ਆਸਾ ਮਹਲਾ ੩ ਪੰਚਪਦੇ₂ ॥
aasaa mahalaa 3 panchapade₂ |
Sant Singh KhalsaAasaa, Third Mehl, Panch-Padhay:
Manmohan SinghAsa 3rd Guru. Panchpade.
Manmohan Singh (Punjabi)ਆਸਾ ਤੀਜੀ ਪਾਤਸ਼ਾਹੀ ਪੰਚਪਦੇ।
SikhNet (Spanish)Asa, Mejl Guru Amar Das, Tercer Canal Divino, Panch-Padas.
ਸਬਦਿ ਮਰੈ; ਤਿਸੁ ਸਦਾ ਅਨੰਦ ॥
sabad marai; tis sadaa anand |
Sant Singh KhalsaOne who dies in the Word of the Shabad, finds eternal bliss.
Manmohan SinghHe, who dies with the Divine word, is ever in bliss.
Manmohan Singh (Punjabi)ਜੋ ਰੱਬੀ ਕਲਾਮ ਨਾਲ ਮਰਦਾ ਹੈ, ਉਹ ਹਮੇਸ਼ਾਂ ਖੁਸ਼ੀ ਮਾਣਦਾ ਹੈ।
Fareedkot Teekaਜੋ ਸਬਦ ਸੇ ਮਰੇ ਹੈਂ ਤਿਸੁ ਕੋ ਨਿਤ੍ਯ ਆਨੰਦ ਰਹਤਾ ਹੈ॥
Prof. Sahib Singhਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਮਾਇਆ ਦੇ ਮੋਹ ਵਲੋਂ) ਮਰਦਾ ਹੈ ਉਸ ਨੂੰ ਸਦਾ ਆਤਮਕ ਆਨੰਦ ਮਿਲਦਾ ਹੈ।
SikhNet (Spanish)Aquél que muere para sí mismo en la Palabra del Shabd, está siempre en Éxtasis,
ਸਤਿਗੁਰ ਭੇਟੇ; ਗੁਰ ਗੋਬਿੰਦ ॥
satigur bhette; gur gobind |
Sant Singh KhalsaHe is united with the True Guru, the Guru, the Lord God.
Manmohan SinghHe unites with the God-incarnate, the great True Guru.
Manmohan Singh (Punjabi)ਉਹ ਰੱਬ ਰੂਪ ਵੱਡੇ ਸੱਚੇ ਗੁਰਾਂ ਨਾਲ ਜੁੜ ਜਾਂਦਾ ਹੈ।
Fareedkot Teekaਕ੍ਯੋਂਕਿ ਤਿਸ ਕੋ ਸਤਿਗੁਰੋਂ ਦੁਆਰੇ (ਗੁਰੁ) ਬੜੇ ਗੋਬਿੰਦ ਜੀ ਮਿਲੇ ਹੈਂ॥
Prof. Sahib Singhਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਪਰਮਾਤਮਾ ਦਾ ਆਸਰਾ ਲੈਂਦਾ ਹੈ,ਪਦ ਅਰਥ ਸਤਿਗੁਰ ਭੇਟੇ = ਗੁਰੂ ਨੂੰ ਮਿਲਦਾ ਹੈ।
SikhNet (Spanish)y se une con el Verdadero Guru, sí, el Verdadero Dios.
ਨਾ ਫਿਰਿ ਮਰੈ; ਨ ਆਵੈ ਜਾਇ ॥
naa fir marai; na aavai jaae |
Sant Singh KhalsaHe does not die any more, and he does not come or go.
Manmohan SinghHe dies not again and comes and goes not.
Manmohan Singh (Punjabi)ਉਹ ਮੁੜ ਮਰਦਾ ਨਹੀਂ ਅਤੇ ਆਉਂਦਾ ਤੇ ਜਾਂਦਾ ਭੀ ਨਹੀਂ।
Fareedkot Teekaਫਿਰ ਨ ਵਹੁ ਮਰ ਕਰ ਜਾਤਾ ਹੈ ਨ ਜਨਮ ਕਰ ਆਉਤਾ ਹੈ॥
Prof. Sahib Singhਉਹ ਮੁੜ ਆਤਮਕ ਮੌਤੇ ਨਹੀਂ ਮਰਦਾ, ਉਹ ਮੁੜ ਮੁੜ ਜੰਮਦਾ ਮਰਦਾ ਨਹੀਂ।
SikhNet (Spanish)De esta manera no muere otra vez, ni va ni viene más,
ਪੂਰੇ ਗੁਰ ਤੇ; ਸਾਚਿ ਸਮਾਇ ॥੧॥
poore gur te; saach samaae |1|
Sant Singh KhalsaThrough the Perfect Guru, he merges with the True Lord. ||1||
Manmohan SinghThrough the perfect Guru, blends he with the True Lord.
