵ ਮੋਹ ਅਰ ਹੰਕਾਰ ਕੋ ਜਲਾਇ ਦੇਵੇ॥
Prof. Sahib Singh(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਆਪਣੇ ਅੰਦਰੋਂ) ਮੋਹ ਅਤੇ ਅਹੰਕਾਰ ਸਾੜ ਦੇਂਦਾ ਹੈ,ਪਦ ਅਰਥ ਸਬਦਿ = ਸ਼ਬਦ ਦੀ ਰਾਹੀਂ।
SikhNet (Spanish)El ego y el apego son destruidos a través del Perfecto Guru,
ਪੂਰੇ ਗੁਰ ਤੇ; ਸੋਝੀ ਪਾਏ ॥
poore gur te; sojhee paae | Ang 364
Sant Singh KhalsaFrom the Perfect Guru, true understanding is obtained.
Manmohan SinghForm the perfect Guru, man obtains true understanding.
Manmohan Singh (Punjabi)ਪੂਰਨ ਗੁਰਾਂ ਪਾਸੋਂ ਆਦਮੀ ਨੂੰ ਸੱਚੀ ਸਮਝ ਪਰਾਪਤ ਹੁੰਦੀ ਹੈ।
Fareedkot Teekaਤਉ ਪੂਰੇ ਗੁਰੋਂ ਸੇ ਗ੍ਯਾਨ ਪਾਵਤਾ ਹੈ॥
Prof. Sahib Singhਜੇਹੜਾ ਮਨੁੱਖ ਪੂਰੇ ਗੁਰੂ ਪਾਸੋਂ (ਸਹੀ ਜੀਵਨ-ਜੁਗਤਿ) ਸਮਝ ਲੈਂਦਾ ਹੈ,ਪਦ ਅਰਥ ਤੇ = ਤੋਂ, ਪਾਸੋਂ।
SikhNet (Spanish)y en la Palabra del Shabd, uno conoce el Palacio de su Ser interior.
ਅੰਤਰਿ ਮਹਲੁ; ਗੁਰ ਸਬਦਿ ਪਛਾਣੈ ॥
antar mehal; gur sabad pachhaanai | Ang 364
Sant Singh KhalsaThrough the Word of the Guru's Shabad, one realizes the Lord's Presence within.
Manmohan SinghBy Guru's instruction, man realises Lord's presence within himself,
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਬੰਦਾ ਸਾਹਿਬ ਦੀ ਹਜ਼ੂਰੀ ਨੂੰ ਆਪਣੇ ਅੰਦਰ ਅਨੁਭਵ ਕਰ ਲੈਂਦਾਹੈ,
Fareedkot Teekaਗੁਰ ਉਪਦੇਸ਼ ਕਰ ਰਿਦੇ ਬੀਚਸ੍ਵ (ਮਹਲੁ) ਸਰੂਪ ਕੋ ਪਛਾਣਤਾ ਹੈ॥
Prof. Sahib Singhਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਅੰਦਰ (ਵੱਸਦੇ ਪਰਮਾਤਮਾ ਦਾ) ਟਿਕਾਣਾ ਪਛਾਣ ਲੈਂਦਾ ਹੈ;ਪਦ ਅਰਥ ਅੰਤਰਿ = ਅੰਦਰ। ਮਹਲੁ = ਟਿਕਾਣਾ। ਰਹੈ = ਮੁੱਕ ਜਾਂਦਾ ਹੈ।
SikhNet (Spanish)Las idas y venidas cesan fundiéndose para la eternidad
ਆਵਣ ਜਾਣੁ ਰਹੈ; ਥਿਰੁ ਨਾਮਿ ਸਮਾਣੇ ॥੨॥
aavan jaan rahai; thir naam samaane |2| Ang 364
Sant Singh KhalsaThen, one's coming and going cease, and one becomes stable, absorbed in the Naam, the Name of the Lord. ||2||
Manmohan Singhhis transmigration ceases and he becomes stable and merges into the Name.
Manmohan Singh (Punjabi)ਉਸ ਦਾ ਆਵਾਗਉਣ ਮਿੱਟ ਜਾਂਦਾ ਹੈ, ਉਹ ਸਥਿਰ ਥੀ ਵੰਞਦਾ ਹੈ ਅਤੇ ਨਾਮ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਥਿਰ ਰੂਪ ਨਾਮੀ ਮੇਂ ਸਮਾਉਣੇ ਤੇ ਜਨਮ ਮਰਨ ਹੋ ਜਾਤਾ ਹੈ॥੨॥
Prof. Sahib Singhਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਵਿਚ ਟਿਕਿਆ ਰਹਿੰਦਾ ਹੈ ਤੇ ਅਡੋਲ-ਚਿੱਤ ਹੋ ਜਾਂਦਾ ਹੈ ॥੨॥ਪਦ ਅਰਥ ਨਾਮਿ = ਨਾਮ ਵਿਚ ॥੨॥
SikhNet (Spanish)en el Naam, el Nombre del Señor. (2)
ਜੰਮਣੁ ਮਰਣਾ ਹੈ ਸੰਸਾਰੁ ॥
jaman maranaa hai sansaar | Ang 364
Sant Singh KhalsaThe world is tied to birth and death.
Manmohan SinghThe world is subject to coming and going.
Manmohan Singh (Punjabi)ਜਹਾਨ ਆਉਣ ਤੇ ਜਾਣ ਦੇ ਅਧੀਨ ਹੈ।
Fareedkot Teekaਸੰਸਾਰ ਤੋ ਜਨਮ ਮਰਨ ਕਾ ਹੀ ਨਾਮ ਹੈ॥
Prof. Sahib Singh(ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜਗਤ ਜਨਮ ਮਰਨ (ਦਾ ਗੇੜ ਹੀ) ਹੈ।
SikhNet (Spanish)¿Qué es este mundo? Es un constante ir y venir.
ਮਨਮੁਖੁ ਅਚੇਤੁ; ਮਾਇਆ ਮੋਹੁ ਗੁਬਾਰੁ ॥
manamukh achet; maaeaa mohu gubaar | Ang 364
Sant Singh KhalsaThe unconscious, self-willed manmukh is enveloped in the darkness of Maya and emotional attachment.
Manmohan SinghThe foolish perverse person is enveloped in the darkness of mammon and worldly attractions.
Manmohan Singh (Punjabi)ਮੂਰਖ ਮਨਮੁਖ ਪੁਰਸ਼ ਧਨ ਦੌਲਤ ਅਤੇ ਸੰਸਾਰੀ ਮਮਤਾ ਦੇ ਅੰਨ੍ਹੇਰੇ ਦੀ ਲਪੇਟ ਵਿੱਚ ਹੈ।
Fareedkot Teekaਤਿਸ ਮੇਂ (ਅਚੇਤੁ) ਮੂਰਖ ਮਨਮੁਖ ਕੋ ਮਾਯਾ ਮੋਹ ਰੂਪ (ਗੁਬਾਰੁ) ਸਘਨ ਅੰਧੇਰਾ ਹੋ ਰਹਾ ਹੈ॥
Prof. Sahib Singhਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਪਰਮਾਤਮਾ ਦੀ ਯਾਦ ਵਲੋਂ) ਗ਼ਾਫ਼ਿਲ ਰਹਿੰਦਾ ਹੈ, ਮਾਇਆ ਦਾ ਮੋਹ-ਰੂਪ ਘੁੱਪ ਹਨੇਰਾ (ਉਸ ਨੂੰ ਕੁਝ ਸੁੱਝਣ ਨਹੀਂ ਦੇਂਦਾ।)ਪਦ ਅਰਥ ਮਨਮੁਖੁ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ। ਅਚੇਤੁ = ਗ਼ਾਫ਼ਿਲ। ਗੁਬਾਰੁ = ਹਨੇਰਾ।
SikhNet (Spanish)Y el arrogante Manmukh, siendo inconsciente, está envuelto en la tempestad polvorosa de la Maya y del apego.
ਪਰ ਨਿੰਦਾ; ਬਹੁ ਕੂੜੁ ਕਮਾਵੈ ॥
par nindaa; bahu koorr kamaavai | Ang 364
Sant Singh KhalsaHe slanders others, and practices utter falsehood.
Manmohan SinghHe slanders others and practises immense falsehood.