Manmohan Singh (Punjabi)ਪੂਰਨ ਗੁਰਾਂ ਦੇ ਰਾਹੀਂ ਉਹ ਸੱਚੇ ਸੁਆਮੀ ਨਾਲ ਅਭੇਦ ਹੋ ਜਾਂਦਾ ਹੈ।
Fareedkot Teekaਪੂਰਨ ਗੁਰੋਂ ਕੀ ਕ੍ਰਿਪਾ ਸੇ ਸਚ ਮੇਂ ਅਭੇਦ ਹੋ ਜਾਤਾ ਹੈ॥੧॥
Prof. Sahib Singhਪੂਰੇ ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿੰਦਾ ਹੈ ॥੧॥ਪਦ ਅਰਥ ਤੇ = ਤੋਂ। ਸਾਚਿ = ਸਦਾ-ਥਿਰ ਪ੍ਰਭੂ ਵਿਚ ॥੧॥
SikhNet (Spanish)y bendecido por el Verdadero Guru, se inmerge en la Verdad. (1)
ਜਿਨੑ ਕਉ; ਨਾਮੁ ਲਿਖਿਆ ਧੁਰਿ ਲੇਖੁ ॥
jina kau; naam likhiaa dhur lekh |
Sant Singh KhalsaOne who has the Naam, the Name of the Lord, written in his pre-ordained destiny,
Manmohan SinghIn whose primal writ is recorded the Name,
Manmohan Singh (Punjabi)ਜਿਨ੍ਹਾਂ ਦੀ ਮੁੱਢ ਦੀ ਲਿਖਤਾਕਾਰ ਅੰਦਰ ਨਾਮ ਲਿਖਿਆ ਹੋਇਆ ਹੈ,
Fareedkot Teekaਜਿਨ ਕੇ ਮਸਤਕ ਮੇਂ (ਧੁਰਿ) ਆਦਿ ਸੇ ਨਾਮ ਕੀ ਪ੍ਰਾਪ੍ਤੀ ਕਾ ਲੇਖੁ ਲਿਖਿਆ ਹੈ॥
Prof. Sahib Singh(ਹੇ ਭਾਈ! ਪਿਛਲੇ ਕੀਤੇ ਕਰਮਾਂ ਅਨੁਸਾਰ ਪਰਮਾਤਮਾ ਨੇ) ਜਿਨ੍ਹਾਂ ਦੇ ਮੱਥੇ ਤੇ ਨਾਮ-ਸਿਮਰਨ ਦਾ ਲੇਖ ਲਿਖ ਦਿੱਤਾ,ਪਦ ਅਰਥ ਧੁਰਿ = ਪ੍ਰਭੂ ਦੀ ਹਜ਼ੂਰੀ ਤੋਂ।
SikhNet (Spanish)Aquéllos que tienen el Naam, el Nombre del Señor inscrito en el Decreto del Destino Eterno,
ਤੇ ਅਨਦਿਨੁ ਨਾਮੁ ਸਦਾ ਧਿਆਵਹਿ; ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥
te anadin naam sadaa dhiaaveh; gur poore te bhagat visekh |1| rahaau |
Sant Singh Khalsanight and day, meditates forever on the Naam; he obtains the wondrous blessing of devotional love from the Perfect Guru. ||1||Pause||
Manmohan Singhthey, night and day, ever, meditate on the Name, and obtain the gift of Lord's exalted service from the Prefect Guru. Pause.
Manmohan Singh (Punjabi)ਉਹ ਰੈਣ ਦਿਹੁੰ ਨਾਮ ਦਾ ਸਿਮਰਨ ਕਰਦੇ ਹਨ ਅਤੇ ਪੂਰਨ ਗੁਰਾਂ ਪਾਸੋਂ ਸੁਆਮੀ ਦੀ ਉਤਕ੍ਰਿਸ਼ਟ (ਉੱਚੀ) ਸੇਵਾ ਦੀ ਦਾਤ ਪਰਾਪਤ ਕਰਦੇ ਹਨ। ਠਹਿਰਾਉ।
Fareedkot Teekaਸੋਈ ਪੂਰਨ ਗੁਰੋਂ ਸੇ ਬਿਸੇਖ (ਭਗਤਿ) ਪ੍ਰੇਮਾ ਭਗਤਿ ਕੋ ਧਾਰਨ ਕਰ ਕੇ ਰਾਤਿ ਦਿਨ ਨਾਮ ਧਿਆਉਤੇ ਹੈਂ॥੧॥ ਰਹਾਉ ॥
Prof. Sahib Singhਉਹ ਮਨੁੱਖ ਹਰ ਵੇਲੇ, ਸਦਾ ਹੀ ਨਾਮ ਸਿਮਰਦੇ ਹਨ, ਪੂਰੇ ਗੁਰੂ ਪਾਸੋਂ ਉਹਨਾਂ ਨੂੰ ਪ੍ਰਭੂ-ਭਗਤੀ ਦਾ ਟਿੱਕਾ (ਮੱਥੇ ਉਤੇ) ਮਿਲਦਾ ਹੈ ॥੧॥ ਰਹਾਉ ॥ਪਦ ਅਰਥ ਤੇ = ਉਹ ਬੰਦੇ। ਵਿਸੇਖੁ = ਮੱਥੇ ਉਤੇ ਕੇਸਰ ਆਦਿਕ ਦਾ ਟਿੱਕਾ ॥੧॥ ਰਹਾਉ ॥
SikhNet (Spanish)habitan siempre en el Nombre Ambrosial; esta técnica especial de Alabanza la reciben del Perfecto Guru. (1‑Pausa)
ਜਿਨੑ ਕਉ; ਹਰਿ ਪ੍ਰਭੁ ਲਏ ਮਿਲਾਇ ॥
jina kau; har prabh le milaae |
Sant Singh KhalsaThose, whom the Lord God has blended with Himself
Manmohan SinghThey, whom he Lord God blends with himself,
Manmohan Singh (Punjabi)ਜਿਨ੍ਹਾਂ ਨੂੰ ਵਾਹਿਗੁਰੂ ਸੁਆਮੀ ਆਪਣੇ ਨਾਲ ਅਭੇਦ ਕਰ ਲੈਂਦਾ ਹੈ,
Fareedkot Teekaਜਿਨ ਕੋ ਹਰਿ ਪ੍ਰਭੂ ਅਭੇਦ ਕਰ ਲੇਤਾ ਹੈ॥
Prof. Sahib Singh(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ,
SikhNet (Spanish)Es indescriptible el Estado de Éxtasis en que viven los que el Señor
ਤਿਨੑ ਕੀ ਗਹਣ ਗਤਿ; ਕਹੀ ਨ ਜਾਇ ॥
tina kee gehan gat; kahee na jaae |
Sant Singh Khalsatheir sublime state cannot be described.
Manmohan Singhtheir profound condition cannot be told.
Manmohan Singh (Punjabi)ਉਨ੍ਹਾਂ ਦੀ ਗੰਭੀਰ ਅਵਸਥਾ ਦੱਸੀ ਨਹੀਂ ਜਾ ਸਕਦੀ।
Fareedkot Teekaਤਿਨ ਕੀ ਧਾਰਨਾ ਕੀ (ਗਤਿ) ਪ੍ਰਾਪ੍ਤੀ (ਗਹਣ) ਕਠਨ ਹੈ, ਕਿਸੀ ਸੇ ਕਹੀ ਨਹੀਂ ਜਾਤੀ॥
Prof. Sahib Singhਉਹਨਾਂ ਦੀ ਡੂੰਘੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ।ਪਦ ਅਰਥ ਗਹਣ = ਡੂੰਘੀ। ਗਤਿ = ਆਤਮਕ ਅਵਸਥਾ।
SikhNet (Spanish)ha tomado en Unión Consigo.