Manmohan Singh (Punjabi)ਉਹ ਹੋਰਨਾਂ ਦੀ ਬਦਖੋਈ ਕਰਦਾ ਹੈ ਅਤੇ ਅਤਿਅੰਤ ਝੂਠ ਦੀ ਕਿਰਤ ਕਰਦਾ ਹੈ।
Fareedkot Teekaਪਰਾਈ ਨਿੰਦਾ ਕਰਤਾ ਹੈ ਬਹੁਤ ਝੂਠੇ ਕਰਮ ਕਮਾਉਤਾ ਹੈ॥
Prof. Sahib Singhਉਹ ਸਦਾ ਪਰਾਈ ਨਿੰਦਾ ਕਰਦਾ ਰਹਿੰਦਾ ਹੈ, ਉਹ ਨਿਰਾ ਝੂਠ-ਫ਼ਰੇਬ ਹੀ ਕਮਾਂਦਾ ਰਹਿੰਦਾ ਹੈ,
SikhNet (Spanish)Practica la calumnia y la falsedad al extremo;
ਵਿਸਟਾ ਕਾ ਕੀੜਾ; ਵਿਸਟਾ ਮਾਹਿ ਸਮਾਵੈ ॥੩॥
visattaa kaa keerraa; visattaa maeh samaavai |3| Ang 364
Sant Singh KhalsaHe is a maggot in manure, and into manure he is absorbed. ||3||
Manmohan SinghHe is the worm of ordure and is consumed in ordure.
Manmohan Singh (Punjabi)ਉਹ ਗੰਦਗੀ ਦਾ ਕਿਰਮ ਹੈ ਅਤੇ ਗੰਦਗੀ ਵਿੱਚ ਹੀ ਗਲ ਸੜ ਜਾਂਦਾ ਹੈ।
Fareedkot Teeka(ਵਿਸਟਾ) ਨਰਕ ਕਾ ਕੀੜਾ ਹੋ ਕਰ ਨਰਕ ਹੀ ਮੇਂ ਸਮਾਵੇਗਾ॥੩॥
Prof. Sahib Singh(ਪਰਾਈ ਨਿੰਦਾ ਕੂੜ-ਠੱਗੀ ਵਿਚ ਹੀ ਉਹ ਇਉਂ ਮਸਤ ਰਹਿੰਦਾ ਹੈ ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਟਿਕਿਆ ਰਹਿੰਦਾ ਹੈ (ਤੇ ਉਸ ਵਿਚੋਂ ਬਾਹਰ ਨਿਕਲਣਾ ਪਸੰਦ ਨਹੀਂ ਕਰਦਾ) ॥੩॥
SikhNet (Spanish)en verdad el gusano del estiércol es consumido por el mismo estiércol. (3)
ਸਤਸੰਗਤਿ ਮਿਲਿ; ਸਭ ਸੋਝੀ ਪਾਏ ॥
satasangat mil; sabh sojhee paae | Ang 364
Sant Singh KhalsaJoining the True Congregation, the Sat Sangat, total understanding is obtained.
Manmohan SinghMeeting the society of saints, he procures perfect understanding.
Manmohan Singh (Punjabi)ਸਾਧ ਸੰਗਤ ਨਾਲ ਜੁੜ ਕੇ ਪ੍ਰਾਣੀ ਨੂੰ ਪੂਰਨ ਸਮਝ ਆ ਜਾਂਦਾ ਹੈ।
Fareedkot Teekaਜੋ ਸਤਸੰਗਤਿ ਮੇਂ ਮਿਲਤਾ ਹੈ, ਸੋ ਸਚ ਝੂਠ ਸਭ ਕੀ ਸੂਝ ਪਾਉਤਾ ਹੈ॥
Prof. Sahib Singhਜੇਹੜਾ ਮਨੁੱਖ ਸਾਧ ਸੰਗਤ ਵਿਚ ਮਿਲ ਕੇ (ਸਹੀ ਜੀਵਨ ਦੀ) ਸਾਰੀ ਸੂਝ ਹਾਸਲ ਕਰਦਾ ਹੈ,ਪਦ ਅਰਥ ਮਿਲਿ = ਮਿਲ ਕੇ।
SikhNet (Spanish)Encontrándose con la Saad Sangat, la Congregación de los Santos, la mente es iluminada,
ਗੁਰ ਕਾ ਸਬਦੁ; ਹਰਿ ਭਗਤਿ ਦ੍ਰਿੜਾਏ ॥
gur kaa sabad; har bhagat drirraae | Ang 364
Sant Singh KhalsaThrough the Word of the Guru's Shabad, devotional love for the Lord is implanted.