ਪੂਰੈ ਸਤਿਗੁਰ; ਦਿਤੀ ਵਡਿਆਈ ॥
poorai satigur; ditee vaddiaaee |
Sant Singh KhalsaThe Perfect True Guru has given the Glorious Greatness,
Manmohan SinghThe Perfect Satguru has given the greatness,
Manmohan Singh (Punjabi)ਪੂਰਨ ਸਤਿਗੁਰਾਂ ਨੇ ਬਜੁਰਗੀ ਪ੍ਰਦਾਨ ਕੀਤੀ ਹੈ,
Fareedkot Teekaਪਰੰਤੂ ਏਹ ਵਡਿਆਈ ਪੂਰੇ ਸਤਿਗੁਰੋਂ ਕੀ ਦੀ ਹੂਈ ਹੈ॥
Prof. Sahib Singhਜਿਨ੍ਹਾਂ ਨੂੰ ਪੂਰੇ ਗੁਰੂ ਨੇ (ਪ੍ਰਭੂ-ਚਰਨਾਂ ਵਿਚ ਜੁੜਨ ਦੀ ਇਹ) ਵਡਿਆਈ ਬਖ਼ਸ਼ੀ ਉਹਨਾਂ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਗਈ,ਪਦ ਅਰਥ ਪੂਰੈ ਸਤਿਗੁਰ = ਗੁਰ ਪੂਰੇ ਨੇ।
SikhNet (Spanish)El Perfecto Guru los ha bendecido con Su Gloria,
ਊਤਮ ਪਦਵੀ; ਹਰਿ ਨਾਮਿ ਸਮਾਈ ॥੨॥
aootam padavee; har naam samaaee |2|
Sant Singh Khalsaof the most exalted order, and I am absorbed into the Lord's Name. ||2||
Manmohan Singhof exalted order and I am now absorbed in God's Name.
Manmohan Singh (Punjabi)ਉਤਕ੍ਰਿਸ਼ਟ ਦਰਜੇ ਦੀ ਅਤੇ ਮੈਂ ਹੁਣ ਵਾਹਿਗੁਰੂ ਦੇ ਨਾਮ ਅੰਦਰ ਲੀਨ ਹੋ ਗਿਆ ਹਾਂ।
Fareedkot Teekaਕਿ ਜੋ ਹਰਿ ਨਾਮੁ ਜਪ ਕਰ ਉੱਤਮ ਪਦਵੀ ਪਾਈ ਹੈ॥੨॥
Prof. Sahib Singhਪਰਮਾਤਮਾ ਦੇ ਨਾਮ ਵਿਚ ਉਹਨਾਂ ਦੀ ਹਰ ਵੇਲੇ ਲੀਨਤਾ ਹੋ ਗਈ ॥੨॥ਪਦ ਅਰਥ ਨਾਮਿ = ਨਾਮ ਵਿਚ ॥੨॥
SikhNet (Spanish)y logrando el más Elevado Estado de Conciencia se inmergen en el Naam, el Nombre del Señor. (2)
ਜੋ ਕਿਛੁ ਕਰੇ; ਸੁ ਆਪੇ ਆਪਿ ॥
jo kichh kare; su aape aap |
Sant Singh KhalsaWhatever the Lord does, He does all by Himself.
Manmohan SinghWhatever the Lord does, that He does all by Himself.
Manmohan Singh (Punjabi)ਜੋ ਕੁਛ ਸਾਈਂ ਕਰਦਾ ਹੈ, ਉਸ ਨੂੰ ਉਹ ਖੁਦ-ਬ-ਖੁਦ ਹੀ ਕਰਦਾ ਹੈ।
Fareedkot Teekaਸੋ ਮਿਲਾਵਣੇ ਵਾਲਾ ਹਰੀ ਕੈਸਾ ਸਮਰਥ ਹੈ, ਜੋ ਕੁਛ ਕਰਤਾ ਹੈ, ਸੋ ਆਪ ਸੇ ਆਪ ਕਰਤਾ ਹੈ॥
Prof. Sahib Singh'ਜੋ ਕੁਝ ਕਰਦਾ ਹੈ ਪਰਮਾਤਮਾ ਆਪੇ ਹੀ ਕਰਦਾ ਹੈ।
SikhNet (Spanish)El Señor realiza todo Él Mismo
ਏਕ ਘੜੀ ਮਹਿ; ਥਾਪਿ ਉਥਾਪਿ ॥
ek gharree meh; thaap uthaap |
Sant Singh KhalsaIn an instant, He establishes, and disestablishes.
Manmohan SinghIn an instant He establishes and disestablishes.
Manmohan Singh (Punjabi)ਇਕ ਮੁਹਤ ਵਿੱਚ ਉਹ ਬਣਾ ਅਤੇ ਢਾਹ ਦਿੰਦਾ ਹੈ।
Fareedkot Teekaਚਾਹੇ ਤੋ ਏਕ ਘੜੀ ਮੇਂ ਸੰਸਾਰ ਕੋ ਸਥਾਪਨ ਕਰ ਦੇ ਚਾਹੈ (ਉਥਾਪਿ) ਉਠਾਇ, ਭਾਵ ਪ੍ਰਲ੍ਯ ਕਰਦੇ॥
Prof. Sahib Singhਪਰਮਾਤਮਾ ਇਕ ਘੜੀ ਵਿਚ ਪੈਦਾ ਕਰ ਕੇ ਤੁਰਤ ਨਾਸ ਭੀ ਕਰ ਸਕਦਾ ਹੈ'-ਪਦ ਅਰਥ ਥਾਪਿ = ਥਾਪ ਕੇ, ਬਣਾ ਕੇ। ਉਥਾਪਿ = ਉਥਾਪੇ, ਨਾਸ ਕਰਦਾ ਹੈ।
SikhNet (Spanish)y en un instante establece o quita todo.
ਕਹਿ ਕਹਿ ਕਹਣਾ; ਆਖਿ ਸੁਣਾਏ ॥
keh keh kahanaa; aakh sunaae |
Sant Singh KhalsaBy merely speaking, talking, shouting and preaching about the Lord,
Manmohan SinghBy mere uttering, saying, shouting and preaching about God,
Manmohan Singh (Punjabi)ਨਿਰੇ ਪੁਰੇ ਕਹਿਣ ਤੇ ਆਖਣ ਅਤੇ ਵਾਹਿਗੁਰੂ ਬਾਰੇ ਕੂਕਣ ਅਤੇ ਪਰਚਾਰ ਕਰਨ ਦੁਆਰਾ,
Fareedkot Teekaਜੋ ਮਨਮੁਖ ਹੈ, ਸੋ ਬ੍ਯਾਸਾਦਿ ਰਿਖੀਓਂ ਕਾ ਕਹਣਾ ਸੁਨ ਕਰ ਆਪ ਲੋਕੋਂ ਕੋ ਕਹਿ ਕਹਿ ਕਰ (ਆਖਿ) ਆਖ੍ਯਾਨ, ਭਾਵ ਕਥਾ ਪ੍ਰਸੰਗ ਸੁਨਾਵਤੇ ਹੈਂ॥
Prof. Sahib Singhਜੇਹੜਾ ਮਨੁੱਖ ਮੁੜ ਮੁੜ ਇਹੀ ਆਖ ਕੇ ਲੋਕਾਂ ਨੂੰ ਸੁਣਾ ਦੇਂਦਾ ਹੈ (ਪਰ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਦੇ ਨਹੀਂ ਕਰਦਾ, ਅਜੇਹਾ ਮਨੁੱਖ)ਪਦ ਅਰਥ ਕਹਿ ਕਹਿ ਕਹਣਾ = ਮੁੜ ਮੁੜ ਆਖਣਾ।
SikhNet (Spanish)Proclamando y recitando uno no es aprobado
ਜੇ ਸਉ ਘਾਲੇ; ਥਾਇ ਨ ਪਾਏ ॥੩॥
je sau ghaale; thaae na paae |3|
Sant Singh KhalsaEven hundreds of times, the mortal is not approved. ||3||
Manmohan Singhman is approved not, even if he tries a hundred times.
Manmohan Singh (Punjabi)ਬੰਦਾ ਕਬੂਲ ਨਹੀਂ ਪੈਦਾ, ਭਾਵੇਂ ਉਹ ਸੈਕੜੇ ਵਾਰੀ ਕੋਸ਼ਿਸ਼ ਪਿਆ ਕਰੇ।
Fareedkot Teekaਸੋ ਇਸ ਪ੍ਰਕਾਰ ਜੇ ਕਰ ਸੈਂਕੜੋਂ ਕਹਣੇ ਕੀ (ਘਾਲੇ) ਮਿਹਨਤ ਕਰੈ, ਪਰੰਤੂ ਪ੍ਰਮੇਸਰ ਉਸ ਕੋ ਕਿਸੀ (ਥਾਇ) ਗਿਨਤੀ ਮੇਂ ਨਹੀਂ ਪਾਵਤਾ ਹੈ॥੩॥
Prof. Sahib Singhਜੇ ਇਹੋ ਜਿਹੀ (ਨਿਰੀ ਹੋਰਨਾਂ ਨੂੰ ਕਹਣ ਦੀ) ਸੌ ਘਾਲਣਾ ਭੀ ਘਾਲੇ ਤਾਂ ਭੀ ਉਸ ਦੀ ਅਜੇਹੀ ਕੋਈ ਮੇਹਨਤ (ਪਰਮਾਤਮਾ ਦੇ ਦਰ ਤੇ) ਕਬੂਲ ਨਹੀਂ ਪੈਂਦੀ ॥੩॥
SikhNet (Spanish)aunque trate todo lo que pueda. (3)
ਜਿਨੑ ਕੈ ਪੋਤੈ ਪੁੰਨੁ; ਤਿਨੑਾ ਗੁਰੂ ਮਿਲਾਏ ॥
jina kai potai pun; tinaa guroo milaae |
Sant Singh KhalsaThe Guru meets with those, who take virtue as their treasure;
Manmohan SinghThey in whose treasure is virtue, them meets the Guru.