Manmohan SinghGuru's instruction implants God's devotional service in the mind.
Manmohan Singh (Punjabi)ਗੁਰਾਂ ਦਾ ਉਪਦੇਸ਼ ਵਾਹਿਗੁਰੂ ਦੀ ਪ੍ਰੇਮ ਮਈ ਸੇਵਾ ਨੂੰ ਚਿੱਤ ਅੰਦਰ ਪੱਕੀ ਕਰ ਦਿੰਦਾ ਹੈ।
Fareedkot Teekaਗੁਰੂ ਕਾ ਉਪਦੇਸ ਹੀ ਹਰੀ ਕੀ ਭਗਤੀ ਦ੍ਰਿੜਾਵਤਾ ਹੈ॥
Prof. Sahib Singhਜੇਹੜਾ ਗੁਰੂ ਦੇ ਸ਼ਬਦ ਨੂੰ (ਹਿਰਦੇ ਵਿਚ ਵਸਾ ਕੇ) ਪਰਮਾਤਮਾ ਦੀ ਭਗਤੀ ਨੂੰ (ਆਪਣੇ ਅੰਦਰ) ਪੱਕੀ ਤਰ੍ਹਾਂ ਟਿਕਾਂਦਾ ਹੈ,ਪਦ ਅਰਥ ਦ੍ਰਿੜਾਏ = (ਹਿਰਦੇ ਵਿਚ) ਪੱਕੀ ਕਰ ਦੇਂਦਾ ਹੈ।
SikhNet (Spanish)y a través del Shabd de la Palabra del Guru, uno enaltece la Amorosa Adoración del Señor en su corazón.
ਭਾਣਾ ਮੰਨੇ; ਸਦਾ ਸੁਖੁ ਹੋਇ ॥
bhaanaa mane; sadaa sukh hoe | Ang 364
Sant Singh KhalsaOne who surrenders to the Lord's Will is peaceful forever.
Manmohan SinghHe, who submits to Lord's will, is ever in peace,
Manmohan Singh (Punjabi)ਜੋ ਸੁਆਮੀ ਦੀ ਰਜ਼ਾ ਨੂੰ ਕਬੂਲ ਕਰਦਾ ਹੈ, ਉਹ ਹਮੇਸ਼ਾਂ ਆਰਾਮ ਵਿੱਚ ਰਹਿੰਦਾ ਹੈ,
Fareedkot Teekaਜੋ (ਭਾਣਾ) ਆਗ੍ਯਾ ਮਾਨਤਾ ਹੈ, ਉਸ ਕੋ ਸਰਬਦਾ ਕਾਲ ਸੁਖੁ ਪ੍ਰਾਪਤਿ ਹੋਤਾ ਹੈ॥
Prof. Sahib Singhਜੇਹੜਾ ਪਰਮਾਤਮਾ ਦੀ ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ,
SikhNet (Spanish)Entregándose a la Voluntad del Señor, uno se conserva siempre en Éxtasis; y así,
ਨਾਨਕ; ਸਚਿ ਸਮਾਵੈ ਸੋਇ ॥੪॥੧੦॥੪੯॥
naanak; sach samaavai soe |4|10|49| Ang 364
Sant Singh KhalsaO Nanak, he is absorbed into the True Lord. ||4||10||49||
Manmohan SinghSuch a man, O Nanak, merges into the True Lord.
Manmohan Singh (Punjabi)ਅਤੇ ਸਤਿਪੁਰਖ ਵਿੱਚ ਲੀਨ ਹੋ ਜਾਂਦਾ ਹੈ, ਹੇ ਨਾਨਕ!
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ ਸੋਈ ਸਚ ਸਰੂਪ ਮੇਂ ਅਭੇਦ ਹੋਤਾ ਹੈ॥੪॥੧੦॥੪੯॥
Prof. Sahib Singhਹੇ ਨਾਨਕ! ਉਸ ਨੂੰ ਸਦਾ ਆਤਮਕ ਆਨੰਦ ਮਿਲਿਆ ਰਹਿੰਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੪॥੧੦॥੪੯॥ਪਦ ਅਰਥ ਸਚਿ = ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ॥੪॥੧੦॥੪੯॥
SikhNet (Spanish)oh, dice Nanak, uno se inmerge en la Verdad del Señor. (4‑10‑49)