Manmohan Singh (Punjabi)ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕੀ ਹੈ, ਉਨ੍ਹਾਂ ਨੂੰ ਗੁਰੂ ਜੀ ਮਿਲਦੇ ਹਨ।
Fareedkot Teekaਜਿਨ ਗੁਰਮੁਖੋ ਕੇ (ਪੋਤੈ) ਖਜਾਨੇ ਮੇਂ ਪੂਰਬ ਸੰਚਿੰਤ ਤੀਰਥ ਰਟਨਾਦਿ ਪੁੰਨ੍ਯ ਹੈ, ਤਿਨ ਕੋ ਪ੍ਰਮੇਸਰ ਗੁਰੋਂ ਸੇ (ਮਿਲਾਏ) ਮਿਲਾਵਤਾ ਹੈ॥
Prof. Sahib Singh(ਪਿਛਲੇ ਕੀਤੇ ਕਰਮਾਂ ਅਨੁਸਾਰ) ਜਿਨ੍ਹਾਂ ਦੇ ਪੱਲੇ (ਸਿਮਰਨ ਦੇ) ਚੰਗੇ ਸੰਸਕਾਰ ਹਨ, ਉਹਨਾਂ ਨੂੰ ਪਰਮਾਤਮਾ ਗੁਰੂ ਮਿਲਾਂਦਾ ਹੈ,ਪਦ ਅਰਥ ਪੋਤੈ = ਖ਼ਜ਼ਾਨੇ ਵਿਚ।
SikhNet (Spanish)Si uno ha recolectado el Tesoro de la Virtud,
ਸਚੁ ਬਾਣੀ; ਗੁਰੁ ਸਬਦੁ ਸੁਣਾਏ ॥
sach baanee; gur sabad sunaae |
Sant Singh Khalsathey listen to the True Word of the Guru's Bani, the Shabad.
Manmohan SinghBy Guru's instruction they hear the True Gurbani.
Manmohan Singh (Punjabi)ਗੁਰਾਂ ਦੇ ਉਪਦੇਸ਼ ਦੁਆਰਾ ਉਹ ਸੱਚੀ ਗੁਰਬਾਣੀ ਸ੍ਰਵਣ ਕਰਦੇ ਹਨ।
Fareedkot Teekaਗੁਰੂ ਉਪਦੇਸ ਰੂਪ ਸਚੀ ਬਾਣੀ ਸੁਨਾਉਤੇ ਹੈਂ॥
Prof. Sahib Singhਗੁਰੂ ਉਹਨਾਂ ਨੂੰ ਸਿਫ਼ਤਿ-ਸਾਲਾਹ ਦੀ ਬਾਣੀ ਸੁਣਾਂਦਾ ਹੈ। ਸਦਾ-ਥਿਰ ਪ੍ਰਭੂ ਦਾ ਨਾਮ ਸੁਣਾਂਦਾ ਹੈ, ਸਿਫ਼ਤਿ-ਸਾਲਾਹ ਦਾ ਸ਼ਬਦ ਸੁਣਾਂਦਾ ਹੈ।ਪਦ ਅਰਥ ਸਚੁ = ਸਦਾ-ਥਿਰ ਪ੍ਰਭੂ।
SikhNet (Spanish)el Guru lo viene a encontrar, y a través del Shabd de la Palabra del Guru escucha la Melodía de la Verdad.
ਜਹਾਂ ਸਬਦੁ ਵਸੈ; ਤਹਾਂ ਦੁਖੁ ਜਾਏ ॥
jahaan sabad vasai; tahaan dukh jaae |
Sant Singh KhalsaPain departs, from that place where the Shabad abides.
Manmohan SinghWhere the Name abides, from there pain departs.
Manmohan Singh (Punjabi)ਜਿਥੇ ਨਾਮ ਵਸਦਾ ਹੈ, ਉੱਥੋ ਰੰਜ ਗ਼ਮ ਟੁਰ ਜਾਂਦਾ ਹੈ।
Fareedkot Teekaਜਹਾਂ, ਭਾਵ ਜਿਸ ਹ੍ਰਿਦਯ ਮੇਂ ਗੁਰ ਸਬਦ ਬਸਤਾ ਹੈ ਤਹਾਂ ਤੇ ਦੁਖ ਜਾਤਾ ਰਹਤਾ ਹੈ॥
Prof. Sahib Singh(ਹੇ ਭਾਈ!) ਜਿਸ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸਦਾ ਹੈ, ਉਥੋਂ ਹਰੇਕ ਕਿਸਮ ਦਾ ਦੁੱਖ ਦੂਰ ਹੋ ਜਾਂਦਾ ਹੈ।
SikhNet (Spanish)Donde sea que la Palabra del Shabd toma lugar,
ਗਿਆਨਿ ਰਤਨਿ; ਸਾਚੈ ਸਹਜਿ ਸਮਾਏ ॥੪॥
giaan ratan; saachai sehaj samaae |4|
Sant Singh KhalsaBy the jewel of spiritual wisdom, one is easily absorbed into the True Lord. ||4||
Manmohan SinghBy the jewel of gnosis, man is easily absorbed in the True Lord
Manmohan Singh (Punjabi)ਬ੍ਰਹਿਮ ਵੀਚਾਰ ਦੇ ਜਵਾਹਰ ਦੇ ਜ਼ਰੀਏ ਆਦਮੀ ਸੁਖੈਨ ਹੀ, ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
Fareedkot Teekaਸੋ ਗ੍ਯਾਨ ਰਤਨ ਕਰ ਕੇ ਸ੍ਵਭਾਵਕ ਹੀ ਸਾਚੇ ਮੇਂ ਸਮਾਇ ਜਾਤੇ ਹੈਂ॥੪॥
Prof. Sahib Singhਗੁਰੂ ਦੇ ਬਖ਼ਸ਼ੇ ਗਿਆਨ-ਰਤਨ ਦੀ ਬਰਕਤਿ ਨਾਲ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਜੁੜਿਆ ਰਹਿੰਦਾ ਹੈ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੪॥ਪਦ ਅਰਥ ਗਿਆਨਿ = ਗਿਆਨ ਦੀ ਰਾਹੀਂ। ਰਤਨਿ = ਰਤਨ ਦੀ ਰਾਹੀਂ ॥੪॥
SikhNet (Spanish)ahí la tristeza desaparece, y a través de la joya de la Sabiduría, uno se inmerge en la Verdad del Señor. (4)
ਨਾਵੈ ਜੇਵਡੁ; ਹੋਰੁ ਧਨੁ ਨਾਹੀ ਕੋਇ ॥
naavai jevadd; hor dhan naahee koe |
Sant Singh KhalsaNo other wealth is as great as the Naam.
Manmohan SinghNo other wealth is as great as the Name.
Manmohan Singh (Punjabi)ਕੋਈ ਹੋਰ ਦੌਲਤ ਨਾਮ ਜਿੰਨੀ ਵੱਡੀ ਨਹੀਂ।
Fareedkot Teekaਨਾਮ ਜੈਸਾ ਬਡਾ ਔਰ ਕੋਈ ਪਦਾਰਥ ਨਹੀਂ ਹੈ॥
Prof. Sahib Singh(ਹੇ ਭਾਈ!) ਪਰਮਾਤਮਾ ਦੇ ਨਾਮ ਦੇ ਬਰਾਬਰ ਦਾ ਹੋਰ ਕੋਈ ਧਨ ਨਹੀਂ ਹੈਪਦ ਅਰਥ ਨਾਵੈ ਜੇਵਡੁ = ਨਾਮ ਦੇ ਬਰਾਬਰ।
SikhNet (Spanish)No hay ningún tesoro comparable al Nombre del Señor;
ਜਿਸ ਨੋ ਬਖਸੇ; ਸਾਚਾ ਸੋਇ ॥
jis no bakhase; saachaa soe |
Sant Singh KhalsaIt is bestowed only by the True Lord.
Manmohan SinghIt is received by him, unto whom the True Master grants.
Manmohan Singh (Punjabi)ਇਹ ਉਸ ਨੂੰ ਪਰਾਪਤ ਹੁੰਦਾ ਹੈ, ਜਿਸ ਨੂੰ ਉਹ ਸੱਚਾ ਮਾਲਕ ਪਰਦਾਨ ਕਰਦਾ ਹੈ।
Fareedkot Teekaਪਰੰਤੂ ਜਿਸ ਕੋ ਸਚਾ ਅਕਾਲ ਪੁਰਖ ਦੇਤਾ ਹੈ॥
Prof. Sahib Singh(ਪਰ ਇਹ ਧਨ ਸਿਰਫ਼ ਉਸ ਮਨੁੱਖ ਨੂੰ ਮਿਲਦਾ ਹੈ) ਜਿਸ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਆਪ ਬਖ਼ਸ਼ਦਾ ਹੈ।ਪਦ ਅਰਥ ਸਾਚਾ = ਸਦਾ-ਥਿਰ ਪ੍ਰਭੂ।
SikhNet (Spanish)y aquél a quien el Señor Bendice, Verdad, Verdad es él.
ਪੂਰੈ ਸਬਦਿ ਮੰਨਿ ਵਸਾਏ ॥
poorai sabad man vasaae |
Sant Singh KhalsaThrough the Perfect Word of the Shabad, it abides in the mind.
Manmohan SinghBy the prefect instruction the Name abides in the mind.
Manmohan Singh (Punjabi)ਪੂਰਨ ਉਪਦੇਸ਼ ਦੁਆਰਾ ਨਾਮ ਚਿੱਤ ਵਿੱਚ ਟਿਕਦਾ ਹੈ।
Fareedkot Teekaਸੋਈ ਪੂਰੇ ਗੁਰੋਂ ਕੇ ਸਬਦ ਕਰ ਕੇ ਮਨ ਮੇਂ ਬਸਾਉਤੇ ਹੈਂ॥
Prof. Sahib Singhਪੂਰੇ ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ।ਪਦ ਅਰਥ ਮੰਨਿ = ਮਨਿ, ਮਨ ਵਿਚ।
SikhNet (Spanish)El enaltece al Señor en su ser a través de la Palabra Perfecta del Shabd.
ਨਾਨਕ; ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥
naanak; naam rate sukh paae |5|11|50|
Sant Singh KhalsaO Nanak, imbued with the Naam, peace is obtained. ||5||11||50||
Manmohan SinghNanak, imbued with the Name, man procures bliss.
Manmohan Singh (Punjabi)ਨਾਨਕ, ਨਾਮ ਨਾਲ ਰੰਗੀਜਣ ਦੁਆਰਾ ਇਨਸਾਨ ਆਰਾਮ ਪਾਉਂਦਾ ਹੈ।
Fareedkot Teekaਸ੍ਰੀ ਗੁਰੂ ਜੀ ਕਹਤੇ ਹੈਂ: ਸੋਈ ਨਾਮੀ ਮੇਂ ਰਤੇ ਹੂਏ ਸੁਖ ਪਾਉਤੇ ਹੈਂ॥੫॥੧੧॥੫੦॥☬ਪਾਖੰਡੀਓਂ ਕਾ ਨਿਖੇਧ ਕਰਤੇ ਹੈਂ:
Prof. Sahib Singhਹੇ ਨਾਨਕ! ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ (ਸਦਾ) ਆਤਮਕ ਆਨੰਦ ਮਾਣਦਾ ਹੈ ॥੫॥੧੧॥੫੦॥* ਨੋਟ: ਪੰਚ ਪਦਾ-ਉਹ ਸ਼ਬਦ ਜਿਸ ਵਿਚ ਪੰਜ ਬੰਦ ਹੋਣ। ਪੰਚ ਪਦੇ-{ਬਹੁ-ਵਚਨ}। ਲਫ਼ਜ਼ 'ਪੰਜ ਪਦੇ' ਦੇ ਹੇਠ ਅੰਕ ੨ ਦਾ ਭਾਵ ਇਹ ਹੈ ਕਿ ਨੰ: ੧੧ ਅਤੇ ੧੨ ਦੋ ਸ਼ਬਦ ਪੰਚ ਪਦੇ ਹਨ।
SikhNet (Spanish)Oh, dice Nanak, imbuido en el Naam, la Paz es obtenida. (5‑11‑50)